Dari

Punjabi: NT

Mark

11

1وقتی به بیت فاجی و بیت عنیا در کوه زیتون که نزدیک اورشلیم است رسیدند، عیسی دو نفر از شاگردان خود را فرستاد
1ਯਿਸੂ ਅਤੇ ਉਸਦੇ ਚੇਲੇ ਯਰੂਸ਼ਲਮ ਦੇ ਨੇਡ਼ੇ ਪਹੁੰਚ ਰਹੇ ਸਨ। ਉਹ ਜੈਤੂਨ ਦੇ ਪਹਾਡ਼ ਕੋਲ ਬੈਤਫ਼ਗਾ ਅਤੇ ਬੈਤਅਨੀਆ ਤੀਕਰ ਪਹੁੰਚੇ, ਉਥੇ ਉਸਨੇ ਆਪਣੇ ਦੋ ਚੇਲਿਆਂ ਨੂੰ ਭੇਜਿਆ।
2و به آن ها چنین امر کرد: «به دهکدۀ روبرو بروید. همین که وارد آن شدید کره الاغی را در آنجا بسته خواهید دید، که هنوز کسی بر آن سوار نشده است. آن را باز کنید و به اینجا بیاورید.
2ਉਸਨੇ ਚੇਲਿਆਂ ਨੂੰ ਕਿਹਾ, “ਉਹ ਪਿੰਡ ਜਿਹਡ਼ਾ ਤੁਹਾਡੇ ਸਾਮ੍ਹਣੇ ਹੈ ਉਥੇ ਜਾਓ, ਜਦੋਂ ਤੁਸੀਂ ਉਥੇ ਦਾਖਲ ਹੋਵੋਂਗੇ ਤਾਂ ਉਥੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਂਗੇ, ਜਿਸ ਉੱਪਰ ਕਦੇ ਕੋਈ ਸਵਾਰ ਨਹੀਂ ਹੋਇਆ। ਉਸਨੂੰ ਉਥੋਂ ਖੋਲ੍ਹਕੇ ਮੇਰੇ ਕੋਲ ਲੈ ਆਓ।
3اگر کسی پرسید: چرا آن را باز می کنید؟ بگویید: خداوند آن را به کار دارد و او بدون تأخیر آن را به اینجا خواهد فرستاد.»
3ਜੇਕਰ ਕੋਈ ਮਨੁੱਖ ਤੁਹਾਨੂੰ ਆਖੇ ਕਿ ਇਸਨੂੰ ਕਿਥੇ ਲੈ ਜਾ ਰਹੇ ਹੋ, ਤਾਂ ਉਸ ਬੰਦੇ ਨੂੰ ਕਹਿਣਾ, ‘ਪ੍ਰਭੂ ਜੀ, ਨੂੰ ਇਸਦੀ ਲੋਡ਼ ਹੈ। ਉਹ ਜਲਦੀ ਹੀ ਇਸਨੂੰ ਵਾਪਸ ਭੇਜ ਦੇਵੇਗਾ।’
4آن دو نفر رفتند و در کوچه ای کره الاغی را دیدند که پیش دری بسته شده بود، آن را باز کردند.
4ਚੇਲੇ ਪਿੰਡ ਨੂੰ ਚਲੇ ਗਏ। ਉਨ੍ਹਾਂ ਨੇ ਇੱਕ ਗਧੀ ਦੇ ਬੱਚੇ ਨੂੰ ਇੱਕ ਗਲੀ ਵਿਚ ਘਰ ਦੇ ਦਰਵਾਜ਼ੇ ਕੋਲ ਬਝਾ ਹੋਇਆ ਵੇਖਿਆ। ਚੇਲਿਆਂ ਨੇ ਉਸਨੂੰ ਖੋਲ੍ਹਿਆ।
5بعضی از کسانی که در آنجا ایستاده بودند، به آن ها گفتند: «چرا این کره الاغ را باز می کنید؟»
5ਕੁਝ ਲੋਕ ਉਥੇ ਖਡ਼ੇ ਸਨ ਅਤੇ ਉਨ੍ਹਾਂ ਨੇ ਜਦੋਂ ਇਹ ਵੇਖਿਆ ਤਾਂ ਆਖਿਆ, “ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਸ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?”
