Dari

Punjabi: NT

Luke

5

1یک روز عیسی در کنار بحیرۀ جنیسارت ایستاده بود و مردم به طرف او هجوم آورده بودند تا کلام خدا را از زبان او بشنوند.
1ਯਿਸੂ ਗਨੇਸਰਤ ਦੀ ਝੀਲ ਕੰਢੇ ਖਢ਼ਾ ਸੀ ਅਤੇ ਭੀਡ਼ ਪਰਮੇਸ਼ੁਰ ਦੇ ਉਪਦੇਸ਼ ਸੁਨਣ ਲਈ, ਉਸਦੇ ਆਸ-ਪਾਸ ਇਕਠੀ ਹੋ ਰਹੀ ਸੀ।
2عیسی ملاحظه کرد که دو کشتی در آنجا لنگر انداخته اند و ماهیگیران پیاده شده بودند تا تورهای خود را بشویند.
2ਫ਼ਿਰ ਉਸਨੇ ਝੀਲ ਦੇ ਕੰਢੇ ਦੋ ਬੇਡ਼ੀਆਂ ਦੇਖੀਆਂ। ਬੇਡ਼ੀਆਂ ਵਿੱਚੋਂ ਮਾਛੀ ਬਾਹਰ ਆਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ।
3عیسی به یکی از کشتی های که متعلق به شَمعون بود سوار شد و از او تقاضا کرد که کمی از ساحل دور شود و در حالی که در کشتی نشسته بود به تعلیم مردم پرداخت.
3ਯਿਸੂ ਇੱਕ ਬੇਡ਼ੀ ਵਿੱਚ ਚਢ਼ ਗਿਆ ਜੋ ਕਿ ਸ਼ਮਊਨ ਦੀ ਸੀ ਅਤੇ ਉਸਨੇ ਬੇਡ਼ੀ ਨੂੰ ਕੰਢੇ ਤੋਂ ਥੋਡ਼ੀ ਦੂਰ ਲੈ ਜਾਣ ਲਈ ਆਖਿਆ, ਤਾਂ ਉਹ ਬੇਡ਼ੀ ਵਿੱਚ ਬੈਠਕੇ ਕੰਢੇ ਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।
4در پایان صحبت به شَمعون گفت: «به قسمتهای عمیق آب بران و تورهای تان را برای صید به آب بیندازید.»
4ਜਦੋਂ ਉਹ ਬੋਲ ਹਟਿਆ, ਉਸਨੇ ਸ਼ਮਊਨ ਨੂੰ ਕਿਹਾ, “ਡੂੰਘੇ ਪਾਣੀਆਂ ਵਿੱਚ ਜਾਓ ਅਤੇ ਮਛੀਆਂ ਲਈ ਆਪਣੇ ਜਾਲ ਪਾਣੀ ਵਿੱਚ ਸੁੱਟੋ।”
5شَمعون جواب داد: «ای استاد، ما تمام شب زحمت کشیدیم و اصلاً چیزی نگرفتیم، اما حالا که تو می فرمایی، من تورها را می اندازم.»
5ਸ਼ਮਊਨ ਨੇ ਜਵਾਬ ਦਿੱਤਾ, “ਮਾਲਕ! ਅਸੀਂ ਸਾਰੀ ਰਾਤ ਮਛੀਆਂ ਫ਼ਡ਼ਨ ਲਈ ਬਹੁਤ ਕੋਸ਼ਿਸ਼ ਕਰਦੇ ਰਹੇ, ਪਰ ਸਾਡੇ ਹੱਥ ਕੁਝ ਵੀ ਨਹੀਂ ਲੱਗਾ। ਪਰ ਤੁਸੀਂ ਆਖਦੇ ਹੋ ਕਿ ਮੈਂ ਜਾਲ ਪਾਣੀ ਵਿੱਚ ਪਾਵਾਂ। ਇਸ ਲਈ ਮੈਂ ਇੰਝ ਹੀ ਕਰਦਾ ਹਾਂ ਜਿਵੇਂ ਤੁਸੀਂ ਆਖਦੇ ਹੋ।
6آن ها چنین کردند و آنقدر ماهی صید کردند که نزدیک بود تورهای شان پاره شود.
