1تقدیم به عالیجناب تِیوفیلوس:
تا به حال نویسندگان بسیاری به نوشتن شرح وقایعی که در بین ما رخ داده است، اقدام کرده اند
1ਪਿਆਰੇ ਥਿਉਫ਼ਿਲੁਸ, ਜੋ ਘਟਨਾਵਾਂ ਸਾਡੇ ਦਰਮਿਆਨ ਵਾਪਰੀਆਂ ਹਨ, ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਹੈ।
2و آنچه را که بوسیلۀ شاهدان عینی اولیه و صاحبان آن پیام به ما رسیده است به قلم آورده اند.
2ਜੋ ਕੁਝ ਅਸੀਂ ਦੂਜਿਆਂ ਕੋਲੋਂ ਸਿਖਿਆ ਉਨ੍ਹਾਂ ਨੇ ਵੀ ਉਹੀ ਗੱਲਾਂ ਲਿਖੀਆਂ ਹਨ। ਇਹ ਉਨ੍ਹਾਂ ਵੱਲੋਂ ਹੈ ਜਿਨ੍ਹਾਂ ਨੇ ਮੁਢੋਂ ਹੀ ਇਹ ਵਾਪਰਦਿਆਂ ਆਪਣੀ ਅਖ੍ਖੀਂ ਵੇਖਿਆ ਅਤੇ ਜਿਨ੍ਹਾਂ ਨੇ ਪ੍ਰਭੂ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾ ਕੇ ਪ੍ਰਭੂ ਦੀ ਸੇਵਾ ਕੀਤੀ।
3من نیز به نوبۀ خود، به عنوان کسی که جریان کامل این وقایع را جزء به جزء مطالعه و بررسی کرده است، صلاح دیدم که این پیش آمد ها را به ترتیب تاریخ وقوع برای تو بنویسم
3ਮਾਣ ਯੋਗ ਥਿਉਫ਼ਿਲੁਸ, ਕਿਉਂਕਿ ਮੈਂ ਮੁਢ ਤੋਂ ਹੀ ਇਸ ਸਭ ਕਾਸੇ ਦਾ ਬਡ਼ੇ ਧਿਆਨ ਨਾਲ ਅਧਿਐਨ ਕੀਤਾ ਹੈ, ਇਸ ਲਈ ਮੈਂ ਮਹਿਸੂਸ ਕੀਤਾ ਕਿ ਮੈਂ ਤੈਨੂੰ ਇਹ ਸਭ ਕਰਮਵਾਰ ਦੱਸਾਂ ਕਿ ਇਹ ਕਿਵੇਂ ਵਾਪਰਿਆ।
4تا به حقیقت همۀ مطالبی که از آن اطلاع یافته ای پی ببری.
4ਤਾਂ ਜੋ ਤੁਸੀਂ ਜਾਣ ਸਕੋਂ ਕਿ ਤੁਹਾਨੂੰ ਜੋ ਕੁਝ ਵੀ ਸਿਖਾਇਆ ਗਿਆ ਹੈ ਉਹ ਸਭ ਸੱਚ ਹੈ।
5در زمان سلطنت هیرودیس، پادشاه یهودیه، کاهنی به نام زکریا از فرقۀ اَبِیا زندگی می کرد. همسر او نیز از خاندان هارون بود و اِلیزابِت نام داشت.
5ਉਨ੍ਹਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਯਾ ਵਿੱਚ ਰਾਜ ਕਰਦਾ ਸੀ, ਉਥੇ ਜ਼ਕਰਯਾਹ ਨਾਉਂ ਦਾ ਇੱਕ ਜਾਜਕ ਸੀ। ਉਹ ਅਬੀਯਾਹ ਦੇ ਜਾਜਕ ਸਮੂਹ ਵਿੱਚੋਂ ਸੀ ਅਤੇ ਉਸਦੀ ਪਤਨੀ ਦਾ ਨਾਉਂ ਇਲੀਸਬਤ ਸੀ ਅਤੇ ਉਹ ਆਰੋਨ ਦੇ ਖਾਨਦਾਨ ਵਿੱਚੋਂ ਸੀ।
6این دو نفر در نظر خدا درستکار بودند و بدون کوتاهی، کلیه احکام و اوامر خداوند را رعایت می کردند.
6ਉਹ ਦੋਨੋਂ ਜੀਅ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਬਡ਼ੇ ਚੰਗੇ ਸਨ, ਉਨ੍ਹਾਂ ਨੇ ਪ੍ਰਭੂ ਦੇ ਸਾਰੇ ਆਦੇਸ਼ਾਂ ਅਤੇ ਅਸੂਲਾਂ ਨੂੰ ਬਡ਼ੇ ਧਿਆਨ ਨਾਲ ਮੰਨਿਆ। ਉਹ ਦੋਨੋ ਜਨੇ ਦੋਸ਼ ਰਹਿਤ ਸਨ।
7اما فرزندی نداشتند زیرا اِلیزابِت نازا بود و هر دو سالخورده بودند.
7ਪਰ ਜ਼ਕਰਯਾਹ ਅਤੇ ਇਲੀਸਬਤ ਦੇ ਕੋਈ ਔਲਾਦ ਨਹੀਂ ਸੀ। ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਵੱਡੀ ਉਮਰ ਦੇ ਸਨ।
8چون نوبت خدمت روزانه در عبادتگاه به فرقۀ زکریا رسید، او به عنوان کاهن مشغول انجام وظایف خود شد.
8ਜ਼ਕਰਯਾਹ ਆਪਣੇ ਸਮੂਹ ਲਈ ਮੰਦਰ ਵਿੱਚ ਜਾਜਕ ਦੇ ਤੌਰ ਤੇ ਕਾਰਜ ਕਰਦਾ ਸੀ। ਉਹ ਉਥੇ ਪਰਮੇਸ਼ੁਰ ਨੂੰ ਸੇਵਾ ਭੇਟ ਕਰਨ ਲਈ ਉਪਸਥਿਤ ਸੀ।
9مطابق رسوم کاهنان قرعه به نام او برآمد که به قدس الاقداس عبادتگاه وارد شود و بُخُور بسوزاند.
