Dari

Punjabi: NT

Matthew

1

1شجره نامۀ عیسی مسیح، پسر داود، پسر ابراهیم:
1ਇਹ ਯਿਸੂ ਮਸੀਹ ਦੇ ਪਰਿਵਾਰ ਦਾ ਇਤਿਹਾਸ ਹੈ। ਯਿਸੂ ਦਾਊਦ ਦੇ ਪਰਿਵਾਰ ਤੋਂ ਸੀ ਅਤੇ ਦਾਊਦ ਅਬਰਾਹਾਮ ਦੇ ਪਰਿਵਾਰ ਤੋਂ ਸੀ।
2ابراهیم پدر اسحاق بود و اسحاق پدر یعقوب و یعقوب پدر یهودا و برادران او بود.
2ਅਬਰਾਹਾਮ ਇਸਹਾਕ ਦਾ ਪਿਤਾ ਸੀ। ਇਸਹਾਕ ਯਾਕੂਬ ਦਾ ਪਿਤਾ ਸੀ। ਯਾਕੂਬ ਯਹੂਦਾਹ ਅਤੇ ਉਸਦੇ ਭਰਾਵਾਂ ਦਾ ਪਿਤਾ ਸੀ।
3و یهودا پدر فارِز و زِرَح (از تامار) و فارِز پدر حِزرون و حِزرون پدر ارام
3ਯਹੂਦਾਹ ਫ਼ਰਸ ਅਤੇ ਜ਼ਰਾ ਦਾ ਪਿਤਾ ਸੀ। ਤਾਮਾਰ ਉਨ੍ਹਾਂ ਦੀ ਮਾਤਾ ਸੀ। ਫ਼ਰਸ ਹਸਰੋਨ ਦਾ ਪਿਤਾ ਸੀ। ਹਸਰੋਨ ਰਾਮ ਦਾ ਪਿਤਾ ਸੀ।
4و ارام پدر عمیناداب و عمیناداب پدر نحشون و نحشون پدر شَلمون
4ਰਾਮ ਅੰਮੀਨਾਦਾਬ ਦਾ ਪਿਤਾ ਸੀ। ਅੰਮੀਨਾਦਾਬ ਨਹਸ਼ੋਨ ਦਾ ਪਿਤਾ ਸੀ। ਨਹਸ਼ੋਨ ਸਲਮੋਨ ਦਾ ਪਿਤਾ ਸੀ।
5و شَلمون پدر بوعَز (از راحاب) و بوعَز پدر عُبید (از روت) و عُبید پدر یسی
5ਸਲਮੋਨ ਬੋਅਜ਼ ਦਾ ਪਿਤਾ ਸੀ। ਬੋਅਜ਼ ਦੀ ਮਾਤਾ ਰਾਹਾਬ ਸੀ ਬੋਅਜ਼ ਓਬੇਦ ਦਾ ਪਿਤਾ ਸੀ। ਰੂਥ ਓਬੇਦ ਦੀ ਮਾਤਾ ਸੀ। ਉਬੇਦ ਯੱਸੀ ਦਾ ਪਿਤਾ ਸੀ।
6و یسی پدر داود پادشاه بود. داود پدر سلیمان بود (از همسر اوریا)
6ਯੱਸੀ ਦਾਊਦ ਬਾਦਸ਼ਾਹ ਦਾ ਪਿਤਾ ਸੀ। ਦਾਊਦ ਸੁਲੇਮਾਨ ਦਾ ਪਿਤਾ ਸੀ। ਸੁਲੇਮਾਨ ਦੀ ਮਾਤਾ ਪਹਿਲਾਂ ਉਰੀਯਾਹ ਦੀ ਪਤਨੀ ਸੀ।
7و سلیمان پدر رِحُبعام و رِحُبعام پدر اَبیّاه و اَبیّاه پدر آسا
7ਸੁਲੇਮਾਨ ਰਹਬੁਆਮ ਦਾ ਪਿਤਾ ਸੀ। ਰਹਬੁਆਮ ਅਬੀਯਾਹ ਦਾ ਪਿਤਾ ਸੀ। ਅਬੀਯਾਹ ਆਸਾ ਦਾ ਪਿਤਾ ਸੀ।
8و آسا پدر یهوشافاط و یهوشافاط پدر یُورام و یُورام پدر عُزیا