6آن ها همانطور که عیسی به ایشان فرموده بود، جواب دادند و کسی مانع ایشان نشد.
6ਚੇਲਿਆਂ ਨੇ ਉਨ੍ਹਾਂ ਨੂੰ ਉਹੀ ਉੱਤਰ ਦਿੱਤਾ ਜੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ। ਤਾਂ ਲੋਕਾਂ ਨੇ ਉਨ੍ਹਾਂ ਨੂੰ ਉਸ ਗਧੀ ਦੇ ਬੱਚੇ ਨੂੰ ਲੈ ਜਾਣ ਦਿੱਤਾ।
7کره الاغ را پیش عیسی آوردند و لباس های خود را روی آن انداختند و او سوار شد.
7ਅਤੇ ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ। ਉਨ੍ਹਾਂ ਨੇ ਆਪਣੇ ਕੱਪਡ਼ੇ ਗਧੇ ਉੱਤੇ ਵਿਛਾਏ ਅਤੇ ਯਿਸੂ ਉਸ ਉੱਪਰ ਬੈਠ ਗਿਆ।
8عدۀ زیادی از مردم لباس های خود را دم راه عیسی انداختند و عده ای هم از مزارع اطراف شاخ و برگ درختان را بریده دَم راه او می گسترانیدند.
8ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪਡ਼ੇ ਰਾਹ ਤੇ ਵਿਛਾ ਦਿੱਤੇ। ਕੁਝ ਲੋਕਾਂ ਨੇ ਰਾਹ ਵਿੱਚ ਹਰੀਆਂ ਟਹਿਣੀਆਂ ਵਿਛਾ ਦਿੱਤੀਆਂ, ਜਿਹਡ਼ੀਆਂ ਉਨ੍ਹਾਂ ਨੇ ਖੇਤਾਂ ਵਿੱਚੋਂ ਵਢੀਆਂ ਸਨ।
9کسانی که از پیشا پیش او می رفتند و هم آنانی که از دنبال آن ها می آمدند با فریاد می گفتند: «مبارک باد آن کسی که به نام خداوند می آید.
9ਉਹ ਲੋਕ ਜਿਹਡ਼ੇ ਉਸਦੇ ਅੱਗੇ ਅਤੇ ਪਿਛੇ ਚਲੇ ਆ ਰਹੇ ਸਨ, ਸਾਰੇ ਉੱਚੀ-ਉੱਚੀ ਰੌਲਾ ਪਾ ਰਹੇ ਸਨ, “‘ਉਸਦੀ ਉਸਤਤਿ ਕਰੋ!’ ‘ਧੰਨ ਹੈ ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ!’ਜ਼ਬੂਰ 118:25-26
10فرخنده باد پادشاهی پدر ما داود که در حال آمدن است، هوشیعانا از عرش برین.»
10ਸਾਡੇ ਪਿਤਾ ਦਾਊਦ ਦਾ ਰਾਜ ਜੋ ਆਉਂਦਾ ਹੈ, ਉਸ ਉੱਤੇ ਪ੍ਰਭੂ ਦੀ ਕਿਰਪਾ ਰਹੇ! ਸਵਰਗ ‘ਚ ਪ੍ਰਭੂ ਦੀ ਉਸਤਤਿ ਹੋਵੇ!”
11عیسی وارد اورشلیم شد و به عبادتگاه رفت. در آنجا همه چیز را از نظر گذرانید. اما چون ناوقت بود با آن دوازده حواری به بیت عنیا رفت.
11ਯਿਸੂ ਯਰੂਸ਼ਲਮ ਵਿੱਚ ਜਾਕੇ ਮੰਦਰ ਨੂੰ ਗਿਆ ਅਤੇ ਉਸਨੇ ਮੰਦਰ ਦੇ ਚਾਰੇ ਪਾਸੇ ਹਰ ਚੀਜ਼ ਤੇ ਨਿਗਾਹ ਮਾਰੀ। ਪਹਿਲਾਂ ਹੀ ਦੇਰ ਹੋ ਚੁੱਕੀ ਸੀ। ਇਸ ਲਈ ਉਹ ਬਾਰ੍ਹਾਂ ਰਸੂਲਾਂ ਦੇ ਨਾਲ ਬੈਤਅਨੀਆ ਨੂੰ ਗਿਆ।
12روز بعد وقتی آن ها از بیت عنیا بیرون آمدند در بین راه عیسی گرسنه شد.
