1新天新地
1ਫ਼ੇਰ ਮੈਂ ਇੱਕ ਨਵਾਂ ਸਵਰਗ ਅਤੇ ਨਵੀਂ ਧਰਤੀ ਦੇਖੀ। ਪਹਿਲਾ ਸਵਰਗ ਅਤੇ ਪਹਿਲੀ ਧਰਤੀ ਅਲੋਪ ਹੋ ਗਏ ਸਨ। ਹੁਣ ਉਥੇ ਕੋਈ ਸਮੁੰਦਰ ਨਹੀਂ ਸੀ।
2我又看见圣城,新耶路撒冷,从天上由 神那里降下来,预备好了,好像打扮整齐等候丈夫的新娘。
2ਮੈਂ ਸਵਰਗ ਤੋਂ ਪਰਮੇਸ਼ੁਰ ਵੱਲੋਂ ਨਿਕਲਕੇ ਥੱਲੇ ਆ ਰਹੇ ਪਵਿੱਤਰ ਸ਼ਹਿਰ ਨੂੰ ਵੀ ਦੇਖਿਆ। ਇਹ ਪਵਿੱਤਰ ਸ਼ਹਿਰ ਨਵਾਂ ਯਰੂਸ਼ਲਮ ਹੈ। ਇਸਨੂੰ ਵਰ ਲਈ ਵਹੁਟੀ ਦੀ ਤਰ੍ਹਾਂ ਸਜਾਇਆ ਗਿਆ ਸੀ।
3我听见有大声音从宝座那里发出来,说:“看哪! 神的帐幕在人间,他要与人同住,他们要作他的子民。 神要亲自与他们同在,要作他们的 神。
3ਮੈਂ ਤਖਤ ਵੱਲੋਂ ਆਉਂਦੀ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, "ਹੁਣ ਪਰਮੇਸ਼ੁਰ ਦਾ ਘਰ ਲੋਕਾਂ ਦੇ ਨਾਲ ਹੈ। ਉਹ ਉਨ੍ਹਾਂ ਦੇ ਨਾਲ ਹੋਵੇਗਾ। ਉਹ ਉਸ ਦੇ ਲੋਕ ਹੋਣਗੇ। ਪਰਮੇਸ਼ੁਰ ਖੁਦ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਨ੍ਹਾਂ ਦਾ ਪਰਮੇਸ਼ੁਰ ਹੋਵੇਗਾ।
4他要抹去他们的一切眼泪,不再有死亡,也不再有悲哀、哭号、痛苦,因为先前的事都过去了。”
4ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਵਿਚਲਾ ਹਰ ਅੱਥਰੂ ਪੂੰਝ ਦੇਵੇਗਾ। ਹੁਣ ਕਦੀ ਵੀ ਮੌਤ, ਉਦਾਸੀ, ਰੋਣਾ ਜਾਂ ਦੁੱਖ ਦਰਦ ਨਹੀਂ ਹੋਵੇਗਾ। ਸਾਰੇ ਪੁਰਾਣੇ ਰਾਹ ਗੁਜ਼ਰ ਗਏ ਹਨ।"
5坐在宝座上的那一位说:“看哪,我把一切都更新了!”又说:“你要写下来,因为这些话是可信的、真实的。”
5ਜਿਹਡ਼ਾ ਤਖਤ ਉੱਤੇ ਬੈਠਾ ਸੀ ਉਸਨੇ ਅਖਿਆ, "ਦੇਖੋ। ਮੈਂ ਹਰ ਚੀਜ਼ ਨਵੀਂ ਬਣਾ ਰਿਹਾ।" ਫ਼ੇਰ ਉਸਨੇ ਆਖਿਆ, "ਇਸਨੂੰ ਲਿਖੋ ਕਿਉਂਕਿ ਇਹ ਸ਼ਬਦ ਸੱਚੇ ਹਨ ਅਤੇ ਇਨ੍ਹਾਂ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ।"
