1وقتی عیسی این سخنان را به پایان رسانید جلیل را ترک کرد و به ناحیه یهودیه در آن طرف دریای اُردن رفت.
1ਜਦੋਂ ਯਿਸੂ ਇਹ ਸਭ ਗੱਲਾਂ ਆਖ ਹਟਿਆ ਤਾਂ ਗਲੀਲ ਤੋਂ ਚਲਿਆ ਗਿਆ। ਅਤੇ ਯਰਦਨ ਨਦੀਂ ਤੋਂ ਪਾਰ ਯਹੂਦਿਯਾ ਦੀਆਂ ਹਦਾਂ ਵਿੱਚ ਆ ਗਿਆ।
2جمعیت زیادی به دنبال او رفتند و عیسی آن ها را در آنجا شفا داد.
2ਬਹੁਤ ਸਾਰੇ ਲੋਕਾਂ ਨੇ ਉਸਦਾ ਪਿਛਾ ਕੀਤਾ ਅਤੇ ਉਥੇ ਉਸਨੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਚੰਗਾ ਕੀਤਾ।
3بعضی از فریسی ها هم پیش او آمده از روی امتحان از او پرسیدند: «آیا جایز است که مرد به هر علتی که بخواهد زن خود را طلاق دهد؟»
3ਕੁਝ ਫ਼ਰੀਸੀ ਉਸਨੂੰ ਪਰਤਾਉਣ ਲਈ ਉਸਦੇ ਕੋਲ ਆਕੇ ਬੋਲੇ, “ਕੀ ਇਹ ਇੱਕ ਆਦਮੀ ਲਈ ਸ਼ਰ੍ਹਾ ਅਨੁਸਾਰ ਹੈ ਕਿ ਉਹ ਆਪਣੀ ਪਤਨੀ ਨੂੰ ਉਸ ਕਿਸੇ ਵੀ ਕਾਰਣ ਲਈ ਤਲਾਕ ਦੇ ਸਕਦਾ ਹੈ ਜੋ ਉਹ ਚਾਹੁੰਦਾ ਹੈ।”
4عیسی در جواب از آن ها پرسید: «آیا تا به حال نخوانده اید که پروردگار از ابتدا انسان را مرد و زن آفرید؟
4ਯਿਸੂ ਨੇ ਜਵਾਬ ਦਿੱਤਾ, “ਕੀ ਤੁਸੀਂ ਪੋਥੀਆਂ ਵਿੱਚ ਨਹੀਂ ਪਢ਼ਿਆ ਕਿ ਆਦਿ ਵਿੱਚ, ‘ਸਿਰਜਣਹਾਰ ਨੇ ਲੋਕਾਂ ਨੂੰ ਪੁਰੁਸ਼ ਅਤੇ ਇਸਤ੍ਰੀ ਬਣਾਇਆ?
5به این سبب است که مرد، پدر و مادر خود را ترک می کند و به زن خود می پیوندد و آن دو یک تن می شوند
5ਅਤੇ ਪਰਮੇਸ਼ੁਰ ਨੇ ਕਿਹਾ, ‘ਇਸ ਲਈ ਮਰਦ ਆਪਣੀ ਮਾਂ ਅਤੇ ਬਾਪ ਨੂੰ ਛੱਡਕੇ ਆਪਾਣੀ ਵਹੁਟੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸ਼ਰੀਰ ਹੋਣਗੇ।’
6از این رو آن ها دیگر دو نیستند بلکه یک تن هستند، پس آنچه را که خدا به هم پیوسته است انسان نباید جدا سازد.»
6ਇਸ ਲਈ ਉਹ ਹੁਣ ਦੋ ਨਹੀਂ ਹਨ, ਸਗੋਂ ਇੱਕ ਹਨ! ਸੋ ਜੋ ਕੁਝ ਪਰਮੇਸ਼ੁਰ ਨੇ ਜੋਡ਼ ਦਿੱਤਾ ਹੈ ਉਸਨੂੰ ਮਨੁੱਖ ਅਡ੍ਡ ਨਾ ਕਰੇ।”
7آن ها پرسیدند: «پس چرا موسی اجازه داد که مرد با دادن یک طلاق نامه به زن خود از او جدا شود؟»
7ਉਨ੍ਹਾਂ ਨੇ ਉਸਨੂੰ ਆਖਿਆ, “ਫ਼ੇਰ ਮੂਸਾ ਨੇ ਆਦਮੀ ਨੂੰ ਤਿਆਗ ਪੱਤਰ ਰਾਹੀਂ ਤਲਾਕ ਦੇਣ ਦੀ ਆਗਿਆ ਕਿਉਂ ਦਿੱਤੀ ਹੈ।”
8عیسی در جواب گفت: «به خاطر سنگدلی شما بود که موسی اجازه داد از زن خود جدا شوید، ولی از ابتدای خلقت چنین نبود.