12ਅਗਲੇ ਦਿਨ, ਜਦੋਂ ਉਹ ਬੈਤਅਨੀਆ ਨੂੰ ਛੱਡ ਰਹੇ ਸਨ, ਯਿਸੂ ਨੂੰ ਭੁਖ ਲੱਗੀ ਸੀ।
13از دور درخت انجیر پُر برگی دید و رفت تا ببیند آیا می تواند چیزی در آن پیدا کند. وقتی به آن رسید جز برگ چیزی ندید، چون هنوز فصل انجیر نبود.
13ਉਸਨੇ ਥੋਡ਼ੀ ਵਿਥ ਤੇ ਇੱਕ ਪਤਿਆਂ ਵਾਲਾ ਅੰਜੀਰ ਦਾ ਦ੍ਰਖਤ ਵੇਖਿਆ। ਉਹ ਦ੍ਰਖਤ ਦੇ ਕੋਲ ਗਿਆ, ਇਹ ਵੇਖਾਣ ਲਈ ਕਿ ਕੀ ਇਸ ਤੇ ਕੋਈ ਫ਼ਲ ਲੱਗਾ ਹੋਇਆ ਹੈ। ਪਰ ਉਸਨੇ ਵੇਖਿਆ ਉਸਤੇ ਕੋਈ ਅੰਜੀਰ ਨਹੀਂ ਸੀ, ਸਿਰਫ਼ ਪਤ੍ਤੇ ਹੀ ਸਨ। ਕਿਉਂਕਿ ਅਜੇ ਅੰਜੀਰ ਲੱਗਣ ਦਾ ਮੌਸਮ ਨਹੀਂ ਸੀ।
14پس به درخت فرمود: «دیگر کسی از میوۀ تو نخواهد خورد.» و شاگردانش این را شنیدند.
14ਤਾਂ ਉਸਨੇ ਦ੍ਰਖਤ ਨੂੰ ਕਿਹਾ “ਫ਼ਿਰ ਤੋਂ ਕੋਈ ਤੇਰਾ ਫ਼ਲ ਨਾ ਖਾਵੇ।” ਉਸਦੇ ਚੇਲਿਆਂ ਨੇ ਉਸਨੂੰ ਇਹ ਕਹਿੰਦੇ ਸੁਣਿਆ।
15آن ها به اورشلیم آمدند و عیسی داخل عبادتگاه شد و به بیرون راندن فروشندگان و خریداران از عبادتگاه پرداخت. میزهای صرافان و چوکی های کبوتر فروشان را بهم ریخت
15ਯਿਸੂ ਯਰੂਸ਼ਲਮ ਜਾਕੇ ਮੰਦਰ ਅੰਦਰ ਗਿਆ। ਜੋ ਲੋਕ ਮੰਦਰ ਵਿੱਚ ਵੇਚ ਅਤੇ ਖਰੀਦ ਰਹੇ ਸਨ ਉਨ੍ਹਾਂ ਨੂੰ ਬਾਹਰ ਕਢਣ ਲੱਗਾ। ਉਸਨੇ ਉਨ੍ਹਾਂ ਦੀਆਂ ਮੇਜ਼ਾਂ ਵੀ ਉਲਟਾ ਦਿੱਤੀਆਂ ਜਿਨ੍ਹਾਂ ਨੇ ਧਨ ਦੀ ਅਦਲਾ-ਬਦਲੀ ਕੀਤੀ। ਅਤੇ ਉਹ ਚੌਕੀਆਂ ਵੀ ਉਲਟਾ ਦਿੱਤੀਆਂ ਜਿਥੇ ਲੋਕ ਘੁੱਗੀਆਂ ਵੇਚ ਰਹੇ ਸਨ।
16و به کسی اجازه نمی داد که برای بردن اموال از صحن عبادتگاه عبور کند.
