1بامداد روز اول هفته وقتی هنوز تاریکی بود. مریم مَجدَلیّه بر سر قبر آمد و دید که سنگ از پیش قبر برداشته شده است.
1ਹਫ਼ਤੇ ਦੇ ਪਹਿਲੇ ਦਿਨ, ਅਮ੍ਰਿਤ ਵੇਲੇ, ਮਰਿਯਮ ਮਗਦਲੀਨੀ ਕਬਰ ਕੋਲ ਗਈ, ਜਿਥੇ ਯਿਸੂ ਦਾ ਸ਼ਰੀਰ ਪਿਆ ਹੋਇਆ ਸੀ। ਅਜੇ ਹਨੇਰਾ ਹੀ ਸੀ। ਉਸਨੇ ਵੇਖਿਆ ਜਿਸ ਪੱਥਰ ਨੇ ਕਬਰ ਢਕੀ ਹੋਈ ਸੀ ਉਹ ਹਟਿਆ ਹੋਇਆ ਸੀ।
2او دوان دوان پیش شمعون پِترُس و آن شاگردی که عیسی او را دوست می داشت رفت و به آن ها گفت: «خداوند را از قبر برده اند و نمی دانیم او را کجا گذاشته اند.»
2ਤਾਂ ਮਰਿਯਮ ਨਸ੍ਸਦੀ ਹੋਈ ਸ਼ਮਊਨ ਪਤਰਸ ਅਤੇ ਯਿਸੂ ਦੇ ਹੋਰ ਚੇਲਿਆਂ ਜਿਨ੍ਹਾਂ ਨੂੰ ਯਿਸੂ ਨੇ ਪਿਆਰ ਕੀਤਾ ਸੀ, ਕੋਲ ਗਈ। ਉਸਨੇ ਉਨ੍ਹਾਂ ਨੂੰ ਆਖਿਆ, “ਉਨ੍ਹਾਂ ਨੇ ਪ੍ਰਭੂ ਨੂੰ ਕਬਰ ਵਿੱਚੋਂ ਕਢ ਲਿਆ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੇ ਉਸਨੂੰ ਕਿਥੇ ਰੱਖਿਆ ਹੈ?”
3پس پِترُس و آن شاگرد دیگر به راه افتادند و بطرف قبر رفتند.
3ਤਾਂ ਪਤਰਸ ਅਤੇ ਦੂਜੇ ਚੇਲੇ ਨੇ ਕਬਰ ਵੱਲ ਜਾਣਾ ਸ਼ੁਰੂ ਕੀਤਾ।
4هردو با هم می دویدند، ولی آن شاگرد دیگر از پِترُس پیش شد و اول به سر قبر رسید.
4ਉਹ ਦੋਵੇਂ ਭੱਜ ਰਹੇ ਸਨ ਪਰ ਦੂਜਾ ਚੇਲਾ ਪਤਰਸ ਨਾਲੋਂ ਤੇਜ ਭੱਜ ਰਿਹਾ ਸੀ ਅਤੇ ਕਬਰ ਕੋਲ ਪਹਿਲਾਂ ਪਹੁੰਚ ਹਿਆ।
5او خم شد و به داخل قبر نگاه کرده کفن را دید که در آنجا قرار داشت. ولی به داخل قبر نرفت.
