Dari

Punjabi: NT

Luke

11

1روزی عیسی در محلی به دعا مشغول بود. وقتی از دعا فارغ شد یکی از شاگردان به او گفت: «خداوندا، همانطور که یحیی به شاگردان خود یاد داده است، تو هم دعاکردن را به ما یاد بده.»
1ਇੱਕ ਵਾਰ ਯਿਸੂ ਕਿਸੇ ਥਾਂ ਤੇ ਪ੍ਰਾਰਥਨਾ ਕਰ ਰਿਹਾ ਸੀ। ਜਦੋਂ ਉਹ ਪ੍ਰਾਰਥਨਾ ਕਰ ਹਟਿਆ ਤਾਂ ਉਸਦੇ ਇੱਕ ਚੇਲੇ ਨੇ ਉਸਨੂੰ ਆਖਿਆ, “ਪ੍ਰਭੂ! ਸਾਨੂੰ ਪ੍ਰਾਰਥਨਾ ਕਰਨੀ ਸਿਖਾਵੋ ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਸਿਖਾਈ ਸੀ।”
2عیسی به ایشان فرمود: «هر وقت دعا می کنید بگویید: ای پدر، نام تو مقدس باد، پادشاهی تو بیاید.
2ਯਿਸੂ ਨੇ ਚੇਲਿਆਂ ਨੂੰ ਆਖਿਆ, “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਹ ਆਖੋ: ‘ਹੇ ਪਿਤਾ! ਤੇਰਾ ਨਾਮ ਹਮੇਸ਼ਾ ਪਵਿੱਤਰ ਮੰਨਿਆ ਜਾਵੇ, ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਰਾਜ ਆਵੇ।
3نان روزانۀ ما را هر روز به ما بده
3ਹਰ ਰੋਜ ਸਾਨੂੰ ਉਹ ਰੋਟੀ ਦੇ, ਜੋ ਸਾਨੂੰ ਲੋਡ਼ੀਦੀ ਹੈ।
4و گناهان ما را ببخش، زیرا ما نیز همه کسانی را که به ما بدی کرده اند می بخشیم و ما را از وسوسه ها دور نگهدار.»
4ਸਾਡੇ ਪਾਪ ਮਾਫ਼ ਕਰ ਕਿਉਂਕਿ ਜੋ ਸਾਡੇ ਨਾਲ ਗਲਤ ਕਰਦਾ ਹੈ ਅਸੀਂ ਵੀ ਹਰ ਉਸ ਮਨੁੱਖ ਨੂੰ ਖਿਮਾ ਕਰਦੇ ਹਾਂ ਅਤੇ ਸਾਨੂੰ ਪਰਖੇ ਨਾ ਜਾਣ ਦੇਵੀਂ।”‘
5سپس به ایشان گفت: «فرض کنید که یکی از شما دوستی داشته باشد و نیمه شب پیش آن دوست برود و بگوید: «ای دوست، سه دانه نان به من قرض بده.
5[This verse may not be a part of this translation]
6یکی از دوستانم که در سفر بود به خانۀ من داخل شده است و چیزی ندارم پیش او بگذارم.»
6[This verse may not be a part of this translation]
7و او از داخل جواب بدهد: «مزاحم من نشو! حالا در قفل شده است و من و اولادم به رختخواب رفته ایم و نمی توانم برخیزم تا چیزی به تو بدهم.»
7ਮੰਨ ਲਵੋ ਜੇਕਰ ਤੁਹਾਡਾ ਮਿੱਤਰ ਘਰ ਦੇ ਅੰਦਰੋ ਹੀ ਤੁਹਾਨੂੰ ਜਵਾਬ ਦਿੰਦਾ ਹੈ, ‘ਚਲਾ ਜਾ! ਮੈਨੂੰ ਤੰਗ ਨਾ ਕਰ! ਦਰਵਾਜਾ ਪਹਿਲਾਂ ਹੀ ਬੰਦ ਪਿਆ ਹੈ। ਮੈਂ ਅਤੇ ਮੇਰੇ ਬੱਚੇ ਮੰਜੇ ਤੇ ਸੁਤ੍ਤੇ ਪਏ ਹਾਂ ਤੇ ਮੈਂ ਹੁਣ ਉਠਕੇ ਤੈਨੂੰ ਰੋਟੀਆਂ ਦੇਣ ਦੀ ਜ਼ਹਿਮਤ ਨਹੀਂ ਕਰ ਸਕਦਾ।’
8بدانید که حتی اگر از روی رفاقت برای او حاضر نکند، همان اصرار، او را وادار خواهد کرد که برخیزد و هرچه را دوستش احتیاج دارد به او بدهد.
8ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਵੇਂ ਉਹ ਤੁਹਾਨੂੰ ਉਠਕੇ ਰੋਟੀ ਦੇਣੀ ਪਸੰਦ ਨਹੀਂ ਕਰਦਾ ਕਿਉਂਕਿ ਉਹ ਤੇਰਾ ਮਿੱਤਰ ਹੈ। ਪਰ ਕਿਉਂਕਿ ਤੁਸੀਂ ਬਾਰ-ਬਾਰ ਪੁਛ ਰਹੇ ਹੋ, ਉਹ ਉਠੇਗਾ ਅਤੇ ਜੋ ਤੁਹਾਨੂੰ ਚਾਹੀਦਾ ਹੈ ਦੇ ਦੇਵੇਗਾ।
9پس به شما می گویم تقاضا کنید که به شما داده خواهد شد، بجوئید که پیدا خواهید کرد، بکوبید که در به روی شما باز خواهد شد.
