Dari

Punjabi: NT

1 John

2

1ای فرزندان من، این را به شما می نویسم تا گناه نکنید. اما اگر کسی مرتکب گناهی شود، در پیشگاه خدای پدر کسی را داریم که برای ما شفاعت می کند ـ یعنی عیسی مسیح که عادل است ـ
1ਮੇਰੇ ਪਿਆਰੇ ਬਚਿਓ, ਮ੍ਮੈਂ ਇਹ ਖਤ ਤੁਹਾਨੂੰ ਇਸ ਲਈ ਲਿਖ ਰਿਹਾ ਤਾਂ ਜੋ ਤੁਸੀਂ ਪਾਪ ਨਾ ਕਰੋ ਪਰ ਜੇ ਕੋਈ ਵਿਅਕਤੀ ਪਾਪ ਕਰਦਾ ਹੈ ਤਾਂ ਸਾਡੇ ਕੋਲ ਯਿਸੂ ਮਸੀਹ ਸਹਾਇਤਾ ਕਰਨ ਲਈ ਮੌਜੁਦ ਹੈ। ਉਹ ਉਹੀ ਕਰਦਾ ਜੋ ਸਹੀ ਹੈ। ਯਿਸੂ ਪਰਮੇਸ਼ੁਰ ਦੇ ਸਾਮ੍ਹਣੇ ਸਾਡੇ ਲਈ ਬੋਲਦਾ ਹੈ।
2زیرا خود مسیح کفارۀ گناهان ماست، نه تنها گناهان ما بلکه گناهان تمام دنیا.
2ਯਿਸੂ ਸਾਡੇ ਪਾਪਾਂ ਦਾ ਪਰਾਸ਼ਚਿਤ ਹੈ। ਸਿਰਫ਼ ਸਾਡੇ ਹੀ ਪਾਪਾਂ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ।
3فقط وقتی ما از احکام خدا اطاعت می کنیم، می توانیم مطمئن باشیم که او را می شناسیم
3ਜੇ ਅਸੀਂ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕਰਾਂਗੇ, ਤਾਂ ਅਸੀਂ ਇਹ ਗੱਲ ਪਕ੍ਕੀ ਕਰ ਦਿਆਂਗੇ ਕਿ ਅਸੀਂ ਪਰਮੇਸ਼ੁਰ ਨੂੰ ਸੱਚ ਮੁਚ ਜਾਣਦੇ ਹਾਂ।
4و اگر کسی بگوید که او را می شناسد ولی مطابق احکام او عمل نمی کند، دروغگو و از حقیقت دور است.
4ਜੇ ਕੋਈ ਆਖਦਾ ਹੈ, “ਮੈਂ ਪਰਮੇਸ਼ੁਰ ਨੂੰ ਜਾਣਦਾ ਹਾਂ।” ਪਰ ਜੇ ਉਹ ਵਿਾਅਕਤੀ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਦਾ, ਤਾਂ ਉਹ ਵਿਅਕਤੀ ਝੂਠਾ ਹੈ। ਸੱਚ ਉਸ ਵਿੱਚ ਨਹੀਂ ਹੈ।
5اما وقتی کسی مطابق کلام خدا زندگی می کند، محبت خدا در او به طور واقعی به کمال رسیده است. از این راه می توانیم مطمئن باشیم که در خدا زندگی می کنیم:
5ਜਦੋਂ ਕੋਈ ਵਿ ਅਕਤੀ ਪਰਮੇਸ਼ੁਰ ਦੇ ਉਪਦੇਸ਼ਾਂ ਤੇ ਅਮਲ ਕਰਦਾ ਹੈ ਤਾਂ ਪਰਮੇਸ਼ੁਰ ਦਾ ਪਿਆਰ ਸੱਚ ਮੁੱਚ ਉਸ ਵਿ ਅਕਤੀ ਲਈ ਸੰਪੂਰਾਣ ਰੂਪ ਵਿੱਚ ਹੈ। ਇਸੇ ਤਰ੍ਹਾਂ ਹੀ ਅਸੀਂ ਜਾਣ ਲੈਂਦੇ ਹਾਂ ਕਿ ਅਸੀਂ ਪਰਮੇਸ਼ੁਰ ਵਿੱਚ ਹਾਂ।
6هرکه بگوید که در خدا زندگی می کند، زندگی او باید درست مانند زندگی عیسی مسیح باشد.