5ਇਸਨੇ ਥੱਲੇ ਝੁਕ ਕੇ ਅੰਦਰ ਵੇਖਿਆ ਤਾਂ ਉਸਨੇ ਉਹ ਲਿਨਨ ਦੇ ਕੱਪਡ਼ੇ ਉਥੇ ਪਏ ਹੋਏ ਵੇਖੇ, ਪਰ ਉਹ ਅੰਦਰ ਨਾ ਗਿਆ।
6بعد شمعون پِترُس هم رسید و به داخل قبر رفت. او هم کفن را دید که در آنجا قرار داشت
6ਤਦ ਸ਼ਮਊਨ ਪਤਰਸ ਵੀ ਉਸਦੇ ਮਗਰ ਆ ਪਹੁੰਚਾ ਅਤੇ ਉਹ ਕਬਰ ਦੇ ਅੰਦਰ ਵਡ਼ ਗਿਆ ਉਸਨੇ ਵੀ ਉਥੇ ਲਿਨਨ ਦੇ ਕੱਪਡ਼ੇ ਪਏ ਵੇਖੇ।
7و آن دستمالی که روی سر او بود در کنار کفن نبود بلکه پیچیده شده و دور از آن در گوشه ای گذاشته شده بود.
7ਉਸਨੇ ਉਹ ਕੱਪਡ਼ਾ ਵੀ ਵੇਖਿਆ ਜਿਹਡ਼ਾ ਯਿਸੂ ਦੇ ਸਿਰ ਤੇ ਲਪੇਟਿਆ ਹੋਇਆ ਸੀ। ਅਤੇ ਉਹ ਕੱਪਡ਼ਾ ਤਹਿ ਕਰਕੇ ਉਨ੍ਹਾਂ ਲਿਨਨ ਦੇ ਕੱਪਡ਼ਿਆ ਤੋਂ ਹਟਕੇ ਇੱਕ ਪਾਸੇ ਪਿਆ ਹੋਇਆ ਸੀ।
8بعد، آن شاگردی هم که ابتدا به قبر رسید به داخل رفت، آنرا دید و ایمان آورد،
8ਫਿਰ ਦੂਜਾ ਚੇਲਾ ਵੀ ਅੰਦਰ ਗਿਆ ਇਹ ਉਹ ਚੇਲਾ ਸੀ ਜਿਹਡ਼ਾ ਕਿ ਕਬਰ ਉੱਤੇ ਪਤਰਸ ਤੋਂ ਪਹਿਲਾਂ ਪਹੁਚਿਆ ਸੀ। ਜਦ ਉਸਨੇ ਇਹ ਸਭ ਵਾਪਰਿਆ ਵੇਖਿਆ ਤਾਂ ਉਸਨੂੰ ਨਿਹਚਾ ਹੋਈ।
9زیرا تا آن وقت آن ها کلام خدا را نفهمیده بودند که او باید بعد از مرگ دوباره زنده شود.
9ਉਹ ਚੇਲੇ ਉਦੋਂ ਤੱਕ ਇਹ ਨਾ ਸਮਝ ਸਕੇ ਸਨ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ, ਕਿ ਯਿਸੂ ਨੂੰ ਮੌਤ ਤੋਂ ਉਭਰਨਾ ਚਾਹੀਦਾ ਹੈ।
10پس آن دو شاگرد به منزل خود برگشتند.
10ਫ਼ੇਰ ਚੇਲੇ ਘਰ ਨੂੰ ਵਾਪਸ ਮੁਡ਼ੇ। ਮਰਿਯਮ ਅਜੇ ਵੀ ਕਬਰ ਦੇ ਬਾਹਰ ਖਡ਼ੀ ਰੋ ਰਹੀ ਸੀ।
11اما مریم در خارج قبر ایستاده بود و گریه می کرد. همانطور که او اشک می ریخت خم شد و به داخل قبر نگاه کرد
11ਜਦੋਂ ਉਹ ਰੋ ਰਹੀ ਸੀ ਤਾਂ ਰੋਂਦੀ-ਰੋਂਦੀ ਨੇ ਝੁਕਕੇ ਕਬਰ ਅੰਦਰ ਵੇਖਿਆ।
12و دو فرشتۀ سفید پوش را دید که، در جائی که بدن عیسی را گذاشته بودند، یکی نزدیک سر و دیگری نزدیک پا نشسته بودند.
