1هنوز سخن ایشان با قوم به پایان نرسیده بود که کاهنان همراه فرمانده محافظین عبادتگاه و پیروان فرقۀ صدوقی بر سر آنها ریختند.
1ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ, ਤਾਂ ਕੁਝ ਲੋਕ ਉਨ੍ਹਾਂ ਕੋਲ ਆਏ। ਉਥੇ ਕੁਝ ਯਹੂਦੀ ਜਾਜਕ, ਕੁਝ ਸਿਪਾਹੀਆਂ ਦੇ ਕਪਤਾਨ ਜੋ ਮੰਦਰ ਦੀ ਦੇਖਭਾਲ ਕਰਦੇ ਸਨ ਅਤੇ ਕੁਝ ਸਦੂਕੀ ਸਨ।
2آنها از اینکه شاگردان، قوم را تعلیم می دادند و به اتکاء رستاخیز عیسی، رستاخیز مردگان را اعلام می کردند، سخت ناراحت شده بودند.
2ਉਹ ਪਰੇਸ਼ਾਨ ਸਨ, ਕਿਉਂਕਿ ਪਤਰਸ ਅਤੇ ਯੂਹੰਨਾ ਉਪਦੇਸ਼ ਦੇ ਰਹੇ ਸਨ ਕਿ ਯਿਸੂ ਲੋਕਾਂ ਨੂੰ ਮੁਰਦਿਆਂ ਤੋਂ ਪੁਨਰਉਥਾਨ ਦੇਵੇਗਾ।
3پس پِترُس و یوحنا را گرفتند و چون شام بود تا روز بعد ایشان را در زندان نگه داشتند،
3ਯਹੂਦੀ ਆਗੂਆਂ ਨੇ ਪਤਰਸ ਅਤੇ ਯੂਹੰਨਾ ਨੂੰ ਫ਼ਡ਼ਕੇ ਕੈਦ ਕਰ ਦਿੱਤਾ। ਕਿਉਂਕਿ ਅੱਗੇ ਹੀ ਰਾਤ ਦਾ ਵਕਤ ਹੋ ਚੁੱਕਾ ਸੀ ਇਸ ਲਈ ਅਗਲੇ ਦਿਨ ਤੱਕ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਨੂੰ ਜੇਲ ਵਿੱਚ ਹੀ ਕੈਦ ਰਹਿਣ ਦਿੱਤਾ।
4اما بسیاری از کسانیکه آن پیام را شنیده بودند ایمان آوردند و تعداد مردان ایشان تقریباً به پنج هزار نفر رسید.
4ਪਰ ਉਨ੍ਹਾਂ ਵਿੱਚੋਂ, ਜਿਨ੍ਹਾਂ ਨੇ ਵਚਨ ਸੁਣਿਆ ਸੀ, ਬਹੁਤਿਆਂ ਨੇ ਉਨ੍ਹਾਂ ਤੇ ਵਿਸ਼ਵਾਸ ਕੀਤਾ। ਹੁਣ ਨਿਹਚਾਵਾਨਾਂ ਦੇ ਸਮੂਹ ਵਿੱਚ ਪੰਜ ਹਜ਼ਾਰ ਆਦਮੀ ਸਨ।
5روز بعد، رهبران یهود و بزرگان و علمای دین در اورشلیم جلسه ای تشکیل دادند.
5ਅਗਲੇ ਦਿਨ ਯਹੂਦੀ ਆਗੂ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਯਰੂਸ਼ਲਮ ਵਿੱਚ ਇਕਠੇ ਹੋਏ।
6حناس کاهن اعظم و قیافا و یوحنا و اسکندر و همه اعضای خانواده کاهن اعظم حضور داشتند.
