1施洗约翰被杀(可6:14-29)
1ਉਸ ਸਮੇਂ ਰਾਜੇ ਹੇਰੋਦੇਸ, ਗਲੀਲੀ ਦੇ ਸ਼ਾਸਕ ਨੇ ਯਿਸੂ ਦੀ ਖਬਰ ਸੁਣੀ।
2就对臣仆说:“这人是施洗的约翰,他从死人中复活,所以他身上有行神迹的能力。”
2ਉਸਨੇ ਆਪਣੇ ਨੋਕਰਾਂ ਨੂੰ ਆਖਿਆ, “ਇਹ ਮਨੁੱਖ ਬਪਤਿਸਮਾ ਦੇਣ ਵਾਲਾ ਯੂਹੰਨਾ ਹੈ। ਉਹ ਜ਼ਰੂਰ ਮੁਰਦਿਆਂ ਵਿੱਚੋਂ ਜੀ ਉਠਿਆ ਹੈ। ਇਸੇ ਲਈ ਇਸ ਵਿੱਚ ਅਜਿਹੀਆਂ ਚਮਤਕਾਰੀ ਸ਼ਕਤੀਆਂ ਕੰਮ ਕਰ ਰਹੀਆਂ ਹਨ।”
3原来希律为了他弟弟腓力的妻子希罗底的缘故,拘捕了约翰,把他捆绑,关在监里,
3ਹੇਰੋਦੇਸ ਨੇ ਆਪਾਣੇ ਭਰਾ ਫ਼ਿਲਿਪੁੱਸ ਦੀ ਤੀਵੀਂ ਹੇਰੋਦਿਯਾਸ ਦੇ ਕਾਰਣ ਯੂਹੰਨਾ ਨੂੰ ਫ਼ਡ਼ਕੇ ਬੰਨ੍ਹਿਆ ਅਤੇ ਕੈਦ ਵਿੱਚ ਪਾ ਦਿੱਤਾ ਸੀ।
4因为约翰多次告诉他:“你占有她是不合理的。”
4ਉਸਨੇ ਯੂਹੰਨਾ ਨੂੰ ਇਸਲਈ ਕੈਦ ਕੀਤਾ ਕਿਉਂਕਿ, ਯੂਹੰਨਾ ਨੇ ਉਸਨੂੰ ਆਖਿਆ, “ਹੇਰੋਦਿਯਾਸ ਨੂੰ ਰੱਖਣਾ ਤੁਹਾਨੂੰ ਯੋਗ ਨਹੀਂ।”
5他想杀约翰,但又害怕群众,因为他们都认为约翰是个先知。
5ਉਹ ਯੂਹੰਨਾ ਨੂੰ ਮਾਰਨਾ ਚਾਹੁੰਦਾ ਸੀ, ਪਰ ਉਹ ਲੋਕਾਂ ਤੋਂ ਡਰਦਾ ਸੀ ਕਿਉਂਕਿ ਉਨ੍ਹਾਂ ਨੇ ਯੂਹੰਨਾ ਨੂੰ ਨਬੀ ਸਮਝਿਆ ਹੋਇਆ ਸੀ।
6到了希律生日的那天,希罗底的女儿在众人面前跳舞,希律非常高兴,
6ਪਰ ਹੇਰੋਦੇਸ ਦੇ ਜਨਮਦਿਨ ਤੇ ਹੇਰੋਦਿਯਾਸ ਦੀ ਧੀ, ਹੇਰੋਦੇਸ ਅਤੇ ਉਸਦੇ ਮਹਿਮਾਨਾਂ ਵਾਸਤੇ ਨਚ੍ਚੀ। ਹੇਰੋਦੇਸ ਉਸਤੋਂ ਬਹੁਤ ਪ੍ਰਸੰਨ ਹੋਇਆ।
7就起誓答应她,无论求什么都给她。
7ਤਾਂ ਹੇਰੋਦੇਸ ਨੇ ਸੌਂਹ ਖਾਕੇ ਉਸਨੂੰ, ਜੋ ਕੁਝ ਵੀ ਉਹ ਮੰਗੇ, ਦੇਣ ਦਾ ਇਕਰਾਰ ਕੀਤਾ।
8她在母亲的怂恿之下,说:“请把施洗的约翰的头放在盘子上给我。”
8ਉਸਦੀ ਮਾਂ ਨੇ ਉਸਨੂੰ ਦਸਿਆ ਹੋਇਆ ਸੀ ਕਿ ਉਹ ਕੀ ਮੰਗੇ, ਤਾਂ ਉਸਨੇ ਆਖਿਆ, “ਹੁਣੇ ਇਥੇ ਥਾਲ ਤੇ ਰਖ ਕੇ ਮੈਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿਉ।”
9王就忧愁,但因为誓言和在座的宾客,就下令给她。