12ਮਰਿਯਮ ਨੇ ਦੂਤ ਸਫ਼ੇਦ ਪੋਸ਼ਾਕ ਪਾਏ ਹੋਏ ਵੇਖੇ, ਉਹ ਉਥੇ ਬੈਠੇ ਹੋਏ ਸਨ ਜਿਥੇ ਯਿਸੂ ਦਾ ਸ਼ਰੀਰ ਪਾਇਆ ਹੋਇਆ ਸੀ। ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਬੈਠਾ ਸੀ ਤੇ ਦੂਜਾ ਦੂਤ ਉਸਦੇ ਪੈਰਾਂ ਵਾਲੇ ਪਾਸੇ ਬੈਠਾ ਹੋਇਆ ਸੀ।
13آن ها به او گفتند: «ای زن، چرا گریه می کنی؟» او جواب داد: «خداوند مرا برده اند و نمی دانم او را کجا گذاشته اند.»
13ਦੂਤਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ, ਤੂੰ ਰੋ ਕਿਉਂ ਰਹੀ ਹੈਂ?” ਮਰਿਯਮ ਨੇ ਉੱਤਰ ਦਿੱਤਾ, “ਕੁਝ ਲੋਕਾਂ ਨੇ ਮੇਰੇ ਪ੍ਰਭੂ ਦਾ ਸ਼ਰੀਰ ਲੈ ਲਿਆ ਹੈ, ਤੇ ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਉਸਨੂੰ ਕਿਥੇ ਰੱਖਿਆ ਹੈ।”
14وقتی این را گفت به عقب برگشت و عیسی را دید که در آنجا ایستاده است ولی او را نشناخت.
14ਜਦੋਂ ਉਸਨੇ ਇਹ ਆਖਿਆ ਅਤੇ ਆਸੇ-ਪਾਸੇ ਮੁਡ਼ੀ, ਤਾਂ ਉਥੇ ਉਸਨੇ ਯਿਸੂ ਨੂੰ ਖਢ਼ਿਆਂ ਵੇਖਿਆ ਪਰ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਹੀ ਹੈ।
15عیسی به او گفت: «ای زن، چرا گریه می کنی؟ به دنبال چه کسی می گردی؟» مریم به گمان اینکه او باغبان است به او گفت: «ای آقا، اگر تو او را برده ای به من بگو او را کجا گذاشته ای تا من او را ببرم.»
15ਯਿਸੂ ਨੇ ਉਸਨੂੰ ਕਿਹਾ, “ਮੇਰੀ ਪਿਆਰੀ ਔਰਤ, ਤੂੰ ਕਿਉਂ ਰੋ ਰਹੀ ਹੈ? ਅਤੇ ਤੂੰ ਕਿਸ ਨੂੰ ਲਭ ਰਹੀ ਹੈਂ?” ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ ਦਾ ਮਾਲੀ ਹੈ, ਅਤੇ ਉਸਨੂੰ ਆਖਿਆ, “ਜਨਾਬ, ਜੇ ਤੁਸੀਂ ਉਸਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਕਿ ਤੁਸੀਂ ਉਸਨੂੰ ਕਿਥੇ ਰੱਖਿਆ ਹੈ। ਤਾਂ ਜੋ ਮੈਂ ਜਾ ਸਕਾਂ ਅਤੇ ਉਸਨੂੰ ਲੈ ਲਵਾਂ।”
16عیسی گفت: «ای مریم.» مریم برگشت و گفت: «ربونی» (یعنی ای استاد).
16ਯਿਸੂ ਨੇ ਉਸਨੂੰ ਆਖਿਆ, “ਮਰਿਯਮ।” ਮਰਿਯਮ ਮੁਡ਼ੀ ਅਤੇ ਯਿਸੂ ਵੱਲ ਤਕਿਆ ਅਤੇ ਇਬਰਾਨੀ ਭਾਸ਼ਾ ਵਿੱਚ ਬੋਲੀ, “ਰੱਬੋਨੀ” ਭਾਵ “ਗੁਰੂ।”
17عیسی به او گفت: «به من دست نزن زیرا هنوز به نزد پدر بالا نرفته ام اما پیش برادران من برو و به آنها بگو که اکنون پیش پدر خود و پدر شما و خدای خود و خدای شما بالا می روم.»