9ਜਦੋਂ ਉਸਦੇ ਸਮੂਹ ਦੀ ਵਾਰੀ ਆਈ, ਤਾਂ ਉਸਨੂੰ ਰਿਵਾਜ਼ ਦੇ ਮੁਤਾਬਿਕ ਪਰਚੀਆਂ ਪਾਕੇ ਪ੍ਰਭੂ ਦੇ ਮੰਦਰ ਵਿੱਚ ਜਾਕੇ ਧੂਪ ਧੁਖਾਉਣ ਲਈ ਚੁਣਿਆ ਗਿਆ ਸੀ।
10در وقت سوزاندن بُخُور، تمام جماعت در بیرون ایستاده و دست به دعا برداشته بودند.
10ਜਿਸ ਵਕਤ ਧੂਪ ਧੁਖਾਉਣ ਦਾ ਵੇਲਾ ਸੀ, ਸਾਰੇ ਲੋਕ ਇਕਠ੍ਠੇ ਹੋਕੇ ਮੰਦਰ ਦੇ ਬਾਹਰ ਪ੍ਰਾਰਥਨਾ ਕਰ ਰਹੇ ਸਨ।
11در آنجا فرشتۀ خداوند به او ظاهر شد و در سمت راست بخور سوز ایستاد.
11ਤਦ ਜ਼ਕਰ੍ਯਾਹ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਪ੍ਰਭੂ ਦਾ ਇੱਕ ਦੂਤ ਖਲੋਤਾ ਦਿਖਿਆ।
12زکریا از دیدن این منظره تکانی خورد و ترسید.
12ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬਡ਼ਾ ਘਬਰਾ ਗਿਆ ਅਤੇ ਡਰ ਨੇ ਉਸਨੂੰ ਘੇਰ ਲਿਆ।
13اما فرشته به او گفت: «ای زکریا، نترس. دعاهای تو مستجاب شده و همسرت اِلیزابِت برای تو پسری خواهد زایید و او را یحیی خواهی نامید.
13ਫ਼ੇਰ ਪ੍ਰਭੂ ਦੇ ਦੂਤ ਨੇ ਉਸਨੂੰ ਕਿਹਾ, “ਜ਼ਕਰਯਾਹ ਡਰ ਨਾ! ਤੇਰੀ ਪ੍ਰਾਰਥਨਾ ਪ੍ਰਭੂ ਨੇ ਸੁਣ ਲਈ ਹੈ। ਤੇਰੀ ਪਤਨੀ ਇਲੀਸਬਤ ਇੱਕ ਬੱਚੇ ਨੂੰ ਜਨਮ ਦੇਵੇਗੀ। ਅਤੇ ਤੂੰ ਉਸਦਾ ਨਾਮ ਯੂਹੰਨਾ ਰੱਖੀਂ।
14خوشی و سُرُور نصیب تو خواهد بود و بسیاری از تولد او شادمان خواهند شد.
14ਤੈਨੂੰ ਬਡ਼ੀ ਖੁਸ਼ੀ ਅਤੇ ਅਨੰਦ ਮਿਲੇਗਾ ਅਤੇ ਬਹੁਤ ਸਾਰੇ ਹੋਰ ਲੋਕ ਵੀ ਯੂਹੰਨਾ ਦੀ ਆਮਦ ਤੇ ਖੁਸ਼ ਹੋਣਗੇ।
15زیرا او در نظر خداوند بزرگ خواهد بود و هرگز به شراب و باده لب نخواهد زد. از همان ابتدای تولد از روح القدس پُر خواهد بود
15ਕਿਉਂਕਿ ਉਹ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਮਹਾਨ ਹੋਵੇਗਾ। ਉਹ ਕਦੇ ਵੀ ਕੋਈ ਮੈਅ ਜਾਂ ਨਸ਼ੀਲੀ ਚੀਜ਼ ਨਹੀਂ ਪੀਵੇਗਾ। ਅਤੇ ਉਹ ਆਪਣੀ ਮਾਤਾ ਦੀ ਕੁਖੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਪੈਦਾ ਹੋਵੇਗਾ।
16و بسیاری از بنی اسرائیل را بسوی خداوند، خدای آنها باز خواهد گردانید.
16ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਉਨ੍ਹਾਂ ਦੇ ਪਰਮੇਸ਼ੁਰ ਵੱਲ ਵਾਪਸ ਲਿਆਵੇਗਾ।
17با روح و قدرت الیاس مانند پیشاهنگی در حضور خدا قدم خواهد زد تا پدران و فرزندان را آشتی دهد و سرکشان را به راه نیکان آورد و مردمانی مستعد برای خداوند آماده سازد.»
17ਯੂਹੰਨਾ ਖੁਦ ਪ੍ਰਭੂ ਦੇ ਅੱਗੇ-ਅੱਗੇ ਚੱਲੇਗਾ। ਅਤੇ ਉਹ ਏਲੀਯਾਹ ਵਾਂਗ ਹੀ ਸ਼ਕਤੀਸ਼ਾਲੀ ਹੋਵੇਗਾ। ਉਸ ਕੋਲ ਉਹ ਆਤਮਾ ਹੋਵੇਗਾ ਜੋ ਏਲੀਯਾਹ ਕੋਲ ਸੀ। ਉਹ ਪਿਤਾ ਅਤੇ ਉਸਦੇ ਬਚਿਆਂ ਵਿੱਚਕਾਰ ਸ਼ਾਂਤੀ ਪੈਦਾ ਕਰੇਗਾ। ਜਿਹਡ਼ੇ ਪਰਮੇਸ਼ੁਰ ਦੀ ਪਾਲਣਾ ਨਹੀਂ ਕਰਦੇ ਉਹ ਉਨ੍ਹਾਂ ਦੀਆਂ ਸੋਚਾਂ ਨੂੰ ਧਰਮੀ ਲੋਕਾਂ ਦੀਆਂ ਸੋਚਾਂ ਵਿੱਚ ਬਦਲ ਦੇਵੇਗਾ, ਉਹ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇਗਾ।”
18زکریا به فرشته گفت: «چطور می توانم این را باور کنم؟ من پیر هستم و زنم نیز سالخورده است.»
