1دو روز به عید فِصَح و عید فطیر مانده بود. سران کاهنان و علمای دین می خواستند عیسی را مخفیانه دستگیر کرده و به قتل برسانند.
1ਦੋ ਦਿਨਾਂ ਪਿਛੋਂ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਆਉਣ ਵਾਲਾ ਸੀ। ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਇਸ ਗੱਲ ਦੇ ਪਿਛੇ ਲੱਗੇ ਹੋਏ ਸਨ ਕਿ ਉਸਨੂੰ ਕਿਵੇ ਛਲ ਨਾਲ ਫ਼ਡ਼ ਸਕਣ ਤੇ ਜਾਨੋਂ ਮਾਰ ਸੁੱਟਣ?
2آن ها می گفتند: «این کار را در ایام عید نباید کرد مبادا مردم آشوب کنند.»
2ਉਨ੍ਹਾਂ ਆਖਿਆ, “ਪਰ ਅਸੀਂ ਤਿਉਹਾਰ ਦੇ ਸਮੇਂ ਉਸਨੂੰ ਨਹੀਂ ਮਾਰ ਸਕਦੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਕ੍ਰੋਧ ਵਿੱਚ ਆਕੇ ਕੋਈ ਹੰਗਾਮਾ ਕਰਨ।”
3وقتی عیسی در بیت عنیا در خانۀ شمعون جذامی بر سر دسترخوان نشسته بود، زنی با گلابدانی از سنگ مرمر، که پُر از عطر گران قیمت سنبل خالص بود، وارد شد و گلابدان را شکست و عطر را بر سر عیسی ریخت.
3ਜਦੋਂ ਯਿਸੂ ਬੈਤਅਨੀਆ ਵਿੱਚ ਸੀ ਤਾਂ ਉਹ ਸ਼ਮਊਨ ਕੋਢ਼ੀ ਦੇ ਘਰ ਰੋਟੀ ਖਾਣ ਬੈਠਾ ਸੀ ਤਾਂ ਇੱਕ ਔਰਤ ਉਸ ਕੋਲ ਆਈ। ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਕੀਮਤੀ ਅਤਰ ਭਰਕੇ ਲਿਆਈ। ਇਹ ਅਤਰ ਨਰਦ ਪੌਦੇ ਤੋਂ ਬਣਿਆ ਹੋਇਆ ਸੀ। ਉਸ ਔਰਤ ਨੇ ਸ਼ੀਸ਼ੀ ਖੋਲ੍ਹੀ ਅਤੇ ਯਿਸੂ ਦੇ ਸਿਰ ਉੱਤੇ ਰੋਢ਼ ਦਿੱਤੀ।
4بعضی از حاضران با عصبانیت به یکدیگر گفتند: «چرا باید این عطر این طور تلف شود؟
4ਉਥੇ ਬੈਠੇ ਕੁਝ ਲੋਕਾਂ ਨੇ ਇਹ ਵੇਖਿਆ ਅਤੇ ਗੁੱਸੇ ਹੋ ਗਏ ਅਤੇ ਇਸ ਬਾਰੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਉਨ੍ਹਾਂ ਆਖਿਆ, “ਉਸਨੇ ਇਸ ਅਤਰ ਨੂੰ ਫ਼ਿਜ਼ੂਲ ਕਿਉਂ ਗੁਆਇਆ।
5می شد آن را به بیش از سیصد سکۀ نقره فروخت و پولش را به فقرا داد.» آن ها با خشونت به آن زن اعتراض کردند.
5ਕਿਉਂਕਿ ਉਹ ਅਤਰ ਇੱਕ ਸਾਲ ਦੀ ਮਿਹਨਤ ਜਿੰਨਾ ਸੀ ਅਤੇ ਇਹੀ ਅਤਰ ਵੇਚਕੇ ਇਸਦਾ ਪੈਸਾ ਗਰੀਬ ਲੋਕਾਂ ਵਿੱਚ ਵੰਡਿਆ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ।” ਇਉਂ ਉਹ ਉਸ ਔਰਤ ਦੀ ਅਲੋਚਨਾ ਕਰਨ ਲੱਗੇ।
6اما عیسی فرمود: «با او کاری نداشته باشید، چرا او را ناراحت می کنید؟ او کار خوبی برای من کرده است.
6ਯਿਸੂ ਨੇ ਆਖਿਆ, “ਤੁਸੀਂ ਉਸਨੂੰ ਇਕੱਲਾ ਛੱਡ ਦਿਉ। ਤੁਸੀਂ ਉਸਨੂੰ ਪਰੇਸ਼ਾਨ ਨਾ ਕਰੋ? ਉਸਨੇ ਮੇਰੇ ਲਈ ਬਹੁਤ ਚੰਗਾ ਕੰਮ ਕੀਤਾ ਹੈ।
7فقرا همیشه در بین شما خواهند بود و هر وقت بخواهید می توانید به آن ها کمک کنید. اما مرا همیشه نخواهید داشت.
7ਕਿਉਂਕਿ ਗਰੀਬ ਲੋਕ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣੇ ਹਨ ਅਤੇ ਤੁਸੀਂ ਜਦੋਂ ਚਾਹੋਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਪਰ ਮੈਂ ਹਮੇਸ਼ਾ ਤੁਹਾਡੇ ਕੋਲ ਨਹੀਂ ਰਹਿਣਾ।
8او آنچه از دستش بر می آمد برای من کرد و با این عمل بدن مرا پیش از وقت برای دفن آماده کرده است.
8ਉਸਨੇ ਉਹੀ ਕੀਤਾ ਜੋ ਉਹ ਕਰ ਸਕਦੀ ਸੀ। ਉਸਨੇ ਮੇਰੇ ਸ਼ਰੀਰ ਤੇ ਅਤਰ ਡੋਲ੍ਹਿਆ। ਉਸਨੇ ਇਹ ਮਿਥੇ ਸਮੇਂ ਤੋਂ ਪਹਿਲਾਂ ਮੇਰੇ ਸ਼ਰੀਰ ਨੂੰ ਦਫ਼ਨਾਉਣ ਲਈ ਤਿਆਰ ਕੀਤਾ ਹੈ।
9بیقین بدانید در هر جای عالم که انجیل اعلام شود آنچه او کرده است به یاد بود او نقل خواهد شد.»
9ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਸਾਰੀ ਦੁਨੀਆਂ ਵਿੱਚ ਜਿਥੇ ਕਿਤੇ ਖੁਸ਼-ਖਬਰੀ ਦਾ ਪ੍ਰਚਾਰ ਹੋਵੇਗਾ, ਉਥੇ ਜੋ ਇਸਨੇ ਕੀਤਾ ਹੈ, ਉਹ ਵੀ ਕਿਹਾ ਜਾਵੇਗ਼ਾ। ਅਤੇ ਲੋਕ ਇਸਨੂੰ ਯਾਦ ਰੱਖਣਗੇ।”
10بعد از آن یهودای اسخریوطی، که یکی از آن دوازده حواری بود، پیش سران کاهنان رفت تا عیسی را به آن ها تسلیم نماید.
10ਤਦ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਪ੍ਰਧਾਨ ਜਾਜਕ ਕੋਲ ਗਿਆ। ਉਸਦਾ ਨਾਂ ਸੀ ਯਹੂਦਾ ਇਸਕਰਿਯੋਤੀ ਅਤੇ ਇਹ ਯਿਸੂ ਨੂੰ ਉਸਦੇ ਵੈਰੀਆਂ ਦੇ ਹਵਾਲੇ ਕਰਨਾ ਚਾਹੁੰਦਾ ਸੀ।
11آن ها وقتی این را شنیدند خوشحال شدند و به او وعدۀ پول دادند. یهودا بدنبال فرصت مناسبی بود تا عیسی را تسلیم کند.
11ਪ੍ਰਧਾਨ ਜਾਜਕ ਇਹ ਸੁਣਾਕੇ ਬਡ਼ਾ ਖੁਸ਼ ਹੋਏ ਅਤੇ ਇਸ ਬਦਲੇ ਉਸਨੂੰ ਰੁਪਏ ਦੇਣ ਦਾ ਵਾਅਦਾ ਕੀਤਾ। ਇਸ ਲਈ ਉਹ ਉਸਨੂੰ ਫ਼ਡ਼ਵਾਉਣ ਦਾ ਮੌਕਾ ਵੇਖ ਰਿਹਾ ਸੀ।
12در اولین روز عید فطیر، یعنی در وقتی که قربانی عید را ذبح می کردند، شاگردان به عیسی گفتند: «در کجا می خواهی نان فِصَح را برای تو آماده کنیم؟»
12ਇਹ ਯਹੂਦੀਆਂ ਦੇ ਪਤੀਰੀ ਰੋਟੀ ਦੇ ਤਿਉਹਾਰ ਦਾ ਪਹਿਲਾ ਦਿਨ ਸੀ। ਇਹ ਉਹ ਸਮਾਂ ਸੀ ਜਦੋਂ ਉਹ ਪਸਾਹ ਦੇ ਲੇਲੇ ਦਾ ਬਲਿਦਾਨ ਕਰਦੇ ਸਨ। ਤਾਂ ਯਿਸੂ ਦੇ ਚੇਲਿਆਂ ਨੇ ਉਸਨੂੰ ਕਿਹਾ, “ਤੂੰ ਸਾਥੋਂ ਆਪਣੇ ਵਾਸਤੇ ਪਸਾਹ ਦਾ ਭੋਜਨ ਕਿਥੇ ਤਿਆਰ ਕਰਾਉਣਾ ਚਾਹੁੰਨਾ ਹੈਂ?”
13عیسی دو نفر از شاگردان خود را فرستاده به آن ها گفت: «به داخل شهر بروید و در آنجا مردی را خواهید دید که کوزۀ آبی می برد. به دنبال او بروید
13ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਸ਼ਹਿਰ ਵਿੱਚ ਭੇਜਿਆ। ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਸ਼ਹਿਰ ਵੱਲ ਜਾਵੋ ਅਤੇ ਉਥੇ ਤੁਹਾਨੂੰ ਇੱਕ ਆਦਮੀ ਪਾਣੀ ਦਾ ਘਡ਼ਾ ਚੁੱਕੀ ਆਉਂਦਾ ਮਿਲੇਗਾ। ਉਹ ਤੁਹਾਡੇ ਵੱਲ ਆਵੇਗਾ ਤਾਂ ਤੁਸੀਂ ਉਸਦੇ ਪਿਛੇ ਹੋ ਤੁਰਨਾ।
14و به هرجا که وارد شد، شما به صاحبخانه بگویید: «استاد می گوید آن اطاقی که من با شاگردانم نان عید فِصَح را در آنجا خواهیم خورد کجاست؟»
14ਉਹ ਆਦਮੀ ਇੱਕ ਘਰ ਵੱਲ ਜਾਵੇਗਾ ਤਾਂ ਤੁਸੀਂ ਵੀ ਉਸ ਘਰ ਵਿੱਚ ਜਾਕੇ ਉਸਦੇ ਮਾਲਕ ਨੂੰ ਆਖਣਾ, ‘ਗੁਰੂ ਪੁਛਦਾ ਹੈ ਕਿ ਸਾਨੂੰ ਉਹ ਕਮਰਾ ਵਿਖਾ ਜਿਥੇ ਉਹ ਅਤੇ ਉਸਦੇ ਚੇਲੇ ਪਸਾਹ ਦਾ ਭੋਜਨ ਖਾ ਸਕਣ।’
15او اطاق بزرگ و فرش شده را در منزل دوم به شما نشان خواهد داد. در آنجا برای ما تدارک ببینید.»
15ਮਾਲਕ ਤੁਹਾਨੂੰ ਘਰ ਦੇ ਉੱਪਰ ਇੱਕ ਵੱਡਾ ਚੁਬਾਰਾ ਵਿਖਾਏਗਾ। ਅਤੇ ਉਹ ਕਮਰਾ ਜੋ ਸਾਡੇ ਲਈ ਤਿਆਰ ਹੈ, ਉਥੇ ਜਾਕੇ ਸਾਡੇ ਲਈ ਭੋਜਨ ਦੀ ਤਿਆਰੀ ਕਰੋ।”
16شاگردان به شهر رفتند و همه چیز را آنطوری که او فرموده بود مشاهده کردند و به این ترتیب تدارک فِصَح را دیدند.
16ਇਉਂ ਉਹ ਚੇਲੇ ਸ਼ਹਿਰ ਵੱਲ ਨੂੰ ਚਲੇ ਗਏ। ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਿਸੂ ਨੇ ਆਖਿਆ ਸੀ, ਅਤੇ ਉਥੇ ਹੀ ਚੇਲਿਆਂ ਨੇ ਪਸਾਹ ਦੇ ਭੋਜਨ ਦੀ ਤਿਆਰੀ ਕੀਤੀ।
17وقتی شب شد، عیسی با آن دوازده حواری به آنجا آمد.