9ਇਸ ਲਈ ਮੈਂ ਆਖਦਾ ਹਾਂ ਕਿ ਤੁਸੀਂ ਪ੍ਰਭੂ ਕੋਲ ਨਿਰੰਤਰ ਮੰਗੋਂਗੇ ਤਾਂ ਉਹ ਤੁਹਾਨੂੰ ਦੇਵੇਗਾ। ਜੇਕਰ ਢੂਂਡੋਂਗੇ ਤਾਂ ਉਹ ਤੁਹਾਨੂੰ ਲੱਭੇਗਾ, ਲਗਾਤਾਰ ਖਡ਼ਕਾਉਂਦੇ ਰਹੋ ਤਾਂ ਤੁਹਾਡੇ ਲਈ ਦਰਵਾਜਾ ਖੋਲ੍ਹਿਆ ਜਾਵੇਗਾ।
10چون هرکه بخواهد به دست می آورد و هرکه بجوید پیدا می کند و هرکه بکوبد در برویش باز می شود.
10ਕਿਉਂਕਿ ਹਰੇਕ ਜੋ ਮੰਗਦਾ ਹੈ ਉਸਨੂੰ ਮਿਲਦਾ ਹੈ, ਜੋ ਲਭਦਾ ਹੈ ਉਹ ਪ੍ਰਾਪਤ ਕਰਦਾ ਹੈ, ਅਤੇ ਜਿਹਡ਼ਾ ਮਨੁੱਖ ਦਰਵਾਜ਼ਾ ਖਡ਼ਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ।
11آیا در میان شما پدری هست که وقتی که پسرش از او ماهی بخواهد به عوض ماهی، ماری در دستش بگذارد.
11ਤੁਹਾਡੇ ਵਿੱਚੋਂ ਕਿਹਡ਼ਾ ਹੈ ਜੋ ਇੱਕ ਪਿਤਾ ਵਜੋਂ ਆਪਣੇ ਪੁੱਤਰ ਨੂੰ ਸੱਪ ਦੇਵੇਗਾ ਜਦ ਕਿ ਉਹ ਮਛੀ ਮੰਗਦਾ ਹੈ।
12یا وقتی تخم مرغ بخواهد گژدمی به او بدهد؟
12ਜਾਂ ਜਦੋਂ ਉਹ ਆਂਡਾ ਮੰਗੇ ਤਾਂ ਤੁਸੀਂ ਬਿਛੂ ਦੇਵੋਂਗੇ? ਨਹੀਂ!
13پس اگر شما با اینکه خود خطا کار هستید می دانید چگونه چیزهای خوب را به فرزندان تان بدهید، چقدر بیشتر پدر آسمانی، روح القدس را به آنانی که از او تقاضا می کنند عطا خواهد فرمود!»
13ਤੁਸੀਂ ਵੀ ਬਾਕੀ ਸਭ ਲੋਕਾਂ ਵਾਂਗ ਹੋ। ਤੁਸੀਂ ਬੁਰੇ ਹੋਕੇ ਵੀ ਜੇਕਰ ਆਪਣੇ ਬਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਸਵਰਗ ਵਿੱਚ ਪਿਤਾ ਉਨ੍ਹਾਂ ਨੂੰ ਕਿਤੇ ਵਧ ਪਵਿੱਤਰ ਆਤਮਾ ਦਿੰਦਾ ਹੈ ਜੋ ਉਸਤੋਂ ਮੰਗਦੇ ਹਨ।”
14عیسی یک روح گنگ را از شخصی بیرون می کرد و وقتی روح ناپاک بیرون آمد مرد گنگ شروع به حرف زدن کرد و مردم حیرت کردند.
14ਇੱਕ ਵਾਰ ਯਿਸੂ ਇੱਕ ਆਦਮੀ ਵਿੱਚੋਂ ਭੂਤ ਕਢ੍ਢ ਰਿਹਾ ਸੀ। ਜੋ ਕਿ ਭੂਤ ਦੇ ਕਬਜ਼ੇ ਕਾਰਣ ਗੂੰਗਾ ਸੀ, ਜਦੋਂ ਭੂਤ ਬਾਹਰ ਆਇਆ ਤਾਂ ਆਦਮੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੇ ਲੋਕ ਬਡ਼ੇ ਹੈਰਾਨ ਹੋ ਗਏ।
15اما بعضی ها گفتند: «او بوسیلۀ بَعلزِبول، رئیس شیاطین، ارواح ناپاک را بیرون می راند.»
15ਪਰ ਕੁਝ ਲੋਕਾਂ ਨੇ ਕਿਹਾ, “ਉਹ ਭੂਤਾਂ ਦੇ ਸ਼ਾਸਕ ਬਆਲ-ਜ਼ਬੂਤ ਦੀ ਸਹਾਇਤਾ ਨਾਲ ਭੂਤਾਂ ਨੂੰ ਕਢ੍ਢਦਾ ਹੈ।”
16دیگران از راه امتحان از او تقاضای معجزه آسمانی کردند.
16ਅਤੇ ਹੋਰਾਂ ਨੇ ਉਸਨੂੰ ਪਰੱਖਣ ਲਈ ਸਵਰਗ ਵੱਲੋਂ ਨਿਸ਼ਾਨ ਦਰਸ਼ਾਉਣ ਲਈ ਆਖਿਆ।
17اما او افکار آنها را درک کرد و فرمود: «هر سلطنتی که بر ضد خودش تقسیم شود رو به خرابی می گذارد و خانواده ای که دو دستگی در آن باشد سقوط خواهد کرد.
