Dari

Punjabi: NT

John

2

1دو روز بعد، در قانای جلیل جشن عروسی برپا بود و مادر عیسی در آنجا حضور داشت.
1ਦੋ ਦਿਨਾਂ ਦੇ ਬਾਦ ਗਲੀਲ ਦੇ ਨਗਰ ਕਾਨਾ ਵਿੱਚ ਇੱਕ ਵਿਆਹ ਸੀ। ਯਿਸੂ ਦੀ ਮਾਤਾ ਉਥੇ ਸੀ।
2عیسی و شاگردانش نیز به عروسی دعوت شده بودند.
2ਯਿਸੂ ਅਤੇ ਉਸਦੇ ਚੇਲਿਆਂ ਨੂੰ ਵੀ ਵਿਆਹ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਸੀ।
3وقتی شراب تمام شد، مادر عیسی به او گفت: «آن ها دیگر شراب ندارند.»
3ਉਥੇ ਮੈ ਕਾਫ਼ੀ ਨਹੀਂ ਸੀ। ਅਤੇ ਜਦੋਂ ਇਹ ਮੁਕ੍ਕ ਗਈ ਯਿਸੂ ਦੀ ਮਾਤਾ ਨੇ ਉਸਨੂੰ ਆਖਿਆ, “ਇਨ੍ਹਾਂ ਕੋਲ ਹੋਰ ਮੈ ਨਹੀਂ ਹੈ।”
4عیسی جواب داد: «این به من مربوط است یا به تو؟ وقت من هنوز نرسیده است.»
4ਯਿਸੂ ਨੇ ਉੱਤਰ ਦਿੱਤਾ, “ਮੇਰਾ ਇਸ ਨਾਲ ਕੀ ਸਰੋਕਾਰ, ਮੇਰਾ ਸਮਾਂ ਅਜੇ ਨਹੀਂ ਆਇਆ।”
5مادرش به نوکران گفت: «هرچه به شما بگوید انجام دهید.»
5ਯਿਸੂ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, “ਉਵੇਂ ਹੀ ਕਰੋ ਜਿਵੇਂ ਉਹ ਤੁਹਾਨੂੰ ਕਰਨ ਲਈ ਆਖੇ।”
6در آنجا شش خُمرۀ سنگی وجود داشت، که هر یک تقریباً هشتاد لیتر گنجایش داشت و برای انجام مراسم تطهیر یهود به کار می رفت.
6ਉਸ ਥਾਂ ਤੇ ਪੱਥਰ ਦੇ ਛੇ ਵੱਡੇ ਜਲ ਦੇ ਮਟ੍ਟ ਸਨ। ਯਹੂਦੀ ਇਸ ਤਰ੍ਹਾਂ ਦੇ ਜਲ ਮਟ੍ਟ ਸ਼ੁਧੀਕਰਨ ਦੀਆਂ ਰੀਤਾਂ ਦੇ ਸਮੇਂ ਵਰਤਦੇ ਸਨ। ਹਰੇਕ ਜਲ ਮਟ੍ਟ ਵਿੱਚ 100 ਲੀਟਰ ਤੋਂ ਲੈਕੇ 150 ਲੀਟਰ ਤੱਕ ਜਲ ਰੱਖਿਆ ਜਾ ਸਕਦਾ ਹੈ।
7عیسی به نوکران گفت: «خُمره ها را از آب پُرکنید.» آن ها را لبالب پُر کردند.
7ਯਿਸੂ ਨੇ ਉਨ੍ਹਾਂ ਟਹਿਲੂਆਂ ਨੂੰ ਆਖਿਆ, “ਇਨ੍ਹਾਂ ਮਟ੍ਟਾਂ ਨੂੰ ਜਲ ਨਾਲ ਭਰ ਦਿਓ।” ਉਨ੍ਹਾਂ ਨੇ ਮਟ੍ਟਾਂ ਨੂੰ ਜਲ ਨਾਲ ਨਕ੍ਕੋ-ਨਕ੍ਕ ਭਰ ਦਿੱਤਾ।
8آنگاه عیسی گفت: «اکنون کمی از آن را نزد رئیس مجلس ببرید.» و آن ها چنین کردند.