6他又对我说:“成了!我是阿拉法,是俄梅格;我是创始的,也是成终的。我要把生命的泉水,白白赐给口渴的人喝。
6ਜਿਹਡ਼ਾ ਤਹਤ ਉੱਤੇ ਬੈਠਾ ਸੀ ਉਸਨੇ ਮੈਨੂੰ ਆਖਿਆ, "ਇਹ ਖਤਮ ਹੋ ਚੁਕਿਆ ਹੈ। ਮੈਂ ਹੀ ਅਲਫ਼ਾ ਅਤੇ ਓਮੇਗਾ ਹਾਂ। ਮੈਂ ਹੀ ਮੁਢ੍ਢ ਅਤੇ ਅੰਤ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਮੁਫ਼ਤ ਹੀ ਜੀਵਨ ਦੇ ਪਾਣੀ ਦੇ ਝਰਨੇ ਤੋਂ ਪਾਣੀ ਦਿਆਂਗਾ, ਜਿਹਡ਼ੇ ਪਿਆਸੇ ਹਨ।
7得胜的,必要承受这些福分。我要作他的 神,他要作我的儿子。
7ਜਿਹਡ਼ਾ ਵੀ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਇਸ ਸਭ ਕੁਝ ਨੂੰ ਪ੍ਰਾਪਤ ਕਰੇਗਾ। ਅਤੇ ਮੈਂ ਉਸਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ।
8只是那些胆怯的、不信的、可憎的、杀人的、淫乱的、行邪术的、拜偶像的和所有说谎的人,他们的分是在烧着硫磺的火湖里。这就是第二次的死。”
8ਪਰ ਉਹ ਲੋਕ ਜਿਹਡ਼ੇ ਕਾਇਰ ਹਨ, ਉਹ ਲੋਕ ਜਿਹਡ਼ੇ ਆਸਥਾ ਤੋਂ ਮੁਨਕਰ ਹਨ, ਉਹ ਲੋਕ ਜਿਹਡ਼ੇ ਭਿਆਨਕ ਗੱਲਾਂ ਕਰਦੇ ਹਨ, ਉਹ ਲੋਕ ਜਿਹਡ਼ੇ ਕਤਲ ਕਰਦੇ ਹਨ, ਉਹੋ ਕਿ ਜਿਹਡ਼ੇ ਜਿਨਸੀ ਪਾਪ ਕਰਦੇ ਹਨ, ਉਹ ਲੋਕ ਜਿਹਡ਼ੇ ਕਾਲਾ ਜਾਦੂ ਕਰਦੇ ਹਨ, ਉਹ ਲੋਕ ਜਿਹਡ਼ੇ ਮੂਰਤੀ ਉਪਾਸਨਾ ਕਰਦੇ ਹਨ, ਅਤੇ ਉਹ ਲੋਕ ਜਿਹਡ਼ੇ ਝੂਠ ਬੋਲਦੇ ਹਨ, ਉਨ੍ਹਾਂ ਸਾਰੇ ਲੋਕਾਂ ਦੀ ਥਾਂ ਬਦਲੀ ਹੋਈ ਗੰਧਕ ਦੀ ਝੀਲ ਵਿੱਚ ਹੋਵੇਗੀ। ਇਹੀ ਹੈ ਦੂਸਰੀ ਮੌਤ।"
9新耶路撒冷拿着七个盛满着末后七灾的碗的七位天使中,有一位走来对我说:“你来!我要把新娘,就是羊羔的妻子,指示你。”
9ਉਨ੍ਹਾਂ ਸੱਤਾਂ ਦੂਤਾਂ ਵਿੱਚੋਂ ਇੱਕ ਮੇਰੇ ਕੋਲ ਆਇਆ, ਜਿਸ ਕੋਲ ਆਖਰੀ ਸੱਤ ਮੁਸ਼ਕਿਲਾਂ ਨਾਲ ਭਰੇ ਸੱਤ ਕਟੋਰੇ ਸਨ। ਦੂਤ ਨੇ ਆਖਿਆ, "ਮੇਰੇ ਨਾਲ ਆ, ਮੈਂ ਤੁਹਾਨੂੰ ਲੇਲੇ ਦੀ ਪਤਨੀ, ਲਾਡ਼ੀ ਦਿਖਾਵਾਂਗਾ।"