17ਪਰ ਯਿਸੂ ਉਨ੍ਹਾਂ ਦੇ ਮਨ ਦੀਆਂ ਜਾਣਦਾ ਸੀ ਸੋ ਉਸਨੇ ਲੋਕਾਂ ਨੂੰ ਆਖਿਆ, “ਇੱਕ ਰਾਜ, ਜੋ ਵੰਡਿਆ ਹੋਇਆ ਅਤੇ ਆਪਣੇ ਵਿਰੁੱਧ ਲਡ਼ਦਾ ਹੈ, ਨਸ਼ਟ ਹੋ ਜਾਵੇਗਾ। ਅਤੇ ਇੰਝ ਹੀ ਇੱਕ ਘਰ ਜਿਹਡ਼ਾ ਕਿ ਵੰਡਿਆ ਹੋਇਆ ਹੈ ਅਤੇ ਆਪਣੇ ਵਿਰੁੱਧ ਲਡ਼ਦਾ ਹੈ, ਢਹਿ ਜਾਵੇਗਾ।
18همچنین اگر شیطان برضد خود تفرقه بیندازد سلطنتش چطور برقرار خواهد ماند؟ بهر صورت شما ادعا دارید که من بوسیله بَعلزِبول ارواح ناپاک را بیرون می رانم.
18ਜੇਕਰ ਸ਼ੈਤਾਨ ਆਪਸ ਵਿੱਚ ਵੰਡਿਆ ਹੋਇਆ ਹੈ ਤਾਂ ਉਨ੍ਹਾਂ ਦਾ ਰਾਜ ਕਿਵੇ ਠਹਿਰੇਗਾ? ਮੈਂ ਅਜਿਹਾ ਇਸ ਲਈ ਆਖਦਾ ਕਿਉਂਕਿ ਤੁਸੀਂ ਆਖਦੇ ਹੋ ਕਿ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕਢ੍ਢਦਾ ਹਾਂ।
19اگر من بوسیلۀ بَعلزِبول ارواح ناپاک را بیرون می رانم یاران خود شما به چه وسیله آن ها را بیرون می رانند؟ آنها ادعای شما را رد خواهند کرد.
19ਅਤੇ ਜੇਕਰ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕਢ੍ਢਦਾ ਹਾਂ ਤਾਂ ਫ਼ਿਰ ਤੁਹਾਡੇ ਚੇਲੇ ਕਿਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਬਾਹਰ ਕਢ੍ਢਦੇ ਹਨ? ਇਉਂ ਤੁਹਾਡੇ ਆਪਣੇ ਲੋਕ ਹੀ ਇਹ ਸਾਬਤ ਕਰ ਰਹੇ ਹਨ ਕਿ ਤੁਸੀਂ ਗਲਤ ਹੋ।
20اما اگر با قدرت خداست که من ارواح ناپاک را بیرون می رانم، بیقین بدانید که پادشاهی خدا به شما رسیده است.
20ਦੂਜੇ ਪਾਸੇ ਮੈਂ ਪਰਮੇਸ਼ੁਰ ਦੀ ਸ਼ਕਤੀ ਦੀ ਸਹਾਇਤਾ ਨਾਲ ਭੂਤ ਬਾਹਰ ਕਢ੍ਢਦਾ ਹਾਂ। ਇਸਦਾ ਅਰਥ ਇਹ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਆ ਪਹੁੰਚਿਆ ਹੈ।
21وقتی مرد زورمندی که کاملاً مسلح است از قلعۀ خود نگهبانی می کند دارایی او در امان است.
21“ਜਦੋਂ ਕੋਈ ਤਾਕਤਵਰ ਮਨੁੱਖ ਪੂਰੀ ਤਰ੍ਹਾਂ ਹਥਿਆਰਬੰਦ ਹੁੰਦਾ ਹੈ ਅਤੇ ਆਪਣੇ ਘਰ ਦੀ ਰੱਖਵਾਲੀ ਕਰ ਰਿਹਾ ਹੁੰਦਾ ਹੈ, ਤਾਂ ਉਸਦੀ ਸੰਪਤੀ ਸੁਰਖਿਅਤ ਹੁੰਦੀ ਹੈ।
22اما وقتی کسی زورمندتر از او به او حمله کند او را از پای در می آورد و تیرها و زرهی را که تکیه گاه او هستند می برد و دارائیش را تاراج می کند.
22ਪਰ ਜੇਕਰ ਵਧੇਰੇ ਸ਼ਕਤੀਸ਼ਾਲੀ ਆਦਮੀ ਉਸਤੇ ਹਮਲਾ ਕਰਦਾ ਹੈ ਅਤੇ ਉਸਨੂੰ ਹਰਾ ਦਿੰਦਾ ਹੈ ਤਾਂ, ਜਿਨ੍ਹਾਂ ਹਥਿਆਰਾਂ ਉੱਤੇ ਉਹ ਨਿਰਭਰ ਸੀ, ਉਹ ਉਨ੍ਹਾਂ ਨੂੰ ਲੈ ਲੈਂਦਾ ਹੈ। ਅਤੇ ਦੂਜਿਆਂ ਨਾਲ ਲੁੱਟ ਦਾ ਸਮਾਨ ਵੰਡ ਲੈਂਦਾ ਹੈ।
23هرکه با من نباشد بر ضد من است و هرکه با من جمع نکند پراگنده می سازد.