6ਸਭ ਮਛੀਆਂ ਨੇ ਆਪਣੇ ਜਾਲ ਪਾਣੀ ਵਿੱਚ ਪਾਏ ਤਾਂ ਉਨ੍ਹਾਂ ਦੇ ਜਾਲ ਮਛੀਆਂ ਨਾਲ ਇਸ ਕਦਰ ਭਾਰੇ ਹੋ ਗਏ ਹੋ ਕਿ ਉਹ ਭਾਰ ਨਾਲ ਟੁਟ੍ਟਣੇ ਸ਼ੁਰੂ ਹੋ ਗਏ।
7پس به همکاران خود که در کشتی دیگر بودند اشاره کردند که به کمک آنها بیایند. ایشان آمدند و هر دو کشتی را از ماهی پُر کردند به طوریکه نزدیک بود غرق شوند.
7ਉਨ੍ਹਾਂ ਨੇ ਦੂਜੀ ਬੇਡ਼ੀ ਵਿੱਚ ਬੈਠੇ ਆਪਣੇ ਹੋਰਨਾਂ ਸਾਥੀਆਂ ਨੂੰ ਆਪਣੀ ਮਦਦ ਲਈ ਬੁਲਾਇਆ। ਜਦੋਂ ਉਨ੍ਹਾਂ ਦੇ ਮਿੱਤਰ ਮਦਦ ਲਈ ਆਏ ਤਾਂ ਉਨ੍ਹਾਂ ਦੀਆਂ ਦੋਨੇ ਬੇਡ਼ੀਆਂ ਇਸ ਕਦਰ ਮਛੀਆਂ ਨਾਲ ਭਰ ਗਈਆਂ ਕਿ ਇੰਝ ਮਾਲੂਮ ਹੁੰਦਾ ਸੀ ਕਿ ਬੇਡ਼ੀਆਂ ਹੁਣੇ ਹੀ ਡੁੱਬ ਜਾਣਗੀਆਂ।
8وقتی شَمعون پِترُس متوجه شد که چه واقع شده است پیش عیسی زانو زد و عرض کرد: «ای خداوند، از پیش من برو چون من خطاکارم.»
8[This verse may not be a part of this translation]
9او و همۀ همکارانش از صیدی که شده بود متحیر بودند.
9[This verse may not be a part of this translation]
10همکاران او یعقوب و یوحنا، پسران زَبدی نیز همان حال را داشتند. عیسی به شَمعون فرمود: «نترس، از این پس مردم را صید خواهی کرد.»
10ਇਸੇ ਤਰ੍ਹਾਂ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਬਡ਼ੇ ਹੈਰਾਨ ਹੋਏ। ਯਾਕੂਬ ਅਤੇ ਯੂਹੰਨਾ ਸ਼ਮਊਨ ਨਾਲ ਸਾਂਝਾ ਕੰਮ ਕਰਦੇ ਸਨ। ਯਿਸੂ ਨੇ ਸ਼ਮਊਨ ਨੂੰ ਕਿਹਾ, “ਭੈਭੀਤ ਨਾ ਹੋ! ਹੁਣ ਤੋਂ ਤੂੰ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਂਗਾ।”
11به محض اینکه کشتیها را به خشکی آوردند، همه چیز را رها کردند و به دنبال او رفتند.
11ਫ਼ੇਰ ਉਨ੍ਹਾਂ ਨੇ ਆਪਣੀਆਂ ਬੇਡ਼ੀਆਂ ਨੂੰ ਕੰਢੇ ਤੇ ਲਿਆਂਦਾ। ਅਤੇ ਉਨ੍ਹਾਂ ਨੇ ਸਭ ਕੁਝ ਪਿਛੇ ਛਡ ਦਿੱਤਾ ਅਤੇ ਯਿਸੂ ਦੇ ਮਗਰ ਹੋ ਤੁਰੇ।
12روزی عیسی در شهری بود، تصادفا مردی جذامی در آنجا حضور داشت. وقتی آن جذامی عیسی را دید به پای او افتاد و از او کمک خواسته گفت: «ای آقا، اگر بخواهی می توانی مرا پاک کنی.»