6ਜੇ ਕੋਈ ਵਿਅਕਤੀ ਇਹ ਆਖਦਾ ਹੈ ਕਿ ਉਹ ਪਰਮੇਸ਼ੁਰ ਦੇ ਨਮਿਤ ਰਹਿ ਰਿਹਾ ਹੈ ਤਾਂ ਉਸਨੂੰ ਉਸੇ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਯਿਸੂ ਜੀਵਿਆ ਸੀ।
7ای عزیزان، امری که به شما می نویسم حکم نو نیست، بلکه امری است قدیمی؛ یعنی همان است که شما از ابتدا داشته اید. و این همان پیامی است که از اول شنیده اید.
7ਮੇਰੇ ਪਿਆਰੇ ਮਿੱਤਰੋ ਮੈਂ ਤੁਹਾਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ। ਇਹ ਉਹੀ ਪੁਰਾਣਾ ਹੁਕਮ ਹੈ ਜਿਹਡ਼ਾ ਤੁਹਾਡੇ ਕੋਲ ਮੁਢ ਤੋਂ ਹੀ ਸੀ। ਇਹ ਪੁਰਾਣਾ ਹੁਕਮ ਉਹੀ ਉਪਦੇਸ਼ ਹੈ ਜਿਹਡ਼ਾ ਤੁਸੀਂ ਪਹਿਲਾਂ ਹੀ ਸੂਣ ਚੁੱਕੇ ਹੋਂ।
8در هر حال امر نو به شما می نویسم و حقیقت آن، هم در مسیح و هم در شما دیده می شود، زیرا ظلمت در گذر و نور حقیقی در حال درخشیدن است.
8ਮੈਂ ਤੁਹਾਨੂੰ ਇਹ ਹੁਕਮ ਇੱਕ ਨਵੇਂ ਹੁਕਮ ਵਾਂਗ ਲਿਖ ਰਿਹਾ ਹਾਂ। ਇਹ ਹੁਕਮ ਸੱਚਾ ਹੈ, ਤੁਸੀਂ ਇਸਦੀ ਸੱਚਾਈ ਨੂੰ ਯਿਸੂ ਵਿੱਚ ਅਤੇ ਆਪਣੇ ਵਿੱਚ ਦੇਖਿਆ ਹੈ। ਹਨੇਰਾ ਅਲੋਪ ਹੋ ਰਿਹਾ ਹੈ ਅਤੇ ਸੱਚੇ ਪ੍ਰਕਾਸ਼ ਨੇ ਪਹਿਲਾਂ ਹੀ ਚਮਕਣਾ ਸ਼ੁਰੂ ਕਰ ਦਿੱਤਾ ਹੈ।
9اگر کسی ادعا کند که در نور است و در عین حال از برادر خود نفرت دارد، او هنوز در ظلمت است.
9ਇੱਕ ਵਿਅਕਤੀ ਆਖਦਾ ਹੈ, “ਮੈਂ ਰੌਸ਼ਨੀ ਵਿੱਚ ਹਾਂ।” ਪਰ ਜੇ ਉਹ ਵਿਅਕਤੀ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ ਤਾਂ ਉਹ ਹਾਲੇ ਵੀ ਅੰਧਕਾਰ ਵਿੱਚ ਹੈ।
10هر که برادر خود را دوست بدارد در نور زندگی می کند و باعث لغزش خود و یا دیگران نخواهد شد،
10ਜਿਹਡ਼ਾ ਵਿਅਕਤੀ ਆਪਣੇ ਭਰਾ ਨੂੰ ਪਿਆਰ ਕਰਦਾ ਹੈ ਉਹ ਰੌਸ਼ਨੀ ਵਿੱਚ ਰਹਿ ਰਿਹਾ ਹੈ ਅਤੇ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹਡ਼ੀ ਉਸ ਪਾਸੋਂ ਗਲਤ ਕੰਮ ਕਰਾ ਸਕੇਗੀ।
11اما هرکه از برادر خود نفرت داشته باشد در ظلمت است. در ظلمت راه می رود و نمی داند به کجا می رود، زیرا تاریکی چشمانش را کور کرده است.