23ਜੇਕਰ ਕੋਈ ਮੇਰੇ ਨਾਲ ਨਾ ਹੋਕੇ ਸਗੋਂ ਮੇਰੇ ਵਿਰੁੱਧ ਹੈ ਅਤੇ ਜੇਕਰ ਉਹ ਮੇਰੇ ਨਾਲ ਸਾਂਝ ਨਹੀਂ ਕਰਦਾ ਸੋ ਮੇਰੇ ਵਿਰੁੱਧ ਹੈ ਤੇ ਖਿੰਡ ਜਾਂਦਾ ਹੈ।
24وقتی روح ناپاکی از کسی بیرون می آید در جستجوی استراحتگاهی در بیابانهای بی آب و علف سرگردان می شود. وقتی جایی را پیدا نمی کند می گوید: «به منزلی که از آن بیرون آمدم باز می گردم.»
24“ਜਦੋਂ ਕੋਈ ਭ੍ਰਿਸ਼ਟ ਆਤਮਾ ਕਿਸੇ ਮਨੁੱਖ ਵਿੱਚੋਂ ਬਾਹਰ ਆਉਂਦਾ ਹੈ, ਉਹ ਸੁਕ੍ਕੀਆਂ ਥਾਵਾਂ ਵਿੱਚੋਂ ਲੰਘਦਾ ਹੋਇਆ ਅਰਾਮ ਕਰਨ ਲਈ ਜਗ੍ਹਾ ਲਭਦਾ ਫ਼ਿਰਦਾ ਹੈ। ਪਰ ਜਦੋਂ ਉਸਨੂੰ ਅਰਾਮ ਕਰਨ ਲਈ ਕੋਈ ਥਾਂ ਨਹੀਂ ਲਭਦੀ। ਤਾਂ ਉਹ ਆਖਦਾ ਹੈ, ‘ਮੈਂ ਜਿਸ ਘਰ ਨੂੰ ਛੱਡਕੇ ਆਇਆ ਸੀ ਉਥੇ ਹੀ ਜਾ ਰਿਹਾ ਹਾਂ।’
25پس بر می گردد و آن خانه را جارو شده و منظم و مرتب می بیند.
25ਫ਼ਿਰ ਉਹ ਵਾਪਸ ਆਉਂਦਾ ਹੈ ਅਤੇ ਜਦੋਂ ਉਹ ਉਸ ਥਾਂ ਨੂੰ ਸਾਫ਼ ਅਤੇ ਸਜਿਆ ਸ੍ਸਵਰਿਆ ਵੇਖਦਾ ਹੈ।
26او می رود و هفت روح بدتر از خود را جمع می کند و آن ها همه وارد می شوند و جای می گیرند و در آخر، حال و روز آن مرد از گذشته اش بدتر می شود.»
26ਤਾਂ ਉਹ ਭ੍ਰਿਸ਼ਟ ਆਤਮਾ ਬਾਹਰ ਜਾਕੇ ਸੱਤ ਹੋਰ ਆਤਮਿਆਂ ਨੂੰ ਇਕੱਠਾ ਕਰਦਾ ਹੈ, ਜਿਹਡ਼ੇ ਉਸ ਨਾਲੋਂ ਵੀ ਵਧੇਰੇ ਭ੍ਰਿਸ਼ਟ ਹੁੰਦੇ ਹਨ। ਤਾਂ ਉਹ ਸਭ ਭਰਿਸ਼ਟ ਆਤਮੇ ਉਸ ਥਾਵੇਂ ਜਾਕੇ ਫ਼ਿਰ ਰਹਿਣ ਲੱਗ ਜਾਂਦੇ ਹਨ। ਇਸ ਤਰ੍ਹਾਂ ਉਸ ਮਨੁੱਖ ਦੀ ਹਾਲਤ ਪਹਿਲਾਂ ਨਾਲੋਂ ਵੀ ਵਧ ਭੈਡ਼ੀ ਹੋ ਜਾਂਦੀ ਹੈ।”
27در حالی که عیسی صحبت می کرد، زنی از میان جمعیت با صدایی بلند گفت: «خوشا بحال آن مادری که تو را زایید و به تو شیر داد.»
27ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਆਖੀਆਂ ਤਾਂ ਭੀਡ਼ ਵਿੱਚੋਂ ਇੱਕ ਔਰਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਧੰਨ ਹੈ ਉਹ ਮਾਂ ਜਿਸਦੀ ਕੁਖੋਂ ਤੂੰ ਜਨਮ ਲਿਆ ਤੇ ਜਿਸਦਾ ਤੂੰ ਦੁਧ ਪੀਤਾ ਹੈ।”
28اما او فرمود: «خوشا بحال آن کسانی که کلام خدا را بشنوند و آن را بجا بیاورند.»
