聖經新譯本 (Simplified)

Punjabi: NT

Titus

3

1要常常留心作善工
1ਲੋਕਾਂ ਨੂੰ ਆਖੋ ਕਿ ਹਰ ਵੇਲੇ ਇਹ ਗੱਲਾਂ ਕਰਨੀਆਂ ਚੇਤੇ ਰੱਖਣ; ਹਾਕਮਾਂ ਅਤੇ ਆਗੂਆਂ ਦੇ ਨਿਯਂਤਰਣ ਹੇਠਾਂ ਰਹਿਣ; ਉਨ੍ਹਾਂ ਆਗੂਆਂ ਨੂੰ ਮੰਨਣ ਲਈ ਅਤੇ ਹਰ ਤਰ੍ਹਾਂ ਦਾ ਚੰਗਾ ਕੰਮ ਕਰਨ ਲਈ ਤਿਆਰ ਰਹਿਣ ਲਈ।
2不可毁谤人,要与人无争,谦恭有礼,向众人表现充分温柔的心。
2ਉਨ੍ਹਾਂ ਨੂੰ ਦੂਸਰਿਆਂ ਬਾਰੇ ਮੰਦਾ ਨਾ ਬੋਲਣ ਲਈ, ਹੋਰਾਂ ਨਾਲ ਸ਼ਾਂਤੀ ਨਾਲ ਰਹਿਣਾ, ਹੋਰਾਂ ਨਾਲ ਸਜ੍ਜਨਤਾ ਨਾਲ ਰਹਿਣਾ; ਅਤੇ ਹਰ ਪਰਿਸਥਿਤੀ ਵਿੱਚ ਸਾਰਿਆਂ ਲੋਕਾਂ ਨਾਲ ਦਿਆਲੂ ਰਹਿਣਾ ਦੱਸੋ। ਉਨ੍ਹਾਂ ਨੂੰ ਜਿਹਡ਼ੇ ਵਿਸ਼ਵਾਸ ਕਰਦੇ ਹਨ ਇਹੀ ਗੱਲਾਂ ਕਰਨੀਆਂ ਦੱਸੋ।
3我们从前也是无知、不顺服、受了迷惑、被各种私欲和逸乐所奴役,生活在恶毒和嫉妒之中,是可憎可恶的,并且互相仇视。
3ਬੀਤੇ ਸਮੇਂ ਵਿੱਚ ਅਸੀਂ ਵੀ ਮੂਰਖ ਸਾਂ। ਅਸੀਂ ਆਖਾ ਨਹੀਂ ਮੰਨਦੇ ਸਾਂ ਅਸੀਂ ਗਲਤ ਸਾਂ ਅਤੇ ਅਸੀਂ ਬਹੁਤ ਅਜਿਹੀਆਂ ਗੱਲਾਂ ਦੇ ਗੁਲਾਮ ਸਾਂ ਜਿਹਡ਼ੀਆਂ ਸਾਡੇ ਸ਼ਰੀਰ ਕਰਨੀਆਂ ਅਤੇ ਮਾਨਣੀਆਂ ਚਾਹਉਂਦੇ ਸਨ। ਅਸੀਂ ਬਦੀ ਭਰਿਆ ਜੀਵਨ ਜੀ ਰਹੇ ਸਾਂ ਅਤੇ ਅਸੀਂ ਈਰਖਾਲੂ ਸਾਂ। ਲੋਕ ਸਾਨੂੰ ਨਫ਼ਰਤ ਕਰਦੇ ਸਨ ਅਤੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਸਾਂ।
4然而,到了 神我们的救主显明他的恩慈和怜爱的时候,
4ਫ਼ੇਰ ਪਰਮੇਸ਼ੁਰ, ਸਾਡੇ ਮੁਕਤੀਦਾਤਾ, ਨੇ ਆਪਣੀ ਦਯਾ ਅਤੇ ਪ੍ਰੇਮ ਦਰਸ਼ਾਇਆ।
5他就救了我们,并不是由于我们所行的义,而是照着他的怜悯,借着重生的洗和圣灵的更新。
