1Paul, a prisoner of Jesus Christ, and Timothy our brother, unto Philemon our dearly beloved, and fellowlabourer,
1ਯਿਸੂ ਮਸੀਹ ਦੇ ਕੈਦੀ ਪੌਲੁਸ ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ ਸ਼ੁਭ ਕਾਮਨਾਵਾਂ। ਸਾਡੇ ਪਿਆਰੇ ਮਿੱਤਰ ਅਤੇ ਸਹਿਕਰਮੀ ਫ਼ਲੇਮੋਨ ਨੂੰ।
2And to our beloved Apphia, and Archippus our fellowsoldier, and to the church in thy house:
2ਸਾਡੀ ਭੈਣ ਅਫ਼ੀਆ ਨੂੰ ਵੀ ਅਤੇ ਸਾਡੇ ਸਹਿਕਰਮੀ ਆਰਖਿਪੁੱਸ ਨੂੰ ਅਤੇ ਤੁਹਾਡੇ ਘਰ ਵਿੱਚ ਜੁਡ਼ਨ ਵਾਲੀ ਕਲੀਸਿਯਾ ਨੂੰ ਵੀ।
3Grace to you, and peace, from God our Father and the Lord Jesus Christ.
3ਸਾਡੇ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਤੁਹਾਦੇ ਉੱਪਰ ਕਿਰਪਾ ਤੇ ਸ਼ਾਂਤੀ ਹੋਵੇ।
4I thank my God, making mention of thee always in my prayers,
4ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਸਮੇਂ ਚੇਤੇ ਕਰਦਾ ਹਾਂ। ਅਤੇ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਸਦਾ ਧੰਨਵਾਦ ਕਰਦਾ ਹਾਂ।
5Hearing of thy love and faith, which thou hast toward the Lord Jesus, and toward all saints;
5ਮੈਂ ਤੁਹਾਡੇ ਪਰਮੇਸ਼ੁਰ ਦੇ ਸਮੂਹ ਪਵਿੱਤਰ ਲੋਕਾਂ ਲਈ ਪ੍ਰੇਮ ਬਾਰੇ, ਅਤੇ ਤੁਹਾਡੀ ਪ੍ਰਭੂ ਯਿਸੂ ਵਿੱਚ ਨਿਹਚਾ ਬਾਰੇ ਸੁਣ ਰਿਹਾ ਹਾਂ, ਅਤੇ ਮੈਂ ਇਸ ਪ੍ਰੇਮ ਅਤੇ ਵਿਸ਼ਵਾਸ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
6That the communication of thy faith may become effectual by the acknowledging of every good thing which is in you in Christ Jesus.
6ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਹਡ਼ਾ ਵਿਸ਼ਵਾਸ ਤੁਸੀਂ ਸਾਂਝਾ ਕਰ ਰਹੇ ਹੋ ਤੁਹਾਨੂੰ ਉਨ੍ਹਾਂ ਸਡ਼ੀਆਂ ਚੰਗੀਆਂ ਗੱਲਾਂ ਬਾਰੇ ਸਮਝਣ ਦੇ ਯੋਗ ਬਣਾਵੇ ਜੋ ਅਸੀਂ ਮਸੀਹ ਵਿੱਚ ਰਖਦੇ ਹਾਂ।
7For we have great joy and consolation in thy love, because the bowels of the saints are refreshed by thee, brother.
7ਮੇਰੇ ਭਰਾ, ਤੂੰ ਆਪਣਾ ਪਿਆਰ ਦਰਸ਼ਾਕੇ ਪਰਮੇਸ਼ੁਰ ਦੇ ਲੋਕਾਂ ਦੇ ਦਿਲਾਂ ਨੂੰ ਆਨੰਦਿਤ ਕਰ ਦਿੱਤਾ ਹੈ। ਇਸਨੇ ਮੈਨੂੰ ਬਡ਼ਾ ਆਨੰਦ ਅਤੇ ਦਿਲਾਸਾ ਦਿੱਤਾ ਹੈ। ਓਨਿਸਿਮੁਸ ਨੂੰ ਭਰਾ ਸਮਝੋ
8Wherefore, though I might be much bold in Christ to enjoin thee that which is convenient,
8ਇੱਕ ਗੱਲ ਅਜਿਹੀ ਹੈ ਜਿਹਡ਼ੀ ਤੁਹਾਨੂੰ ਕਰਨੀ ਚਾਹੀਦੀ ਹੈ, ਅਤੇ ਮਸੀਹ ਵਿੱਚ ਮੈਂ ਨਿਡਰ ਹੋ ਸਕਦਾ ਅਤੇ ਤੁਹਾਨੂੰ ਉਹ ਕਰਨ ਦਾ ਆਦੇਸ਼ ਦੇ ਸਕਦਾ ਹਾਂ।
9Yet for love's sake I rather beseech thee, being such an one as Paul the aged, and now also a prisoner of Jesus Christ.