17ਸ਼ਾਮ ਦੇ ਵੇਲੇ, ਯਿਸੂ ਬਾਰ੍ਹਾਂ ਰਸੂਲਾਂ ਨਾਲ ਆਇਆ।
18موقعی که آن ها سر دسترخوان نشسته و مشغول خوردن غذا بودند، عیسی به آن ها فرمود: «بیقین بدانید که یکی از شما که با من غذا می خورد، مرا تسلیم خواهد کرد.»
18ਜਦੋਂ ਉਹ ਸਾਰੇ ਖਾ ਰਹੇ ਸਨ ਤਾਂ ਉਸਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਤੁਹਾਡੇ ਵਿੱਚੋਂ ਜੋ ਇੱਕ ਮੇਰੇ ਨਾਲ ਖਾ ਰਿਹਾ ਹੈ ਮੈਨੂੰ ਫ਼ਡ਼ਾਵਾਏਗਾ।”
19آن ها محزون شدند و یک به یک از او پرسیدند: «آیا آن شخص من هستم؟»
19ਚੇਲੇ ਇਹ ਸੁਣਕੇ ਬਡ਼ੇ ਉਦਾਸ ਹੋਏ ਅਤੇ ਹਰ ਇੱਕ ਨੇ ਉਸਨੂੰ ਕਿਹਾ, “ਯਕੀਨਨ, ਮੈਂ ਉਹ ਨਹੀਂ ਹਾਂ! ਕੀ ਇਹ ਸੱਚ ਨਹੀਂ ਹੈ?
20عیسی فرمود: «یکی از شما دوازده نفر است که با من همکاسه می باشد.
20ਉਸਨੇ ਆਖਿਆ, “ਜੋ ਆਦਮੀ ਮੈਨੂੰ ਫ਼ਡ਼ਵਾਏਗਾ ਉਹ ਤੁਹਾਡੇ ਬਾਰ੍ਹਾਂ ਵਿੱਚੋਂ ਹੀ ਹੈ ਅਤੇ ਇਹ ਉਹ ਹੈ ਜੋ ਮੇਰੇ ਭੋਜਨ ਵਾਲੇ ਕਟੋਰੇ ਵਿੱਚ ਮੇਰੇ ਨਾਲ ਹੀ ਹੱਥ ਪਾਉਂਦਾ ਹੈ।
21البته پسر انسان همان سرنوشتی را خواهد داشت که در کلام خدا برای او تعیین شده است، اما وای به حال کسی که پسر انسان به دست او تسلیم می شود. برای آن شخص بهتر می بود، که اصلاً بدنیا نمی آمد.»
21ਜਿਵੇਂ ਕਿ ਪੋਥੀਆਂ ਉਸ ਬਾਰੇ ਆਖਦੀਆਂ ਹਨ, ਮਨੁੱਖ ਦਾ ਪੁੱਤਰ ਮਰ ਜਾਵੇਗਾ। ਪਰ ਜੋ ਉਸਨੂੰ ਫ਼ਡ਼ਵਾਏਗਾ ਉਸ ਲਈ ਇਹ ਬਹੁਤ ਬੁਰਾ ਹੋਵੇਗਾ। ਇਸ ਨਾਲੋਂ ਤਾਂ ਚੰਗਾ ਸੀ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ।”
22در موقع شام عیسی نان را گرفت و پس از شکرگزاری آن را پاره کرد و به شاگردان داد و به آن ها فرمود: «بگیرید، این بدن من است.»
22ਜਦੋਂ ਉਹ ਭੋਜਨ ਖਾ ਰਹੇ ਸਨ, ਯਿਸੂ ਨੇ ਰੋਟੀ ਲਈ ਤੇ ਪਰਮੇਸ਼ੁਰ ਦਾ ਸ਼ੁਕਰਾਨਾ ਕਰਕੇ ਰੋਟੀ ਤੋਡ਼ੀ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤੀ ਅਤੇ ਆਖਿਆ, “ਇਹ ਰੋਟੀ ਫ਼ਡ਼ੋ ਤੇ ਖਾ ਲਵੋ, ਇਹ ਮੇਰਾ ਸ਼ਰੀਰ ਹੈ।”
23بعد پیاله را گرفت و پس از شکرگزاری به آن ها داد و همه از آن خوردند.
23ਤਾਂ ਉਸਨੇ ਦਾਖ ਰਸ ਦਾ ਪਿਆਲਾ ਫ਼ਡ਼ਿਆ ਤੇ ਫ਼ਿਰ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤਾ। ਸਭ ਨੇ ਉਸ ਪਿਆਲੇ ਵਿੱਚੋਂ ਉਹ ਦਾਖ ਰਸ ਪੀਤਾ।
24عیسی فرمود: «این است خون من در عهد و پیمان نو که برای بسیاری ریخته می شود.
24ਤਾਂ ਫ਼ਿਰ ਯਿਸੂ ਨੇ ਆਖਿਆ, “ਇਹ ਮੇਰਾ ਲਹੂ ਹੈ, ਇਹ ਨਵੇਂ ਕਰਾਰ ਦਾ ਲਹੂ ਹੈ ਜਿਹਡ਼ਾ ਬਹੁਤਿਆਂ ਲਈ ਵਹਾਇਆ ਗਿਆ ਹੈ
25بیقین بدانید که دیگر از میوۀ تاک نخواهم خورد تا آن روزی که در پادشاهی خدا آن را تازه بخورم.»
25ਮੈਂ ਤੁਹਾਨੂੰ ਸੱਚ ਆਖਦਾ ਹੈ। ਮੈਂ ਇਹ ਦਾਖ ਰਸ ਫ਼ੇਰ ਨਹੀਂ ਪੀਵਾਂਗਾ, ਜਦੋਂ ਮੈਂ ਇਹ ਪਰਮੇਸ਼ੁਰ ਦੇ ਰਾਜ ਵਿੱਚ ਪੀਵਾਂਗਾ ਇਹ ਨਵਾਂ ਹੋਵੇਗਾ।”
26بعد از خواندن سرود عید فِصَح، آن ها به کوه زیتون رفتند.
26ਉਨ੍ਹਾਂ ਸਾਰਿਆਂ ਨੇ ਮਿਲਕੇ ਇੱਕ ਗੀਤ ਗਾਇਆ ਅਤੇ ਜੈਤੂਨ ਦੇ ਪਹਾਡ਼ ਨੂੰ ਚਲੇ ਗਏ।
27عیسی به شاگردان فرمود: «همۀ شما از من روی گردان خواهید شد، چون نوشته شده است: «چوپان را خواهم زد و گوسفندان پراگنده خواهند شد.»
27ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਤੁਸੀਂ ਸਾਰੇ ਆਪਣਾ ਵਿਸ਼ਵਾਸ ਗੁਆ ਲਵੋਂਗੇ। ਇਉਂ ਪੋਥੀਆਂ ਵਿੱਚ ਲਿਖਿਆ ਹੋਇਆ ਹੈ: ‘ਮੈਂ ਆਜਡ਼ੀ ਨੂੰ ਮਾਰਾਂਗਾ ਅਤੇ ਭੇਡਾਂ ਖਿਲ੍ਲਰ ਜਾਣਗੀਆਂ।’ ਜ਼ਕਰਯਾਹ 13:7
28اما بعد از آنکه دوباره زنده شوم، قبل از شما به جلیل خواهم رفت.»
28ਪਰ ਮੈਂ ਮਰਨ ਉਪਰੰਤ ਮੁਡ਼ ਜਿਉਣ ਦੇ ਬਾਦ ਗਲੀਲ ਨੂੰ ਜਾਵਾਂਗਾ। ਤੁਹਾਡੇ ਉਥੇ ਪਹੁੰਚਣ ਤੋਂ ਪਹਿਲਾਂ ਮੈਂ ਉਥੇ ਹੋਵਾਂਗਾ।”
29پِترُس به عیسی گفت: «حتی اگر همه تو را ترک کنند، من ترک نخواهم کرد.»
29ਤਾਂ ਪਤਰਸ ਨੇ ਕਿਹਾ, “ਭਾਵੇ ਸਾਰੇ ਚੇਲੇ ਤੇਰੇ ਤੇ ਆਸਥਾ ਛੱਡ ਦੇਣ ਪਰ ਮੈਂ ਨਹੀਂ ਛੱਡਾਂਗਾ।”
30عیسی به او فرمود: «بیقین بدان که امروز و همین امشب پیش از اینکه خروس دو مرتبه بانگ بزند، تو سه مرتبه خواهی گفت که مرا نمی شناسی.»
30ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅੱਜ ਹੀ, ਰਾਤ ਕੁੱਕਡ਼ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਮੈਨੂੰ ਤਿੰਨ ਵਾਰ ਆਖੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ?”
31اما او با اصرار جواب داد: «حتی اگر لازم شود که با تو بمیرم، هرگز نخواهم گفت که تو را نمی شناسم.» دیگران هم همین را گفتند.
31ਪਰ ਪਤਰਸ ਨੇ ਬਡ਼ੀ ਦ੍ਰਿਢ਼ਤਾ ਨਾਲ ਕਿਹਾ, “ਮੈਂ ਇਹ ਕਦੇ ਵੀ ਨਹੀਂ ਕਹਾਂਗਾ।” ਬਾਕੀ ਸਾਰੇ ਚੇਲਿਆਂ ਨੇ ਵੀ ਉਸਨੂੰ ਇੰਝ ਹੀ ਆਖਿਆ।
32وقتی به محلی به نام جِتسیمانی رسیدند، عیسی به شاگردان فرمود: «وقتی من دعا می کنم شما در اینجا بنشینید.»
32ਫ਼ੇਰ ਯਿਸੂ ਆਤੇ ਉਸਦੇ ਚੇਲੇ ਗਥਸਮਨੀ ਨਾਂ ਦੀ ਇੱਕ ਜਗ੍ਹਾ ਤੇ ਗਏ ਅਤੇ ਉਸਨੇ ਜਾਕੇ ਆਪਣੇ ਚੇਲਿਆਂ ਨੂੰ ਕਿਹਾ, “ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਇਥੇ ਬੈਠੋ।”
33و بعد پِترُس و یعقوب و یوحنا را با خود برد. عیسی که بسیار پریشان و دلتنگ شده بود
33ਉਸਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਆਉਣ ਨੂੰ ਕਿਹਾ। ਉਹ ਬਡ਼ਾ ਦੁਖੀ ਅਤੇ ਦਿਲਗੀਰ ਸੀ।
34به ایشان فرمود: «از شدت غم و اندوه نزدیک به مرگ هستم، شما اینجا بمانید و بیدار باشید.»
34ਉਸਨੇ ਉਨ੍ਹਾਂ ਨੂੰ ਕਿਹਾ, “ਮੇਰਾ ਆਤਮਾ ਬਡ਼ਾ ਉਦਾਸ ਬਲਕਿ ਮਰਨ ਤੀਕਰ ਉਦਾਸ ਹੈ। ਇਥੇ ਠਹਿਰੋ ਅਤੇ ਜਾਗਦੇ ਰਹੋ।”
35عیسی کمی از آنجا دور شد و بروی زمین افتاده دعا کرد، که اگر ممکن باشد آن ساعت پُر درد و رنج نصیب او نشود.
35ਯਿਸੂ ਉਨ੍ਹਾਂ ਤੋਂ ਥੋਡ਼ੀ ਹੋਰ ਅੱਗੇ ਗਿਆ ਅਤੇ ਜ਼ਮੀਨ ਤੇ ਡਿੱਗਕੇ ਪ੍ਰਾਰਥਨਾ ਕੀਤੀ ਕਿ ਜੇ ਸੰਭਵ ਹੋਵੇ ਤਾਂ ਦੁਖਾਂ ਦਾ ਇਹ ਸਮਾਂ ਉਸ ਤੋਂ ਟਲ ਜਾਵੇ।
36پس گفت: «ای پدر، همه چیز برای تو ممکن است، این پیاله را از من دور ساز، اما نه به خواست من بلکه به ارادۀ تو.»
36ਉਸਨੇ ਪ੍ਰਾਰਥਨਾ ਕੀਤੀ, “ਅਬ੍ਬਾ, ਹੇ ਪਿਤਾ, ਤੂੰ ਸਭ ਕੁਝ ਕਰ ਸਕਦਾ ਹੈਂ। ਇਹ ਦੁਖਾਂ ਦਾ ਪਿਆਲਾ ਮੈਥੋਂ ਲੈ ਲਵੋ, ਤਾਂ ਵੀ ਹੇ ਪ੍ਰਭੂ ਜੋ ਮੈਂ ਚਾਹੁੰਦਾ ਹਾਂ ਉਹ ਨਾ ਹੋਵੇ, ਉਹੀ ਹੋਵੇ ਜੋ ਤੈਨੂੰ ਭਾਵੇ।”
37عیسی برگشت و ایشان را در خواب دید، پس به پِترُس گفت: «ای شمعون، خواب هستی؟ آیا نمی توانستی یک ساعت بیدار بمانی؟
37ਤਾਂ ਉਹ ਵਾਪਸ ਆਪਣੇ ਚੇਲਿਆਂ ਕੋਲ ਗਿਆ ਤਾਂ ਉਸਨੇ ਉਨ੍ਹਾਂ ਨੂੰ ਸੁਤਿਆਂ ਹੋਇਆਂ ਵੇਖਿਆ। ਉਸਨੇ ਪਤਰਸ ਨੂੰ ਕਿਹਾ, “ਹੇ ਸ਼ਮਊਨ! ਕੀ ਤੂੰ ਸੌਂ ਰਿਹਾ ਹੈ? ਕੀ ਤੂੰ ਇੱਕ ਘੰਟੇ ਵਾਸਤੇ ਨਹੀਂ ਜਾਗ ਸਕਦਾ?
