Dari

Punjabi: NT

Hebrews

12

1پس اکنون که گرداگرد ما چنین شاهدان امین بی شماری قرار گرفته اند، بیائید از هر قید و بندی و هر گناهی که دست و پای ما را بسته است آزاد شویم و با پشتکار در میدانی که در برابر ما قرار گرفته است بدویم.
1ਸਾਡੇ ਆਲੇ-ਦੁਆਲੇ ਬਹੁਤ ਸਾਰੇ ਨਿਹਚਾਵਾਨ ਲੋਕ ਹਨ। ਉਨ੍ਹਾਂ ਦੀਆਂ ਜ਼ਿੰਦਗੀਆਂ ਸਾਨੂੰ ਦੱਸਦੀਆਂ ਹਨ ਕਿ ਨਿਹਚਾ ਦਾ ਕੀ ਅਰਥ ਹੈ। ਇਸ ਲਈ ਸਾਨੂੰ ਉਨ੍ਹਾਂ ਵਰਗਾ ਹੋਣਾ ਚਾਹੀਦਾ ਹੈ। ਸਾਨੂੰ ਵੀ ਉਹ ਦੌਡ਼ ਲਾਉਣੀ ਚਾਹੀਦੀ ਹੈ ਜਿਹਡ਼ੀ ਸਾਡੇ ਸਾਮ੍ਹਣੇ ਹੈ ਅਤੇ ਕਦੇ ਵੀ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ। ਸਾਨੂੰ ਆਪਣੇ ਜੀਵਨ ਵਿੱਚੋਂ ਉਹ ਹਰ ਚੀਜ਼ ਜਿਹਡ਼ੀ ਸਾਨੂੰ ਰੋਕਦੀ ਹੋਵੇ ਦੂਰ ਕਰ ਦੇਣੀ ਚਾਹੀਦੀ ਹੈ। ਸਾਨੂੰ ਉਸ ਪਾਪ ਨੂੰ ਵੀ ਦੂਰ ਸੁੱਟ ਦੇਣਾ ਚਾਹੀਦਾ ਹੈ ਜਿਹਡ਼ਾ ਸਾਨੂੰ ਆਸਾਨੀ ਨਾਲ ਫ਼ਡ਼ ਲੈਂਦਾ ਹੈ।
2به عیسی که ایمان ما را به وجود آورده و آن را کامل می گرداند، چشم بدوزیم. چون او به خاطر خوشی ای که در انتظارش بود، متحمل صلیب شد و به رسوایی مردن بر روی صلیب اهمیت نداد و بر دست راست تخت خدا نشسته است.
2ਸਾਨੂੰ ਸਦਾ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਯਿਸੂ ਸਾਡੀ ਨਿਹਚਾ ਦਾ ਆਗੂ ਹੈ ਅਤੇ ਉਹੀ ਹੈ ਜੋ ਇਸਨੂੰ ਸੰਪੂਰਣ ਕਰਦਾ ਹੈ। ਉਸਨੇ ਸਲੀਬ ਉੱਤੇ ਮੌਤ ਦਾ ਸਾਮ੍ਹਣਾ ਕੀਤਾ। ਪਰ ਯਿਸੂ ਨੇ ਸਲੀਬ ਦੀ ਬੇਇੱਜ਼ਤੀ ਨੂੰ ਇਸ ਤਰ੍ਹਾਂ ਝਲਿਆ ਜਿਵੇਂ ਕਿ ਇਹ ਕੁਝ ਵੀ ਨਹੀਂ ਸੀ। ਉਸਨੇ ਅਜਿਹਾ ਉਸ ਹੁਲਾਸ ਲਈ ਕੀਤਾ ਜਿਹਡ਼ਾ ਪਰਮੇਸ਼ੁਰ ਨੇ ਉਸਦੇ ਸਾਮ੍ਹਣੇ ਰੱਖਿਆ ਸੀ। ਅਤੇ ਹੁਣ ਉਹ ਪਰਮੇਸ਼ੁਰ ਦੇ ਤਖਤ ਦੇ ਸੱਜੇ ਪਾਸੇ ਬੈਠਾ ਹੈ।
3به آنچه او متحمل شد و به ضدیت و مخالفتی که او از طرف گناهکاران دید، فکر کنید و مأیوس و دلسرد نشوید.
