King James Version

Punjabi: NT

Revelation

7

1And after these things I saw four angels standing on the four corners of the earth, holding the four winds of the earth, that the wind should not blow on the earth, nor on the sea, nor on any tree.
1ਇਸਦੇ ਵਾਪਰਨ ਤੋਂ ਮਗਰੋਂ ਮੈਂ ਚਾਰ ਦੂਤਾਂ ਨੂੰ ਧਰਤੀ ਦੇ ਚੌਹਾਂ ਕੋਨਿਆਂ ਉੱਪਰ ਖਲੋਤਿਆਂ ਦੇਖਿਆ। ਦੂਤ ਧਰਤੀ ਦੀਆਂ ਚੌਹਾਂ ਹਵਾਵਾਂ ਨੂੰ ਧਰਤੀ ਤੇ ਜਾਂ ਸਮੁੰਦਰ ਤੇ ਜਾਂ ਰੁਖਾਂ ਤੇ ਵਗਣ ਤੋਂ ਬੰਦ ਕਰਨ ਲਈ ਫ਼ਡ਼ੀ ਹੋਏ ਸਨ।
2And I saw another angel ascending from the east, having the seal of the living God: and he cried with a loud voice to the four angels, to whom it was given to hurt the earth and the sea,
2ਫ਼ੇਰ ਮੈਂ ਪੂਰਬ ਵੱਲੋਂ ਇੱਕ ਹੋਰ ਦੂਤ ਨੂੰ ਆਉਂਦਿਆਂ ਦੇਖਿਆ। ਇਸ ਦੂਤ ਕੋਲ ਜਿਉਂਦੇ ਪਰਮੇਸ਼ੁਰ ਦੀ ਮੋਹਰ ਸੀ। ਦੂਤ ਨੇ ਉੱਚੀ ਅਵਾਜ਼ ਵਿੱਚ ਚੌਹਾਂ ਦੂਤਾਂ ਨੂੰ ਬੁਲਾਇਆ। ਉਨ੍ਹਾਂ ਚੌਹਾਂ ਦੂਤਾਂ ਨੂੰ ਧਰਤੀ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਣ ਦੀ ਸ਼ਕਤੀ ਦਿੱਤੀ ਹੋਈ ਸੀ। ਦੂਤ ਨੇ ਚੌਹਾਂ ਦੂਤਾਂ ਨੂੰ ਆਖਿਆ,
3Saying, Hurt not the earth, neither the sea, nor the trees, till we have sealed the servants of our God in their foreheads.
3"ਓਨਾ ਚਿਰ, ਜ਼ਮੀਨ, ਸਮੁੰਦਰ ਜਾਂ ਰੁਖਾਂ ਨੂੰ ਨੁਕਸਾਨ ਨਾ ਪਹੁੰਚਾਇਓ ਜਿੰਨਾ ਚਿਰ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਲੋਕਾਂ ਦੇ ਮਥਿਆਂ ਤੇ ਮੋਹਰ ਨਾ ਲਾ ਦੇਈਏ। ਸਾਨੂੰ ਉਨ੍ਹਾਂ ਦੇ ਮਥਿਆਂ ਉੱਤੇ ਨਿਸ਼ਾਨ ਜ਼ਰੂਰ ਲਾਉਣਾ ਚਾਹੀਦਾ ਹੈ।"
4And I heard the number of them which were sealed: and there were sealed an hundred and forty and four thousand of all the tribes of the children of Israel.
4ਫ਼ੇਰ ਮੈਂ ਉਨ੍ਹਾਂ ਲੋਕਾਂ ਦੀ ਗਿਣਤੀ ਸੁਣੀ ਜਿਨ੍ਹਾਂ ਤੇ ਮੋਹਰ ਦੁਆਰਾ ਨਿਸ਼ਾਨ ਲਾਇਆ ਗਿਆ ਸੀ। ਉਥੇ ਮੋਹਰ ਨਾਲ ਇੱਕ ਲਥ ਚੁਤਾਲੀ ਹਜ਼ਾਰ ਲੋਕਾਂ ਤੇ ਨਿਸ਼ਾਨ ਲੱਗੇ ਹੋਏ ਸਨ। ਅਤੇ ਉਹ ਇਸਰਾਏਲ ਦੇ ਵੰਸ਼ ਤੋਂ ਸਨ।
5Of the tribe of Juda were sealed twelve thousand. Of the tribe of Reuben were sealed twelve thousand. Of the tribe of Gad were sealed twelve thousand.
5ਯਹੂਦਾਹ ਦੇ ਪਰਿਵਾਰ ਸਮੂਹ ਵਿੱਚੋਂ 12,000 ਰਊਬੇਨ ਦੇ ਪਰਿਵਾਰ ਸਮੂਹ ਵਿੱਚੋਂ 12,000 ਗੇਤ ਦੇ ਪਰਿਵਾਰ ਸਮੂਹ ਵਿੱਚੋਂ12,000
6Of the tribe of Aser were sealed twelve thousand. Of the tribe of Nephthalim were sealed twelve thousand. Of the tribe of Manasses were sealed twelve thousand.