12ਇੱਕ ਵਾਰ ਯਿਸੂ ਇੱਕ ਨਗਰ ਵਿੱਚ ਸੀ। ਉਥੇ ਕੋਢ਼ ਨਾਲ ਭਰਪੂਰ ਇੱਕ ਬੰਦਾ ਸੀ। ਜਦੋਂ ਉਸਨੇ ਯਿਸੂ ਨੂੰ ਵੇਖਿਆ ਉਹ ਯਿਸੂ ਦੇ ਪੈਰਾਂ ਤੇ ਝੁਕ ਗਿਆ ਅਤੇ ਉਸਨੂੰ ਬੇਨਤੀ ਕੀਤੀ, “ਪ੍ਰਭੂ, ਮੇਰੇ ਤੇ ਕਿਰਪਾ ਕਰੋ ਅਤੇ ਮੈਨੂੰ ਠੀਕ ਕਰ ਦਿਓ ਕਿਉਂਕਿ ਮੈਂ ਜਾਣਦਾ ਹਾਂ ਕਿ ਜੇ ਤੁਸੀਂ ਚਾਹੋ ਤਾਂ ਮੈਨੂੰ ਰਾਜੀ ਕਰ ਸਕਦੇ ਹੋਂ।
13عیسی دست خود را دراز کرد، او را لمس نمود و فرمود: «می خواهم، پاک شو.» فوراً جذام او برطرف شد.
13ਯਿਸੂ ਨੇ ਆਪਣਾ ਹੱਥ ਬਾਹਰ ਫ਼ੈਲਾਕੇ ਉਸਨੂੰ ਛੋਹਿਆ ਅਤੇ ਉਸਨੂੰ ਆਖਿਆ, “ਮੈਂ ਤੈਨੂੰ ਰਾਜੀ ਕਰਨਾ ਚਾਹੁੰਦਾ ਹਾਂ, ਰਾਜੀ ਹੋ ਜਾ!” ਤੁਰੰਤ ਹੀ ਕੋਢ਼ ਗਾਇਬ ਹੋ ਗਿਆ।
14عیسی به او امر فرمود که این موضوع را به کسی نگوید و افزود: «اما برو خود را به کاهن نشان بده و به خاطر پاک شدنت قربانی ای را که موسی تعیین نموده است تقدیم کن تا برای همه مدرکی باشد.»
14ਤਦ ਯਿਸੂ ਨੇ ਕਿਹਾ, “ਕਿਸੇ ਕੋਲ ਵੀ ਇਸ ਬਾਰੇ ਜ਼ਿਕਰ ਨਾ ਕਰੀਂ ਜਾਜਕ ਕੋਲ ਜਾਕੇ ਆਪਣੇ-ਆਪ ਨੂੰ ਵਿਖਾ ਅਤੇ ਜਿਵੇਂ ਮੂਸਾ ਨੇ ਹੁਕਮ ਦਿੱਤਾ ਜਾਕੇ ਬਲੀ ਭੇਟਾ ਕਰ। ਇੰਝ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਰਾਜੀ ਹੋ ਗਿਆ ਹੈ।”
15اما عیسی بیش از پیش در تمام آن ناحیه شهرت یافت وعدۀ زیادی گرد آمدند تا سخنان او را بشنوند و از ناخوشی های خود شفا یابند،
15ਪਰ ਯਿਸੂ ਦੀ ਚਰਚਾ ਵਧ ਤੋਂ ਵਧ ਫ਼ੈਲਦੀ ਗਈ। ਲੋਕਾਂ ਦੀ ਭੀਡ਼ ਉਸਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾਂ ਤੋਂ ਰਾਜੀ ਹੋਣ ਲਈ ਉਸ ਕੋਲ ਆਈ।
16اما او به خارج از شهر می رفت تا در تنهایی دعا کند.
16ਪਰ ਅਕਸਰ ਯਿਸੂ ਇਕਾਂਤ ਵਾਲੀਆਂ ਥਾਵਾਂ ਤੇ ਪ੍ਰਾਰਥਨਾ ਕਰਨ ਲਈ ਚਲਿਆ ਜਾਂਦਾ ਸੀ।
17روزی عیسی مشغول تعلیم بود و پیروان فرقۀ فریسی و معلمین شریعت که از تمام دهات جلیل و از یهودیه و اورشلیم آمده بودند، در دور او نشسته بودند و او با قدرت خداوند بیماران را شفا می داد.