17ਯਿਸੂ ਨੇ ਉਸਨੂੰ ਆਖਿਆ, “ਮੈਨੂੰ ਨਾ ਫ਼ਡ਼! ਅਜੇ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ। ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਨ੍ਹਾਂ ਨੂੰ ਇਹ ਦੱਸ: ਮੈਂ ਵਾਪਸ ਆਪਣੇ ਅਤੇ ਤੇਰੇ ਪਿਤਾ ਕੋਲ ਜਾ ਰਿਹਾ ਹਾਂ। ਮੇਰੇ ਪਰਮੇਸ਼ੁਰ ਅਤੇ ਤੇਰੇ ਪਰਮੇਸ਼ੁਰ ਕੋਲ।”
18مریم مَجدَلیّه پیش شاگردان رفت و به آن ها گفت: «من خداوند را دیده ام.» و سپس پیغام او را به آنها رسانید.
18ਮਰਿਯਮ ਮਗਦਲੀਨੀ ਚੇਲਿਆਂ ਕੋਲ ਗਈ ਅਤੇ ਉਨ੍ਹਾਂ ਨੂੰ ਜਾਕੇ ਦਸਿਆ, “ਮ੍ਮੈਂ ਪ੍ਰਭੂ ਨੂੰ ਵੇਖਿਆ ਹੈ।” ਅਤੇ ਉਸਨੇ ਉਨ੍ਹਾਂ ਨੂੰ ਉਹ ਗੱਲਾਂ ਵੀ ਦਸੀਆਂ ਜੋ ਯਿਸੂ ਨੇ ਉਸਨੂੰ ਆਖੀਆਂ ਸਨ।
19در غروب روز یکشنبه وقتی شاگردان از ترس یهودیان در پشت درهای بسته به دور هم جمع شده بودند عیسی آمده در میان آنها ایستاد و گفت: «سلام بر شما باد.»
19ਉਸੇ ਦਿਨ ਦੀ ਸ਼ਾਮ, ਹਫ਼ਤੇ ਦੇ ਪਹਿਲੇ ਦਿਨ, ਸਾਰੇ ਚੇਲੇ ਇਕਸਾਥ ਇਕੱਤਰ ਹੋਏ। ਉਨ੍ਹਾਂ ਨੇ ਸਾਰੇ ਦਰਵਾਜੇ ਬੰਦ ਕਰ ਲਏ ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸਨ। ਤਦ ਯਿਸੂ ਉਨ੍ਹਾਂ ਕੋਲ ਆਕੇ ਉਨ੍ਹਾਂ ਸਾਮ੍ਹਣੇ ਖਢ਼ਾ ਹੋ ਗਿਆ ਅਤੇ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।”
20و بعد دست ها و پهلوی خود را به آنها نشان داد. وقتی شاگردان، خداوند را دیدند بسیار شاد شدند.
20ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸਦੇ ਚੇਲਿਆਂ ਨੂੰ ਆਪਣੇ ਹੱਥ ਅਤੇ ਆਪਣੀ ਵਖੀ ਵਿਖਾਈ। ਚੇਲੇ ਪ੍ਰਭੂ ਨੂੰ ਵੇਖਕੇ ਬਡ਼ੇ ਪ੍ਰਸੰਨ ਹੋਏ।
21عیسی باز هم گفت: «سلام بر شما باد! همان طور که پدر مرا فرستاد من نیز شما را می فرستم.»