9[This verse may not be a part of this translation]
10I beseech thee for my son Onesimus, whom I have begotten in my bonds:
10ਮੈਂ ਤੁਹਾਨੂੰ ਹਿ ਆਪਣੇ ਪੁੱਤਰ ਓਨੇਸਿਮੁਸ ਲਈ ਪੁਛ ਰਿਹਾ ਹਾਂ। ਜਦੋਂ ਮੈਂ ਕੈਦ ਵਿੱਚ ਸਾਂ ਤਾਂ ਉਹ ਮੇਰਾ ਪੁੱਤਰ ਬਣ ਗਿਆ ਸੀ।
11Which in time past was to thee unprofitable, but now profitable to thee and to me:
11ਅਤੀਤ ਵਿੱਚ, ਉਹ ਤੁਹਾਡੇ ਲਈ ਬੇਕਾਰ ਸੀ। ਪਰ ਹੁਣ ਉਹ ਦੋਹਾਂ ਮੇਰੇ ਅਤੇ ਤੁਹਾਡੇ ਲਈ ਉਪਯੋਗੀ ਬਣ ਗਿਆ ਹੈ।
12Whom I have sent again: thou therefore receive him, that is, mine own bowels:
12ਮੈਂ ਉਸਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਸਦੇ ਨਾਲ ਮੈਂ ਅਪਣਾ ਦਿਲ ਭੇਜ ਰਿਹਾ ਹਾਂ।
13Whom I would have retained with me, that in thy stead he might have ministered unto me in the bonds of the gospel:
13ਮੈਂ ਉਸਨੂੰ ਓਨਾ ਚਿਰ ਸਹਾਇਤਾ ਲਈ ਆਪਣੇ ਨਾਲ ਰੱਖਣਾ ਚਾਹੁੰਨਾ ਜਿੰਨਾ ਚਿਰ ਤੱਕ ਮੈਂ ਖੁਸ਼ਖਬਰੀ ਲਈ ਕੈਦ ਵਿੱਚ ਹਾਂ। ਉਹ ਤੁਹਾਡੀ ਜਗ਼੍ਹਾ ਮੇਰੀ ਸੇਵਾ ਕਰ ਰਿਹਾ ਹੋਵੇਗਾ।
14But without thy mind would I do nothing; that thy benefit should not be as it were of necessity, but willingly.
14ਪਰ ਤੁਹਾਨੂੰ ਪਹਿਲਾਂ ਪੁਛੇ ਬਗੈਰ ਮੈਂ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ। ਤਾਂ ਫ਼ੇਰ ਜਿਹਡ਼ੀ ਵੀ ਬਗਲਾਈ ਤੁਸੀਂ ਮੇਰੇ ਲਈ ਕਰੋਂਗੇ ਉਹ ਇਸ ਲਈ ਹੋਵੇਗੀ ਕਿ ਤੁਸੀਂ ਅਜਿਹਾ ਚਾਹੁੰਦੇ ਸੀ ਨਾ ਕਿ ਇਸ ਲਈ ਕਿ ਮੈਂ ਤੁਹਾਨੂੰ ਕਰਨ ਲਈ ਮਜ਼ਬੂਰ ਕੀਤਾ।
15For perhaps he therefore departed for a season, that thou shouldest receive him for ever;
15ਥੋਡ਼ੇ ਪਲਾਂ ਲਈ ਓਨੇਸਿਮੁਸ ਤੁਹਾਡੇ ਕੋਲੋਂ ਵਖ ਹੋ ਗਿਆ ਸੀ। ਹੋ ਸਕਦਾ ਹੈ ਕਿ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਉਹ ਚੰਗੇ ਲਈ ਤੁਹਾਡੇ ਕੋਲ ਵਾਪਸ ਆ ਸਕੇ,
16Not now as a servant, but above a servant, a brother beloved, specially to me, but how much more unto thee, both in the flesh, and in the Lord?
16ਅੱਗੇ ਤੋਂ ਇਕ ਦਾਸ ਹੋਕੇ ਨਹੀਂ, ਪਰ ਇੱਕ ਪਿਆਰੇ ਭਰਾ ਵਾਂਗ ਜੋ ਕਿ ਇੱਕ ਦਾਸ ਨਾਲੋਂ ਕਿਧਰੇ ਵਧ ਹੈ। ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ ਪਰ ਤੁਸੀਂ ਉਸਨੂੰ ਉਸਤੋਂ ਵੀ ਵਧੇਰੇ ਪਿਆਰ ਕਰੋਂਗੇ। ਤੁਸੀਂ ਉਸਨੂੰ ਦੋਨੇਂ ਤਰ੍ਹਾਂ ਇੱਕ ਵਿਅਕਤੀ ਵਾਂਗ ਅਤੇ ਪ੍ਰਭੂ ਵਿੱਚ ਭਰਾ ਹੋਣ ਕਰਕੇ ਪਿਆਰ ਕਰੋਂਗੇ।
17If thou count me therefore a partner, receive him as myself.
