1施洗约翰(太3:1-12;可1:3-5、7-8;约1:19-28)
1ਤਿਬਿਰਿਯੁਸ ਕੈਸਰ ਦੇ ਪੰਦਰ੍ਹਵੇਂ ਵਰ੍ਹੇ ਵਿੱਚ, ਇਹ ਆਦਮੀ ਕੈਸਰ ਦੇ ਅਧੀਨ ਸਨ: ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਹਾਕਮ, ਹੇਰੋਦੇਸ ਯਹੂਦਿਯਾ ਦਾ ਹਾਕਮ, ਹੇਰੋਦੇਸ ਦਾ ਭਰਾ ਫ਼ਿਲਿਪੁੱਸ ਇਤੂਰਿਯਾ ਅਤੇ ਤ੍ਰਖੋਨੀਤਿਸ, ਲੁਸਨਿਯੁਸ ਅਬਿਲੇਨੇ ਦਾ ਹਾਕਮ।
2亚那和该亚法作大祭司的时候, 神的话临到撒迦利亚的儿子,在旷野的约翰。
2ਅਨਾਸ ਅਤੇ ਕਯਾਫ਼ਾ ਸਰਦਾਰ ਜਾਜਕ ਸਨ। ਉਸ ਸਮੇਂ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ, ਉਜਾਡ਼ ਵਿੱਚ ਪਰਮੇਸ਼ੁਰ ਦਾ ਸੰਦੇਸ਼ ਪਹੁੰਚਿਆ।
3他就来到约旦河一带地方,宣讲悔改的洗礼,使罪得赦。
3ਤਾਂ ਉਹ ਯਰਦਨ ਨਦੀ ਦੇ ਆਸ-ਪਾਸ ਦੇ ਸਾਰੇ ਇਲਾਕਿਆਂ ਵਿੱਚ ਗਿਆ ਅਤੇ ਲੋਕਾਂ ਨੂੰ ਪ੍ਰਚਾਰ ਕੀਤਾ ਕਿ ਉਹ ਆਪਣੇ ਦਿਲਾਂ ਅਤੇ ਜੀਵਨ ਨੂੰ ਬਦਲਣ ਅਤੇ ਆਪਣੇ ਪਾਪਾਂ ਦੀ ਮੁਆਫ਼ੀ ਲਈ ਬਪਤਿਸਮਾ ਲੈਣ।
4正如以赛亚先知的书上写着:“在旷野有呼喊者的声音:‘预备主的道,修直他的路!
4ਜਿਵੇਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: “ਉਜਾਡ਼ ਵਿੱਚ ਇੱਕ ਅਵਾਜ਼ ਹੋਕਾ ਦੇ ਰਹੀ ਹੈ: ‘ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ ਉਸਦੇ ਮਾਰਗ ਨੂੰ ਸਿਧਾ ਕਰੋ।
5一切洼谷都当填满,大小山冈都要削平!弯弯曲曲的改为正直,高高低低的修成平坦!
5ਹਰ ਘਾਟੀ ਭਰੀ ਜਾਵੇਗੀ, ਹਰ ਪਹਾਡ਼ ਅਤੇ ਟਿਬ੍ਬਾ ਪਧਰਾ ਕੀਤਾ ਜਾਵੇਗਾ। ਟੇਢੇ ਰਾਹਾਂ ਨੂੰ ਸਿਧਿਆਂ ਕੀਤਾ ਜਾਵੇਗਾ ਅਤੇ ਉੱਚੇ ਨੀਵੇਂ ਰਾਹਾਂ ਨੂੰ ਸਮਤਲ ਕੀਤਾ ਜਾਵੇਗਾ।
6所有的人都要看见 神的救恩。’”
6ਅਤੇ ਹਰ ਇੱਕ ਮਨੁੱਖ ਪਰਮੇਸ਼ੁਰ ਦੀ ਮੁਕਤੀ ਬਾਰੇ ਜਾਣ ਜਾਵੇਗਾ।”‘ਯਸਾਯਾਹ 40:3-5
7约翰对那出来要受他洗礼的群众说:“毒蛇所生的啊,谁指示你们逃避那将要来的忿怒呢?