18ਜ਼ਕਰਯਾਹ ਨੇ ਦੂਤ ਨੂੰ ਪੁੱਛਿਆ, “ਮੈਨੂੰ ਕਿਵੇਂ ਪਤਾ ਲੱਗੇ ਕਿ ਜੋ ਤੂੰ ਆਖਿਆ ਹੈ ਉਹ ਸੱਚ ਹੈ ਕਿਉਂਕਿ ਮੇਰੀ ਪਤਨੀ ਅਤੇ ਮੈਂ ਖੁਦ ਕਾਫ਼ੀ ਬੁਢੇ ਹੋ ਗਏ ਹਾਂ।”
19فرشته به او جواب داد: «من جبرائیل هستم که در حضور خدا می ایستم و فرستاده شده ام که با تو صحبت کنم و این مژده را به تو برسانم.
19ਦੂਤ ਨੇ ਫ਼ਰਮਾਇਆ, “ਮੈਂ ਜ਼ਿਬਰਾਏਲ ਹਾਂ ਜੋ ਕਿ ਪਰਮੇਸ਼ੁਰ ਦੇ ਸਾਮ੍ਹਣੇ ਹਾਜ਼ਰ ਰਹਿੰਦਾ ਹੈ। ਮੈਨੂੰ ਤੇਰੇ ਨਾਲ ਗੱਲਾਂ ਕਰਨ ਅਤੇ ਤੈਨੂੰ ਇਹ ਖੁਸ਼-ਖਬਰੀ ਦੱਸਣ ਲਈ ਭੇਜਿਆ ਗਿਆ ਹੈ।
20پس توجه کن: تو تا هنگام وقوع این امور گنگ خواهی شد و نیروی تکلم را از دست خواهی داد، زیرا سخنان مرا که در وقت مقرر تمام خواهد شد باور نکردی.»
20ਹੁਣ ਸੁਣ, ਜਦੋਂ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਚੁੱਪ ਰਹੇਂਗਾ ਅਤੇ ਬੋਲਣ ਦੇ ਯੋਗ ਨਹੀਂ ਹੋਵੇਂਗਾ। ਕਿਉਂਕਿ ਤੂੰ ਮੇਰੀਆਂ ਆਖੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ, ਜਿਹਡ਼ੀਆਂ ਨਿਯੁਕਤ ਸਮੇਂ ਤੇ ਪੂਰੀਆਂ ਹੋਣਗੀਆਂ।”
21جماعتی که منتظر زکریا بودند از اینکه او آن همه وقت در قدس الاقداس عبادتگاه ماند متعجب گشتند.
21ਬਾਹਰ ਲੋਕ ਅਜੇ ਵੀ ਜ਼ਕਰਯਾਹ ਦਾ ਇੰਤਜ਼ਾਰ ਕਰ ਰਹੇ ਸਨ। ਉਹ ਹੈਰਾਨ ਸਨ ਕਿ ਉਸਨੇ ਮੰਦਰ ਅੰਦਰ ਇੰਨਾ ਸਮਾਂ ਲਾਇਆ।
22وقتی بیرون آمد و قوت سخن گفتن نداشت، آنها فهمیدند که در قدس الاقداس عبادتگاه چیزی دیده است و چون نمی توانست حرف بزند به اشاره مطلب خود را می فهماند.
22ਜਦੋਂ ਉਹ ਬਾਹਰ ਆਇਆ ਤਾਂ ਉਹ ਲੋਕਾਂ ਨਾਲ ਗੱਲ ਨਾ ਕਰ ਸਕਿਆ। ਉਸਨੇ ਮੰਦਰ ਵਿੱਚ ਕੋਈ ਦਰਸ਼ਨ ਵੇਖਿਆ ਸੀ, ਕਿਉਂਕਿ ਉਹ ਗੂੰਗਾ ਹੋ ਗਿਆ ਸੀ ਅਤੇ ਉਹ ਸਿਰਫ਼ ਲੋਕਾਂ ਨਾਲ ਇਸ਼ਾਰੇ ਹੀ ਕਰ ਸਕਿਆ।
23زکریا وقتی که دورۀ خدمت کهانت خود را به انجام رسانید به خانه بازگشت.
23ਜਦੋਂ ਉਸਦੀ ਸੇਵਾ ਮੁਕੰਮਲ ਹੋ ਗਈ ਤਾਂ ਉਹ ਘਰ ਵਾਪਿਸ ਮੁਡ਼ ਆਇਆ।
24بعد از آن همسرش اِلیزابِت حامله شد و مدت پنج ماه از مردم گوشه گیری کرد و با خود می گفت:
24ਫ਼ਿਰ ਕੁਝ ਦਿਨਾਂ ਪਿਛੋਂ ਉਸਦੀ ਪਤਨੀ ਇਲੀਸਬਤ ਗਰਭਵਤੀ ਹੋ ਗਈ ਅਤੇ ਉਹ ਪੰਜ ਮਹੀਨਿਆਂ ਵਾਸਤੇ ਘਰੋਂ ਬਾਹਰ ਨਾ ਗਈ। ਉਸਨੇ ਆਖਿਆ,
25«این کار را خداوند برای من کرده است و با این لطف خود رسوایی مرا پیش مردم از میان برداشته است.»