17ਜੇ ਤੁਸੀਂ ਮੈਨੂੰ ਆਪਣਾ ਮਿੱਤਰ ਸਮਝਦੇ ਹੋ ਤਾਂ ਓਨੇਸਿਮੁਸ ਨੂੰ ਦੁਬਾਰਾ ਅਪਣਾ ਲਵੋ। ਉਸਦਾ ਸਵਾਗਤ ਓਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸਾਂ ਮੇਰਾ ਸਵਾਗਤ ਕਰਨਾ ਸੀ।
18If he hath wronged thee, or oweth thee ought, put that on mine account;
18ਜੋ ਓਨੇਸਿਮੁਸ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਜਾਂ ਉਸਨੇ ਤੁਹਾਡਾ ਕੁਝ ਦੇਣਾ ਹੈ। ਤਾਂ ਇਸ ਬਾਰੇ ਮੈਨੂੰ ਜਿਮੇਵਾਸੌਰ ਸਮਝੋ।
19I Paul have written it with mine own hand, I will repay it: albeit I do not say to thee how thou owest unto me even thine own self besides.
19ਮੈਂ ਪੌਲੁਸ ਹਾਂ, ਅਤੇ ਮੈਂ ਇਹ ਆਪਣੇ ਹੱਥੀ ਲਿਖ ਰਿਹਾ ਹਾਂ। ਜੇ ਓਨੇਸਿਮੁਸ ਨੇ ਤੁਹਾਡਾ ਕੁਝ ਦੇਣਾ ਹੈ ਤਾਂ ਮੈਂ, ਅਦਾ ਕਰਾਂਗਾ ਅਤੇ ਮਾਂ ਉਸ ਬਾਰੇ ਕੁਝ ਨਹੀਂ ਆਖਾਂਗਾ ਜੋ ਕੁਝ ਤੁਸੀਂ ਆਪਣੀ ਜ਼ਿੰਦਗੀ ਲਈ ਮੇਰੇ ਦੇਣਦਾਰ ਹੋ।
20Yea, brother, let me have joy of thee in the Lord: refresh my bowels in the Lord.
20ਇਸ ਲਈ, ਮੇਰੇ ਭਰਾਵੋ, ਮੈਂ ਤੁਹਾਨੂੰ ਪ੍ਰਭੂ ਵਿੱਚ ਆਪਣੇ ਲਈ ਕੁਝ ਕਰਨ ਲਈ ਕਹਿੰਦਾ ਹਾਂ।
21Having confidence in thy obedience I wrote unto thee, knowing that thou wilt also do more than I say.
21ਇਹ ਚਿਠੀ ਮੈਂ ਇਹ ਜਾਣਦਾ ਹੋਇਆ ਲਿਖ ਰਿਹਾ ਹਾਂ ਕਿ ਤੁਸੀਂ ਉਹ ਕਰੋਂਗੇ ਜੋ ਮੈਂ ਮੰਗਾਂਗਾ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਮੰਗ ਨਾਲੋਂ ਵੀ ਵਧ ਕਰੋਂਗੇ।
22But withal prepare me also a lodging: for I trust that through your prayers I shall be given unto you.
22ਇਸ ਤੋਂ ਇਲਾਵਾ ਮੇਰੇ ਠਹਿਰਨ ਲਈ ਇੱਕ ਕਮਰਾ ਵੀ ਤਿਆਰ ਰੱਖਣਾ। ਮੈਨੂੰ ਉਮੀਦ ਹੈ ਕਿ ਪਰਮੇਸ਼ੁ ਰਤੁਹਾਡਿਆਂ ਪ੍ਰਾਰਥਨਾਵਾਂ ਮੰਨ ਲਵੇਗਾ ਅਤੇ ਮੈਂ ਤੁਹਾਡੇ ਕੋਲ ਆ ਸਕਾਂਗਾ।
23There salute thee Epaphras, my fellowprisoner in Christ Jesus;
23ਇਪਫ਼ਰਾਸ ਵੀ ਮੇਰੇ ਨਾਲ ਮਸੀਹ ਯਿਸੂ ਵਿੱਚ ਕੈਦੀ ਹੈ। ਉਹ ਤੁਹਾਨੂਮ ਆਪਿਣਆਂ ਸ਼ੁਭਕਾਮਨਾਵਾਂ ਭੇਜਦਾ ਹੈ।
24Marcus, Aristarchus, Demas, Lucas, my fellowlabourers.
24ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ। ਉਹ ਮੇਰੇ ਨਾਲ ਕੰਮ ਕਰਦੇ ਹਨ।
25The grace of our Lord Jesus Christ be with your spirit. Amen.
25ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮੇ ਦੇ ਅੰਗ ਸੰਗ ਹੋਵੇ।