3ਯਿਸੂ ਬਾਰੇ ਸੋਚੋ। ਜਦੋਂ ਗੁਨਾਹਗਾਰ ਲੋਕ ਉਸਦੇ ਖਿਲਾਫ਼ ਮੰਦੀਆਂ ਗੱਲਾਂ ਕਰ ਰਹੇ ਸਨ ਉਹ ਸਾਬਰ ਸੀ। ਉਸ ਬਾਰੇ ਸੋਚੋ ਤਾਂ ਜੋ ਤੁਸੀਂ ਵੀ ਸਬਰ ਵਾਲੇ ਬਣੋ ਅਤੇ ਕੋਸ਼ਿਸ਼ ਕਰਨੋ ਨਾ ਹਟੋ।
4هنوز لازم نشده است که شما در تلاش خود بر ضد گناه، خون خود را بریزید.
4ਤੁਸੀਂ ਪਾਪ ਦੇ ਵਿਰੁੱਧ ਸੰਘਰਸ਼ ਕਰ ਰਹੇ ਹੋ, ਪਰ ਤੁਹਾਡੇ ਸੰਘਰਸ਼ ਅਜੇ ਤੁਹਾਡੇ ਮਾਰੇ ਜਾਣ ਦਾ ਕਾਰਣ ਨਹੀਂ ਬਣੇ।
5آیا این کلام امید بخش را از یاد برده اید که شما را پسران خطاب کرده، می گوید:«ای فرزند من، تأدیب خداوند را ناچیز نشمار و وقتی او تو را ملامت می کند ناامید نشو،
5ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ, ਅਤੇ ਉਹ ਤੁਹਾਨੂੰ ਸਕੂਨ ਪਹੁੰਚਾਣ ਵਾਲੇ ਸ਼ਬਦ ਬੋਲ ਰਿਹਾ ਹੈ। ਤੁਸੀਂ ਉਨ੍ਹਾਂ ਸ਼ਬਦਾਂ ਨੂੰ ਭੁੱਲ ਚੁੱਕੇ ਹੋ; “ਮੇਰੇ ਪੁੱਤਰ, ਜਦੋਂ ਪਰਮੇਸ਼ੁਰ ਤੈਨੂੰ ਅਨੁਸ਼ਾਸਿਤ ਕਰਦਾ ਹੈ, ਤਾਂ ਇਸ ਨੂੰ ਤੁਛ ਨਾ ਜਾਣੀ। ਅਤੇ ਕੋਸ਼ਿਸ਼ ਕਰਨੀ ਛੱਡੀ ਨਾ, ਪ੍ਰਭੂ ਤੈਨੂੰ ਸੌਂਪਦਾ ਹੈ।
6زیرا خداوند هرکه را دوست دارد تأدیب می کند، و هر که را به فرزندی می پذیرد، تنبیه می نماید.»