8ਫਿਰ ਯਿਸੂ ਨੇ ਟਹਿਲੂਆਂ ਨੂੰ ਆਖਿਆ, “ਹੁਣ ਕੁਝ ਪਾਣੀ ਖਿਚ੍ਚੋ ਅਤੇ ਦਾਵਤਾਂ ਦੇ ਮੁਖੀ ਨੂੰ ਦੇ ਦਿਉ।” ਸੋ ਉਨ੍ਹਾਂ ਟਹਿਲੂਆਂ ਨੇ ਪਾਣੀ ਲਿਆ ਅਤੇ ਉਸਨੂੰ ਦੇ ਦਿੱਤਾ।
9رئیس مجلس که نمی دانست آن را از کجا آورده بودند، آبی را که به شراب تبدیل شده بود چشید، اما خدمتکارانی که آب را از چاه کشیده بودند، از جریان اطلاع داشتند. پس رئیس مجلس داماد را صدا کرد
9ਉਸਨੇ ਉਹ ਜਲ ਚਖ ਕੇ ਵੇਖਿਆ। ਉਹ ਮੈ ਬਣ ਚੁੱਕੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਮੈ ਕਿਥੋਂ ਆਈ ਹੈ। ਪਰ ਜਿਨ੍ਹਾਂ ਟਹਿਲੂਆਂ ਨੇ ਪਾਣੀ ਲਿਆਂਦਾ ਸੀ ਉਹ ਇਸ ਬਾਰੇ ਜਾਣਦੇ ਸੀ। ਦਾਵਤ ਦੇ ਪਰਧਾਨ ਨੇ ਲਾਡ਼ੇ ਨੂੰ ਸਦਿਆ।
10و به او گفت: «همه، بهترین شراب را اول به مهمانان می دهند و وقتی سر شان گرم شد، آن وقت شراب پست تر را می آورند اما تو بهترین شراب را تا این ساعت نگاه داشته ای!»
10ਅਤੇ ਉਸਨੂੰ ਆਖਿਆ, “ਹਮੇਸ਼ਾ ਲੋਕ ਪਹਿਲਾਂ ਚੰਗੀ ਮੈ ਦਿੰਦੇ ਹਨ, ਜਦੋਂ ਮਹਿਮਾਨ ਸ਼ਰਾਬੀ ਹੁੰਦੇ ਹਨ ਫ਼ੇਰ ਉਹ ਸਸਤੀ ਮੈ ਦਿੰਦੇ ਹਨ। ਪਰ ਤੁਸੀਂ ਹੁਣ ਤੱਕ ਵਧੀਆ ਮੈ ਰਖੀ ਹੈ।”
11این معجزه، که در قانای جلیل انجام شد، اولین معجزۀ عیسی بود و او به وسیلۀ آن جلال خود را ظاهر کرد و شاگردانش به او ایمان آوردند.
11ਇਹ ਪਹਿਲਾ ਕਰਿਸ਼ਮਾ ਸੀ ਜੋ ਯਿਸੂ ਨੇ ਕੀਤਾ। ਅਤੇ ਇਹ ਗਲੀਲ ਦੇ ਨਗਰ ਕਾਨਾ ਵਿੱਚ ਕੀਤਾ ਗਿਆ ਸੀ। ਇਉਂ ਯਿਸੂ ਨੇ ਆਪਣੀ ਮਹਾਨਤਾ ਪ੍ਰਗਟਾਈ। ਉਸਦੇ ਚੇਲਿਆਂ ਨੇ ਇਸ ਵਿੱਚ ਵਿਸ਼ਵਾਸ ਕੀਤਾ।
12بعد از آن عیسی همراه مادر، برادران و شاگردان خود به کپرناحوم رفت و چند روزی در آنجا ماندند.
12ਤਾਂ ਫ਼ਿਰ ਯਿਸੂ ਕਫ਼ਰਨਾਹੂਮ ਨਗਰ ਨੂੰ ਗਿਆ ਉਸਦੀ ਮਾਤਾ, ਉਸਦੇ ਭਰਾ, ਅਤੇ ਉਸਦੇ ਚੇਲੇ ਵੀ ਉਸਦੇ ਨਾਲ ਸਨ। ਉਹ ਸਾਰੇ ਕੁਝ ਦਿਨ ਕਫ਼ਰਨਾਹੂਮ ਵਿੱਚ ਠਹਿਰੇ।
13چون عید فِصَح یهود نزدیک بود عیسی به اورشلیم رفت.
13ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇਡ਼ੇ ਸੀ। ਇਸਲਈ ਯਿਸੂ ਯਰੂਸ਼ਲਮ ਆ ਗਿਆ। ਯਰੂਸ਼ਲਮ ਵਿੱਚ ਯਿਸੂ ਮੰਦਰ ਨੂੰ ਗਿਆ।
14در عبادتگاه اشخاصی را دید که به فروش گاو و گوسفند و کبوتر مشغول بودند، و صرافان هم در پشت میزهای خود نشسته بودند.
14ਉਥੇ ਉਸਨੇ ਲੋਕਾਂ ਨੂੰ ਡੰਗਰ, ਭੇਡਾਂ ਅਤੇ ਘੁੱਗੀਆਂ ਵੇਚਦੇ ਪਾਇਆ। ਦੂਜੇ ਲੋਕ ਆਪਣੀਆਂ ਮੇਜ਼ਾਂ ਤੇ ਬੈਠੇ ਹੋਏ ਸਨ। ਉਹ ਲੋਕਾਂ ਦਾ ਪੈਸਾ ਲੈਣ-ਦੇਣ ਦਾ ਵਪਾਰ ਕਰ ਰਹੇ ਸਨ।
15پس از ریسمان قمچین ساخت و همۀ آنها را با گوسفندان و گاوان از عبادتگاه بیرون راند و سکه های صرافان را دور ریخت و میزهای آن ها را چپه کرد.
15ਯਿਸੂ ਨੇ ਰਸੀਆਂ ਦੇ ਕੁਝ ਟੋਟਿਆਂ ਦਾ ਇੱਕ ਹੰਟਰ ਬਣਾਇਆ ਅਤੇ ਉਸ ਨਾਲ ਇਨ੍ਹਾਂ ਸਾਰੇ ਬੰਦਿਆਂ, ਡੰਗਰਾਂ ਅਤੇ ਭੇਡਾਂ ਨੂੰ ਮੰਦਰ ਚੋਂ ਬਾਹਰ ਕਢ ਦਿੱਤਾ। ਯਿਸੂ ਨੇ ਵਪਾਰੀਆਂ ਦੇ ਮੇਜ਼ ਉਲਟਾ ਦਿੱਤੇ ਅਤੇ ਜਿਨ੍ਹਾਂ ਪੈਸਿਆਂ ਦਾ ਉਹ ਲੈਣ-ਦੇਣ ਦਾ ਵਪਾਰ ਕਰ ਰਹੇ ਸਨ, ਉਹ ਖਿੰਡਾ ਦਿੱਤੇ।
16آنگاه به کبوتر فروشان گفت: «اینها را از اینجا بیرون ببرید. خانۀ پدر مرا به بازار تبدیل نکنید.»
16ਫ਼ਿਰ ਯਿਸੂ ਨੇ ਘੁੱਗੀਆਂ ਵੇਚਣ ਵਾਲੇ ਨੂੰ ਆਖਿਆ, “ਇਹ ਸਭ ਕੁਝ ਐਥੋਂ ਲੈ ਜਾਓ ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ।”
17شاگردان عیسی به خاطر آوردند که نوشته شده است: «آتش غیرت نسبت به خانۀ تو در من شعله ور است.»
17ਜਦੋਂ ਇਹ ਸਭ ਕੁਝ ਵਾਪਰਿਆ ਯਿਸੂ ਦੇ ਚੇਲਿਆਂ ਨੇ ਯਾਦ ਕੀਤਾ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ: “ਤੇਰੇ ਘਰ ਲਈ ਮੇਰੀ ਲਗਨ ਮੈਨੂੰ ਅੰਦਰੋਂ ਸਾਡ਼ ਰਹੀ ਹੈ।” ਜ਼ਬੂਰ 69:9
18پس یهودیان از او پرسیدند: «چه معجزه ای می کنی که نشان بدهد حق داری این کارها را انجام دهی؟»
18ਯਹੂਦੀਆਂ ਨੇ ਯਿਸੂ ਨੂੰ ਆਖਿਆ, “ਤੁਸੀਂ ਇਹ ਸਾਬਤ ਕਰਨ ਲਈ ਇੱਕ ਕਰਿਸ਼ਮਾ ਵਿਖਾਓ, ਕਿ ਤੁਹਾਡੇ ਕੋਲ ਇਹ ਗੱਲਾਂ ਕਰਨ ਦਾ ਅਧਿਕਾਰ ਹੈ।
19عیسی در جواب گفت: «این عبادتگاه را ویران کنید و من آن را در سه روز آباد خواهم کرد.»
19ਯਿਸੂ ਨੇ ਉੱਤਰ ਦਿੱਤਾ, “ਇਸ ਮੰਦਰ ਨੂੰ ਢਾਹ ਦਿਓ, ਅਤੇ ਮੈਂ ਇਸਦਾ ਤਿੰਨਾਂ ਦਿਨਾਂ ਵਿੱਚ ਨਿਰਮਾਣ ਕਰ ਦਿਆਂਗਾ।”
20یهودیان گفتند: «ساختن این عبادتگاه چهل و شش سال طول کشیده است. تو چطور می توانی آن را در سه روز بنا کنی؟»
20ਯਹੂਦੀਆਂ ਨੇ ਆਖਿਆ, “ਲੋਕਾਂ ਨੇ ਇਹ ਮੰਦਰ ਬਨਾਉਣ ਲਈ 46 ਸਾਲ ਲਾਏ ਕੀ ਤੁਸੀਂ ਇਸਦਾ ਨਿਰਮਾਣ ਤਿੰਨਾਂ ਦਿਨਾਂ ਵਿੱਚ ਕਰ ਦਿਉਂਗੇ?”
21اما عبادتگاهی که عیسی از آن سخن می گفت بدن خودش بود.
21ਪਰ ਜਿਸ ਮੰਦਰ ਦਾ ਜ਼ਿਕਰ ਯਿਸੂ ਨੇ ਕੀਤਾ ਸੀ, ਉਹ ਉਸਦਾ ਆਪਣਾ ਸ਼ਰੀਰ ਸੀ।
22پس از رستاخیز او از مردگان، شاگردانش به یاد آوردند که این را گفته بود و به کلام خدا و سخنان عیسی ایمان آوردند.
22ਯਿਸੂ ਦੇ ਪੁਨਰ-ਉਥਾਨ ਤੋਂ ਬਾਦ ਉਸਦੇ ਚੇਲਿਆਂ ਨੂੰ ਬਾਦ ਵਿੱਚ ਯਾਦ ਆਇਆ ਕਿ ਯਿਸੂ ਨੇ ਇਹ ਸ਼ਬਦ ਕਹੇ ਸਨ। ਇਸ ਲਈ ਉਨ੍ਹਾਂ ਨੇ ਪੋਥੀ ਉੱਤੇ, ਅਤੇ ਜੋ ਸ਼ਬਦ ਯਿਸੂ ਨੇ ਆਖੇ, ਉਨ੍ਹਾਂ ਤੇ ਵੀ ਵਿਸ਼ਵਾਸ ਕੀਤਾ।
23در آن روزها که عیسی برای عید فِصَح در اورشلیم بود اشخاص بسیاری که معجزات او را دیدند، به نام او ایمان آوردند
23ਯਿਸੂ ਪਸਾਹ ਦੇ ਤਿਓਹਾਰ ਲਈ ਯਰੂਸ਼ਲਮ ਵਿੱਚ ਸੀ। ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਕਿਉਂਕਿ ਜੋ ਕਰਿਸ਼ਮੇ ਯਿਸੂ ਨੇ ਕੀਤੇ ਉਨ੍ਹਾਂ ਨੇ ਉਹ ਵੇਖੇ ਸਨ।
24اما عیسی به آنها اعتماد نکرد، چون همه را خوب می شناختو لازم نبود کسی دربارۀ انسان چیزی به او بگوید زیرا او به خوبی می دانست که در باطن انسان چیست.
24ਪਰ ਯਿਸੂ ਨੇ ਉਨ੍ਹਾਂ ਤੇ ਯਕੀਨ ਨਾ ਕੀਤਾ ਕਿਉਂਕਿ ਉਹ ਉਨ੍ਹਾਂ ਬਾਰੇ ਜਾਣਦਾ ਸੀ।
25و لازم نبود کسی دربارۀ انسان چیزی به او بگوید زیرا او به خوبی می دانست که در باطن انسان چیست.
25ਯਿਸੂ ਨੂੰ ਇਸ ਗੱਲ ਦੀ ਲੋਡ਼ ਨਹੀਂ ਸੀ ਕਿ ਕੋਈ ਹੋਰ ਬੰਦਾ ਉਨ੍ਹਾਂ ਨੂੰ ਉਨ੍ਹਾਂ ਬਾਰੇ ਦੱਸਦਾ ਕਿਉਂਕਿ ਉਹ ਲੋਕਾਂ ਦੇ ਦਿਲਾਂ ਬਾਰੇ ਜਾਣਦਾ ਸੀ।