Dari

Punjabi: NT

Luke

15

1دراین اثنا جزیه گیران و خطاکاران ازدحام کرده بودند تا به سخنان او گوش دهند.
1ਬਹੁਤ ਸਾਰੇ ਮਸੂਲੀਏ ਅਤੇ ਮੰਦੇ ਲੋਕ ਯਿਸੂ ਕੋਲ ਉਸਨੂੰ ਸੁਨਣ ਲਈ ਆਏ।
2پیروان فرقۀ فریسی و علمای یهود غُم غُم کنان گفتند: «این مرد اشخاص بی سر و پا را با خوشرویی می پذیرد و با آنها غذا می خورد.»
2ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਸ਼ਿਕਾਇਤ ਕਰਨ ਲੱਗੇ, “ਵੇਖੋ! ਇਹ ਆਦਮੀ ਮੰਦੇ ਲੋਕਾਂ ਨੂੰ ਕਬੂਲਦਾ ਹੈ ਅਤੇ ਉਨ੍ਹਾਂ ਨਾਲ ਖਾਂਦਾ ਪੀਂਦਾ ਵੀ ਹੈ।”
3به این جهت عیسی مَثَلی آورد و گفت:
3ਫ਼ਿਰ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਬਿਆਨ ਕੀਤਾ:
4«فرض کنید یکی از شما صد گوسفند داشته باشد و یکی از آن ها را گم کند، آیا نود و نُه تای دیگر را در چراگاه نمی گذارد و بدنبال آن گمشده نمی رود تا آن را پیدا کند؟
4“ਮੰਨ ਲਵੋ ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਨ੍ਹਾਂ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਨ੍ਹਾਂ ਵਿੱਚੋਂ ਇੱਕ ਗੁਆ ਲਵੇ। ਤਾਂ ਕੀ ਉਹ ਬਾਕੀ ਦੀਆਂ ਨਡ਼ਿਂਨਵੇ ਭੇਡਾਂ ਨੂੰ ਇੱਕਲੀਆਂ ਛੱਡਕੇ ਉਸ ਇੱਕ ਗੁਆਚੀ ਹੋਈ ਭੇਡ ਦੀ ਭਾਲ ਵਿੱਚ ਨਹੀਂ ਜਾਵੇਗਾ? ਜਦ ਤੱਕ ਕਿ ਆਦਮੀ ਉਸ ਨੂੰ ਲਭ ਨਾ ਲਵੇ।
5و وقتی آن را پیدا کرد با خوشحالی آن را به دوش می گیرد
5ਤੇ ਜਦੋਂ ਉਸਨੂੰ ਉਹ ਗੁਆਚੀ ਹੋਈ ਭੇਡ ਲਭ ਜਾਂਦੀ ਹੈ, ਤਾਂ ਉਹ ਮਨੁੱਖ ਬਡ਼ਾ ਖੁਸ਼ ਹੁੰਦਾ ਹੈ ਅਤੇ ਖੁਸ਼ੀ ਨਾਲ ਉਸਨੂੰ ਆਪਣੇ ਮੋਢਿਆ ਉੱਤੇ ਚੁੱਕ ਲੈਂਦਾ ਹੈ।
6و به خانه می رود و همۀ دوستان و همسایگان را جمع می کند و می گوید: «با من خوشی کنید، گوسفند گمشدۀ خود را پیدا کرده ام.»
6ਉਹ ਘਰ ਜਾਂਦਾ ਹੈ। ਉਹ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕਠਿਆਂ ਕਰਦਾ ਹੈ ਅਤੇ ਉਨ੍ਹਾਂ ਨੂੰ ਆਖਦਾ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਆਪਣੀ ਗੁਆਚੀ ਹੋਈ ਭੇਡ ਮਿਲ ਗਈ ਹੈ।’
7بدانید که به همان طریق برای یک گناهکار که توبه می کند در آسمان بیشتر خوشی و سُرور خواهد بود تا برای نود و نُه شخص پرهیزگار که نیازی به توبه ندارند.