21ਤਦ ਯਿਸੂ ਨੇ ਮੁਡ਼ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ! ਮੈਂ ਤੁਹਾਨੂੰ ਭੇਜ ਰਿਹਾ ਹਾਂ ਜਿਵੇਂ ਪਿਤਾ ਨੇ ਮੈਨੂੰ ਘਲਿਆ ਹੈ।”
22بعد از گفتن این سخن، عیسی بر آنها دمید و گفت: «روح القدس را بیابید،
22ਮਗਰੋਂ ਯਿਸੂ ਨੇ ਇਹ ਆਖਿਆ ਉਸਨੇ ਆਪਣੇ ਚੇਲਿਆਂ ਉੱਪਰ ਫ਼ੂਕ ਮਾਰੀ। ਯਿਸੂ ਨੇ ਆਖਿਆ, “ਪਵਿੱਤਰ ਆਤਮਾ ਪ੍ਰਾਪਤ ਕਰੋ।
23گناهان کسانی را که ببخشید بخشیده می شود و آنانی را که نبخشید، بخشیده نخواهد شد.»
23ਜਦੋਂ ਤੁਸੀਂ ਲੋਕਾਂ ਦੇ ਪਾਪ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਤੇ ਜੇ ਤੁਸੀਂ ਉਨ੍ਹਾਂ ਦੇ ਪਾਪਾਂ ਨੂੰ ਨਾ ਬਖਸ਼ੋਂਗੇ ਤਾਂ ਉਨ੍ਹਾਂ ਦੇ ਪਾਪ ਬਖਸ਼ੇ ਨਹੀਂ ਜਾਣਗੇ।”
24یکی از دوازده شاگرد یعنی توما که به معنی دوگانگی است موقعی که عیسی آمد با آن ها نبود.
24ਜਦ ਯਿਸੂ ਉਨ੍ਹਾਂ ਕੋਲ ਆਇਆ ਤਾਂ ਥੋਮਾਂ, ਜਿਸਨੂੰ ਦੀਦੁਮਸ ਵੀ ਆਖਦੇ ਸਨ, ਉਥੇ ਚੇਲਿਆਂ ਵਿੱਚ ਨਹੀਂ ਸੀ। ਥੋਮਾਂ ਉਨ੍ਹਾਂ ਬਰ੍ਹਾਂ ਵਿੱਚੋਂ ਇੱਕ ਸੀ।
25پس وقتی که دیگر شاگردان به او گفتند: «ما خداوند را دیده ایم»، او گفت: «من تا جای میخ ها را در دستش نبینم و تا انگشت خود را در جای میخ ها و دستم را در پهلویش نگذارم باور نخواهم کرد.»
25ਦੂਜੇ ਚੇਲਿਆਂ ਨੇ ਥੋਮਾਂ ਨੂੰ ਦਸਿਆ, “ਅਸੀਂ ਪ੍ਰਭੂ ਦੇ ਦਰਸ਼ਨ ਕੀਤੇ ਹਨ।” ਥੋਮਾ ਨੇ ਕਿਹਾ, “ਮੈਂ ਉਦੋਂ ਤੱਕ ਯਕੀਨ ਨਹੀਂ ਕਰਾਂਗਾ ਜਦ ਤੱਕ ਮੈਂ ਉਸਦੇ ਹੱਥਾਂ ਵਿੱਚ ਮੇਖਾਂ ਦੇ ਚਿੰਨ੍ਹ ਤੇ ਛੇਦ ਨਾ ਵੇਖਾਂ ਅਤੇ ਆਪਣੀ ਉਂਗਲ ਉਨ੍ਹਾਂ ਥਾਵਾਂ ਵਿੱਚ ਪਾਕੇ ਨਾ ਵੇਖ ਲਵਾਂ ਜਿਥੇ ਮੇਖਾਂ ਗਡ੍ਡੀਆਂ ਗਈਆਂ ਸਨ ਅਤੇ ਆਪਣਾ ਹੱਥ ਉਸਦੀ ਵਖੀ ਤੇ ਨਾ ਰਖ ਲਵਾਂ।’
26بعد از هشت روز، وقتی شاگردان بار دیگر با هم بودند و توما هم با آنها بود، با وجود اینکه درها بسته بود، عیسی به درون آمد و در میان آنها ایستاد و گفت: «سلام بر شما باد.»