6ਪ੍ਰਭੂ ਉਸ ਨੂੰ ਸਹੀ ਕਰਦਾ ਜਿਸਨੂੰ ਉਹ ਪਿਆਰ ਕਰਦਾ ਹੈ, ਅਤੇ ਉਹ ਹਰ ਉਸ ਵਿਅਕਤੀ ਨੂੰ ਸਜ਼ਾ ਦਿੰਦਾ ਹੈ ਜਿਸਨੂੰ ਉਹ ਆਪਣੇ ਪੁੱਤਰ ਦੀ ਤਰ੍ਹਾਂ ਕਬੂਲਦਾ ਹੈ।” ਕਹਾਉਤਾਂ 3:11-12
7شما این سختی ها را می بینید، زیرا این نشان می دهد که خدا با شما مانند فرزندان خود رفتار می کند. آیا هرگز پسری بوده است، که به دست پدر خویش تأدیب نشده باشد؟
7ਇਸ ਲਈ ਦੁਖਾਂ ਨੂੰ ਇੰਝ ਝੱਲੋ ਜਿਵੇਂ ਕਿ ਇਹ ਅਨੁਸ਼ਾਸਨ ਹੋਣ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਵਰਗਾ ਵਿਹਾਰ ਕਰ ਰਿਹਾ ਹੈ। ਕੀ ਅਜਿਹੇ ਕੋਈ ਬੱਚੇ ਹਨ ਪਿਉਵਾਂ ਦੁਆਰਾ ਅਨੁਸ਼ਾਸਿਤ ਨਹੀਂ ਕੀਤੇ ਗਏ।
8پس اگر شما مانند دیگر پسران او تأدیب نشوید، معلوم است که حرام زاده هستید و نه فرزندان حقیقی!
8ਸਾਰੇ ਬਚਿਆਂ ਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਕਦੇ ਵੀ ਅਨੁਸ਼ਾਸਿਤ ਕੀਤੇ ਗਏ, ਫ਼ੇਰ ਤੁਸੀਂ ਸੱਚੇ ਬੱਚੇ ਨਹੀਂ ਹੋ, ਇਸ ਦੀ ਜਗ਼੍ਹਾ, ਤੁਸੀਂ ਨਜਾਇਜ਼ ਬੱਚੇ ਹੋ।
9ما نسبت به پدران جسمانی خود که ما را تأدیب نمودند، احترام لازم را نشان داده ایم؛ پس چقدر بیشتر باید مُطیع پدر روحانی خود باشیم و زنده بمانیم.
9ਹਾਲਾਂ ਕਿ ਧਰਤੀ ਉੱਪਰ ਸਾਡੇ ਸਾਰਿਆਂ ਦੇ ਪਿਤਾ ਸਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ। ਅਸੀਂ ਅਜੇ ਵੀ ਉਨ੍ਹਾਂ ਦਾ ਆਦਰ ਕੀਤਾ। ਇਸ ਲਈ ਸਾਡੇ ਲਈ ਆਤਮਿਆਂ ਦੇ ਪਿਤਾ ਦੁਆਰਾ ਦਿੱਤੇ ਅਨੁਸ਼ਾਸਨ ਨੂੰ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਣ ਹੈ। ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਕੋਲ ਜੀਵਨ ਹੋਵੇਗਾ।
10پدران جسمانی برای زمانی کوتاه مطابق صلاحدید خویش، ما را تأدیب کردند، اما خدا به خاطر خیریت ما چنان می کند تا شریک قدوسیت او شویم.
10ਸਾਡੇ ਧਰਤੀ ਉੱਪਰਲੇ ਪਿਉਵਾਂ ਨੇ ਸਾਨੂੰ ਥੋਡ਼ੇ ਸਮੇਂ ਲਈ ਅਨੁਸ਼ਾਸਿਤ ਕੀਤਾ। ਉਨ੍ਹਾਂ ਨੇ ਸਾਨੂੰ ਉਸੇ ਢੰਗ ਵਿੱਚ ਅਨੁਸ਼ਾਸਿਤ ਕੀਤਾ ਜਿਹਡ਼ਾ ਉਨ੍ਹਾਂ ਨੇ ਸਭ ਤੋਂ ਉੱਤਮ ਸਮਝਿਆ। ਪਰ ਪਰਮੇਸ਼ੁਰ ਸਾਡੀ ਸਹਾਇਤਾ ਕਰਨ ਲਈ ਸਾਨੂੰ ਸਜ਼ਾ ਦਿੰਦਾ ਹੈ, ਤਾਂ ਜੋ ਅਸੀਂ ਉਸੇ ਵਾਂਗ ਪਵਿੱਤਰ ਬਣ ਸਕੀਏ।
11زمانی که تنبیه می شویم نه تنها برای ما خوش آیند نیست، بلکه دردناک است، اما بعدها کسانی که با چنین تنبیهی تأدیب شده اند، از ثمرات سلامتی یک زندگی پاک بهره مند می شوند.
11ਜਦੋਂ ਅਸੀਂ ਅਨੁਸ਼ਾਸਿਤ ਹੁੰਦੇ ਹਾਂ, ਇਹ ਸਾਡੇ ਲਈ ਪ੍ਰਸ਼ੰਸਾ ਨਹੀਂ ਲਿਆਉਂਦਾ, ਜਦਕਿ ਇਹ ਦਰਦ ਲਿਆਉਂਦਾ ਹੈ। ਪਰ ਬਾਦ ਵਿੱਚ, ਜਦੋਂ ਅਸੀਂ ਉਸ ਅਨੁਸ਼ਾਸਨ ਤੋਂ ਕੁਝ ਸਿਖ ਲੈਂਦੇ ਹਾਂ, ਅਸੀਂ ਸ਼ੁਰੂਆਤ ਤੋਂ ਸਹੀ ਢੰਗ ਵਿੱਚ ਜਿਉਣ ਲਈ ਸ਼ਾਂਤੀ ਪ੍ਰਾਪਤ ਕਰਦੇ ਹਾਂ।
12به دستها و پاهای سست و لرزان خود نیرو بخشید.
12ਤੁਸੀਂ ਕਮਜ਼ੋਰ ਹੋ ਚੁੱਕੇ ਹੋ। ਇਸ ਲਈ ਆਪਣੇ ਆਪ ਨੂੰ ਇੱਕ ਵਾਰ ਫ਼ੇਰ ਮਜ਼ਬੂਤ ਬਣਾਓ।
13در راه راست گام بردارید تا نه تنها اعضای بیمار و معیوب شما، از مفاصل خود جدا نشوند، بلکه نیروی اولیۀ خود را بازیابند.
13ਠੀਕ ਤਰੀਕੇ ਨਾਲ ਤੁਰੋ ਤਾਂ ਜੋ ਤੁਸੀਂ ਮੁਕਤੀ ਪ੍ਰਾਪਤ ਕਰ ਸਕੋ ਅਤੇ ਤੁਹਾਡੀਆਂ ਕਮਜ਼ੋਰੀਆਂ ਤੁਹਾਨੂੰ ਗੁਆਚਣ ਨਹੀਂ ਦੇਣਗੀਆਂ।
14بکوشید تا با همۀ مردم با صلح و سلامتی رفتار کنید و زندگی شما پاک و منزه باشد، زیرا بدون قدوسیت هیچ کس خداوند را نخواهد دید.
14ਸਮੂਹ ਲੋਕਾਂ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰੋ। ਅਤੇ ਪਾਪ ਤੋਂ ਮੁਕਤ ਜੀਵਨ ਜਿਉਣ ਦੀ ਕੋਸ਼ਿਸ਼ ਕਰੋ। ਜੇ ਕਿਸੇ ਵਿਅਕਤੀ ਦਾ ਜੀਵਨ ਪਵਿੱਤਰ ਨਹੀਂ ਹੈ, ਉਹ ਕਦੀ ਵੀ ਪ੍ਰਭੂ ਨੂੰ ਨਹੀਂ ਵੇਖੇਗਾ।
15به یکدیگر توجه کنید. مبادا کسی در میان شما از فیض خدا دور شود. متوجه باشید که کسی در میان شما مثل گیاهی تلخ و زهرآگین رشد نکند و موجب ناراحتی بسیاری نگردد
15ਸਾਵਧਾਨ ਰਹੋ ਕਿ ਕੋਈ ਵੀ ਵਿਅਕਤੀ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਵਿੱਚ ਅਸਫ਼ਲ ਨਾ ਹੋਵੇ। ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਕੌਡ਼ੀ ਬੂਟੀ ਵਰਗਾ ਨਾ ਬਣ ਜਾਵੇ। ਅਜਿਹਾ ਵਿਅਕਤੀ ਤੁਹਾਡੇ ਸਾਰੇ ਸਮੂਹ ਨੂੰ ਗੰਦਾ ਕਰ ਸਕਦਾ ਹੈ।
16و مانند عیسو، بداخلاق و بی دین نباشد. او حق اولباری خود را به یک وعده غذا فروخت،
16ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਨਸੀ ਪਾਪ ਨਾ ਕਰੇ। ਸਾਵਧਾਨ ਰਹੋ ਕਿ ਕੋਈ ਵੀ ਏਸਾਉ ਵਰਗਾ ਨਹੀਂ ਜਿਸਨੇ ਕਦੇ ਵੀ ਪਰਮੇਸ਼ੁਰ ਬਾਰੇ ਨਹੀਂ ਸੋਚਿਆ। ਏਸਾਉ ਜੇਠਾ ਪੁੱਤਰ ਸੀ ਅਤੇ ਉਹ ਉਸ ਸਾਰੇ ਕਾਸੇ ਦਾ ਉੱਤਰਾਧਿਕਾਰੀ ਹੋਣ ਵਾਲਾ ਸੀ, ਜੋ ਉਸਦੇ ਪਿਤਾ ਦਾ ਸੀ। ਪਰ ਏਸਾਉ ਨੇ ਇਹ ਸਭ ਕੁਝ ਸਿਰਫ਼ ਇੱਕ ਡੰਗ ਭੋਜਨ ਦੀ ਖਾਤਿਰ ਵੇਚ ਦਿੱਤਾ।
17و شما می دانید که اگرچه او بعداً می خواست آن برکت را باز به دست آورد، ولی پذیرفته نشد، زیرا راهی برای بازگشت نداشت، اگرچه او با ریختن اشک در پی آن بود.
17ਯਾਦ ਕਰੋ ਕਿ ਇਹ ਕਰਨ ਤੋਂ ਬਾਦ ਏਸਾਉ ਨੇ ਚਾਹਿਆ ਕਿ ਉਹ ਆਪਣੇ ਪਿਤਾ ਦੀ ਅਸੀਸ ਲਵੇ। ਏਸਾਉ ਇਹ ਅਸੀਸ ਇੰਨੀ ਤੀਬਰਤਾ ਨਾਲ ਚਾਹੁੰਦਾ ਸੀ ਕਿ ਉਹ ਰੋ ਪਿਆ। ਪਰ ਉਸਦੇ ਪਿਤਾ ਨੇ ਉਸਨੂੰ ਅਸੀਸ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਏਸਾਉ ਦੇ ਕੋਲ ਕੋਈ ਅਜਿਹਾ ਤਰੀਕਾ ਨਹੀਂ ਸੀ ਜਿਸ ਨਾਲ ਉਹ ਆਪਣੇ ਕੀਤੇ ਨੂੰ ਤਬਦੀਲ ਕਰ ਸਕਦਾ।
18شما پیش آتشِ حس کردنی و مشتعل کوه سینا نیامده اید و در برابر تاریکی و تیرگی و گردباد
18ਤੁਸੀਂ ਇੱਕ ਨਵੀਂ ਥਾਂ ਤੇ ਆਏ ਹੋ। ਇਹ ਸਥਾਨ ਉਸ ਪਹਾਡ਼ ਵਰਗੀ ਨਹੀਂ ਜਿਥੇ ਇਜ਼੍ਰਾਏਲ ਦੇ ਲੋਕ ਆਏ ਸਨ। ਤੁਸੀਂ ਉਸ ਪਹਾਡ਼ ਤੇ ਨਹੀਂ ਆਏ ਹੋ ਜਿਸਨੂੰ ਤੁਸੀਂ ਛੂਹ ਸਕਦੇ ਹੋ ਅਤੇ ਉਸਤੇ ਜਿਹਡ਼ਾ ਅੱਗ ਨਾਲ ਬਲ ਰਿਹਾ ਹੈ। ਤੁਸੀਂ ਉਸ ਸਥਾਨ ਤੇ ਨਹੀਂ ਆਏ ਹੋ ਜਿਥੇ ਅੰਧਕਾਰ, ਉਦਾਸੀ ਅਤੇ ਤੁਫ਼ਾਨ ਹਨ।
19و صدای شیپور و صداهایی که شنوندگان آرزو داشتند دیگر آن ها را نشنوند، قرار نگرفته اید.
19ਉਥੇ ਕੋਈ ਤੂਰ੍ਹੀ ਦੀ ਅਵਾਜ਼ ਨਹੀਂ ਹੈ ਅਤੇ ਨਾ ਹੀਕੋਈ ਸ਼ਬਦ ਉਚਾਰਨ ਵਾਲੀ ਅਵਾਜ਼ ਹੈ ਜਿਵੇਂ ਉਨ੍ਹਾਂ ਲੋਕਾਂ ਨੇ ਸੁਣੀ ਸੀ। ਜਦੋਂ ਉਨ੍ਹਾਂ ਲੋਕਾਂ ਨੇ ਉਹ ਅਵਾਜ਼ ਸੁਣੀ, ਉਨ੍ਹਾਂ ਨੇ ਫ਼ੇਰ ਕਦੀ ਵੀ ਹੋਰ ਅਜਿਹਾ ਸ਼ਬਦ ਨਾ ਸੁਨਣ ਦੀ ਬੇਨਤੀ ਕੀਤੀ।
20زیرا آن ها نتوانستند فرمان خدا را که می فرماید: «حتی اگر حیوانی به کوه نزدیک شود، باید سنگسار گردد.» بپذیرند.
20ਉਹ ਇਸ ਆਦੇਸ਼ ਨੂੰ ਸੁਣਨਾ ਬਰਦਾਸ਼ਤ ਨਾ ਕਰ ਸਕੇ; “ਜੇ ਕੋਈ ਵੀ ਚੀਜ਼, ਇੱਕ ਜਾਨਵਰ ਵੀ, ਇਸ ਪਹਾਡ਼ ਨੂੰ ਛੂਂਹਦਾ ਹੈ ਇਹ ਪਥ੍ਥਰਾਂ ਨਾਲ ਮਾਰਿਆ ਜਾਣਾ ਚਾਹੀਦਾ।”
21آن منظره چنان ترسناک بود که خود موسی گفت: «می ترسم و می لرزم.»
21ਜਿਹਡ਼ੀਆਂ ਗੱਲਾਂ ਉਨ੍ਹਾਂ ਲੋਕਾਂ ਨੇ ਦੇਖੀਆਂ ਇੰਨੀਆਂ ਭਿਆਨਕ ਸਨ ਕਿ ਮੂਸਾ ਨੇ ਆਖਿਆ ਸੀ, “ਮੈਂ ਡਰ ਨਾਲ ਕੰਬ ਰਿਹਾ ਹਾਂ।”
22اما شما در مقابل کوه سهیون و شهر خدای زنده یعنی اورشلیم آسمانی ایستاده اید و در برابر فرشتگان بی شمار
22ਪਰ ਪਰ ਤੁਸੀਂ ਇਸ ਤਰ੍ਹਾਂ ਦੇ ਸਥਾਨ ਤੇ ਨਹੀਂ ਆਏ ਹੋ। ਜਿਸ ਨਵੇਂ ਥਾਂ ਤੇ ਤੁਸੀਂ ਆਏ ਹੋ ਉ ਸੀਯੋਨ ਪਹਾਡ਼ ਹੈ। ਤੁਸੀਂ ਜਿਉਂਦੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਆਏ ਹੋ, ਜੋ ਕਿ ਸਵਰਗੀ ਯਰੂਸ਼ਲਮ ਹੈ। ਤੁਸੀਂ ਹੁਲਾਸ ਨਾਲ ਭਰੇ ਹਜ਼ਾਰਾਂ ਦੂਤਾਂ ਦੇ ਇਕਠ ਦੀ ਜਗ਼੍ਹਾ ਤੇ ਆਏ ਹੋ।
23و مجلس جشن و اجتماع نخستزادگانی که نامهای آنها در عالم بالا ثبت شده است و در برابر خدا ـ داور همه ـ و ارواح عادلان قرار گرفته اید
23ਤੁਸੀਂ ਪਰਮੇਸ਼ੁਰ ਦੇ ਪਹਿਲਾਂ ਜਨਮੇ ਪੁੱਤਰਾਂ ਦੀ ਸਭਾ ਵਿੱਚ ਆਏ ਹੋ। ਉਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ। ਤੁਸੀਂ ਪਰਮੇਸ਼ੁਰ ਵੱਲ ਆਏ ਹੋ ਜਿਹਡ਼ਾ ਸਮੂਹ ਲੋਕਾਂ ਦਾ ਨਿਆਂ ਪਾਲਕ ਹੈ। ਅਤੇ ਤੁਸੀਂ ਉਨ੍ਹਾਂ ਚੰਗੇ ਲੋਕਾਂ ਦੇ ਆਤਮਿਆਂ ਕੋਲ ਆਏ ਹੋ ਜਿਨ੍ਹਾਂ ਨੂੰ ਸੰਪੂਰਣ ਬਣਾ ਦਿੱਤਾ ਗਿਆ ਹੈ।
24و نزد عیسی، واسطۀ عهد و پیمان جدید که خون ریختۀ او نشان دهندۀ پیامی بهتر از خون هابیل است، آمده اید.
24ਤੁਸੀਂ ਯਿਸੂ ਕੋਲ ਆਏ ਹੋ। ਜੋ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਲੈਕੇ ਆਇਆ ਹੈ। ਤੁਸੀਂ ਉਸ ਛਿਡ਼ਕੇ ਹੋਏ ਲਹੂ ਕੋਲ ਆਏ ਹੋ ਜਿਹਡ਼ਾ ਸਾਨੂੰ ਏਬਲ ਦੇ ਲਹੂ ਨਾਲੋਂ ਬਿਹਤਰ ਗੱਲਾਂ ਬਾਰੇ ਦੱਸਦਾ ਹੈ।
25هوشیار باشید که از شنیدن صدای او که سخن می گوید رونگردانید. آن ها که از شنیدن سخنان کسی که بر روی زمین سخن می گفت سرپیچی کردند، به جزای خود رسیدند. پس ما اگر از گوش دادن به آن کسی که از آسمان سخن می گوید روی گردانیم، دچار چه جزای شدیدتری خواهیم شد!
25ਸਾਵਧਾਨ ਰਹੋ ਅਤੇ ਜਦੋਂ ਪਰਮੇਸ਼ੁਰ ਬੋਲਦਾ ਹੋਵੇ ਤਾਂ ਸੁਣਨ ਤੋਂ ਇਨਕਾਰ ਨਾ ਕਰੋ। ਉਨ੍ਹਾਂ ਲੋਕਾਂ ਨੇ ਉਸ ਨੂੰ ਉਦੋਂ ਸੁਣਨਾ ਛੱਡ ਦਿੱਤਾ ਜਦੋਂ ਉਸਨੇ ਉਨ੍ਹਾਂ ਨੂੰ ਧਰਤੀ ਉੱਪਰ ਚਿਤਾਵਨੀ ਦਿੱਤੀ ਸੀ। ਅਤੇ ਉਹ ਲੋਕ ਨਹੀਂ ਬਚ ਸਕੇ। ਹੁਣ ਪਰਮੇਸ਼ੁਰ ਸਵਰਗ ਵਿੱਚੋਂ ਗੱਲ ਬੋਲ ਰਿਹਾ ਹੈ। ਇਸ ਲਈ ਹੁਣ ਇਹ ਉਨ੍ਹਾਂ ਲੋਕਾਂ ਲਈ ਹੋਰ ਮਾਡ਼ੀ ਹੋਵੇਗੀ ਜਿਹਡ਼ੇ ਉਸਨੂੰ ਸੁਣਨ ਤੋਂ ਇਨਕਾਰ ਕਰਦੇ ਹਨ।
26در آن زمان صدای او زمین را لرزانید، اما اکنون قول داده است که یک بار دیگر نه تنها زمین، بلکه آسمان ها را نیز خواهد لرزانید.