6ਅੰਨਾਸ ਸਰਦਾਰ ਜਾਜਕ, ਕਯਾਫ਼ਾ ਅਤੇ ਯੂਹੰਨਾ, ਸਿਕੰਦਰ ਅਤੇ ਜਿੰਨੇ ਵੀ ਹੋਰ ਸਰਦਾਰ ਜਾਜਕਾਂ ਦੇ ਪਰਿਵਾਰ ਵਿਚੋਂ ਸਨ, ਉਹ ਸਭ ਉਥੇ ਇਕੱਤਰ ਸੀ।
7رسولان را خواستند و از آنها سؤال نمودند: «با چه قدرت و به چه نامی اینکار را کرده اید؟»
7ਤਾਂ ਉਨ੍ਹਾਂ ਨੇ ਪਤਰਸ ਅਤੇ ਯੂਹਾਂਨਾ ਨੂੰ ਸਰਿਆਂ ਲੋਕਾਂ ਸਾਮ੍ਹਣੇ ਪੇਸ਼ ਕੀਤਾ ਅਤੇ ਪੁੱਛਿਆ, “ਕਿਸ ਸ਼ਕਤੀ ਜਾਂ ਕਿਸਦੇ ਨਾਂ ਤੇ ਤੁਸੀਂ ਇਹ ਕੀਤਾ”
8پِترُس پُر از روح القدس جواب داد: «ای سران قوم و ای بزرگان اسرائیل،
8ਤਦ ਪਤਰਸ, ਇਕਦਮ੍ਮ ਪਵਿੱਤਰ ਆਤਮਾ ਨਾਲ ਭਰਿਆ, ਉਨ੍ਹਾਂ ਨੂੰ ਕਹਿਣ ਲੱਗਾ, “ਹੇ ਕੌਮ ਦੇ ਆਗੂਓ ਅਤੇ ਲੋਕਾਂ ਦੇ ਬਜ਼ੁਰਗ ਆਗੂਓ।
9اگر امروز به خاطر عمل نیکویی که در مورد یک مرد ناتوان انجام شد از ما بازپرسی می کنید و می خواهید بدانید که او به چه وسیله شفا یافت،
9ਕੀ ਤੁਸੀਂ ਸਾਨੂੰ ਇਸ ਲੰਗਡ਼ੇ ਆਦਮੀ ਤੇ ਕੀਤੇ ਇਸ ਭਲੇ ਕੰਮ ਲਈ, ਸਵਾਲ ਕਰ ਰਹੇ ਹੋ ਕਿ ਉਸਨੂੰ ਕਿਸ ਨੇ ਚੰਗਾ ਕੀਤਾ?
10همۀ شما و همۀ قوم اسرائیل بدانند که به نام عیسی مسیح ناصری که شما او را روی صلیب کشتید و خدا او را زنده گردانید، بلی بنام او امروز در حضور همۀ شما این مرد قوی و تندرست ایستاده است.
10ਕਿਉਂਕਿ ਅਸੀਂ ਚਾਹੁੰਦੇ ਹਾ ਕਿ ਤੁਹਾਨੂੰ ਸਭ ਨੂੰ ਅਤੇ ਸਾਰੇ ਯਹੂਦੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੰਗਡ਼ਾ ਆਦਮੀ ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਠੀਕ ਹੋਇਆ ਹੈ। ਉਹੀ ਯਿਸੂ ਜਿਸਨੂੰ ਤੁਸੀਂ ਸੂਲੀ ਚਾਢ਼ਿਆ ਸੀ। ਪ੍ਰਭੂ ਨੇ ਉਸੇ ਨੂੰ ਮੁਰਦਿਆਂ ਚੋ ਜਿਵਾਇਆ ਹੈ। ਇਹ ਆਦਮੀ ਲੰਗਡ਼ਾ ਸੀ ਪਰ ਹੁਣ ਚੱਲ ਸਕਦਾ ਹੈ। ਹੁਣ ਉਹ ਯਿਸੂ ਦੀ ਸ਼ਕਤੀ ਨਾਲ ਤੁਹਾਡੇ ਸਾਮ੍ਹਣੇ ਖਡ਼ਾ ਹੋਣ ਦੇ ਯੋਗ ਹੈ।
11این همان سنگی است که شما بنایان آنرا خوار شمردید و رد کردید، ولی اکنون سنگ اصلی بنا شده است.