8ਯਿਸੂ ਨੇ ਉੱਤਰ ਦਿੱਤਾ, “ਉਸਨੇ ਤੁਹਾਨੂੰ ਤੁਹਾਡੀ ਸਖਤ ਦਿਲੀ ਦੇ ਕਾਰਣ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਆਗਿਆ ਦਿੱਤੀ। ਪਰ ਮੁਢੋਂ ਇਹ ਇਸ ਤਰ੍ਹਾਂ ਦੀ ਰੀਤ ਨਹੀਂ ਸੀ।
9اما من به شما می گویم هرکس زن خود را به هر سببی به جز سبب زنا طلاق دهد و با زن دیگری ازدواج نماید مرتکب زنا می شود.»
9ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇਕਰ ਕੋਈ ਆਪਾਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਜੀ ਔਰਤ ਨਾਲ ਵਿਆਹ ਕਰਾ ਲੈਂਦਾ ਹੈ ਤਾਂ, ਉਹ ਵਿਭਚਾਰ ਦਾ ਦੋਸ਼ੀ ਹੈ ਕਿਸੇ ਬੰਦੇ ਦਾ ਆਪਣੀ ਪਤਨੀ ਨੂੰ ਤਲਾਕ ਦੇਣ ਲਈ ਸਿਰਫ਼ ਇੱਕ ਹੀ ਕਰਣ ਹੋ ਸਕਦਾ ਹੈ ਉਹ ਇਹ ਕਿ ਉਸਦੀ ਪਤਨੀ ਦੇ ਕਿਸੇ ਦੂਜੇ ਆਦਮੀ ਨਾਲ ਜਿਨਸੀ ਸੰਬੰਧ ਹੋਣ।”
10شاگردان به او گفتند: «اگر شوهر در مقابل زنش باید چنین وضعی داشته باشد، بهتر است که دیگر کسی ازدواج نکند.»
10ਚੇਲਿਆਂ ਨੇ ਉਸਨੂੰ ਕਿਹਾ, “ਜੇਕਰ ਆਦਮੀ ਅਤੇ ਔਰਤ ਦੇ ਵਿਚਕਾਰ ਇਹ ਹਾਲਾਤ ਹਨ, ਤਾਂ ਵਿਆਹ ਨਾ ਕਰਾਉਣਾ ਚੰਗਾ ਹੈ।”
11عیسی به آن ها گفت: «همه نمی توانند این سخن را قبول کنند، مگر کسانی که قدرت آن را داشته باشند.
11ਪਰ ਉਸਨੇ ਉਨ੍ਹਾਂ ਨੂੰ ਆਖਿਆ, “ਸਭ ਲੋਕ ਇਸਨੂੰ ਕਬੂਲ ਨਹੀਂ ਕਰ ਸਕਦੇ। ਪਰ ਸਿਰਫ਼ ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਗਿਆ ਦਿੱਤੀ ਹੈ।
12بعضی ها طوری به دنیا آمده اند که اصلاً نمی توانند ازدواج کنند، عده ای هم به دست انسان خسی شده اند و عده ای نیز به خاطر پادشاهی آسمانی از ازدواج خودداری می کنند. بنابراین هرکس قدرت اجرای این تعلیم را دارد، آن را بپذیرد.»
