聖經新譯本 (Simplified)

Punjabi: NT

Revelation

8

1揭开第七个印
1ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ। ਫ਼ਿਰ ਉਥੇ ਸਵਰਗ ਵਿੱਚ ਲਗਭਗ ਅਧੇ ਘੰਟੇ ਤੱਕ ਚੁੱਪੀ ਛਾਈ ਰਹੀ।
2我看见站在 神面前的七位天使,有七枝号筒赐给了他们。
2ਅਤੇ ਮੈਂ ਉਨ੍ਹਾਂ ਸੱਤਾਂ ਦੂਤਾਂ ਨੂੰ ਦੇਖਿਆ ਜਿਹਡ਼ੇ ਪਰਮੇਸ਼ੁਰ ਸਾਮ੍ਹਣੇ ਖਲੋਤੇ ਹੋਏ ਸਨ। ਉਨ੍ਹਾਂ ਨੂੰ ਸੱਤ ਬਿਗੁਲ ਦਿੱਤੇ ਗਏ।
3另外有一位天使来了,拿着金香炉,站在祭坛前。有许多香赐给了他,好与所有圣徒的祈祷一同献在宝座前的金坛上。
3ਇੱਕ ਹੋਰ ਦੂਤ ਆਇਆ ਅਤੇ ਜਗਵੇਦੀ ਦੇ ਸਾਮ੍ਹਣੇ ਖਢ਼ਾ ਹੋ ਗਿਆ। ਇਸ ਦੂਤ ਕੋਲ ਸੁਨਿਹਰੀ ਧੂਪਦਾਨ ਸੀ। ਦੂਤ ਨੂੰ ਪ੍ਰਾਰਥਨਾ ਦੇ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਭੇਂਟ ਕਰਨ ਲਈ ਕਾਫ਼ੀ ਮਾਤਰਾ ਵਿੱਚ ਧੂਪ ਦਿੱਤੀ ਗਈ ਸੀ। ਦੂਤ ਨੇ ਤਖਤ ਦੇ ਨੇਡ਼ੇ ਪਈ ਹੋਈ ਸੁਨਿਹਰੀ ਜਗਵੇਦੀ ਉੱਤੇ ਇਹ ਸਮਗ੍ਗਰੀ ਰਖ ਦਿੱਤੀ।
4那香的烟和众圣徒的祈祷,就从天使手中一同升到 神面前。
4ਧੂਪ ਦਾ ਧੂਂਆਂ ਦੂਤ ਦੇ ਹੱਥਾਂ ਵਿਚੋਂ ਪਰਮੇਸ਼ੁਰ ਕੋਲ ਉਤਾਹਾਂ ਨੂੰ ਗਿਆ। ਇਹ ਧੂਆਂ ਪਰਮੇਸ਼ੁਰ ਦੇ ਲੋਕਾਂ ਦੀਆਂ ਅਰਦਾਸਾਂ ਨਾਲ ਉੱਪਰ ਉਠਿਆ।
5天使拿着香炉,用坛上的火把它装满了,投在地上;于是就有雷轰、响声、闪电和地震。
5ਫ਼ਿਰ ਦੂਤ ਨੇ ਧੂਪਦਾਨ ਨੂੰ ਜਗਵੇਦੀ ਦੀ ਅੱਗ ਨਾਲ ਭਰਿਆ। ਦੂਤ ਨੇ ਧੂਪਦਾਨ ਧਰਤੀ ਉੱਤੇ ਸੁੱਟ ਦਿੱਤਾ। ਫ਼ਿਰ ਉਥੇ ਬਿਜਲੀ ਲਿਸ਼ਕੀ, ਗਰਜਣਾ ਹੋਈ, ਹੋਰ ਅਵਾਜ਼ਾਂ ਆਈਆਂ ਅਤੇ ਭੁਚਾਲ ਆਇਆ।
6吹六枝号拿着七枝号筒的七位天使,预备好了要吹号。
6ਫ਼ਿਰ ਉਹ ਦੂਤ ਜਿਨ੍ਹਾਂ ਕੋਲ ਸੱਤ ਤੂਰ੍ਹੀਆਂ ਸਨ ਆਪਣੀਆਂ ਤੂਰ੍ਹੀਆਂ ਵਜਾਉਣ ਲਈ ਤਿਆਰ ਹੋਏ।
7第一位天使吹号,就有冰雹和混杂着血的火,投在地上。地的三分之一烧掉了,树的三分之一烧掉了,所有的青草也烧掉了。
7ਜਦੋਂ ਪਹਿਲੇ ਦੂਤ ਨੇ ਆਪਣੀ ਤੂਰ੍ਹੀ ਵਜਾਈ। ਤੁਰੰਤ ਹੀ, ਲਹੂ ਨਾਲ ਮਿਸ਼੍ਰਿਤ ਗਡ਼ੇ ਅਤੇ ਅੱਗ ਧਰਤੀ ਤੇ ਡਿੱਗਣੇ ਸ਼ੁਰੂ ਹੋ ਗਏ। ਅਤੇ ਧਰਤੀ ਦਾ ਤੀਜਾ ਹਿੱਸਾ, ਰੁਖਾਂ ਦਾ ਤੀਜਾ ਹਿੱਸਾ ਅਤੇ ਹਰਾ ਘਾਹ ਇਸਦੇ ਨਾਲ ਸਡ਼ ਗਿਆ।