38بیدار باشید و دعا کنید تا از وسوسه ها به دور بمانید. روح می خواهد اما جسم ناتوان است.»
38ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਿਆਵੇ ਵਿੱਚ ਨਾ ਪਵੋ। ਆਤਮਾ ਤਾਂ ਇਛੁਕ ਹੈ, ਪਰ ਤੁਹਾਡਾ ਸ਼ਰੀਰ ਕਮਜ਼ੋਰ ਹੈ”
39عیسی بار دیگر رفت و همان دعا را کرد.
39ਯਿਸੂ ਫ਼ਿਰ ਉਥੇ ਗਿਆ ਅਤੇ ਉਹੋਂ ਗੱਲਾਂ ਆਖਕੇ ਪ੍ਰਾਰਥਨਾ ਕੀਤੀ।
40وقتی برگشت باز هم آن ها را در خواب دید، آن ها گیج خواب بودند و نمی دانستند چه جوابی به او بدهند.
40ਫ਼ਿਰ ਉਹ ਚੇਲਿਆਂ ਕੋਲ ਵਾਪਸ ਆਇਆ ਅਤੇ ਉਸਨੇ ਫ਼ਿਰ ਉਨ੍ਹਾਂ ਨੂੰ ਸੁਤਿਆਂ ਪਾਇਆ। ਉਨ੍ਹਾਂ ਦੀਆਂ ਅਖਾਂ ਬਡ਼ੀਆਂ ਥੱਕੀਆਂ ਹੋਈਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਕਿ ਉਹ ਉਸਨੂੰ ਕੀ ਜਵਾਬ ਦੇਣ।
41عیسی بار سوم آمد و به ایشان فرمود: «آیا باز هم در خواب و در استراحت هستید؟ بس است! ساعتِ که رسیدنی بود رسید، اکنون پسر انسان به دست گناهکاران تسلیم می شود.
41ਜਦੋਂ ਯਿਸੂ ਤੀਜੀ ਵਾਰ ਪ੍ਰਾਰਥਨਾ ਕਰਕੇ ਆਪਣੇ ਚੇਲਿਆਂ ਕੋਲ ਵਾਪਸ ਆਇਆ ਤਾਂ ਉਸਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜੇ ਵੀ ਸੌ ਰਹੇ ਤੇ ਅਰਾਮ ਕਰ ਰਹੇ ਹੋ? ਬਹੁਤ ਹੋ ਗਿਆ। ਮਨੁੱਖ ਦੇ ਪੁੱਤਰ ਦਾ ਪਾਪੀਆਂ ਹੱਥੀ ਫ਼ਡ਼ਵਾਏ ਜਾਣ ਦਾ ਵਕਤ ਆ ਗਿਆ ਹੈ।
42برخیزید برویم، آنکه مرا تسلیم می کند حالا می رسد.»
42ਉਠੋ, ਸਾਨੂੰ ਚੱਲਣਾ ਚਾਹੀਦਾ ਹੈ! ਵੇਖੋ! ਮੇਰਾ ਫ਼ਡ਼ਵਾਉਣਾ ਵਾਲਾ ਨੇਡ਼ੇ ਆ ਗਿਆ ਹੈ!”
43او هنوز صحبت می کرد که ناگهان یهودا، یکی از آن دوازده حواری، همراه با جمعیتی که همه با شمشیر و چوب مسلح بودند، از طرف سران کاهنان و علمای دین و بزرگان قوم به آنجا رسیدند.
43ਜਦੋਂ ਉਹ ਅਜੇ ਬੋਲ ਹੀ ਰਿਹਾ ਸੀ ਕਿ ਯਹੂਦਾ ਉਥੇ ਪਹੁੰਚਿਆ, ਜਿਹਡ਼ਾ ਕਿ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਸੀ, ਅਤੇ ਉਸ ਨਾਲ ਹੋਰ ਵੀ ਬਡ਼ੇ ਲੋਕ ਸਨ ਜੋ ਕਿ ਪ੍ਰਧਾਨ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਵੱਲੋਂ ਭੇਜੇ ਗਏ ਸਨ, ਅਤੇ ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਡਾਂਗਾਂ ਫ਼ਡ਼ੀਆਂ ਸਨ।
44تسلیم کنندۀ او به آنها علامتی داده و گفته بود: «کسی را که می بوسم همان شخص است، او را بگیرید و با مراقبت کامل ببرید.»
44ਯਹੂਦਾ ਨੇ ਲੋਕਾਂ ਨੂੰ ਇਹ ਸੰਕੇਤ ਦੇਣ ਵਾਸਤੇ ਕਿ ਕੌਣ ਯਿਸੂ ਹੈ, ਵਿਉਂਤ ਬਣਾਈ। ਉਸਨੇ ਆਖਿਆ, “ਜਿਸ ਆਦਮੀ ਨੂੰ ਮੈਂ ਚੁੰਮਾਂ, ਉਹੀ ਯਿਸੂ ਹੈ। ਤੁਸੀਂ ਉਸਨੂੰ ਗਿਰਫ਼ਤਾਰ ਕਰ ਲੈਣਾ ਅਤੇ ਉਸਨੂੰ ਨਿਗਰਾਨੀ ਨਾਲ ਲੈ ਜਾਣਾ।”
45پس همینکه یهودا به آنجا رسید فوراً پیش عیسی رفت و گفت: «ای استاد» و او را بوسید.
45ਤਾਂ ਯਹੂਦਾ ਸਿਧਾ ਉਸ ਕੋਲ ਆਇਆ ਅਤੇ ਆਖਿਆ, “ਗੁਰੂ!” ਅਤੇ ਫ਼ਿਰ ਉਸਨੇ ਯਿਸੂ ਨੂੰ ਚੁੰਮਿਆ।
46آن ها عیسی را گرفتند و محکم بستند.
