1شریعت موسی تصویر کاملی از حقایق آسمانی نبود، بلکه فقط دربارۀ چیزهای نیکوی آینده از پیش خبر می داد. مثلاً سال به سال مطابق شریعت همان قربانی ها را تقدیم می کردند ولی با وجود این، عبادت کنندگان نتوانستند به کمال برسند.
1ਸ਼ਰ੍ਹਾ ਸਾਨੂੰ ਭਵਿਖ ਵਿੱਚ ਆਉਣ ਵਾਲੀਆਂ ਚੰਗੀਆਂ ਗੱਲਾਂ ਦੀ ਇੱਕ ਧੁਂਦਲੀ ਜਿਹੀ ਤਸਵੀਰ ਦਿਖਾਉਂਦੀ ਹੈ। ਸ਼ਰ੍ਹਾਂ ਅਸਲੀ ਚੀਜ਼ਾਂ ਦੀ ਸੰਪੂਰਣ ਤਸਵੀਰ ਨਹੀਂ ਹੈ। ਸ਼ਰ੍ਹਾਂ ਲੋਕਾਂ ਨੂੰ ਹਰ ਸਾਲ ਉਹੀ ਬਲੀਆਂ ਚਢ਼ਾਉਣ ਲਈ ਆਖਦੀ ਹੈ। ਉਹ ਲੋਕ ਜਿਹਡ਼ੇ ਪਰਮੇਸ਼ੁਰ ਦੀ ਉਪਾਸਨਾ ਕਰਨ ਆਉਂਦੇ ਹਨ ਉਹੀ ਬਲੀਆਂ ਚਢ਼ਾਉਂਦੇ ਰਹਿੰਦੇ ਹਨ। ਪਰ ਸ਼ਰ੍ਹਾਂ ਉਨ੍ਹਾਂ ਲੋਕਾਂ ਨੂੰ ਕਦੇ ਵੀ ਸੰਪੂਰਣ ਨਹੀਂ ਬਣਾ ਸਕਦੀ।
2اگر این عبادت کنندگان فقط یکبار از گناهان خود پاک می شدند، دیگر خود را گناهکار نمی دانستند و تمام این قربانی ها موقوف می شد.
2ਜੇ ਕਿਤੇ ਸ਼ਰ੍ਹਾਂ ਲੋਕਾਂ ਨੂੰ ਸੰਪੂਰਣ ਬਣਾ ਸਕਦੀ ਹੁੰਦੀ, ਤਾਂ ਉਹ ਬਲੀਆਂ ਹੁਣ ਤੱਕ ਬੰਦ ਹੋ ਗਈਆਂ ਹੁੰਦੀਆਂ। ਉਹ ਲੋਕ ਆਪਣੇ ਪਾਪਾਂ ਤੋਂ ਹੁਣ ਤੱਕ ਪਾਕ ਹੋ ਗਏ ਹੁੰਦੇ। ਅਤੇ ਉਨ੍ਹਾਂ ਨੇ ਹੁਣ ਵੀ ਆਪਣੇ ਆਪ ਨੂੰ ਆਪਣੇ ਪਾਪਾਂ ਲਈ ਕਸੂਰਵਾਰ ਮਹਿਸੂਸ ਨਹੀਂ ਸੀ ਕਰਨਾ। ਪਰ ਸ਼ਰ੍ਹਾ ਇਹ ਕਰ ਹੀ ਨਹੀਂ ਸਕਦੀ।
3اما در عوض این قربانی ها همه ساله گناهان آن ها را به یاد شان می آورد،
3ਉਨ੍ਹਾਂ ਲੋਕਾਂ ਦੀਆਂ ਬਲੀਆਂ ਹਰ ਸਾਲ ਉਨ੍ਹਾਂ ਨੂੰ ਆਪਣੇ ਪਾਪਾਂ ਦਾ ਚੇਤਾ ਕਰਾਉਂਦੀਆਂ ਹਨ,
4زیرا خون گاوها و بزها هرگز نمی تواند گناهان را بر طرف نماید.
4ਕਿਉਂਕਿ ਬੱਕਰੀਆਂ ਅਤੇ ਵਹਿਡ਼ਕਿਆਂ ਦਾ ਲਹੂ ਪਾਪਾਂ ਨੂੰ ਦੂਰ ਨਾ ਕਰ ਸਕਿਆ।
5به این جهت وقتی مسیح به دنیا آمد فرمود:«تو خواهان قربانی و هدیه نبودی.