28ਪਰ ਯਿਸੂ ਨੇ ਆਖਿਆ, “ਇਹ ਸੱਚ ਹੈ, ਪਰ ਉਹ ਲੋਕ ਵਧੇਰੇ ਧੰਨ ਹੋਣਗੇ ਜੋ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਮੁਤਾਬਿਕ ਹੀ ਚੱਲਦੇ ਹਨ।
29وقتی مردم در اطراف عیسی ازدحام کردند او به صحبت خود چنین ادامه داد: «مردمان این زمانه چقدر شریرند! آن ها معجزه می خواهند، اما تنها معجزه ای که به ایشان داده خواهد شد معجزۀ یونس نبی است،
29ਜਦੋਂ ਉਸਦੇ ਕੋਲ ਬਹੁਤ ਲੋਕੀ ਇਕਠ੍ਠੇ ਹੁੰਦੇ ਗਏ ਤਾਂ ਉਸਨੇ ਆਖਿਆ, “ਇਹ ਭ੍ਰਿਸ਼ਟ ਪੀਢ਼ੀ ਹੈ, ਇਹ ਪਰਮੇਸ਼ੁਰ ਦੇ ਸਬੂਤ ਵਜੋਂ ਕਰਿਸ਼ਮੇ ਜਾਂ ਨਿਸ਼ਾਨ ਚਾਹੰਦੀ ਹੈ। ਪਰ ਉਨ੍ਹਾਂ ਨੂੰ ਸਬੂਤ ਵਜੋਂ ਕੋਈ ਕਰਿਸ਼ਮਾ ਨਹੀਂ ਵਿਖਾਇਆ ਜਾਵੇਗਾ ਸਿਵਾਇ ਯੂਨਾਹ ਦੇ ਕਰਿਸ਼ਮੇ ਤੋਂ।
30چون همانطور که یونس برای مردم نینوا نشانه ای بود، پسر انسان نیز برای مردم این زمان نشانۀ دیگری خواهد بود.
30ਜਿਸ ਤਰ੍ਹਾਂ ਯੂਨਾਹ ਨੀਨ੍ਵਾਹ ਦੇ ਲੋਕਾਂ ਲਈ ਨਿਸ਼ਾਨ ਹੋਇਆ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀਢ਼ੀ ਲਈ ਹੋਵੇਗਾ।
31در روز داوری، ملکه جنوب با مردم این روزگار زنده خواهد شد و آنها را متهم خواهد ساخت، چون او از آن سر دنیا آمد تا حکمت سلیمان را بشنود، و شما بدانید آنکه در اینجاست از سلیمان بزرگتر است.
31ਨਿਰਣੇ ਦੇ ਦਿਨ ਦਖਣ ਦੀ ਰਾਣੀ ਖਢ਼ੀ ਹੋਵੇਗੀ ਅਤੇ ਇਸ ਪੀਢ਼ੀ ਦੇ ਲੋਕਾਂ ਦੇ ਖਿਲਾਫ਼ ਬੋਲੇਗੀ। ਕਿਉਂ? ਕਿਉਂਕਿ ਉਹ ਧਰਤੀ ਦੇ ਦੂਸਰੇ ਸਿਰੇ ਤੋਂ ਸੁਲੇਮਾਨ ਦਾ ਗਿਆਨ ਸੁਨਣ ਲਈ ਸੀ।
32مردم نینوا در روز داوری با مردم این روزگار زنده خواهند شد و برضد آنها شهادت خواهند داد چون مردم نینوا در اثر پیام یونس توبه کردند و آنکه در اینجاست از یونس بزرگتر است.
32ਨਿਰਣੇ ਦੇ ਦਿਨ ਨੀਨਵਾਹ ਦੇ ਲੋਕ ਖਢ਼ੇ ਹੋਣਗੇ ਅਤੇ ਇਸ ਪੀਢ਼ੀ ਦੇ ਲੋਕਾਂ ਦੇ ਖਿਲਾਫ਼ ਬੋਲਣਗੇ। ਕਿਉਂ? ਕਿਉਂਕਿ ਜਦੋਂ ਉਨ੍ਹਾਂ ਨੇ ਯੂਨਾਹ ਦੇ ਪ੍ਰਚਾਰ ਸੁਣੇ ਤਾਂ ਉਨ੍ਹਾਂ ਨੇ ਆਪਣੇ ਹਿਰਦੇ ਬਦਲ ਲਏ ਸਨ। ਅਤੇ ਹੁਣ ਵੇਖੋ ਯੂਨਾਹ ਨਾਲੋਂ ਵੀ ਵਧੇਰੇ ਮਹਾਨ ਕੋਈ ਇਥੇ ਹੈ।
33هیچکس چراغ را روشن نمی کند که آن را پنهان کند یا زیر تشت بگذارد، بلکه آن را روی چراغدان قرار می دهد تا کسانی که وارد اطاق می شوند نور را ببینید.
33“ਕੋਈ ਵੀ ਦੀਵਾ ਜਗਾਕੇ ਉਸਨੂੰ ਛੁਪਾਉਂਦਾ ਨਹੀਂ ਜਾਂ ਭਾਂਡੇ ਥੱਲੇ ਨਹੀਂ ਰੱਖਦਾ, ਸਗੋਂ ਇਸਨੂੰ ਸ਼ਮ੍ਹਾਦਾਨ ਉੱਤੇ ਰੱਖਦਾ ਹੈ ਤਾਂ ਕਿ ਇਹ ਆਉਣ ਵਾਲੇ ਲੋਕਾਂ ਦੇ ਰਾਹ ਨੂੰ ਰੌਸ਼ਨ ਕਰੇ।
34چراغ بدن تو چشم توست. وقتی چشمانت سالم هستند تمام وجود تو روشن است اما وقتی چشمهایت معیوب باشند تو در تاریکی هستی.