17ਇੱਕ ਦਿਨ ਯਿਸੂ ਜਦੋਂ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਤਾਂ ਫ਼ਰੀਸੀ, ਅਤੇ ਕੁਝ ਨੇਮ ਦੇ ਉਪਦੇਸ਼ਕ ਵੀ ਉਥੇ ਬੈਠੇ ਹੋਏ ਸਨ। ਉਹ ਗਲੀਲ ਅਤੇ ਯਹੂਦਿਯਾ ਦੇ ਹਰ ਨਗਰ ਤੋਂ ਅਤੇ ਯਰੂਸ਼ਲਮ ਤੋਂ ਵੀ ਆਏ ਸਨ। ਪ੍ਰਭੂ ਯਿਸੂ ਨੂੰ ਲੋਕਾਂ ਨੂੰ ਠੀਕ ਕਰਨ ਲਈ ਆਪਣੀ ਸਮਰਥਾ ਦੇ ਰਿਹਾ ਸੀ।
18در این هنگام چند مردی دیده شدند که شلی را روی تختی می آوردند. آن ها کوشش می کردند او را به داخل بیاورند و در برابر عیسی به زمین بگذارند.
18ਉਥੇ ਇੱਕ ਮਨੁੱਖ ਸੀ ਜਿਸਨੂੰ ਅਧਰੰਗ ਹੋਇਆ ਸੀ। ਕੁਝ ਲੋਕ ਉਸਨੂੰ ਮੰਜੀ ਤੇ ਚੁੱਕ ਕੇ ਲਿਆਏ। ਉਹ ਆਦਮੀ ਚਾਹੁੰਦੇ ਸਨ ਕਿ ਉਹ ਇਸ ਅਧਰੰਗੀ ਨੂੰ ਅੰਦਰ ਲੈਜਾਕੇ ਯਿਸੂ ਦੇ ਸਾਮ੍ਹਣੇ ਰੱਖਣ।
19اما به علت زیادی جمعیت نتوانستند راهی پیدا کنند که او را به داخل آورند. بنابراین به بام رفتند و او را با تشک از راه چت پایین گذاشتند و در میان جمعیت در برابر عیسی قرار دادند.
19ਪਰ ਉਥੇ ਇੰਨੀ ਭੀਡ਼ ਸੀ ਕਿ ਜਦ ਉਨ੍ਹਾਂ ਨੂੰ ਅੰਦਰ ਜਾਣ ਦਾ ਕੋਈ ਢੰਗ ਨਾ ਦਿਸਿਆ ਫ਼ਿਰ ਉਹ ਛੱਤ ਉੱਤੇ ਚਢ਼ੇ ਅਤੇ ਉਨ੍ਹਾਂ ਨੇ ਕੁਝ ਖਪਰੈਲਾਂ ਕਢ੍ਢੀਆਂ ਅਤੇ ਭੀਡ਼ ਦੇ ਵਿਚਕਾਰ ਅਤੇ ਠੀਕ ਯਿਸੂ ਦੇ ਸਾਮ੍ਹਣੇ ਉਸ ਬਿਮਾਰ ਮਨੁੱਖ ਨੂੰ ਉਸਦੇ ਬਿਸਤਰੇ ਸਮੇਤ ਹੇਠਾਂ ਲਾਹ ਦਿੱਤਾ।
20عیسی وقتی ایمان آن ها را دید فرمود: «ای دوست، گناهان تو بخشیده شد.»