5ਉਸਨੇ ਆਪਣੀ ਮਿਹਰ ਕਾਰਣ ਸਾਡਾ ਛੁਟਕਾਰਾ ਕੀਤਾ, ਉਨ੍ਹਾਂ ਚੰਗੀਆਂ ਗੱਲਾਂ ਕਰਨ ਕਰਕੇ ਨਹੀਂ ਜਿਹਡ਼ੀਆਂ ਅਸੀਂ ਪਰਮੇਸ਼ੁਰ ਨਾਲ ਧਰਮੀ ਹੋਣ ਲਈ ਕਰਦੇ ਸਾਂ। ਉਸਨੇ ਅਜਿਹਾ ਸਾਨੂੰ ਇੱਕ ਇਸ਼ਨਾਨ ਕਰਵਾ ਕੇ ਕੀਤਾ ਜਿਸਨੇ ਸਾਨੂੰ ਪਵਿੱਤਰ ਆਤਮਾ ਰਾਹੀਂ ਨਵਾਂ ਇਨਸਾਨ ਬਣਾਇਆ।
6圣灵就是 神借着我们的救主耶稣基督丰丰富富浇灌在我们身上的,
6ਪਰਮੇਸ਼ੁਰ ਨੇ ਉਸ ਪਵਿੱਤਰ ਆਤਮਾ ਦੀ ਭਰਪੂਰ ਬਰਖਾ ਸਾਡੇ ਮੁਕਤੀਦਾਤਾ ਯਿਸੂ ਮਸੀਹ ਰਾਹੀਂ, ਸਾਡੇ ਉੱਤੇ ਕੀਤੀ।
7使我们既然因着他的恩典得称为义,就可以凭着永生的盼望成为后嗣。
7ਅਸੀਂ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਉਸਦੀ ਕਿਰਪਾ ਰਾਹੀਂ ਧਰਮੀ ਬਣਾਏ ਗਏ ਸਾਂ। ਅਤੇ ਪਰਮੇਸ਼ੁਰ ਨੇ ਸਾਨੂੰ ਪਵਿੱਤਰ ਆਤਮਾ ਦਿੱਤਾ ਤਾਂ ਜੋ ਅਸੀਂ ਸਈਵੀ ਜੀਵਨ ਪ੍ਰਾਪਤ ਕਰ ਸਕੀਏ। ਅਤੇ ਇਹ ਸਾਡੀ ਉਮੀਦ ਹੈ।
8这话是可信的,我愿你确实地强调这些事,使信 神的人常常留心作善工;这些都是美事,并且是对人有益的。
8ਇਹ ਇੱਕ ਸੱਚਾ ਉਪਦੇਸ਼ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਨਿਸ਼ਿਚਤ ਕਰ ਲ੍ਵੋ ਕਿ ਲੋਕ ਇਹ ਗੱਲਾਂ ਸਮਝਦੇ ਹਨ। ਫ਼ੇਰ ਜਿਹਡ਼ੇ ਲੋਕ ਪਰਮੇਸ਼ੁਰ ਵਿੱਚ ਆਸਥਾ ਰਖਦੇ ਹਨ, ਆਪਣੇ ਜੀਵਨ ਨੂੰ ਚੰਗੀਆਂ ਗੱਲਾਂ ਕਰਨ ਲਈ ਵਰਤਣ ਵਾਸਤੇ ਧਿਆਨ ਰੱਖਣਗੇ। ਇਹ ਗੱਲਾਂ ਚੰਗੀਆਂ ਹਨ ਅਤੇ ਸਾਰੇ ਲੋਕਾਂ ਲਈ ਮਦਦਗਾਰ ਹਨ।
9你要远避愚昧的辩论、家谱、纷争和律法上的争执,因为这都是虚妄无益的。
9[This verse may not be a part of this translation]
10分门结党的人,警戒一两次之后,就要和他绝交。
10ਜੇਕਰ ਕੋਈ ਵਿਅਕਤੀ ਬਟਵਾਰੇ ਕਰਦਾ ਹੈ, ਤਾਂ ਉਸਨੂੰ ਚੇਟਾਵਨੀ ਦੇ ਦਿਉ। ਜੇਕਰ ਉਹ ਵਿਅਕਤੀ ਨਹੀਂ ਸੁਣਦਾ, ਤਾਂ ਉਸਨੂੰ ਫ਼ੇਰ ਚੇਤਾਵਨੀ ਦਿਉ। ਫ਼ੇਰ ਜੇਕਰ ਹਾਲੇ ਵੀ ਉਹ ਨਹੀਂ ਸੁਣਦਾ, ਫ਼ੇਰ ਉਸ ਨਾਲ ਕੁਝ ਲੈਣਾ ਦੇਣਾ ਨਾ ਰਖੋ।