34ਤੇਰੀ ਅਖ੍ਖ ਤੇਰੇ ਸ਼ਰੀਰ ਦਾ ਚਾਨਣ ਹੈ, ਇਸਲਈ ਜੇਕਰ ਤੇਰੀਆਂ ਅੱਖਾਂ ਚੰਗੀਆਂ ਹਨ, ਤਾਂ ਤੇਰਾ ਸਾਰਾ ਸ਼ਰੀਰ ਵੀ ਚਾਨਣ ਨਾਲ ਭਰਪੂਰ ਹੈ। ਪਰ ਜੇਕਰ ਤੇਰੀਂ ਅੱਖਾਂ ਵਿੱਚ ਖੋਟ ਹੈ ਤਾਂ ਤੇਰਾ ਸ਼ਰੀਰ ਵੀ ਹਨੇਰੇ ਨਾਲ ਭਰਪੂਰ ਹੈ।
35پس چشمان خود را باز کن مبادا نوری که داری تاریکی باشد.
35ਇਸ ਲਈ ਸਾਵਧਾਨ ਰਹਿਣਾ, ਕਿਤੇ ਤੁਹਾਡੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ।
36اگر تمام وجود تو روشن باشد و هیچ قسمت آن در تاریکی نباشد وجود تو چنان نورانی خواهد بود که گویی چراغی نور خود را بر تو می درخشاند.»
36ਜੇਕਰ ਤੁਹਾਡਾ ਸਾਰਾ ਸ਼ਰੀਰ ਰੌਸ਼ਨੀ ਨਾਲ ਭਰਪੂਰ ਹੈ ਅਤੇ ਜੇ ਇਸਦਾ ਕੋਈ ਵੀ ਅੰਗ ਹਨੇਰੇ ਵਿੱਚ ਨਹੀਂ ਹੈ, ਫ਼ੇਰ ਸਾਰਾ ਸ਼ਰੀਰ ਰੌਸ਼ਨੀ ਨਾਲ ਭਰਪੂਰ ਹੋਵੇਗਾ, ਜਿਵੇਂ ਕਿ ਇੱਕ ਦੀਪਕ ਦੀ ਰੌਸ਼ਨੀ ਸਭ ਉੱਤੇ ਚਮਕਦੀ ਹੈ।”
37وقتی عیسی به صحبت خود خاتمه داد، یکی از پیروان فرقۀ فریسی، او را به صرف غذا دعوت کرد. او وارد شد و نشست.
37ਜਦੋਂ ਯਿਸੂ ਗੱਲ ਕਰ ਹਟਿਆ, ਇੱਕ ਫ਼ਰੀਸੀ ਨੇ ਉਸਨੂੰ ਆਪਣੇ ਨਾਲ ਭੋਜਨ ਕਰਨ ਲਈ ਬੇਨਤੀ ਕੀਤੀ। ਤਾਂ ਯਿਸੂ ਮੇਜ ਤੇ ਬੈਠ ਗਿਆ।
38فریسی با تعجب ملاحظه کرد، که عیسی پیش از غذا دستهای خود را نشست.
38ਪਰ ਫ਼ਰੀਸੀ ਹੈਰਾਨ ਸੀ ਜਦੋਂ ਉਸਨੇ ਵੇਖਿਆ ਕਿ ਯਿਸੂ ਨੇ ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ ਸਨ।
39اما عیسی خداوند به او گفت: «ای فریسی ها، شما بیرون پیاله و بشقاب را می شویید در صورتی که در درون خود چیزی جز حرص و شرارت ندارید.
39ਪਰ ਪ੍ਰਭੂ ਨੇ ਉਸਨੂੰ ਕਿਹਾ, “ਤੁਸੀਂ ਫ਼ਰੀਸੀ ਆਪਣੇ ਪਿਆਲੇ ਅਤੇ ਥਾਲੀਆਂ ਬਾਹਰੋਂ ਹੀ ਸਾਫ਼ ਕਰਦੇ ਹੋ ਪਰ ਤੁਹਾਡਾ ਅੰਦਰ ਲਾਲਚ ਅਤੇ ਬਦੀ ਨਾਲ ਭਰਪੂਰ ਹੈ।
40ای احمق ها، آیا آن کسی که بیرون را ساخت درون را هم نساخت؟
40ਹੇ ਮੂਰਖੋ! ਕੀ ਜਿਸਨੇ ਬਾਹਰੋਂ ਬਣਾਇਆ, ਉਸਨੇ ਹੀ, ਅੰਦਰੋਂ ਨਹੀਂ ਬਣਾਇਆ?
41از آنچه درون ظرفها دارید، خیرات کنید که همه اش برای شما پاک خواهد شد.
41ਇਸਲਈ ਜੋ ਕੁਝ ਵੀ ਅੰਦਰ ਹੈ, ਉਹ ਲੋਡ਼ਵੰਦ ਨੂੰ ਦਿਉ। ਫ਼ੇਰ ਤੁਹਾਡੇ ਲਈ ਸਭ ਕੁਝ ਸ਼ੁਧ ਹੋ ਜਾਵੇਗਾ।
42وای بحال شما ای پیروان فرقۀ فریسی، شما از نعناع و پودینه و انواع ادویه ده یک می دهید، اما از اجرای عدالت و محبت به خدا غافل هستید. اینها چیزهایی است که شما باید بدون غافل ماندن از چیزهای دیگر به عمل آورید.