10我在灵里被那天使带到一座高大的山上,他把从天上由 神那里降下来的圣城耶路撒冷指示我。
10ਦੂਤ ਮੈਨੂੰ ਆਤਮਾ ਨਾਲ ਚੁੱਕਕੇ ਇੱਕ ਬਹੁਤ ਵੱਡੇ ਅਤੇ ਉੱਚੇ ਪਹਾਡ਼ ਉੱਤੇ ਲੈ ਗਿਆ। ਦੂਤ ਨੇ ਮਾਯਨੂੰ ਯਰੂਸ਼ਲਮ ਦਾ ਪਵਿੱਤਰ ਸ਼ਹਿਰ ਦਿਖਾਇਆ। ਇਹ ਸ਼ਹਿਰ ਪਰਮੇਸ਼ੁਰ ਵੱਲੋਂ ਸਵਰਗ ਤੋਂ ਬਾਹਰ ਆ ਰਿਹਾ ਸੀ।
11这城有 神的荣耀,城的光辉好像极贵的宝石,又像晶莹的碧玉。
11ਇਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਨਾਲ ਚਮਕ ਰਿਹਾ ਸੀ। ਇਹ ਕਿਸੇ ਬਹੁਤ ਹੀ ਕੀਮਤੀ ਜਵਾਹਰ ਵਾਂਗ, ਇੱਕ ਪੁਰਖਤ ਪਥ੍ਹਰ ਵਾਂਗੂ ਚਮਕ ਰਿਹਾ ਸੀ। ਇਹ ਬਲੌਰ ਵਰਗਾ ਸਾਫ਼ ਸੀ।
12有高大的城墙,有十二个门,门口有十二位天使,门上写着以色列十二支派的名字。
12ਉਸ ਸ਼ਹਿਰ ਦੇ ਗਿਰਦ ਬਹੁਤ ਉੱਚੀ ਕੰਧ ਸੀ ਜਿਸਦੇ ਬਾਰ੍ਹਾਂ ਦਰਵਾਜ਼ੇ ਸਨ। ਇਨ੍ਹਾਂ ਦਰਵਾਜ਼ਿਆਂ ਉੱਪਰ ਬਾਰ੍ਹਾਂ ਦੂਤ ਖਲੋਤੇ ਸਨ। ਦਰਵਾਜ਼ਿਆਂ ਉੱਤੇ ਇਸ੍ਰਾਏਲ ਦੇ ਹਰ ਵੰਸ਼ ਦੇ ਮੁਖੀ ਦੇ ਨਾਂ ਲਿਖੇ ਹੋਏ ਸਨ।
13东边有三个门,南边有三个门,西边有三个门,北边有三个门。
13ਤਿੰਨ ਦਰਵਾਜ਼ੇ ਪੂਰਬ ਵੱਲ ਸਨ, ਤਿੰਨ ਬੂਹੇ ਉੱਤਰ ਵੱਲ, ਤਿੰਨ ਦਰਵਾਜ਼ੇ ਦਖ੍ਖਣ ਵੱਲ ਅਤੇ ਤਿੰਨ ਦਰਵਾਜ਼ੇ ਪਛ੍ਛਮ ਵੱਲ ਸਨ।
14城墙有十二座根基,根基上有羊羔的十二使徒的名字。
14ਸ਼ਹਿਰ ਦੀਆਂ ਕੰਧਾਂ ਬਾਰ੍ਹਾਂ ਨੀਹ ਪਥ੍ਥਰਾਂ ਉੱਤੇ ਉਸਾਰੀਆਂ ਗਈਆਂ ਸਨ। ਪਥ੍ਥਰਾਂ ਉੱਤੇ ਲੇਲੇ ਦੇ ਬਾਰ੍ਹਾਂ ਰਸੂਲਾਂ ਦੇ ਨਾਮ ਲਿਖੇ ਹੋਏ ਸਨ।
15那对我说话的天使拿着一根金的芦苇,要量那城、城门和城墙。
15ਜਿਹਡ਼ਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ ਉਸਦੇ ਕੋਲ ਇੱਕ ਸੋਨੇ ਦਾ ਪੈਮਾਨਾ ਸੀ। ਦੂਤ ਕੋਲ ਇਹ ਪੈਮਾਨਾ ਇਸਦੇ ਸ਼ਹਿਰ, ਇਸਦੇ ਦਰਵਾਜ਼ਿਆਂ ਅਤੇ ਇਸਦੀ ਕੰਧ ਨੂੰ ਨਾਪਣ ਲਈ ਸੀ।