11ਪਰ ਜਿਹਡ਼ਾ ਵਿਅਕਤੀ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ ਉਹ ਹਾਲੇ ਵੀ ਅੰਧਕਾਰ ਵਿੱਚ ਹੈ ਅਤੇ ਅੰਧਕਾਰ ਵਿੱਚ ਚਲਦਾ ਹੈ? ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ ਕਿਉਂਕਿ ਅੰਧਕਾਰ ਨੇ ਉਸਨੂੰ ਅੰਨ੍ਹਾ ਬਣਾ ਦਿੱਤਾ ਹੈ।
12ای فرزندان کوچک، به شما می نویسم زیرا گناهان تان به خاطر نام مسیح آمرزیده شده اند.
12ਪਿਆਰੇ ਬਚਿਓ, ਮ੍ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ, ਕਿਉਂਕਿ ਮਸੀਹ ਰਾਹੀਂ ਤੁਹਾਡੇ ਪਾਪ ਮੁਆਫ਼ ਹੋ ਗਏ ਹਨ।
13ای پدران، به شما می نویسم، زیرا او را که از ازل بوده است می شناسید. ای جوانان، به شما می نویسم، زیرا که بر شیطان پیروز شده اید.
13ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ, ਕਿਉਂਕਿ ਤੁਸੀਂ ਉਸ ਬਾਰੇ ਜਾਣਦੇ ਹੋ ਜਿਸਦੀ ਹੋਂਦ ਆਦਿ ਤੋਂ ਹੈ। ਨੌਜਵਾਨ ਲੋਕੋ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਦੁਸ਼ਟ (ਸ਼ੈਤਾਨ) ਨੂੰ ਹਰਾ ਦਿੱਤਾ ਹੈ।
14ای کودکان، به شما نوشته ام، زیرا شما پدر را می شناسید. ای پدران، به شما نوشته ام، زیرا او را که از ازل بوده است، می شناسید. ای جوانان، به شما نوشته ام، زیرا قوی هستید و کلام خدا در شماست و شما بر شیطان پیروز شده اید.
14ਬਚਿਓ, ਮ੍ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਪਰਮੇਸ਼ੁਰ ਪਿਤਾ ਨੂੰ ਜਾਣਦੇ ਹੋ। ਪਿਤਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਉਸਨੂੰ ਜਾਣਦੇ ਹੋ ਜੋ ਮੁਢ ਤੋਂ ਮੌਜੁਦ ਸੀ। ਹੇ ਨੌਜਵਾਨ ਆਦਮੀਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ, ਕਿਉਂਕਿ ਤੁਸੀਂ ਮਜ਼ਬੂਤ ਹੋ; ਪਰਮੇਸ਼ੁਰ ਦਾ ਸ਼ਬਦ ਤੁਹਾਡੇ ਅੰਦਰ ਵਸਦਾ ਹੈ, ਅਤੇ ਤੁਸੀਂ ਉਸ ਦੁਸ਼ਟ (ਸ਼ੈਤਾਨ) ਨੂੰ ਹਰਾ ਦਿੱਤਾ ਹੈ।
15به دنیا و آنچه به آن تعلق دارد دل نبندید، کسی که دنیا را دوست دارد، محبت خدای پدر در او نیست.
15ਦੁਨੀਆਂ ਨੂੰ ਜਾਂ ਦੁਨੀਆਂ ਵਿਚਲੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ। ਜੇ ਕੋਈ ਵਿਅਕਤੀ ਦੁਨੀਆਂ ਨੂੰ ਪਿਆਰ ਕਰਦਾ ਹੈ, ਤਾਂ ਉਸ ਵਿੱਚ ਪਰਮੇਸ਼ੁਰ ਦਾ ਪਿਆਰ ਨਹੀਂ ਹੈ।
16هر آنچه به دنیا تعلق دارد، ـ یعنی آنچه نفس اَماره آرزو می کند و آنچه چشمان می بیند و طلب می کند و آنچه مایۀ فخر و غرور است ـ از پدر نیست. اینها همه به دنیا تعلق دارند.
16ਇਹ ਦੁਨਿਆਵੀ ਗੱਲਾਂ ਮੰਦੀਆਂ ਹਨ। ਸਾਡੇ ਪਾਪੀ-ਆਪੇ ਦੀਆਂ ਇੱਛਾਵਾਂ, ਉਨ੍ਹਾਂ ਪਾਪੀ ਗੱਲਾਂ ਦੀ ਇੱਛਾ ਜਿਨ੍ਹਾਂ ਨੂੰ ਅਸੀ ਦੇਖਦੇ ਹਾਂ, ਉਨ੍ਹਾਂ ਚੀਜ਼ਾਂ ਦਾ ਬਹੁਤ ਘਮੰਡ ਕਰਾ ਜੋ ਸਾਡੇ ਕੋਲ ਹਨ। ਪਰ ਇਨ੍ਹਾਂ ਚੋਂ ਕੋਈ ਵੀ ਚੀਜ਼ ਪਰਮੇਸ਼ੁਰ ਪਾਸੋਂ ਨਹੀਂ ਆਈ। ਉਹ ਦੁਨੀਆਂ ਵੱਲੋਂ ਹਨ।
17جهان و تمایلات دنیوی از بین خواهند رفت، اما هرکه ارادۀ خدا را به جا آورد، تا به ابد زیست خواهد کرد.
