1وقتی قرار بر این شد که ما از راه بحر به ایتالیا سفر کنیم، پولُس و چند زندانی دیگر را به صاحب منصبی به نام یولیوس از فرقۀ اوغُسطُس تحویل دادند.
1ਇਹ ਨਿਸ਼ਚਿਤ ਸੀ ਕਿ ਅਸੀਂ ਇਤਾਲਿਯਾ ਨੂੰ ਜਹਾਜ਼ ਵਿੱਚ ਸਫ਼ਰ ਕ੍ਰਾਂਗੇ। ਪੌਲੁਸ ਅਤੇ ਕੁਝ ਹੋਰ ਕੈਦੀ ਇੱਕ ਯੂਲਿਉਸ ਨਾਂ ਦੇ ਸੈਨਾ ਅਧਿਕਾਰੀ ਦੇ ਹਵਾਲੇ ਕਰ ਦਿੱਤੇ ਗਏ ਸਨ। ਯੂਲਿਉਸ “ਪਾਤਸ਼ਾਹੀ” ਨਾਮੇ ਖਾਸ ਸੈਨਾ ਸਮੂਹ ਨਾਲ ਸੰਬੰਧਿਤ ਸੀ।
2به کشتی ادرامیتینی که عازم بندرهای ایالت آسیا بود سوار شدیم و حرکت کردیم و اَرِستَرخُس مقدونی از اهالی تسالونیکی همراه ما بود.
2ਅਸੀਂ ਜਹਾਜ਼ ਵਿੱਚ ਚਢ਼ ਗਏ। ਇਹ ਜਹਾਜ਼ ਅਸਿਯਾ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ। ਅਰਿਸਤਰਖੁਸ ਜੋ ਕਿ ਥਸ੍ਸਲੁਨੀਕੇ ਮਕੂਦਨ ਦੇ ਸ਼ਹਿਰ ਦਾ ਸੀ ਸਾਡੇ ਨਾਲ ਸੀ।
3روز بعد در بندر صیدون لنگر انداختیم و یولیوس به پولُس محبت کرد و اجازه داد که در آنجا به دیدن دوستان خود برود و ضروریات خود را از آنها بگیرد.
3ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉੱਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਬਡ਼ਾ ਚੰਗਾ ਸਲੂਕ ਕੀਤਾ ਅਤੇ ਉਸਨੂੰ ਉਥੇ ਆਪਣੇ ਮਿੱਤਰਾਂ ਨੂੰ ਮਿਲਣ ਦੀ ਪਰਵਾਨਗੀ ਦੇ ਦਿੱਤੀ। ਇਨ੍ਹਾਂ ਮਿੱਤਰਾਂ ਨੇ ਪੌਲੁਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ।
4از آنجا بار دیگر راه بحر را در پیش گرفتیم و چون باد از جهت مخالف می وزید از حاشیه قبرس که باد پناه بود عبور نمودیم
4ਅਸੀਂ ਸੈਦਾ ਦਾ ਸ਼ਹਿਰ ਛੱਡ ਦਿੱਤਾ ਅਤੇ ਕੁਪਰੁਸ ਟਾਪੂ ਦੇ ਤਟ੍ਟ ਤੇ ਸਫ਼ਰ ਕੀਤਾ ਕਿਉਂਕਿ ਹਵਾ ਸਾਡੇ ਅਗਿਉਂ ਵਗ ਰਹੀ ਸੀ।
5و پس از گذشتن از آب های قیلیقیه و پمفیلیه به میرای لیکیه رسیدیم.
5ਅਸੀਂ ਦਿਲਦਿਯਾ ਅਤੇ ਪੰਮਫ਼ੁਲਿਯਾ ਦੇ ਨੇਡ਼ਿਉਂ ਸਮੁੰਦਰੋਂ ਪਾਰ ਲੰਘੇ ਅਤੇ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਪਹੁੰਚੇ।
6صاحب منصب در آنجا یک کشتی اسکندریه ای را که عازم ایتالیا بود پیدا کرد و ما را سوار آن نمود.
6ਉਥੇ ਸੈਨਾ ਅਧਿਕਾਰੀ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਵੇਖਿਆ ਜੋ ਕਿ ਇਤਾਲਿਯਾ ਵੱਲ ਜਾ ਰਿਹਾ ਸੀ ਅਤੇ ਸਾਨੂੰ ਉਸ ਜਹਾਜ਼ ਉੱਪਰ ਚਢ਼ਾ ਦਿੱਤਾ।
7روزهای زیادی به آهستگی پیش می رفتیم و با زحمت فراوان به بندر قنیدوس رسیدیم و چون باد مخالف ما بود، جهت دیگر را در پیش گرفتیم و از کنار دماغۀ سَلمونی و ساحل جزیرۀ کریت که پناهگاه بود، راندیم.
