聖經新譯本 (Simplified)

Punjabi: NT

Mark

3

1治好手枯的人(太12:9-14;路6:6-11)
1ਯਿਸੂ ਫ਼ੇਰ ਪ੍ਰਾਰਥਨਾ ਸਥਾਨ ਤੇ ਗਿਆ। ਪ੍ਰਾਰਥਨਾ ਸਥਾਨ ਵਿੱਚ ਇੱਕ ਟੁਂਡਾ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ।
2众人窥探他会不会在安息日医治那个人,好去控告他。
2ਲੋਕ ਯਿਸੂ ਨੂੰ ਕੁਝ ਗਲਤ ਗੱਲ ਕਰਦਿਆਂ ਫ਼ਡ਼ਨ ਦੀ ਤਾਕ ਵਿੱਚ ਸਨ। ਤਾਂ ਜੋ ਉਹ ਉਸਦੇ ਵਿਰੁੱਧ ਦੋਸ਼ ਲਾ ਸਕਣ। ਇਸ ਲਈ ਸਭ ਉਸਨੂੰ ਬਡ਼ੇ ਧਿਆਨ ਨਾਲ ਦੇਖ ਰਹੇ ਸਨ ਅਤੇ ਇਹ ਵੀ ਤਾਡ਼ ਰਹੇ ਸਨ ਕਿ ਵੇਖੀਏ ਭਲਾ ਉਹ ਸਬਤ ਦੇ ਦਿਨ ਉਸ ਟੁਂਡੇ ਨੂੰ ਠੀਕ ਕਰੇਗਾ ਕਿ ਨਹੀਂ।
3耶稣对那一只手枯干了的人说:“起来,站在当中!”
3ਯਿਸੂ ਨੇ ਉਸ ਟੁਂਡੇ ਹੱਥ ਵਾਲੇ ਮਨੁੱਖ ਨੂੰ ਕਿਹਾ, “ਤੂੰ ਇਥੇ ਵਿਚਾਲੇ ਖਢ਼ਾ ਹੋ, ਤਾਂ ਕਿ ਲੋਕ ਤੈਨੂੰ ਵੇਖ ਲੈਣ।
4又对他们说:“在安息日哪一样是可以作的呢:作好事还是坏事?救命还是害命?”他们一声不响。
4ਤਦ ਯਿਸੂ ਨੇ ਲੋਕਾਂ ਨੂੰ ਕਿਹਾ, “ਸਬਤ ਦੇ ਦਿਨ ਕੀ ਕਰਨਾ ਠੀਕ ਹੈ? ਚੰਗਾ ਕਰਨਾ ਜਾਂ ਬੁਰਾ ਕਰਨਾ? ਕਿਸੇ ਦੀ ਜਾਨ ਬਚਾਉਣੀ ਚੰਗੀ ਹੈ ਜਾਂ ਜਾਨੋ ਮਾਰਨਾ?” ਪਰ ਲੋਕਾਂ ਨੇ ਯਿਸੂ ਨੂੰ ਕੋਈ ਜਵਾਬ ਨਾ ਦਿੱਤਾ, ਸਭ ਚੁੱਪ ਰਹੇ।
5耶稣怒目环视他们,因他们的心刚硬而难过,就对那人说:“伸出手来!”他把手一伸,手就复原了。
5ਫ਼ਿਰ ਯਿਸੂ ਉਨ੍ਹਾਂ ਦੀ ਜ਼ਿਦ ਦੇ ਕਾਰਨ ਉਦਾਸ ਸੀ ਅਤੇ ਗੁੱਸੇ ਵਿੱਚ ਉਨ੍ਹਾਂ ਵੱਲ ਵੇਖਿਆ ਅਤੇ ਉਸ ਆਦਮੀ ਨੂੰ ਆਖਿਆ, “ਆਪਣਾ ਹੱਥ ਵਿਖਾ।” ਤਦ ਉਸ ਮਨੁੱਖ ਨੇ ਆਪਣਾ ਹੱਥ ਵਿਖਾਇਆ ਅਤੇ ਉਸਦਾ ਹੱਥ ਚੰਗਾ ਹੋ ਗਿਆ।
6法利赛人出来,立刻和希律党人商量怎样对付耶稣,好除掉他。
6ਤਦ ਫ਼ਰੀਸੀ ਵਿਦਾ ਹੋ ਗਏ ਅਤੇ ਹੈਰੋਦੀਆਂ ਨਾਲ ਯਿਸੂ ਨੂੰ ਮਾਰਨ ਦੀ ਵਿਉਂਤ ਬਣਾਈ।
7许多人到海边找耶稣(太12:15-16;路6:17-19)耶稣和门徒退到海边去,一大群从加利利来的人跟着他;