11ਯਿਸੂ, ਉਹੀ ‘ਪੱਥਰ ਹੈ ਜਿਹਡ਼ਾ ਤੁਹਾਡੇ, ਉਸਾਰੀਆਂ ਦੁਆਰਾ ਰੱਦ ਕੀਤਾ ਗਿਆ ਸੀ ਪਰ ਉਹੀ ਪੱਥਰ ਹੁਣ ਖੂਂਜੇ ਦਾ ਪੱਥਰ ਹੋ ਗਿਆ ਹੈ।’ਜ਼ਬੂਰ 118;22
12در هیچکس دیگر، رستگاری نیست و در زیر آسمان هیچ نامی جز نام عیسی به مردم عطا نشده است تا به وسیلۀ آن نجات یابیم.»
12ਯਿਸੂ ਹੀ ਅਜਿਹਾ ਹੈ ਜੋ ਲੋਕਾਂ ਦੀ ਰੱਖਿਆ ਕਰ ਸਕਦਾ ਹੈ। ਉਸਦਾ ਨਾਂ ਹੀ ਪੂਰੇ ਸੰਸਾਰ ਵਿੱਚ ਇਕੱਲੀ ਸ਼ਕਤੀ ਹੈ ਜੋ ਲੋਕਾਂ ਨੂੰ ਬਚਾ ਸਕਦੀ ਹੈ। ਸਾਨੂੰ ਉਸਦੇ ਨਾਂ ਰਾਹੀਂ ਬਚਾਇਆ ਜਾਣਾ ਚਾਹੀਦਾ ਹੈ।”
13وقتی آنها جسارت پِترُس و یوحنا را مشاهده کردند و فهمیدند که مردان درس نخوانده و معمولی هستند متعجب شدند و دانستند که از یاران عیسی بوده اند.
13ਯਹੂਦੀ ਆਗੂ ਸਮਝ ਗਏ ਕਿ ਪਤਰਸ ਅਤੇ ਯੂਹੰਨਾ ਕੋਲ ਕੋਈ ਵਿਸ਼ੇਸ਼ ਸਿਖਿਆ ਜਾਂ ਸਿਖਲਾਈ ਨਹੀਂ ਸੀ। ਪਰ ਉਹ ਇਹ ਵੀ ਜਾਣ ਗਏ ਕਿ ਉਹ ਖੁਲ੍ਹੇ ਆਮ ਬੋਲੇ ਸਨ। ਇਸ ਲਈ ਆਗੂ ਹੈਰਾਨ ਸਨ। ਉਹ ਜਾਣਦੇ ਸਨ ਕਿ ਪਤਰਸ ਅਤੇ ਯੂਹੰਨਾ ਯਿਸੂ ਦੇ ਨਾਲ ਸਨ।
14وقتی شخص شفا یافته را همراه پِترُس و یوحنا دیدند نتوانستند گفتار آنها را رد کنند.
14ਉਹ ਉਸ ਮਨੁੱਖ ਦੀ ਹਾਜ਼ਰੀ ਵਿੱਚ, ਜੋ ਚੰਗਾ ਹੋਇਆ ਸੀ, ਉਨ੍ਹਾਂ ਦੋ ਰਸੂਲਾਂ ਦੇ ਖਿਲਾਫ਼ ਕੁਝ ਨਾ ਆਖ ਸਕੇ। ਉਹ ਉਥੇ ਰਸੂਲਾਂ ਦੇ ਨਾਲ ਖਡ਼ਾ ਸੀ।
15پس به ایشان امر کردند که از شورا بیرون بروند و سپس دربارۀ این موضوع مشغول بحث شدند
15ਤਾਂ ਯਹੂਦੀ ਆਗੂਆਂ ਨੇ ਉਨ੍ਹਾਂ ਨੂੰ ਸਭਾ ਚੋਂ ਬਾਹਰ ਜਾਣ ਨੂੰ ਕਿਹਾ। ਉਨ੍ਹਾਂ ਦੇ ਜਾਣ ਤੋ ਬਾਅਦ, ਇਹ ਆਗੂ ਵਿਚਾਰ ਕਰਨ ਲੱਗੇ।
16و گفتند: «با این مردان چه کنیم؟ چون همه ساکنان اورشلیم می دانند که معجزه ای چشمگیر بوسیلۀ ایشان انجام شده است و ما نمی توانیم منکر آن بشویم.