7ਇਸੇ ਤਰ੍ਹਾਂ ਹੀ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਨਡ਼ਿਂਨਵਿਆਂ ਚੰਗਿਆਂ ਬੰਦਿਆਂ ਨਾਲੋਂ, ਜਿਨ੍ਹਾਂ ਨੂੰ ਆਪਣੇ ਦਿਲ ਬਦਲਣ ਦੀ ਜ਼ਰੂਰਤ ਨਹੀਂ, ਇੱਕ ਪਾਪੀ ਬੰਦੇ ਲਈ ਸਵਰਗ ਵਿੱਚ ਵਧੇਰੇ ਖੁਸ਼ੀ ਹੁਦੀ ਹੈ ਜੋ ਆਪਣੇ ਦਿਲ ਨੂੰ ਬਦਲ ਲੈਂਦਾ ਹੈ।
8و یا فرض کنید زنی ده سکۀ نقره داشته باشد و یکی را گم کند آیا چراغی روشن نمی کند و خانه را جارو نمی نماید و در هر گوشه به دنبال آن نمی گردد تا آن را پیدا کند؟
8“ਫ਼ਰਜ ਕਰੋ ਇੱਕ ਔਰਤ ਕੋਲ ਦਸ ਚਾਂਦੀ ਦੇ ਸਿੱਕੇ ਹਨ। ਉਨ੍ਹਾਂ ਵਿੱਚੋਂ ਇਕ ਗੁਆਚ ਜਾਂਦਾ ਹੈ, ਉਹ ਦੀਵਾ ਜਗਾਉਂਦੀ ਹੈ ਅਤੇ ਧਿਆਨ ਨਾਲ ਉਸ ਗੁਆਚੇ ਹੋਏ ਸਿੱਕੇ ਨੂੰ ਲਭਦੀ ਹੋਈ ਸੰਭਰਦੀ ਹੈ, ਜਦੋਂ ਤੱਕ ਕਿ ਉਹ ਉਸਨੂੰ ਲਭ ਨਹੀਂ ਲੈਂਦੀ।
9و وقتی پیدا کرد همۀ دوستان و همسایگان خود را جمع می کند و می گوید: «با من خوشی کنید، پولی را که گم کرده بودم، پیدا کردم.»
9ਜਦੋਂ ਉਹ ਆਪਣਾ ਗੁਆਚਿਆ ਹੋਇਆ ਸਿੱਕਾ ਲਭ ਲੈਂਦੀ ਹੈ ਤਾਂ ਉਹ ਆਪਣੇ ਮਿੱਤਰਾਂ ਤੇ ਗਆਂਢੀਆਂ ਨੂੰ ਇਕਠਿਆ ਕਰਦੀ ਹੈ ਤੇ ਆਖਦੀ ਹੈ, ‘ਮੇਰੇ ਨਾਲ ਰਲ ਕੇ ਖੁਸ਼ੀ ਮਨਾਓ ਕਿਉਂਕਿ ਮੈਨੂੰ ਮੇਰਾ ਗੁਆਚਾ ਹੋਇਆ ਸਿੱਕਾ ਲਭ ਪਿਆ ਹੈ।’
10به همان طریق بدانید که برای یک گناهکار که توبه می کند در میان فرشتگان خدا خوشی و سُرور خواهد بود.»
10ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਦੂਤਾਂ ਦੇ ਅੱਗੇ ਉਦੋਂ ਪ੍ਰਸੰਨਤਾ ਹੁੰਦੀ ਹੈ ਜਦੋਂ ਇੱਕ ਪਾਪੀ ਆਪਣਾ ਦਿਲ ਬਦਲਦਾ ਹੈ।”
11باز فرمود: «مردی بود که دو پسر داشت.
11ਤਾਂ ਯਿਸੂ ਨੇ ਕਿਹਾ, “ਇੱਕ ਮਨੁੱਖ ਦੇ ਦੋ ਪੁੱਤਰ ਸਨ।
12پسر کوچکتر به پدر گفت: «پدر، حصۀ مرا از دارائی خود به من بده.» پس پدر دارایی خود را بین آن دو تقسیم کرد.
12ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਨੂੰ ਮੇਰੀ ਜਾਇਦਾਦ ਦਾ ਹਿੱਸਾ ਦੇ ਦੇਵੋ।’ ਤਾਂ ਪਿਤਾ ਨੇ ਜਾਇਦਾਦ ਨੂੰ ਆਪਣੇ ਦੋਹਾਂ ਪੁੱਤਰਾ ਵਿੱਚ ਵੰਡ ਦਿੱਤਾ।
13چند روز بعد پسر کوچک تمام حصۀ خود را به پول نقد تبدیل کرد و رهسپار سرزمین دور دستی شد و در آنجا دارایی خود را در عیاشی به باد داد.
13ਥੋਡ਼ੇ ਹੀ ਸਮੇਂ ਬਾਅਦ ਛੋਟੇ ਪੁੱਤਰ ਨੇ ਆਪਣੀ ਜਾਇਦਾਦ ਦਾ ਸਾਰਾ ਹਿੱਸਾ ਇਕੱਠਾ ਕੀਤਾ ਅਤੇ ਇੱਕ ਦੂਸਰੇ ਦੇਸ਼ ਦੀ ਯਾਤਰਾ ਨੂੰ ਚਲਿਆ ਗਿਆ। ਉਸਨੇ ਉਥੇ ਜਾਕੇ ਮੂਰਖਾਂ ਵਾਂਗ ਆਪਣਾ ਧਨ ਉਡਾ ਦਿੱਤਾ।
14وقتی تمام آن را خرج کرد قحطی سختی در آن سرزمین رخ داد و او سخت دچار تنگدستی شد.
14ਉਸ ਕੋਲ ਜਿੰਨੀ ਵੀ ਪੂੰਜੀ ਸੀ ਉਸਨੇ ਸਭ ਖਰਚ ਦਿੱਤੀ। ਉਸਤੋਂ ਬਾਅਦ, ਉਸ ਦੇਸ਼ ਵਿੱਚ ਭਾਰੀ ਕਾਲ ਪੈ ਗਿਆ। ਛੋਟਾ ਪੁੱਤਰ ਔਖੀ ਹਾਲਤ ਵਿੱਚ ਸੀ ਕਿਉਂਕਿ ਉਸ ਕੋਲ ਨਾ ਤਾਂ ਕੋਈ ਪੈਸਾ ਸੀ ਅਤੇ ਨਾ ਹੀ ਖਾਣ ਲਈ ਭੋਜਨ।
15پس رفت و نوکر یکی از ملاکین آن محل شد. آن شخص او را به مزرعۀ خود فرستاد تا خوکهایش را بچراند.
15ਉਹ ਉਸ ਦੇਸ਼ ਦੇ ਕਿਸੇ ਨਿਵਾਸੀ ਕੋਲ ਗਿਆ ਤਾਂ ਉਸ ਆਦਮੀ ਨੇ ਉਸਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ।
16او آرزو داشت شکم خود را با خوراکی که خوکها می خورند پُر کند ولی هیچکس به او چیزی نمی داد.
16ਮੁੰਡਾ ਇੰਨਾ ਭੁਖਾ ਸੀ ਕਿ ਜਿਹਡ਼ੀਆਂ ਛਿਲਕਾਂ ਸੂਰ ਖਾਂਦੇ ਸਨ ਉਹ ਖਾਣੀਆਂ ਚਾਹੁੰਦਾ ਸੀ। ਪਰ ਕਿਸੇ ਨੇ ਉਸਨੂੰ ਖਾਣ ਲਈ ਕੁਝ ਨਾ ਦਿੱਤਾ।
17آخر به خود آمد و گفت: «بسیاری از مزدوران پدر من نان کافی و حتی اضافی دارند و من در اینجا نزدیک است از گرسنگی تلف شوم.