16ਯਿਸੂ ਨੇ ਕਿਸੇ ਨੂੰ ਵੀ ਮੰਦਰ ਰਾਹੀਂ ਕੁਝ ਲੈ ਜਾਣ ਦੀ ਆਗਿਆ ਨਾ ਦਿੱਤੀ।
17او به مردم تعلیم می داد و می گفت: «آیا نوشته نشده است: خانۀ من جای عبادت برای جمیع ملتها خواهد بود؟ اما شما آن را کمینگاه دزدان ساخته اید.»
17ਫ਼ੇਰ ਉਸਨੇ ਲੋਕਾਂ ਨੂੰ ਸਮਝਾਇਆ ਅਤੇ ਆਖਿਆ, “ਇਹ ਪੋਥੀਆਂ ਵਿੱਚ ਲਿਖਿਆ ਹੈ, ‘ਮੇਰਾ ਘਰ ਸਾਰੀਆਂ ਕੌਮਾਂ ਵਾਸਤੇ ਪ੍ਰਾਰਥਨਾ ਦਾ ਅਸਥਾਨ ਕਹਾਵੇਗਾ,’ ਪਰ ਤੁਸੀਂ ਇਸ ਨੂੰ ‘ਡਾਕੂਆਂ ਦੇ ਲੁਕਣ ਦੀ ਜਗ੍ਹਾ ਬਾਣਾ ਦਿੱਤਾ ਹੈ।”‘
18سران کاهنان و علمای دین که این را شنیدند، خواستند راهی برای از بین بردن او پیدا کنند. آن ها از او می ترسیدند، چون همۀ مردم از تعالیم او حیران بودند.
18ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਜਦੋਂ ਇਹ ਸਭ ਸੁਣਿਆ ਤਾਂ ਉਹ ਯਿਸੂ ਨੂੰ ਜਾਨੋ ਮਾਰਨ ਦੀ ਵਿਉਂਤ ਬਨਾਉਣ ਲੱਗੇ। ਪਰ ਉਹ ਉਸਤੋਂ ਡਰ ਰਹੇ ਸਨ ਕਿਉਂਕਿ ਲੋਕ ਉਸਦੇ ਉਪਦੇਸ਼ ਤੇ ਹੈਰਾਨ ਸਨ।
19در غروب آن روز عیسی و شاگردان از شهر بیرون رفتند.
19ਉਸ ਰਾਤ ਯਿਸੂ ਅਤੇ ਉਸਦੇ ਚੇਲਿਆਂ ਨੇ ਉਹ ਸ਼ਹਿਰ ਛੱਡ ਦਿੱਤਾ।
20صبح روز بعد در بین راه آن ها دیدند که آن درخت انجیر از ریشه خشک شده است.
20ਅਗਲੀ ਸਵੇਰ, ਜਦ ਯਿਸੂ ਆਪਣੇ ਚੇਲਿਆਂ ਨਾਲ ਜਾ ਰਿਹਾ ਸੀ, ਉਨ੍ਹਾਂ ਨੇ ਉਹ ਰੁੱਖ ਵੇਖਿਆ ਜਿਸਨੂੰ ਯਿਸੂ ਨੇ ਪਿਛਲੇ ਦਿਨ ਸਰਾਪ ਦਿੱਤਾ ਸੀ। ਉਹ ਸੁੱਕ ਗਿਆ ਸੀ ਅਤੇ ਉਸ ਦੀਆਂ ਜਢ਼ਾ ਵੀ ਸਡ਼ ਗਈਆਂ ਸਨ।
21پِترُس موضوع را بیاد آورد و گفت: «ای استاد، ببین، درخت انجیری را که نفرین کردی خشک شده است.»
21ਤਦ ਪਤਰਸ ਨੇ ਚੇਤੇ ਕਰਕੇ ਉਸਨੂੰ ਕਿਹਾ, “ਗੁਰੂ ਜੀ ਵੇਖੋ, ਕੱਲ ਤੁਸੀਂ ਇਸ ਰੁੱਖ ਨੂੰ ਸਰਾਪ ਦਿੱਤਾ ਸੀ ਤੇ ਉਹ ਸੁੱਕ ਗਿਆ ਹੈ।”
22عیسی در جواب آن ها گفت: «به خدا ایمان داشته باشید
22ਯਿਸੂ ਨੇ ਆਖਿਆ, “ਪ੍ਰਭੂ ਤੇ ਆਸਥਾ ਰਖੋ।
23و بیقین بدانید اگر کسی به این کوه بگوید: حرکت کن و به بحر پرتاب شو و شک و شبهه ای به دل راه ندهد، بلکه ایمان داشته باشد که هر چه بگوید می شود، برای او چنان خواهد شد.
23ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਜੇਕਰ ਤੁਸੀਂ ਇਸ ਪਹਾਡ਼ ਨੂੰ ਕਹੋ, ਖਡ਼ਾ ਹੋ ਅਤੇ ਆਪਣੇ-ਆਪ ਨੂੰ ਸਮੁੰਦਰ ਵਿੱਚ ਸੁੱਟ ਲੈ। ਅਤੇ ਜੇਕਰ ਤੁਸੀਂ ਮਨ ਵਿੱਚ ਬਿਨਾ ਕਿਸੇ ਸ਼ੰਕਾ ਆਸਥਾ ਰਖੋ ਕਿ ਤੁਸੀਂ ਜੋ ਆਖਿਆ ਉਹ ਵਾਪਰੇਗਾ, ਤਾਂ ਤੁਹਾਡੇ ਲਈ ਉਹ ਜ਼ਰੂਰ ਹੀ ਵਾਪਰੇਗਾ।
24بنابراین به شما می گویم: بیقین بدانید که آنچه را که در دعا طلب می کنید خواهید یافت و به شما داده خواهد شد.
24ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋ ਤਾਂ ਪ੍ਰਭੂ ਤੇ ਭਰੋਸਾ ਰਖੋ ਕਿ ਜੋ ਤੁਸੀਂ ਮੰਗਿਆ ਹੈ, ਉਹ ਤੁਹਾਨੂੰ ਮਿਲ ਗਿਆ ਹੈ, ਤਾਂ ਤੁਹਾਨੂੰ ਜ਼ਰੂਰ ਮਿਲੇਗਾ।
25وقتی برای دعا می ایستید اگر از کسی شکایتی دارید، او را ببخشید تا پدر آسمانی شما هم خطایای شما را ببخشد. [
25ਜਦੋਂ ਤੁਸੀਂ ਪ੍ਰਾਰਥਨਾ ਕਰੋ, ਜੇਕਰ ਤੁਹਾਨੂੰ ਯਾਦ ਆਵੇ ਕਿ ਤੁਸੀਂ ਕਿਸੇ ਨਾਲ ਗੁੱਸੇ ਹੋ, ਤੁਸੀਂ ਮਨੁੱਖ ਨੂੰ ਮਾਫ਼ ਕਰ ਦੇਵੋ। ਜੇਕਰ ਤੁਸੀਂ ਉਸ ਇੰਝ ਕਰੋਂਗੇ, ਸੁਰਗ ਵਿੱਚ ਬੈਠਾ ਤੁਹਾਡਾ ਪਿਤਾ ਵੀ ਤੁਹਾਡੇ ਪਾਪ ਮਾਫ਼ ਕਰ ਦੇਵੇਗਾ।”
26اما اگر شما دیگران را نبخشید، پدر آسمانی شما هم خطایای شما را نخواهد بخشید.]»
26[This verse may not be a part of this translation]
27آن ها بار دیگر به اورشلیم آمدند. وقتی عیسی در عبادتگاه قدم می زد، سران کاهنان و علمای دین و بزرگان قوم پیش او آمدند
27ਯਿਸੂ ਅਤੇ ਉਸਦੇ ਚੇਲੇ ਫ਼ਿਰ ਯਰੂਸ਼ਲਮ ਨੂੰ ਆਏ ਅਤੇ ਜਦੋਂ ਉਹ ਮੰਦਰ ਵਿੱਚ ਘੁੰਮ ਰਿਹਾ ਸੀ, ਪ੍ਰਧਾਣ ਜਾਜਕ, ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਯਹੂਦੀ ਆਗੂ ਉਸ ਕੋਲ ਆਏ।
28و از او پرسیدند: «به چه اختیاری این کارها را می کنی؟ چه کسی به تو اختیار انجام چنین کارهایی را داده است؟»
28ਉਨ੍ਹਾਂ ਉਸ ਨੂੰ ਕਿਹਾ, “ਸਾਨੂੰ ਦੱਸੋ, ਇਹ ਸਭ ਕੁਝ ਕਰਨ ਦਾ ਤੇਰੇ ਕੋਲ ਕੀ ਅਧਿਕਾਰ ਹੈ? ਇਹ ਗੱਲਾਂ ਕਰਨ ਦਾ ਅਧਿਕਾਰ ਤੈਨੂੰ ਕਿਸਨੇ ਦਿੱਤਾ?”