16ਉਹ ਕਹਿਣ ਲੱਗੇ, “ਸਾਨੂੰ ਇਨ੍ਹਾਂ ਨਾਲ ਕੀ ਕਰਨਾ ਚਾਹੀਦਾ ਹੈ? ਯਰੂਸ਼ਲਮ ਵਿੱਚ ਸਾਰੇ ਲੋਕ ਜਾਣਦੇ ਹਨ ਕਿ ਇਨ੍ਹਾਂ ਨੇ ਇੰਨਾ ਵੱਡਾ ਕਰਿਸ਼ਮਾ ਕੀਤਾ ਹੈ। ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਜਿਸਨੂੰ ਅਸੀਂ ਝੁਠਲਾ ਨਹੀਂ ਸਕਦੇ।
17اما برای اینکه این جریان در میان قوم بیش از این شایع نشود به آن ها اخطار کنیم که دیگر دربارۀ عیسی با کسی سخن نگویند.»
17ਪਰ ਸਾਨੂੰ ਇਨ੍ਹਾਂ ਨੂੰ ਲੋਕਾਂ ਵਿੱਚ ਹੋਰ ਵਧੇਰੇ ਫ਼ੈਲਣ ਤੋਂ ਰੋਕਣਾ ਚਾਹੀਦਾ ਹੈ, ਇਸ ਲਈ ਆਉ ਅਸੀਂ ਉਨ੍ਹਾਂ ਨੂੰ ਧਮਕਾਈਏ। ਫ਼ੇਰ ਉਹ ਯਿਸੂ ਬਾਰੇ ਹੋਰ ਕਿਸੇ ਨੂੰ ਨਹੀਂ ਬੋਲਣਗੇ।
18آنگاه آنها را خواستند و به ایشان اخطار نمودند که به هیچ وجه به نام عیسی چیزی نگویند و تعلیمی ندهند.
18ਤਾਂ ਯਹੂਦੀ ਆਗੂਆਂ ਨੇ ਮੁਡ਼ ਉਨ੍ਹਾਂ ਰਸੂਲਾਂ ਨੂੰ ਅੰਦਰ ਬੁਲਵਾਇਆ। ਉਨ੍ਹਾਂ ਨੇ ਉਨ੍ਹਾਂ ਨੂੰ ਫ਼ੇਰ ਕਦੀ ਵੀ ਯਿਸੂ ਦੇ ਨਾਂ ਤੇ ਕੁਝ ਨਾ ਬੋਲਣ ਅਤੇ ਉਪਦੇਸ਼ ਨਾ ਦੇਣ ਲਈ ਕਿਹਾ।
19پِترُس و یوحنا در جواب گفتند: «خود تان قضاوت کنید: در نظر خدا چه چیز درست است؟ از خدا اطاعت کنیم یا از شما؟
19ਪਰ ਪਤਰਸ ਤੇ ਯੂਹੰਨਾ ਨੇ ਉਨ੍ਹਾਂ ਆਗੂਆਂ ਨੂੰ ਜਵਾਬ ਦਿੱਤਾ, “ਤੁਹਾਡੇ ਅਨੁਸਾਰ ਕੀ ਠੀਕ ਹੈ? ਪਰਮੇਸ਼ੁਰ ਕੀ ਚਾਹੇਗਾ? ਕੀ ਅਸੀਂ ਪਰਮੇਸ਼ੁਰ ਨੂੰ ਮੰਨੀਏ ਜਾ ਤੁਹਾਨੂੰ?
20اما ما نمی توانیم از گفتن آنچه دیده ایم و شنیده ایم، دست برداریم.»
20ਅਸੀਂ ਚੁੱਪ ਨਹੀਂ ਰਹਿ ਸਕਦੇ। ਅਸੀਂ ਜੋ ਕੁਝ ਵੇਖਿਆ ਤੇ ਸੁਾਣਿਆ ਹੈ ਉਹ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ।”
21آنها پِترُس و یوحنا را پس از تهدید بسیار رخصت دادند، زیرا راهی نیافتند تا ایشان را جزا بدهند از آنرو که همه خدا را برای آنچه واقع شده بود، حمد می گفتند.