17ਦੁਨੀਆਂ ਅਤੇ ਉਹ ਸਾਰੀਆਂ ਚੀਜ਼ਾਂ ਵੀ ਜਿਹਡ਼ੀਆਂ ਦੁਨੀਆਂ ਵਿੱਚ ਲੋਕ ਚਾਹੁੰਦੇ ਹਨ, ਵਿਨਾਸ਼ਮਾਨ ਹਨ। ਪਰ ਉਹ ਇੱਕ ਜਿਹਡ਼ਾ ਪਰਮੇਸ਼ੁਰ ਨੂੰ ਮੰਨਦਾ ਹੈ ਸਦਾ ਜਿਉਂਦਾ ਹੈ।
18ای فرزندان من، ساعت آخر فرا رسیده است و چنانکه شما شنیدید که «دشمن مسیح» در زمان آخر ظاهر خواهد شد؛ و حالا می بینیم که دشمنان مسیح که ظاهر شده اند زیادند و از این رو می فهمیم که ساعت آخر نزدیک است.
18ਮੇਰੇ ਪਿਆਰੇ ਬਚਿਓ, ਅੰਤ੍ਤ ਨੇਡ਼ੇ ਆ ਚੁਕਿਆ ਹੈ। ਤੁਸੀਂ ਸੁਣਿਆ ਹੋਇਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ, ਅਤੇ ਹੁਣ ਮਸੀਹ ਦੇ ਇੰਨੇ ਦੁਸ਼ਮਣ ਪਹਿਲਾਂ ਹੀ ਇਥ੍ਥੇ ਹਨ। ਇਸ ਲਈ ਅਸੀਂ ਜਾਣਦੇ ਹਾਂ ਕਿ ਅੰਤ ਨੇਡ਼ੇ ਹੈ।
19این دشمنان مسیح از بین ما رفته اند. آن ها در واقع هیچ وقت به ما تعلق نداشتند. اگر متعلق به ما می بودند، می ماندند. اما رفتند تا معلوم گردد که هیچ یک از آن ها در حقیقت از ما نبودند.
19ਮਸੀਹ ਦੇ ਉਹ ਦੁਸ਼ਮਣ ਸਾਡੇ ਸਮੂਹ ਵਿੱਚ ਸਨ, ਪਰ ਉਨ੍ਹਾਂ ਨੇ ਸਾਨੂੰ ਛੱਡ ਦਿੱਤਾ। ਉਹ ਸੱਚਮੁਚ ਸਾਡੇ ਨਹੀਂ ਸਨ। ਜੇ ਉਹ ਸਾਡੀ ਸੰਗਤ ਦਾ ਹਿੱਸਾ ਹੁੰਦੇ ਤਾਂ ਉਹ ਸਾਡੇ ਨਾਲ ਹੀ ਰਹਿੰਦੇ। ਪਰ ਕਿਉਂ ਜੁ ਉਹ ਸਾਨੂੰ ਛੱਡ ਗਏ, ਇਹ ਦਰਸ਼ਾਉਂਦਾ ਹੈ ਕਿ ਉਨ੍ਹਾਂ ਵਿੱਚੋ ਕੋਈ ਵੀ ਸਾਡੇ ਵਿਚਲਾ ਨਹੀਂ ਸੀ।
20اما مسیح شما را با روح القدس خود مسح کرده است و از این رو همۀ شما حقیقت را می دانید.
20ਪਰ ਤੁਹਾਡੇ ਕੋਲ ਉਸ ਪਵਿੱਤਰ (ਪਰਮੇਸ਼ੁਰ ਜਾਂ ਮਸੀਹ) ਵੱਲੋਂ ਦਿੱਤੀ ਗਈ ਦਾਤ ਹੈ, ਇਸ ਲਈ ਤੁਸੀਂ ਸਾਏ ਸੱਚ ਨੂੰ ਜਾਣਦੇ ਹੋ।
21من این را به آن منظور ننوشتم که شما از حقیقت بی خبرید، بلکه چون آن را می دانید و آگاه هستید که هیچ ناراستی از راستی سرچشمه نمی گیرد.
