Dari

Punjabi: NT

John

10

1«بیقین بدانید هرکه از در به آغل گوسفندان وارد نشود بلکه از راه دیگری بالا برود او دزد و راهزن است.
1ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹਡ਼ਾ ਮਨੁੱਖ ਭੇਡਾਂ ਦੇ ਬਾਡ਼ੇ ਵਿੱਚ ਦਰਵਾਜ਼ੇ ਦੇ ਰਸਤੇ ਦੀ ਬਜਾਏ ਕਿਸੇ ਹੋਰ ਰਸਤੇ ਵਡ਼ਦਾ ਹੈ ਉਹ ਭੇਡਾਂ ਚੋਰੀ ਕਰਨ ਆਇਆ ਹੈ।
2اما کسی که از در وارد شود چوپان گوسفندان است.
2ਪਰ ਉਹ ਮਨੁੱਖ ਜਿਹਡ਼ਾ ਫਾਟਕ ਰਾਹੀਂ ਵਡ਼ਨ ਵਾਲਾ ਹੈ ਉਹ ਅਯਾਲੀ ਹੈ।
3دربان در را برای او باز می کند و گوسفندان صدایش را می شنوند. او گوسفندان خود را به نام می خواند و آنها را بیرون می برد.
3ਉਸਦੇ ਲਈ ਦਰਬਾਨ ਫ਼ਾਟਕ ਖੋਲ੍ਹ ਦਿੰਦਾ ਹੈ। ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉਂ ਲੈ-ਲੈਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ।
4وقتی گوسفندان خود را بیرون می برد خودش در پیشاپیش آن ها حرکت می کند و گوسفندان به دنبالش می روند زیرا صدای او را می شناسند.
4ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦਾ ਪਿਛਾ ਕਰਦੀਆਂ ਹਨ ਕਿਉਂਕਿ ਉਹ ਉਸਦੀ ਅਵਾਜ਼ ਨੂੰ ਪਛਾਣਦੀਆਂ ਹਨ।
5به دنبال آدم ناشناس نمی روند بلکه از او می گریزند زیرا صدای بیگانگان را نمی شناسند.»
5ਪਰ ਉਹ ਪਰਾਏ ਮਨੁੱਖ ਦੇ ਮਗਰ ਕਦੇ ਨਹੀਂ ਜਾਣਗੀਆਂ ਸਗੋਂ ਉਹ ਉਸਤੋਂ ਨਠ ਜਾਣਗੀਆਂ ਕਿਉਂਕਿ ਉਹ ਪਰਾਇਆਂ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ।”
6عیسی این مَثَل را برای ایشان آورد ولی آن ها مقصد او را نفهمیدند.
6ਭਾਵੇਂ ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਤਾਂਤ ਸਮਝਾਇਆ ਪਰ ਉਹ ਇਸਦਾ ਅਰਥ ਨਾ ਸਮਝ ਸਕੇ।
7پس عیسی بار دیگر به آن ها گفت: «بیقین بدانید که من برای گوسفندان در هستم.
7ਤਾਂ ਯਿਸੂ ਨੇ, ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਭੇਡਾਂ ਲਈ ਦੁਆਰ ਮੈਂ ਹਾਂ।
8همۀ کسانی که پیش از من آمدند دزد و راهزن بودند و گوسفندان به صدای آنها گوش ندادند.
8ਕਿਉਂਕਿ ਜਿਹਡ਼ੇ ਮੈਥੋਂ ਪਹਿਲਾਂ ਆਏ ਉਹ ਚੋਰ ਜਾਂ ਡਾਕੂ ਸਨ, ਭੇਡਾਂ ਨੇ ਉਨ੍ਹਾਂ ਨੂੰ ਨਹੀਂ ਸੁਣਿਆ।
9من در هستم، هرکه به وسیلۀ من وارد شود نجات می یابد و به داخل و خارج می رود و علوفه پیدا می کند.
9ਮੈਂ ਦੁਆਰ ਹਾਂ, ਜਿਹਡ਼ਾ ਮਨੁੱਖ ਮੇਰੇ ਰਾਹੀਂ ਪ੍ਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਅਤੇ ਉਸਨੂੰ ਜੋ ਚਾਹੀਦਾ ਹੈ ਲਭ ਜਾਵੇਗਾ।
10دزد می آید تا بدزدد، بکشد و نابود سازد. من آمده ام تا آدمیان زندگی یابند و آن را بطور کامل داشته باشند.
