1بعد از آن عیسی شهر به شهر و ده به ده می گشت و مژدۀ پادشاهی خدا را اعلام می کرد.
1ਇਸਤੋਂ ਬਾਦ ਯਿਸੂ ਸ਼ਹਿਰ-ਸ਼ਹਿਰ ਅਤੇ ਨਗਰ-ਨਗਰ ਵਿੱਚ ਪਰਮੇਸ਼ੁਰ ਦੇ ਰਾਜ ਬਾਰੇ ਖੁਸ਼-ਖਬਰੀ ਫ਼ੈਲਾਉਂਦਾ ਹੋਇਆ ਯਾਤਰਾ ਕਰਦਾ ਰਿਹਾ ਅਤੇ ਬਾਰ੍ਹਾਂ ਰਸੂਲ ਵੀ ਉਸਦੇ ਨਾਲ ਸਨ।
2دوازده حواری و عده ای از زنانی که از ارواح پلید و ناخوشیها رهائی یافته بودند با او همراه بودند. مریمِ معروف به مریم مجدلیه که از او هفت روح ناپاک بیرون آمده بود،
2ਕੁਝ ਔਰਤਾਂ ਵੀ ਉਸਦੇ ਨਾਲ ਸਨ ਜਿਨ੍ਹਾਂ ਨੂੰ ਉਸਨੇ ਉਨ੍ਹਾਂ ਦੇ ਰੋਗਾਂ ਅਤੇ ਭਰਿਸ਼ਟ ਆਤਮਿਆਂ ਤੋਂ ਮੁਕਤ ਕੀਤਾ ਸੀ। ਉਥੇ ਉਨ੍ਹਾਂ ਵਿਚਕਾਰ ਮਰਿਯਮ ਮਗਦਲੀਨੀ ਨਾਂ ਦੀ ਔਰਤ ਵੀ ਸੀ। ਉਸਨੂੰ ਸੱਤ ਭੂਤ ਚਿੰਬਡ਼ੇ ਹੋਏ ਸਨ। ਯਿਸੂ ਨੇ ਉਨ੍ਹਾਂ ਭੂਤਾਂ ਨੂੰ ਉਸ ਵਿੱਚੋਂ ਕਢਿਆ ਸੀ।
3یونا همسر خوزا ـ ناظر هیرودیس ـ و سوسن و بسیاری کسان دیگر. این زنان از اموال خود به عیسی و شاگردانش کمک می کردند.
3ਇਹ ਔਰਤਾਂ ਵੀ ਨਾਲ ਸਨ: ਹੇਰੋਦੇਸ ਦੇ ਉਚ੍ਚ ਅਧਿਕਾਰੀ ਚੁਜ਼ਾ, ਦੀ ਪਤਨੀ ਯੋਆਨਾ ਵੀ ਉਨ੍ਹਾਂ ਵਿੱਚੋਂ ਹੀ ਸੀ। ਸੁਸ਼ੰਨਾ ਅਤੇ ਕਈ ਹੋਰ ਔਰਤਾਂ ਉਸਦੇ ਨਾਲ ਸਨ। ਇਹ ਔਰਤਾਂ ਆਪਣੇ ਧਨ ਨਾਲ ਯਿਸੂ ਅਤੇ ਉਸਦੇ ਰਸੂਲਾਂ ਦੀ ਸੇਵਾ ਕਰ ਰਹੀਆਂ ਸਨ।
4وقتی مردم از شهرهای اطراف به دیدن عیسی آمدند و جمعیت زیادی در اطراف او جمع شد، مَثَلی آورده گفت:
4ਸਾਰਿਆਂ ਸ਼ਹਿਰਾਂ ਤੋਂ ਲੋਕ ਇਕਠ੍ਠੇ ਹੋਕੇ ਵੱਡੀ ਭੀਡ਼ ਵਾਂਗ ਆਏ। ਅਤੇ ਉਸਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ:
5«دهقانی برای پاشیدن تخم بیرون رفت. وقتی تخم پاشید، مقداری از آن در راه افتاد و پایمال شد و پرندگان آن ها را خوردند.
5“ਇੱਕ ਕਿਸਾਨ ਬੀਜ ਬੀਜਣ ਲਈ ਨਿਕਲਿਆ, ਜਦੋਂ ਉਹ ਬੀਜ ਬੋਅ ਰਿਹਾ ਸੀ ਤਾਂ ਕੁਝ ਬੀਜ ਸਡ਼ਕ ਦੇ ਨਾਲ ਡਿੱਗ ਪਏ, ਉਸ ਉੱਪਰੋਂ ਦੀ ਲੋਕ ਲੰਘਦੇ ਰਹੇ, ਅਤੇ ਡਿੱਗੇ ਹੋਏ ਬੀਜ ਪੰਛੀ ਚੁਗ ਗਏ।
6مقداری هم در زمین سنگلاخ افتاد و پس از آنکه رشد کرد به سبب کمبود رطوبت و آب خشک شد.
6ਕੁਝ ਬੀਜ ਪੱਥਰੀਲੀ ਜਮੀਨ ਤੇ ਡਿੱਗੇ ਅਤੇ ਉਹ ਉਗ੍ਗਣੇ ਸ਼ੁਰੂ ਹੋ ਗਏ ਪਰ ਉਥੇ ਨਮੀ ਨਾ ਹੋਣ ਦੇ ਕਾਰਣ ਉਹ ਸੁੱਕ ਗਏ।
7بعضی از دانه ها داخل خارها افتاد و خارها با آن ها رشد کرده آن ها را خفه نمود.