17ਤਾਂ ਉਸ ਲਡ਼ਕੇ ਨੂੰ ਮਹਿਸੂਸ ਹੋਇਆ ਕਿ ਉਹ ਕਿੰਨਾ ਮੂਰਖ ਸੀ। ਉਸਨੇ ਸੋਚਿਆ, ‘ਮੇਰੇ ਪਿਤਾ ਦੇ ਨੋਕਰਾਂ ਕੋਲ ਵੀ ਖਾਣ ਲਈ ਬਹੁਤ ਭੋਜਨ ਹੈ, ਪਰ ਮੈਂ ਇਥੇ ਭੁਖ ਨਾਲ ਮਰ ਰਿਹਾ ਹਾਂ।
18من بر می خیزم و پیش پدر خود می روم و به او می گویم: پدر، من نسبت به خدا و نسبت به تو گناه کرده ام.
18ਮੈਂ ਇਥੋਂ ਉਠਕੇ ਆਪਣੇ ਪਿਤਾ ਕੋਲ ਜਾਵਾਂਗਾ ਤੇ ਜਾਕੇ ਉਸਨੂੰ ਆਖਾਂਗਾ, “ਪਿਤਾ ਜੀ, ਮੈਂ ਪਰਮੇਸ਼ੁਰ ਅਤੇ ਤੁਹਾਡੇ ਵਿਰੁੱਧ ਅੱਗੇ ਪਾਪ ਕੀਤਾ ਹੈ।
19دیگر لایق آن نیستم که پسر تو خوانده شوم. با من هم مثل یکی از نوکران خود رفتار کن.»
19ਮੈਂ ਤੁਹਾਡਾ ਪੁੱਤਰ ਕਹਾਉਣ ਦੇ ਕਾਬਿਲ ਨਹੀਂ ਹਾਂ ਇਸ ਲਈ ਤੁਸੀਂ ਮੈਨੂੰ ਆਪਣੇ ਇੱਕ ਨੋਕਰ ਦੀ ਤਰ੍ਹਾਂ ਹੀ ਰੱਖ ਲਵੋ।”
20پس برخاست و رهسپار خانۀ پدر شد. هنوز تا خانه فاصلۀ زیادی داشت که پدرش او را دید و دلش بحال او سوخت و به طرف او دوید، دست به گردنش انداخت و به گرمی او را بوسید.
20ਸੋ ਪੁੱਤਰ ਉਠਿਆ ਅਤੇ ਆਪਣੇ ਪਿਤਾ ਕੋਲ ਗਿਆ। “ਜਦੋਂ ਪੁੱਤਰ ਹਾਲੇ ਦੂਰ ਹੀ ਸੀ, ਉਸਦੇ ਪਿਤਾ ਨੇ ਉਸਨੂੰ ਆਉਂਦਿਆਂ ਵੇਖਿਆ ਅਤੇ ਉਸ ਵਾਸਤੇ ਦੁਖ ਮਹਿਸੂਸ ਕੀਤਾ ਉਹ ਉਸ ਵੱਲ ਭਜਿਆ ਅਤੇ ਉਸਨੂੰ ਗਲ ਨਾਲ ਲਾਇਆ ਅਤੇ ਉਸਨੂੰ ਚੁੰਮਿਆ।
21پسر گفت: «پدر، من نسبت به خدا و نسبت به تو گناه کرده ام. دیگر لایق آن نیستم که پسر تو خوانده شوم.»
21ਪੁੱਤਰ ਨੇ ਉਸਨੂੰ ਆਖਿਆ, ‘ਪਿਤਾ ਜੀ, ਮੈਂ ਪਰਮੇਸ਼ੁਰ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ, ਹੁਣ ਮੈਂ ਇਸ ਕਾਬਿਲ ਨਹੀਂ ਕਿ ਤੁਹਾਡਾ ਪੁੱਤਰ ਸਦਾਵਾਂ।’
22اما پدر به نوکران خود گفت: «زود بروید. بهترین چپن را بیاورید و به او بپوشانید. انگشتری به انگشتش و بوت به پاهایش کنید.