20ਯਿਸੂ ਨੇ ਉਨ੍ਹਾਂ ਦੀ ਆਸਥਾ ਵੇਖਕੇ ਬਿਮਾਰ ਮਨੁੱਖ ਨੂੰ ਕਿਹਾ, “ਮਿੱਤਰ, ਤੇਰੇ ਪਾਪ ਬਖਸ਼ੇ ਗਏ ਹਨ।”
21علمای یهود و پیروان فرقۀ فریسی به یکدیگر می گفتند: «این کیست که حرفهای کفرآمیز می زند؟ چه کسی جز خدا می تواند گناهان را ببخشد؟»
21ਯਹੂਦੀ, ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਪਸ ਵਿੱਚ ਸੋਚਿਆ, “ਇਹ ਕੌਣ ਆਦਮੀ ਹੈ ਜੋ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹੈ? ਕਿਉਂਕਿ ਕੇਵਲ ਪ੍ਰਭੂ ਹੀ ਪਾਪ ਮਾਫ਼ ਕਰ ਸਕਦਾ ਹੈ।”
22اما عیسی افکار آنها را درک کرد و در جواب فرمود: «چرا چنین افکاری در ذهن خود می پرورانید؟
22ਯਿਸੂ ਉਨ੍ਹਾਂ ਦੀ ਸੋਚਾਂ ਨੂੰ ਜਾਣਦਾ ਸੀ ਤਾਂ ਉਸਨੇ ਕਿਹਾ, “ਤੁਹਾਡੇ ਮਨ ਵਿੱਚ ਅਜਿਹੇ ਵਿਚਾਰ ਕਿਉਂ ਪੈਦਾ ਹੋ ਰਹੇ ਹਨ?
23آیا گفتن اینکه گناهان تو بخشیده شد، آسانتر است یا گفتن اینکه بلند شو و راه برو؟
23ਕਿਹਡ਼ੀ ਗੱਲ ਸੌਖੀ ਹੈ? ਇਹ ਆਖਣਾ ‘ਤੇਰੇ ਪਾਪ ਮਾਫ਼ ਹੋ ਗਏ ਹਨ’, ‘ਜਾਂ ਉਠ ਅਤੇ ਚੱਲ।’
24اما برای اینکه بدانید پسر انسان در روی زمین قدرت و اختیار آمرزیدن گناهان را دارد»، به آن مرد شل گفت: «به تو می گویم بلند شو، تشک خود را بردار و به خانه برو.»
24ਪਰ ਮੈਂ ਤੁਹਾਨੂੰ ਇਹ ਸਬੂਤ ਦਿਆਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਤਾਂ ਉਸਨੇ ਅਧਰੰਗੀ ਮਨੁੱਖ ਨੂੰ ਆਖਿਆ। “ਮੈਂ ਤੈਨੂੰ ਕਹਿੰਦਾ ਹਾਂ, ਖਢ਼ਾ ਹੋ ਆਪਣਾ ਬਿਸਤਰਾ ਚੁੱਕ ਅਤੇ ਘਰ ਨੂੰ ਜਾ।”
25او فوراً پیش چشم آنها روی پایهای خود برخاست، تشکی را که روی آن خوابیده بود برداشت و خدا را حمدگویان به خانه رفت.
25ਤਾਂ ਉਹ ਮਨੁੱਖ ਤੁਰੰਤ ਹੀ ਉਨ੍ਹਾਂ ਸਾਮ੍ਹਣੇ ਉਠ ਖਲੋਇਆ। ਉਸਨੇ ਆਪਣਾ ਬਿਸਤਰਾ ਚੁਕਿਆ ਅਤੇ ਪ੍ਰਭੂ ਦੀ ਉਸਤਤਿ ਕਰਦਾ ਹੋਇਆ ਘਰ ਨੂੰ ਚਲਾ ਗਿਆ।
26همه غرق در حیرت شدند و خدا را حمد کردند و با ترس می گفتند: «امروز چیزهای عجیبی دیدیم.»
26ਉਹ ਹੈਰਾਨ ਸਨ ਅਤੇ ਉਨ੍ਹਾਂ ਨੇ ਪੂਰੀ ਇਜ੍ਜਤ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਆਖਿਆ, “ਅੱਜ ਅਸੀਂ ਹੈਰਾਨੀ ਭਰੀਆਂ ਗੱਲਾਂ ਵੇਖਿਆਂ ਹਨ।”
27بعد از آنکه عیسی بیرون رفت متوجه جزیه گیری به نام لاوی شد که در محل وصول مالیات نشسته بود. به او فرمود: «بدنبال من بیا.»