7ਕੁਝ ਬੀਜ ਕੰਡਿਆਲੀਆਂ ਝਾਡ਼ੀਆਂ ਵਿੱਚ ਡਿੱਗ ਪਏ। ਉਹ ਕੰਡਿਆਂ ਵਿਚਕਾਰ ਉਗ੍ਗੇ ਪਰ ਥੋਹਰਾਂ ਨੇ ਉਨ੍ਹਾਂ ਨੂੰ ਪੁੰਗਰਨ ਨਾ ਦਿੱਤਾ ਤੇ ਇਹ ਉਨ੍ਹਾਂ ਹੇਠ ਦਬ੍ਬ ਗਏ।
8بعضی از دانه ها در خاک خوب افتادند و رشد کردند و صد برابر ثمر آوردند.» این را فرمود و با صدای بلند گفت: «اگر گوش شنوا دارید، بشنوید.»
8ਕੁਝ ਬੀਜ ਉਪਜਾਊ ਜ਼ਮੀਨ ਤੇ ਡਿੱਗੇ ਅਤੇ ਇਥੋ ਵਾਲੇ ਬੀਜਾਂ ਦੀ ਫ਼ਸਲ ਸੌ ਗੁਣਾ ਵਧ ਪੈਦਾ ਹੋਈ।” ਯਿਸੂ ਨੇ ਇਹ ਦ੍ਰਿਸ਼ਟਾਂਤ ਜਦੋਂ ਖਤਮ ਕੀਤਾ ਤਾਂ ਆਖਿਆ, “ਤੁਸੀਂ ਲੋਕ ਜੋ ਮੈਨੂੰ ਸੁਨਣ ਆਏ ਹੋ, ਸੁਣੋ।”
9شاگردان عیسی معنی این مَثَل را از او پرسیدند.
9ਯਿਸੂ ਦੇ ਚੇਲਿਆਂ ਨੇ ਉਸਤੋਂ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਕੀ ਅਰਥ ਹੈ?”
10فرمود: «درک اسرار پادشاهی خدا به شما عطا شده است، اما این مطالب برای دیگران در قالب مَثَل بیان می شود: «تا نگاه کنند اما چیزی نبینند، بشنوند اما چیزی نفهمند.»
10ਯਿਸੂ ਨੇ ਆਖਿਆ, “ਤੁਹਾਨੂੰ ਪਰਮੇਸ਼ੁਰ ਦੇ ਰਾਜ ਦੇ ਗੁਪਤਾਂ ਨੂੰ ਜਾਨਣ ਦਾ ਅਧਿਕਾਰ ਦਿੱਤਾ ਗਿਆ ਹੈ, ਪਰ ਹੋਰਾਂ ਲਈ ਮੈਂ ਦ੍ਰਿਸ਼ਟਾਂਤਾਂ ਰਾਹੀਂ ਬੋਲਦਾ ਹਾਂ ਤਾਂ ਜੋ: ‘ਉਹ ਵੇਖਦੇ ਹੋਏ ਵੀ ਨਾ ਵੇਖਣ ਅਤੇ ਸੁਣਦਿਆਂ ਹੋਇਆਂ ਵੀ ਨਾ ਸਮਝਣ।’ਯਸਾਯਾਹ 6:9
11معنی و مفهوم این مَثَل از این قرار است: دانه، کلام خدا است.
11“ਇਸ ਉੱਪਰਲੇ ਦ੍ਰਿਸ਼ਟਾਂ ਦਾ ਅਰਥ ਇਹ ਹੈ ਕਿ: ਬੀਜ ਪਰਮੇਸ਼ੁਰ ਦੇ ਉਪਦੇਸ਼ ਹਨ।
12دانه هائی که در راه افتادند کسانی هستند که آن را می شنوند و سپس شیطان می آید و کلام را از دلهای شان می رباید مبادا ایمان بیاورند و نجات یابند.
12ਜਿਹਡ਼ੇ ਬੀਜ ਸਡ਼ਕ ਦੇ ਕਿਨਾਰੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ। ਅਤੇ ਫ਼ੇਰ ਸ਼ੈਤਾਨ ਆਉਂਦਾ ਹੈ ਅਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਉਪਦੇਸ਼ ਨੂੰ ਕਾਢ ਦਿੰਦਾ ਹੈ। ਇਸਲਈ ਉਹ ਵਿਸ਼ਵਾਸ ਨਹੀਂ ਕਰ ਸਕਦੇ ਅਤੇ ਬਚਾਏ ਨਹੀਂ ਜਾ ਸਕਦੇ।
13دانه های کاشته شده در سنگلاخ به کسانی می ماند که وقتی کلام را می شنوند با خوشی می پذیرند اما کلام در آنها ریشه نمی دواند. مدتی ایمان دارند اما در وقت آزمایش های سخت از میدان بدر می روند.
13ਜਿਹਡ਼ੇ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ ਅਤੇ ਅਨੰਦ ਨਾਲ ਉਨ੍ਹਾਂ ਨੂੰ ਕਬੂਲ ਕਰ ਲੈਦੇ ਹਨ। ਪਰ ਇਹ ਉਨ੍ਹਾਂ ਦੇ ਵਿੱਚ ਡੂੰਘੀਆਂ ਜਢ਼ਾਂ ਨਹੀਂ ਫ਼ਡ਼ਦੇ। ਉਹ ਕੁਝ ਸਮੇਂ ਲਈ ਵਿਸ਼ਵਾਸ ਕਰਦੇ ਹਨ ਪਰ ਜਦੋਂ ਪਰਖ ਦਾ ਸਮਾਂ ਆਉਂਦਾ ਹੈ ਤਾਂ ਉਹ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ।
14دانه هائی که در میان خارها افتادند بر کسانی دلالت می کند که کلام خدا را می شنوند اما با گذشت زمان، تشویش دنیا و مال و ثروت و خوشیهای زندگی، کلام را در آن ها خفه می کند و هیچگونه ثمری نمی آورند.