10ਚੋਰ ਚੋਰੀ, ਮਾਰਨ ਅਤੇ ਨਸ਼ਟ ਕਰਨ ਲਈ ਦਾਖਲ ਹੁੰਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਇੱਕ ਚੋਖਾ ਜੀਵਨ।
11من چوپان نیکو هستم، چوپان نیکو جان خود را برای گوسفندان فدا می سازد
11“ਮੈਂ ਚੰਗਾ ਆਜਡ਼ੀ ਹਾਂ। ਇੱਕ ਚੰਗਾ ਆਜਡ਼ੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ।
12اما مزدوری که چوپان نیست و گوسفندان به او تعلق ندارند وقتی ببینند که گرگ می آید گوسفندان را می گذارد و فرار می کند. آنگاه گرگ به گله حمله می کند و گوسفندان را پراگنده می سازد.
12ਇੱਕ ਭਾਡ਼ੇ ਦਾ ਮਜ਼ਦੂਰ ਆਜਡ਼ੀ ਨਹੀਂ ਹੈ। ਉਹ ਭੇਡਾਂ ਦਾ ਮਾਲਕ ਨਹੀਂ ਹੈ। ਇਸ ਲਈ ਜਿਉਂ ਹੀ ਉਹ ਬਘਿਆਡ਼ ਨੂੰ ਆਉਂਦਿਆਂ ਵੇਖਦਾ, ਉਹ ਨਠ ਜਾਂਦਾ ਹੈ। ਬਘਿਆਡ਼ ਉਨ੍ਹਾਂ ਭੇਡਾਂ ਤੇ ਹਮਲਾ ਕਰਦਾ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ।
13او می گریزد چون مزدور است و به فکر گوسفندان نیست.
13ਮਜ਼ਦੂਰ ਨਠ ਜਾਂਦਾ ਹੈ ਕਿਉਂਕਿ ਉਹ ਸਿਰਫ਼ ਤਨਖਾਹ ਲਈ ਕੰਮ ਕਰਦਾ ਹੈ ਅਤੇ ਭੇਡਾਂ ਦਾ ਖਿਆਲ ਨਹੀਂ ਰਖਦਾ।
14من چوپان نیکو هستم، من گوسفندان خود را می شناسم و آن ها هم مرا می شناسند.
14[This verse may not be a part of this translation]
15همانطور که پدر مرا می شناسد، من هم پدر را می شناسم و جان خود را در راه گوسفندان فدا می سازم.
15[This verse may not be a part of this translation]
16من گوسفندان دیگری هم دارم که از این گله نیستند، باید آن ها را نیز بیاورم. آن ها صدای مرا خواهند شنید و یک گله و یک چوپان خواهند شد.
16ਮੇਰੀਆਂ ਹੋਰ ਵੀ ਭੇਡਾਂ ਹਨ ਜਿਹਡ਼ੀਆਂ ਇਸ ਇੱਜਡ਼ ਵਿੱਚ ਨਹੀਂ ਹਨ। ਮੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕ ਇੱਜਡ਼ ਅਤੇ ਇੱਕੋ ਆਜਡ਼ੀ ਹੋਵੇਗਾ।
17پدرم مرا دوست دارد زیرا من جان خود را فدا می کنم تا آن را بار دیگر باز یابم.
17ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਮੈਂ ਇਸ ਨੂੰ ਫ਼ੇਰ ਤੋਂ ਵਾਪਸ ਲੈ ਸਕਾਂ। ਕੋਈ ਮਨੁੱਖ ਮੇਰੀ ਜ਼ਿੰਦਗੀ ਮੇਰੇ ਤੋਂ ਨਹੀਂ ਖੋਂਹਦਾ ਪਰ ਮੈਂ ਇਸਨੂੰ ਆਪੇ ਹੀ ਗੁਆ ਦਿੰਦਾ ਹਾਂ।
18هیچ کس جان مرا از من نمی گیرد، من به خواهش خود آن را فدا می کنم. اختیار دارم که آن را فدا سازم و اختیار دارم که آن را باز به دست آورم. پدر این امر را به من داده است.»
18ਮੈਨੂੰ ਆਪਣਾ ਜੀਵਨ ਦੇਣ ਦਾ ਅਤੇ ਇਸਨੂੰ ਫ਼ੇਰ ਵਾਪਸ ਲੈਣ ਦਾ ਅਧਿਕਾਰ ਹੈ। ਮੇਰੇ ਪਿਤਾ ਨੇ ਮੈਨੂੰ ਇਹ ਹੁਕਮ ਦਿੱਤਾ ਹੈ।
19به خاطر این سخنان، بار دیگر در بین یهودیان دو دستگی به وجود آمد.
19ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ, ਇੱਕ ਵਾਰ ਫ਼ੇਰ ਸੁਨਣ ਤੋਂ ਬਾਦ, ਯਹੂਦੀਆਂ ਦਾ ਆਪਸ ਵਿੱਚ ਮਤਭੇਦ ਹੋ ਗਿਆ।
20بسیاری از آنها گفتند: «او روح ناپاک دارد و دیوانه است. چرا به سخنان او گوش می دهید؟»
20ਬਹੁਤਿਆਂ ਨੇ ਆਖਿਆ, “ਇਸ ਦੇ ਅੰਦਰ ਭੂਤ ਹੈ ਇਸ ਲਈ ਇਹ ਇੱਕ ਪਾਗਲ ਆਦਮੀ ਵਾਂਗ ਬੋਲ ਰਿਹਾ ਹੈ। ਤੁਸੀਂ ਇਸਨੂੰ ਕਿਉਂ ਸੁਣ ਰਹੇ ਹੋ?”
21دیگران گفتند: «کسی که دیوانه است نمی تواند اینطور سخن بگوید. آیا روح ناپاک می تواند چشمان کور را باز نماید؟»
21ਪਰ ਦੂਜਿਆਂ ਨੇ ਆਖਿਆ, “ਜਿਸ ਆਦਮੀ ਵਿੱਚ ਭੂਤ ਹੋਵੇ ਉਹ ਇਸ ਤਰ੍ਹਾਂ ਨਹੀਂ ਬੋਲ ਸਕਦਾ। ਕੀ ਕੋਈ ਭੂਤ ਕਿਸੇ ਅੰਨ੍ਹੇ ਨੂੰ ਦ੍ਰਿਸ਼ਟੀ ਦੇ ਸਕਦਾ ਹੈ? ਨਹੀਂ!”
22وقتی عید تقدیس در اورشلیم فرا رسید، زمستان بود
22ਇਹ ਸਰਦੀ ਦੀ ਰੁੱਤ ਸੀ ਅਤੇ ਪ੍ਰਤਿਸ਼ਠਾ ਦੇ ਤਿਉਹਾਰ ਦਾ ਸਮਾਂ ਆਇਆ।
23و عیسی در عبادتگاه و در داخل رواق سلیمان قدم می زد.
23ਯਿਸੂ ਮੰਦਰ ਵਿੱਚ ਸੁਲੇਮਾਨ ਦੀ ਡਿਉਢੀ ਤੇ ਟਹਿਲ ਰਿਹਾ ਸੀ।
24یهودیان در اطراف او گرد آمدند و از او پرسیدند: «تا چه وقت ما را در شک می گذاری؟ اگر مسیح هستی آشکارا بگو.»
24ਯਹੂਦੀ ਯਿਸੂ ਦੇ ਆਲੇ-ਦੁਆਲੇ ਇਕੱਤਰ ਹੋ ਗਏ ਅਤੇ ਕਹਿਣ ਲੱਗੇ, “ਕਿੰਨੇ ਸਮੇਂ ਤੱਕ ਤੂੰ ਸਾਨੂੰ ਦੁਬਿਧਾ ਵਿੱਚ ਰਖੇਂਗਾ? ਜੇਕਰ ਤੂੰ ਮਸੀਹ ਹੈਂ ਤਾ ਸਾਨੂੰ ਸਾਫ਼-ਸਾਫ਼ ਕਹਿ।”
25عیسی گفت: «من به شما گفته ام اما شما باور نمی کنید. کارهائی که به نام پدر انجام می دهم بر من شهادت می دهند.
25ਯਿਸੂ ਨੇ ਆਖਿਆ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁਕਿਆ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਮੈਂ ਆਪਣੇ ਪਿਤਾ ਦੇ ਨਾਂ ਤੇ ਕਰਾਮਾਤਾਂ ਕਰਦਾ ਹਾਂ। ਅਤੇ ਉਹ ਕਰਾਮਾਤਾਂ ਮੇਰੇ ਬਾਰੇ ਸਾਖੀ ਦਿੰਦੀਆਂ ਹਨ।
26اما شما چون گوسفندان من نیستید ایمان نمی آورید.
26ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਕਿਉਂਕਿ ਤੁਸੀਂ ਮੇਰੇ ਇੱਜਡ਼ ਦੀਆਂ ਭੇਡਾਂ ਨਹੀਂ ਹੋ।
27گوسفندان من صدای مرا می شنوند و من آن ها را می شناسم و آن ها به دنبال من می آیند.
27ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰਾ ਅਨੁਸਰਣ ਕਰਦੀਆਂ ਹਨ।
28من به آن ها زندگی ابدی می بخشم و آن ها هرگز هلاک نخواهند شد و هیچ کس نمی تواند آن ها را از دست من بگیرد.
28ਮੈਂ ਆਪਣੀਆਂ ਭੇਡਾਂ ਨੂੰ ਸਦੀਵੀ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾਹੀ ਕੋਈ ਉਨ੍ਹਾਂ ਨੂੰ ਮੇਰੇ ਤੋਂ ਖੋਹ ਸਕਦਾ ਹੈ।
29پدری که آنها را به من بخشیده است از همه بزرگتر است و هیچ کس نمی تواند آن ها را از دست پدر من بگیرد.
29ਮੇਰੇ ਪਿਤਾ ਨੇ ਉਨ੍ਹਾਂ ਨੂੰ ਮੈਨੂੰ ਦਿੱਤਾ ਹੈ। ਉਹ ਸਭ ਤੋਂ ਮਹਾਨ ਹੈ।
30من و پدر یک هستیم.»
30ਕੋਈ ਵੀ ਉਨ੍ਹਾਂ ਭੇਡਾਂ ਨੂੰ ਮੇਰੇ ਪਿਤਾ ਦੇ ਹੱਥੋਂ ਨਹੀਂ ਖੋਹ ਸਕਦਾ। ਮੈਂ ਅਤੇ ਪਿਤਾ ਇੱਕ ਹਾਂ।”
31بار دیگر یهودیان سنگ برداشتند تا او را سنگسار کنند.
31ਯਹੂਦੀਆਂ ਨੇ ਇਹ ਸੁਣਿਆ ਅਤੇ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ।
32عیسی به آن ها گفت: «من از جانب پدر کارهای نیک بسیاری در برابر شما انجام داده ام. به خاطر کدامیک از آن ها مرا سنگسار می کنید؟»
32ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਪਿਤਾ ਵੱਲੋਂ ਅਨੇਕਾਂ ਚੰਗੀਆਂ ਕਰਨੀਆਂ ਵਿਖਾਈਆਂ। ਉਨ੍ਹਾਂ ਵਿੱਚੋਂ ਕਿਸ ਕਾਰਜ ਵਾਸਤੇ ਤੁਸੀਂ ਮੇਰੇ ਉੱਤੇ ਪੱਥਰਾਵ ਕਰਨਾ ਚਾਹੁੰਦੇ ਹੋ?”
33یهودیان در جواب گفتند: «برای کارهای نیک نیست که می خواهیم تو را سنگسار کنیم، بلکه به خاطر کفر توست. تو که یک انسان هستی ادعای خدایی می کنی!»
33ਯਹੂਦੀਆਂ ਨੇ ਆਖਿਆ, “ਅਸੀਂ ਤੇਰੇ ਤੇ ਕਿਸੇ ਚੰਗੇ ਕੰਮ ਵਾਸਤੇ ਪੱਥਰ ਨਹੀਂ ਸੁੱਟ ਰਹੇ, ਸਗੋਂ ਇਸ ਲਈ ਕਿ ਤੂੰ ਪਰਮੇਸ਼ੁਰ ਦੇ ਖਿਲਾਫ਼ ਬੋਲਿਆ ਹੈਂ। ਤੂੰ ਸਿਰਫ ਇੱਕ ਮਨੁੱਖ ਹੈਂ ਪਰ ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਹੈਂ। ਇਸੇ ਲਈ ਤੈਨੂੰ ਪੱਥਰਾਂ ਨਾਲ ਜਾਨੋਂ ਮਾਰਨਾ ਚਾਹੁੰਦੇ ਹਾਂ।”
34عیسی در جواب گفت: «مگر در شریعت شما نوشته نشده است که شما خدایان هستید؟
34ਯਿਸੂ ਨੇ ਆਖਿਆ, “ਇਹ ਤੁਹਾਡੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ, ‘ਮੈਂ ਆਖਿਆ ਤੁਸੀਂ ਦੇਵਤੇ ਹੋ।’
35اگر خدا کسانی را که کلام او را دریافت کرده اند خدایان خوانده است و ما می دانیم که کلام خدا هرگز باطل نمی شود،