8ਆਸਾ ਯਹੋਸ਼ਾਫਾਟ ਦਾ ਪਿਤਾ ਸੀ। ਯਹੋਸ਼ਾਫਾਟ ਯੋਰਾਮ ਦਾ ਪਿਤਾ ਸੀ। ਯੋਰਾਮ ਉਜ਼ੀਯਾਹ ਦਾ ਪਿਤਾ ਸੀ।
9و عُزیا پدر یوتام و یوتام پدر آحاز و آحاز پدر حِزقیا
9ਉਜ਼ੀਯ੍ਯਾਹ ਯੋਥਾਮ ਦਾ ਪਿਤਾ ਸੀ। ਯੋਥਾਮ ਆਹਾਜ਼ ਦਾ ਪਿਤਾ ਸੀ। ਆਹਾਜ਼ ਹਿਜ਼ਾਕੀਯਾਹ ਦਾ ਪਿਤਾ ਸੀ।
10و حِزقیا پدر مَنَسّی و مَنَسّی پدر آمون و آمون پدر یوشیاه بود
10ਹਿਜ਼ਕੀਯਾਹ ਮਨੱਸਹ ਦਾ ਪਿਤਾ ਸੀ। ਮਨੱਸਹ ਆਮੋਨ ਦਾ ਪਿਤਾ ਸੀ। ਆਮੋਨ ਯੋਸ਼ੀਯਾਹ ਦਾ ਪਿਤਾ ਸੀ।
11و یوشیاه پدر یَکُنیا و برادران او بود. در این زمان یهودیان به بابل تبعید شدند.
11ਯੋਸ਼ੀਯਾਹ, ਯਕਾਨਯਾਹ, ਅਤੇ ਉਸਦੇ ਭਰਾਵਾਂ ਦਾ ਦਾਦਾ ਸੀ। ਇਸ ਸਮੇਂ ਦੌਰਾਨ, ਯਹੂਦੀ ਕੈਦੀਆਂ ਦੀ ਤਰ੍ਹਾਂ ਬੇਬੀਲੋਨ ਨੂੰ ਲਿਜਾਏ ਗਏ ਸਨ। ਯਹੂਦੀਆਂ ਨੂੰ ਬੇਬੀਲੋਨ ਲੈ ਜਾਣ ਤੋਂ ਬਾਅਦ: ਯਕਾਨਯਾਹ ਸ਼ਅਲਤੀਏਲ ਦਾ ਪਿਤਾ ਸੀ।
12پس از تبعید یهودیان به بابل یَکُنیا پدر سِئَلتی ئیل شد و سِئَلتی ئیل پدر زِرُبابل
12ਸ਼ਅਲਤੀਏਲ ਜ਼ਰੁੱਬਾਬਲ ਦਾ ਦਾਦਾ ਸੀ।
13و زَرو بابِل پدر اَبیهود و اَبیهود پدر ایلیاقیم و ایلیاقیم پدر عازور
13ਜ਼ਰੁੱਬਾਬਲ ਅਬੀਹੂਦ ਦਾ ਪਿਤਾ ਸੀ। ਅਬੀਹੂਦ ਅਲਯਾਕੀਮ ਦਾ ਪਿਤਾ ਸੀ। ਅਲਯਾਕੀਮ ਅੱਜ਼ੋਰ ਦਾ ਪਿਤਾ ਸੀ।
14و عازور پدر صادوق و صادوق پدر یاکین و یاکین پدر اِیلیهود
14ਅੱਜ਼ੋਰ ਸਾਦੋਕ ਦਾ ਪਿਤਾ ਸੀ। ਸਾਦੋਕ ਯਾਕੀਮ ਦਾ ਪਿਤਾ ਸੀ। ਯਾਕੀਮ ਅਲੀਹੂਦ ਦਾ ਪਿਤਾ ਸੀ।
15و اِیلیهود پدر ایلعازَر و ایلعازَر پدر مَتان و مَتان پدر یعقوب
15ਅਲੀਹੂਦ ਅਲਾਜ਼ਾਰ ਦਾ ਪਿਤਾ ਸੀ। ਅਲਾਜ਼ਾਰ ਮਥਾਨ ਦਾ ਪਿਤਾ ਸੀ। ਮਥਾਨ ਯਾਕੂਬ ਦਾ ਪਿਤਾ ਸੀ।
16و یعقوب پدر یوسف شوهر مریم بود و مریم عیسی ملقب به مسیح را به دنیا آورد.