7ਯੂਹੰਨਾ ਨੇ ਉਸ ਭੀਡ਼ ਨੂੰ ਆਖਿਆ, ਜੋ ਉਸ ਕੋਲ ਬਪਤਿਸਮਾ ਲੈਣ ਆਈ ਸੀ, “ਤੁਸੀਂ ਜ਼ਹਿਰੀਲੇ ਨਾਗਾਂ ਵਰਗੇ ਹੋ! ਤੁਹਾਨੂੰ ਆਉਣ ਵਾਲੀ ਕਰੋਪੀ ਤੋਂ ਭੱਜਣਾ ਕਿਸਨੇ ਦਸਿਆ?
8应当结出果子来,与悔改的心相称;你们心里不要说:‘我们有亚伯拉罕作我们的祖宗。’我告诉你们, 神能从这些石头中给亚伯拉罕兴起后裔来。
8ਤ੍ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਇਹ ਪ੍ਰਮਾਣਿਤ ਕਰਨ ਕਿ ਤੁਸੀਂ ਸੱਚਮੁੱਚ ਆਪਣੇ ਹਿਰਦੇ ਬਦਲੇ ਹਨ। ਤੁਸੀਂ ਆਪਣੇ ਆਪ ਵਿੱਚ ਇਹ ਨਾ ਆਖੋ ‘ਅਬਰਾਹਾਮ ਸਾਡਾ ਪਿਤਾ ਹੈ।’ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਤਾਂ ਇਨ੍ਹਾਂ ਪੱਥਰਾਂ ਵਿੱਚੋਂ ਵੀ ਬਾਲਕ ਪੈਦਾ ਕਰ ਸਕਦਾ ਹੈ।
9现在斧头已经放在树根上,所有不结好果子的树,就砍下来,丢在火里。”
9ਕੁਲਹਾਡ਼ਾ ਹੁਣ ਬਿਰਖ ਵੱਢਣ ਲਈ ਤਿਆਰ ਹੈ। ਜਿਹਡ਼ਾ ਵੀ ਬਿਰਖ ਚੰਗੇ ਫ਼ਲ ਨਹੀਂ ਦੇਵੇਗਾ, ਉਸਨੂੰ ਵਢਕੇ ਅੱਗ ਵਿੱਚ ਸੁਟਿਆ ਜਾਵੇਗਾ।”
10群众问他:“那么,我们该作什么呢?”
10ਤਾਂ ਲੋਕਾਂ ਨੇ ਯੂਹੰਨਾ ਤੋਂ ਪੁੱਛਿਆ, “ਸਾਨੂੰ ਕੀ ਕਰਨਾ ਚਾਹੀਦਾ ਹੈ?”
11他回答:“有两件衣服的,当分给那没有的,有食物的也当照样作。”
11ਉਸਨੇ ਉੱਤਰ ਦਿੱਤਾ, “ਜੇਕਰ ਕਿਸੇ ਕੋਲ ਦੋ ਕਮੀਜ਼ਾਂ ਹਨ, ਤਾਂ ਉਸਨੂੰ ਉਨ੍ਹਾਂ ਨਾਲ ਸਾਂਝਿਆਂ ਕਰਨ ਦਿਉ ਜਿਸ ਕੋਲ ਇੱਕ ਵੀ ਨਹੀਂ ਹੈ। ਅਤੇ ਜੇਕਰ ਕਿਸੇ ਕੋਲ ਭੋਜਨ ਹੈ ਤਾਂ ਉਸਨੂੰ ਉਨ੍ਹਾਂ ਲੋਕਾਂ ਨਾਲ ਸਾਂਝਾ ਕਰਨ ਦਿਉ ਜਿਨ੍ਹਾਂ ਕੋਲ ਨਹੀਂ ਹੈ।”
12又有税吏来要受洗,问他:“老师,我们当作什么呢?”
12ਮਸੂਲੀਏ ਵੀ ਬਪਤਿਸਮਾ ਲੈਣ ਲਈ ਆਏ। ਉਨ੍ਹਾਂ ਨੇ ਉਸਨੂੰ ਪੁੱਛਿਆ, “ਗੁਰੂ ਜੀ! ਸਾਨੂੰ ਕੀ ਕਰਨਾ ਚਾਹੀਦਾ ਹੈ?”