21[This verse may not be a part of this translation]
22مردی که این معجزۀ شفا در مورد او انجام شده بود بیش از چهل ساله بود.
22[This verse may not be a part of this translation]
23وقتیکه این دو شاگرد از آنجا رخصت شدند پیش دوستان خود پس رفتند و چیزهایی را که سران کاهنان و بزرگان به آنها گفته بودند باز گفتند.
23ਪਤਰਸ ਅਤੇ ਯੂਹੰਨਾ ਯਹੂਦੀ ਆਗੂਆਂ ਦੀ ਸਭਾ ਛੱਡਕੇ ਮੁਡ਼ ਆਪਣੇ ਟੋਲੇ ਵਿੱਚ ਵਾਪਸ ਆਏ। ਉਨ੍ਹਾਂ ਨੇ ਉਹ ਸਭ ਕੁਝ ਉਨ੍ਹਾਂ ਨੂੰ ਕਿਹਾ, ਜੋ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਯਹੂਦੀ ਆਗੂਆਂ ਨੇ ਉਨ੍ਹਾਂ ਨੂੰ ਆਖਿਆ ਸੀ,
24وقتی آنها باخبر شدند، همه با یکدل به درگاه خدا دعا کردند و گفتند: «ای پروردگار، خالق آسمان و زمین و دریا و آنچه در آن ها است،
24ਜਦੋਂ ਨਿਹਚਾਵਾਨਾਂ ਨੇ ਇਹ ਸਭ ਸੁਣਿਆ ਤਾਂ ਉਨ੍ਹਾਂ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ, “ਹੇ ਸੁਵਾਮੀ, ਤੂੰ ਹੀ ਹੈਂ ਜਿਸਨੇ ਅਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿਚਲਾ ਸਭ ਕੁਝ ਬਣਾਇਆ ਹੈ।
25تو بوسیله روح القدس از زبان پدر ما داود بنده خود فرمودی:«چرا مردم جهان شورش می کنند
و قوم ها به باطل می اندیشند.
25ਸਾਡੇ ਪੂਰਵਜ, ਦਾਊਦ, ਤੇਰੇ ਸੇਵਕ ਸਨ। ਪਵਿੱਤਰ ਆਤਮਾ ਦੀ ਸ਼ਕਤੀ ਨਾਲ ਉਨ੍ਹਾਂ ਨੇ ਇਹ ਸ਼ਬਦ ਲਿਖੇ; ‘ਕੌਮਾਂ ਕਿਸ ਲਈ ਰੌਲਾ ਪਾ ਰਹੀਆਂ ਹਨ? ਦੁਨੀਆਂ ਦੇ ਲੋਕ ਪਰਮੇਸ਼ੁਰ ਦੇ ਵਿਰੁੱਧ ਵਿਉਂਤਾਂ ਕਿਉਂ ਕਰ ਰਹੇ ਹਨ? ਇਹ ਸਭ ਫ਼ਿਜ਼ੂਲ ਹੈ।
26پادشاهان دنیا بر می خیزند
و حکمرانان ایشان جمع می شوند،
بر ضد خداوند و بر ضد مسیح او.»
26ਧਰਤੀ ਦੇ ਰਾਜਿਆਂ ਨੇ ਲਡ਼ਨ ਲਈ ਤਿਆਰੀ ਕੀਤੀ ਅਤੇ ਸਾਰੇ ਹਾਕਮ ਪ੍ਰਭੂ ਅਤੇ ਉਸਦੇ ਮਸੀਹ ਦੇ ਵਿਰੁੱਧ ਇਕਠੇ ਹੋਕੇ ਆਏ।ਜ਼ਬੂਰ 2;1-2
27در واقع در همین شهر برضد بندۀ مقدس تو عیسی که تو مقرر فرمودی جمع شدند. هیرودیس و پنطیوس پیلاطُس، با غیر یهودیان و قوم اسرائیل دست به دست هم دادند
27ਯਿਸੂ ਤੇਰਾ ਪਵਿੱਤਰ ਸੇਵਕ ਹੈ ਤੇ ਤੂੰ ਉਸਨੂੰ ਮਸੀਹ ਬਣਾਇਆ। ਪਰ ਇਹ ਸਭ ਉਦੋਂ ਵਾਪਰਿਆ ਜਦੋਂ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ, ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਸਾਰੇ ਲੋਕ ਯਿਸੂ ਦੇ ਵਿਰੁੱਧ ਯਰੂਸ਼ਲਮ ਵਿਚ ਇਕਠੇ ਹੋਏ ਸਨ।
28و همه اعمالی را که تو با قدرت و ارادۀ خود از پیش مقرر فرموده بودی به انجام رسانیدند.