42ਫ਼ਰੀਸੀਓ ਤੁਹਾਡੇ ਤੇ ਲਾਹਨਤ ਹੈ ਕਿਉਂਕਿ ਤੁਸੀਂ ਆਪਣੇ ਪੁਦੀਨੇ, ਹਰਮਲ ਪਤ੍ਤੇ ਅਤੇ ਤੁਹਾਡੇ ਬਾਗ ਵਿੱਚ ਉਗ੍ਗੇ ਹੋਰ ਸਾਰੇ ਪੌਦਿਆਂ ਦਾ ਦਸਵੰਧ ਤਾਂ ਦਿੰਦੇ ਹੋ, ਪਰ ਤੁਸੀਂ ਨਿਆਂ ਅਤੇ ਪਰਮੇਸ਼ੁਰ ਦੇ ਪਿਆਰ ਨੂੰ ਟਾਲ ਦਿੰਦੇ ਹੋ। ਪਰ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਉਹ ਵੀ ਕਰਦੇ ਅਤੇ ਇਨ੍ਹਾਂ ਨੂੰ ਵੀ ਨਾ ਛੱਡਦੇ।
43وای بحال شما ای فریسی ها، شما صدر مجلس را در کنیسه ها و سلام و تعارف را در بازارها دوست دارید.
43ਫ਼ਰੀਸੀਓ ਤੁਹਾਡੇ ਉੱਤੇ ਲਾਹਨਤ, ਕਿਉਂਕਿ ਤੁਸੀਂ ਪ੍ਰਾਰਥਨਾ ਸਥਾਨਾਂ ਵਿੱਚ ਮਹੱਤਵਪੂਰਣ ਜਗ੍ਹਾਵਾਂ ਅਤੇ ਬਜਾਰਾਂ ਵਿੱਚ ਸ਼ੁਭਕਾਮਨਾਵਾਂ ਚਾਹੁੰਦੇ ਹੋ।
44وای بحال شما! شما مانند قبرهایی هستید که هیچ نشانه ای روی آن ها نیست و مردم ندانسته و ناشناخته روی آن ها راه می روند.»
44ਤੁਹਾਡੇ ਉੱਤੇ ਲਾਹਨਤ, ਕਿਉਂਕਿ ਤੁਸੀਂ ਉਨ੍ਹਾਂ ਲੁਕੀਆਂ ਕਬਰਾਂ ਵਰਗੇ ਹੋ ਜਿਨ੍ਹਾਂ ਉੱਤੇ ਲੋਕੀ ਅਨਭੋਲ ਚੱਲਦੇ ਹਨ।”
45یکی از معلمان شریعت در جواب عیسی گفت: «ای استاد، وقتی چنین حرفهایی می زنی به ما هم بر می خورد.»
45ਨੇਮ ਦੇ ਉਪਦੇਸ਼ਕਾਂ ਵਿੱਚੋਂ ਕਿਸੇ ਇੱਕ ਨੇ ਯਿਸੂ ਨੂੰ ਕਿਹਾ, “ਗੁਰੂ! ਜਦੋਂ ਤੁਸੀਂ ਫ਼ਰੀਸੀਆਂ ਬਾਰੇ ਇਹ ਕੁਝ ਆਖ ਰਹੇ ਹੋ, ਤਾਂ ਤੁਸੀਂ ਸਾਡੀ ਸਭਾ ਨੂੰ ਵੀ ਨਿੰਦ ਰਹੇ ਹੋ।
46عیسی در جواب فرمود: «بلی، ای معلمان شریعت، وای بحال شما نیز، چون بارهای بسیار سنگین بر دوش مردم می گذارید و خود تان یک انگشت هم به آن بار نمی زنید.
46ਯਿਸੂ ਨੇ ਆਖਿਆ, “ਨੇਮ ਦੇ ਪ੍ਰਚਾਰਕੋ! ਤੁਹਾਡੇ ਤੇ ਲਾਹਨਤ। ਕਿਉਂਕਿ ਤੁਸੀਂ ਲੋਕਾਂ ਤੇ ਇੰਨਾ ਭਾਰ ਪਾਉਂਦੇ ਹੋ, ਜਿਸਨੂੰ ਚੁੱਕਣਾ ਉਹ ਬਹੁਤ ਮੁਸ਼ਕਿਲ ਮਹਿਸੂਸ ਕਰਦੇ ਹਨ ਪਰ ਤੁਸੀਂ ਖੁਦ ਇਸਨੂੰ ਇੱਕ ਉਂਗਲ ਨਾਲ ਵੀ ਨਹੀਂ ਛੂਂਹਦੇ।
47وای بحال شما که مقبره های پیامبرانی را که پدران شما کشتند می سازید
47ਤੁਹਾਡੇ ਤੇ ਲਾਹਨਤ, ਕਿਉਂਕਿ ਤੁਸੀਂ ਨਬੀਆਂ ਦੇ ਮਕਬਰੇ ਬਣਾਉਂਦੇ ਹੋ ਪਰ ਇਹ ਉਹੀ ਨਬੀ ਹਨ ਜਿਨ੍ਹਾਂ ਨੂੰ ਤੁਹਾਡੇ ਪੁਰਖਿਆਂ ਨੇ ਮਾਰ ਦਿੱਤਾ ਸੀ।
48و به این وسیله اعمال پدران تان را تائید و تصدیق می کنید، چون آنها مرتکب آن قتل ها شدند و شما اینها را بنا می کنید.