46ਤਦ ਲੋਕਾਂ ਨੇ ਉਸਨੂੰ ਬੰਨ੍ਹ ਦਿੱਤਾ ਅਤੇ ਗਿਰਫ਼ਤਾਡ਼ ਕਰ ਲਿਆ।
47یکی از حاضران شمشیر خود را کشید و به غلام کاهن اعظم حمله کرد و گوش او را برید.
47ਯਿਸੂ ਦੇ ਚੇਲਿਆਂ ਵਿੱਚੋਂ ਕੋਲ ਖਡ਼ੋਤੇ ਇੱਕ ਚੇਲੇ ਨੇ ਆਪਣੀ ਤਲਵਾਰ ਕਢੀ ਅਤੇ ਤਲਵਾਰ ਸਰਦਾਰ ਜਾਜਕ ਦੇ ਇੱਕ ਨੋਕਰ ਦੇ ਕੰਨ ਤੇ ਚਲਾਈ ਅਤੇ ਆਪਣੀ ਤਲਵਾਰ ਨਾਲ ਉਸਦਾ ਕੰਨ ਵਢ ਦਿੱਤਾ।
48در مقابل عیسی فرمود: «مگر من یاغی هستم که با شمشیر و چوب برای دستگیر کردن من آمدید؟
48ਤਦ ਯਿਸੂ ਨੇ ਕਿਹਾ, “ਕੀ ਤੁਸੀਂ ਮੈਨੂੰ ਮੁਜਰਮ ਕਰਾਰ ਦਿੰਦੇ ਹੋ ਅਤੇ ਮੈਨੂੰ ਤਲਵਾਰਾਂ ਅਤੇ ਡਾਂਗਾ ਨਾਲ ਗਿਰਫ਼ਤਾਰ ਕਰਨ ਆਏ ਹੋ?
49من هر روز در عبادتگاه در حضور شما تعلیم می دادم و مرا دستگیر نکردید ـ اما آنچه کلام خدا می فرماید باید تمام شود.»
49ਪਰ ਰੋਜ਼ ਮੈਂ ਮੰਦਰ ਵਿੱਚ ਉਪਦੇਸ਼ ਦਿੰਦਾ, ਤੁਹਾਡੇ ਨਾਲ ਹੁੰਦਾ ਸੀ, ਪਰ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ? ਪਰ ਇਹ ਸਭ ਇਸ ਲਈ ਹੋਇਆ ਕਿ ਪੋਥੀਆਂ ਪੂਰੀਆਂ ਹੋਣ।”
50همۀ شاگردان او را ترک کردند و از آنجا گریختند.
50ਫ਼ਿਰ ਉਸਦੇ ਸਾਰੇ ਚੇਲਿਆਂ ਨੇ ਉਸਨੂੰ ਛੱਡ ਦਿੱਤਾ ਅਤੇ ਨਸ੍ਸ ਗਏ।
51جوانی که فقط یک پارچۀ کتان به دور بدن خود پیچیده بود به دنبال او رفت. آن ها او را هم گرفتند،
51ਇੱਕ ਜਵਾਨ ਆਦਮੀ ਯਿਸੂ ਦਾ ਪਿਛਾ ਕਰ ਰਿਹਾ ਸੀ ਉਸਨੇ ਸਿਰਫ਼ ਇੱਕ ਪਤਲਾ ਕੱਪਡ਼ਾ ਲਿਆ ਹੋਇਆ ਸੀ। ਲੋਕਾਂ ਨੇ ਉਸਨੂੰ ਵੀ ਫ਼ਡ਼ਨ ਦੀ ਕੋਸ਼ਿਸ਼ ਕੀਤੀ।
52اما او آنچه بر تن داشت رها کرد و عریان گریخت.
52ਪਰ ਉਸਨੇ ਆਪਣਾ ਪਤਲਾ ਕੱਪਡ਼ਾ ਉਨ੍ਹਾਂ ਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਅਤੇ ਨੰਗਾ ਹੀ ਉਥੋਂ ਭੱਜ ਗਿਆ।
53عیسی را به حضور کاهن اعظم بردند و همۀ سران کاهنان و بزرگان قوم و علمای دین در آنجا جمع شده بودند.
53ਜਿਨ੍ਹਾਂ ਲੋਕਾਂ ਨੇ ਉਸਨੂੰ ਗਿਰਫ਼ਤਾਰ ਕੀਤਾ ਸੀ ਉਹ ਉਸਨੂੰ ਸਰਦਾਰ ਜਾਜਕ ਦੇ ਘਰ ਲੈ ਗਏ ਜਿਥੇ ਕਿ ਸਾਰੇ ਪ੍ਰਧਾਨ ਜਾਜਕ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਇਕਠੇ ਹੋਏ ਸਨ।
54پِترُس از دور به دنبال او آمد و وارد حویلی خانۀ کاهن اعظم شد و بین خدمتگاران نشست و در کنار آتش خود را گرم می کرد.
54ਪਤਰਸ ਕੁਝ ਵਿਥ ਤੇ ਉਸਦੇ ਪਿਛੇ-ਪਿਛੇ ਰਿਹਾ ਪਰ ਉਸਦੇ ਨੇਡ਼ੇ ਨਾ ਗਿਆ। ਉਹ ਸਰਦਾਰ ਜਾਜਕ ਦੇ ਘਰ ਦੇ ਵਿਹਡ਼ੇ ਅੰਦਰ ਚਲਿਆ ਗਿਆ। ਅਤੇ ਉਹ ਸਿਪਾਹੀਆਂ ਨਾਲ ਬੈਠਕੇ ਅੱਗ ਨਾਲ ਆਪਣੇ-ਆਪ ਨੂੰ ਸੇਕਣ ਲੱਗਾ।
55سران کاهنان و تمام شورای یهود می خواستند که دلیلی بر ضد عیسی به دست آورند تا حکم اعدامش را صادر نمایند، اما دلیلی به دست نیاوردند.
55ਪ੍ਰਧਾਨ ਜਾਜਕ ਅਤੇ ਸਾਰੀ ਯਹੂਦੀ ਸਭਾ ਨੇ ਯਿਸੂ ਦੇ ਵਿਰੁੱਧ ਕੋਈ ਪ੍ਰਮਾਣ ਲਭਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਉਸਨੂੰ ਮਾਰ ਸਕਣ, ਪਰ ਉਹ ਅਜਿਹਾ ਨਾ ਕਰ ਸਕੇ।
56بسیاری برضد او شهادت نادرست دادند اما شهادت های ایشان با یکدیگر یکی نبود.