12ਇਸਦੇ ਭਿੰਨ ਕਾਰਣ ਹਨ, ਕਿ ਕੁਝ ਆਦਮੀ ਵਿਆਹ ਕਿਉਂ ਨਹੀਂ ਕਰਾਉਂਦੇ। ਕੁਝ ਮਰਦ ਬੱਚੇ ਪੈਦਾ ਕਰਨ ਦੀ ਯੋਗਤਾ ਤੋਂ ਬਿਨਾ ਪੈਦਾ ਹੁੰਦੇ ਹਨ, ਅਤੇ ਕੁਝ ਅਜਿਹੇ ਨਿਪੁੰਸਕ ਬਾਦ ਵਿੱਚ ਜਿੰਦਗੀ ਵਿੱਚ ਲੋਕਾਂ ਵੱਲੋਂ ਕਰ ਦਿੱਤੇ ਜਾਂਦੇ ਹਨ। ਅਤੇ ਕੁਝ ਆਦਮੀ ਵਿਆਹ ਦਾ ਖਿਆਲ ਸਵਰਗ ਦੇ ਰਾਜ ਲਈ ਤਿਆਗ ਦਿੰਦੇ ਹਨ। ਪਰ ਜਿਹਡ਼ਾ ਮਨੁੱਖ ਵਿਆਹ ਕਰਾ ਸਕ੍ਕਦਾ ਹੈ ਤਾਂ ਉਸਨੂੰ ਵਿਆਹ ਬਾਰੇ ਇਹ ਸਿਖਿਆ ਸਵੀਕਾਰ ਕਰਨੀ ਚਾਹੀਦੀ ਹੈ।”
13در این وقت عده ای از مردم، اطفال کوچک را پیش عیسی آوردند تا او دست خود را بر سر آن ها بگذارد و برای آن ها دعا کند. اما شاگردان آن ها را به خاطر این کار سرزنش کردند.
13ਤਦ ਲੋਕ ਛੋਟੇ ਬਚਿਆਂ ਨੂੰ ਉਸ ਕੋਲ ਲਿਆਏ ਜੋ ਉਹ ਉਨ੍ਹਾਂ ਉੱਤੇ ਆਪਣਾ ਹੱਥ ਰਖਕੇ ਪ੍ਰਾਰਥਨਾ ਕਰੇ। ਜਦੋਂ ਚੇਲਿਆਂ ਨੇ ਇਉਂ ਦੇਖਿਆ, ਉਨ੍ਹਾਂ ਨੇ ਉਨ੍ਹਾਂ ਨੂੰ ਝਿਡ਼ਕਿਆ ਜਿਹਡ਼ੇ ਆਪਣੇ ਬਚਿਆਂ ਨੂੰ ਲਿਆਏ ਸਨ।
14اما عیسی به آنها فرمود: «بگذارید اطفال کوچک نزد من بیایند و مانع آنها نشوید، زیرا پادشاهی آسمان به چنین کسانی تعلق دارد.»
14ਯਿਸੂ ਨੇ ਕਿਹਾ, “ਬਚਿਆਂ ਨੂੰ ਅਡ਼ਚਨ ਨਾ ਪਾਓ ਅਤੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਦਿਉ। ਉਨ੍ਹਾਂ ਲਈ ਰੁਕਾਵਟ ਨਾ ਬਣੋ ਕਿਉਂਕਿ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।”
15عیسی دست خود را بر سر کودکان گذاشت و سپس از آنجا رفت.
15ਅਤੇ ਯਿਸੂ ਨੇ ਉਨ੍ਹਾਂ ਦੇ ਸਿਰਾਂ ਤੇ ਆਪਣਾ ਹੱਥ ਰੱਖਣ ਤੋਂ ਬਾਦ ਉਹ ਥਾਂ ਛੱਡ ਦਿੱਤੀ।
16در این هنگام مردی پیش آمد و از عیسی پرسید: «ای استاد چه کار نیکی باید بکنم تا بتوانم زندگی ابدی را به دست آورم؟»
16ਇੱਕ ਮਨੁੱਖ ਨੇ ਉਸ ਕੋਲ ਆਕੇ ਉਸਨੂੰ ਕਿਹਾ, “ਗੁਰੂ ਜੀ ਮੈਂ ਕਿਹਡ਼ਾ ਭਲਾ ਕੰਮ ਕਰਾਂ ਜਿਸ ਨਾਲ ਮੈਨੂੰ ਸਦੀਵੀ ਜੀਵਨ ਮਿਲੇ?”
17عیسی به او گفت: «چرا دربارۀ نیکی از من سؤال می کنی؟ فقط یکی نیکو است. اما اگر تو می خواهی به زندگی راه یابی، احکام شریعت را نگاه دار.»