28ਇਨ੍ਹਾਂ ਲੋਕਾਂ ਨੇ, ਜੋ ਯਿਸੂ ਦੇ ਵਿਰੁੱਧ ਇਕੱਤਰ ਹੋਕੇ ਆਏ, ਸਾਰੀਆਂ ਗੱਲਾਂ ਨੂੰ ਵਾਪਰਨ ਦਿੱਤਾ ਜਿਨ੍ਹਾਂ ਨੂੰ ਤੇਰੀ ਸ਼ਕਤੀ ਅਤੇ ਸਿਆਣਪ ਨੇ ਪਹਿਲਾਂ ਹੀ ਵਿਉਂਤਿਆ ਹੋਇਆ ਸੀ।
29اکنون ای خداوند تهدیدات آنها را ملاحظه فرما و بندگانت را توانا گردان تا پیام تو را با شهامت بیان کنند.
29ਅਤੇ ਹੁਣ, ਪ੍ਰਭੂ ਸੁਣ। ਉਹ ਕੀ ਆਖ ਰਹੇ ਹਨ। ਉਹ ਸਾਨੂੰ ਡ੍ਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੇ ਪ੍ਰਭੂ। ਅਸੀਂ ਤੇਰੇ ਸੇਵਕ ਹਾਂ। ਤੇਰਾ ਸੰਦੇਸ਼ ਨਿਡਰ ਹੋਕੇ ਬੋਲਣ ਵਿੱਚ ਸਾਡੀ ਮਦਦ ਕਰ।
30دست خود را به جهت شفا دادن و جاری ساختن نشانی ها و معجزاتی که به نام بندۀ مقدس تو عیسی انجام می گیرد دراز کن.»
30ਸਾਨੂੰ ਆਪਣੀ ਸ਼ਕਤੀ ਦਿਖਾ ਕੇ, ਨਿਡਰ ਬਣਾ; ਰੋਗੀਆਂ ਨੂੰ ਚੰਗਾ ਕਰ, ਨਿਸ਼ਾਨੀਆਂ ਵਿਖਾ; ਅਤੇ ਆਪਣੇ ਪਵਿੱਤਰ ਸੇਵਕ ਯਿਸੂ ਦੀ ਸ਼ਕਤੀ ਨਾਲ ਸ਼ਕਤੀਸ਼ਾਲੀ ਕਰਿਸ਼ਮੇ ਵਿਖਾ।”
31هنگامی که دعای شان به پایان رسید ساختمان محل اجتماع آنها به لرزه درآمد و همه از روح القدس پُر گشتند و کلام خدا را با شهامت بیان می کردند.
31ਜਦੋਂ ਨਿਹਚਾਵਾਨ ਪ੍ਰਾਰਥਨਾ ਕਰ ਹਟੇ ਤਾਂ ਉਹ ਜਗ਼੍ਹਾ ਜਿਥੇ ਉਨ੍ਹਾਂ ਨੇ ਪ੍ਰਾਰਥਨਾ ਕੀਤੀ ਸੀ, ਕੰਬ ਗਏ ਤੇ ਉਹ ਸਾਰੇ ਇਕ ਦਮ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ। ਉਦੋਂ ਤੋਂ, ਉਹ ਨਿਡਰਤਾ ਨਾਲ ਪਰਮੇਸ਼ੁਰ ਦਾ ਸੰਦੇਸ਼ ਫ਼ੈਲਾਉਂਦੇ ਰਹੇ।
32همۀ مؤمنان از دل و جان همدست شده بودند و هیچکس دارایی خود را از خود نمی دانست بلکه همه در اموال یکدیگر شریک بودند.