35ਉਹ ਲੋਕ ਜਿਨ੍ਹਾਂ ਨੇ ਪਰਮੇਸ਼ੁਰ ਦਾ ਸੰਦੇਸ਼ ਪ੍ਰਾਪਤ ਕੀਤਾ ਉਹ ਇਸ ਪੋਥੀ ਵਿੱਚ ਦੇਵਤੇ ਸਦਾਉਂਦੇ ਹਨ ਅਤੇ ਪੋਥੀ ਕਦੇ ਵੀ ਝੂਠੀ ਨਹੀਂ ਹੋ ਸਕਦੀ।
36پس چرا به من که پدر، مرا برگزیده و به جهان فرستاده است نسبت کفر می دهید وقتی می گویم پسر خدا هستم؟
36ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹਾਂ। ਸਿਰਫ਼ ਕਿਉਂਕਿ ਮੈਂ ਆਖਿਆ ਹੈ ਮੈਂ ਪਰਮੇਸ਼ੁਰ ਦਾ ਪੁੱਤਰ ਹਾਂ? ਮੈਂ ਉਹ ਹਾਂ ਜਿਸਨੂੰ ਪਰਮੇਸ਼ੁਰ ਨੇ ਇਸ ਦੁਨੀਆਂ ਤੇ ਭੇਜਣ ਲਈ ਚੁਣਿਆ।
37اگر من کارهای پدرم را به جا نمی آورم به من ایمان نیاورید
37ਜੇਕਰ ਮੈਂ ਉਹ ਗੱਲਾਂ ਨਾ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਤਾਂ ਜੋ ਮੈਂ ਆਖਦਾ ਹਾਂ ਉਸਤੇ ਵਿਸ਼ਵਾਸ ਨਾ ਕਰੋ।
38و اما اگر کارهای او را انجام می دهم حتی اگر به من ایمان نمی آورید به کارهای من ایمان بیاورید تا بدانید و مطمئن شوید که پدر در من است و من در او.»
38ਪਰ ਜੇ ਮੈਂ ਉਹ ਗੱਲਾਂ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਫਿਰ ਤੁਹਾਨੂੰ ਮੇਰੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਭਾਵੇਂ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਾ ਕਰੋ, ਪਰ ਮੇਰੀਆਂ ਕਰਨੀਆਂ ਤੇ ਵਿਸ਼ਵਾਸ ਕਰੋ ਜਿਹਡ਼ੀਆਂ ਮੈਂ ਕਰਦਾ ਹਾਂ। ਫੇਰ ਤੁਸੀਂ ਜਾਣੋਂਗੇ ਅਤੇ ਸਮਝੋਂਗੇ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ।”
39پس بار دیگر آن ها می خواستند او را دستگیر کنند اما از نظر ایشان دور شد.
39ਯਹੂਦੀ ਫੇਰ ਯਿਸੂ ਨੂੰ ਗਿਰਫ਼ਤਾਰ ਕਰਨਾ ਚਾਹੁੰਦੇ ਸਨ ਪਰ ਉਹ ਉਨ੍ਹਾਂ ਤੋਂ ਬਚ ਗਿਆ।
40باز عیسی از دریای اُردن گذشته به جایی که یحیی قبلاً تعمید می داد، رفت و در آنجا ماند.
40ਯਿਸੂ ਫਿਰ ਯਰਦਨ ਨਦੀ ਦੇ ਪਾਰ ਦੀ ਥਾਂ ਨੂੰ ਚਲਾ ਗਿਆ ਜਿਥੇ ਪਹਿਲਾਂ ਯੂਹੰਨਾ ਨੂੰ ਬਪਤਿਸਮਾ ਦਿੱਤਾ ਗਿਆ ਸੀ। ਅਤੇ ਉਹ ਉਥੇ ਠਹਿਰਿਆ।
41بسیاری از مردم پیش او آمدند و گفتند: «یحیی هیچ معجزه ای نکرد اما آنچه او دربارۀ این مرد گفت راست بود.»در آنجا بسیاری به عیسی ایمان آوردند.
41ਉਥੇ ਲੋਕਾਂ ਦੀ ਵੱਡੀ ਭੀਡ਼ ਯਿਸੂ ਕੋਲ ਆਈ ਅਤੇ ਕਹਿਣ ਲੱਗੀ, “ਯੂਹੰਨਾ ਨੇ ਕਦੇ ਕੋਈ ਕਰਿਸ਼ਮਾ ਨਹੀਂ ਕੀਤਾ, ਪਰ ਜੋ ਕੁਝ ਯੂਹੰਨਾ ਨੇ ਉਸ (ਯਿਸੂ) ਬਾਰੇ ਆਖਿਆ ਉਹ ਸੱਚ ਸੀ।”
42در آنجا بسیاری به عیسی ایمان آوردند.
42ਉਥੇ ਫਿਰ ਬਹੁਤ ਸਾਰੇ ਲੋਕਾਂ ਨੇ ਉਸਦਾ ਵਿਸ਼ਵਾਸ ਕੀਤਾ।