13他说:“除了规定的以外,不可多收。”
13ਉਸ ਲਈ ਉਸਨੇ ਜਵਾਬ ਦਿੱਤਾ, “ਜਿੰਨੇ ਦਾ ਤੁਹਾਨੂੰ ਆਦੇਸ਼ ਹੈ ਉਸਤੋਂ ਵਧ ਇਕੱਤਰ ਨਾ ਕਰੋ।”
14兵丁也问他:“至于我们,我们又应当作什么呢?”他说:“不要恐吓,不要敲诈,当以自己的粮饷为满足。”
14ਸਿਪਾਹੀਆਂ ਨੇ ਯੂਹੰਨਾ ਨੂੰ ਆਖਿਆ, “ਸਾਨੂੰ ਦੱਸ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ?” ਤਾਂ ਉਸਨੇ ਉਨ੍ਹਾਂ ਨੂੰ ਕਿਹਾ, ਜਬਰਦਸਤੀ ਕਿਸੇ ਤੋਂ ਪੈਸਾ ਇਕੱਠਾ ਨਾ ਕਰੋ। ਕਿਸੇ ਤੇ ਕੋਈ ਇਲਜ਼ਾਮ ਲਾਕੇ ਕੁਝ ਨਾ ਲਵੋ, ਸਿਰਫ਼ ਆਪਣੀ ਤਨਖਾਹ ਉੱਤੇ ਹੀ ਖੁਸ਼ ਰਹੋ।”
15那时众人正在期待,人人心里都在猜想会不会约翰就是基督。
15ਸਭ ਲੋਕ ਮਸੀਹ ਨੂੰ ਉਡੀਕ ਰਹੇ ਸਨ ਅਤੇ ਸਭ ਆਪਣੇ ਮਨਾਂ ਵਿੱਚ ਯੂਹੰਨਾ ਬਾਰੇ ਇਹ ਵਿਚਾਰ ਕਰ ਰਹੇ ਸਨ ਕਿ “ਹੋ ਸਕਦਾ ਉਹ ਖੁਦ ਮਸੀਹ ਹੋਵੇ।”
16约翰对众人说:“我用水给你们施洗,但那能力比我更大的要来,我就是给他解鞋带都没有资格。他要用圣灵与火给你们施洗。
16ਫ਼ਿਰ ਯੂਹੰਨਾ ਨੇ ਸਾਰਿਆਂ ਨੂੰ ਜਵਾਬ ਦਿੱਤਾ, “ਮੈਂ ਤਾਂ ਤੁਹਾਨੂੰ ਪਾਣੀ ਵਿੱਚ ਬਪਤਿਸਮਾ ਦਿੰਦਾ ਹਾਂ, ਪਰ ਮੇਰੇ ਤੋਂ ਬਾਦ ਜਿਹਡ਼ਾ ਮਨੁੱਖ ਆ ਰਿਹਾ ਹੈ ਉਹ ਮੇਰੇ ਤੋਂ ਕਿਤੇ ਵਡੇਰੇ ਤੇ ਉੱਚੇ ਕੰਮ ਕਰੇਗਾ। ਮੈਂ ਤਾਂ ਉਸਦੀ ਜੁਤੀ ਦਾ ਤਸਮਾ ਖੋਲਣ ਦੇ ਜੋਗ ਵੀ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।
17他手里拿着簸箕,要扬净麦场,把麦子收进仓里,却用不灭的火把糠秕烧尽。”
17ਉਸਦੇ ਹੱਥ ਵਿੱਚ ਇੱਕ ਤੰਗਲੀ ਹੈ ਜਿਸ ਨਾਲ ਉਹ ਗਾਹੇ ਹੋਏ ਦਾਣਿਆਂ ਨੂੰ ਸਾਫ਼ ਕਰੇਗਾ। ਉਹ ਕਣਕ ਨੂੰ ਇਕੱਠਾ ਕਰਕੇ ਆਪਣੇ ਗੁਦਾਮ ਵਿੱਚ ਪਾਵੇਗਾ ਅਤੇ ਤੂਡ਼ੀ ਨੂੰ ਅਲੱਗ ਕਰਕੇ, ਉਸ ਅੱਗ ਵਿੱਚ ਸੁੱਟ ਦੇਵੇਗਾ ਜਿਹਡ਼ੀ ਕਿ ਕਦੇ ਬੁਝਣ ਵਾਲੀ ਨਹੀਂ ਹੈ।”