8第二位天使吹号,就有一座好像燃烧着的大山,投在海里。海的三分之一变成了血,
8ਦੂਜੇ ਦੂਤ ਨੇ ਆਪਣੀ ਤੂਰ੍ਹੀ ਵਜਾਈ। ਫ਼ਿਰ ਕੁਝ ਅੱਗ ਨਾਲ ਮੱਚਦਾ ਹੋਇਆ ਇੱਕ ਵੱਡਾ ਪਹਾਡ਼ ਸਮੁੰਦਰ ਵਿੱਚ ਸੁਟਿਆ ਗਿਆ ਸੀ। ਨਤੀਜੇ ਦੇ ਤੌਰ ਤੇ, ਸਮੁੰਦਰ ਦਾ ਤੀਜਾ ਹਿੱਸਾ ਲਹੂ ਬਣ ਗਿਆ।
9海里受造的活物死了三分之一,船只也毁坏了三分之一。
9ਅਤੇ ਸਮੁੰਦਰੀ ਜੀਵਾਂ ਦਾ ਤੀਸਰਾ ਹਿੱਸਾ ਮਰ ਗਿਆ ਅਤੇ ਜਹਾਜ਼ਾਂ ਦਾ ਤੀਸਰਾ ਹਿੱਸਾ ਤਬਾਹ ਹੋ ਗਿਆ।
10第三位天使吹号,就有一颗燃烧着的大星,好像火把一样,从天上落下来,落在江河的三分之一上,和众水的泉源上。
10ਫ਼ਿਰ ਤੀਜੇ ਦੂਤ ਨੇ ਆਪਣੀ ਤੂਰ੍ਹੀ ਵਜਾਈ। ਫ਼ਿਰ ਮਸ਼ਾਲ ਵਾਂਗ ਬਲਦਾ ਹੋਇਆ ਇੱਕ ਵੱਡਾ ਤਾਰਾ ਅਕਾਸ਼ ਵਿੱਚੋਂ ਡਿਗਿਆ। ਇਹ ਤਾਰਾ ਦਰਿਆਵਾਂ ਅਤੇ ਪਾਣੀਆਂ ਦੇ ਝਰਨਿਆਂ ਦੇ ਤੀਜੇ ਹਿੱਸੇ ਉੱਤੇ ਡਿਗਿਆ।
11这星名叫“苦堇”。众水的三分之一变为“苦堇”,因水变苦,就有许多人死了。
11ਸਿਤ੍ਤਾਰੇ ਦਾ ਨਾਂ ਹੈ ਵਰਮ ਵੁਡ੍ਡ ਅਤੇ ਸਾਰੇ ਪਾਣੀ ਦਾ ਤੀਜਾ ਹਿੱਸਾ ਕੌਡ਼ਾ ਹੋ ਗਿਆ। ਬਹੁਤ ਸਾਰੇ ਲੋਕ ਉਹ ਕੌਡ਼ਾ ਪਾਣੀ ਪੀਕੇ ਮਰ ਗਏ।
12第四位天使吹号,太阳的三分之一、月亮的三分之一、星辰的三分之一,就都受到击打,以致日月星的三分之一都变黑了,白天的三分之一没有光,夜晚也是这样。
12ਚੌਥੇ ਦੂਤ ਨੇ ਆਪਣਾ ਬਿਗੁਲ ਵਜਾਇਆ। ਫ਼ਿਰ ਸੂਰਜ ਦਾ ਤੀਜਾ ਹਿੱਸਾ, ਚੰਨ ਦਾ ਤੀਜਾ ਹਿੱਸਾ ਅਤੇ ਤਾਰਿਆਂ ਦਾ ਤੀਜਾ ਹਿੱਸਾ ਖੁਭ ਗਿਆ ਸੀ। ਇਸੇ ਦੇ ਕਾਰਣ ਹੀ, ਉਨ੍ਹਾਂ ਵਿੱਚੋਂ ਇੱਕ ਤਿਹਾਈ ਕਾਲੇ ਬਣ ਗਏ ਸਨ। ਦਿਨ ਅਤੇ ਰਾਤ ਦਾ ਤੀਜਾ ਹਿੱਸਾ ਬਿਨਾ ਚਾਨਣ ਤੋਂ ਸਨ।
13我观看,就听见一只在高空飞翔的鹰,大声说:“有祸了!有祸了!住在地上的人有祸了!因为还有三位天使将要吹其余的号。”
13ਜਦੋਂ ਮੈਂ ਤਕਿਆ, ਮ੍ਮੈਂ ਅਕਾਸ਼ ਵਿੱਚ ਬਹੁਤ ਉੱਚੇ ਉੱਡਦੇ ਬਾਜ਼ ਨੂੰ ਵੇਖਿਆ ਅਤੇ ਉਸਨੇ ਆਖਿਆ, "ਤਕਲੀਫ਼। ਤਕਲੀਫ਼। ਉਨ੍ਹਾਂ ਲੋਕਾਂ ਲਈ ਤਕਲੀਫ਼ ਜੋ ਧਰਤੀ ਤੇ ਰਹਿੰਦੇ ਹਨ। ਇਹ ਉਦੋਂ ਸ਼ੁਰੂ ਹੋਵੇਗੀ ਜਦੋਂ ਦੂਸਰੇ ਤਿੰਨ ਦੂਤ ਆਪਣੀਆਂ ਤੂਰ੍ਹੀਆਂ ਵਜਾਉਣਗੇ।"