اما برای من بدنی فراهم کردی.
5ਇਸ ਲਈ ਜਦੋਂ ਮਸੀਹ ਦੁਨੀਆਂ ਵਿੱਚ ਆਇਆ ਤਾਂ ਉਸਨੇ ਆਖਿਆ; “ਹੇ ਪਰਮੇਸ਼ੁਰ, ਤੈਨੂੰ ਬਲੀਆਂ ਅਤੇ ਭੇਟਾਵਾਂ ਦੀ ਜ਼ਰੂਰਤ ਨਹੀਂ ਸਗੋਂ ਤੂੰ ਮੇਰੇ ਲਈ ਇੱਕ ਸ਼ਰੀਰ ਤਿਆਰ ਕੀਤਾ ਹੈ।
6از قربانی های سوختنی و قربانی های گناه خوشنود نبودی.
6ਤੂੰ ਮਰੇ ਹੋਏ ਅਤੇ ਸਾਡ਼ੇ ਹੋਏ ਜਾਨਵਰਾਂ ਦੀਆਂ ਬਲੀਆਂ ਨਾਲ ਪ੍ਰਸੰਨ ਨਹੀਂ ਹੁੰਦਾ। ਅਤੇ ਤੂੰ ਪਾਪ ਦੀਆਂ ਬਲੀਆਂ ਨਾਲ ਖੁਸ਼ ਨਹੀਂ ਹੋਵੇਂਗਾ।
7آنگاه گفتم: اینک می آیم!
تا ارادۀ تو را بجا آورم؛
در طومار کتاب دربارۀ من نوشته شده است.»
7ਫ਼ੇਰ ਮੈਂ ਆਖਿਆ, ‘ਹੇ ਪਰਮੇਸ਼ੁਰ, ਮੈਂ ਇਥ੍ਥੇ ਹਾਂ। ਮੇਰੇ ਬਾਰੇ ਇਹ ਸ਼ਰ੍ਹਾ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ਤੇ ਮੈਂ ਤੇਰੀ ਰਜ਼ਾ ਨੂੰ ਹੀ ਪੂਰਾ ਕਰਨ ਲਈ ਆਇਆ ਹਾਂ।”‘ ਜ਼ਬੂਰ 40:6-8
8او اول می گوید: «خواهان قربانی و هدیه و قربانی های سوختنی و قربانی های گناه نبودی و از آن ها خشنود نمی شدی.» (با وجود اینکه اینها مطابق شریعت تقدیم می شوند.)
8ਪੋਥੀਆਂ ਦੇ ਇਸ ਭਾਗ ਵਿੱਚ, ਮਸੀਹ ਨੇ ਪਹਿਲਾਂ ਆਖਿਆ ਸੀ, “ਤੈਨੂੰ ਚਢ਼ਾਵਿਆਂ ਤੇ ਬਲੀਆਂ ਦੀ ਲੋਡ਼ ਨਹੀਂ। ਤੂੰ ਹੋਮ ਬਲੀਆਂ ਅਤੇ ਪਾਪ ਦੀਆਂ ਭੇਟਾਵਾਂ ਤੋਂ ਖੁਸ਼ ਨਹੀਂ ਹੈ।” ਇਹ ਬਲੀਆਂ ਹਨ ਜੋ ਸ਼ਰ੍ਹਾ ਦੇ ਅਨੁਸਾਰ ਭੇਂਟ ਕੀਤੀਆਂ ਜਾਂਦੀਆਂ ਹਨ।
9آنگاه می گوید: «من می آیم تا ارادۀ تو را بجا آورم.» به این ترتیب خدا قربانی های پیشین را منسوخ نموده و قربانی مسیح را به جای آن ها برقرار ساخته است.