18他还用许多别的话劝勉众人,向他们传福音。
18ਇਸ ਤਰ੍ਹਾਂ, ਉਹ ਉਨ੍ਹਾਂ ਨੂੰ ਹੋਰ ਬਹੁਤ ਸਾਰੇ ਬਚਨ ਦੱਸਦਾ ਅਤੇ ਉਨ੍ਹਾਂ ਵਿੱਚ ਖੁਸ਼ ਖਬਰੀ ਦਾ ਪ੍ਰਚਾਰ ਕਰਦਾ।
19分封王希律,因他弟弟的妻子希罗底,并因他自己所行的一切恶事,受到约翰的责备。
19ਯੂਹੰਨਾ ਨੇ ਹਾਕਮ ਹੇਰੋਦੇਸ ਨੂੰ ਉਸਦੇ ਆਪਣੇ ਭਰਾ ਦੀ ਪਤਨੀ ਹੇਰੋਦਿਆਸ ਨਾਲ ਨਾਜਾਇਜ਼ ਸੰਬੰਧ ਹੋਣ ਲਈ ਝਿਡ਼ਕਿਆ।
20他在这一切事以外,再加上一件,就是把约翰关在监里。
20ਇਸ ਤਰ੍ਹਾਂ ਹੇਰੋਦੇਸ ਨੇ ਯੂਹੰਨਾ ਨੂੰ ਕੈਦ ਕਰ ਦਿੱਤਾ ਅਤੇ ਇੱਕ ਹੋਰ ਦੁਸ਼ਟ ਕਰਨੀ ਆਪਣੀਆਂ ਦੁਸ਼ਟ ਕਰਨੀਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਈ।
21耶稣受洗(太3:13-17;可1:9-11)众人受了洗,耶稣也受了洗。他正在祷告,天就开了,
21ਜਦੋਂ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ ਜਾ ਰਿਹਾ ਸੀ, ਤਦ ਯਿਸੂ ਨੂੰ ਵੀ ਬਪਤਿਸਮਾ ਦਿੱਤਾ ਗਿਆ ਅਤੇ ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਕਾਸ਼ ਖੁਲ੍ਹ ਗਿਆ,
22圣灵仿佛鸽子,有形体地降在他身上;有声音从天上来,说:“你是我的爱子,我喜悦你。”
22ਪਵਿੱਤਰ ਆਤਮਾ ਘੁੱਗੀ ਦੇ ਰੂਪ ਵਿੱਚ ਉਸ ਉੱਪਰ ਆਇਆ ਅਤੇ ਫ਼ੇਰ ਸੁਰਗਾਂ ਤੋਂ ਇੱਕ ਬਾਣੀ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈ! ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਤੇਰੇ ਤੇ ਬਹੁਤ ਖੁਸ਼ ਹਾਂ।”
23耶稣的家谱(太1:1-17)耶稣开始传道,年约三十岁,人以为他是约瑟的儿子,约瑟是希里的儿子,
23ਜਦੋਂ ਯਿਸੂ ਨੇ ਉਪਦੇਸ਼ ਦੇਣੇ ਸ਼ੁਰੂ ਕੀਤੇ, ਉਸ ਵਕਤ ਉਹ ਤਕਰੀਬਨ ਤੀਹ ਕੁ ਸਾਲਾਂ ਦਾ ਸੀ। ਉਹ ਯੂਸੁਫ਼ ਦਾ ਪੁੱਤਰ ਮੰਨਿਆ ਜਾਂਦਾ ਸੀ ਜੋ ਕਿ ਹੇਲੀ ਦਾ ਪੁੱਤਰ ਸੀ।