9ਹੇਰੋਦੇਸ ਉਦਾਸ ਹੋ ਗਿਆ, ਪਰ ਆਪਣੀਆਂ ਸੌਹਾਂ ਦੇ ਕਾਰਣ ਅਤੇ ਉਨ੍ਹਾਂ ਲੋਕਾਂ ਦੇ ਕਾਰਣ, ਜਿਹਡ਼ੇ ਉਸਦੇ ਨਾਲ ਬੈਠੇ ਹੋਏ ਸਨ, ਉਸਨੇ ਹੁਕਮ ਦਿੱਤਾ ਕਿ ਉਸਦੀ ਬੇਨਤੀ ਤੁਰੰਤ ਪੂਰੀ ਕੀਤੀ ਜਾਵੇ।
10他派人去,在监里斩了约翰的头,
10ਅਤੇ ਉਸਨੇ ਮਨੁੱਖ ਨੂੰ ਭੇਜਕੇ ਕੈਦਖਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਸੁਟਿਆ।
11把头放在盘子上,拿来给那女孩子,她又带给母亲。
11ਫ਼ੇਰ ਉਸਦਾ ਸਿਰ ਥਾਲ ਵਿੱਚ ਲਿਆਂਦਾ ਗਿਆ ਅਤੇ ਉਸਦੀ ਕੁਡ਼ੀ ਨੂੰ ਦਿੱਤਾ ਗਿਆ ਅਤੇ ਉਹ ਇਹ ਸਿਰ ਆਪਣੀ ਮਾਂ ਹੇਰੋਦਿਯਾਸ ਕੋਲ ਲੈ ਗਈ।
12约翰的门徒前来,领了尸体,把它埋葬,然后去告诉耶稣。
12ਯੂਹੰਨਾ ਦੇ ਚੇਲਿਆਂ ਨੇ ਉਥੇ ਜਾਕੇ ਲੋਥ ਚੁੱਕੀ ਅਤੇ ਉਸਨੂੰ ਦਬਿਆ ਅਤੇ ਆਕੇ ਯਿਸੂ ਨੂੰ ਖਬਰ ਦਿੱਤੀ।
13给五千人吃饱的神迹(可6:32-44;路9:10-17;约6:1-13。参太15:32-38)耶稣听见了,就离开那里,独自坐船到旷野去。群众听见了,就从各城步行来跟随他。
13ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਉਸ ਥਾਂ ਤੋਂ ਇੱਕਲਾ ਬੇਡ਼ੀ ਉੱਤੇ ਬੈਠਕੇ ਇੱਕ ਇਕਾਂਤ ਥਾਂ ਨੂੰ ਚਲਾ ਗਿਆ। ਅਤੇ ਇਹ ਸੁਣਕੇ ਲੋਕ ਨਗਰਾਂ ਤੋਂ ਉਸਦੇ ਪਿਛੇ ਪੈਦਲ ਤੁਰ ਪਏ।
14耶稣上了岸,看见一大群人,就怜悯他们,医好了他们的病人。
14ਜਦੋਂ ਉਹ ਬੇਡ਼ੀ ਤੋਂ ਉਤਰਿਆ, ਉਥੇ ਉਸਨੇ ਬਹੁਤ ਵੱਡੀ ਭੀਡ਼ ਵੇਖੀ। ਉਸਨੇ ਉਨ੍ਹਾਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੇ ਰੋਗੀ ਲੋਕਾਂ ਨੂੰ ਚੰਗਾ ਕੀਤਾ।
15黄昏的时候,门徒前来对他说:“这是旷野的地方,时间也不早了,请叫群众散开,好让他们往村里去,买自己的食物吧。”
15ਜਦੋਂ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਕੋਲ ਆਕੇ ਕਿਹਾ, “ਇਹ ਉਜਾਡ਼ ਥਾਂ ਹੈ ਅਤੇ ਹੁਣ ਕੁਵੇਲਾ ਹੋ ਗਿਆ ਹੈ ਲੋਕਾਂ ਨੂੰ ਭੇਜ ਦਿਉ ਤਾਮ ਜੋ ਉਹ ਪਿੰਡਾਂ ਨੂੰ ਜਾ ਸਕਣ। ਅਤੇ ਆਪਾਣੇ ਲਈ ਖਾਣਾ-ਦਾਣਾ ਮੁਲ੍ਲ ਲੈਣ।”
16耶稣回答:“他们用不着离开,你们给他们吃吧!”
16ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਉਨ੍ਹਾਂ ਦੇ ਜਾਣ ਦੀ ਲੋਡ਼ ਨਹੀਂ। ਤੁਸੀਂ ਉਨ੍ਹਾਂ ਨੂੰ ਖਾਣ ਨੂੰ ਦੇਵੋ।”
17但门徒说:“我们这里除了五个饼和两条鱼,什么也没有。”
17ਚੇਲਿਆਂ ਨੇ ਕਿਹਾ, “ਪਰ ਏਥੇ ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮਛੀਆਂ ਹਨ।”
18他说:“拿过来给我。”
18ਯਿਸੂ ਨੇ ਆਖਿਆ, “ਉਹ ਰੋਟੀਆਂ ਤੇ ਮਛੀਆਂ ਮੇਰੇ ਕੋਲ ਲਿਆਓ।”
19于是吩咐群众坐在草地上,拿起那五个饼两条鱼,望着天,祝谢了;然后把饼擘开,递给门徒,门徒又分给群众。
19ਫ਼ੇਰ ਯਿਸੂ ਨੇ ਭੀਡ਼ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਉਸਨੇ ਪੰਜ ਰੋਟੀਆਂ ਤੇ ਦੋ ਮਛੀਆਂ ਲਈਆਂ: ਉਸਨੇ ਅਕਾਸ਼ ਵੱਲ ਵੇਖਿਆ ਅਤੇ ਭੋਜਨ ਲਈ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ। ਫ਼ਿਰ ਯਿਸੂ ਨੇ ਰੋਟੀਆਂ ਵੰਡਿਆਂ ਅਤੇ ਚੇਲਿਆਂ ਨੂੰ ਦੇ ਦਿੱਤੀਆਂ। ਅਤੇ ਚੇਲਿਆਂ ਨੇ ਉਹ ਰੋਟੀਆਂ ਲੋਕਾਂ ਵਿੱਚ ਵੰਡ ਦਿੱਤੀਆਂ।
20大家都吃了,并且吃饱了,他们把剩下的零碎拾起来,装满了十二个篮子。
20ਸਭ ਲੋਕਾਂ ਨੇ ਰੱਜ ਕੇ ਖਾਧਾ, ਖਾਣ ਤੋਂ ਬਾਦ ਚੇਲਿਆਂ ਨੇ ਬਚੀਆਂ ਹੋਈਆਂ ਰੋਟੀਆਂ ਦੇ ਟੁਕਡ਼ਿਆਂ ਨਾਲ ਬਾਰ੍ਹਾਂ ਟੋਕਰੀਆਂ ਭਰੀਆਂ।
21吃的人,除了妇女和孩子,约有五千。
21ਉਥੇ ਔਰਤਾਂ ਅਤੇ ਬੱਚੇ ਮਿਲਾਉਣ ਤੋਂ ਬਿਨਾਂ ਜਿਨ੍ਹਾਂ ਨੇ ਭੋਜਨ ਕੀਤਾ। ਕੁਲ ਪੰਜ ਹਜ਼ਾਰ ਆਦਮੀ ਸਨ।
22耶稣在海面上行走(可6:45-52;约6:15-21)耶稣立刻催门徒上船,叫他们先到对岸去,他却留下来叫群众散开。