7ਯਿਸੂ ਆਪਣੇ ਚੇਲਿਆਂ ਨਾਲ ਝੀਲ ਵੱਲ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਗਲੀਲ ਵਿਚ ਉਸਦੇ ਮਗਰ ਹੋ ਤੁਰੇ।
8还有许多人听见他所作的一切事,就从犹太、耶路撒冷、以土迈、约旦河外和推罗、西顿一带地方来到他跟前。
8ਬਹੁਤ ਸਾਰੇ ਹੋਰ ਲੋਕ, ਜਿਨ੍ਹਾਂ ਨੇ ਯਿਸੂ ਦੀਆਂ ਕੀਤੀਆਂ ਗੱਲਾਂ ਬਾਰੇ ਸੁਣਿਆ ਸੀ, ਉਸਦੇ ਆਲੇ-ਦੁਆਲੇ ਇਕਠੇ ਹੋ ਗਏ। ਇਹ ਲੋਕ ਯਹੂਦਿਯਾ, ਯਰੂਸ਼ਲਮ, ਅਦੂਮ ਅਤੇ ਯਰਦਨ ਨਦੀ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਤੋਂ ਵੀ ਆਏ ਹੋਏ ਸਨ।
9因为人多,耶稣就吩咐门徒为他预备一只小船,免得众人拥挤他。
9ਜਦੋਂ ਉਸਨੇ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਤਾਂ ਉਸਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸ ਲਈ ਇੱਕ ਛੋਟੀ ਬੇਡ਼ੀ ਤਿਆਰ ਕਰਨ। ਤਾਂ ਕਿ ਕਿਤੇ ਲੋਕਾਂ ਦੀ ਭੀਡ਼ ਉਸਨੂੰ ਦਬਾ ਨਾ ਲਵੇ।
10他医好了许多人,所以凡有病的都挤过来要摸他。
10ਉਸਨੇ ਬਹੁਤ ਸਾਰੇ ਲੋਕਾਂ ਨੂੰ ਚੰਗਾ ਕੀਤਾ ਸੀ, ਇਸ ਲਈ ਬਿਮਾਰ ਲੋਕਾਂ ਨੇ ਉਸਨੂੰ ਛੂਹਣ ਲਈ ਉਸਦੇ ਆਲੇ-ਦੁਆਲੇ ਝੁਂਡ ਬਣਾ ਲਿਆ।
11污灵每次看到他,就仆倒在他面前,大声喊叫说:“你是 神的儿子!”
11ਕੁਝ ਲੋਕਾਂ ਅੰਦਰ ਸ਼ੈਤਾਨ ਦੇ ਭਰਿਸ਼ਟ ਆਤਮੇ ਸਨ। ਜਦੋਂ ਭਰਿਸ਼ਟ ਆਤਮਿਆਂ ਨੇ ਯਿਸੂ ਨੂੰ ਵੇਖਿਆ ਤਾਂ ਉਹ ਉਸ ਅੱਗੇ ਝੁਕ ਕੇ ਚੀਕਣ ਲੱਗੇ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।”
12耶稣再三严厉地吩咐他们,不要把他的身分张扬出去。
12ਪਰ ਉਸਨੇ ਭਰਿਸ਼ਟ ਆਤਮਿਆਂ ਨੂੰ ਦ੍ਰਿਢ਼ਤਾ ਨਾਲ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਨਾ ਦੱਸਣ ਕਿ ਉਹ ਕੌਣ ਹੈ।
13选立十二使徒(太10:1-4;路6:12-16。参徒1:13)耶稣上了山,呼召自己所要的人,他们就来了。