26ਜਿਸ ਸਮੇਂ ਉਹ ਬੋਲਿਆ, ਉਸਦੀ ਆਵਾਜ਼ ਨੇ ਧਰਤੀ ਹਿਲਾ ਦਿੱਤੀ। ਪਰ ਹੁਣ ਉਸਨੇ ਵਾਦਾ ਕੀਤਾ ਹੈ, “ਇੱਕ ਵਾਰ ਫ਼ੇਰ ਮੈਂ ਧਰਤੀ ਨੂੰ ਹਿਲਾ ਦਿਆਂਗਾ। ਪਰ ਮੈਂ ਸਵਰਗ ਨੂੰ ਵੀ ਹਿਲਾ ਦਿਆਂਗਾ।”
27این کلمات، یعنی «یکبار دیگر»، نشان می دهد مخلوقاتی که لرزان و فنا پذیرند، از بین خواهند رفت و آنچه ثابت است، باقی خواهد ماند.
27ਇਹ ਬਚਨ ਕਿ “ਇੱਕ ਵਾਰੀ ਫ਼ੇਰ” ਸਾਨੂੰ ਸਾਫ਼ ਦਰਸ਼ਾਉਂਦੇ ਹਨ ਕਿ ਹਰ ਚੀਜ਼ ਜਿਹਡ਼ੀ ਬਣਾਈ ਗਈ ਸੀ ਤਬਾਹ ਹੋ ਜਾਵੇਗੀ। ਇਹ ਚੀਜ਼ਾਂ ਹਨ ਜਿਹਡ਼ੀਆਂ ਹਿਲਾਈਆਂ ਜਾ ਸਕਦੀਆਂ ਹਨ। ਅਤੇ ਸਿਰਫ਼ ਉਹੀ ਚੀਜ਼ਾਂ ਜੋ ਹਿਲਾਈਆਂ ਨਹੀਂ ਜਾ ਸਕਦੀਆਂ, ਸਦੀਵੀ ਰਹਿਣਗੀਆਂ।
28خدا را برای آن پادشاهی ثابت و فنا ناپذیری که او به ما می دهد، سپاس گوئیم و او را آنطور که منظور اوست، عبادت نمائیم؛ یعنی با خوف و احترام.زیرا خدای ما در واقع آتشی است که می سوزاند.
28ਸਾਨੂੰ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਨਾ ਹਿੱਲਣ ਵਾਲੀ ਬਾਦਸ਼ਾਹਤ ਹੈ। ਸਾਨੂੰ ਪਰਮੇਸ਼ੁਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਉਸ ਢੰਗ ਨਾਲ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ ਜੋ ਉਸਨੂੰ ਪ੍ਰਸੰਨ ਕਰਦਾ ਹੈ। ਸਾਨੂੰ ਸ਼ਰਧਾ ਅਤੇ ਡਰ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ।
29زیرا خدای ما در واقع آتشی است که می سوزاند.
29ਕਿਉਂਕਿ ਸਾਡਾ ਪਰਮੇਸ਼ੁਰ ਉਸ ਅੱਗ ਵਰਗਾ ਹੈ ਜਿਹਡ਼ੀ ਤਬਾਹ ਕਰ ਸਕਦੀ ਹੈ।