7ਬਡ਼ੇ ਦਿਨ ਅਸੀਂ ਹੌਲੀ-ਹੌਲੀ ਸਫ਼ਰ ਕਰਦੇ ਰਹੇ ਪਰ ਸਾਡੇ ਵਾਸਤੇ ਕਨੀਦੁਸ ਸ਼ਹਿਰ ਤੱਕ ਪਹੁਣਚਣਾ ਬਡ਼ਾ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਹਵਾ ਸਾਡੇ ਸਾਮ੍ਹਣੀ ਤਰਫ਼ੋ ਸੀ। ਅਸੀਂ ਉਸ ਰਸਤੇ ਬਹੁਤੀ ਦੂਰ ਤੱਕ ਨਹੀਂ ਸੀ ਜਾ ਸਕਦੇ। ਇਸ ਲਈ ਅਸੀਂ ਕਰੇਤ ਟਾਪੂ ਦੇ ਦਖਣੀ ਪਾਸੇ ਸਲਮੋਨੋ ਦੇ ਨੇਡ਼ੇ ਨੂੰ ਸਫ਼ਰ ਕੀਤਾ।
8به سختی از آنجا گذشته به نزدیکیهای شهر لسائیه به محلی به نام «بندر نیک» رسیدیم.
8ਬਡ਼ੀ ਮੁਸ਼ਕਿਲ ਨਾਲ, ਅਸੀਂ ਸਮੁੰਦਰੀ ਤਟ ਦੇ ਨਾਲ ਸਫ਼ਰ ਕੀਤਾ ਅਤੇ, ‘ਸੁਰਖਿਅਤ ਬੰਦਰਗਾਹ’ ਨਾਮੀਂ ਇੱਕ ਜਗ਼੍ਹਾ ਤੇ ਪਹੁੰਚੇ। ਉਥੋਂ ਲਸਾਯਾ ਨਗਰ ਨੇਡ਼ੇ ਹੀ ਸੀ।
9زمان زیادی را در آنجا گذرانیده بودیم و دیگر ادامۀ سفر ما با خطر روبرو بود، زیرا مدت زیادی از روز کفاره، که در اوایل خزان است گذشته بود. پس پولُس به آن ها نصیحت نموده
9ਪਰ ਅਸੀਂ ਬਡ਼ਾ ਸਮਾਂ ਗੁਆ ਚੁੱਕੇ ਸਾਂ, ਇਸ ਵਕਤ ਜਹਾਜ਼ ਦਾ ਸਫ਼ਰ ਬਹੁਤ ਖਤਰੇ ਵਾਲਾ ਸੀ ਕਿਉਂਕਿ ਯਹੂਦੀਆਂ ਦੇ ਵਰਤ ਦੇ ਦਿਨ ਪਹਿਲਾਂ ਹੀ ਲੰਘ ਚੁੱਕੇ ਸਨ। ਇਸ ਲਾਈ ਪੌਲੁਸ ਨੇ ਉਨ੍ਹਾਂ ਨੂੰ ਚੁਕੰਨਾ ਕੀਤਾ ਤੇ ਕਿਹਆ,
10گفت: «آقایان، می بینم که سفر ما از اینجا به بعد پُر خطر خواهد بود. به کشتی و بار آن خسارت و زیان خواهد رسید و برای خود ما هم تلفات جانی خواهد داشت.»
10“ਹੇ ਮਨੁੱਖੋ। ਮੈਂ ਵੇਖ ਰਿਹਾ ਹਾਂ ਕਿ ਇਸ ਯਾਤਰਾ ਵਿੱਚ ਬਹੁਤ ਸੰਕਟ ਆਵੇਗਾ। ਸਾਡਾ ਜਹਾਜ਼ ਅਤੇ ਇਸ ਵਿਚਲਾ ਸਾਰਾ ਸਮਾਨ ਨਸ਼ਟ ਹੋ ਜਾਵੇਗਾ। ਹੋ ਸਕਦਾ ਹੈ ਕਿ ਸਾਡੀਆਂ ਜਾਨਾਂ ਵੀ ਚਲੀਆਂ ਜਾਣ।”
11اما صاحب منصب به حرفهای ناخدای کشتی و صاحب آن بیشتر توجه داشت تا به سخنان پولُس
11ਪਰ ਜਹਾਜ਼ ਦਾ ਕਪਤਾਨ ਤੇ ਮਾਲਿਕ ਪੌਲੁਸ ਦੀ ਇਸ ਗੱਲ ਨਾਲ ਸਹਿਮਤ ਨਾ ਹੋਏ ਇਸ ਲਈ ਸੈਨਾ-ਅਧਿਕਾਰੀ ਨੇ ਪੌਲੁਸ ਦੀ ਗੱਲ ਦਾ ਯਕੀਨ ਨਾ ਕੀਤਾ ਸਗੋਂ ਉਸਨੇ ਜਹਾਜ਼ ਦੇ ਕਪਤਾਨ ਅਤੇ ਮਾਲਿਕ ਦੀ ਗੱਲ ਤੇ ਇਤਬਾਰ ਕੀਤਾ।
12و نظر به اینکه آن بندر برای اقامت زمستانی نامناسب بود، اکثر آنها صلاح دانستند که از آنجا حرکت کنند تا شاید به فینیکاس برسند و زمستان را در آنجا که بندری کریتی و رو به شمال غربی و جنوب غربی است بگذرانند.