22ਪਰ ਪਿਤਾ ਨੇ ਆਪਣੇ ਨੋਕਰਾਂ ਨੂੰ ਕਿਹਾ, ‘ਛੇਤੀ ਨਾਲ ਸਭ ਤੋਂ ਵਧੀਆ ਕੱਪਡ਼ੇ ਲਿਆਓ ਅਤੇ ਉਸਨੂੰ ਪੁਆਓ। ਉਸਦੀ ਉਂਗਲ ‘ਚ ਛਾਪ ਪਾਓ ਅਤੇ ਉਸਦੇ ਪੈਰਾਂ ਵਿੱਚ ਚਪ੍ਪਲਾਂ ਪੁਆਵੋ।
23گوسالۀ چاق را بیاورید و حلال کنید تا مجلس جشنی برپا کنیم،
23ਇੱਕ ਮੋਟਾ ਵਛਾ ਲਿਆਓ ਅਤੇ ਇਸਨੂੰ ਜਿਬਾਹ ਕਰੋ। ਅਸੀਂ ਦਾਵਤ ਕਰੀਏ ਅਤੇ ਅਨੰਦ ਲੁੱਟੀਏ।
24چون این پسر من مرده بود زنده شده و گم شده بود پیدا شده است.» به این ترتیب جشن و سُرور شروع شد.
24ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਪਰ ਹੁਣ ਇਹ ਜਿਉਂਦਾ ਹੈ। ਉਹ ਗੁਆਚ ਗਿਆ ਸੀ ਅਤੇ ਹੁਣ ਲਭ ਗਿਆ ਹੈ।’ ਤਾਂ ਸਾਰੇ ਜਸ਼ਨ ਮਨਾਉਣ ਲੱਗੇ।
25در این هنگام پسر کلانتر در مزرعه بود و وقتی باز گشت، همینکه به خانه نزدیک شد صدای رقص و موسیقی را شنید.
25“ਵੱਡਾ ਪੁੱਤਰ ਖੇਤ ਵਿੱਚ ਸੀ। ਜਦੋਂ ਉਹ ਵਾਪਸ ਮੁਡ਼ ਰਿਹਾ ਸੀ, ਅਤੇ ਘਰ ਦੇ ਨਜ਼ਦੀਕ ਆਇਆ ਤਾਂ ਉਸਨੇ ਨਚ੍ਚਣ ਅਤੇ ਗਾਉਣ ਦੀਆਂ ਅਵਾਜ਼ਾਂ ਸੁਣੀਆਂ।
26یکی از نوکران را صدا کرد و پرسید: «چی شده است؟»
26ਉਸਨੇ ਇੱਕ ਨੌਕਰ ਨੂੰ ਸਦਿਆ ਅਤੇ ਪੁੱਛਿਆ, ‘ਇਹ ਸਭ ਕੀ ਹੋ ਰਿਹਾ ਹੈ?
27نوکر به او گفت: «برادرت آمده و پدرت چون او را صحیح و سالم باز یافته، گوسالۀ چاق را کشته است.»
27ਨੌਕਰ ਨੇ ਆਖਿਆ, ‘ਤੁਹਾਡਾ ਭਰਾ ਵਾਪਸ ਆ ਗਿਆ ਹੈ। ਤੁਹਾਡੇ ਪਿਤਾ ਜੀ ਬਹੁਤ ਖੁਸ਼ ਹਨ, ਕਿਉਂਕਿ ਉਹ ਠੀਕ-ਠਾਕ ਘਰ ਵਾਪਸ ਆ ਗਿਆ ਹੈ, ਇਸ ਲਈ ਉਸਨੇ ਦਾਵਤ ਲਈ ਸਭ ਤੋਂ ਮੋਟਾ ਵਛਾ ਵਢਿਆ ਹੈ।’
28اما پسر بزرگ قهر کرد و به هیچ وجه نمی خواست به داخل بیاید پدرش بیرون آمد و به او التماس نمود.