14ਅਤੇ ਜਿਹਡ਼ੇ ਬੀਜ ਕੰਡਿਆਂ ਵਿਚਕਾਰ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਨੂੰ ਸੁਣਦੇ ਹਨ, ਪਰ ਜਦੋਂ ਉਸਦੇ ਅਨੁਸਾਰ ਰਹਿਣਾ ਸ਼ੁਰੂ ਕਰਦੇ ਹਨ, ਫ਼ੇਰ ਚਿੰਤਾਵਾਂ, ਧਨ ਅਤੇ ਜ਼ਿੰਦਗੀ ਦੇ ਸੁਖ ਚੈਨ ਉਨ੍ਹਾਂ ਨੂੰ ਵਧਣ ਤੋਂ ਦਬਾ ਲੈਂਦੇ ਹਨ ਇਸੇ ਲਈ ਉਹ ਕਦੇ ਵੀ ਫ਼ਲ ਨਹੀਂ ਪਾਉਂਦੇ।
15اما دانه هائی که در خاک خوب افتادند بر کسانی دلالت دارد که کلام خدا را با قلبی صاف و پاک می شوند و آن را نگه می دارند و با زحمتکشی، ثمرات فراوان ببار می آورند.
15ਅਤੇ ਉਹ ਬੀਜ ਜਿਹਡ਼ੇ ਉਪਜਾਊ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਚੰਗੇ ਅਤੇ ਨਿਸ਼ਕਪਟ ਦਿਲਾਂ ਨਾਲ ਉਪਦੇਸ਼ ਨੂੰ ਸੁਣਦੇ ਹਨ ਅਤੇ ਉਪਦੇਸ਼ ਅਨੁਸਾਰ ਜਿਉਂਦੇ ਹਨ ਫ਼ਿਰ ਉਹ ਧੀਰਜ ਨਾਲ ਚੰਗੇ ਫ਼ਲ ਦਿੰਦੇ ਹਨ।
16هیچ کس چراغ را روشن نمی کند تا آن را با تشت بپوشاند یا زیر تخت بگذارد. برعکس، آن را روی چراغ دان می گذارد تا هرکه وارد شود نور آن را ببیند،
16“ਕੋਈ ਵੀ ਮਨੁੱਖ ਦੀਵਾ ਬਾਲਕੇ ਉਸਨੂੰ ਭਾਂਡੇ ਨਾਲ ਢਕ ਕੇ ਲੁਕਾਉਂਦਾ ਨਹੀਂ, ਨਾ ਹੀ ਮੰਜੇ ਹੇਠਾਂ ਰੱਖਦਾ ਹੈ, ਸਗੋਂ ਉਹ ਮਨੁੱਖ ਦੀਵੇ ਨੂੰ ਸ਼ਮ੍ਹਾਦਾਨ ਉੱਤੇ ਰੱਖਦਾ ਹੈ ਤਾਂ ਜੋ ਆਉਣ ਵਾਲੇ ਹਨੇਰੇ ਵਿੱਚੋਂ ਚਾਨਣ ਨੂੰ ਵੇਖ ਸਕਣ।
17زیرا هر چه پنهان باشد آشکار می شود و هرچه زیر سرپوش باشد نمایان می گردد و پرده از رویش برداشته می شود.
17ਕਿਉਂਕਿ ਅਜਿਹਾ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਜਾਹਿਰ ਨਹੀਂ ਕੀਤਾ ਜਾਵੇਗਾ, ਅਤੇ ਇਥੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜਿਹਡ਼ਾ ਦਸਿਆ ਨਹੀਂ ਜਾਵੇਗਾ ਅਤੇ ਚਾਨਣ ਵਿੱਚ ਨਹੀਂ ਲਿਆਂਦਾ ਜਾਵੇਗਾ।
18پس متوجه باشید که چطور می شنوید زیرا به کسی که دارد بیشتر داده خواهد شد، اما آن کس که ندارد حتی آنچه را که به گمان خود دارد از دست خواهد داد.»
18ਇਸਲਈ ਹੋਸ਼ਿਆਰ ਰਹੋ ਕਿ ਤੁਸੀਂ ਕਿਵੇਂ ਸੁਣਦੇ ਹੋਂ ਕਿਉਂਕਿ ਜਿਸ ਕਿਸੇ ਕੋਲ ਹੈ ਉਹ ਜ਼ਿਆਦਾ ਹਾਸਿਲ ਕਰੇਗਾ ਅਤੇ ਜਿਸ ਕਿਸੇ ਕੋਲ ਨਹੀਂ ਹੈ ਉਹ ਉਸਨੂੰ ਵੀ ਗੁਆ ਲਵੇਗਾ, ਜੋ ਉਹ ਸੋਚਦਾ ਹੈ ਕਿ, ਉਸ ਕੋਲ ਹੈ।”
19مادر و برادران عیسی برای دیدن او آمدند، اما به سبب زیادی جمعیت نتوانستند به او برسند.
19ਯਿਸੂ ਦੇ ਮਾਤਾ ਅਤੇ ਭਰਾ ਉਸਨੂੰ ਮਿਲਣ ਲਈ ਆਏ, ਪਰ ਯਿਸੂ ਦੇ ਆਲੇ-ਦੁਆਲੇ ਇੰਨੀ ਭੀਡ਼ ਇਕੱਤਰ ਸੀ ਕਿ ਉਹ ਉਸਦੇ ਨੇਡ਼ੇ ਨਾ ਜਾ ਸਕੇ।
20به او گفتند: «مادر و برادرانت بیرون ایستاده اند و می خواهند تو را ببینند.»