9ਫ਼ੇਰ ਮਸੀਹ ਨੇ ਆਖਿਆ, “ਹੇ ਪਰਮੇਸ਼ੁਰ ਮੈਂ ਹਾਜਰ ਹਾਂ। ਮੈਂ ਤੇਰੀ ਰਜ਼ਾ ਨੂੰ ਹੀ ਪੂਰਾ ਕਰਨ ਲਈ ਆਇਆ ਹਾ।” ਇਸ ਲਈ ਪਰਮੇਸ਼ੁਰ ਬਲੀਆਂ ਦੇ ਉਸ ਪਹਿਲੇ ਪ੍ਰਬੰਧ ਨੂੰ ਖਤਮ ਕਰ ਦਿੰਦਾ ਹੈ ਅਤੇ ਆਪਣਾ ਨਵਾਂ ਰਾਹ ਸ਼ੁਰੂ ਕਰਦਾ ਹੈ।
10پس وقتی عیسی مسیح ارادۀ خدا را بجا آورد و بدن خود را یکبار و آن هم برای همیشه به عنوان قربانی تقدیم کرد، ما از گناهان خود پاک گشتیم.
10ਯਿਸੂ ਮਸੀਹ ਨੇ ਉਹੀ ਗ਼ਲ੍ਲਾਂ ਕੀਤੀਆਂ ਜਿਹਡ਼ੀਆਂ ਪਰਮੇਸ਼ੁਰ ਉਸਤੋਂ ਕਰਵਾਉਣੀਆਂ ਚਾਹੁੰਦਾ ਸੀ। ਇਸ ਕਾਰਣ, ਅਸੀਂ ਮਸੀਹ ਦੇ ਸ਼ਰੀਰ ਦੀ ਬਲੀ ਦੁਆਰਾ ਪਵਿੱਤਰ ਬਣਾਏ ਗਏ ਹਾਂ। ਮਸੀਹ ਨੇ ਇੱਕ ਵਾਰੀ ਬਲੀ ਦਿੱਤੀ ਜਿਹਡ਼ੀ ਸਦਾ ਲਈ ਕਾਫ਼ੀ ਹੈ।
11هر کاهنی همه روزه پیش قربانگاه می ایستد و خدمت خود را انجام می دهد و یک نوع قربانی را بارها تقدیم می کند، قربانی ای که هرگز قادر به بر طرف ساختن گناه نیست.
11ਹਰ ਰੋਜ਼, ਜਾਜਕ ਖਲੋਕੇ ਆਪਣੀ ਧਾਰਮਿਕ ਸੇਵਾ ਅਦਾ ਕਰਦੇ ਹਨ ਅਤੇ ਉਹੀ ਬਲੀਆਂ ਬਾਰ-ਬਾਰ ਭੇਂਟ ਕਰਦੇ ਹਨ। ਪਰ ਉਹ ਬਲੀਆਂ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਕਰ ਸਕਦੀਆਂ।
12اما مسیح برای همیشه یک قربانی به جهت گناهان تقدیم نمود و بعد از آن در دست راست خدا نشست.
12ਪਰ ਮਸੀਹ ਨੇ ਪਾਪਾਂ ਲਈ ਸਿਰਫ਼ ਇੱਕ ਹੀ ਬਲੀ ਚਢ਼ਾਈ ਅਤੇ ਉਹ ਸਰਬ ਸਮੇਂ ਲਈ ਕਾਫ਼ੀ ਹੈ। ਫ਼ੇਰ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਗਿਆ।
13و در آنجا منتظر است تا دشمنانش پای انداز او گردند.
13ਅਤੇ ਹੁਣ ਮਸੀਹ ਆਪਣੇ ਦੁਸ਼ਮਨਾਂ ਨੂੰ ਆਪਣੀ ਸ਼ਕਤੀ ਦੇ ਅਧਿਕਾਰ ਹੇਠਾਂ ਲਿਆਏ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ।
14پس او با یک قربانی، کسانی را که خدا تقدیس می کند، برای همیشه کامل ساخته است.
14ਸਿਰਫ਼ ਇੱਕ ਹੀ ਬਲੀ ਰਾਹੀਂ ਮਸੀਹ ਨੇ ਸਦਾ ਲਈ ਆਪਣੇ ਲੋਕਾਂ ਨੂੰ ਪੂਰਨ ਕਰ ਦਿੱਤਾ। ਉਹ ਉਹੀ ਲੋਕ ਹਨ ਜਿਹਡ਼ੇ ਪਵਿੱਤਰ ਬਣਾਏ ਜਾ ਰਹੇ ਹਨ।
15در اینجا ما گواهی روح القدس را نیز داریم. او پیش از همه می گوید:
15ਪਵਿੱਤਰ ਆਤਮਾ ਨੇ ਵੀ ਸਾਨੂੰ ਇਸ ਬਾਰੇ ਦਸਿਆ ਹੈ। ਪਹਿਲਾਂ ਉਹ ਕਹਿੰਦਾ ਹੈ;
16«این است پیمانی که پس از آن ایام با آنها خواهم بست.»
خداوند می فرماید:
«احکام خویش را در دل های آنها می گذارم
و آن ها را بر افکار شان خواهم نوشت.»
16“ਇਹੀ ਹੈ ਕਰਾਰ ਜਿਹਡ਼ਾ ਮੈਂ ਆਪਣੇ ਲੋਕਾਂ ਨਾਲ ਭਵਿਖ ਵਿੱਚ ਕਰਾਂਗਾ, ਪ੍ਰਭੂ ਆਖਦਾ ਹੈ। ਮੈਂ ਆਪਣੇ ਨੇਮ ਉਨ੍ਹਾਂ ਦੇ ਦਿਲਾਂ ਵਿੱਚ ਪਾਵਾਂਗਾ। ਮੈਂ ਇਨ੍ਹਾਂ ਨੂੰ ਉਨ੍ਹਾਂ ਦੇ ਮਨਾਂ ਵਿੱਚ ਲਿਖ ਦਿਆਂਗਾ।” ਯਿਰਮਿਯਾਹ 31:33
17و بعد از آن می فرماید: «من هرگز گناهان و خطایای آنها را به یاد نخواهم آورد.»
17ਫ਼ੇਰ ਉਹ ਆਖਦਾ ਹੈ; “ਮੈਂ ਉਨ੍ਹਾਂ ਦੇ ਪਾਪ ਮਾਫ਼ ਕਰ ਦਿਆਂਗਾ ਅਤੇ ਉਹ ਮੰਦੇ ਕੰਮ ਵੀ ਜਿਹਡ਼ੇ ਉਹ ਕਰਦੇ ਹਨ - ਮੈਂ ਉਹ ਗੱਲਾਂ ਕਦੇ ਦੁਬਾਰਾ ਚੇਤੇ ਨਹੀਂ ਕਰਾਂਗਾ।” ਯਿਰਮਿਯਾਹ 31:34
18پس وقتی این گناهان آمرزیده شده اند، دیگر نیازی به قربانی گناه نیست.
18ਅਤੇ ਜਦੋਂ ਇਹ ਸਾਰੇ ਪਾਪ ਮੁਆਫ਼ ਹੋ ਜਾਂਦੇ ਹਨ, ਪਾਪਾਂ ਲਈ ਹੋਰ ਵਧੇਰੇ ਬਲੀ ਚਢ਼ਾਉਣ ਦੀ ਕੋਈ ਲੋਡ਼ ਨਹੀਂ ਹੈ।
19پس ای برادران، به وسیلۀ خون عیسی مسیح، ما اجازه یافته ایم که با شجاعت
19ਅਤੇ ਇਸ ਲਈ ਭਰਾਵੋ ਅਤੇ ਭੈਣੋ ਅਸੀਂ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਲਈ ਪੂਰੀ ਤਰ੍ਹਾਂ ਅਜ਼ਾਦ ਹਾਂ। ਅਸੀਂ ਮਸੀਹ ਦੇ ਲਹੂ ਦੇ ਕਾਰਣ ਇਹ ਬਿਨਾ ਡਰ ਕਰ ਸਕਦੇ ਹਾਂ।
20از راه تازه و زنده ای که مسیح از میان پرده به روی ما باز کرده است، یعنی به وسیلۀ بدن خود او، به قدس الاقداس وارد شویم.
20ਅਸੀਂ ਉਸ ਨਵੇਂ ਰਾਹ ਰਾਹੀਂ ਪ੍ਰਵੇਸ਼ ਕਰ ਸਕਦੇ ਹਾਂ ਜਿਹਡ਼ਾ ਸਾਡੇ ਲਈ ਮਸੀਹ ਨੇ ਖੋਲ੍ਹਿਆ ਹੈ। ਇਹ ਇੱਕ ਸਜੀਵ ਰਾਹ ਹੈ। ਇਹ ਨਵਾਂ ਰਾਹ ਪਰਦੇ ਰਾਹੀਂ ਅਗਵਾਈ ਕਰਦਾ ਹੈ ਜਿਹਡ਼ਾ ਮਸੀਹ ਦਾ ਸ਼ਰੀਰ ਹੈ।
21چون ما کاهن اعظمی داریم که بر خاندان خدا مقرر شده است،
21ਅਤੇ ਸਾਡੇ ਕੋਲ ਇੱਕ ਮਹਾਨ ਜਾਜਕ ਹੈ ਜਿਹਡ਼ਾ ਪਰਮੇਸ਼ੁਰ ਦੇ ਘਰ ਉੱਪਰ ਹਕੂਮਤ ਕਰਦਾ ਹੈ।
22بیائید از صمیم قلب و از روی ایمان کامل دل های خود را از اندیشه های گناه آلود پاک ساخته و بدن های خود را با آب خالص بشوئیم و به حضور خدا بیائیم.
22ਅਸੀਂ ਦੋਸ਼ੀ ਭਾਵਨਾਵਾਂ ਤੋਂ ਸ਼ੁਧ ਅਤੇ ਸੁਤੰਤਰ ਬਣਾਏ ਗਏ ਹਾਂ। ਅਤੇ ਸਾਡੇ ਸ਼ਰੀਰਾਂ ਨੂੰ ਸ਼ੁਧ ਪਾਣੀ ਨਾਲ ਧੋ ਦਿੱਤਾ ਗਿਆ ਹੈ। ਇਸ ਲਈ ਸ਼ੁਧ ਦਿਲੀ ਨਾਲ ਅਤੇ ਤੁਹਾਡੇ ਵਿਸ਼ਵਾਸ ਦੇ ਭਰੋਸੇ ਪਰਮੇਸ਼ੁਰ ਦੇ ਨਜ਼ਦੀਕ ਆਓ।
23امیدی را که به آن اقرار می کنیم محکم نگهداریم، زیرا او که به ما وعده داده است، به وعده های خود وفا می کند.
23ਸਾਨੂੰ ਉਸ ਉਮੀਦ ਨੂੰ ਕਸ੍ਸ ਕੇ ਫ਼ਡ਼ ਲੈਣਾ ਚਾਹੀਦਾ ਹੈ ਜਿਹਡ਼ੀ ਸਾਨੂੰ ਮਿਲੀ ਹੋਈ ਹੈ। ਅਤੇ ਸਾਨੂੰ ਕਦੇ ਵੀ ਆਪਣੀ ਉਮੀਦ ਬਾਰੇ ਲੋਕਾਂ ਨੂੰ ਦੱਸਣ ਤੋਂ ਖੁਂਝਣਾ ਨਹੀਂ ਚਾਹੀਦਾ। ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਹ ਕਰੇਗਾ ਜਿਸਦਾ ਉਸਨੇ ਵਾਦਾ ਕੀਤਾ ਹੈ।
24برای پیشی جستن در محبت و اعمال نیکو یکدیگر را تشویق کنیم.
24ਸਾਨੂੰ ਇੱਕ ਦੂਸਰੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਇੱਕ ਦੂਸਰੇ ਨੂੰ ਪ੍ਰੇਮ ਦਰਸ਼ਾਉਣ ਅਤੇ ਚੰਗੇ ਕੰਮ ਕਰਨ ਲਈ ਉਤਸਾਹਤ ਕਰਨਾ ਚਾਹੀਦਾ ਹੈ।
25از جمع شدن با برادران در مجالس کلیسایی غفلت و غیر حاضری نکنیم، چنانکه بعضی ها به این عادت کرده اند؛ بلکه یکدیگر را بیشتر تشویق نمائیم، مخصوصاً در این ایام که روز خداوند نزدیک می شود،
25ਸਾਨੂੰ ਇੱਕ ਦੂਸਰੇ ਨਾਲ ਮਿਲਣਾ ਨਹੀਂ ਛੱਡਣਾ ਚਾਹੀਦਾ। ਇਹੀ ਗੱਲ ਹੈ ਜਿਹਡ਼ੀ ਕੁਝ ਲੋਕ ਕਰ ਰਹੇ ਹਨ। ਪਰ ਸਾਨੂੰ ਇੱਕ ਦੂਸਰੇ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਅਤੇ ਇਸਨੂੰ ਹੋਰ ਵਧੇਰੇ ਕਰੋ ਕਿਉਂਕਿ ਦਿਹਾਡ਼ਾ ਨੇਡ਼ੇ ਆ ਰਿਹਾ ਹੈ।
26زیرا اگر ما پس از شناخت کامل حقیقت قصداً به گناه خود ادامه دهیم، دیگر هیچ قربانی ای برای گناهان ما باقی نمی ماند!
26ਜੇ ਤੁਸੀਂ ਸੱਚ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਬਾਦ ਵੀ ਪਾਪ ਕਰਨਾ ਜਾਰੀ ਰਖੋਂਗੇ, ਉਥੇ ਕੋਈ ਬਲੀ ਨਹੀਂ ਜੋ ਹੋਰਾਂ ਦੇ ਪਾਪਾਂ ਨੂੰ ਹਟਾ ਸਕਦੀ ਹੋਵੇ।
27بلکه فقط دورنمای وحشتناک روز داوری و خشم تباه کن که دشمنان خدا را می سوزاند، در انتظار ماست.
27ਜੇ ਅਸੀਂ ਪਾਪ ਕਰਦੇ ਰਹਿੰਦੇ ਹਾਂ ਤਾਂ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿ ਅਸੀਂ ਹਸ਼ਰ ਦੇ ਨਿਰਣੇ ਤੋਂ ਡਰੀਏ ਅਤੇ ਉਸ ਕਹਿਰੀ ਅੱਗ ਤੋਂ ਡਰੀਏ ਜਿਹਡ਼ੀ ਉਨ੍ਹਾਂ ਸਾਰੇ ਲੋਕਾਂ ਨੂੰ ਫ਼ਨਾਹ ਕਰ ਦੇਵੇਗੀ ਜਿਹਡ਼ੇ ਪਰਮੇਸ਼ੁਰ ਦੇ ਵਿਰੁੱਧ ਜਿਉਂਦੇ ਹਨ।
28اگر کسی به شریعت موسی بی اعتنایی می کرد، بدون دلسوزی به گواهی دو یا سه شاهد کشته می شد.
28ਕੋਈ ਵੀ ਵਿਅਕਤੀ ਜਿਹਡ਼ਾ ਮੂਸਾ ਦੀ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹੁੰਦਾ ਸੀ ਉਸਨੂੰ ਦੋ ਜਾਂ ਤਿੰਨ ਗਵਾਹੀਆਂ ਦੇ ਅਧਾਰ ਤੇ ਕਸੂਰਵਾਰ ਠਹਿਰਾਇਆ ਜਾਂਦਾ ਸੀ। ਉਸ ਵਿਅਕਤੀ ਨੂੰ ਮੁਆਫ਼ ਨਹੀਂ ਸੀ ਕੀਤਾ ਜਾਂਦਾ। ਉਸਨੂੰ ਮਾਰਿਆ ਗਿਆ।
29پس اگر کسی پسر خدا را تحقیر نموده و خونی را که عهد بین خدا و انسان را اعتبار بخشیده و او را از گناهانش پاک ساخته است ناچیز شمارد و به روح پُر فیض خدا بی حرمتی نماید، با چه جزای شدیدتری روبرو خواهد شد!
29ਇਸ ਲਈ ਤੁਹਾਡੇ ਖਿਆਲ ਅਨੁਸਾਰ ਉਸ ਵਿਅਕਤੀ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਿਹਡ਼ਾ ਪਰਮੇਸ਼ੁਰ ਦੇ ਪੁੱਤਰ ਦੇ ਖਿਲਾਫ਼ ਨਫ਼ਰਤ ਪ੍ਰਗਟ ਕਰਦਾ ਹੈ? ਨਿਸ਼ਚਿਤ ਹੀ ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਂ, ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਉਸ ਲਹੂ ਨਾਲ ਆਦਰ ਦਾ ਵਿਹਾਰ ਨਹੀਂ ਕੀਤਾ ਜਿਸ ਨਾਲ ਨਵਾਂ ਕਰਾਰ ਸ਼ੁਰੂ ਹੁੰਦਾ ਹੈ। ਉਸ ਲਹੂ ਨੇ ਉਸਨੂੰ ਪਵਿੱਤਰ ਬਣਾਇਆ ਹੈ। ਅਤੇ ਉਸਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਪਰਮੇਸ਼ੁਰ ਦੇ ਕਿਰਪਾ ਦੇ ਆਤਮੇ ਦੇ ਵਿਰੁੱਧ ਆਪਣੀ ਨਫ਼ਰਤ ਦਰਸ਼ਾਈ ਹੈ।
30زیرا ما می دانیم کیست آنکه گفت: «انتقام از من است، من تلافی خواهم کرد» و «خداوند قوم خود را داوری خواهد نمود.»
30ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਆਖਿਆ, “ਮੈਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ। ਮੈਂ ਉਨ੍ਹਾਂ ਨੂੰ ਕੀਤੇ ਗਲਤ ਕੰਮਾਂ ਦਾ ਜਵਾਬ ਦਿਆਂਗਾ।” ਅਤੇ ਪਰਮੇਸ਼ੁਰ ਨੇ ਇਹ ਵੀ ਆਖਿਆ ਸੀ, “ਪ੍ਰਭੂ ਆਪਣੇ ਲੋਕਾਂ ਦਾ ਨਿਰਣਾ ਕਰੇਗਾ।”
31چه هولناک و ترس آور است افتادن در دست های خدای زنده!
31ਇੱਕ ਪਾਪੀ ਲਈ ਜਿਉਂਦੇ ਪਰਮੇਸ਼ੁਰ ਦੇ ਵਸ੍ਸ ਪੈਣਾ ਬਹੁਤ ਭਿਆਨਕ ਹੋਵੇਗਾ।
32شما باید ایام گذشته را به یاد آورید: وقتی تازه از نور روشن شده بودید؛ در آن روزها رنج های زیاد دیدید و استوار ماندید.
32ਉਨ੍ਹਾਂ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਤੁਸੀਂ ਪਹਿਲਾਂ ਪਹਿਲ ਸੱਚ ਦਾ ਗ਼ਿਆਨ ਹਾਸਲ ਕੀਤਾ ਸੀ। ਤੁਹਾਨੂੰ ਬਹੁਤ ਸਾਰੇ ਕਸ਼ਟਾਂ ਨਾਲ ਜਦ੍ਦੋ-ਜਹਿਦ ਕਰਨੀ ਪਈ, ਪਰ ਤੁਸੀਂ ਮਜ਼ਬੂਤ ਬਣੇ ਰਹੇ।
33شما بارها پیش مردم در بی حرمتی و بد رفتاری گرفتار بودید و گاهی با کسانی که چنین بدی ها را می دیدند شریک و سهیم بودید.
33ਕਈ ਵਾਰੀ ਲੋਕਾਂ ਨੇ ਤੁਹਾਨੂੰ ਨਫ਼ਰਤ ਭਰੀਆਂ ਗੱਲਾਂ ਆਖੀਆਂ ਅਤੇ ਬਹੁਤ ਸਾਰੇ ਲੋਕਾਂ ਸਾਮ੍ਹਣੇ ਤੁਹਾਨੂੰ ਸਤਾਇਆ। ਅਤੇ ਕਈ ਵਾਰੀ ਤੁਸੀਂ ਹੋਰਾਂ ਲੋਕਾਂ ਦੀ ਸਹਾਇਤਾ ਕੀਤੀ ਜਿਨ੍ਹਾਂ ਨਾਲ ਕਦੇ ਇਸੇ ਤਰ੍ਹਾਂ ਦਾ ਵਿਹਾਰ ਕੀਤਾ ਗਿਆ ਸੀ।
34شما با زندانیان هم درد بودید و وقتی مال شما را به زور می گرفتند با خوشرویی آن را قبول می کردید چون می دانستید که صاحب چیزی هستید که به مراتب بهتر بوده و تا به ابد باقی می ماند.
34ਹਾਂ, ਤੁਸੀਂ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਹੈ ਜੋ ਕੈਦ ਕੀਤੇ ਗਏ ਸਨ ਅਤੇ ਤੁਸੀਂ ਉਨ੍ਹਾਂ ਦੇ ਦੁਖਾਂ ਨੂੰ ਸਾਂਝਾ ਕੀਤਾ ਹੈ। ਅਤੇ ਜਦੋਂ ਤੁਹਾਡੀਆਂ ਸਾਰੀਆਂ ਚੀਜ਼ਾਂ ਤੁਹਾਡੇ ਪਸੋਂ ਦੂਰ ਖੋਹ ਲਈਆਂ ਗਈਆਂ ਸਨ ਤਾਂ ਤੁਸੀਂ ਅਨੰਦ ਵਿੱਚ ਰਹੇ ਸੀ। ਤੁਸੀਂ ਇਸ ਲਈ ਅਨੰਦ ਵਿੱਚ ਰਹੇ ਕਿਉਂਕਿ ਤੁਸੀਂ ਜਾਣਦੇ ਸੀ ਕਿ ਤੁਹਾਡੇ ਕੋਲ ਕੁਝ ਬਿਹਤਰ ਸੀ ਜਿਹਡ਼ਾ ਸਦਾ ਰਹਿਣ ਵਾਲਾ ਸੀ।
35بنابراین اعتماد خود را از دست ندهید، زیرا اجر بزرگی به همراه خواهد داشت.
35ਇਸ ਲਈ ਹੌਂਸਲਾ ਨਾ ਹਾਰੋ ਜਿਹਡ਼ਾ ਤੁਸੀਂ ਅਤੀਤ ਵਿੱਚ ਰੱਖਿਆ ਸੀ। ਤੁਸੀਂ ਆਪਣੇ ਹੌਂਸਲੇ ਲਈ ਇੱਕ ਵੱਡਾ ਪੁਰਸਕਾਰ ਪ੍ਰਾਪਤ ਕਰੋਂਗੇ।
36شما به صبر بیشتری احتیاج دارید تا ارادۀ خدا را انجام داده، برکات وعده شده را به دست آورید.
36ਤੁਹਾਨੂੰ ਅਵਸ਼ ਹੀ ਸਬਰ ਰੱਖਣਾ ਚਾਹੀਦਾ ਹੈ। ਫ਼ੇਰ, ਤੁਹਾਡੇ ਉਹੀ ਕਰਨ ਤੋਂ ਬਾਦ, ਜੋ ਪਰਮੇਸ਼ੁਰ ਚਾਹੁੰਦਾ ਹੈ, ਤੁਸੀਂ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰੋਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਦਾ ਕੀਤਾ ਸੀ।
37چنانچه کتاب مقدس می گوید:«دیگر طولی نخواهد کشید
و آن که قرار است بیاید،
خواهد آمد و دیر نخواهد کرد.»
37ਥੋਡ਼ੇ ਹੀ ਸਮੇਂ ਵਿੱਚ, “ਉਹ ਜਿਹਡ਼ਾ ਆਉਣ ਵਾਲਾ ਹੈ, ਆਵੇਗਾ। ਉਹ ਦੇਰ ਨਹੀਂ ਕਰੇਗਾ।
38و خداوند می فرماید: «شخص عادل به وسیلۀ ایمان زندگی می کند،
اما اگر کسی از من روی گردان شود
از او خشنود نخواهم بود.»ولی ما جزء آنها نیستیم که روی گردان شده و هلاک می شوند. ما ایمان داریم و این ایمان برای نجات جانهای ما است.
38ਜਿਹਡ਼ਾ ਵਿਅਕਤੀ ਮੇਰੇ ਨਾਲ ਧਰਮੀ ਹੈ, ਉਹ ਆਪਣੀ ਆਸਥਾ ਦੁਆਰਾ ਜੀਵਨ ਪ੍ਰਾਪਤ ਕਰੇਗਾ। ਪਰ ਜੇ ਉਹ ਵਿਅਕਤੀ ਡਰ ਨਾਲ ਮੁਡ਼ ਪੈਂਦਾ ਹੈ ਮੈਂ ਉਸ ਨਾਲ ਪ੍ਰਸੰਨ ਨਹੀਂ ਹੋਵਾਂਗਾ। ਹਬੱਕੂਕ 2:3-4
39ولی ما جزء آنها نیستیم که روی گردان شده و هلاک می شوند. ما ایمان داریم و این ایمان برای نجات جانهای ما است.
39ਪਰ ਅਸੀਂ ਅਜਿਹੇ ਲੋਕ ਨਹੀਂ ਹਾਂ ਜਿਹਡ਼ੇ ਪਿੱਛੇ ਮੁਡ਼ੇ ਅਤੇ ਗੁਆਚ ਗਏ ਹੋਣ। ਨਹੀਂ। ਅਸੀਂ ਉਹ ਲੋਕ ਹਾਂ ਜਿਹਡ਼ੇ ਨਿਹਚਾ ਰਖਦੇ ਹਾਂ ਅਤੇ ਬਚਾਏ ਗਏ ਹਾਂ।