48ਇਸ ਤਰ੍ਹਾਂ ਤੁਸੀਂ ਸਮੂਹ ਲੋਕਾਂ ਨੂੰ ਦਰਸ਼ਾਉਂਦੇ ਹੋ ਕਿ ਤੁਸੀਂ ਆਪਣੇ ਪੁਰਖਿਆਂ ਦੇ ਕਾਰਜਾਂ ਨਾਲ ਸਹਿਮਤ ਹੋ। ਉਨ੍ਹਾਂ ਨੇ ਨਬੀਆਂ ਨੂੰ ਮਾਰਿਆ ਅਤੇ ਤੁਸੀਂ ਉਨ੍ਹਾਂ ਦੇ ਮਕਬਰੇ ਬਣਵਾਉਂਦੇ ਹੋ।
49این است که حکمت خدا می فرماید: «برای ایشان پیامبران و رسولان می فرستم، بعضی را می کشند و بعضی را آزار می رسانند»،
49ਇਸੇ ਲਈ ਪਰਮੇਸ਼ੁਰ ਦੇ ਗਿਆਨ ਨੇ ਆਖਿਆ, ‘ਮੈਂ ਉਨ੍ਹਾਂ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ। ਉਹ ਉਨ੍ਹਾਂ ਵਿੱਚੋਂ ਕੁਝ ਇੱਕ ਨੂੰ ਮਾਰ ਦੇਣਗੇ ਅਤੇ ਦੂਜਿਆਂ ਨੂੰ ਦੰਡ ਦੇਣਗੇ।’
50تا مردم این زمانه مجبور شوند جواب خون تمام پیامبرانی را که از اول پیدایش دنیا ریخته شده است بدهند،
50ਇਸ ਵਾਸਤੇ ਇਸ ਪੀਢ਼ੀ ਦੇ ਲੋਕਾਂ ਨੂੰ ਦੁਨੀਆਂ ਦੇ ਮੁਢ ਤੋਂ ਹੀ ਨਬੀਆਂ ਨੂੰ ਮਾਰਨ ਦਾ ਫ਼ਲ ਭੁਗਤਨਾ ਪਵੇਗਾ।
51از خون هابیل گرفته تا خون زکریا که بین قربانگاه و مکان مقدس عبادتگاه هلاک شد. بلی، بدانید که مردم این روزگار جواب همه آن ها را خواهند داد.
51ਤੁਹਾਨੂੰ ਸਾਰੇ ਕਤਲਾਂ ਦੇ ਫ਼ਲ ਦਾ ਸਾਮ੍ਹਣਾ ਕਰਨਾ ਪਵੇਗਾ ਹਾਬਲ ਦੇ ਕਤਲ ਤੋਂ ਲੈਕੇ ਜ਼ਕਰਯਾਹ ਦੇ ਕਤਲ ਤੱਕ, ਜੋ ਜਗਵੇਦੀ ਅਤੇ ਮੰਦਰ ਦੇ ਵਿਚਕਾਰ ਮਾਰਿਆ ਸੀ। ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਸ ਸਭ ਵਾਸਤੇ ਇਸ ਪੀਢ਼ੀ ਦੇ ਲੋਕਾਂ ਨੂੰ ਜਿੰਮੇਦਾਰ ਠਹਿਰਾਇਆ ਜਾਵੇਗਾ।
52وای بحال شما ای معلمان شریعت، شما کلید در معرفت را بر می دارید، خود تان داخل نمی شوید و آنانی را هم که می خواهند داخل شوند، نمی گذارید.»
52“ਨੇਮ ਦੇ ਉਪਦੇਸ਼ਕੋ ਤੁਹਾਡੇ ਤੇ ਲਾਹਨਤ, ਕਿਉਂ ਜੁ ਤੁਸੀਂ ਗਿਆਨ ਦੀ ਕੁੰਜੀ ਚੁੱਕ ਲਈ ਹੈ। ਤੁਸੀਂ ਖੁਦ ਵੀ ਪ੍ਰਵੇਸ਼ ਨਹੀਂ ਕੀਤਾ ਅਤੇ ਤੁਸੀਂ ਉਨ੍ਹਾਂ ਨੂੰ ਵੀ ਅਡ਼ਚਨ ਪਾਈ ਜਿਹਡ਼ੇ ਪ੍ਰਵੇਸ਼ ਕਰਨਾ ਚਾਹੁੰਦੇ ਸਨ।”
53وقتی عیسی از آن خانه بیرون رفت علمای دین و فریسی ها با خشم و غضب دور او را گرفتند و او را در موضوعات بسیار سؤال پیچ نمودندو در کمین بودند که او را با سخنان خودش به دام بیندازند.
53ਜਦੋਂ ਯਿਸੂ ਉਹ ਥਾਂ ਛੱਡ ਰਿਹਾ ਸੀ ਤਾਂ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਬਡ਼ੇ ਸਵਾਲ ਕਰਕੇ ਭਿਆਨਕਤਾ ਨਾਲ ਉਸਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ।
54و در کمین بودند که او را با سخنان خودش به دام بیندازند.
54ਉਹ ਉਸਨੂੰ ਅਨੇਕਾਂ ਵਿਛਿਆਂ ਬਾਰੇ ਔਖੇ ਸਵਾਲ ਪੁਛਣ ਲੱਗੇ ਤਾਂ ਜੋ ਉਹ ਕੁਝ ਅਜਿਹਾ ਕਹੇ ਜਿਸਨੂੰ ਉਹ ਗਲਤ ਸਾਬਿਤ ਕਰ ਸਕਣ।