27ਇਸਤੋਂ ਬਾਦ ਯਿਸੂ ਬਾਹਰ ਗਿਆ ਉਸਨੇ ਇੱਕ ਮਸੂਲੀਏ ਲੇਵੀ ਨੂੰ ਮਸੂਲ ਦੀ ਚੌਕੀਂ ਤੇ ਬੈਠੇ ਵੇਖਿਆ। ਯਿਸੂ ਨੇ ਉਸਨੂੰ ਕਿਹਾ, “ਮੇਰੇ ਪਿਛੇ ਹੋ ਤੁਰ!”
28او برخاست، همه چیز را واگذاشت و بدنبال او رفت.
28ਲੇਵੀ ਸਭ ਕੁਝ ਛੱਡਕੇ ਉਸਦੇ ਪਿਛੇ ਹੋ ਤੁਰਿਆ।
29لاوی برای عیسی در خانۀ خود مهمانی کلانی ترتیب داد. عدۀ زیادی از جزیه گیران و اشخاص دیگر با عیسی و شاگردانش سر دسترخوان نشسته بودند.
29ਲੇਵੀ ਨੇ ਆਪਣੇ ਘਰ ਵਿੱਚ ਯਿਸੂ ਲਈ ਇੱਕ ਵੱਡੀ ਦਾਵਤ ਦਾ ਇੰਤਜਾਮ ਕੀਤਾ। ਖਾਣੇ ਦੀ ਮੇਜ ਤੇ ਕਾਫ਼ੀ ਸਾਰੇ ਮਸੂਲੀਏ ਅਤੇ ਕੁਝ ਹੋਰ ਵੀ ਲੋਕ ਇਕੱਤਰ ਹੋਏ ਸਨ।
30فریسی ها و علمای آن ها از شاگردان عیسی ایراد گرفتند و گفتند: «چرا شما با جزیه گیران و خطاکاران می خورید و می نوشید؟»
30ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਯਿਸੂ ਦੇ ਚੇਲਿਆਂ ਨੂੰ ਸ਼ਿਕਾਇਤ ਕੀਤੀ “ਤੁਸੀਂ ਮਸੂਲੀਆਂ ਅਤੇ ਪਾਪੀਆਂ ਨਾਲ ਕਿਉਂ ਖਾ-ਪੀ ਰਹੇ ਹੋ?”
31عیسی به آنها جواب داد: «تندرستان احتیاج به طبیب ندارند بلکه بیماران محتاجند.
31ਯਿਸੂ ਨੇ ਉਨ੍ਹਾਂ ਨੂੰ ਆਖਿਆ, “ਇਹ ਬਿਮਾਰ ਮਨੁੱਖ ਹਨ, ਜਿਨ੍ਹਾਂ ਨੂੰ ਵੈਦ ਦੀ ਜ਼ਰੂਰਤ ਹੈ ਨਾ ਕਿ ਤੰਦਰੁਸਤਾਂ ਨੂੰ।
32من نیامده ام تا پرهیزکاران را به توبه دعوت کنم، بلکه آمده ام تا خطا کاران را دعوت نمایم.»
32ਮੈਂ ਪਾਪੀਆਂ ਨੂੰ ਉਨ੍ਹਾਂ ਦੇ ਦਿਲ ਅਤੇ ਜੀਵਨ ਬਦਲਣ ਲਈ ਆਖਣ ਲਈ ਆਇਆ ਹਾਂ, ਨਾ ਕਿ ਧਰਮੀਆਂ ਨੂੰ।”
33آنها به او گفتند: «شاگردان یحیی بسیاری اوقات روزه می گیرند و دعا می کنند، شاگردان فریسی ها هم، چنین می کنند، اما شاگردان تو می خورند و می نوشند.»
33ਉਨ੍ਹਾਂ ਨੇ ਯਿਸੂ ਨੂੰ ਕਿਹਾ, “ਯੂਹੰਨਾ ਦੇ ਚੇਲੇ ਵੀ ਆਮ ਤੌਰ ਤੇ ਫ਼ਰੀਸੀਆਂ ਦੇ ਚੇਲਿਆਂ ਵਾਂਗ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਸਨ, ਪਰ ਤੇਰੇ ਚੇਲੇ ਹਰ ਵਕਤ ਖਾਂਦੇ-ਪੀਂਦੇ ਰਹਿੰਦੇ ਹਨ।”
34عیسی به ایشان جواب داد: «آیا شما می توانید رفقای داماد را در حالی که داماد با ایشان است به روزه گرفتن مجبور کنید؟
34ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਲਾਡ਼ੇ ਦੇ ਦੋਸਤਾਂ ਤੋਂ ਵਰਤ ਰੱਖਵਾ ਸਕਦੇ ਹੋ ਜਦੋਂ ਤੱਕ ਕਿ ਲਾਡ਼ਾ ਉਨ੍ਹਾਂ ਦੇ ਨਾਲ ਹੁੰਦਾ ਹੈ?
35اما ایامی خواهد آمد که داماد از ایشان گرفته خواهد شد، در آن روزها ایشان نیز روزه خواهند گرفت.»
35ਪਰ ਵਕਤ ਆਵੇਗਾ ਜਦੋਂ ਲਾਡ਼ਾ ਉਨ੍ਹਾਂ ਤੋਂ ਲੈ ਲਿਆ ਜਾਵੇਗਾ। ਉਸ ਵਕਤ ਉਹ ਵਰਤ ਰੱਖਣ੍ਣਗੇ।”
36همچنین برای آنها این مَثَل را نقل فرمود: «هیچکس از یک لباس نو تکه ای پاره نمی کند تا با آن، لباس کهنه ای را پینه کند. اگر چنین کند، هم آن لباس نو پاره می شود و هم پینۀ نو مناسب لباس کهنه نیست.
36ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ, “ਕੋਈ ਵੀ ਮਨੁੱਖ ਨਵੇਂ ਕੱਪਡ਼ੇ ਦੀ ਟਾਕੀ ਪਾਡ਼ਕੇ ਪੁਰਾਣੇ ਕੱਪਡ਼ੇ ਉੱਤੇ ਨਹੀਂ ਲਾਉਂਦਾ। ਜੇਕਰ ਉਹ ਇਹ ਕਰਦਾ ਹੈ ਤਾਂ ਉਹ ਨਵੀਂ ਪੁਸ਼ਾਕ ਨੂੰ ਖਰਾਬ ਕਰ ਲਵੇਗਾ, ਪਰ ਹਾਂ ਨਵੀਂ ਪੁਸ਼ਾਕ ਦੀ ਟਾਕੀ ਵੀ ਪੁਰਾਣੀ ਪੁਸ਼ਾਕ ਤੇ ਮੇਲ ਨਹੀਂ ਖਾਂਦੀ।
37همچنین هیچکس شراب تازه را در مشکهای کهنه نمی ریزد. اگر بریزد، شراب تازه مشکها را می ترکاند، شراب به هدر می رود و مشکها نیز از بین خواهند رفت.
37ਲੋਕ ਨਵੀਂ ਮੈਅ ਨੂੰ ਕਦੇ ਵੀ ਪੁਰਾਣੀ ਮਸ਼ਕਾਂ ਵਿੱਚ ਨਹੀਂ ਪਾਉਂਦੇ। ਕਿਉਂ? ਕਿਉਂਕਿ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾਡ਼ ਦੇਵੇਗੀ ਅਤੇ ਮੈ ਉਨ੍ਹਾਂ ਵਿੱਚੋਂ ਡੁਲ੍ਹ ਜਾਵੇਗੀ ਅਤੇ ਮਸ਼ਕਾਂ ਨਸ਼ਟ ਹੋ ਜਾਣਗੀਆਂ।
38بلی، باید شراب تازه را در مشکهای نو ریخت.هیچکس پس از نوشیدن شراب کهنه، شراب تازه نمی خواهد چون می گوید که شراب کهنه بهتر است.»
38ਇਸੇ ਲਈ ਲੋਕ ਨਵੀਂ ਮੈ ਹਮੇਸ਼ਾ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ।
39هیچکس پس از نوشیدن شراب کهنه، شراب تازه نمی خواهد چون می گوید که شراب کهنه بهتر است.»
39ਅਤੇ ਪੁਰਾਣੀ ਮੈ ਪੀਕੇ ਨਵੀਂ ਕੋਈ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਉਹ ਆਖਦਾ ਹੈ ਕਿ, ‘ਪੁਰਾਣੀ ਮੈ ਹੀ ਵਧੀਆ ਹੈ।”‘