25“ਪ੍ਰਭੂ ਨੇ ਮੇਰੀ ਹਾਲਤ ਵੇਖੀ ਸੀ ਅਤੇ ਹੁਣ ਮੇਰੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ। ਉਸਨੇ ਲੋਕਾਂ ਅੱਗੇ ਮੇਰਾ ਬਾਂਝ ਹੋਣ ਦਾ ਕਲੰਕ ਦੂਰ ਕਰਨ ਲਈ ਕਾਰਵਾਈ ਕੀਤੀ।” ਕੁਆਰੀ ਮਰਿਯਮ
26در ماه ششم جبرائیل فرشته از جانب خدا به شهری به نام ناصره، که در ولایت جلیل واقع است
26[This verse may not be a part of this translation]
27به نزد باکره ای که نامزد مردی به نام یوسف ـ از خاندان داود ـ بود فرستاده شد. نام این دختر مریم بود.
27[This verse may not be a part of this translation]
28فرشته وارد شد و به او گفت: «سلام، ای کسی که مورد لطف هستی، خداوند با توست.»
28ਦੂਤ ਉਸ ਕੁਡ਼ੀ ਕੋਲ ਆਇਆ ਅਤੇ ਆਖਿਆ, “ਮੁਬਾਰਕ ਹੋਵੇ! ਪ੍ਰਭੂ ਤੇਰੇ ਨਾਲ ਹੈ ਅਤੇ ਤੇਰੇ ਤੇ ਪ੍ਰਭੂ ਨੇ ਆਪਣੀ ਕਿਰਪਾ ਵਿਖਾਈ ਹੈ।”
29اما مریم از آنچه فرشته گفت بسیار پریشان شد و ندانست که معنی این سلام چیست.
29ਜਦੋਂ ਉਸਨੇ ਦੂਤ ਦੇ ਸ਼ਬਦ ਸੁਣੇ, ਉਹ ਪਰੇਸ਼ਾਨ ਹੋ ਗਈ ਅਤੇ ਘਬਰਾ ਗਈ। ਉਹ ਸੋਚਣ ਲੱਗੀ, “ਇਸ ਸ਼ੁਭਕਾਮਨਾ ਦਾ ਕੀ ਅਰਥ ਹੋਇਆ।”
30فرشته به او گفت: «ای مریم، نترس زیرا خداوند به تو لطف فرموده است.
30ਦੂਤ ਨੇ ਉਸਨੂੰ ਆਖਿਆ, “ਮਰਿਯਮ, ਤੂੰ ਘਬਰਾ ਨਾ, ਕਿਉਂਕਿ ਪ੍ਰਭੂ ਤੇਰੇ ਤੇ ਬਡ਼ਾ ਪ੍ਰਸੰਨ ਹੈ।
31تو حامله خواهی شد و پسری خواهی زایید و نام او را عیسی (یشوعه) خواهی گذاشت.
31ਅਤੇ ਵੇਖ! ਤੂੰ ਗਰਭਵਤੀ ਹੋਵੇਂਗੀ, ਅਤੇ ਇੱਕ ਪੁੱਤਰ ਪੈਦਾ ਕਰੇਂਗੀ ਅਤੇ ਉਸਦਾ ਨਾਉਂ ਯਿਸੂ ਰੱਖਣਾ।
32او بزرگ خواهد بود و به پسر خدای متعال ملقب خواهد شد، خداوند، خدا تخت پادشاهی جدش داود را به او عطا خواهد فرمود.
32ਉਹ ਮਹਾਨ ਹੋਵੇਗਾ ਅਤੇ ਲੋਕ ਉਸਨੂੰ ਅੱਤ ਉਚ੍ਚ ਪਰਮੇਸ਼ੁਰ ਦਾ ਪੁੱਤਰ ਆਖਣਗੇ। ਅਤੇ ਪ੍ਰਭੂ ਪਰਮੇਸ਼ੁਰ ਉਸਦੇ ਪਿਤਾ ਦਾਊਦ ਦਾ ਤਖਤ ਉਸਨੂੰ ਦੇਵੇਗਾ।
33او تا به ابد بر خاندان یعقوب فرمانروایی خواهد کرد و پادشاهی او هرگز پایانی نخواهد داشت.»
33ਉਹ ਹਮੇਸ਼ਾ ਲਈ ਇਸਰਾਏਲੀਆਂ ਤੇ ਹਕੂਮਤ ਕਰੇਗਾ ਅਤੇ ਉਸਦਾ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ।”
34مریم به فرشته گفت: «این چگونه ممکن است؟ من باهیچ مردی رابطه نداشته ام.»
34ਤਾਂ ਮਰਿਯਮ ਨੇ ਦੂਤ ਨੂੰ ਪੁੱਛਿਆ, “ਇਹ ਕਿਵੇਂ ਵਾਪਰੇਗਾ? ਮੈਂ ਤਾਂ ਅਜੇ ਕੁਆਰੀ ਹਾਂ!”
35فرشته به او جواب داد: «روح القدس بر تو خواهد آمد و قدرت خدای متعال بر تو سایه خواهد انداخت و به این سبب آن نوزاد مقدس، پسر خدا نامیده خواهد شد.
35ਦੂਤ ਨੇ ਮਰਿਯਮ ਨੂੰ ਕਿਹਾ, “ਪਵਿੱਤਰ ਆਤਮਾ ਤੇਰੇ ਕੋਲ ਆਵੇਗਾ ਅਤੇ ਅੱਤ ਉਚ੍ਚ ਪਰਮੇਸ਼ੁਰ ਦੀ ਸ਼ਕਤੀ ਤੇਰੇ ਉੱਪਰ ਆਪਣੀ ਪਰਛਾਈ ਢਾਲੇਗੀ ਅਤੇ ਇਸ ਲਈ ਜਿਹਡ਼ਾ ਪਵਿੱਤਰ ਬਾਲਕ ਪੈਦਾ ਹੋਣ ਵਾਲਾ ਹੈ, ਪਰਮੇਸ਼ੁਰ ਦਾ ਪੁੱਤਰ ਕਹਾਵੇਗਾ।
36بدان که خویشاوند تو اِلیزابِت در سن پیری پسری در رَحِم دارد و آن کسی که نازا به حساب می آمد، اکنون شش ماه از حاملگی او می گذرد.