13ਤਦ ਯਿਸੂ ਪਹਾਡ਼ੀ ਵੱਲ ਤੁਰ ਗਿਆ ਅਤੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਨ੍ਹਾਂ ਨੂੰ ਕੋਲ ਸਦਿਆ ਅਤੇ ਉਹ ਉਸਦੇ ਕੋਲ ਆਏ।
14他选立了十二个人,称他们为使徒(有些抄本无“称他们为使徒”一句),要他们跟自己常在一起,好差遣他们去传道,
14ਯਿਸੂ ਨੇ ਬਾਰ੍ਹਾਂ ਬੰਦੇ ਚੁਣੇ ਅਤੇ ਉਨ੍ਹਾਂ ਨੂੰ ਰਸੂਲ ਆਖਿਆ। ਯਿਸੂ ਚਾਹੁੰਦਾ ਸੀ ਕਿ ਇਹ ਬਾਰ੍ਹਾਂ ਮਨੁੱਖ ਉਸਦੇ ਨਾਲ ਰਹਿਣ ਤਾਂ ਜੋ ਉਹ ਉਨ੍ਹਾਂ ਨੂੰ ਅਲੱਗ-ਅਲੱਗ ਥਾਵਾਂ ਤੇ ਪ੍ਰਚਾਰ ਕਰਨ ਲਈ ਭੇਜ ਸਕੇ।
15又有权柄赶鬼。
15ਇਨ੍ਹਾਂ ਲੋਕਾਂ ਕੋਲ ਵੀ ਲੋਕਾਂ ਵਿੱਚੋਂ ਭੂਤ ਕਢਣ ਦੀ ਸ਼ਕਤੀ ਹੋਣੀ ਚਾਹੀਦੀ ਹੈ।
16他选立的十二个人是:西门(耶稣给他起名叫彼得),
16ਯਿਸੂ ਨੇ ਜਿਹਡ਼ੇ ਬਾਰ੍ਹਾਂ ਰਸੂਲ ਚੁਣੇ ਉਨ੍ਹਾਂ ਦੇ ਨਾਉਂ ਸਨ: ਸ਼ਮਊਨ, ਜਿਸਦਾ ਨਾਉਂ ਉਸਨੇ ਪਤਰਸ ਰੱਖਿਆ।
17西庇太的儿子雅各,和雅各的弟弟约翰(耶稣给他们二人起名叫半尼其,就是“雷子”的意思),
17ਅਤੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਜਿਨ੍ਹਾਂ ਦਾ ਨਾਉਂ ਉਸਨੇ ਬਨੀ ਰੋਗਿਜ਼ ਰੱਖਿਆ ਜਿਸਦਾ ਅਰਥ ਹੈ, “ਗਰਜਣ ਦੇ ਪੁੱਤਰ”
18安得烈、腓力、巴多罗迈、马太、多马、亚勒腓的儿子雅各、达太、激进派的西门,
18ਅਤੇ ਅੰਦ੍ਰਿਯਾਸ, ਫ਼ਿਲਿਪੁੱਸ, ਬਰਥੁਲਮਈ, ਮੱਤੀ, ਥੋਮਾ, ਹਲਫ਼ਾ ਦਾ ਪੁੱਤਰ ਯਾਕੂਬ, ਥਦ੍ਦਈ ਅਤੇ ਸ਼ਮਊਨ ਕਨਾਨੀ,
19以及加略人犹大,就是出卖耶稣的那个人。
19ਅਤੇ ਯਹੂਦਾ ਇਸਕਰਿਯੋਤੀ। ਇਹ ਉਹੀ ਯਹੂਦਾ ਸੀ ਜਿਸਨੇ ਯਿਸੂ ਨੂੰ ਉਸਦੇ ਦੁਸ਼ਮਨਾਂ ਦੇ ਹੱਥ ਫ਼ਡ਼ਵਾ ਦਿੱਤਾ ਸੀ।
20亵渎圣灵的罪不得赦免(太12:22-32;路11:14-23,12:10)耶稣进了屋子,群众又聚了来,以致他们连饭都不能吃,
20ਫ਼ਿਰ ਯਿਸੂ ਘਰ ਆਇਆ। ਪਰ ਫ਼ਿਰ ਇੰਨੀ ਵੱਡੀ ਭੀਡ਼ ਇਕਠੀ ਹੋ ਗਈ ਕਿ ਯਿਸੂ ਅਤੇ ਉਸਦੇ ਚੇਲੇ ਰੋਟੀ ਵੀ ਨਾ ਖਾ ਸਕੇ।