20ਤਾਂ ਕਿਸੇ ਨੇ ਉਸਨੂੰ ਕਿਹਾ, “ਤੇਰੇ ਮਾਤਾ ਅਤੇ ਭਰਾ ਬਾਹਰ ਖਢ਼ੇ ਹਨ, ਉਹ ਤੈਨੂੰ ਵੇਖਣਾ ਚਾਹੁੰਦੇ ਹਨ।”
21عیسی جواب داد: «مادر من و برادران من آنانی هستند که کلام خدا را می شنوند و آن را بجا می آورند.»
21ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੇਰੀ ਮਾਂ ਅਤੇ ਭਰਾ ਉਹ ਲੋਕ ਹਨ ਜੋ ਪਰਮੇਸ਼ੁਰ ਦੇ ਉਪਦੇਸ਼ ਨੂੰ ਸੁਣਦੇ ਹਨ ਅਤੇ ਉਸਤੇ ਅਮਲ ਕਰਦੇ ਹਨ।”
22در یکی از آن روزها عیسی با شاگردان خود سوار کشتی شد و به آنها فرمود: «به طرف دیگر بحیره برویم.» آن ها به راه افتادند
22ਇੱਕ ਦਿਨ ਯਿਸੂ ਅਤੇ ਉਸਦੇ ਚੇਲੇ ਬੇਡ਼ੀ ਉੱਤੇ ਚਢ਼ੇ ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਇਸ ਝੀਲ ਦੇ ਪਾਰ ਚੱਲੀਏ।” ਤਾਂ ਉਹ ਇੱਕ ਬੇਡ਼ੀ ਵਿੱਚ ਬੈਠੇ ਅਤੇ ਚੱਲ ਪਏ।
23و وقتی کشتی در حرکت بود عیسی به خواب رفت. در این وقت طوفان سختی در بحیره پدید آمد. آب، کشتی را پُر می ساخت و آنها در خطر بزرگی افتاده بودند.
23ਜਦੋ ਉਹ ਬੇਡ਼ੀ ਚਲਾ ਰਹੇ ਸਨ ਯਿਸੂ ਸੌਂ ਗਿਆ। ਉਥੇ ਬਡ਼ਾ ਤੇਜ ਤੂਫ਼ਾਨ ਆਇਆ ਅਤੇ ਪਾਣੀ ਬੇਡ਼ੀ ਵਿੱਚ ਭਰਨਾ ਸ਼ੁਰੂ ਹੋ ਗਿਆ। ਉਹ ਖਤਰੇ ਵਿੱਚ ਸਨ।
24پیش او رفتند و بیدارش کرده گفتند: «ای استاد، ای استاد، چیزی نمانده که ما از بین برویم.» او از خواب برخاست و با تندی به باد و آب های طوفانی فرمان سکوت داد. طوفان فرو نشست و همه جا آرام شد.
24ਚੇਲੇ ਯਿਸੂ ਕੋਲ ਗਏ ਅਤੇ ਜਾਕੇ ਉਸਨੂੰ ਜਗਾਇਆ। ਉਨ੍ਹਾਂ ਆਖਿਆ, “ਪ੍ਰਭੂ! ਪ੍ਰਭੂ! ਅਸੀਂ ਤਾਂ ਡੁੱਬ ਚਲੇ ਹਾਂ।” ਯਿਸੂ ਉਠਿਆ ਅਤੇ ਉਸਨੇ ਹਵਾ ਅਤੇ ਲਹਿਰਾਂ ਨੂੰ ਝਿਡ਼ਕਿਆ ਅਤੇ ਰੁਕ ਜਾਣ ਲਈ ਕਿਹਾ ਤਾਂ ਇੱਕਦਮ ਹਵਾ ਤੇ ਝੀਲ ਸ਼ਾਂਤ ਹੋ ਗਈ।
25از آنها پرسید: «ایمان تان کجاست؟» آنها با حالت ترس و تعجب به یکدیگر می گفتند: «این مرد کیست که به باد و آب فرمان می دهد و آن ها از او اطاعت می کنند؟»
25ਫ਼ੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿਥੇ ਹੈ ਤੁਹਾਡਾ ਵਿਸ਼ਵਾਸ?” ਚੇਲੇ ਡਰ ਗਏ ਅਤੇ ਹੈਰਾਨ ਸਨ ਉਨ੍ਹਾਂ ਇੱਕ ਦੂਸਰੇ ਨੂੰ ਆਖਿਆ, “ਇਹ ਕੌਣ ਮਨੁੱਖ ਹੈ? ਜੋ ਹਵਾਵਾਂ ਅਤੇ ਪਾਣੀਆਂ ਨੂੰ ਵੀ ਹੁਕਮ ਦੇ ਸਕਦਾ ਹੈ ਤੇ ਉਹ ਉਸਨੂੰ ਮੰਨਦੇ ਹਨ?”
26به این ترتیب در سرزمین جَدَریان که مقابل ولایت جلیل است به خشکی رسیدند.
26ਫ਼ਿਰ ਯਿਸੂ ਅਤੇ ਉਸਦੇ ਚੇਲੇ ਝੀਲ ਦੇ ਪਰਲੇ ਪਾਰ ਗਿਰਸੇਨੀਆ ਦੇ ਦੇਸ਼ ਵਿੱਚ ਪਹੁੰਚੇ ਜੋ ਗਲੀਲ ਦੇ ਸਾਮ੍ਹਣੇ ਹੈ।
27همینکه عیسی قدم به ساحل گذاشت با مردی از اهالی آن شهر روبرو شد که گرفتار ارواح ناپاک بود. مدتی زیاد نه لباسی پوشیده بود و نه در خانه زندگی کرده بود بلکه در میان مقبره ها بسر می برد.