17ਯਿਸੂ ਨੇ ਉੱਤਰ ਦਿੱਤਾ, “ਤੁਸੀਂ ਨੇਕੀ ਬਾਰੇ ਮੈਥੋਂ ਕਿਉਂ ਪੁਛਦੇ ਹੋ? ਸਿਰਫ਼ ਪਰਮੇਸ਼ੁਰ ਚੰਗਾ ਹੈ। ਪਰ ਜੇ ਤੁਸੀਂ ਜੀਵਨ ਵਿੱਚ ਦਾਖਲ ਹੋਣਾ ਚਾਹੁੰਦੇ ਹੋ ਤਾਂ, ਹੁਕਮਾਂ ਦੀ ਪਾਲਣਾ ਕਰੋ।”
18او پرسید: «کدام احکام؟» عیسی در جواب فرمود: «قتل نکن، زنا نکن، دزدی نکن، شهادت دروغ نده،
18ਉਸਨੇ ਪੁੱਛਿਆ, “ਕਿਹਡ਼ੇ ਹੁਕਮ?” ਯਿਸੂ ਨੇ ਕਿਹਾ, “ਇਹ, ਕਿ ਖੂਨ ਨਾ ਕਰੋ, ਵਿਭਚਾਰ ਨਾ ਕਰੋ, ਚੋਰੀ ਨਾ ਕਰੋ ਅਤੇ ਝੂਠੀ ਗਵਾਹੀ ਨਾ ਦਿਓ।
19احترام پدر و مادر خود را نگاه دار و همسایه ات را مانند خود دوست بدار.»
19ਆਪਣੇ ਮਾਂ-ਬਾਪ ਦਾ ਆਦਰ ਕਰੋ ‘ਅਤੇ ਆਪਣੇ-ਆਪ ਵਾਂਗ ਆਪਣੇ ਗੁਆਂਢੀ ਨੂੰ ਵੀ ਪਿਆਰ ਕਰੋ।”‘
20آن جوان جواب داد: «من همۀ اینها را نگه داشته ام، دیگر چه چیزی کم دارم؟»
20ਉਸ ਜਵਾਨ ਨੇ ਕਿਹਾ, “ਇਨ੍ਹਾਂ ਸਭਨਾਂ ਨੂੰ ਤਾਂ ਮੈਂ ਮੰਨਿਆ ਹੈ, ਹੋਰ ਹੁਣ ਮੇਰੇ ਵਿੱਚ ਕੀ ਕਮੀ ਹੈ?”
21عیسی به او فرمود: «اگر می خواهی کامل باشی برو، دارایی خود را بفروش و به فقرا بده تا برای تو در عالم بالا ثروتی اندوخته شود. آن وقت بیا و از من پیروی کن.»
21ਯਿਸੂ ਨੇ ਉੱਤਰ ਦਿੱਤਾ, “ਜੇ ਤੂੰ ਪੂਰਨ ਹੋਣਾ ਚਾਹੁੰਦਾ ਹੈ, ਤਾਂ ਜਾ ਜਾਕੇ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਦੇ ਅਤੇ ਧਨ ਗਰੀਬ ਲੋਕਾਂ ਵਿੱਚ ਵੰਡ ਦੇ। ਇਸ ਤਰ੍ਹਾਂ ਤੈਨੂੰ ਸਵਰਗ ਵਿੱਚ ਖਜ਼ਾਨਾ ਮਿਲੇਗਾ। ਫ਼ੇਰ ਤੂੰ ਆਕੇ ਮੇਰੇ ਪਿਛੇ ਹੋ ਤੁਰ।”
22وقتی آن جوان این را شنید با دلی افسرده از آنجا رفت زیرا ثروت بسیار داشت.
22ਪਰ ਜਦੋਂ ਉਸ ਜਵਾਨ ਨੇ ਇਹ ਸੁਣਿਆ ਤਾਂ, ਉਹ ਉਦਾਸੀ ਵਿੱਚ ਚਲਿਆ ਗਿਆ, ਕਿਉਂਕਿ ਉਹ ਬਹੁਤ ਅਮੀਰ ਸੀ।
23عیسی به شاگردان خود فرمود: «بدانید که ورود دولتمندان به پادشاهی آسمان بسیار مشکل است،
23ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਮੀਰ ਦਾ ਸਵਰਗ ਦੇ ਰਾਜ ਵਿੱਚ ਵਡ਼ਨਾ ਬਡ਼ਾ ਔਖਾ ਹੈ।
24باز هم می گویم که گذشتن شتر از سوراخ سوزن آسانتر است تا ورود یک شخص دولتمند به پادشاهی خدا.»