32ਨਿਹਚਾਵਾਨਾਂ ਦੀ ਮੰਡਲੀ, ਇੱਕ ਦਿਲ ਅਤੇ ਸਾਂਝਾ ਆਤਮਾ ਸਨ। ਕਿਸੇ ਨੇ ਵੀ ਜਿਹਡ਼ੀਆਂ ਚੀਜ਼ਾਂ ਉਨ੍ਹਾਂ ਕੋਲ ਸਨ, ਉਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਨੂੰ ਆਪਣੀ ਨਹੀਂ ਆਖਿਆ ਸੀ ਸਗੋਂ ਉਹ ਸਭ ਕੁਝ ਵੰਡਕੇ ਵਰਤਦੇ ਸਨ।
33رسولان به رستاخیز عیسی خداوند با قدرتی زیاد شهادت می دادند و خدا برکت فراوانی به آن ها عطا می فرمود.
33ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੂ ਯਿਸੂ ਦੇ ਮੌਤ ਤੋਂ ਪੁਨਰ ਜੀਵਤ ਹੋਣ ਬਾਰੇ ਦੱਸਦੇ ਸਨ ਅਤੇ ਉਨ੍ਹਾਂ ਸਾਰੇ ਨਿਹਚਾਵਾਨਾਂ ਉਪਰ ਪ੍ਰਭੂ ਦੀ ਵੱਡੀ ਅਸੀਸ ਸੀ।
34هیچ کس در میان ایشان محتاج نبود زیرا هر کس زمینی یا خانه ای داشت آنرا می فروخت، پولش را می آورد
34ਜੋ ਕੁਝ ਉਨ੍ਹਾਂ ਨੂੰ ਚਾਹੀਦਾ ਸੀ ਉਨ੍ਹਾਂ ਨੂੰ ਮਿਲ ਗਿਆ। ਉਨ੍ਹਾਂ ਨੇ, ਜਿਹਡ਼ੇ ਜ਼ਮੀਨਾਂ ਅਤੇ ਘਰਾਂ ਦੇ ਮਾਲਕ ਸਨ, ਆਪਾਣੀਆਂ ਜਇਦਾਦਾਂ ਵੇਚ ਦਿੱਤੀਆਂ।
35و در اختیار رسولان میگذاشت و به این ترتیب بین محتاجان به نسبت احتیاج شان تقسیم میشد.
35ਤੇ ਧਨ ਰਸੂਲਾਂ ਨੂੰ ਦੇ ਦਿੱਤਾ ਅਤੇ ਫ਼ਿਰ ਇਹ ਧਨ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਦਿੱਤਾ ਗਿਆ ਸੀ।
36مثلاً یوسف که رسولان او را برنابا یعنی تشویق کننده می نامیدند و از قبیله لاوی و اهل قبرس بودزمینی داشت، آنرا فروخت و پولش را در اختیار رسولان گذاشت.
36ਇੱਕ ਨਿਹਚਾਵਾਨ ਜਿਸ ਦਾ ਨਾਂ ਯੂਸੁਫ਼ ਸੀ, ਰਸੂਲਾਂ ਨੇ ਉਸਨੂੰ ਬਰਨਬਾਸ ਨਾਉਂ ਦਿੱਤਾ। ਭਾਵ, “ਜਿਹਡ਼ਾ ਦੂਜਿਆਂ ਦੀ ਮਦਦ ਕਰੇ।” ਉਹ ਸੈਪਰਸ ਦਾ ਜੰਮਿਆ ਸੀ, ਉਹ ਲੇਵੀ ਸੀ।
37زمینی داشت، آنرا فروخت و پولش را در اختیار رسولان گذاشت.
37ਯੂਸੁਫ਼ ਕੋਲ ਕੁਝ ਜ਼ਮੀਨ ਸੀ, ਜਿਸਨੂੰ ਉਸਨੇ ਵੇਚਿਆ ਅਤੇ ਪੈਸੇ ਵੱਟਕੇ ਰਸੂਲਾਂ ਨੂੰ ਦੇ ਦਿੱਤੇ।