6ਆਸ਼ੇਰ ਦੇ ਪਰਿਵਾਰ ਸਮੂਹ ਵਿੱਚੋਂ 12,000 ਨਫ਼ਤਾਲੀ ਦੇ ਪਰਿਵਾਰ ਸਮੂਹ ਵਿੱਚੋਂ 12,000 ਮਨਸ਼ਹ ਦੇ ਪਰਿਵਾਰ ਸਮੂਹ ਵਿੱਚੋਂ 12,000
7Of the tribe of Simeon were sealed twelve thousand. Of the tribe of Levi were sealed twelve thousand. Of the tribe of Issachar were sealed twelve thousand.
7ਸਿਮਓਨ ਦੇ ਪਰਿਵਾਰ ਵਿੱਚੋਂ 12,000 ਲੇਵੀ ਦੇ ਪਰਿਵਾਰ ਸਮੂਹ ਵਿੱਚੋਂ 12,000 ਯਿਸ੍ਸਾਕਾਰ ਦੇ ਪਰਿਵਾਰ ਸਮੂਹ ਵਿੱਚੋਂ 12,000
8Of the tribe of Zabulon were sealed twelve thousand. Of the tribe of Joseph were sealed twelve thousand. Of the tribe of Benjamin were sealed twelve thousand.
8ਜ਼ਬੂਲੁਨ ਦੇ ਪਰਿਵਾਰ ਸਮੂਹ ਵਿੱਚੋਂ 12,000 ਯੂਸੁਫ਼ ਦੇ ਪਰਿਵਾਰ ਸਮੂਹ ਵਿੱਚੋਂ 12,000 ਬਿਨਯਾਮੀਨ ਦੇ ਪਰਿਵਾਰ ਵਿੱਚੋਂ 12,000
9After this I beheld, and, lo, a great multitude, which no man could number, of all nations, and kindreds, and people, and tongues, stood before the throne, and before the Lamb, clothed with white robes, and palms in their hands;
9ਫ਼ੇਰ ਮੈਂ ਤਕਿਆ, ਅਤੇ ਲੋਕਾਂ ਦੀ ਇੱਕ ਬਹੁਤ ਵੱਡੀ ਗਿਣਤੀ ਵੇਖੀ। ਉਥੇ ਇੰਨੇ ਸਾਰੇ ਲੋਕ ਸਨ ਕਿ ਕੋਈ ਵੀ ਵਿਅਕਤੀ ਉਨ੍ਹਾਂ ਸਾਰਿਆਂ ਦੀ ਗਿਣਤੀ ਨਹੀਂ ਸੀ ਕਰ ਸਕਦਾ। ਉਹ ਧਰਤੀ ਦੀ ਹਰ ਕੌਮ, ਕਬੀਲੇ, ਜਾਤੀ ਅਤੇ ਭਾਸ਼ਾ ਵਿੱਚੋਂ ਸਨ। ਇਹ ਲੋਕ ਤਖਤ ਦੇ ਅਤੇ ਲੇਲੇ ਦੇ ਸਾਮ੍ਹਣੇ ਖਲੋਤੇ ਹੋਏ ਸਨ। ਉਨ੍ਹਾਂ ਸਾਰਿਆਂ ਨੇ ਚਿਟ੍ਟੇ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਜ਼ੈਤੂਨ ਦੀਆਂ ਟਹਿਣੀਆਂ ਸਨ।
10And cried with a loud voice, saying, Salvation to our God which sitteth upon the throne, and unto the Lamb.
10ਉਨ੍ਹਾਂ ਨੇ ਉੱਚੀ-ਉੱਚੀ ਰੌਲਾ ਪਾਇਆ, "ਜਿੱਤ ਸਾਡੇ ਪਰਮੇਸ਼ੁਰ ਦੀ ਹੈ ਜਿਹਡ਼ਾ ਤਖਤ ਤੇ ਬੈਠਾ ਹੈ ਅਤੇ ਲੇਲੇ ਦੀ ਹੈ।"
11And all the angels stood round about the throne, and about the elders and the four beasts, and fell before the throne on their faces, and worshipped God,
11ਬਜ਼ੁਰਗ ਅਤੇ ਚਾਰੇ ਸਜੀਵ ਚੀਜ਼ਾਂ ਉਥੇ ਹੀ ਸਨ। ਸਾਰੇ ਦੂਤ ਉਨ੍ਹਾਂ ਦੇ ਅਤੇ ਤਖਤ ਦੇ ਆਲੇ-ਦੁਆਲੇ ਖਲੋਤੇ ਹੋਏ ਸਨ। ਦੂਤ ਤਖਤ ਅੱਗੇ ਮੂਧੇ ਮੂੰਹ ਡਿੱਗ ਪਏ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ।
12Saying, Amen: Blessing, and glory, and wisdom, and thanksgiving, and honour, and power, and might, be unto our God for ever and ever. Amen.