24依次往上推,是玛塔、利未、麦基、雅拿、约瑟、
24ਹੇਲੀ ਮਥਾਤ ਦਾ ਪੁੱਤਰ ਸੀ ਅਤੇ ਮਥਾਤ ਲੇਵੀ ਦਾ। ਲੇਵੀ ਮਲਕੀ ਦਾ ਪੁੱਤਰ ਸੀ ਅਤੇ ਮਲਕੀ ਯਂਨਾਈ ਦਾ ਅਤੇ ਯਂਨਾਈ ਯੂਸੂਫ਼ ਦਾ ਪੁੱਤਰ ਸੀ।
25玛他提亚、亚摩斯、拿鸿、以斯利、拿该、
25ਯੂਸੁਫ਼ ਮਤਿੱਥਯਾਹ ਦਾ ਪੁੱਤਰ ਸੀ ਅਤੇ ਮਤਿਥ੍ਥਯਾਹ ਅਮੋਸ਼ ਦਾ। ਅਮੋਸ਼ ਨਹੂਮ ਦਾ ਪੁੱਤਰ ਸੀ ਅਤੇ ਨਹੂਮ ਹਸਲੀ ਦਾ।
26玛押、玛他提亚、西美、约瑟、约大、
26ਹਸਲੀ ਨਗ੍ਗਈ ਦਾ ਪੁੱਤਰ ਸੀ। ਅਤੇ ਨਗ੍ਗਈ ਮਾਹੱਥ ਦਾ ਪੁੱਤਰ ਸੀ ਅਤੇ ਮਾਹੱਥ ਮਤਿਥਯਾਹ ਦਾ ਪੁੱਤਰ ਸੀ ਤੇ ਮਤਿਥਯਾਹ ਸ਼ਿਮਈ ਦਾ। ਸ਼ਿਮਈ ਯੋਸੇਕ ਦਾ ਪੁੱਤਰ ਸੀ ਤੇ ਯੋਸੇਕ ਯਹੂਦਾਹ ਦਾ ਪੁੱਤਰ ਸੀ।
27约哈难、利撒、所罗巴伯、撒拉铁、尼利、
27ਯਹੂਦਾਹ ਯੋਹਾਨਾਨ ਦਾ ਪੁੱਤਰ ਸੀ ਤੇ ਯੋਹਾਨਾਨ ਰੇਸਹ ਦਾ ਅਤੇ ਰੇਸ਼ ਜ਼ਰੁੱਬਾਬਲ ਦਾ ਪੁੱਤਰ ਸੀ ਅਤੇ ਜ਼ਰੁੱਬਾਬਲ ਸ਼ਅਲਤੀਏਲ ਦਾ।
28麦基、亚底、哥桑、以摩当、珥、
28ਸ਼ਾਲਤੀਏਲ ਨੇਰੀ ਦਾ ਪੁੱਤਰ ਸੀ ਅਤੇ ਨੇਰੀ ਮਲਕੀ ਦਾ, ਮਲਕੀ ਅਦੀ ਦਾ ਪੁੱਤਰ ਸੀ ਅਤੇ ਅਦੀ ਕੋਸਾਮ ਦਾ। ਕੋਸਾਮ ਅਲਮੋਦਾਮ ਦਾ ਪੁੱਤਰ ਸੀ ਅਤੇ ਅਲਮੋਦਾਮ ਏਰ ਦਾ।
29耶书、以利以谢、约令、玛塔、利未、
29ਏਰ ਯੋਸ਼ੇ ਦਾ ਪੁੱਤਰ ਸੀ ਅਤੇ ਯੋਸ਼ੇ ਅਲੀਅਜ਼ਰ ਦਾ। ਅਲੀਅਜ਼ਰ ਯੋਰਾਮ ਦਾ ਪੁੱਤਰ ਸੀ, ਅਤੇ ਯੋਰਾਮ ਮਤ੍ਤਾਥ ਦਾ ਅਤੇ ਮਤ੍ਤਾਥ ਲੇਵੀ ਦਾ ਪੁੱਤਰ ਸੀ।
30西缅、犹大、约瑟、约南、以利亚敬、
30ਲੇਵੀ ਸਿਮਓਨ ਦਾ ਪੁੱਤਰ ਸੀ ਤੇ ਸਿਮਓਨ ਯਹੂਦਾਹ ਦਾ। ਯਹੂਦਾਹ ਯੂਸੁਫ਼ ਦਾ ਪੁੱਤਰ ਅਤੇ ਯੂਸੁਫ਼ ਯੋਨਾਨ ਦਾ ਅਤੇ ਯੋਨਾਨ ਅਲਯਾਕੀਮ ਦਾ ਪੁੱਤਰ ਸੀ।