21那些和他在一起的人听见了,就出来抓住他,因为他们说他癫狂了。
21ਜਦੋਂ ਯਿਸੂ ਦੇ ਪਰਿਵਾਰ ਨੇ ਇਨ੍ਹਾਂ ਸਭ ਚੀਜ਼ਾਂ ਬਾਰੇ ਸੁਣਿਆ ਤਾਂ ਉਹ ਉਸਨੂੰ ਫ਼ਸਾਉਣ ਲਈ ਆਏ। ਕਿਉਂਕਿ ਲੋਕਾਂ ਨੇ ਆਖਿਆ ਕਿ ਉਹ ਆਪਣੀ ਸੁਧ-ਬੁਧ ਵਿੱਚ ਨਹੀਂ ਸੀ।
22从耶路撒冷下来的经学家说:“他有别西卜附在身上!”又说:“他靠着鬼王赶鬼。”
22ਅਤੇ ਯਰੂਸ਼ਲਮ ਤੋਂ ਆਏ ਨੇਮ ਦੇ ਉਪਦੇਸ਼ਕਾਂ ਨੇ ਵੀ ਆਖਿਆ, “ਯਿਸੂ ਨੂੰ ਬਆਲ-ਜਬੂਲ ਚਿੰਬਡ਼ਿਆ ਹੋਇਆ ਹੈ! ਇਸ ਲਈ ਉਹ ਭੂਤਾਂ ਦੇ ਸਰਦਾਰ ਦੀ ਸ਼ਕਤੀ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਬਾਹਰ ਕਢਦਾ ਹੈ।”
23耶稣把他们叫来,用比喻对他们说:“撒但怎能赶逐撒但呢?
23ਫ਼ੇਰ ਯਿਸੂ ਨੇ ਲੋਕਾਂ ਨੂੰ ਆਪਣੇ ਕੋਲ ਸੱਦਕੇ ਦ੍ਰਿਸ਼ਟਾਤਾਂ ਵਿੱਚ ਸਮਝਾਇਆ, “ਸ਼ੈਤਾਨ ਕਿਵੇਂ ਆਪਣੇ ਹੀ ਆਤਮਿਆਂ ਨੂੰ ਬਾਹਰ ਕਢ ਸਕਦਾ ਹੈ।
24一国若自相纷争,那国就站立不住;
24ਜੇਕਰ ਇੱਕ ਰਾਜ ਆਪਣੇ ਹੀ ਖਿਲਾਫ਼ ਲਡ਼ਦਾ ਹੈ, ਤਾਂ ਇਹ ਨਹੀਂ ਰਹਿ ਸਕਦਾ।
25一家若自相纷争,那家就站立不住。
25ਅਤੇ ਜੇਕਰ ਇੱਕ ਪਰਿਵਾਰ ਵੰਡਿਆ ਹੋਇਆ ਹੈ ਅਤੇ ਆਪਣੇ ਹੀ ਖਿਲਾਫ਼ ਲਡ਼ ਰਿਹਾ ਹੈ ਤਾਂ ਇਹ ਨਹੀਂ ਬਚ ਸਕਦਾ।
26如果撒但自相攻打纷争,不但站立不住,而且还要灭亡。
26ਅਤੇ ਜੇਕਰ ਸ਼ੈਤਾਨ ਆਪਣੇ ਹੀ ਵਿਰੁੱਧ ਵਿਦ੍ਰੋਹ ਕਰਦਾ ਹੈ ਅਤੇ ਵੰਡਿਆ ਹੋਇਆ ਹੈ ਤਾਂ, ਉਹ ਨਹੀਂ ਬਚ ਸਕਦਾ ਅਤੇ ਉਸਦਾ ਅੰਤ ਹੋ ਜਾਵੇਗਾ।
27谁都不能进入壮汉的家,抢夺他的财物,除非先把壮汉捆绑起来,才可以抢劫他的家。
27ਪਰ ਜਦੋਂ ਕੋਈ ਬੰਦਾ ਕਿਸੇ ਤਕਡ਼ੇ ਆਦਮੀ ਦੇ ਘਰ ਵਿੱਚ ਵਡ਼ਕੇ ਉਸਦੀਆਂ ਚੀਜ਼ਾਂ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਪਹਿਲਾਂ ਉਸਨੂੰ ਤਕਡ਼ੇ ਆਦਮੀ ਨੂੰ ਬੰਨ੍ਹਣਾ ਪਵੇਗਾ, ਅਤੇ ਫ਼ੇਰ ਉਹ ਉਸਦਾ ਘਰ ਲੁੱਟ ਸਕਦਾ ਹੈ।