28ਵੱਡਾ ਪੁੱਤਰ ਇੰਨਾ ਗੁੱਸੇ ਵਿੱਚ ਸੀ ਕਿ ਉਹ ਖੁਸ਼ੀ ਵਿੱਚ ਸ਼ਰੀਕ ਨਹੀਂ ਹੋਣਾ ਚਾਹੁੰਦਾ ਸੀ। ਫ਼ੇਰ ਉਸਦਾ ਪਿਤਾ ਬਾਹਰ ਆਇਆ ਅਤੇ ਉਸਨੂੰ ਅੰਦਰ ਆਉਣ ਦੀ ਬੇਨਤੀ ਕੀਤੀ।
29اما او در جواب پدر گفت: «تو خوب می دانی که من در این چند سال چطور مانند یک غلام به تو خدمت کرده ام و هیچوقت از اوامر تو سرپیچی نکرده ام و تو حتی یک بزغاله هم به من ندادی تا با دوستان خود خوش بگذرانم.
29ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਂ ਇੰਨੇ ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਹਾਂ ਅਤੇ ਮੈਂ ਕਦੇ ਤੁਹਾਡਾ ਹੁਕਮ ਨਹੀਂ ਮੋਡ਼ਿਆ ਪਰ ਤੁਸੀਂ ਕਦੇ ਵੀ ਮੈਨੂੰ ਮੇਰੇ ਮਿੱਤਰਾਂ ਨਾਲ ਦਾਵਤ ਕਰਨ ਲਈ ਇੱਕ ਬੱਕਰੀ ਵੀ ਨਹੀਂ ਦਿੱਤੀ।
30اما حالا که این پسرت پیدا شده، بعد از آنکه همۀ ثروت تو را با فاحشه ها تلف کرده است برای او گوسالۀ چاق می کشی.»
30ਪਰ ਜਦੋਂ ਤੁਹਾਡਾ ਇਹ ਪੁੱਤਰ ਜਿਹਡ਼ਾ ਕੰਜਰੀਆਂ ਤੇ ਤੁਹਾਡਾ ਸਾਰਾ ਪੈਸਾ ਬਰਬਾਦ ਕਰਕੇ ਵਾਪਸ ਆਇਆ ਹੈ, ਉਸ ਲਈ ਤੁਸੀਂ ਮੋਟਾ ਵਛਾ ਵਢਿਆ ਹੈ।’
31پدر گفت: «پسرم، تو همیشه با من هستی و هرچه من دارم از تو است.اما اکنون باید جشن بگیریم و خوشی کنیم، زیرا این برادر تو است که مرده بود، زنده شده است و گم شده بود، پیدا شده است.»»
31ਪਰ ਪਿਤਾ ਨੇ ਵੱਡੇ ਪੁੱਤਰ ਨੂੰ ਕਿਹਾ, ‘ਪੁੱਤਰ ਤੂੰ ਹਮੇਸ਼ਾ ਮੇਰੇ ਕੋਲ ਹੈਂ, ਇਸ ਲਈ ਜੋ ਕੁਝ ਮੇਰਾ ਹੈ ਸੋ ਤੇਰਾ ਵੀ ਹੈ।
32اما اکنون باید جشن بگیریم و خوشی کنیم، زیرا این برادر تو است که مرده بود، زنده شده است و گم شده بود، پیدا شده است.»»
32ਪਰ ਸਾਨੂੰ ਦਾਵਤ ਕਰਨੀ ਚਾਹੀਦੀ ਹੈ ਅਤੇ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਇਹ ਤੇਰਾ ਭਰਾ, ਮਰ ਗਿਆ ਸੀ, ਪਰ ਉਹ ਫ਼ਿਰ ਜਿਉਂਦਾ ਹੋ ਗਿਆ ਹੈ। ਜਿਹਡ਼ਾ ਗੁਆਚਿਆ ਹੋਇਆ ਸੀ ਹੁਣ ਲਭ ਗਿਆ ਹੈ।”