31米利亚、买拿、马达他、拿单、大卫、
31ਅਲਯਾਕੀਮ ਮਲ੍ਲਯੇ ਦਾ ਪੁੱਤਰ ਸੀ, ਮਲ੍ਲਯੇ ਮੈਨਾਨ ਅਤੇ ਮੈਨਾਨ ਮਤਥੇ ਦਾ ਪੁੱਤਰ ਸੀ ਤੇ ਮਤਥੇ ਨਾਥਾਨ ਦਾ ਅਤੇ ਨਾਥਾਨ ਦਾਊਦ ਦਾ ਪੁੱਤਰ ਸੀ।
32耶西、俄备得、波阿斯、撒门(“撒门”有些抄本作“撒拉”)、拿顺、
32ਦਾਊਦ ਯੱਸੀ ਦਾ ਪੁੱਤਰ ਸੀ, ਯੱਸੀ ਓਬੇਦ ਦਾ ਅਤੇ ਓਬੇਦ ਬੋਅਜ਼ ਦਾ ਅਤੇ ਬੋਅਜ਼ ਸਲਮੋਨ ਦਾ ਪੁੱਤਰ ਸੀ ਅਤੇ ਸਲਮੋਨ ਨਹਸ਼ੋਨ ਦਾ ਪੁੱਤਰ ਸੀ।
33亚米拿达、亚当民(有些抄本无“亚当民”一词)、亚兰(“亚兰”有些抄本作“亚珥尼”)、希斯仑、法勒斯、犹大、
33ਨਹਸ਼ੋਨ ਅੰਮੀਨਾਦਾਬ ਦਾ ਪੁੱਤਰ ਸੀ ਅਤੇ ਉਹ ਅਰਨੀ ਦਾ। ਅਰਨੀ ਹਸਰੋਨ ਦਾ ਅਤੇ ਹਸਰੋਨ ਪਰਸ ਦਾ ਪੁੱਤਰ ਸੀ ਅਤੇ ਪਰਸ ਯਹੂਦਾਹ ਦਾ।
34雅各、以撒、亚伯拉罕、他拉、拿鹤、
34ਯਹੂਦਾਹ ਯਾਕੂਬ ਦਾ ਪੁੱਤਰ ਸੀ, ਯਾਕੂਬ ਇਸਹਾਕ ਦਾ, ਇਸਹਾਕ ਅਬਰਾਹਾਮ ਦਾ ਪੁੱਤਰ ਸੀ ਅਤੇ ਅਬਰਾਹਾਮ ਤਾਰਹ ਦਾ ਪੁੱਤਰ ਸੀ ਅਤੇ ਤਾਰਹ ਨਹੋਰ ਦਾ ਪੁੱਤਰ ਸੀ।
35西鹿、拉吴、法勒、希伯、沙拉、
35ਨਹੋਰ ਸਰੂਗ ਦਾ ਪੁੱਤਰ ਸੀ, ਸਰੂਗ ਰਊ ਦਾ ਅਤੇ ਰਊ ਪਲਗ ਦਾ, ਪਲਤ ਏਬਰ ਦਾ ਅਤੇ ਏਬਰ ਸ਼ਲਹ ਦਾ ਪੁੱਤਰ ਸੀ।
36该南、亚法撒、闪、挪亚、拉麦、
36ਸ਼ਲਹ ਕੇਨਾਨ ਦਾ ਪੁੱਤਰ ਸੀ, ਕੇਨਾਨ ਅਰਪਕਸ਼ਾਦ ਦਾ ਅਤੇ ਉਹ ਸ਼ੇਮ ਦਾ ਪੁੱਤਰ ਸੀ, ਸ਼ੇਮ ਨੂੰਹ ਦਾ ਪੁੱਤਰ ਸੀ ਅਤੇ ਨੂੰਹ ਲਾਮਕ ਦਾ ਪੁੱਤਰ ਸੀ।
37玛土撒拉、以诺、雅列、玛勒列、该南、
37ਲਾਮਕ ਮਥੂਸਲਹ ਦਾ ਪੁੱਤਰ ਸੀ, ਮਥੂਸਲਹ ਹਨੌਕ ਦਾ, ਹਨੌਕ ਯਰਦ ਦਾ ਪੁੱਤਰ ਸੀ ਅਤੇ ਯਰਦ ਮਹਲਲੇਲ ਦਾ ਪੁੱਤਰ ਸੀ, ਮਹਲਲੇਲ ਕੇਨਾਨ ਦਾ ਪੁੱਤਰ ਸੀ।
38以挪士、塞特、亚当,亚当是 神的儿子。
38[This verse may not be a part of this translation]