21ਮੈਂ ਤੁਹਾਨੂੰ ਇਹ ਕਿਉਂ ਲਿਖ ਰਿਹਾ ਹਾਂ? ਕੀ ਮੈਂ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਸੱਚ ਬਾਰੇ ਨਹੀਂ ਜਾਣਦੇ? ਨਹੀਂ? ਮੈਂ ਇਹ ਖਤ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਸੱਚ ਬਾਰੇ ਜਾਣਦੇ ਹੋ। ਅਤੇ ਤੁਸੀਂ ਜਾਣਦੇ ਹੋ ਕਿ ਕੋਈ ਵੀ ਝੂਠ ਸੱਚ ਵਿੱਚੋਂ ਪੈਦਾ ਨਹੀਂ ਹੁੰਦਾ।
22پس آن دروغگوی واقعی کیست؟ کسی است که بگوید عیسی، «مسیح» نیست، این شخص «دشمن مسیح» است، چون او هم پدر و هم پسر را رد می کند.
22ਇਸ ਲਈ ਝੂਠਾ ਕੌਣ ਹੈ? ਇਹ ਉਹੀ ਵਿਅਕਤੀ ਹੈ ਜਿਹਡ਼ਾ ਆਖਦਾ ਹੈ ਕਿ ਯਿਸੂ ਮਸੀਹ ਨਹੀਂ ਹੈ। ਉਹ ਮਸੀਹ ਦਾ ਦੁਸ਼ਮਣ ਹੈ। ਉਹ ਵਿਅਕਤੀ ਪਿਤਾ ਵਿੱਚ ਜਾਂ ਉਸਦੇ ਪੁੱਤਰ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ।
23هرکه پسر را رد کند، پدر را نیز رد کرده است و هرکه پسر را بپذیرد، پدر را نیز پذیرفته است.
23ਜਿਹਡ਼ਾ ਕੋਈ ਪੁੱਤਰ ਵਿੱਚ ਨਿਹਚਾ ਰੱਖਣ ਤੋਂ ਇਨਕਾਰ ਕਰਦਾ ਹੈ ਪਿਤਾ ਵੀ ਉਸਦਾ ਨਹੀਂ ਹੈ। ਪਰ ਜਿਹਡ਼ਾ ਵਿਅਕਤੀ ਪੁੱਤਰ ਨੂੰ ਪ੍ਰਵਾਨ ਕਰਦਾ ਹੈ ਤਾਂ ਪਿਤਾ ਵੀ ਉਸਦਾ ਹੈ।
24بگذارید تأثیر پیامی را که از اول شنیدید در دلهای شما باقی بماند. اگر تأثیر آنچه که از اول به شما گفته شده است در دل های شما بماند، شما همیشه در پدر و پسر خواهید ماند.
24ਇਸ ਗੱਲੋਂ ਯਕੀਨੀ ਹੋਵੋ ਕਿ ਤੁਸੀਂ ਉਸੇ ਉਪਦੇਸ਼ ਦਾ ਅਨੁਸਰਣ ਕਰਦੇ ਹੋ ਜਿਹਡ਼ਾ ਤੁਸੀਂ ਮੁਢ ਤੋਂ ਹੀ ਸੁਣਦੇ ਆ ਰਹੇ ਹੋਂ। ਜੇ ਤੁਸੀਂ ਇਸ ਉਪਦੇਸ਼ ਤੇ ਅਮਲ ਕਰੋਂਗੇ ਤਾਂ ਤੁਸੀਂ ਪੁੱਤਰ ਅਤੇ ਪਿਤਾ ਦੋਹਾਂ ਵਿੱਚ ਸਥਿਰ ਰਹੋਂਗੇ।
25و وعدۀ عیسی مسیح این است که او، زندگی ابدی را به شما می بخشد.
25ਇਹੀ ਹੈ ਜਿਸਦਾ ਪੁੱਤਰ ਨੇ ਸਾਡੇ ਨਾਲ ਵਾ ਅਦਾ ਕੀਤਾ ਸੀ। ਇਹ ਸਦੀਵੀ ਜੀਵਨ ਹੈ।
26من این چیزها را در بارۀ اشخاصی که می خواهند شما را گمراه سازند، نوشته ام.