26ਇੱਕ ਹਫ਼ਤੇ ਬਾਦ ਚੇਲੇ ਉਸੇ ਘਰ ਵਿੱਚ ਫਿਰ ਇਕੱਤਰ ਹੋਏ। ਥੋਮਾਂ ਉਨ੍ਹਾਂ ਦੇ ਨਾਲ ਸੀ। ਦਰ੍ਵਾਜ਼ੇ ਬੰਦ ਸਨ ਪਰ ਯਿਸੂ ਉਨ੍ਹਾਂ ਵਿੱਚ ਫ਼ਿਰ ਆਣਕੇ ਖਢ਼ਾ ਹੋ ਗਿਆ ਅਤੇ ਆਖਿਆ, “ਸ਼ਾਂਤੀ ਤੁਹਾਡੇ ਨਾਲ ਹੋਵੇ।”
27و بعد به توما گفت: «انگشت خود را به اینجا بیاور، دست های مرا ببین، دست خود را بر پهلوی من بگذار و دیگر بی ایمان نباش بلکه ایمان داشته باش.»
27ਤਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲ ਇਥੇ ਰਖ, ਅਤੇ ਮੇਰੇ ਹੱਥਾਂ ਵੱਲ ਵੇਖ। ਆਪਣਾ ਹੱਥ ਮੇਰੀ ਵਖੀ ਤੇ ਰਖ। ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।”
28توما گفت: «ای خداوند من و ای خدای من.»
28ਥੋਮਾ ਨੇ ਯਿਸੂ ਨੂੰ ਆਖਿਆ, “ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ।”
29عیسی گفت: «آیا تو به خاطر اینکه مرا دیده ای ایمان آوردی؟ خوشا به حال کسانی که مرا ندیده اند و ایمان می آورند.»
29ਯਿਸੂ ਨੇ ਥੋਮਾ ਨੂੰ ਕਿਹਾ, “ਤੂੰ ਜੋ ਮੈਨੂੰ ਵੇਖਿਆ ਇਸ ਕਰਕੇ ਪਰਤੀਤ ਕੀਤੀ ਹੈ। ਧੰਨ ਉਹ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਫ਼ਿਰ ਵੀ ਪਰਤੀਤ ਕੀਤੀ।”
30عیسی معجزات بسیار دیگری در حضور شاگردان خود انجام داد که در این کتاب نوشته نشد.ولی اینقدر نوشته شد تا شما ایمان بیاورید که عیسی، مسیح و پسر خداست و تا ایمان آورده بوسیلۀ نام او صاحب زندگی ابدی شوید.
30ਯਿਸੂ ਨੇ ਹੋਰ ਵੀ ਕਈ ਕਰਿਸ਼ਮੇ ਕੀਤੇ ਜਿਹਡ਼ੇ ਉਸਦੇ ਚੇਲਿਆਂ ਨੇ ਵੇਖੇ। ਉਹ ਕਰਿਸ਼ਮੇ ਇਸ ਪੁਸਤਕ ਵਿੱਚ ਨਹੀ ਲਿਖੇ ਗਏ ਹਨ।
31ولی اینقدر نوشته شد تا شما ایمان بیاورید که عیسی، مسیح و پسر خداست و تا ایمان آورده بوسیلۀ نام او صاحب زندگی ابدی شوید.
31ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ ਕਿ ਯਿਸੂ ਹੀ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈ। ਅਤੇ ਪਰਤੀਤ ਕਰਕੇ, ਉਸਦੇ ਨਾਂ ਰਾਹੀਂ ਤੁਸੀਂ ਜੀਵਨ ਖੱਟ ਸਕੋ।