28我实在告诉你们,世人的一切罪和一切亵渎的话,都可以得到赦免;
28ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਸਾਰੇ ਪਾਪ ਮਾਫ਼ ਕੀਤੇ ਜਾਣਗੇ ਅਤੇ ਜੋ ਵੀ ਉਹ ਪਰਮੇਸ਼ੁਰ ਦੇ ਵਿਰੁੱਧ ਬੋਲੇ ਉਹ ਵੀ ਮਾਫ਼ ਕਰ ਦਿੱਤਾ ਜਾਵੇਗਾ,
29但亵渎圣灵的,就永世不得赦免,他还要担当罪恶到永远。”
29ਪਰ ਜੇਕਰ ਕੋਈ ਪਵਿੱਤਰ ਆਤਮੇ ਦੇ ਵਿਰੁੱਧ ਕੁਝ ਆਖਦਾ ਹੈ, ਤਾਂ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ, ਅਤੇ ਉਹ ਹਮੇਸ਼ਾ ਉਸ ਪਾਪ ਦਾ ਦੋਸ਼ੀ ਰਹੇਗਾ।”
30耶稣说这话,是因为他们说他有污灵附在身上。
30ਯਿਸੂ ਨੇ ਇਹ ਇਸਲਈ ਆਖਿਆ ਕਿਉਂਕਿ ਨੇਮ ਦੇ ਉਪਦੇਸ਼ਕਾਂ ਨੇ ਆਖਿਆ ਸੀ ਕਿ ਯਿਸੂ ਭਰਿਸ਼ਟ ਆਤਮੇ ਦੇ ਵਸ੍ਸ ਹੈ।
31谁是耶稣的母亲和弟兄(太12:46-50;路8:19-21)耶稣的母亲和弟弟来了,站在外面,传话给他,叫他出来。
31ਫ਼ਿਰ ਯਿਸੂ ਦੀ ਮਾਤਾ ਅਤੇ ਭਰਾ ਆਏ; ਅਤੇ ਬਾਹਰ ਖਡ਼ੇ ਹੋ ਗਏ। ਉਨ੍ਹਾਂ ਨੇ ਯਿਸੂ ਨੂੰ ਬੁਲਾਉਣ ਲਈ ਇੱਕ ਵਿਅਕਤੀ ਰਾਹੀਂ ਸੁਨੇਹਾ ਭੇਜਿਆ।
32有许多人正围坐在耶稣身边,他们告诉他:“你看,你的母亲和弟弟(有些抄本在此有“妹妹”一词)在外面找你。”
32ਉਸ ਵਕਤ ਯਿਸੂ ਦੇ ਆਸ-ਪਾਸ ਬਹੁਤ ਸਾਰੇ ਲੋਕ ਬੈਠੇ ਸਨ। ਉਨ੍ਹਾਂ ਉਸਨੂੰ ਕਿਹਾ, “ਤੇਰੀ ਮਾਂ ਅਤੇ ਤੇਰੇ ਭਰਾ ਬਾਹਰ ਤੇਰੇ ਬਾਰੇ ਪੁਛ-ਗਿਛ ਕਰ ਰਹੇ ਹਨ।”
33耶稣回答他们:“谁是我的母亲,我的弟兄呢?”
33ਯਿਸੂ ਨੇ ਆਖਿਆ, “ਮੇਰੀ ਮਾਂ ਕੌਣ ਹੈ? ਕੌਣ ਹਨ ਮੇਰੇ ਭਰਾ?”
34于是四面观看那些围坐的人,说:“你们看,我的母亲!我的弟兄!
34ਤਦ ਉਸਨੇ ਆਪਣੇ ਆਸੇ-ਪਾਸੇ ਸਾਰੇ ਲੋਕਾਂ ਵੱਲ ਵੇਖਿਆ ਅਤੇ ਆਖਿਆ, “ਇਹੀ ਲੋਕ ਮੇਰੀ ਮਾਂ ਅਤੇ ਮੇਰੇ ਭਰਾ ਹਨ।
35凡遵行 神旨意的,就是我的弟兄姊妹和母亲了。”
35ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”