12ਅਤੇ ਉਹ ਘਾਟ ਸਰਦੀਆਂ ਵਿੱਚ ਜਹਾਜ਼ ਦੇ ਰੁਕਣ ਲਈ ਠੀਕ ਨਹੀਂ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਉਥੋਂ ਚਲੇ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਫ਼ੈਨੀਕੁਸ ਪਹੁੰਚਣ ਦੀ ਉਮੀਦ ਕੀਤੀ ਤਾਂ ਜੋ ਜਹਾਜ਼ ਸਿਆਲਾਂ ਦੇ ਲੰਘਣ ਤੀਕ ਉਥੇ ਖਢ਼ਾ ਕੀਤਾ ਜਾ ਸਕੇ। ਫ਼ੈਨੀਕੁਸ ਸ਼ਹਿਰ ਕਰੇਤ ਟਾਪੂ ਦਾ ਇੱਕ ਸ਼ਹਿਰ ਹੈ। ਉਸਦਾ ਇੱਕ ਘਾਟ ਹੈ ਜਿਹਡ਼ਾ ਦਖਣ-ਪਛਮ ਅਤੇ ਉੱਤਰ-ਪਛ੍ਛਮ ਦੇ ਪਾਸੇ ਵੱਲ ਹੈ।
13پس وقتی نسیم جنوبی برخاست به گمان آنکه به مقصد خود رسیده اند، لنگر کشتی را برداشتند و از نزدیک کنارۀ کریت گذشتیم.
13ਜਦੋਂ ਦਖਣ ਵੱਲੋਂ ਹੌਲੇ-ਹੌਲੇ ਹਵਾ ਵਗਣ ਲੱਗੀ, ਜਹਾਜ਼ ਉੱਤੇ ਆਦਮੀਆਂ ਨੇ ਸੋਚਿਆ, “ਇਹੋ ਹਵਾ ਸੀ ਜੋ ਸਾਨੂੰ ਚਾਹੀਦੀ ਸੀ ਅਤੇ ਸਾਨੂੰ ਮਿਲ ਗਈ ਹੈ।” ਇਸ ਲਈ ਉਨ੍ਹਾਂ ਨੇ ਲੰਗਰ ਨੂੰ ਉਤਾਂਹ ਚੁਕਿਆ। ਅਸੀਂ ਕਰੇਤ ਟਾਪੂ ਦੇ ਬਹੁਤ ਨੇਡ਼ੇ ਆ ਗਏ।
14اما طولی نکشید که باد شدیدی که به باد شمال شرقی معروف است از خشکی بطرف ما برخاست و
14ਪਰ ਤਦ “ਉੱਤਰੀ ਪੂਰਬ” ਵੱਲੋਂ ਇੱਕ ਬਡ਼ੀ ਤਕਡ਼ੀ ਹਨੇਰੀ ਟਾਪੂ ਤੇ ਆਈ।
15به کشتی زد و ما قادر نبودیم کشتی را مستقیماً در خلاف جهت باد هدایت کنیم، بنابراین خود را به دست باد سپردیم تا با جریان آن پیش رویم.
15ਇਹ ਹਵਾ ਜਹਾਜ਼ ਨੂੰ ਆਪਣੇ ਨਾਲ ਲੈ ਤੁਰੀ ਅਤੇ ਜਹਾਜ਼ ਹਵਾ ਦੀ ਉਲਟ ਦਿਸ਼ਾ ਵੱਲ ਜਾਣ ਤੋਂ ਅਸਮਰਥ ਸੀ। ਇਸ ਲਈ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ ਅਤੇ ਹਵਾ ਨੂੰ ਸਾਨੂੰ ਨਾਲ ਲੈ ਜਾਣ ਦਿੱਤਾ।
16در پناه جزیرۀ کوچکی به نام کاودا با زحمت زیاد توانستیم قایق کشتی را به اختیار خود در آوریم.