26ਮੈਂ ਇਹ ਗੱਲਾਂ ਉਨ੍ਹਾਂ ਲੋਕਾਂ ਬਾਰੇ ਲਿਖ ਰਿਹਾ ਹਾਂ ਜਿਹਡ਼ੇ ਤੁਹਾਨੂੰ ਗਲਤ ਰਾਹ ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ।
27اما شما نیازی ندارید که کسی شما را تعلیم دهد، زیرا مسح روح القدس که مسیح به شما داده است در شما ثابت است. روح خدا در هر مورد به شما تعلیم می دهد و تعالیم او بر حق است و در آن ناراستی نیست. پس همان طور که روح خدا به شما تعلیم می دهد، در مسیح بمانید.
27ਮਸੀਹ ਨੇ ਤੁਹਾਨੂੰ ਖਾਸ ਦਾਤ ਦਿੱਤੀ ਸੀ। ਅਤੇ ਇਹ ਦਾਤ ਹਾਲੇ ਤੁਹਾਡੇ ਅੰਦਰ ਹੈ। ਇਸ ਲਈ ਤੁਹਾਨੂੰ ਕਿਸੇ ਵਿਅਕਤੀ ਦੇ ਉਪਦੇਸ਼ ਦੀ ਲੋਡ਼ ਨਹੀਂ। ਜਿਹਡ਼ੀ ਦਾਤ ਉਸਨੇ ਤੁਹਾਨੂੰ ਦਿੱਤੀ ਸੀ ਤੁਹਾਨੂੰ ਹਰ ਗੱਲ ਬਾਰੇ ਉਪਦੇਸ਼ ਦਿੰਦੀ ਹੈ। ਇਹ ਦਾਤ ਸੱਚੀ ਹੈ। ਇਹ ਗੱਲ ਝੂਠੀ ਨਹੀਂ ਹੈ। ਇਸ ਲਈ ਮਸੀਹ ਦੇ ਨਮਿਤ ਜਿਉਣ ਜਾਰੀ ਰਖੋ ਜਿਵੇਂ ਕਿ ਉਸਦੀ ਦਾਤ ਨੇ ਤੁਹਾਨੂੰ ਸਿਖਾਇਆ ਹੈ।
28خلاصه، ای فرزندان من، در او بمانید تا در وقت ظهور او، نه تنها احساس شرمندگی نکنیم، بلکه با اطمینان به حضورش حاضر شویم.اگر درک کرده اید که مسیح عادل است، این حقیقت را نیز بدانید که هر که عدالت را به جا آورد، فرزند خداست.
28ਇਸ ਲਈ, ਮੇਰੇ ਪਿਆਰੇ ਬਚਿਓ, ਉਸ੍ਸ ਵਿੱਚ ਜੀਵੋ। ਜੇਕਰ ਤੁਸੀਂ ਅਜਿਹਾ ਕਰਦੇ ਹੋਂ, ਤਾਂ ਸਾਨੂੰ ਵਿਸ਼ਵਾਸ ਹੋਵੇਗਾ ਅਤੇ ਸਾਨੂੰ ਉਸਦੀ ਹਜੂਰੀ ਵਿੱਚ ਉਸ ਵੇਲੇ ਸ਼ਰਮਿੰਦਾ ਹੋਣ ਦੀ ਲੋਡ਼ ਨਹੀਂ ਹੋਵੇਗੀ ਜਦੋਂ ਉਹ ਪ੍ਰਗਟੇਗਾ।
29اگر درک کرده اید که مسیح عادل است، این حقیقت را نیز بدانید که هر که عدالت را به جا آورد، فرزند خداست.
29ਤੁਸੀਂ ਜਾਣਦੇ ਹੋ ਕਿ ਮਸੀਹ ਹਮੇਸ਼ਾ ਉਹੀ ਕਰਦਾ ਹੈ ਜੋ ਚੰਗਾ ਹੈ। ਇਸ ਲਈ ਤੁਸੀਂ ਜਾਣਦੇ ਹੋ ਕਿ ਸਾਰੇ ਲੋਕੀਂ ਜਿਹਡ਼ੇ ਨੇਕ ਕੰਮ ਕਰਦੇ ਹਨ ਪਰਮੇਸ਼ੁਰ ਦੇ ਬੱਚੇ ਹਨ।