16ਯਾਕੂਬ ਯੂਸੁਫ਼ ਦਾ ਪਿਤਾ ਸੀ। ਮਰਿਯਮ ਯੂਸੁਫ਼ ਦੀ ਪਤਨੀ ਸੀ। ਮਰਿਯਮ ਯਿਸੂ ਦੀ ਮਾਂ ਸੀ। ਯਿਸੂ ਹੀ ਮਸੀਹ ਕਹਾਉਂਦਾ ਹੈ।
17به این ترتیب از ابراهیم تا داود چهارده نسل، و از داود تا تبعید یهودیان به بابل چهارده نسل و از زمان تبعید تا مسیح چهارده نسل است.
17ਸੋ ਅਬਰਾਹਾਮ ਤੋਂ ਲੈਕੇ ਦਾਊਦ ਤੀਕਰ ਇਹ ਚੌਦਾਂ ਪੀਢ਼ੀਆਂ ਸਨ। ਅਤੇ ਚੌਦਾਂ ਹੀ ਪੀਢ਼ੀਆਂ ਦਾਊਦ ਤੋਂ ਲੈਕੇ ਉਸ ਵਕਤ ਤੀਕਰ ਸਨ ਜਦੋਂ ਲੋਕਾਂ ਨੂੰ ਬੇਬੀਲੋਨ ਲਿਜਾਇਆ ਗਿਆ। ਅਤੇ ਚੌਦਾਂ ਹੀ ਪੀਢ਼ੀਆਂ ਲੋਕਾਂ ਨੂੰ ਬੇਬੀਲੋਨ ਲੈਕੇ ਜਾਣ ਤੋਂ ਮਸੀਹ ਦੇ ਜਨਮ ਤੱਕ ਸਨ।
18تولد عیسی مسیح چنین بود: مریم، مادر عیسی، که نامزد یوسف بود، پیش از آنکه به خانه شوهر برود از روح القدس حامله دیده شد.
18ਯਿਸੂ ਮਸੀਹ ਦੀ ਮਾਤਾ ਮਰਿਯਮ ਸੀ। ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ। ਮਰਿਯਮ ਦੀ ਕੁਡ਼ਮਾਈ ਯੂਸੁਫ਼ ਦੇ ਨਾਲ ਹੋਈ। ਪਰ ਵਿਆਹ ਹੋਣ ਤੋਂ ਪਹਿਲਾਂ ਹੀ ਮਰਿਯਮ ਨੇ ਦੇਖਿਆ ਕਿ ਉਹ ਗਰਭਵਤੀ ਹੈ। ਮਰਿਯਮ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭਵਤੀ ਹੋਈ ਸੀ।
19یوسف که مرد نیکوکاری بود و نمی خواست مریم را در پیش مردم رسوا کند، تصمیم گرفت مخفیانه از او جدا شود.