27ਜਦੋਂ ਯਿਸੂ ਬੇਡ਼ੀ ਵਿੱਚੋਂ ਉਤਰਿਆ, ਤਾਂ ਉਸ ਸ਼ਹਿਰ ਵਿੱਚੋਂ ਇੱਕ ਮਨੁੱਖ ਯਿਸੂ ਕੋਲ ਆਇਆ ਜਿਸਨੂੰ ਭੂਤ ਚਿੰਬਡ਼ਿਆ ਹੋਇਆ ਸੀ। ਬਡ਼ੇ ਲੰਬੇ ਸਮੇਂ ਤੋਂ ਉਸਨੇ ਕੋਈ ਕੱਪਡ਼ੇ ਨਹੀਂ ਪਹਿਨੇ ਸਨ ਨਾ ਹੀ ਘਰ ਵਿੱਚ ਰਿਹਾ ਸੀ, ਸਗੋਂ ਉਹ ਕਬਰਸਤਾਨ ਵਿੱਚ ਰਹਿੰਦਾ ਸੀ।
28به محض این که عیسی را دید فریاد کرد و به پاهای او افتاد و با صدای بلند گفت: «ای عیسی، پسر خدای متعال، از من چه می خواهی؟ پیش تو زاری می کنم، مرا عذاب نده.»
28[This verse may not be a part of this translation]
29زیرا عیسی به روح ناپاک فرمان داده بود که از آن مرد بیرون بیاید. آن روح ناپاک بارها بر او حمله ور شده بود و مردم او را گرفته با زنجیرها و کنده ها محکم نگاه می داشتند، اما هر بار زنجیرها را پاره می کرد و آن روح ناپاک او را به بیابانها می کشانید.
29[This verse may not be a part of this translation]
30عیسی از او پرسید: «اسم تو چیست؟» جواب داد: «لِژیون (لشکر).» و این به آن سبب بود که ارواح ناپاک بسیاری او را گرفته بودند.
30ਯਿਸੂ ਨੇ ਉਸਨੂੰ ਪੁੱਛਿਆ, “ਤੇਰਾ ਨਾਮ ਕੀ ਹੈ?” ਮਨੁੱਖ ਨੇ ਜਵਾਬ ਦਿੱਤਾ, “ਲਸ਼ਕਰ” ਕਿਉਂਕਿ ਉਸ ਵਿੱਚ ਬਹੁਤ ਸਾਰੇ ਭੂਤਾਂ ਦਾ ਵਾਸਾ ਸੀ।
31ارواح ناپاک از عیسی تقاضا کردند که آن ها را به دوزخ نفرستد.
31ਭੂਤਾਂ ਨੇ ਯਿਸੂ ਅੱਗੇ ਅਰਜੋਈ ਕੀਤੀ ਕਿ ਉਹ ਉਨ੍ਹਾਂ ਨੂੰ ਅਥਾਹ ਹਨੇਰੇ ਵਿੱਚ ਨਾ ਭੇਜੇ।
32تصادفاً در آن نزدیکی، گلۀ بزرگ خوکی بود که در بالای تپه می چریدند و ارواح ناپاک از او در خواست کردند که اجازه دهد به داخل خوکها بروند. عیسی به آن ها اجازه داد.
32ਉਸ ਪਹਾਡ਼ੀ ਤੇ ਸੂਰਾਂ ਦਾ ਇੱਕ ਵੱਡਾ ਇੱਜਡ਼ ਚਰ ਰਿਹਾ ਸੀ ਤਾਂ ਭੂਤਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਸੂਰਾਂ ਵਿੱਚ ਪ੍ਰਵੇਸ਼ ਕਰਨ ਦੇਵੇ। ਤਾਂ ਯਿਸੂ ਨੇ ਉਨ੍ਹਾਂ ਨੂੰ ਆਗਿਆ ਦੇ ਦਿੱਤੀ।
33ارواح ناپاک از آن مرد بیرون آمدند و به داخل خوکها رفتند و آن گله از سراشیبی تپه به بحیره جست و غرق شد.
33ਉਹ ਭੂਤ ਉਸ ਆਦਮੀ ਵਿੱਚੋਂ ਬਾਹਰ ਨਿਕਲੇ ਅਤੇ ਉਨ੍ਹਾਂ ਸੂਰਾਂ ਵਿੱਚ ਜਾ ਵਡ਼ੇ। ਫ਼ਿਰ ਸੂਰਾਂ ਦਾ ਪੂਰਾ ਇੱਜਡ਼ ਪਹਾਡ਼ੀ ਦੇ ਸਿਰੇ ਤੋਂ ਢਲਵੀ ਥਾਂ ਨੂੰ ਭਜਿਆ ਅਤੇ ਝੀਲ ਵਿੱਚ ਡਿੱਗ ਪਿਆ। ਸਾਰੇ ਸੂਰ ਡੁੱਬ ਗਏ।
34خوک بانان آنچه را که واقع شد دیدند و پا به فرار گذاشتند و این خبر را به شهر و اطراف آن رسانیدند.
34ਜਦੋਂ ਸੂਰ ਚਰਾਉਣ ਵਾਲਿਆਂ ਨੇ ਇਹ ਸਭ ਵੇਖਿਆ ਤਾਂ ਉਹ ਉਥੋਂ ਭੱਜ ਗਏ ਅਤੇ ਉਨ੍ਹਾਂ ਨੇ ਇਸ ਖਬਰ ਦਾ ਵਰਨਣ ਸਾਰੇ ਲੋਕਾਂ ਨੂੰ ਕੀਤਾ ਜੋ ਖੇਤਾਂ ਤੇ ਸ਼ਹਿਰਾਂ ਵਿੱਚ ਸਨ।
35مردم برای تماشا از شهر بیرون آمدند. وقتی پیش عیسی رسیدند مردی را که ارواح ناپاک از او بیرون رفته بودند، لباس پوشیده و سر عقل آمده پیش پای عیسی نشسته دیدند و ترسیدند.