16ਅਸੀਂ ਕਲੌਦਾ ਨਾਂ ਦੇ ਇੱਕ ਛ੍ਹੋਟੇ ਟਾਪੂ ਕੋਲ ਜਾ ਪੁਜ੍ਜੇ। ਫ਼ੇਰ ਬਡ਼ੀ ਮੁਸ਼ਕਿਲ ਨਾਲ ਅਸੀਂ ਜੀਵਨ ਬੇਡ਼ੀ ਜਹਾਜ਼ ਤੇ ਲਿਆ ਸਕੇ।
17آنها قایق را به کشتی سوار کردند و با طناب اطراف کشتی را محکم بستند و از ترس اینکه مبادا کشتی در جاهای کم عمق خلیج سیرتیس گیر کند، بادبان کشتی را پایین کشیدند و ما همچنان با جریان باد پیش می رفتیم.
17ਉਨ੍ਹਾਂ ਨੇ ਜੀਵਨ ਬੇਡ਼ੀ ਨੂੰ ਅੰਦਰ, ਇੱਕ ਸਾਥ ਸਹਾਰਾ ਦੇ ਕੇ ਥਲਿਉਂ ਜ੍ਜਹਾਜ਼ ਨੂੰ ਰਸੀਆਂ ਨਾਲ ਬੰਨ੍ਹ ਦਿੱਤਾ। ਉਹ ਇਸ ਗੱਲੋਂ ਡਰਨ ਲੱਗੇ ਕਿ ਜਹਾਜ਼ ਕਿਤੇ ਸਿਰੁਤੀ ਦੇ ਬਰੇਤੇ ਵਿੱਚ ਨਾ ਫ਼ਸ ਜਾਵੇ ਇਸ ਲਈ ਉਨ੍ਹਾਂ ਨੇ ਪਾਲ ਹੇਠਾਂ ਕਰ ਲਏ ਅਤੇ ਤੇਜ਼ ਹਵਾ ਨੂੰ ਜਹਾਜ਼ ਨੂੰ ਰੋਢ਼ਨ ਦਿੱਤਾ।
18باد شدید ادامه داشت، به طوری که روز دوم بار کشتی را به بحر ریختند
18ਅਗਲੇ ਦਿਨ ਤੂਫ਼ਾਨ ਇੰਨਾ ਤੇਜ਼ ਵਰ੍ਹ ਰਿਹਾ ਸੀ ਕਿ ਉਨ੍ਹਾਂ ਨੇ ਕਈ ਵਸਤਾਂ ਜਹਾਜ਼ ਵਿੱਚੋਂ ਸਮੁੰਦਰ ਵਿੱਚ ਸੁੱਟ ਦਿੱਤੀਆਂ।
19و در روز سوم اسباب و لوازم کشتی را با دست خود به بحر انداختند.
19ਇੱਕ ਦਿਨ ਬਾਅਦ ਉਨ੍ਹਾਂ ਨੇ ਜਹਾਜ਼ ਦਾ ਅਸਬਾਬ ਵੀ ਕਢ ਕੇ ਸੁੱਟ ਦਿੱਤਾ।
20روزهای زیاد نه آفتاب به چشم می خورد و نه ستارگان. باد همچنان با شدت می وزید و دیگر هیچ امیدی به نجات ما نبود.
20ਕਈ ਦਿਨਾਂ ਤੱਕ ਅਕਾਸ਼ ਤੇ ਸਾਨੂੰ ਕੋਈ ਸੂਰਜ ਜਾਂ ਤਾਰੇ ਨਜ਼ਰ ਨਾ ਆਏ। ਇਹ ਬਡ਼ਾ ਭਿਅੰਕਰ ਤੂਫ਼ਾਨ ਸੀ। ਅਸੀਂ ਜਿਉਣ ਦੀ ਹੋਰ ਆਸ ਗੁਆ ਦਿੱਤੀ।
21وقتی که مدت زیادی بدون غذا راه پیمودند، پولُس در میان ایشان ایستاد و گفت: «ای دوستان، کاش به حرفهای من گوش می دادید و از کریت سفر نمی کردید تا از اینهمه ضرر و زیان در امان می بودید.