56ਬਡ਼ੇ ਲੋਕ ਉਸਦੇ ਖਿਲਾਫ਼ ਝੂਠੀਆਂ ਗੱਲਾਂ ਆਖਣ ਲੱਗੇ ਪਰ ਕਿਸੇ ਦੀ ਗਵਾਹੀ ਦੂਜੇ ਨਾਲ ਨਹੀਂ ਸੀ ਮਿਲਦੀ।
57عده ای بلند شدند و به دروغ شهادت داده گفتند:
57ਫ਼ਿਰ ਕਈ ਲੋਕਾਂ ਨੇ ਉਠਕੇ ਉਸਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ ਕਿ,
58«ما شنیدیم که می گفت: من این عبادتگاه را که به دست انسان ساخته شده خراب می کنم و در سه روز عبادتگاهی دیگری می سازم که به دست انسان ساخته نشده باشد.»
58“ਅਸੀਂ ਇਸ ਆਦਮੀ ਨੂੰ ਇਹ ਕਹਿੰਦਿਆਂ ਸੁਣਿਆ, ‘ਮੈਂ ਇਸ ਮੰਦਰ ਨੂੰ, ਜੋ ਹੱਥਾਂ ਨਾਲ ਬਣਾਇਆ ਗਿਆ ਹੈ, ਢਾਹ ਦੇਵਾਂਗਾ ਅਤੇ ਇਸਦੀ ਜਗ੍ਹਾ, ਦੂਜਾ ਤਿੰਨਾਂ ਦਿਨਾਂ ਵਿੱਚ ਨਵਾਂ ਖਢ਼ਾ ਕਰ ਦੇਵਾਂਗਾ ਜਿਹਡ਼ਾ ਕਿ ਹੱਥਾਂ ਨਾਲ ਨਹੀਂ ਬਾਣਾਇਆ ਹੋਵੇਗਾ।”‘
59ولی در این مورد هم شهادت های آن ها با هم یکی نبود.
59ਹਾਲੇ ਵੀ ਇਨ੍ਹਾਂ ਲੋਕਾਂ ਦੀ ਗਵਾਹੀ ਇੱਕ ਦੂਜੇ ਨਾਲ ਨਹੀਂ ਮਿਲੀ।
60کاهن اعظم برخاست و در برابر همه از عیسی پرسید: «به این تهمت های که به تو نسبت می دهند جوابی نمی دهی؟»
60ਸਰਦਾਰ ਜਾਜਕ ਲੋਕਾਂ ਦੇ ਸਾਮ੍ਹਣੇ ਖਢ਼ਾ ਹੋਇਆ ਅਤੇ ਯਿਸੂ ਨੂੰ ਪੁੱਛਿਆ, “ਇਹ ਲੋਕ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ। ਕੀ ਤੂੰ ਆਪਣੇ-ਆਪ ਨੂੰ ਬਚਾਉਣ ਲਈ ਕੋਈ ਸਫ਼ਾਈ ਦੇਣਾ ਚਾਹੁੰਦਾ ਹੈਂ? ਕੀ ਉਹ ਸੱਚ ਆਖ ਰਹੇ ਹਨ?”
61اما او خاموش بود و هیچ جوابی نمی داد. باز کاهن اعظم از او پرسید: «آیا تو مسیح پسر خدای متبارک هستی؟»
61ਪਰ ਯਿਸੂ ਨੇ ਕੋਈ ਜਵਾਬ ਨਾ ਦਿੱਤਾ ਅਤੇ ਚੁੱਪ ਰਿਹਾ। ਫ਼ੇਰ ਸਰਦਾਰ ਜਾਜਕ ਨੇ ਉਸਨੂੰ ਇੱਕ ਹੋਰ ਪ੍ਰਸ਼ਨ ਪੁੱਛਿਆ, “ਕੀ ਤੂੰ ਮਸੀਹ ਹੈ, ਪਰਮਧਨ ਪਰਮੇਸ਼ੁਰ ਦਾ ਪੁੱਤਰ ਹੈਂ?”
62عیسی گفت: «من هستم. شما پسر انسان را خواهید دید که در دست راست خدای قادر نشسته و بر ابر های آسمان می آید.»
62ਯਿਸੂ ਨੇ ਆਖਿਆ, “ਹਾਂ, ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ਅਤੇ ਭਵਿਖ ਵਿੱਚ ਤੁਸੀਂ ਮਨੁੱਖ ਦੇ ਪੁੱਤਰ ਨੂੰ ਅੱਤ ਸ਼ਕਤੀਸ਼ਾਲੀ ਪ੍ਰਭੂ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਅਤੇ ਸੁਰਗ ਦੇ ਬੱਦਲਾਂ ਵਿੱਚ ਆਉਂਦਾ ਵੇਖੋਂਗੇ।”
63کاهن اعظم گریبان خود را پاره کرد و گفت: «دیگر چه احتیاجی به شاهدان هست؟
63ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ, ਤਾਂ ਉਸਨੂੰ ਬਡ਼ਾ ਕਰੋਧ ਆਇਆ। ਗੁੱਸੇ ਨਾਲ ਉਸਨੇ ਆਪਣੇ ਕੱਪਡ਼ੇ ਪਾਡ਼ਕੇ ਆਖਿਆ, “ਹੁਣ ਸਾਨੂੰ ਕਿਸੇ ਹੋਰ ਗਵਾਹ ਦੀ ਲੋਡ਼ ਨਹੀਂ।
64شما این کفر را شنیدید. رأی شما چیست؟» همه او را مستوجب اعدام دانستند.
64ਜੋ ਸਾਰੀਆਂ ਗੱਲਾਂ ਉਸਨੇ ਪਰਮੇਸ਼ੁਰ ਦੇ ਖਿਲਾਫ਼ ਆਖੀਆਂ ਹਨ ਤੁਸੀਂ ਸਭ ਨੇ ਸੁਣੀਆਂ। ਤੁਸੀਂ ਕੀ ਸੋਚਦੇ ਹੋ?” ਸਭ ਲੋਕਾਂ ਨੇ ਯਿਸੂ ਨੂੰ ਦੋਸ਼ੀ ਅਤੇ ਮੌਤ ਦਾ ਅਧਿਕਾਰੀ ਕਰਾਰ ਦਿੱਤਾ।
65بعضی ها آب دهان برویش می انداختند و چشم هایش را بسته و با مشت او را می زدند و می گفتند: «از غیب بگو چه کسی تو را زد؟» خدمتگاران هم او را لت و کوب کردند.