19ਮਰਿਯਮ ਦਾ ਪਤੀ ਯੂਸੁਫ਼ ਇੱਕ ਚੰਗਾ ਮਨੁੱਖ ਸੀ। ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਮਰਿਯਮ ਨੂੰ ਲੋਕਾਂ ਸਾਮ੍ਹਣੇ ਕਲੰਕਨ ਪਰਗਟ ਕਰੇ। ਤਾਂ ਉਸਨੇ ਉਸਨੂੰ ਚੁੱਪ-ਚਾਪ ਛੱਡ ਦੇਣ ਦੀ ਸੋਚੀ।
20یوسف هنوز در این فکر بود، که فرشتۀ خداوند در خواب به او ظاهر شد و گفت: «ای یوسف پسر داود، از بردن مریم به خانۀ خود نترس. زیرا آنچه در رَحِم اوست از روح القدس است.
20ਪਰ ਜਦੋਂ ਉਸਨੇ ਇਸ ਬਾਰੇ ਸੋਚਿਆ ਤਾਂ ਪ੍ਰਭੂ ਦੇ ਇੱਕ ਦੂਤ ਨੇ ਉਸਦੇ ਸੁਪਨੇ ਵਿੱਚ ਦਰਸ਼ਨ ਦਿੱਤੇ। ਤੇ ਦੂਤ ਨੇ ਕਿਹਾ, “ਹੇ ਯੂਸੁਫ਼, ਦਾਊਦ ਦੇ ਪੁੱਤਰ, ਤੂੰ ਮਰਿਯਮ ਨੂੰ ਆਪਣੀ ਪਤਨੀ ਸਵਿਕਾਰ ਕਰਨ ਤੋਂ ਨਾ ਘਬਰਾ। ਜਿਹਡ਼ਾ ਬੱਚਾ ਉਸਦੀ ਕੁਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ।
21او پسری به دنیا خواهد آورد و تو او را عیسی (یشوعه) خواهی نامید؛ زیرا او قوم خود را از گناهان شان رهایی خواهد داد.»
21ਮਰਿਯਮ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸਦਾ ਨਾਂ ਯਿਸੂ ਰਖੀਂ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”
22این همه واقع شد تا آنچه خداوند به وسیلۀ نبی اعلام فرموده بود به انجام رسد:
22ਇਹ ਸਭ ਕੁਝ ਪ੍ਰਭੂ ਦੇ ਆਪਣੇ ਨਬੀ ਦੁਆਰਾ ਕਹੇ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਰਿਆ।
23«دختر پاکدامن حامله شده پسری خواهد زایید که عِمانوئیل ـ یعنی خدا با ما ـ خوانده خواهد شد.»
23“ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ।” ਜਿਸਦਾ ਅਰਥ ਇਹ ਹੈ, “ਪਰਮੇਸ਼ੁਰ ਸਾਡੇ ਸੰਗ ਹੈ।”
24یوسف از خواب بیدار شد و مطابق امر فرشتۀ خداوند عمل نمود و مریم را به خانۀ خود آورد.اما تا زمانی که مریم پسر خود را به دنیا نیاورد با او همبستر نشد و کودک را عیسی نام نهاد.
24ਜਦੋਂ ਯੂਸੁਫ਼ ਜਾਗਿਆ ਤਾਂ ਉਸਨੇ ਉਵੇਂ ਹੀ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸਨੂੰ ਕਰਨ ਲਈ ਕਿਹਾ ਸੀ। ਯੂਸੁਫ਼ ਨੇ ਮਰਿਯਮ ਨਾਲ ਵਿਆਹ ਕੀਤਾ।
25اما تا زمانی که مریم پسر خود را به دنیا نیاورد با او همبستر نشد و کودک را عیسی نام نهاد.
25ਪਰ ਯੂਸੂਫ਼ ਨੇ ਮਰਿਯਮ ਨਾਲ ਕੋਈ ਜਿਨਸੀ ਸਬੰਧ ਨਾ ਰੱਖਿਆ ਜਦ ਤੱਕ ਕਿ ਉਸਨੇ ਪੁੱਤਰ ਨੂੰ ਜਨਮ ਨਾ ਦੇ ਦਿੱਤਾ। ਅਤੇ ਯੂਸੁਫ਼ ਨੇ ਪੁੱਤਰ ਦਾ ਨਾਂ ਯਿਸੂ ਰੱਖਿਆ।