21ਆਦਮੀਆਂ ਨੇ ਕਈ ਦਿਨਾਂ ਤੱਕ ਕੁਝ ਨਾ ਖਾਧਾ, ਤੱਦ ਇੱਕ ਦਿਨ ਪੌਲੁਸ ਉਨ੍ਹਾਂ ਵਿੱਚ ਖਲ੍ਹੋ ਕੇ ਬੋਲਿਆ, “ਹੇ ਮਨੁੱਖੋ। ਮੈਂ ਤੁਹਾਨੂੰ ਕਿਹਾ ਸੀ ਜੌਕਿ ਕਰੇਤ ਤੋਂ ਨਾ ਜਾਵੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਸੀ ਜੇਕਰ ਤੁਸੀਂ ਮੇਰਾ ਕਿਹਾ ਮੰਨਿਆ ਹੁੰਦਾ ਤਾਂ ਤੁਹਾਨੂੰ ਇਹ ਮੁਸੀਬਤ ਅਤੇ ਨੁਕਸਾਨ ਨਾ ਉਠਾਉਣਾ ਪੈਂਦਾ।
22خوب، حالا که این طور شده از شما می خواهم که خود را نبازید. هیچ ضرری به جان کسی نخواهد رسید، فقط کشتی از دست خواهد رفت،
22ਪਰ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਹੌਸਲਾ ਰਖੋ। ਤੁਹਾਡੇ ਵਿੱਚੋਂ ਕੋਈ ਵੀ ਨਹੀਂ ਮਰੇਗਾ, ਪਰ ਜਹਾਜ਼ ਤਬਾਹ ਹੋ ਜਾਵੇਗਾ।
23زیرا دیشب فرشتۀ آن خدایی که من از او هستم و او را می پرستم، در کنار من ایستاد
23ਕੱਲ ਰਾਤ ਇੱਕ ਦੂਤ ਮੇਰੇ ਕੋਲ ਆਇਆ ਜਿਸ ਨੂੰ ਪਰਮੇਸ਼ੁਰ ਨੇ ਭੇਜਿਆ ਸੀ, ਇਹ ਉਹੀ ਪਰਮੇਸ਼ੁਰ ਹੈ ਜਿਸਦੀ ਮੈਂ ਉਪਾਸਨਾ ਕਰਦਾ ਹਾਂ, ਮੈਂ ਉਸੇ ਦਾ ਹਾਂ।
24و گفت: «ای پولُس نترس زیرا تو باید در حضور امپراطور حاضر شوی و خدا جانِ همۀ همسفرانت را به تو بخشیده است.»
24ਪਰਮੇਸ਼ੁਰ ਦੇ ਦੂਤ ਨੇ ਕਿਹਾ, ‘ਪੌਲੁਸ, ਤੂੰ ਘਬਰਾ ਨਾ। ਤੈਨੂੰ ਕੈਸਰ ਅੱਗੇ ਜ਼ਰੂਰ ਖਢ਼ਾ ਹੋਣਾ ਚਾਹੀਦਾ ਹੈ ਅਤੇ ਤੇਰੀ ਖਾਤਿਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਜਾਨ ਬਚਾਵੇਗਾ ਜੋ ਤੇਰੇ ਨਾਲ ਜਹਾਜ਼ ਤੇ ਹਨ।’
25پس آقایان باید قویدل باشید، زیرا من به خدا ایمان دارم و می دانم همان طوری که به من گفته است خواهد شد.
25ਸੋ, ਹੇ ਪੁਰਖੋ। ਹੌਸਲਾ ਰਖੋ। ਮੈਂ ਪਰਮੇਸ਼ੁਰ ਵਿੱਚ ਯਕੀਨ ਰਖਦਾ ਹਾਂ ਕਿ ਸਭ ਕੁਝ ਉਵੇਂ ਹੀ ਵਾਪਰੇਗਾ ਜਿਵੇਂ ਦੂਤ ਨੇ ਮੈਨੂੰ ਆਖਿਆ ਹੈ।
26ولی به کنارۀ یکی از این جزایر رانده خواهیم شد.»
26ਪਰ ਅਸੀਂ ਜ਼ਰੂਰ ਕਿਸੇ ਟਾਪੂ ਨਾਲ ਜਾ ਟਕਰਾਵਾਂਗੇ।”
27وقتی شب چهاردهم فرا رسید و ما هنوز در بحیرۀ آدریاتیک از این سو به آن سو رانده می شدیم، نزدیک نصف شب ملاحان احساس کردند که به خشکی نزدیک می شوند.
27ਚੌਦਵੀਂ ਰਾਤ ਜਦੋਂ ਆਈ ਤਾਂ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇਧਰ-ਉਧਰ ਰੁਢ਼ ਰਹੇ ਸਾਂ। ਤਾਂ ਅਧੀ ਰਾਤ ਦੇ ਕਰੀਬ ਜਹਾਜ਼ਰਾਨਾਂ ਨੇ ਸੋਚਿਆ ਕਿ ਅਸੀਂ ਧਰਤੀ ਦੇ ਨੇਡ਼ੇ ਸੀ।
28پس عمق پیمایی کردند و به عمق تقریباً سی و هشت متر رسیدند و به فاصله کوتاهی دوباره اندازه گیری نمودند و به عمق بیست و هفت متری رسیدند.