65ਕੁਝ ਲੋਕਾਂ ਨੇ ਉਸ ਉੱਪਰ ਥੁਕਿਆ ਅਤੇ ਕੁਝ ਨੇ ਉਸਦੇ ਚਿਹਰੇ ਨੂੰ ਢਕਕੇ ਉਸਨੂੰ ਮੁੱਕੇ ਮਾਰੇ ਅਤੇ ਕਿਹਾ, “ਸਾਨੂੰ ਵਿਖਾ ਕਿ ਤੂੰ ਨਬੀ ਹੈ!” ਫ਼ਿਰ ਸਿਪਾਹੀ ਉਸਨੂੰ ਦੂਰ ਲੈ ਗਏ ਅਤੇ ਉਸਨੂੰ ਕੁਟਿਆ।
66پِترُس هنوز در حویلی پایین ساختمان بود که یکی از کنیزان کاهن اعظم آمد
66ਉਸ ਵਕਤ, ਪਤਰਸ ਥੱਲੇ ਵਿਹਡ਼ੇ ਵਿੱਚ ਸੀ। ਸਰਦਾਰ ਜਾਜਕ ਦੀ ਇੱਕ ਨੋਕਰ ਕੁਡ਼ੀ ਆਈ ਅਤੇ ਉਸਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ।
67و او را دید که خود را گرم می کند، به طرف او دید و گفت: «تو هم همراه عیسی ناصری بودی!»
67ਉਹ ਉਸ ਵੱਲ ਨਿਗਾਹ ਕਰਕੇ ਬੋਲੀ, “ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ।”
68پِترُس منکر شده گفت: «من اصلاً نمی دانم و نمی فهمم تو چه می گویی.» بعد از آن او به داخل دالان رفت و در همان موقع خروس بانگ زد.
68ਪਰ ਪਤਰਸ ਨੇ ਕਿਹਾ ਕਿ ਉਹ ਤਾਂ ਉਸ ਨਾਲ ਨਹੀਂ ਸੀ ਅਤੇ ਆਖਣ ਲੱਗਾ, “ਮੈਨੂੰ ਨਹੀਂ ਪਤਾ ਅਤੇ ਨਾ ਹੀ ਮੈਨੂੰ ਸਮਝ ਆ ਰਹੀ ਹੈ ਕਿ ਤੂੰ ਕੀ ਕਹਿ ਰਹੀ ਹੈਂ।” ਫ਼ਿਰ ਪਤਰਸ ਉਥੋਂ ਉਠਕੇ ਡਿਓਢੀ ਵੱਲ ਨੂੰ ਚਲਾ ਗਿਆ।
69آن کنیز باز هم او را دید و به اطرافیان گفت: «این هم یکی از آنهاست.»
69ਜਦੋਂ ਨੋਕਰਾਣੀ ਨੇ ਉਸਨੂੰ ਉਥੇ ਖਡ਼ਾ ਵੇਖਿਆ, ਉਸਨੇ ਉਥੇ ਖਡ਼ੇ ਲੋਕਾਂ ਨੂੰ ਫ਼ਿਰ ਆਖਿਆ, “ਇਹ ਆਦਮੀ ਉਨ੍ਹਾਂ ਵਿੱਚੋਂ ਇੱਕ ਹੈ।”
70پِترُس باز هم انکار کرد. کمی بعد، اطرافیان به پِترُس گفتند: «تو حتماً یکی از آن ها هستی، چون اهل جلیل هستی.»
70ਪਤਰਸ ਫ਼ਿਰ ਉਸਦੇ ਕਹਿਣੇ ਤੋਂ ਮੁਕ੍ਕਰ ਗਿਆ। ਕੁਝ ਦੇਰ ਬਾਦ, ਕੁਝ ਲੋਕ ਪਤਰਸ ਦੇ ਕੋਲ ਖਡ਼ੇ ਸਨ ਅਤੇ ਉਹ ਕਹਿਣ ਲੱਗੇ, “ਅਸੀਂ ਜਾਣਦੇ ਹਾਂ ਕਿ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ। ਕਿਉਂਕਿ ਤੂੰ ਗਲੀਲ ਤੋਂ ਹੈਂ।”
71اما او سوگند یاد کرد و گفت: «من این شخص را که شما درباره اش صحبت می کنید نمی شناسم.»درست در همان وقت خروس برای دومین بار بانگ زد. پِترُس به یاد آورد که عیسی به او فرموده بود: «پیش از اینکه خروس دو مرتبه بانگ بزند، تو سه بار خواهی گفت که مرا نمی شناسی» و به گریه افتاد.
71ਪਰ ਪਤਰਸ ਆਪਣੇ-ਆਪ ਨੂੰ ਸਰਾਪਣ ਲੱਗਾ ਅਤੇ ਦ੍ਰਿਡ਼ਤਾ ਨਾਲ ਆਖਿਆ, “ਮੈਂ ਸੌਹ ਖਾਂਦਾ ਹਾਂ ਕਿ ਜਿਸ ਆਦਮੀ ਦੀ ਤੁਸੀਂ ਗੱਲ ਕਰਦੇ ਹੋ ਮੈਂ ਉਸਨੂੰ ਨਹੀਂ ਜਾਣਦਾ।”
72درست در همان وقت خروس برای دومین بار بانگ زد. پِترُس به یاد آورد که عیسی به او فرموده بود: «پیش از اینکه خروس دو مرتبه بانگ بزند، تو سه بار خواهی گفت که مرا نمی شناسی» و به گریه افتاد.
72ਜਦੋਂ ਪਤਰਸ ਨੇ ਇਹ ਕਿਹਾ, “ਕੁੱਕਡ਼ ਨੇ ਦੂਜੀ ਬਾਂਗ ਦਿੱਤੀ। ਫ਼ਿਰ ਪਤਰਸ ਨੇ ਯਾਦ ਕੀਤਾ ਕਿ ਯਿਸੂ ਨੇ ਉਸਨੂੰ ਕੀ ਕਿਹਾ ਸੀ; ਕਿ ਕੁੱਕਡ਼ ਦੇ ਦੂਜੀ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰੀ ਮੁਕਰੇਂਗਾ ਇਹ ਕਹਿਕੇ ਕਿ ਮੈਂ ਯਿਸੂ ਨੂੰ ਨਹੀਂ ਜਾਣਦਾ।” ਤਦ ਪਤਰਸ ਬਡ਼ਾ ਦੁਖੀ ਹੋਇਆ ਅਤੇ ਰੋਣ ਲੱਗ ਪਿਆ।