36ਅਤੇ ਸੁਣ, ਤੇਰੀ ਰਿਸ਼ਤੇਦਾਰ ਇਲੀਸਬਤ ਵੀ ਗਰਭਵਤੀ ਹੈ। ਭਾਵੇਂ ਉਹ ਬਡ਼ੀ ਬੁਢੀ ਹੈ ਪਰ ਉਸਨੂੰ ਬੱਚਾ ਹੋਣ ਵਾਲਾ ਹੈ। ਇਹ ਔਰਤ, ਜਿਸਨੂੰ ਲੋਕ ਬਾਂਝ ਆਖਦੇ ਸਨ, ਇਸਨੂੰ ਗਰਭਵਤੀ ਹੋਈ ਨੂੰ ਛੇ ਮਹੀਨੇ ਹੋ ਗਏ ਹਨ!
37زیرا برای خدا هیچ چیز محال نیست.»
37ਕਿਉਂਕਿ ਪਰਮੇਸ਼ੁਰ ਲਈ ਕੁਝ ਵੀ ਅਸੰਭਵ ਨਹੀਂ ਹੈ।”
38مریم گفت: «من کنیز خداوند هستم، همانطور که تو گفتی بشود.» و فرشته از پیش او رفت.
38ਮਰਿਯਮ ਨੇ ਕਿਹਾ, “ਮੈਂ ਤਾਂ ਪ੍ਰਭੂ ਦੀ ਦਾਸੀ ਹਾਂ ਸੋ ਮੇਰੇ ਨਾਲ ਸਭ ਤੇਰੇ ਕਹੇ ਅਨੁਸਾਰ ਹੀ ਵਾਪਰੇ!” ਤਦ ਦੂਤ ਉਸ ਪਾਸੋਂ ਚਲਾ ਗਿਆ।
39در آن روزها مریم عازم سفر شد و با تیزی و شتاب به شهری واقع در کوهستان یهودیه رفت.
39ਮਰਿਯਮ ਤਿਆਰ ਹੋਈ ਅਤੇ ਛੇਤੀ ਹੀ ਯਹੂਦਿਯਾ ਦੇ ਪਹਾਡ਼ੀ ਇਲਾਕੇ ਦੇ ਇੱਕ ਨਗਰ ਨੂੰ ਗਈ।
40او به خانۀ زکریا داخل شد و به اِلیزابِت سلام داد.
40ਫ਼ਿਰ ਉਹ ਜ਼ਕਰਯਾਹ ਦੇ ਘਰ ਜਾ ਵਡ਼ੀ ਅਤੇ ਇਲੀਸਬਤ ਨੂੰ ਸਲਾਮ ਕੀਤਾ।
41وقتی اِلیزابِت سلام مریم را شنید بچه در رَحِمش تکان خورد. اِلیزابِت از روح القدس پُر شد
41ਜਦੋਂ ਇਲੀਸਬਤ ਨੇ ਮਰਿਯਮ ਦੀਆਂ ਸ਼ੁਭਕਾਮਨਾਵਾਂ ਸੁਣੀਆਂ ਤਾਂ ਉਸਦੀ ਕੁਝ ਵਿੱਚ ਬੱਚਾ ਨਚ੍ਚ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਈ।
42و با صدای بلند گفت: «تو در بین زنان متبارک هستی و مبارک است ثمرۀ رَحِم تو.
42ਉਸਨੇ ਉੱਚੀ ਅਵਾਜ਼ ਵਿੱਚ ਆਖਿਆ, “ਤੂੰ ਸਭ ਔਰਤਾਂ ਤੋਂ ਵਧੇਰੇ ਧੰਨ ਹੈ। ਅਤੇ ਉਹ ਜੋ ਬਾਲਕ ਤੈਨੂੰ ਪੈਦਾ ਹੋਵੇਗਾ ਉਹ ਵੀ ਧੰਨ ਹੈ।
43من کی هستم که مادر خداوندم به دیدنم بیاید؟
43ਮੇਰੇ ਪ੍ਰਭੂ ਦੀ ਮਾਤਾ ਦਾ ਮੇਰੇ ਕੋਲ ਆਉਣ ਦਾ ਭਾਗ ਮੈਨੂੰ ਕਿਵੇਂ ਪ੍ਰਾਪਤ ਹੋਇਆ!
44همینکه سلام تو به گوش من رسید، بچه از خوشی در رَحِم من تکان خورد.
44ਮੈਂ ਕਿੰਨੀ ਖੁਸ਼ਨਸੀਬ ਹਾਂ। ਜਦੋਂ ਮੈਂ ਤੇਰੀ ਅਵਾਜ਼ ਸੁਣੀ ਤਾਂ ਮੇਰੀ ਕੁਖ ਅੰਦਰਲਾ ਬੱਚਾ ਖੁਸ਼ੀ ਨਾਲ ਉਛਲ ਪਿਆ।
45خوشا بحال او که باور می کند زیرا وعدۀ خداوند برای او به انجام خواهد رسید.»