16城是四方的,长宽都一样。天使用芦苇量那城,共有二千四百公里(“二千四百公里”原文作“一万二千司他町”),城的长、宽、高都一样;
16ਸ਼ਹਿਰ ਦੀ ਉਸਾਰੀ ਵਰਗਾਕਾਰ ਰੂਪ ਵਿੱਚ ਹੋਈ ਸੀ। ਇਸਦੀ ਲੰਬਾਈ ਚੌਡ਼ਾਈ ਦੇ ਬਰਾਬਰ ਸੀ। ਦੂਤ ਨੇ ਸ਼ਹਿਰ ਨੂੰ ਪੈਮਾਨੇ ਨਾਲ ਨਾਪਿਆ। ਸ਼ਹਿਰ ਦੀ ਲੰਬਾਈ ਬਾਰ੍ਹਾਂ ਹਜ਼ਾਰ ਸਟੇਡੀਆ ਸੀ, ਚੌਡ਼ਾਈ ਬਾਰ੍ਹਾ ਹਜ਼ਾਰ ਸਟੇਡੀਆ ਸੀ ਅਤੇ ਉਚਾਈ ਬਾਰ੍ਹਾ ਹਜ਼ਾਰ ਸਟੇਡੀਆ ਸੀ।
17又量了城墙,约有六十公尺(“六十公尺”原文作“一百四十四肘”)。天使用的标准,就是人量度的标准。
17ਦੂਤ ਨੇ ਕੰਧ ਨੂੰ ਵੀ ਨਾਪਿਆ ਇਹ 144 ਹੱਥ ਉੱਚੀ ਸੀ। ਦੂਤ ਵੀ ਉਹੀ ਨਾਪ ਤੋਲ ਵਰਤ ਰਿਹਾ ਸੀ ਜੋ ਲੋਕ ਵਰਤਦੇ ਹਨ।
18城墙是用碧玉做的,城是用明净像玻璃的纯金做的。
18ਕੰਧ ਜੈਸਪਰ ਦੀ ਬਣੀ ਹੋਈ ਸੀ। ਸ਼ਹਿਰ ਸ਼ੁਧ ਸ਼ੀਸ਼ੇ ਵਰਗੇ ਸੋਨੇ ਦਾ ਬਣਿਆ ਹੋਇਆ ਸੀ ਸ਼ੀਸ਼ੇ ਵਰਗੇ ਸ਼ੁਧ ਸੋਨੇ ਦਾ।
19城墙的根基是用各样宝石装饰的:第一座根基是碧玉,第二座是蓝宝石,第三座是玛瑙,第四座是绿宝石,
19ਸ਼ਹਿਰ ਦੀਆਂ ਕੰਧਾਂ ਦੀ ਨੀਂਹ ਦੇ ਪੱਥਰ ਕਈ ਤਰ੍ਹਾਂ ਦੇ ਕੀਮਤੀ ਜਵਾਹਰਾਂ ਨਾਲ ਸਜਾਏ ਹੋਏ ਸਨ। ਪਹਿਲਾ ਨੀਂਹ ਦਾ ਪੱਥਰ ਬਦਾਮੀ ਰੰਗ ਦਾ ਸੀ। ਦੂਸਰਾ ਨੀਲਮ ਦਾ, ਤੀਸਰਾ ਦੁਧੀਆ ਅਕੀਕ ਦਾ,
20第五座是红玛瑙,第六座是红宝石,第七座是黄璧玺,第八座是水苍玉,第九座是红璧玺,第十座是翡翠,第十一座是紫玛瑙,第十二座是紫晶。
20ਚੌਥਾ ਪੰਨੇ ਦਾ, ਪੰਜਵਾਂ ਸੁਲੇਮਾਨੀ ਦਾ, ਛੇਵਾਂ ਲਾਲ ਅਕੀਕ ਦਾ, ਸੱਤਵਾਂ ਜ਼ੁਬਰਜ਼ਦ੍ਦ ਦਾ, ਅਠਵਾਂ ਬੈਰੁਜ਼ ਦਾ, ਨੌਵਾਂ ਸੁਨਹਿਲੇ ਦਾ, ਦੱਸਵਾਂ ਹਰੇ ਅਕੀਕ ਦਾ, ਗਿਆਰਵਾਂ ਜ਼ੁਰਕਨ ਦਾ ਬਾਰ੍ਹਵਾਂ ਕਟਹਲੇ ਦਾ।
21十二个门是十二颗珍珠,每一个门是用一颗珍珠做的。城里的街道是纯金的,好像透明的玻璃。