29عیسی به ایشان فرمود: «من هم از شما سؤالی دارم اگر جواب دادید، به شما خواهم گفت که به چه اختیاری این کارها را می کنم.
29ਉਸਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਨੂੰ ਇੱਕ ਸਵਾਲ ਕਰਦਾ ਹਾਂ, ਮੈਨੂੰ ਉਸਦਾ ਜਵਾਬ ਦੇਵੋ। ਤਾਂ ਫ਼ੇਰ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਸਭ ਕਰਨ ਦਾ ਅਧਿਕਾਰ ਮੈਨੂੰ ਕਿਸਨੇ ਦਿੱਤਾ ਹੈ।
30آیا تعمید یحیی از جانب خدا بود، یا از جانب بشر؟ به من جواب بدهید.»
30ਮੇਰੇ ਸਵਾਲ ਦਾ ਉੱਤਰ ਦਿਓ, ਕੀ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ?”
31آن ها بین خود بحث کرده گفتند، اگر بگوییم از جانب خدا بود، او خواهد گفت، پس چرا به او ایمان نیاوردید؟
31ਇਨ੍ਹਾਂ ਯਹੂਦੀ ਆਗੂਆਂ ਨੇ ਉਸਦੇ ਸਵਾਲ ਬਾਰੇ ਆਪਸ ਵਿੱਚ ਵਿਚਾਰ ਕੀਤੀ ਅਤੇ, ਇੱਕ-ਦੂਜੇ ਨੂੰ ਕਿਹਾ, “ਜੇਕਰ ਅਸੀਂ ਇਹ ਕਹੀਏ ਕਿ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਤਾਂ ਉਹ ਕਹੇਗਾ, ‘ਤੇ, ਫ਼ੇਰ ਤੁਸੀਂ ਯੂਹੰਨਾ ਨੂੰ ਕਿਉਂ ਨਹੀਂ ਮੰਨਦੇ?’
32اما اگر بگوییم از جانب بشر بود ... (آن ها از مردم می ترسیدند، چون همه یحیی را پیغمبر می دانستند.)از این رو در جواب عیسی گفتند: «ما نمی دانیم.» عیسی به ایشان گفت: «پس من هم نمی گویم به چه اختیاری این کارها را می کنم.»
32ਪਰ ਜੇਕਰ ਅਸੀਂ ਕਹਿੰਦੇ ਹਾਂ, ‘ਉਸਦਾ ਬਪਤਿਸਮਾ ਮਨੁੱਖ ਵੱਲੋਂ ਸੀ ਤਾਂ ਲੋਕ ਸਾਡੇ ਤੇ ਨਰਾਜ਼ ਹੋਣਗੇ’ ਕਿਉਂਕਿ ਸਭ ਲੋਕਾਂ ਦਾ ਵਿਸ਼ਵਾਸ ਸੀ ਕਿ ਯੂਹੰਨਾ ਇੱਕ ਸੱਚਾ ਨਬੀ ਸੀ, ਇਸ ਲਈ ਆਗੂ ਉਨ੍ਹਾਂ ਤੋਂ ਡਰਦੇ ਸਨ।
33از این رو در جواب عیسی گفتند: «ما نمی دانیم.» عیسی به ایشان گفت: «پس من هم نمی گویم به چه اختیاری این کارها را می کنم.»
33ਇਸ ਲਈ ਆਗੂਆਂ ਨੇ ਯਿਸੂ ਨੂੰ ਕਿਹਾ, “ਸਾਨੂੰ ਇਸਦਾ ਜਵਾਬ ਨਹੀਂ ਪਤਾ।” ਯਿਸੂ ਨੇ ਆਖਿਆ, “ਤਾਂ ਨਾ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਗੱਲਾਂ ਕਰ ਰਿਹਾ ਹਾਂ।”