11你知道这种人已经背道,常常犯罪,定了自己的罪。
11ਤੁਸੀਂ ਜਾਣਦੇ ਹੋ ਕਿ ਇਹੋ ਜਿਹਾ ਵਿਅਕਤੀ ਭੈਡ਼ਾ ਅਤੇ ਪਾਪੀ ਹੁੰਦਾ ਹੈ। ਉਸਦੇ ਪਾਪ ਸਾਬਤ ਕਰਦੇ ਹਨ ਕਿ ਉਹ ਦੋਸ਼ੀ ਹੈ।
12嘱咐和问安我派亚提马或推基古到你那里去的时候,你要赶快到尼哥波立来见我,因为我已决定在那里过冬。
12ਜਦੋਂ ਮੈਂ ਅਰਤਿਮਾਸ ਜਾਂ ਤੁਖਿਕੁਸ ਨੂੰ ਤੁਹਾਡੇ ਵੱਲ ਭੇਜਾਂ, ਤੁਸੀਂ ਮੇਰੇ ਕੋਲ ਨਿਕੁਪੁਲਿਸ ਵਿੱਚ ਆਉਣ ਦੀ ਪੂਰੀ ਕੋਸ਼ਿਸ਼ ਕਰਿਓ। ਮੈਂ ਇਹ ਸਰਦੀਆਂ ਉਥੇ ਹੀ ਬਿਤਾਉਣ ਦਾ ਫ਼ੈਸਲਾ ਕੀਤਾ ਹੈ।
13你要尽力资助西纳律师和亚波罗的旅程,使他们不致缺乏。
13ਜਦੋਂ ਸ਼ਰ੍ਹਾ ਦੇ ਪਢ਼ਾਉਣ ਵਾਲੇ ਜ਼ੇਨਸ ਅਤੇ ਅਪੁਲੋਸ ਸਫ਼ਰ ਲਈ ਤਿਆਰ ਹੋ ਜਾਣ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਸਫ਼ਰ ਲਈ ਪੂਰੀ ਸਹਾਇਤਾ ਦਿਓ। ਖਿਆਲ ਰੱਖਣਾ ਕਿ ਉਨ੍ਹਾਂ ਕੋਲ ਲੋਡ਼ੀਂਦੀ ਹਰ ਚੀਜ਼ ਹੋਵੇ।
14我们自己的人也应当学习作善工,供应日常的需要,免得不结果子。
14ਸਾਡੇ ਲੋਕਾਂ ਨੂੰ ਆਪਣਾ ਜੀਵਨ ਚੰਗੀਆਂ ਗੱਲਾਂ ਵਿੱਚ ਲਾਉਣਾ ਸਿਖਣਾ ਚਾਹੀਦਾ ਹੈ। ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਮਦ੍ਦ ਕਰਨੀ ਸਿਖਣੀ ਚਾਹੀਦੀ ਹੈ, ਜਿਹਡ਼ੇ ਬਹੁਤ ਜ਼ਰੂਰੀ ਲੋਡ਼ਾਂ ਵਿੱਚ ਹਨ। ਫ਼ੇਰ ਉਨ੍ਹਾਂ ਦੀਆਂ ਜ਼ਿੰਦਗੀਆਂ ਫ਼ਲਹੀਣ ਨਹੀਂ ਹੋਣਗੀਆਂ।
15同我在一起的人都向你问安。请你问候那些因信而爱我们的人。愿恩惠与你们众人同在。
15ਇਥੋਂ ਦੇ ਮੇਰੇ ਨਾਲ ਦੇ ਸਾਰੇ ਲੋਕ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ। ਉਨ੍ਹਾਂ ਲੋਕਾਂ ਨੂੰ ਸ਼ੁਭਕਾਮਨਾ ਦਿਉ ਜਿਹਡ਼ੇ ਨਿਹਚਾ ਵਿੱਚ ਸਾਨੂੰ ਪਿਆਰ ਕਰਦੇ ਹਨ। ਤੁਹਾਡੇ ਸਾਰਿਆਂ ਉੱਪਰ ਕਿਰਪਾ ਹੋਵੇ।