35ਅਤੇ ਲੋਕ ਇਹ ਸਭ ਵੇਖਣ ਲਈ ਬਾਹਰ ਨਿਕਲੇ ਤਾਂ ਲੋਕ ਯਿਸੂ ਕੋਲ ਆਏ ਅਤੇ ਉਸ ਆਦਮੀ ਨੂੰ ਯਿਸੂ ਦੇ ਚਰਣਾ ਵਿੱਚ ਬੈਠਾ ਪਾਇਆ। ਹੁਣ ਉਹ ਬੰਦਾ ਸਜਿਆ ਹੋਇਆ ਸੀ ਅਤੇ ਉਸਦਾ ਦਿਮਾਗ ਵੀ ਸਹੀ ਸੀ ਕਿਉਂਕਿ ਭੂਤਾਂ ਨੇ ਉਸਨੂੰ ਛੱਡ ਦਿੱਤਾ ਸੀ।
36شاهدان واقعه برای آنها شرح دادند که آن مرد چگونه شفا یافت.
36ਇਹ ਸਭ ਵੇਖ ਲੋਕੀ ਭੈਭੀਤ ਹੋ ਗਏ। ਜਿਨ੍ਹਾਂ ਲੋਕਾਂ ਨੇ ਵੇਖਿਆ ਸੀ ਕਿ ਕਿਵੇਂ ਯਿਸੂ ਨੇ ਉਸਨੂੰ ਰਾਜੀ ਕੀਤਾ ਸੀ ਉਨ੍ਹਾਂ ਨੇ ਇਸਦੀ ਵਿਆਖਿਆ ਬਾਕੀ ਲੋਕਾਂ ਨੂੰ ਵੀ ਕੀਤੀ ਕਿ ਯਿਸੂ ਨੇ ਕਿਵੇਂ ਉਸ ਵਿਅਕਤੀ ਨੂੰ ਚੰਗਾ ਕੀਤਾ ਸੀ।
37بعد تمام مردم ناحیۀ جَدَریان از عیسی خواهش کردند که از آنجا برود زیرا بسیار ترسیدند. بنابراین عیسی سوار کشتی شد و به طرف دیگر بحیره بازگشت.
37ਤਾਂ ਗਿਰਸੇਨੀਆ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਥੋਂ ਦੂਰ ਚਲਾ ਜਾਵੇ ਕਿਉਂਕਿ ਉਹ ਸਭ ਬਹੁਤ ਡਰ ਗਏ ਸਨ। ਤਾਂ ਯਿਸੂ ਬੇਡ਼ੀ ਤੇ ਚਢ਼ਕੇ ਮੁਡ਼ ਗਲੀਲ ਵੱਲ ਨੂੰ ਮੁਡ਼ਿਆ।
38مردی که ارواح ناپاک از او بیرون آمده بودند اجازه خواست که با او برود اما عیسی به او اجازه نداد و گفت:
38ਜਿਸ ਮਨੁੱਖ ਨੂੰ ਉਸਨੇ ਠੀਕ ਕੀਤਾ ਸੀ ਉਸਨੇ ਯਿਸੂ ਦੇ ਨਾਲ ਜਾਣ ਦੀ ਬੇਨਤੀ ਕੀਤੀ।
39«به خانه ات برگرد و آنچه را که خدا برای تو انجام داده است بیان کن.» آن مرد به شهر رفت و آنچه را که عیسی برای او انجام داده بود همه جا پخش کرد.
39ਪਰ ਯਿਸੂ ਨੇ ਇਹ ਕਹਿ ਕਿ ਉਸ ਆਦਮੀ ਨੂੰ ਭੇਜ ਦਿੱਤਾ ਕਿ, “ਉਹ ਆਪਣੇ ਘਰ ਵਾਪਸ ਜਾਕੇ ਲੋਕਾਂ ਨੂੰ ਦੱਸੇ ਕਿ ਪਰਮੇਸ਼ੁਰ ਨੇ ਤੇਰੇ ਲਈ ਕੀ ਕੀਤਾ ਹੈ?” ਤਾਂ ਉਸ ਆਦਮੀ ਨੇ ਸਾਰੇ ਸ਼ਹਿਰ ਵਿੱਚ ਜਾਕੇ ਦਸਿਆ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ।
40هنگامی که عیسی به طرف دیگر بحیره بازگشت مردم با گرمی از او استقبال کردند زیرا همه در انتظار او بودند.
40ਜਦੋਂ ਯਿਸੂ ਗਲੀਲ ਵਾਪਸ ਮੁਡ਼ਿਆ ਤਾਂ ਲੋਕਾਂ ਨੇ ਗਲੀਲ ਵਿੱਚ ਉਸਦਾ ਸੁਆਗਤ ਕੀਤਾ। ਸਭ ਲੋਕ ਉਸਦੀ ਉਡੀਕ ਕਰ ਰਹੇ ਸਨ।
41در این وقت مردی که اسمش یایروس بود و سرپرستی کنیسه را به عهده داشت نزد عیسی آمد. خود را پیش پاهای عیسی انداخت و از او تقاضا کرد که به خانه اش برود،
41ਜੈਰੂਸ ਨਾਮ ਦਾ ਇੱਕ ਮਨੁੱਖ ਯਿਸੂ ਕੋਲ ਆਇਆ ਜੋ ਕਿ ਪ੍ਰਾਰਥਨਾ ਸਥਾਨ ਦਾ ਆਗੂ ਸੀ। ਜੈਰੂਸ ਯਿਸੂ ਦੇ ਪੈਰੀਂ ਡਿੱਗ ਪਿਆ ਅਤੇ ਅਰਜੋਈ ਕੀਤੀ ਕਿ ਉਹ ਉਸਦੇ ਘਰ ਚੱਲੇ।
42زیرا دختر یگانه اش که تقریباً دوازده ساله بود در آستانۀ مرگ قرار داشت. وقتی عیسی در راه بود مردم از هر طرف به او فشار می آوردند.
42ਜੈਰੂਸ ਦੀ ਇਕੱਲੀ ਧੀ, ਜੋ ਕਿ ਬਾਰ੍ਹਾਂ ਸਾਲਾਂ ਦੀ ਸੀ, ਮਰਨ ਕਿਨਾਰੇ ਸੀ। ਜਦੋਂ ਯਿਸੂ ਜੈਰੂਸ ਦੇ ਘਰ ਜਾ ਰਿਹਾ ਸੀ ਤਾਂ ਸਾਰੇ ਪਾਸਿਉਂ ਲੋਕ ਉਸਨੂੰ ਧਕ੍ਕੇ ਦੇ ਰਹੇ ਸਨ।
43در میان مردم زنی دیده می شد که مدت دوازده سال مبتلا به خونریزی بود و با اینکه تمام دارائی خود را به طبیبان داده بود هیچکس نتوانسته بود او را درمان نماید.
43ਉਥੇ ਇੱਕ ਔਰਤ ਆਈ ਜਿਸਨੂੰ ਬਾਰ੍ਹਾਂ ਸਾਲਾਂ ਤੋਂ ਖੂਨ ਆ ਰਿਹਾ ਸੀ। ਉਹ ਆਪਣਾ ਸਾਰਾ ਧਨ ਆਪਣੇ ਇਲਾਜ ਲਈ ਵੈਦਾਂ ਉੱਪਰ ਖਰਚ ਚੁੱਕੀ ਸੀ, ਪਰ ਕੋਈ ਵੀ ਵੈਦ ਉਸਨੂੰ ਰਾਜੀ ਨਾ ਕਰ ਸਕਿਆ।
44این زن از پشت سر آمد و لباس عیسی را لمس کرد و فوراً خونریزی او بند آمد.
44ਤਾਂ ਔਰਤ ਪਿਛੋਂ ਦੀ ਯਿਸੂ ਦੇ ਨੇਡ਼ੇ ਆਈ ਅਤੇ ਉਸਦੇ ਚੋਗੇ ਦੇ ਕਿਨਾਰੇ ਨੂੰ ਛੂਹਿਆ। ਉਸੇ ਪਲ ਉਸਦਾ ਖੂਨ ਵਗਣਾ ਬੰਦ ਹੋ ਗਿਆ।
45عیسی پرسید: «کی به من دست زد؟» همگی انکار کردند و پِترُس گفت: «ای استاد، مردم دور تو را گرفته اند و به تو فشار می آورند.»
45ਤਦ ਯਿਸੂ ਨੇ ਆਖਿਆ, “ਕਿਸਨੇ ਮੈਨੂੰ ਛੂਹਿਆ ਹੈ?” ਸਭ ਲੋਕਾਂ ਆਖਿਆ ਕਿ ਉਨ੍ਹਾਂ ਨੇ ਉਸਨੂੰ ਨਹੀਂ ਛੋਹਿਆ। ਪਤਰਸ ਨੇ ਕਿਹਾ, “ਸੁਆਮੀ, ਤੇਰੇ ਆਲੇ-ਦੁਆਲੇ ਇੰਨੇ ਲੋਕ ਹਨ ਕਿ ਉਹ ਤੇਰੇ ਉੱਤੇ ਡਿੱਗ ਰਹੇ ਹਨ।”
46اما عیسی فرمود: «کسی به من دست زد، چون احساس کردم نیرویی از من صادر شد.»
46ਪਰ ਯਿਸੂ ਨੇ ਕਿਹਾ, “ਨਹੀਂ! ਕਿਸੇ ਨੇ ਮੈਨੂੰ ਛੋਹਿਆ ਹੈ ਅਤੇ ਮੈਂ ਆਪਣੇ ਵਿੱਚੋਂ ਸ਼ਕਤੀ ਬਾਹਰ ਜਾਂਦੀ ਮਹਿਸੂਸ ਕੀਤੀ ਹੈ।”
47آن زن که فهمید شناخته شده است با ترس و لرز آمد و پیش پاهای او افتاد و در برابر همۀ مردم شرح داد که چرا او را لمس کرده و چگونه فوراً شفا یافته است.
47ਜਦੋਂ ਉਸ ਔਰਤ ਨੇ ਮਹਿਸੂਸ ਕੀਤਾ ਕਿ ਮੈਂ ਲੁਕ ਨਹੀਂ ਸਕਦੀ। ਤਾਂ ਉਹ ਕੰਬਦੀ ਹੋਈ ਬਾਹਰ ਆਈ ਅਤੇ ਯਿਸੂ ਅੱਗੇ ਆਕੇ ਝੁਕ ਗਈ। ਜਦੋਂ ਸਾਰੇ ਲੋਕੀ ਸੁਣ ਰਹੇ ਸਨ ਤਾਂ ਉਸਨੇ ਦਸਿਆ ਕਿ ਕਿਉਂ ਉਸ੍ਸਨੇ ਯਿਸੂ ਨੂੰ ਛੋਹਿਆ ਸੀ। ਤਦ ਉਸਨੇ ਦਸਿਆ ਕਿ ਉਸ੍ਸੇ ਵਕਤ ਉਸਨੂੰ ਅਰਾਮ ਆ ਗਿਆ ਸੀ ਜਦੋਂ ਹੀ ਉਸਨੇ ਯਿਸੂ ਨੂੰ ਛੂਹਿਆ ਸੀ।
48عیسی به او فرمود: «دخترم، ایمانت تو را شفا داده است، بسلامت برو»
48ਯਿਸੂ ਨੇ ਉਸਨੂੰ ਕਿਹਾ, “ਮੇਰੀ ਬਚ੍ਚੀ, ਤੂੰ ਇਸਲਈ ਰਾਜੀ ਹੋ ਗਈ ਹੈਂ ਕਿਉਂਕਿ ਤੈਨੂੰ ਵਿਸ਼ਵਾਸ ਹੈ, ਸ਼ਾਂਤ ਹੋਕੇ ਜਾਹ।”
49هنوز گرم صحبت بودند که مردی با این پیغام از خانۀ سرپرست کنیسه آمد: «دخترت مُرد. بیش از این استاد را زحمت نده.»
49ਜਦੋਂ ਯਿਸੂ ਅਜੇ ਬੋਲ ਹੀ ਰਿਹਾ ਸੀ ਤਾਂ ਪ੍ਰਾਰਥਨਾ ਸਥਾਨ ਤੋਂ ਜੈਰੁਸ ਦੇ ਘਰੋਂ ਇੱਕ ਆਦਮੀ ਆਇਆ ਅਤੇ ਉਸਨੇ ਆਕੇ ਜੈਰੁਸ ਨੂੰ ਆਖਿਆ, “ਤੇਰੀ ਪੁੱਤਰੀ ਮਰ ਗਈ ਹੈ, ਇਸਲਈ ਤੂੰ ਸੁਆਮੀ ਨੂੰ ਹੋਰ ਪਰੇਸ਼ਾਨ ਨਾ ਕਰ।”
50وقتی عیسی این را شنید، به یایروس فرمود: «نترس، فقط ایمان داشته باش، او خوب خواهد شد.»
50ਯਿਸੂ ਨੇ ਇਹ ਸਭ ਸੁਣਿਆ ਤਾਂ ਜੈਰੁਸ ਨੂੰ ਆਖਿਆ, “ਡਰ ਨਾ। ਸਿਰਫ਼ ਵਿਸ਼ਵਾਸ ਕਰ, ਤੇਰੀ ਕੁਡ਼ੀ ਬਿਲਕੁਲ ਰਾਜੀ ਹੋ ਜਾਵੇਗੀ।”
51هنگام ورود به خانه اجازه نداد کسی جز پِترُس و یوحنا و یعقوب و پدر و مادر آن دختر با او وارد شود.
51ਯਿਸੂ ਜੈਰੁਸ ਦੇ ਘਰ ਪਹੁੰਚਿਆ ਅਤੇ ਉਸਨੇ ਆਪਣੇ ਨਾਲ ਸਿਰਫ਼ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁਡ਼ੀ ਦੇ ਮਾਂ-ਬਾਪ ਨੂੰ ਹੀ ਘਰ ਅੰਦਰ ਆਉਣ ਦਿੱਤਾ।
52همه برای آن دختر گریه و ماتم می کردند. عیسی فرمود: «دیگر گریه نکنید، او نمرده، خواب است.»
52ਉਸਨੇ ਹੋਰ ਕਿਸੇ ਨੂੰ ਵੀ ਅੰਦਰ ਆਉਣ ਤੋਂ ਰੋਕ ਦਿੱਤਾ। ਸਭ ਰੋ ਰਹੇ ਸਨ ਅਤੇ ਮਾਤਮ ਮਨਾ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਕੁਡ਼ੀ ਮਰ ਚੁੱਕੀ ਸੀ। ਪਰ ਯਿਸੂ ਨੇ ਕਿਹਾ, “ਰੋਵੋ ਨਹੀਂ। ਉਹ ਮਰੀ ਨਹੀਂ ਉਹ ਸਿਰਫ਼ ਸੁਤ੍ਤੀ ਹੋਈ ਹੈ।”
53آنها فقط به او ریشخند می کردند، چون خوب می دانستند که او مُرده است.
53ਸਾਰੇ ਲੋਕ ਯਿਸੂ ਉੱਪਰ ਹੱਸੇ ਕਿਉਂਕਿ ਉਹ ਜਾਣਦੇ ਸਨ ਕਿ ਕੁਡ਼ੀ ਮਰ ਚੁੱਕੀ ਸੀ।
54اما عیسی دست دختر را گرفت و او را صدا زد و گفت: «ای دخترک، برخیز.»
54ਪਰ ਯਿਸੂ ਨੇ ਉਸਦਾ ਹੱਥ ਆਪਣੇ ਹੱਥ ਵਿੱਚ ਲਿਆ ਅਤੇ ਉਸਨੂੰ ਪੁਕਾਰਿਆ, “ਛੋਟੀ ਬਚ੍ਚੀ! ਖਢ਼ੀ ਹੋ ਜਾਹ!”
55روح او بازگشت و فوراً برخاست. عیسی به ایشان فرمود که به او خوراک بدهند.والدین او بسیار تعجب کردند، اما عیسی با تأکید از آنها خواست که ماجرا را به کسی نگویند.
55ਉਸਦਾ ਆਤਮਾ ਉਸਦੇ ਸ਼ਰੀਰ ਵਿੱਚ ਵਾਪਸ ਪਰਤ ਆਇਆ ਤੇ ਉਹ ਝੱਟ ਉਠ ਖਲੋਤੀ। ਯਿਸੂ ਨੇ ਕਿਹਾ, “ਉਸਨੂੰ ਕੁਝ ਖਾਣ ਲਈ ਦੇਵੋ।”
56والدین او بسیار تعجب کردند، اما عیسی با تأکید از آنها خواست که ماجرا را به کسی نگویند.
56ਕੁਡ਼ੀ ਦੇ ਮਾਪੇ ਇਹ ਸਭ ਵੇਖਕੇ ਹੈਰਾਨ ਰਹਿ ਗਏ। ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਕਿਸੇ ਨੂੰ ਨਾ ਦੱਸਣਾ।