21ਬਾਰ੍ਹਾਂ ਦਰਵਾਜ਼ੇ ਬਾਰ੍ਹਾਂ ਮੋਤੀ ਸਨ। ਹਰ ਦਰਵਾਜ਼ਾ ਇੱਕ ਮੋਤੀ ਤੋਂ ਬਣਿਆ ਹੋਇਆ ਸੀ। ਸ਼ਹਿਰ ਦੀ ਗਲੀ ਸ਼ੁਧ ਸੋਨੇ ਦੀ ਬਣੀ ਹੋਈ ਸੀ। ਸੋਨਾ ਬਲੌਰ ਵਰਗਾ ਸਾਫ਼ ਸੀ।
22我没有看见城里有圣所,因为主全能的 神和羊羔就是城的圣所。
22ਮੈਂ ਸ਼ਹਿਰ ਵਿੱਚ ਕੋਈ ਮੰਦਰ ਨਹੀਂ ਦੇਖਿਆ। ਪ੍ਰਭੂ ਪਰਮੇਸ਼ੁਰ ਸਰਬਸ਼ਕਤੀਮਾਨ ਅਤੇ ਲੇਲਾ (ਯਿਸੂ) ਹੀ ਸ਼ਹਿਰ ਦੇ ਮੰਦਰ ਹਨ।
23这城不需要日月照明,因为有 神的荣耀照明,而羊羔就是城的灯。
23ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਚਮਕ ਦੀ ਲੋਡ਼ ਨਹੀਂ ਸੀ। ਪਰਮੇਸ਼ੁਰ ਦੀ ਸ਼ਾਨ ਹੀ ਸ਼ਹਿਰ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ। ਲੇਲਾ (ਯਿਸੂ) ਸ਼ਹਿਰ ਦਾ ਦੀਪਕ ਹੈ।
24列国要借着城的光行走,地上的众王要把他们的荣华带到这城来。
24ਦੁਨੀਆਂ ਦੀਆਂ ਕੌਮਾਂ ਲੇਲੇ ਦੁਆਰਾ ਦਿੱਤੀ ਹੋਈ ਰੌਸ਼ਨੀ ਦੁਆਡ਼ਾ ਫ਼ਿਰਨ ਤੁਰਨਗੇ। ਧਰਤੀ ਦੇ ਰਾਜੇ ਸ਼ਹਿਰ ਵਿੱਚ ਆਪਣੀ ਮਹਿਮਾ ਲੈਕੇ ਆਉਣਗੇ।
25城门白天决不关闭。在那里并没有黑夜。
25ਸ਼ਹਿਰ ਦੇ ਦਰਵਾਜ਼ੇ ਕਿਸੇ ਵੀ ਦਿਨ ਬੰਦ ਨਹੀਂ ਕੀਤੇ ਜਾਣਗੇ ਕਿਉਂਕਿ ਉਥੇ ਰਾਤ ਹੈ ਹੀ ਨਹੀਂ।
26列国的荣华尊贵都被带到这城。
26ਕੌਮਾਂ ਦੀ ਮਹਾਨਤਾ ਅਤੇ ਦੌਲਤ ਸ਼ਹਿਰ ਵਿੱਚ ਲਿਆਂਦੀ ਜਾਵੇਗੀ।
27所有不洁净的、行可憎的和说谎的,决不可以进入这城。只有名字记在羊羔生命册上的才可以进去。
27ਕੋਈ ਵੀ ਨਾਪਾਕ ਚੀਜ਼ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗੀ ਕੋਈ ਵੀ ਵਿਅਕਤੀ ਜਿਹਡ਼ਾ ਸ਼ਰਮਿੰਦਗੀ ਭਰੀਆਂ ਗੱਲਾਂ ਕਰਦਾ ਹੈ ਜਾਂ ਝੂਠ ਬੋਲਦਾ ਹੈ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ। ਸਿਰਫ਼ ਉਹੀ ਲੋਕ ਸ਼ਹਿਰ ਵਿੱਚ ਦਾਖਲ ਹੋਣਗੇ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਸਨ।