Dari

Punjabi: NT

Acts

7

1آنگاه کاهن اعظم پرسید: «آیا اینها راست می گویند؟»
1ਸਰਦਾਰ ਜਾਜਕ ਨੇ ਇਸਤੀਫ਼ਾਨ ਨੂੰ ਪੁੱਛਿਆ, “ਕੀ ਇਹ ਗੱਲਾਂ ਸੱਚ ਹਨ?”
2استیفان جواب داد: «ای برادران و ای پدران، توجه بفرمائید، خدای پُر جلال به پدر ما ابراهیم در وقتی که در بین النهرین سکونت داشت، یعنی پیش از مهاجرت به حَران ظاهر شد
2ਇਸਤੀਫ਼ਾਨ ਨੇ ਜਵਾਬ ਦਿੱਤਾ, “ਹੇ ਮੇਰੇ ਯਹੂਦੀ ਪਿਤਰੋ ਅਤੇ ਭਰਾਵੋ ਸੁਣੋ। ਸਾਡੇ ਪਿਤਾ ਅਬਰਾਹਾਮ ਨੂੰ ਹਾਰਾਨ ਵਿੱਚ ਵਸ੍ਸਣ ਤੋਂ ਪਹਿਲਾਂ ਜਦ ਉਹ ਮਸੋਪੋਤਾਮਿਯਾ ਵਿੱਚ ਸੀ, ਤਾਂ ਇੱਕ ਮਹਿਮਾਮਈ ਪਰਮੇਸ਼ੁਰ ਵਿਖਲਾਈ ਦਿੱਤਾ।
3و به او فرمود: «وطن خود و خویشاوندانت را ترک کن و به سرزمینی که به تو نشان می دهم برو.»
3ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, ‘ਤੂੰ ਆਪਣਾ ਦੇਸ਼ ਅਤੇ ਲੋਕਾਂ ਨੂੰ ਚਡ੍ਡਕੇ ਉਸ ਦੇਸ਼ ਨੂੰ ਚਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ।’
4پس به این ترتیب از زمین کلدانیان رفت و مدتی در حَران ماند و پس از مرگ پدرش خدا او را از آنجا به سرزمینی که امروز شما در آن سکونت دارید آورد.
4ਇਸ ਲਈ ਅਬਰਾਹਾਮ ਕਲਦੀਆਂ ਦੇ ਦੇਸ਼ ਚੋਂ ਨਿਕਲ ਕੇ ਹਾਰਾਨ ਵਿੱਚ ਜਾ ਵਸਿਆ ਅਤੇ ਅਬਰਾਹਾਮ ਦੇ ਪਿਉ ਦੇ ਮਰਨ ਤੋਂ ਬਾਅਦ ਪਰਨੇਸ਼ੁਰ ਨੇ ਉਸਨੂੰ ਇਸ ਜਗ਼੍ਹਾ ਭੇਜਿਆ ਜਿਥੇ ਹੁਣ ਤੁਸੀਂ ਰਹਿੰਦੇ ਹੋ।
5خدا حتی یک وجب از آن سرزمین را به ابراهیم نداد. اما در همان وقت که او هنوز اولاد نداشت به او قول داد، که او و بعد از او اولاده اش را مالک آن زمین بگرداند.
5ਪਰ ਪ੍ਰਭੂ ਨੇ ਅਬਰਾਹਾਮ ਨੂੰ ਇਹ ਜ਼ਮੀਨ ਨਾ ਦਿੱਤੀ, ਇੱਕ ਫ਼ੁੱਟ ਤੱਕ ਦੀ ਵੀ ਥਾਂ ਨਾ ਦਿੱਤੀ ਪਰ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਕਿ ਮੈਂ ਇਹ ਧਰਤੀ ਉਸੇ ਅਤੇ ਉਸਦੇ ਪੋਛੋਂ ਉਸਦੇ ਅੰਸ਼ ਨੂੰ ਦੇਵਾਂਗਾ ਭਾਵੇਂ ਅਜੇ ਉਸਦੇ ਘਰ ਕੋਈ ਬੱਚਾ ਨਹੀਂ ਸੀ।
6پس خدا به این طریق به ابراهیم فرمود که: «اولادۀ او مانند بیگانگان در یک سرزمین بیگانه زندگی خواهند کرد و مدت چهارصد سال در بندگی و ظلم بسر خواهند برد.»
6ਪਰਮੇਸ਼ੁਰ ਨੇ ਉਸਨੂੰ ਆਖਿਆ ਕਿ ‘ਤੇਰੀ ਔਲਾਦ ਕਿਸੇ ਹੋਰ ਦੇਸ਼ ਵਿੱਚ ਰਹੇਗੀ। ਉਹ ਉਸ ਜਗ਼੍ਹਾ ਤੇ ਅਜਨਬੀਆਂ ਵਾਂਗ ਰਹਿਣਗੇ। ਉਥੋਂ ਦੇ ਲੋਕ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰਣਗੇ। ਅਜਿਹਾ ਚਾਰ ਸੌ ਸਾਲ ਤੱਕ ਹੁੰਦਾ ਰਹੇਗਾ।
7و خدا فرمود: «اما من از آن ملتی که قوم من بردگان آن ها خواهند شد باز خواست خواهم کرد و بعد از آن آنها آزاد خواهند شد و مرا در همین مکان عبادت خواهند کرد.»
7ਪਰ ਪਰਮੇਸ਼ੁਰ ਨੇ ਕਿਹਾ, ‘ਮੈਂ ਉਸ ਕੌਮ ਨੂੰ, ਜਿਸਦੇ ਉਹ ਗੁਲਾਮ ਹੋਣਗੇ, ਸਜ਼ਾ ਦੇਵਾਂਗਾ।’ ‘ਫ਼ੇਰ ਅਜਿਹਾ ਹੋਣ ਤੋਂ ਬਾਅਦ ਉਹ ਉਥੋਂ ਨਿਕਲ ਆਉਣਗੇ। ਤਦ ਤੇਰੇ ਲੋਕ ਇਥੇ ਆਉਣਗੇ ਅਤੇ ਇਸ ਜਗ਼੍ਹਾ ਮੇਰੀ ਉਪਾਸਨਾ ਕਰਨਗੇ।
8در همین زمان خدا سنت را به عنوان نشانۀ پیمان خود به ابراهیم عطا کرد و به این ترتیب پس از تولد اسحاق او را در روز هشتم سنت کرد و اسحاق، یعقوب را سنت کرد و یعقوب، دوازده پسر خود را که بعد ها هر کدام پدر یک طایفۀ اسرائیل شد.
8ਅਤੇ ਪਰਮੇਸ਼ੁਰ ਨੇ ਉਸਦੇ ਨਾਲ ਇੱਕ ਕਰਾਰ ਕੀਤਾ ਤੇ ਉਸ ਕਰਾਰ ਦਾ ਨਿਸ਼ਾਨ ਸੁੰਨਤ ਸੀ। ਇਸ ਲਈ ਜਦੋਂ ਅਬਰਾਹਾਮ ਦੇ ਘਰ ਮੁੰਡਾ ਪੈਦਾ ਹੋਇਆ, ਅਠਵੇਂ ਦਿਨ ਹੀ ਉਸਨੇ ਮੁੰਦੇ ਦੀ ਸੁੰਨਤ ਕਰ ਦਿੱਤੀ। ਅਬਰਾਹਾਮ ਦੇ ਪੁੱਤਰ ਦਾ ਨਾਂ ਇਸਹਾਕ ਰੱਖਿਆ ਗਿਆ। ਇਸਹਾਕ ਨੇ ਵੀ ਆਪਣੇ ਪੁੱਤਰ ਯਾਕੂਬ ਦੀ ਸੁੰਨਤ ਕਰਵਾਈ ਅਤੇ ਯਾਕੂਬ ਨੇ ਵੀ ਆਪਣੇ ਪੁੱਤਰਾਂ ਨਾਲ ਉਵੇਂ ਹੀ ਕੀਤਾ। ਅੱਗੇ ਜਾਕੇ ਇਹ ਪੁੱਤਰ ਸਾਡੇ ਬਾਰ੍ਹਾਂ ਵੰਸ਼ਾਂ ਦੇ ਪਿਉ ਬਣੇ।
9فرزندان یعقوب از روی بدبینی یوسف را به بردگی در مصر فروختند، اما خدا با او بود
9“ਪਰ ਇਨ੍ਹਾਂਪਿਪਉਵਾਂ ਨੇ ਆਪਣੇ ਛੋਟੇ ਭਰਾ ਯੂਸੁਫ਼ ਨੂੰ ਈਰਖਾ ਕਾਰਣ ਮਿਸਰ ਦੇ ਲੋਕਾਂ ਨੂੰ ਇੱਕ ਦਾਸ ਵਾਂਗ ਵੇਚ ਦਿੱਤਾ। ਪਰ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ।
10و او را از تمام زحماتش رهانید و به او توفیق و حکمت عطا فرمود به طوریکه مورد پسند فرعون فرمانروای مصر واقع شد و یوسف فرمانروای سرزمین مصر و دربار سلطنتی گردید.
10ਯੂਸੁਫ਼ ਨੂੰ ਉਥੇ ਬਡ਼ੀਆਂ ਮੁਸੀਬਤਾਂ ਆਈਆਂ, ਪਰ ਪਰਮੇਸ਼ੁਰ ਨੇ ਉਸਨੂੰ ਉਨ੍ਹਾਂ ਸਭ ਮੁਸੀਬਤਾਂ ਤੋਂ ਬਚਾਇਆ। ਉਸ ਵਕਤ, ਫ਼ਿਰਊਨ ਮਿਸਰ ਤੇ ਰਾਜ ਕਰਦਾ ਸੀ। ਫ਼ਿਰਊਨ ਯੂਸੁਫ਼ ਦੀ ਉਸ ਸਿਆਣਪ ਕਾਰਣ, ਜੋ ਪਰਮੇਸ਼ੁਰ ਨੇ ਉਸਨੂੰ ਬਖਸ਼ੀ ਸੀ, ਉਸ ਦੀ ਇੱਜ਼ਤ ਕਰਦਾ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਮਿਸਰ ਦੇ ਰਾਜਾਪਾਲ ਦਾ ਅਹੁਦਾ ਦਿੱਤਾ ਅਤੇ ਆਪਣੇ ਮਹਿਲਾਂ ਦੀਆਂ ਸਾਰੀਆਂ ਚੀਜ਼ਾਂ ਦੀ ਜਿੰਮੇਵਾਰੀ ਦੇ ਦਿੱਤੀ।
11در این هنگام در سرتاسر مصر و کنعان قحطی ای پدید آمد که باعث مصیبت بزرگی شد، به حدی که اجداد ما چیزی برای خوردن نیافتند.
11ਪਰ ਫ਼ਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ, ਜ਼ਮੀਨ ਇੰਨੀ ਸੁੱਕ ਗਈ ਕਿ ਅਨਾਜ਼ ਨਾ ਉਗ੍ਗ ਸਕਿਆ। ਨਤੀਜਾ, ਲੋਕਾਂ ਨੂੰ ਬਹੁਤ ਕਸ਼ਟ ਝੱਲਣੇ ਪਏ। ਸਾਡੇ ਪਿਉ-ਦਾਦਿਆਂ ਨੂੰ ਉਥੇ ਖਾਣ ਨੂੰ ਕੁਝ ਨਾ ਲਭਿਆ।
12وقتی یعقوب باخبر شد که در مصر غله پیدا می شود، پدران ما را برای اولین بار به آنجا فرستاد.
12ਪਰ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਇਕੱਠਾ ਕੀਤਾ ਗਿਆ ਹੈ। ਇਸਲਈ ਉਸਨੇ ਸਾਡੇ ਪਿਉ ਦਾਦਿਆਂ ਨੂੰ ਉਥੇ ਭੇਜਿਆ। ਮਿਸਰ ਨੂੰ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਸੀ।
13در سفر دوم یوسف خود را به برادرانش شناسانید و فرعون از اصل و نسب یوسف با خبر شد.
13ਤੱਦ ਫ਼ਿਰ ਉਹ ਉਥੇ ਦੂਜੀ ਵਾਰ ਫ਼ਿਰ ਗਏ। ਇਸ ਵਾਰ, ਯੂਸੁਫ਼ ਤੇ ਆਪਣੇ ਭਰਾਵਾਂ ਨੂੰ ਆਪਣਾ ਅਸਲੀ ਪਰੀਚੇ ਪ੍ਰਗਟਾਇਆ। ਤਾਂ ਫ਼ਿਰਊਨ ਨੂੰ ਯੂਸੁਫ਼ ਦੇ ਪਰਿਵਾਰ ਬਾਰੇ ਮਾਲੂਮ ਹੋ ਗਿਆ।
14یوسف پدر خود یعقوب و تمام وابستگانش را که جمعاً هفتاد و پنج نفر بودند به مصر دعوت کرد
14ਤੱਦ ਯੂਸੁਫ਼ ਨੇ ਕੁਝ ਆਦਮੀਆਂ ਨੂੰ ਆਪਣੇ ਪਿਉ ਯਾਕੂਬ ਨੂੰ ਅਤੇ ਰਿਸ਼ਤੇਦਾਰਾਂ ਨੂੰ, ਮਿਸਰ ਵਿੱਚ ਨਿਉਂਤਾ ਦੇਣ ਲਈ ਭੇਜਿਆ ਜੋ ਕਿ ਗਿਣਤੀ ਵਿੱਚ ਕੁਲ੍ਲ ਪੰਝਤ੍ਤਰ ਜੀਅ ਸਨ।
15و به این ترتیب یعقوب به مصر قدم نهاد. عمر یعقوب و اجداد ما در آنجا بسر رسید
15ਤੱਦ ਯਾਕੂਬ ਮਿਸਰ ਨੂੰ ਗਿਆ। ਯਾਕੂਬ ਅਤੇ ਸਾਡੇ ਦਾਦੇ-ਪਡ਼ਦਾਦੇ ਫ਼ਿਰ ਮਰਨ ਤੱਕ ਉਥੇ ਹੀ ਰਹੇ।
16و اجساد آنها را به شکیم بردند و در مقبره ای که ابراهیم از فرزند حمور به مبلغی خریده بود به خاک سپردند.
16ਬਾਅਦ ਵਿੱਚ, ਉਨ੍ਹਾਂ ਦੇ ਸ਼ਰੀਰ ਸ਼ਕਮ ਨੂੰ ਲਿਜਾਏ ਗਏ ਅਤੇ ਕਬਰ ਵਿੱਚ ਪਾ ਦਿੱਤੇ ਗਏ। ਇਹ ਉਹੀ ਕਬਰ ਸੀ ਜਿਹਡ਼ੀਆਂ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇਕੇ ਮੁਲ੍ਲ ਖਰੀਦੀ ਸੀ।
17و چون وقت آن نزدیک می شد که خدا به وعده ای که به ابراهیم داده بود عمل کند قوم ما در سرزمین مصر رشد کرد و تعداد آن افزایش یافت.
17“ਮਿਸਰ ਵਿੱਚ ਯਹੂਦੀਆਂ ਦੀ ਗਿਣਤੀ ਵਧ ਗਫੀ। ਜਦੋਂ ਉਹ ਕਰਾਰ ਪੂਰਾ ਹੋਣ ਦਾ ਵੇਲਾ ਨੇਡ਼ੇ ਆਇਆ, ਜਿਸਦਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਵਚਨ ਕੀਤਾ ਸੀ। ਮਿਸਰ ਵਿੱਚ ਸਾਡੇ ਲੋਕ ਤੇਜ਼ ਰਫ਼ਤਾਰ ਨਾਲ ਵਧ ਗਏ।
18بالاخره پادشاه دیگری که یوسف را نمی شناخت به پادشاهی مصر رسید
18ਫ਼ੇਰ ਮਿਸਰ ਵਿੱਚ ਇੱਕ ਦੂਜਾ ਰਾਜਾ ਸ਼ਾਸਨ ਕਰਨ ਲੱਗ ਪਿਆ ਅਤੇ ਉਸ ਰਾਜੇ ਨੂੰ ਯੂਸੁਫ਼ ਬਾਰੇ ਕੁਝ ਵੀ ਪਤਾ ਨਹੀਂ ਸੀ।
19و با اجداد ما با نیرنگ رفتار کرد و بر آنها ظلم بسیار روا داشت به حدی که ایشان را مجبور ساخت که نوزادان خود را سر راه بگذارند تا بمیرند.
19ਇਸ ਰਾਜੇ ਨੇ ਸਾਡੇ ਲੋਕਾਂ ਨੂੰ ਗੁਮਰਾਹ ਕੀਤਾ ਤੇ ਸਾਡੇ ਪਿਉਵਾਂ ਤੇ ਜ਼ੁਲਮ ਕੀਤੇ। ਉਸਨੇ ਉਨ੍ਹਾਂ ਦੇ ਬਚਿਆਂ ਨੂੰ ਬਾਹਰ ਸੁੱਟਕੇ ਮਾਰੇ ਜਾਣ ਲਈ ਮਜ਼ਬੂਰ ਕੀਤਾ।
20در چنین روزگاری موسی که کودکی بسیار زیبا بود، به دنیا آمد. او مدت سه ماه در خانه پدر پرورش یافت
20ਇਸੇ ਸਮੇਂ ਮੂਸਾ ਜਨਮਿਆ ਸੀ। ਉਹ ਬਡ਼ਾ ਸੁੰਦਰ ਬਾਲਕ ਸੀ। ਤਿੰਨ ਮਹੀਨਿਆਂ ਤੱਕ ਉਸਦੀ ਦੇਖ ਭਾਲ ਆਪਣੇ ਪਿਓ ਦੇ ਘਰ ਹੋਈ ਸੀ।
21و وقتی او را سر راه گذاشتند دختر فرعون او را برداشت و همچون پسر خود تربیت نمود.
21ਜਦੋਂ ਉਸਨੂੰ ਬਾਹਰ ਛੱਡ ਦਿੱਤਾ ਗਿਆ, ਤੂੰ ਫ਼ਿਰਊਨ ਦੀ ਧੀ ਨੇ ਉਸਨੂੰ ਗੋਦ ਲਿਆ ਅਤੇ ਉਸਨੂੰ ਆਪਣੇ ਪੁੱਤਰ ਵਾਂਗ ਪਾਲਿਆ ਪੋਸਿਆ।
22به این ترتیب موسی در تمام فرهنگ و معارف مصر تسلط یافت و در گفتار و کردار استعداد مخصوصی از خود نشان داد.
22ਮੂਸਾ ਮਿਸਰੀਆਂ ਦੀਆਂ ਸਾਰੀਆਂ ਵਿਦਿਆਵਾਂ ਵਿੱਚ ਸਿਖਿਅਤ ਸੀ। ਉਹ ਆਪਣੇ ਬਚਨਾਂ ਅਤੇ ਕਰਨੀਆਂ ਕਾਰਣ ਬਡ਼ਾ ਸ਼ਕਤੀਸ਼ਾਲੀ ਅਤੇ ਸਮਰਥ ਸਿਧ ਹੋਇਆ।
23همینکه موسی چهل ساله شد به فکرش رسید که به دیدن برادران اسرائیلی خود برود
23ਜਦੋਂ ਮੂਸਾ ਚਾਲੀਆਂ ਸਾਲਾਂ ਦੀ ਉਮਰ ਦੇ ਆਸ ਪਾਸ ਸੀ, ਉਸਨੇ ਆਪਣੇ ਯਹੂਦੀ ਭਰਾਵਾਂ ਨਾਲ ਭੇਂਟ ਕਰਨ ਦੀ ਸੋਚੀ।
24و چون دید که مرد مصری با یکی از آنها بدرفتاری می کرد، به حمایت آن اسرائیلی برخاست و آن تجاوز کار مصری را به سزای عملش رسانید و او را کشت.
24ਜਦੋਂ ਉਸ ਨੇ ਇੱਕ ਮਿਸਰੀ ਨੂੰ ਇੱਕ ਯਹੂਦੀ ਨਾਲ ਬੁਰਾ ਵਿਹਾਰ ਕਰਦੇ ਵੇਖਿਆ, ਉਸਨੇ ਯਹੂਦੀ ਦਾ ਪਖ ਲਿਆ ਅਤੇ ਮਿਸਰੀ ਨੂੰ, ਯਹੂਦੀ ਨਾਲ ਕੀਤੀ ਇਸ ਕਰਨੀ ਵਾਸਤੇ ਸਜ਼ਾ ਦਿੱਤੀ। ਮੂਸਾ ਨੇ ਉਸਨੂੰ ਇੰਨੀ ਜ਼ੋਰ ਦੀ ਠੋਕਰ ਮਾਰੀ ਕਿ ਉਹ ਮਰ ਗਿਆ।
25موسی گمان می کرد که هم نژادانش خواهند فهمید که خدا او را وسیلۀ نجات آنها قرار داده است، اما آنها نفهمیدند.
25ਮੂਸਾ ਨੇ ਸੋਚਿਆ ਕਿ ਉਸਦੇ ਯਹੂਦੀ ਭਰਾ ਸਮਝ ਜਾਣ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾਉਣ ਲਈ ਉਸਦਾ ਇਸਤੇਮਾਲ ਕਰ ਰਿਹਾ ਸੀ, ਪਰ ਉਹ ਨਾ ਸਮਝੇ।
26فردای آنروز به دو نفر اسرائیلی که با هم جنگ می کردند رسید و برای رفع اختلاف شان چنین گفت: «ای دوستان، شما برادر یکدیگرید. چرا با هم بدرفتاری می کنید؟»
26ਅਗਲੇ ਦਿਨ, ਮੂਸਾ ਨੇ ਦੋ ਯਹੂਦੀਆਂ ਨੂੰ ਲਡ਼ਦਿਆਂ ਵੇਖਿਆ, ਉਸਨੇ ਉਨ੍ਹਾਂ ਵਿੱਚ ਸੁਲਾਹ ਕਰਵਾਉਣੀ ਚਾਹੀ ਤੇ ਆਖਿਆ, ‘ਹੇ ਮਨੁੱਖੋ। ਤੁਸੀਂ ਭਰਾ-ਭਰਾ ਹੋ। ਤਾਂ ਫ਼ਿਰ ਤੁਸੀਂ ਕਿਉਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਰਹੇ ਹੋ?’
27مرد گناهکار او را عقب زد و گفت: «چه کسی تو را حاکم و قاضی ما ساخته است؟
27ਉਹ ਮਨੁੱਖ ਜਿਹਡ਼ਾ ਦੂਜੇ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਉਸਨੇ ਮੂਸਾ ਨੂੰ ਧਕ੍ਕਾ ਦੇਕੇ ਆਖਿਆ, ‘ਕੀ ਤੈਨੂੰ ਕਿਸੇ ਨੇ ਸਾਡੇ ਉੱਪਰ ਹਾਕਮ ਅਤੇ ਨਿਆਂਈ ਬਣਾਇਆ ਹੈ?
28میخواهی مرا هم مثل آن مصری که دیروز کشتی بکشی؟»
28ਨਹੀਂ। ਕੀ ਤੂੰ ਮੈਨੂੰ ਵੀ ਇੰਝ ਹੀ ਮਾਰਨਾ ਚਾਹੁੰਦਾ ਹੈ ਜਿਵੇਂ ਕੱਲ ਇੱਕ ਮਿਸਰ ਦੇ ਮਨੁੱਖ ਨੂੰ ਮਾਰਿਆ ਸੀ?’
29موسی وقتی این جواب را شنید از آن سرزمین گریخت و در سرزمین مدیان آواره گشت و در آنجا صاحب دو پسر شد.
29ਜਦੋਂ ਮੂਸਾ ਨੇ ਉਸਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਮਿਸਰ ਛੱਡਕੇ ਮਿਦਯਾਨ ਦੇਸ਼ ਵਿੱਚ ਚਲਾ ਗਿਆ। ਉਥੇ ਉਹ ਅਜਨਬੀ ਸੀ। ਜਦੋਂ ਮੂਸਾ ਮਿਦਯਾਨ ਵਿੱਚ ਸੀ ਉਸਦੇ ਘਰ ਦੋ ਪੁੱਤਰ ਪੈਦਾ ਹੋਏ।
30پس از آنکه چهل سال سپری شد فرشته ای در بیابان های اطراف کوه سینا در بوته ای سوزان به موسی ظاهر شد.
30“ਚਾਲੀਆਂ ਸਾਲਾਂ ਬਾਅਦ, ਮੂਸਾ ਸਿਨਾਈ ਦੇ ਫਾਡ਼ ਦੇ ਨੇਡ਼ੇ ਇੱਕ ਉਜਾਡ਼ ਵਿੱਚ ਗਿਆ। ਉਥੇ ਉਸਨੂੰ ਇੱਕ ਦੂਤ ਅੱਗ ਦੀ ਲਾਟ ਵਿਚਕਾਰ ਬਲਦੀ ਝਾਡ਼ੀ ਵਿੱਚ ਪ੍ਰਗਟ ਹੋਇਆ।
31موسی از دیدن آن منظره غرق حیرت گشت و هنگامی که نزدیک آمد تا بهتر ببیند، صدای خداوند به گوشش رسید که می گفت:
31ਜਦੋਂ ਉਸਨੇ ਅਜਿਹਾ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਜਦੋਂ ਉਹਚੰਗੀ ਤਰ੍ਹਾਂ ਵੇਖਣ ਲਈ ਨੇਡ਼ੇ ਗਿਆ, ਤਾਂ ਉਸਨੇ ਇੱਕ ਅਵਾਜ਼ ਸੁਣੀ, ਇਹ ਪ੍ਰਭੂ ਦੀ ਅਵਾਜ਼ ਸੀ।
32«من خدای پدران تو، خدای ابراهیم و اسحاق و یعقوب هستم.» موسی ترسید و جرأت دیدن نداشت.
32ਪ੍ਰਭੂ ਨੇ ਆਖਿਆ, ‘ਮੈਂ ਤੇਰੇ ਪਿਓ ਦਾਦਿਆਂ ਦਾ ਪਰਮੇਸ਼ੁਰ ਹਾਂ। ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਅਤੇ ਯਾਕੂਬ ਦਾ ਪਰਮੇਸ਼ੁਰ।’ ਮੂਸਾ ਡਰ ਨਾਲ ਕੰਬਦਾ ਹੋਇਆ ਉੱਪਰ ਤੱਕਣ ਦਾ ਹੌਂਸਲਾ ਨਾ ਕਰ ਸਕਿਆ।
33سپس خداوند فرمود: «بوتهایت را بکش چون در مکان مقدسی ایستاده ای.
33ਪ੍ਰਭੂ ਨੇ ਉਸਨੂੰ ਕਿਹਾ, ‘ਆਪਣੇ ਪੈਰਾਂ ਵਿੱਚੋਂ ਜੁਤ੍ਤੇ ਲਾਹ, ਕਿਉਂਕਿ ਜਿਸ ਥਾਂ ਉੱਪਰ ਤੂੰ ਖਢ਼ਾ ਹੈ ਉਹ ਇੱਕ ਪਵਿੱਤਰ ਧਰਤੀ ਹੈ।
34البته آن ظلمی را که در مصر نسبت به قوم من می شود دیده و آه و ناله های شان را شنیده ام و برای نجات آنها آمده ام، برخیز ترا به مصر می فرستم.»
34ਮੈਂ ਆਪਣੇ ਲੋਕਾਂ ਦੇ ਕਸ਼ਟਾਂ ਤੋਂ ਬਹੁਤ ਸੁਚੇਤ ਹਾਂ। ਅਤੇ ਉਨ੍ਹਾਂ ਨੂੰ ਬਡ਼ਾ ਕੁਰਲਾਉਂਦਿਆਂ ਹੋਇਆਂ ਸੁਣਿਆ ਹੈ। ਇਸੇ ਲਈ ਮੈਂ ਉਨ੍ਹਾਂ ਨੂੰ ਬਚਾਉਣ ਲਈ ਉੱਤਰਿਆ ਹਾਂ। ਹੁਣ, ਮੂਸਾ, ਮੈਂ ਤੈਨੂੰ ਵਾਪਸ ਮਿਸਰ ਵਿੱਚ ਭੇਜਾਂਗਾ।’
35بلی، همان موسی را که آنها رد کرده و به او گفته بودند: «چه کسی ترا حاکم و قاضی ما ساخته است؟» خدا به وسیلۀ فرشته ای که در بوته به او ظاهر شد حکمران و رهاننده گردانید.
35“ਇਹ ਉਹੀ ਮੂਸਾ ਹੈ ਜਿਸਨੂੰ ਇਸਰਾਏਲੀਆਂ ਨੇ ਇਹ ਆਖਦਿਆਂ ਨਾਮੰਜ਼ੂਰ ਕਰ ਦਿੱਤਾ ਸੀ ਕਿ ਤੈਨੂੰ ਸਾਡਾ ਹਾਕਮ ਅਤੇ ਮੁਨਸਫ਼ ਕਿਸਨੇ ਬਣਾਇਆ ਹੈ? ਉਹ ਪਰਮੇਸ਼ੁਰ ਦੁਆਰਾ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਹੋਣ ਲਈ ਭੇਜਿਆ ਗਿਆ ਸੀ। ਪਰੇਸ਼ੁਰ ਨੇ ਉਸਨੂੰ ਇੱਕ ਦੂਤ ਰਾਹੀਂ ਭੇਜਿਆ ਜੋ ਉਸਨੂੰ ਮੱਚਦੀ ਝਾਡ਼ੀ ਵਿੱਚ ਪ੍ਰਗਟਿਆ ਸੀ।
36این موسی بود که با انجام معجزات و عجایب در مصر و در راه بحیرۀ احمر، اسرائیلی ها را به خارج از مصر هدایت کرد و مدت چهل سال در بیابان عهده دار رهبری آنها بود.
36ਉਹੀ ਹੈ ਜਿਸਨੇ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਕਢਿਆ ਸੀ। ਉਸਨੇ ਸ਼ਕਤੀਸ਼ਾਲੀ ਕਰਤੱਬ ਅਤੇ ਕਰਿਸ਼ਮੇ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾਡ਼ ਵਿੱਚ ਚਾਲ੍ਹੀ ਸਾਲ ਤੱਕ ਕੀਤੇ।
37باز هم موسی بود که به اسرائیلی ها فرمود: «خدا از میان برادران شما پیامبری مانند من برای تان بر می انگیزد.»
37ਇਹ ਉਹੀ ਮੂਸਾ ਸੀ ਜਿਸਨੇ ਇਸਰਾਏਲ ਦੇ ਪੁੱਤਰਾਂ ਨੂੰ ਕਿਹਾ ਸੀ ‘ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਹੀ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖਡ਼ਾ ਕਰੇਗਾ।’
38و او بود که در اجتماع بنی اسرائیل در بیابان حضور داشت و با فرشته در کوه سینا و با اجداد ما صحبت کرد و پیام زندۀ خدا را دریافت نمود تا آنرا به ما نیز برساند.
38ਇਹ ਉਹੀ ਮੂਸਾ ਸੀ ਜੋ ਉਨ੍ਹਾਂ ਲੋਕਾਂ ਨਾਲ ਸੀ ਜੋ ਉਜਾਡ਼ ਵਿੱਚ ਇਕਠੇ ਹੋਏ ਸਨ। ਉਹ ਉਸ ਦੂਤ ਨਾਲ ਸੀ ਜੋ ਉਸ ਨਾਲ ਉਜਾਡ਼ ਵਿੱਚ ਸੀਨਈ ਦੇ ਪਹਾਡ਼ ਉੱਪਰ ਬੋਲਿਆ ਸੀ। ਉਹ ਸਾਡੇ ਪਿਉ ਦਾਦਿਆਂ ਦੇ ਨਾਲ ਸੀ। ਮੂਸਾ ਨੂੰ ਪਰਮੇਸ਼ੁਰ ਵੱਲੋਂ ਉਹ ਹੁਕਮ ਮਿਲੇ ਜਿਹਡ਼ੇ ਉਨ੍ਹਾਂ ਨੂੰ ਸਾਡੇ ਤੱਕ ਆਉਣ ਦਾ ਜੀਵਨ ਦਿੰਦੇ ਹਨ।
39اما پدران ما رهبری او را نپذیرفتند و دست رد بر سینه اش زدند و آرزو داشتند به مصر برگردند
39“ਪਰ ਸਾਡੇ ਪੁਰਖਿਆਂ ਨੇ ਉਸਦੀ ਪਾਲਾਣਾ ਨਹੀਂ ਕੀਤੀ ਅਤੇ ਉਨ੍ਹਾਂ ਨੇ ਉਸਨੂੰ ਨਾਮੰਜ਼ੂਰ ਕਰ ਦਿੱਤਾ। ਉਹ ਦੋਬਾਰਾ ਮਿਸਰ ਵਾਪਿਸ ਜਾਣਾ ਚਾਹੁੰਦੇ ਸਨ।
40و از هارون خواستند برای ایشان خدایانی بسازد که پیشاپیش آنها بروند و گفتند: «ما نمی دانیم بر سر این موسی که ما را از مصر بیرون آورد، چه آمده است.»
40ਸਾਡੇ ਪਿਤਰਾਂ ਨੇ ਹਾਰੂਨ ਨੂੰ ਆਖਿਆ, ‘ਮੂਸਾ ਸਾਨੂੰ ਮਿਸਰ ਦੇਸ਼ ਵਿੱਚੋਂ ਕਢ ਲਿਆਇਆ ਹੈ, ਪਰ ਸਾਨੂੰ ਨਹੀਂ ਪਤਾ ਕਿ ਉਸਨੂੰ ਕੀ ਹੋਇਆ ਹੈ। ਇਸ ਲਈ ਸਾਡੇ ਲਈ ਕੋਈ ਅਜਿਹੇ ਰੱਬ ਬਣਾ ਜੋ ਸਾਡੇ ਅੱਗੇ-ਅੱਗੇ ਚੱਲਕੇ ਸਾਨੂੰ ਰਾਹ ਦੱਸਣ।’
41و در آن ایام گوساله ای ساختند و در برابر آن بت، قربانی های بسیار کردند و به افتخار ساخته و پرداخته دست خود جشنی برپا نمودند،
41ਤੱਦ ਲੋਕਾਂ ਨੇ ਇੱਕ ਵਛਡ਼ੇ ਦੀ ਮੂਰਤ ਬਣਾਈ ਅਤੇ ਉਸ ਮੂਰਤ ਦਾ ਬਲੀਦਾਨ ਚਢ਼ਾਇਆ ਅਤੇ ਉਹ ਆਪਣੇ ਹੱਥਾਂ ਨਾਲ ਅਜਿਹੀ ਮੂਰਤ ਬਣਾਕੇ ਬਡ਼ੇ ਖੁਸ਼ ਸਨ।
42لیکن خدا از آنها روی گردان شد و ایشان را به پرستش ستارگان آسمانی واگذاشت. همانطور که در نوشته های پیغمبران آمده است:«ای خاندان اسرائیل آیا طی این چهل سال برای من در بیابان قربانی کرده اید یا هدیه ای تقدیم داشته اید؟
42ਪਰ ਪਰਮੇਸ਼ੁਰ ਨੇ ਉਨ੍ਹਾਂ ਦਾ ਵਿਰੋਧ ਕੀਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਵਿਚਲੇ ਝੂਠੇ ਦੇਵਤਿਆਂ ਦੀ ਸੈਨਾ ਦੀ ਉਪਾਸਨਾ ਕਰਨ ਤੋਂ ਰੋਕਣਾ ਛੱਡ ਦਿੱਤਾ। ਜਿਵੇਂ ਕਿ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਪਰਮੇਸ਼ੁਰ ਆਖਦਾ, ‘ਹੇ ਇਸਰਾਏਲ ਦੇ ਲੋਕੋ, ਕੀ ਤੁਸੀਂ ਉਜਾਡ਼ ਵਿੱਚ ਮੇਰੇ ਲਈ ਚਾਲ੍ਹੀਆਂ ਸਾਲਾਂ ਵਾਸਤੇ ਬਲੀਆਂ ਜਾਂ ਭੇਟਾਵਾਂ ਲਿਆਏ।
43نخیر، بلکه شما خیمۀ مَلوک و پیکرۀ ستارۀ خدای خود رمغان را با خود می بردید، آن ها بت هایی بودند که برای پرستش ساخته بودید، پس شما را به آن سوی بابِل تبعید خواهم کرد.»
43ਤੁਸੀਂ ਮੋਲੋਕ ਦੇ ਤੰਬੂ ਅਤੇ ਆਪਣੇ ਦੇਵੇਤੇ ਰਿਫ਼ਾਨ ਦੇ ਸਿਤਾਰੇ ਦੇ ਬਿਂਬ ਨੂੰ ਚੁਕਿਆ ਸੀ। ਤੁਸੀਂ ਉਹ ਮੂਰਤਾਂ ਪੂਜਣ ਲਈ ਬਣਾਈਆਂ ਸਨ, ਇਸ ਲਈ ਮੈਂ ਤੁਹਾਨੂੰ ਬਾਬੁਲ ਤੋਂ ਪਰ੍ਹੇ ਭੇਜ ਦੇਵਾਂਗਾ।’ਆਮੋਸ 5 : 25-27
44اجداد ما در بیابان خیمۀ شهادت داشتند و این خیمه همان چیزی است که خدا به موسی امر کرد که مطابق آن نمونه ای که قبلاً دیده بود بسازد.
44“ਉਜਾਡ਼ ਵਿੱਚ ਪਵਿੱਤਰ ਤੰਬੂ ਸਾਡੇ ਪਿਉ ਦਾਦਿਆਂ ਦੇ ਪੁਰਖਿਆਂ ਕੋਲ ਸੀ। ਪਰਮੇਸ਼ੁਰ ਨੇ ਮੂਸਾ ਨੂੰ ਦੱਸਿਆ ਕਿ ਇਹ ਕਿਵੇਂ ਬਨਾਉਣਾ ਹੈ। ਉਸਨੇ ਇਸਨੂੰ ਬਿਲਕੁਲ ਉਸੇ ਨਮੂਨੇ ਦਾ ਬਣਾਇਆ ਜੋ ਪਰਮੇਸ਼ੁਰ ਨੇ ਉਸਨੂੰ ਵਿਖਾਇਆ ਸੀ।
45پدران ما در نسل بعد در آن وقت که زمین کنعان را گرفته بودند، یعنی وقتی خدا اقوام دیگر را از سر راه شان بر می داشت، آن خیمه را به همراهی یوشع با خود آوردند و تا زمان داود آن خیمه در آنجا ماند.
45ਬਾਅਦ ਵਿੱਚ ਯਹੋਸ਼ੁਆ ਨੇ ਦੂਜੇ ਰਾਜਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਸਾਡੇ ਪੁਰਖਿਆਂ ਨੂੰ ਅੱਗੇ ਲਾਇਆ। ਸਾਡੇ ਲੋਕ ਉਥੇ ਗਏ ਅਤੇ ਪਰਮੇਸ਼ੁਰ ਨੇ ਉਥੋਂ ਦੂਜੇ ਲੋਕਾਂ ਨੂੰ ਬਾਹਰ ਕਢਿਆ। ਜਦੋਂ ਸਾਡੇ ਲੋਕ ਇਸ ਨਵੀਂ ਧਰਤੀ ਤੇ ਗਏ, ਤਾਂ ਇਹੋ ਤੰਬੂ ਉਹ ਆਪਣੇ ਨਾਲ ਲੈ ਗਏ। ਸਾਡੇ ਲੋਕਾਂ ਨੂੰ ਇਹ ਤੰਬੂ ਆਪਣੇ ਪਿਤਰਾਂ ਕੋਲੋਂ ਮਿਲਿਆ ਸੀ, ਅਤੇ ਇਹ ਦਾਉਦ ਦੇ ਸਮੇਂ ਤੱਕ ਉਨ੍ਹਾਂ ਕੋਲ ਸੀ।
46داود مورد لطف خدا واقع شد و تقاضا نمود که به او اجازه داده شود خانه ای برای خدای یعقوب بسازد.
46ਪਰਮੇਸ਼ੁਰ ਦਾਊਦ ਉੱਪਰ ਬਡ਼ਾ ਖੁਸ਼ ਸੀ। ਦਾਊਦ ਨੇ ਯਾਕੂਬ ਦੇ ਪਰਮੇਸ਼ੁਰ ਤੋਂ ਉਸਨੂੰ ਇੱਕ ਮੰਦਰ ਬਨਾਉਣ ਦੀ ਆਗਿਆ ਮੰਗੀ।
47ولی این سلیمان بود که خانه ای برای خدا ساخت.
47ਪਰ ਉਹ ਸੁਲੇਮਾਨ ਹੀ ਸੀ ਜਿਸਨੇ ਪਰਮੇਸ਼ੁਰ ਲਈ ਘਰ ਬਣਾਇਆ।
48اما خدای متعال در خانه های ساختۀ دست بشر ساکن نمی شود. چنانکه پیغمبر گفته است: خداوند می فرماید:
48“ਪਰ ਅੱਤ ਮਹਾਨ ਪ੍ਰਭੂ ਪਰਮੇਸ਼ੁਰ ਮਨੁੱਖਾਂ ਦੇ ਹੱਥਾਂ ਨਾਲ ਬਣਾਈਆਂ ਹੋਈਆਂ ਇਮਾਰਤਾਂ ਵਿੱਚ ਨਹੀਂ ਰਹਿੰਦੇ। ਇਹੀ ਹੈ ਜੋ ਨਬੀ ਆਖਦੇ ਹਨ: ‘ਪ੍ਰਭੂ ਆਖਦਾ ਹਐ ਸਵਰਗ ਮੇਰਾ ਸਿੰਘਾਸਣ ਹੈ।’
49«آسمان تخت شاهی من و زمین پای انداز من است. برای من چه خانه ای خواهید ساخت؟
49ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਮੇਰੇ ਵਾਸਤੇ ਤੁਸੀਂ ਕਿਸ ਤਰ੍ਹਾਂ ਦਾ ਘਰ ਬਣਾਵੋਂਗੇ? ਮੈਂ ਆਰਾਮ ਕਿਥੇ ਕਰ ਸਕਦਾ ਹਾਂ?
50استراحتگاه من کجاست؟ آیا دست خود من جمیع این چیز ها را نساخته است؟»
50ਕੀ ਮੈਂ ਉਹੀ ਨਹੀਂ ਹਾਂ ਜਿਸਨੇ ਇਹ ਸਭ ਚੀਜ਼ਾਂ ਬਣਾਈਆਂ।”‘ ਯਸਾਯਾਹ 66;1-2
51ای قوم گردنکش، ای کسانی که دلها و گوش های تان ختنه ناشده است! شما هم مثل اجداد خود همیشه بر ضد روح القدس مقاومت می کنید.
51ਤਦ ਇਸਤੀਫ਼ਾਨ ਨੇ ਕਿਹਾ, “ਹੇ ਹਠੀ ਯਹੂਦੀ ਆਗੂਓ। ਹੇ ਮਨ ਅਤੇ ਕੰਨ ਵੱਲੋਂ ਸੁੰਨ ਲੋਕੋ। ਤੁਸੀਂ ਹਏਸ਼ਾ ਪਵਿੱਤਰ ਆਤਮਾ ਦਾ ਵਿਰੋਧ ਕੀਟਾ। ਤੁਸੀਂ ਵੀ ਉਵੇਂ ਹੀ ਕਰ ਰਹੇ ਹੋ ਜਿਵੇਂ ਤੁਹਾਡੇ ਪੁਰਖਿਆਂ ਨੇ ਕੀਤਾ।
52کدام نبی ای از دست اجداد شما جفا ندید؟ آنها کسانی را که دربارۀ آمدن آن یکتای صادق پیشگویی می کردند کشتند، و در زمان ما، شما به خود او خیانت کردید و او را به قتل رساندید.
52ਤੁਹਾਡੇ ਪੁਰਖਿਆਂ ਨੇ ਸਾਰੇ ਨਬੀਆਂ ਨੂੰ ਜਦੋਂ ਉਹ ਆਏ, ਦੰਡ ਦਿੱਤਾ। ਸਗੋਂ ਉਨ੍ਹਾਂ ਨਬੀਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਇੱਕ ਧਰਮੀ ਆਵੇਗਾ ਪਰ ਤੁਹਾਡੇ ਪੁਰਖਿਆਂ ਨੇ ਉਸਨੂੰ ਮਾਰ ਦਿੱਤਾ। ਅਤੇ ਹੁਣ ਤੁਸੀਂ ਉਸ ਧਰਮੀ ਪੁਰਖ ਨੂੰ ਧੋਖਾ ਦਿੱਤਾ ਅਤੇ ਉਸਨੂੰ ਮਾਰ ਦਿੱਤਾ ਹੈ।
53بلی، شما شریعت را که توسط فرشتگان به شما رسید قبول کردید اما از اطاعت آن دوری نمودید.»
53ਤੁਸੀਂ ਉਹ ਲੋਕ ਹੋ, ਜਿਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਪ੍ਰਾਪਤ ਹੋਈ। ਪਰਮੇਸ਼ੁਰ ਨੇ ਤੁਹਾਨੂੰ ਇਹ ਸ਼ਰ੍ਹਾ ਦੂਤਾਂ ਦੁਆਰਾ ਦਿੱਤੀ ਪਰ ਤੁਸੀਂ ਉਸਦੀ ਪਾਲਣਾ ਨਾ ਕਰ ਸਕੇ।”
54اعضای شورا از شنیدن این سخنان چنان به خشم آمدند که دندانهای خود را به هم می سائیدند.
54ਯਹੂਦੀ ਆਗੂਆਂ ਨੇ ਇਸਤੀਫ਼ਾਨ ਨੂੰ ਅਜਿਹੇ ਬਚਨ ਕਰਦੇ ਸੁਣਿਆ ਤਾਂ ਉਹ ਬਡ਼ੇ ਕਰੋਧ ਵਿੱਚ ਆਏ। ਉਹ ਇੰਨੇ ਕਰੋਧ ਵਿੱਚ ਆ ਗਏ ਕਿ ਇਸਤੀਫ਼ਾਨ ਉੱਪਰ ਮਾਰੇ ਗੁੱਸੇ ਦੇ ਆਪਣੇ ਦੰਦ ਕਰੀਚਣ ਲੱਗ ਪਏ।
55اما استیفان پُر از روح القدس، به آسمان چشم دوخت و جلال خدا و عیسی را که در دست راست خدا ایستاده بود دید
55ਪਰ ਇਸਤੀਫ਼ਾਨ ਨੇ, ਜੋ ਕਿ ਪਵਿੱਤਰ ਆਤਮਾ ਨਾਲ ਭਰਪੂਰ ਸੀ, ਉੱਪਰ ਅਸਮਾਨ ‘ਚ ਪਰਮੇਸ਼ੁਰ ਦੀ ਮਹਿਮਾ ਤੇ ਲੀਲਾ ਵੱਲ ਵੇਖਿਆ। ਉਸਨੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਖਡ਼ਾ ਵੇਖਿਆ।
56و گفت: «ببینید من هم اکنون آسمان را باز شده و پسر انسان را در دست راست خدا ایستاده می بینم.»
56ਉਸਨੇ ਆਖਿਆ, “ਵੇਖ, ਮੈਂ ਆਕਾਸ਼ ਨੂੰ ਖੁਲ੍ਹਾ ਵੇਖਿਆ ਹੈ ਅਤੇ ਮੈਂ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਵੱਲ ਖਡ਼ਾ ਵੇਖ ਰਿਹਾ ਹਾਂ।”
57در این هنگام فریاد بلندی از حاضران برخاست. آن ها گوشهای خود را گرفتند و به سوی او حمله کردند،
57ਤਾਂ ਸਾਰੇ ਯਹੂਦੀ ਆਗੂਆਂ ਨੇ ਉੱਚੀ ਆਵਾਜ਼ ਵਿੱਚ ਸ਼ੋਰ ਮਚਾਇਆ। ਉਨ੍ਹਾਂ ਨੇ ਆਪਣੇ ਕੰਨਾਂ ਨੂੰ ਹੱਥਾਂ ਨਾਲ ਬੰਦ ਕਰ ਲਿਆ। ਉਹ ਸਾਰੇ ਇਕਠੇ ਹੋਕੇ ਇਸਤੀਫ਼ਾਨ ਵੱਲ ਭੱਜ ਪਏ।
58و او را از شهر بیرون برده، سنگسار نمودند. کسانی که بر ضد او شهادت داده بودند لباسهای خود را پیش پای جوانی به نام شائول گذاشتند.
58ਉਨ੍ਹਾਂ ਨੇ ਉਸਨੂੰ ਸ਼ਹਿਰੋਂ ਬਾਹਰ ਕਢ ਦਿੱਤਾ ਅਤੇ ਉਸਨੂੰ ਪੱਥਰ ਮਾਰੇ। ਅਤੇ ਜਿਨ੍ਹਾਂ ਲੋਕਾਂ ਨੇ ਇਸਤੀਫ਼ਾਨ ਦੇ ਵਿਰੁੱਧ ਗਵਾਹੀ ਦਿੱਤੀ ਸੀ, ਉਨ੍ਹਾਂ ਆਪਣੇ ਵਸਤਰ ਇੱਕ ਸੋਲੂਸ ਨਾਂ ਦੇ ਜੁਆਨ ਦੇ ਪੈਰਾਂ ਕੋਲ ਲਾਹ ਕੇ ਰਖ ਦਿੱਤੇ।
59وقتی استیفان را سنگسار می کردند او با فریاد گفت: «ای عیسی، ای خداوند روح مرا بپذیر.»سپس به زانو افتاد و با صدای بلند گفت: «خداوندا، این گناه را به حساب ایشان نگذار.» این را گفت و جان سپرد.
59ਜਦੋਂ ਇਸਤੀਫ਼ਾਨ ਤੇ ਪੱਥਰਾਵ ਕਰ ਰਹੇ ਸਨ, ਉਸਨੇ ਇਹ ਆਖਦਿਆਂ ਹੋਇਆਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ, “ਹੇ ਪ੍ਰਭੂ ਯਿਸੂ ਮੇਰੇ ਆਤਮੇ ਨੂੰ ਸਵੀਕਾਰ ਕਰ ਲੈ।”
60سپس به زانو افتاد و با صدای بلند گفت: «خداوندا، این گناه را به حساب ایشان نگذار.» این را گفت و جان سپرد.
60ਉਹ ਆਪਣੇ ਗੋਡੇ ਟੇਕ ਕੇ ਕੂਕ ਰਿਹਾ ਸੀ, “ਹੇ ਪ੍ਰਭੂ। ਇਹ ਪਾਪ ਉਨ੍ਹਾਂ ਦੇ ਜੁਂਮੇ ਨਾ ਲਾਵੀ।” ਇਹ ਆਖਣ ਤੋਂ ਬਾਅਦ ਉਹ ਮਰ ਗਿਆ।