22ਉਸਤੋਂ ਬਾਦ, ਯਿਸੂ ਨੇ ਚੇਲਿਆਂ ਨੂੰ ਬੇਡ਼ੀ ਵਿੱਚ ਬੈਠਣ ਲਈ ਕਿਹਾ ਅਤੇ ਆਖਿਆ ਕਿ ਉਹ ਝੀਲ ਪਾਰ ਲੰਘ ਜਾਣ ਅਤੇ ਉਥੇ ਉਸਦਾ ਇੰਤਜ਼ਾਰ ਕਰਨ।
23他解散了群众,就独自上山去祷告。到了晚上,他还是独自一人在那里。
23ਭੀਡ਼ ਨੂੰ ਦੂਰ ਭੇਜਣ ਤੋਂ ਬਾਦ, ਪ੍ਰਾਰਥਨਾ ਕਰਨ ਲਈ ਉਹ ਬਿਲਕੁਲ ਇਕੱਲਾ ਪਹਾਡ਼ ਉੱਤੇ ਚਢ਼ ਗਿਆ। ਜਦੋਂ ਸ਼ਾਮ ਹੋਈ, ਉਹ ਉਥੇ ਇਕੱਲਾ ਹੀ ਸੀ।
24那时门徒的船已经离岸数公里,因为逆风,被波浪冲击。
24ਬੇਡ਼ੀ ਪਹਿਲਾਂ ਹੀ ਕੰਢੇ ਤੋਂ ਬਹੁਤ ਦੂਰ ਸੀ। ਲਹਿਰਾਂ ਦੇ ਕਾਰਣ ਬੇਡ਼ੀ ਮੁਸੀਬਤ ਵਿੱਚ ਸੀ। ਹਵਾ ਉਲਟੀ ਦਿਸ਼ਾ ਤੋਂ ਵਗ ਰਹੀ ਸੀ।
25天快亮的时候(“天快亮的时候”原文作“夜里四更天”),耶稣在海面上向他们走过去。
25ਸਵੇਰ ਦੇ ਤਿੰਨ ਅਤੇ ਛੇ ਦੇ ਵਿਚਕਾਰ ਯਿਸੂ ਝੀਲ ਦੇ ਉੱਤੇ ਤੁਰਦਾ ਹੋਇਆ ਆਪਣੇ ਚੇਲਿਆਂ ਕੋਲ ਆਇਆ।
26门徒见他在海面上行走,就很惊慌,说:“有鬼啊!”并且恐惧得大叫起来。
26ਜਦੋਂ ਉਸਦੇ ਚੇਲਿਆਂ ਨੇ ਉਸਨੂੰ ਝੀਲ ਦੇ ਉੱਪਰ ਤੁਰਦਿਆਂ ਵੇਖਿਆ ਘਬਰਾ ਕੇ ਆਖਣ ਲੱਗੇ, “ਇਹ ਕੋਈ ਭੂਤ ਹੈ।” ਉਹ ਡਰ ਨਾਲ ਚੀਕ ਉਠੇ।
27耶稣立刻对他们说:“放心吧!是我,不要怕。”
27ਪਰ ਯਿਸੂ ਨੇ ਝੱਟ ਉਨ੍ਹਾਂ ਨੂੰ ਆਖਿਆ, “ਘਬਰਾਓ ਨਾ! ਇਹ ਮੈਂ ਹਾਂ, ਡਰੋ ਨਾ।”
28彼得对他说:“主啊,如果是你,让我在水面上到你那里去。”
28ਤਦ ਪਤਰਸ ਨੇ ਜਵਾਬ ਦਿੱਤਾ, “ਪ੍ਰਭੂ ਜੀ, ਜੇਕਰ ਇਹ ਸੱਚਮੁੱਚ ਤੁਸੀਂ ਹੋ, ਤਾਂ ਮੈਨੂੰ ਪਾਣੀ ਉੱਤੇ ਤੁਰਕੇ ਆਪਣੇ ਕੋਲ ਆਉਣ ਦਾ ਆਦੇਸ਼ ਦੇਵੋ।”
29他说:“来吧!”彼得就从船上下来,行在水面上,走向耶稣那里去。
29ਯਿਸੂ ਨੇ ਕਿਹਾ, “ਪਤਰਸ, ਆ ਜਾ!” ਤਦ ਬੇਡ਼ੀਉਂ ਉਤਰਨ ਤੋਂ ਬਾਦ ਪਤਰਸ ਪਾਣੀ ਉੱਤੇ ਯਿਸੂ ਵੱਲ ਨੂੰ ਤੁਰਿਆ।
30但他一见风浪就害怕,快要沉下去的时候,就呼叫:“主啊!救我!”