28ਉਨ੍ਹਾਂ ਨੇ ਰੱਸੇ ਦੇ ਸਿਰੇ ਤੇ ਭਾਰ ਬੰਨ੍ਹਕੇ ਉਸ ਨੂੰ ਪਾਣੀ ਵਿੱਚ ਸੁਟਿਆ। ਉਹ ਜਾਣ ਗਏ ਕਿ ਉਥੇ ਪਾਣੀ ਇੱਕ ਸੌ ਵੀਹ ਫ਼ੁੱਟ ਡੂੰਘਾ ਸੀ ਫ਼ੇਰ ਉਨ੍ਹਾਂ ਨੇ ਕੁਝ ਦੂਰੀ ਹੋਰ ਤਹਿ ਕੀਤੀ ਅਤੇ ਤਾਂ ਫ਼ਿਰ ਰੱਸਾ ਪਾਣੀ ਵਿੱਚ ਸੁਟਿਆ। ਉੱਥੇ ਪਾਣੀ ਨਬ੍ਬੇ ਫ਼ੁੱਟ ਡੂੰਘਾ ਸੀ।
29و چون می ترسیدند که به سنگ ها بخوریم، چهار لنگر از پشت کشتی به بحر انداختند و دعا می کردند که زودتر روز شود.
29ਜਹਾਜ਼ਰਾਨਾਂ ਨੂੰ ਜਹਾਜ਼ ਦੇ ਚੱਟਾਨ ਦੇ ਨਾਲ ਟਕਰਾ ਜਾਣ ਦਾ ਡਰ ਸੀ। ਇਸ ਲਈ ਉਨ੍ਹਾਂ ਨੇ ਜਹਾਜ਼ ਦੇ ਪਿਛਲੇ ਪਾਸੇ ਵੱਲੋਂ ਚਾਰ ਲੰਗਰ ਪਾਣੀ ਵਿੱਚ ਸੁੱਟੇ ਅਤੇ ਦਿਨ ਦੀ ਰੋਸ਼ਨੀ ਦੇ ਨਿਕਲਣ ਲਈ ਪ੍ਰਾਰਥਨਾ ਕੀਤੀ। ਕੁਝ ਜਹਾਜ਼ਰਾਨ ਤਾਂ ਜਹਾਜ਼ ਹੀ ਛੱਡਕੇ ਜਾਣ ਨੂੰ ਤਿਆਰ ਸਨ।
30ملاحان می خواستند کشتی را ترک کنند و برای عملی ساختن نقشۀ خود به بهانه اینکه می خواهند لنگرها را از پیش کشتی به بحر بیندازند، قایق را به آب انداختند.
30ਉਨ੍ਹਾਂ ਨੇ ਡੌਂਗੀ ਨੂੰ ਪਾਣੀ ਵਿੱਚ ਥੋਡ਼ਾ ਥੱਲੇ ਕੀਤਾ। ਉਹ ਚਾਹੁੰਦੇ ਸਨ ਕਿ ਬਾਕੀ ਲੋਕ ਇਹ ਸੋਚਣ ਕਿ ਉਹ ਜਹਾਜ਼ ਦੇ ਅਗਲੇ ਪਾਸਿਓ ਪਾਣੀ ਵਿੱਚ ਹੋਰ ਲੰਗਰ ਸੁੱਟ ਰਹੇ ਹਨ।
31اما پولُس به صاحب منصب و عساکر گفت: «اگر ملاحان در کشتی نمانند نجات شما ممکن نخواهد بود.»
31ਤਾਂ ਪੌਲੁਸ ਨੇ ਸੈਨਾਪਤੀ ਨੂੰ ਅਤੇ ਹੋਰ ਸਿਪਾਹੀਆਂ ਨੂੰ ਕਿਹਾ, “ਜੇਕਰ ਇਹ ਮਨੁੱਖ ਇਸ ਜਹਾਜ਼ ਵਿੱਚ ਨਹੀਂ ਠਹਿਰਣਗੇ, ਤਾਂ ਤੁਹਾਡੀਆਂ ਜਾਨਾਂ ਨਹੀਂ ਬਚ ਸਕਦੀਆਂ।”
32پس عساکر طنابهای قایق را بریدند و آن را رها کردند.
32ਤਾਂ ਸਿਪਾਹੀਆਂ ਨੇ ਰਸਿਆਂ ਨੂੰ ਵਢ ਦਿੱਤਾ ਅਤੇ ਡੌਂਗੀ ਪਾਣੀ ਵਿੱਚ ਡਿੱਗਣ ਦਿੱਤੀ।
33کمی پیش از سپیده دم، پولُس به همه اصرار می کرد که چیزی بخورند. او گفت: «امروز چهارده روز است که در بلاتکلیفی به سر می برید و چیزی نخورده اید.
33ਦਿਨ ਚਢ਼ਨ ਤੋਂ ਪਹਿਲਾਂ ਪੌਲੁਸ ਨੇ ਸਾਰੇ ਆਦਮੀਆਂ ਨੂੰ ਕੁਝ ਖਾ ਲੈਣ ਲਈ ਮਿੰਨਤ ਕੀਤੀ। ਉਸ ਕਿਹਾ, “ਪਿਛਲੇ ਚੌਦਹਾਂ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਅਤੇ ਮੌਸਮ ਦੇ ਸੁਧਰਨ ਦਾ ਇੰਤਜ਼ਾਰ ਕਰ ਰਹੇ ਹੋ ਅਤੇ ਤੁਸੀਂ ਕੁਝ ਵੀ ਨਹੀਂ ਖਾਧਾ।
34تمنا دارم چیزی بخورید زیرا نجات جان شما بسته به آنست. مویی از سر هیچیک از شما کم نخواهد شد.»
34ਇਸ ਲਈ ਮੈਂ ਕੁਝ ਖਾਣ ਲਈ ਤੁਹਾਡੀ ਮਿੰਨਤ ਕਰਦਾ ਹਾਂ। ਤੁਹਾਡੇ ਜਿਉਣ ਵਾਸਤੇ ਇਹ ਜ਼ਰੂਰੀ ਹੈ। ਤੁਹਾਡੇ ਸਾਰਿਆਂ ਵਿੱਚੋਂ ਕਿਸੇ ਇੱਕ ਦੇ ਸਿਰ ਦਾ ਇੱਕ ਵੀ ਵਾਲ ਵਿੰਗਾ ਨਹੀਂ ਹੋਵੇਗਾ।”
35با این سخنان نان را برداشت و در حضور همۀ آنها پس از آنکه خدا را شکر نمود پاره کرد و شروع به خوردن نمود.
35ਇਹ ਕਹਿਣ ਤੋਂ ਬਾਅਦ ਪੌਲੁਸ ਨੇ ਕੁਝ ਰੋਟੀ ਹੱਥ ਵਿੱਚ ਫ਼ਡ਼ਕੇ ਸਾਰਿਆਂ ਸਾਮ੍ਹਣੇ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ। ਉਸਨੇ ਇੱਕ ਟੁਕਡ਼ਾ ਤੋਡ਼ਿਆ ਅਤੇ ਖਾਣਾ ਸ਼ੁਰੂ ਕਰ ਦਿੱਤਾ।
36پس همه قویدل گشتند و غذا خوردند.
36ਸਾਰੇ ਮਨੁੱਖਾਂ ਨੂੰ ਉਤਸਾਹ ਮਿਲਿਆ ਤੇ ਉਨ੍ਹਾਂ ਸਾਰਿਆਂ ਨੇ ਵੀ ਖਾਣਾ ਸ਼ੁਰੂ ਕਰ ਦਿੱਤਾ।
37(تعداد ما در کشتی جمعاً دو صد و هفتاد و شش نفر بود.)
37ਅਸੀਂ ਸਾਰੇ ਇਕਠੇ, ਜਹਾਜ਼ ਤੇ 276 ਆਦਮੀ ਸਾਂ।
38پس از آنکه سیر شدند بقیۀ غله را به بحر ریختند تا کشتی را سبک نمایند.
38ਅਸੀਂ ਭਰ ਪੇਟ ਖਾਧਾ ਅਤੇ ਉਸਤੋਂ ਬਾਅਦ ਬਾਕੀ ਕਣਕ ਸਮੁੰਦਰ ਵਿੱਚ ਸੁਟਕੇ ਜਹਾਜ਼ ਨੂੰ ਹਲਕਿਆਂ ਕੀਤਾ।
39وقتی صبح شد، ملاحان خشکی را نشناختند اما متوجه خلیجی با ساحل ریگی شدند. تصمیم گرفتند که در صورت امکان کشتی را در آنجا به گِل بنشانند.
39ਜਦੋਂ ਦਿਨ ਚਢ਼ਿਆ ਤਾਂ ਜਹਾਜ਼ਰਾਨਾਂ ਨੂੰ ਧਰਤੀ ਵਿਖਾਈ ਦਿੱਤੀ। ਪਰ ਉਨ੍ਹਾਂ ਕੋਲੋਂ ਇਹ ਧਰਤੀ ਪਛਾਣੀ ਨਾ ਗਈ। ਉਨ੍ਹਾਂ ਨੇ ਸਮੁੰਦਰ ਦੇ ਕੰਢੇ ਇੱਕ ਖਾਡ਼ੀ ਵੇਖੀ, ਇਸ ਲਈ ਜੇਕਰ ਉਹ ਕਰ ਸਕਣ ਉਨ੍ਹਾਂ ਨੇ ਜਹਾਜ਼ ਨੂੰ ਖਾਡ਼ੀ ਤੇ ਲਿਜਾਣ ਦਾ ਫ਼ੈਸਲਾ ਕੀਤਾ।
40سپس بند لنگر ها را بریدند و آن ها را در بحر رها کردند و همان موقع بندهای سُکان را هم شُل کردند و بادبان پیش کشتی را بالا کشیدند و کشتی را یکراست به طرف ساحل راندند.
40ਤਾਂ ਉਨ੍ਹਾਂ ਨੇ ਲੰਗਰ ਦੇ ਰੱਸੇ ਵਢ ਦਿੱਤੇ ਅਤੇ ਲੰਗਰਾਂ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਅਤੇ ਨ੍ਹਾਂ ਉਹ ਰੱਸੇ ਖੋਲ੍ਹ ਦਿੱਤੇ ਜੋ ਪਤਵਾਰਾਂ ਨਾਲ ਬੰਨ੍ਹੇ ਹੋਏ ਸਨ। ਤਦ ਉਨ੍ਹਾਂ ਜਹਾਜ਼ ਦਾ ਅਗਲਾ ਹਿੱਸਾ ਹਵਾ ਵਿੱਚ ਉੱਚਾ ਕੀਤਾ ਅਤੇ ਕੰਢੇ ਵੱਲ ਨੂੰ ਚੱਲ ਪਏ।
41کشتی به یکی از تپه های زیر آب برخورد کرد و در آنجا گیر نموده دماغۀ کشتی ثابت و بی حرکت ماند ولی قسمت عقب در نتیجه بر خورد با امواج شدید در هم شکست.
41ਪਰ ਜਹਾਜ਼ ਬਰੇਤੇ ਨਾਲ ਜਾ ਟਕਰਾਇਆ। ਜਹਾਜ਼ ਦਾ ਅਗਲਾ ਹਿੱਸਾ ਰੇਤੇ ਵਿੱਚ ਖੁਭ ਗਿਆ ਅਤੇ ਉਥੋਂ ਹਿੱਲ ਨਾ ਸਕਿਆ। ਫ਼ਿਰ ਸਮੁੰਦਰ ਦੀਆਂ ਵੱਡੀਆਂ ਲਹਿਰਾਂ ਨੇ ਜਹਾਜ਼ ਨੂੰ ਟੁਕਡ਼ੇ-ਟੁਕਡ਼ੇ ਕਰ ਦਿੱਤਾ।
42در اینموقع عساکر فکر می کردند بهتر است زندانیان را بکشند، مبادا کسی از ایشان بوسیله شنا فرار کند.
42ਸਿਪਾਹੀਆਂ ਨੇ ਕੈਦੀਆਂ ਨੂੰ ਮਾਰ ਦੇਣ ਦਾ ਫ਼ੈਸਲਾ ਕੀਤਾ ਤਾਂ ਜੋ ਕੋਈ ਵੀ ਤਰਕੇ ਆਪਣੇ ਆਪ ਨੂੰ ਨਾ ਬਚਾ ਸਕੇ।
43اما صاحب منصبی که می خواست پولُس را سالم به مقصد برساند، مانع انجام نقشه آنها شد. او امر کرد که اول کسانی که شنا بلد بودند، خود را از کشتی به داخل آب بیآندازند و خود را به خشکی برسانند.و بقیه یا روی تخته پاره ها و یا روی قطعات کشتی بدنبال آنها بروند. به این ترتیب همۀ ما صحیح و سالم به خشکی رسیدیم.
43ਸੈਨਾ ਅਧਿਕਾਰੀ ਯੂਲਿਉਸ ਪੌਲੁਸ ਨੂੰ ਜਿਉਂਦਾ ਰੱਖਣਾ ਚਾਹੁੰਦਾ ਸੀ ਇਸ ਲਈ ਉਸਨੇ ਉਨ੍ਹਾਂ ਨੂੰ ਮਾਰਨ ਤੋਂ ਰੋਕ ਦਿੱਤਾ। ਯੂਲਿਉਸ ਨੇ ਸਗੋਂ ਹੁਕਮ ਦਿੱਤਾ ਕਿ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੈ ਉਹ ਛਾਲ ਮਾਰਕੇ ਤੈਰ ਕੇ ਪਹਿਲਾਂ ਧਰਤੀ ਤੇ ਜਾ ਨਿਕਲਣ।
44و بقیه یا روی تخته پاره ها و یا روی قطعات کشتی بدنبال آنها بروند. به این ترتیب همۀ ما صحیح و سالم به خشکی رسیدیم.
44ਫ਼ੇਰ ਬਾਕੀਆਂ ਨੇ ਲੱਕਡ਼ ਦੇ ਫ਼ਟਿਆਂ ਅਤੇ ਜ਼ਮੀਨ ਤੱਕ ਪਹੁੰਚਣ ਲਈ ਜਹਾਜ਼ ਦੇ ਟੁਕਡ਼ਿਆਂ ਦਾ ਇਸਤੇਮਾਲ ਕੀਤਾ ਅਤੇ ਕਿਵੇਂ ਨਾ ਕਿਵੇਂ ਸਾਰੇ ਜਣੇ ਸੁਰਖਿਅਤ ਜ਼ਮੀਨ ਤੇ ਪਹੁੰਚ ਗਏ।