12ਉਨ੍ਹਾਂ ਨੇ ਆਖਿਆ, "ਆਮੀਨ। ਉਸਤਤ, ਮਹਿਮਾ, ਸਿਆਣਪ, ਧਨਵਾਦੀ ਹੋਣਾ, ਸਤਿਕਾਰ, ਸ਼ਕਤੀ ਅਤੇ ਤਾਕਤ ਸਦਾ ਅਤੇ ਸਦਾ ਸਾਡੇ ਪਰਮੇਸ਼ੁਰ ਨੂੰ ਹੋਵੇ। ਆਮੀਨ।"
13And one of the elders answered, saying unto me, What are these which are arrayed in white robes? and whence came they?
13ਫ਼ਿਰ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ, "ਇਹ ਚਿਟ੍ਟੇ ਵਸਤਰ ਪਾਏ ਲੋਕ ਕੌਣ ਹਨ? ਉਹ ਕਿਥੋਂ ਆਏ ਹਨ?"
14And I said unto him, Sir, thou knowest. And he said to me, These are they which came out of great tribulation, and have washed their robes, and made them white in the blood of the Lamb.
14ਮੈਂ ਜਵਾਬ ਦਿੱਤਾ, "ਜਨਾਬ ਤੁਸੀਂ ਜਾਣਦੇ ਹੀ ਹੋ ਉਹ ਕੌਣ ਹਨ।" ਅਤੇ ਬਜ਼ੁਰਗ ਨੇ ਆਖਿਆ, "ਇਹ ਉਹੀ ਲੋਕ ਹਨ ਜਿਹਡ਼ੇ ਵੱਡੇ ਤਸੀਹਿਆਂ ਰਾਹੀਂ ਲੰਘੇ ਹਨ। ਉਨ੍ਹਾਂ ਨੇ ਆਪਣੇ ਚੋਲੇ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿਟ੍ਟੇ ਬਣਾਇਆ।
15Therefore are they before the throne of God, and serve him day and night in his temple: and he that sitteth on the throne shall dwell among them.
15ਇਸ ਲਈ ਹੁਣ ਇਹ ਲੋਕ ਪਰਮੇਸ਼ੁਰ ਦੇ ਤਖਤ ਅੱਗੇ ਖਲੋਤੇ ਹਨ। ਉਹ ਦਿਨ ਰਾਤ ਪਰਮੇਸ਼ੁਰ ਦੀ ਸੇਵਾ ਉਸਦੇ ਮੰਦਰ ਵਿੱਚ ਕਰਦੇ ਹਨ। ਅਤੇ ਉਹ ਇੱਕ ਜਿਹਡ਼ਾ ਤਖਤ ਤੇ ਬੈਠਦਾ ਹੈ ਉਨ੍ਹਾਂ ਦੀ ਰੱਖਿਆ ਕਰੇਗਾ।
16They shall hunger no more, neither thirst any more; neither shall the sun light on them, nor any heat.
16ਉਹ ਫ਼ੇਰ ਕਦੇ ਵੀ ਭੁਖੇ ਨਹੀਂ ਹੋਣਗੇ। ਉਹ ਫ਼ੇਰ ਕਦੇ ਵੀ ਪਿਆਸੇ ਨਹੀਂ ਹੋਣਗੇ। ਸੂਰਜ ਉਨ੍ਹਾਂ ਨੂੰ ਨੁਕਸਾਨ ਨਹੀਂ ਪੁਚਾਏਗਾ। ਕੋਈ ਤਪਸ਼ ਉਨ੍ਹਾਂ ਨੂੰ ਸਾਡ਼ੇਗੀ ਨਹੀਂ।
17For the Lamb which is in the midst of the throne shall feed them, and shall lead them unto living fountains of waters: and God shall wipe away all tears from their eyes.
17ਤਖਤ ਦੇ ਅੱਗੇ ਖਲੋਤਾ ਲੇਲਾ ਆਜਡ਼ੀ ਵਾਂਗ ਉਨ੍ਹਾਂ ਦਾ ਧਿਆਨ ਰਖੇਗਾ। ਉਹ ਉਨ੍ਹਾਂ ਨੂੰ ਪਾਣੀ ਦੇ ਝਰਨਿਆਂ ਕੋਲ ਲੈ ਜਾਵੇਗਾ ਜੋ ਜੀਵਨ ਦਿੰਦੇ ਹਨ, ਅਤੇ ਪਰਮੇਸ਼ੁਰ ਦੀਆਂ ਅਖਾਂ ਵਿੱਚੋਂ ਉਨ੍ਹਾਂ ਦੇ ਅਥਰੂ ਪੂੰਝ ਦੇਵੇਗਾ।"