45ਤੂੰ ਸੱਚ-ਮੁੱਚ ਧੰਨ ਹੈ! ਕਿਉਂਕਿ ਤੂੰ ਵਿਸ਼ਵਾਸ ਕੀਤਾ ਹੈ ਕਿ, ਜਿਹਡ਼ੀਆਂ ਗੱਲਾਂ ਪ੍ਰਭੂ ਨੇ ਤੈਨੂੰ ਕਹੀਆਂ, ਉਹ ਜ਼ਰੂਰ ਪੂਰੀਆਂ ਹੋਣਗੀਆਂ।”
46مریم گفت:
«جان من خداوند را می ستاید
46ਤਾਂ ਮਰਿਯਮ ਨੇ ਕਿਹਾ,
47و روح من در نجات دهندۀ من، خدا، خوشی می کند،
47“ਮੇਰਾ ਆਤਮਾ ਪ੍ਰਭੂ ਦੀ ਉਸਤਤਿ ਕਰਦਾ ਹੈ ਮੇਰਾ ਦਿਲ ਬਡ਼ਾ ਖੁਸ਼ ਹੈ ਕਿਉਂਕਿ ਪ੍ਰਭੂ ਮੇਰਾ ਮੁਕਤੀਦਾਤਾ ਹੈ।
48چون او به کنیز ناچیز خود نظر لطف داشته است. از این پس همۀ نسلها مرا خوشبخت خواهند خواند،
48ਉਸਨੇ ਆਪਣੇ ਦੀਨ ਦਾਸੀ ਵੱਲ ਆਪਣਾ ਧਿਆਨ ਦਿੱਤਾ ਹੈ। ਹਾਂ, ਹੁਣ ਤੋਂ ਸਭ ਮੈਨੂੰ ਧੰਨ ਆਖਣਗੇ,
49زیرا آن قادر مطلق کارهای بزرگی برای من کرده است. نام او مقدس است.
49ਕਿਉਂਕਿ, ਇਸ ਸਰਬ ਸ਼ਕਤੀਮਾਨ ਨੇ ਮੇਰੇ ਲਈ ਮਹਾਨ ਕਾਰਜ ਕੀਤੇ ਹਨ ਅਤੇ ਉਸਦਾ ਨਾਮ ਪਵਿੱਤਰ ਹੈ।
50رحمت او پشت در پشت برای کسانی است که از او می ترسند.
50ਜਿਹਡ਼ੇ ਲੋਕ ਉਸਤੋਂ ਡਰਦੇ ਹਨ ਉਹ ਉਨ੍ਹਾਂ ਤੇ, ਅਤੇ ਉਨ੍ਹਾਂ ਦੀਆਂ ਉਲਾਦਾਂ ਤੇ ਮਿਹਰਬਾਨ ਹੁੰਦਾ ਹੈ।
51دست خداوند با قدرت کار کرده است، متکبران را با خیالات دلِ شان تار و مار کرده
51ਉਸਨੇ ਆਪਣੀਆਂ ਬਾਹਾਂ ਦੀ ਤਾਕਤ ਵਿਖਾਈ। ਉਸਨੇ ਹੰਕਾਰੀ ਲੋਕਾਂ ਨੂੰ ਉਨ੍ਹਾਂ ਦੀਆਂ ਹੰਕਾਰੀ ਸੋਚਾਂ ਨਾਲ ਖਿੰਡਾ ਦਿੱਤਾ।
52و زورمندان را از تختهای شان به زیر افگنده، و فروتنان را سربلند کرده است.
52ਉਸਨੇ ਸ਼ਕਤੀਸ਼ਾਲੀ ਹਾਕਮਾਂ ਨੂੰ ਉਨ੍ਹਾਂ ਦੇ ਸਿੰਘਾਸਨਾਂ ਤੋਂ ਹਟਾ ਦਿੱਤਾ ਹੈ ਅਤੇ ਉਸਨੇ ਦੀਨ ਲੋਕਾਂ ਨੂੰ ਉੱਚਾ ਉਠਾਇਆ।
53گرسنگان را با چیزهای نیکو سیر نموده و ثروتمندان را با دست خالی روانه کرده است.
53ਉਸਨੇ ਭੁਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾ ਦਿੱਤਾ ਅਤੇ ਅਮੀਰ ਲੋਕਾਂ ਨੂੰ ਖਾਲੀ ਹੱਥੀ ਭੇਜ ਦਿੱਤਾ।
54به خاطر محبت پایدار خود، از بندۀ خود اسرائیل حمایت کرده است،
54ਉਹ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਆਇਆ ਜਿਨ੍ਹਾਂ ਨੂੰ ਉਸਨੇ ਆਪਣੀ ਸੇਵਾ ਲਈ ਚੁਣਿਆ ਸੀ। ਉਸਨੇ ਸਾਨੂੰ ਆਪਣੀ ਮਿਹਰ ਵਿਖਾਈ ਤਾਂ ਜੋ ਅਸੀਂ ਉਸਨੂੰ ਯਾਦ ਰੱਖੀਏ।
55همانطور که به اجداد ما یعنی به ابراهیم و به اولاد او تا به ابد وعده داد.»
55ਇਸ ਤਰ੍ਹਾਂ ਉਸਨੇ ਸਾਡੇ ਪੁਰਖਿਆਂ, ਅਬਰਾਹਾਮ ਅਤੇ ਉਸਦੀਆਂ ਉਲਾਦਾਂ, ਨਾਲ ਕੀਤਾ ਵਚਨ ਸਦੀਵੀ ਪੂਰਾ ਕੀਤਾ।
56مریم در حدود سه ماه پیش اِلیزابِت ماند و بعد به منزل خود بازگشت.
56ਮਰਿਯਮ ਇਲੀਸਬਤ ਨਾਲ ਤਿੰਨ ਕੁ ਮਹੀਨੇ ਰਹੀ ਅਤੇ ਫ਼ਿਰ ਘਰ ਮੁਡ਼ ਆਈ।
57وقت زایمان اِلیزابِت فرارسید و پسری به دنیا آورد.
57ਜਦੋਂ ਇਲੀਸਬਤ ਦੇ ਜਣਨ ਦਾ ਵੇਲਾ ਆ ਗਿਆ ਤਾਂ ਉਸਦੇ ਘਰ ਇੱਕ ਪੁੱਤਰ ਨੇ ਜਨਮ ਲਿਤ੍ਤਾ।
58وقتی همسایگان و خویشاوندان او باخبر شدند که خداوند چه لطف بزرگی در حق او کرده است، مانند او شاد و خوشحال گشتند.