30ਪਰ ਜਦੋਂ ਪਤਰਸ ਪਾਣੀ ਤੇ ਤੁਰਿਆ ਤਾਂ, ਉਸਨੇ ਭਾਰੀ ਹਵਾ ਦਾ ਬੁੱਲਾ ਵੇਖਿਆ ਅਤੇ ਡਰ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ। ਪਤਰਸ ਚੀਕਿਆ, “ਪ੍ਰਭੂ ਜੀ, ਮੈਨੂੰ ਬਚਾਓ!”
31耶稣马上伸手拉住他,对他说:“小信的人哪,为什么疑惑?”
31ਯਿਸੂ ਨੇ ਉਸਨੂੰ ਆਪਾਣੇ ਹੱਥ ਨਾਲ ਚੁਕਿਆ ਅਤੇ ਆਖਿਆ, “ਤੈਨੂੰ ਘੱਟ ਵਿਸ਼ਵਾਸ ਹੈ। ਤੂੰ ਸ਼ੱਕ ਕਿਉਂ ਕੀਤਾ?”
32他们上了船,风就平静了。
32ਜਦੋਂ ਉਹ ਬੇਡ਼ੀ ਤੇ ਚਢ਼ ਗਏ ਤਾਂ ਪੌਣ ਥੰਮ ਗਈ।
33船上的人都拜他,说:“你真是 神的儿子。”
33ਫ਼ੇਰ, ਉਹ ਜਿਹਡ਼ੇ ਬੇਡ਼ੀ ਵਿੱਚ ਸਨ, ਉਨ੍ਹਾਂ ਨੇ ਉਸਦੀ ਉਪਸਨਾ ਕੀਤੀ ਅਤੇ ਆਖਿਆ, “ਸੱਚਮੁੱਚ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।”
34治好革尼撒勒的病人(可6:53-56)他们过到对岸,来到革尼撒勒的地区。
34ਉਹ ਝੀਲ ਦੇ ਪਾਰ ਲੰਘਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ।
35那地的人认出是耶稣,就把消息传遍了那一带。众人把一切有病的人都带来,
35ਜਦੋਂ ਉਥੋਂ ਦੇ ਲੋਕਾਂ ਨੇ ਉਸਨੂੰ ਪਛਾਣਿਆ, ਤਾਂ ਉਨ੍ਹਾਂ ਨੇ ਆਸੇ-ਪਾਸੇ ਦੇ ਇਲਾਕਿਆਂ ਵਿੱਚ ਖਬਰ ਫ਼ੈਲਾ ਦਿੱਤੀ ਤੇ ਉਨ੍ਹਾਂ ਨੇ ਆਪਣੇ ਸਾਰੇ ਬਿਮਾਰ ਲੋਕਾਂ ਨੂੰ ਉਸ ਕੋਲ ਲਿਆਂਦਾ।
36求耶稣让他们只摸一摸他衣服的繸子,摸着的人就都痊愈了。
36ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਸਿਰਫ਼ ਉਨ੍ਹਾਂ ਨੂੰ ਉਸਦੇ ਚੇਲੇ ਦਾ ਪੱਲਾ ਛੋਹਣ ਦੀ ਆਗਿਆ ਦੇਵੇ, ਉਨ੍ਹਾਂ ਸਭ ਨੇ, ਜਿਨ੍ਹਾਂ ਨੇ ਛੋਹਿਆ, ਚੰਗੇ ਹੋ ਗਏ।