58ਜਦੋਂ ਉਸਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਪ੍ਰਭੂ ਨੇ ਉਸ ਉੱਪਰ ਆਪਣੀ ਮਹਾਨ ਦਯਾ ਵਿਖਾਈ ਹੈ ਤਾਂ ਉਹ ਉਸਦੇ ਨਾਲ ਜਸ਼ਨ ਮਨਾਉਣ ਲਈ ਆਏ।
59پس از یک هفته آمدند تا نوزاد را سنت نمایند و در نظر داشتند نام پدرش زکریا را بر او بگذارند.
59ਜਦੋਂ ਬਾਲਕ ਅਠਾਂ ਦਿਨਾਂ ਦਾ ਹੋ ਗਿਆ ਤਾਂ ਉਹ ਲੋਕ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸਦਾ ਨਾਉਂ ਜ਼ਕਰਯਾਹ ਰੱਖਣ ਲੱਗੇ, ਕਿਉਂਕਿ ਇਹੀ ਉਸਦੇ ਪਿਤਾ ਦਾ ਨਾਉਂ ਸੀ।
60اما مادرش گفت: «نخیر، نام او باید یحیی باشد.»
60ਪਰ ਉਸਦੀ ਮਾਤਾ ਨੇ ਆਖਿਆ, “ਨਹੀਂ! ਉਹ ਯੂਹੰਨਾ ਸਦਵਾਏਗਾ।
61آن ها گفتند: «اما در خاندان تو هیچ کس چنین نامی ندارد»،
61ਫ਼ਿਰ ਉਨ੍ਹਾਂ ਨੇ ਉਸਨੂੰ ਕਿਹਾ, “ਤੇਰੇ ਸਾਕਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਹੈ ਜੋ ਇਸ ਨਾਉਂ ਨਾਲ ਸਦਵਾਉਂਦਾ ਹੋਵੇ।”
62و با اشاره از پدرش پرسیدند که تصمیم او دربارۀ نام طفل چیست.
62ਤਦ ਉਨ੍ਹਾਂ ਨੇ ਉਸਦੇ ਪਿਤਾ ਵੱਲ ਇਸ਼ਾਰਾ ਕੀਤਾ “ਉਹ ਉਸਦਾ ਕੀ ਨਾਉਂ ਰੱਖਣਾ ਚਾਹੁੰਦਾ ਹੈ?”
63او لوحی خواست و در برابر تعجب همگی نوشت: «نام او یحیی است.»
63ਤਾਂ ਉਸਨੇ ਲਿਖਣ ਵਾਸਤੇ ਕੁਝ ਮੰਗਵਾਕੇ ਉਸ ਉੱਪਰ ਲਿਖਿਆ ਕਿ, ‘ਇਸਦਾ ਨਾਮ ਯੂਹੰਨਾ ਹੈ।” ਸਾਰੇ ਲੋਕ ਵੇਖਕੇ ਹੈਰਾਨ ਰਹਿ ਗਏ।
64ناگهان زبانش باز شد و به ستایش خدا پرداخت.
64ਫ਼ੇਰ ਤੁਰੰਤ ਹੀ ਉਸਦਾ ਮੂੰਹ ਖੁਲ੍ਹਿਆ ਅਤੇ ਉਸਦੀ ਜੀਭ ਢਿਲੀ ਹੋ ਗਈ ਅਤੇ ਉਸਨੇ ਪ੍ਰਭੂ ਦੀ ਉਸਤਤਿ ਕਰਨੀ ਸ਼ੁਰੂ ਕਰ ਦਿੱਤੀ।
65تمام همسایگان ترسیدند و کلیۀ این اخبار در سرتاسر کوهستان های یهودیه انتشار یافت.
65ਤਾਂ ਸਾਰੇ ਆਂਢੀ-ਗੁਆਂਢੀ ਇਹ ਵੇਖਕੇ ਘਬਰਾ ਗਏ ਅਤੇ ਯਹੂਦਿਯਾ ਦੇ ਸਾਰੇ ਪਹਾਡ਼ੀ ਖੇਤ੍ਰ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਚਰਚਾ ਕਰਨ ਲੱਗ ਪਏ।
66همۀ کسانی که این موضوع را شنیدند دربارۀ آن فکر می کردند و می گفتند: «این کودک چه خواهد شد؟ در واقع دست خداوند با اوست.»
66ਸਾਰੇ ਲੋਕ ਜਿਨ੍ਹਾਂ ਨੇ ਵੀ ਅਜਿਹੀਆਂ ਗੱਲਾਂ ਸੁਣੀਆਂ ਉਹ ਹੈਰਾਨ ਹੋਏ ਅਤੇ ਪੁੱਛਿਆ, “ਇਹ ਬੱਚਾ ਕਿਵੇਂ ਦਾ ਹੋਵੇਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਬੱਚੇ ਦੇ ਨਾਲ ਸੀ।
67پدر او زکریا، از روح القدس پُر شد و چنین پیشگویی کرد:
67ਤਦ ਯੂਹੰਨਾ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਉਹ ਲੋਕਾਂ ਨੂੰ ਦੱਸਦਾ ਕਿ ਭਵਿਖ ਵਿੱਚ ਕੀ ਵਾਪਰੇਗਾ:
68«خداوند، خدای اسرائیل را سپاس باد. زیرا به یاری قوم خود آمده و آنها را رهایی داده است.
68:ਉਸਤਤਿ ਹੋਵੇ ਇਸਰਾਏਲ ਦੇ ਪ੍ਰਭੂ ਦੀ, ਕਿਉਂ ਜੁ ਉਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ ਅਤੇ ਉਨ੍ਹਾਂ ਨੂੰ ਛੁਟਕਾਰਾ ਦਿੱਤਾ ਹੈ।
69از خاندان بندۀ خود داود، رهانندۀ نیرومندی بر افراشته است.
69ਉਸਨੇ ਸਾਨੂੰ ਆਪਣੇ ਸੇਵਕ ਦਾਊਦ ਦੇ ਪਰਿਵਾਰ ਵਿੱਚੋਂ ਸ਼ਕਤੀਸ਼ਾਲੀ ਮੁਕਤੀਦਾਤਾ ਬਖਸ਼ਿਆ ਹੈ।
70او از قدیم از زبان انبیای مقدس خود وعده داد
70ਉਸਨੇ ਅਜਿਹਾ ਉਸ ਵਾਦੇ ਲਈ ਕੀਤਾ ਜਿਹਡ਼ਾ ਉਸਨੇ ਬਹੁਤ ਪਹਿਲਾਂ ਆਪਣੇ ਨਬੀਆਂ ਰਾਹੀਂ ਕੀਤਾ ਸੀ।
71که ما را از دست دشمنان رهایی بخشد و از دست همه کسانی که از ما نفرت دارند آزاد سازد
71ਉਸਨੇ ਸਾਨੂੰ ਸਾਡੇ ਵੈਰੀਆਂ ਤੋਂ ਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਹੱਥਾਂ ਤੋਂ ਬਚਾਉਣ ਦਾ ਵਾਦਾ ਕੀਤਾ ਜੋ ਸਾਨੂੰ ਨਫ਼ਰਤ ਕਰਦੇ ਹਨ।
72و با پدران ما به رحمت رفتار نماید و پیمان مقدس خود را بخاطر آورد.
72ਪ੍ਰਭੂ ਨੇ ਵਾਦਾ ਕੀਤਾ ਸੀ ਕਿ ਉਹ ਸਾਡੇ ਪਿਉ-ਦਾਦਿਆਂ ਤੇ ਮਿਹਰਬਾਨ ਹੋਵੇਗਾ ਅਤੇ ਆਪਣੇ ਪਵਿੱਤਰ ਵਾਦੇ ਨੂੰ ਚੇਤੇ ਰੱਖੇਗਾ।
73برای پدر ما ابراهیم سوگند یاد کرد
73ਉਸਨੇ ਅਬਰਾਹਾਮ, ਸਾਡੇ ਪੂਰਵਜ ਨਾਲ ਇਕਰਾਰ ਕੀਤਾ
74که ما را از دست دشمنان نجات دهد و عنایت فرماید که او را بدون ترس
74ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਛੁਟਕਾਰਾ ਦੁਆਵੇਗਾ ਤਾਂ ਜੋ ਅਸੀਂ ਉਸਦੀ ਨਿਰਭੈ ਹੋਕੇ ਸੇਵਾ ਕਰ ਸਕੀਏ
75با پاکی و راستی تا زنده ایم عبادت نماییم.
75ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚ ਉਸਦੇ ਸਾਮ੍ਹਣੇ ਪਵਿੱਤਰ ਅਤੇ ਧਰਮੀ ਰਹਾਂਗੇ।
76و تو، ای فرزندم، پیامبر خدای متعال نامیده خواهی شد. زیرا پیش قدمهای خداوند خواهی رفت تا راه او را آماده سازی
76ਹੇ ਬਾਲਕ, ਹੁਣ ਤੂੰ ਅੱਤ ਉਚ੍ਚ ਪਰਮੇਸ਼ੁਰ ਦਾ ਨਬੀ ਅਖਵਾਏਂਗਾ ਕਿਉਂਕਿ ਤੂੰ ਪ੍ਰਭੂ ਦੇ ਅੱਗੇ-ਅੱਗੇ ਜਾਵੇਂਗਾ ਅਤੇ ਉਸ ਲਈ ਰਾਹ ਤਿਆਰ ਕਰੇਂਗਾ।
77و به قوم او خبر دهی که با آمرزش گناهان شان رستگار می شوند،
77ਅਤੇ ਤੂੰ ਉਸਦੇ ਲੋਕਾਂ ਨੂੰ ਦੱਸੇਂਗਾ ਕਿ ਉਹ ਆਪਣੇ ਪਾਪਾਂ ਦੀ ਮਾਫ਼ੀ ਰਾਹੀਂ ਬਚਾਏ ਜਾਣਗੇ।
78زیرا از رحمت و دلسوزی خدای ماست که آفتاب صبحگاهی از آسمان بر ما طلوع خواهد کرد
78ਸਾਡੇ ਪਰਮੇਸ਼ੁਰ ਦੀ ਮਹਾਨ ਦਯਾ ਦੇ ਕਾਰਣ, ਇੱਕ ਨਵੀਂ ਸਵੇਰ ਸਾਡੇ ਉੱਪਰ ਆਵੇਗੀ।
79تا بر کسانی که در تاریکی و در سایۀ مرگ به سر می برند بدرخشد و قدمهای ما را به راه صلح و سلامتی هدایت فرماید.»و اما طفل بزرگ می شد و در روح قوی می گشت و تا روزی که علناً به قوم اسرائیل ظاهر شد، در بیابان بسر می برد.
79ਇਹ ਨਵੀਂ ਸਵੇਰ ਉਨ੍ਹਾਂ ਲੋਕਾਂ ਤੇ ਚਮਕੇਗੀ ਜੋ ਹਨੇਰੇ ਅਤੇ ਮੌਤ ਦੇ ਪਰਛਾਵੇਂ ਵਿੱਚ ਰਹਿ ਰਹੇ ਹਨ। ਤਾਂ ਜੋ ਸਾਡੇ ਕਦਮ ਸ਼ਾਂਤੀ ਵੱਲ ਵਧ ਸਕਣ।”
80و اما طفل بزرگ می شد و در روح قوی می گشت و تا روزی که علناً به قوم اسرائیل ظاهر شد، در بیابان بسر می برد.
80ਇਉਂ ਉਹ ਛੋਟਾ ਬੱਚਾ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣਿਆ। ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ, ਉਜਾਡ਼ ਵਿੱਚ ਰਿਹਾ।