24ਮੈਂ ਤੁਹਾਨੂੰ ਦੱਸਦਾ ਹਾਂ ਕਿ ਅਮੀਰ ਵਿਅਕਤੀ ਦੇ ਪਰਮੇਸ਼ੁਰ ਦੇ ਰਾਜ ਵਿੱਚ ਵਡ਼ਨ ਨਾਲੋਂ ਊਠ ਦਾ ਸੂਈ ਦੇ ਨਕ੍ਕੇ ਰਾਹੀ ਲੰਘਣਾ ਸੁਖਾਲਾ ਹੈ।”
25شاگردان از شنیدن این سخن سخت پریشان شده پرسیدند: «پس چه کسی می تواند نجات بیابد؟»
25ਚੇਲੇ ਇਹ ਸੁਣਕੇ ਹੈਰਾਨ ਹੋ ਗਏ ਅਤੇ ਬੋਲੇ ਕਿ, “ਤਾਂ ਕਿਸਦੀ ਮੁਕਤੀ ਹੋ ਸਕਦੀ ਹੈ?”
26عیسی به آنها دید و فرمود: «برای انسان این محال است ولی برای خدا همه چیز ممکن می باشد.»
26ਤਦ ਯਿਸੂ ਨੇ ਉਨ੍ਹਾਂ ਵੱਲ ਵੇਖਕੇ ਉਨ੍ਹਾਂ ਨੂੰ ਕਿਹਾ, “ਲੋਕਾਂ ਲਈ ਇਹ ਅਸੰਭਵ ਹੈ। ਪਰ ਪਰਮੇਸ਼ੁਰ ਲਈ ਸਭ ਕੁਝ ਸੰਭਵ ਹੈ।”
27پِترُس در جواب به او گفت: «ما که همه چیز را ترک کرده و به دنبال تو آمده ایم، اجر ما چه خواهد بود؟»
27ਪਤਰਸ ਨੇ ਯਿਸੂ ਨੂੰ ਆਖਿਆ, “ਤੁਹਾਡੇ ਪਿਛੇ ਲੱਗਣ ਵਾਸਤੇ ਅਸੀਂ ਸਭ ਕੁਝ ਛੱਡ ਦਿੱਤਾ ਹੈ। ਫ਼ਿਰ ਸਾਨੂੰ ਕੀ ਪ੍ਰਾਪਤ ਹੋਵੇਗਾ?
28عیسی جواب داد: «در حقیقت به شما می گویم که در روز قیامت، در آن هنگام که پسر انسان با شکوه و جلال آسمانی بر تخت سلطنت خود می نشیند، شما که از من پیروی کرده اید بر دوازده تخت خواهید نشست و بر دوازده طایفۀ اسرائیل داوری خواهید نمود.
28ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਦੋਂ ਨਵੀ ਦੁਨੀਆ ਸਾਜੀ ਜਾਵੇਗੀ ਅਤੇ ਮਨੁੱਖ ਦਾ ਪੁੱਤਰ ਆਪਣੇ ਮਹਿਮਾਮਈ ਸਿੰਘਾਸਨ ਤੇ ਬੈਠੇਗਾ, ਤਾਂ ਤੁਸੀਂ ਵੀ ਬਾਰ੍ਹਾਂ ਸਿੰਘਾਸਨਾਂ ਤੇ ਬੈਠੋਂਗੇ ਅਤੇ ਤੁਸੀਂ ਇਸਰਾਏਲ ਦੇ ਬਾਰ੍ਹਾਂ ਪਰਿਵਾਰਾਂ ਦਾ ਨਿਰਣਾ ਕਰੋਂਗੇ।
29و هرکس که به خاطر من خانه و برادران و خواهران و پدر و مادر و کودکان و زمین خود را ترک کرده باشد، چندین برابر اجر خواهد گرفت و زندگی ابدی را به دست خواهد آورد.اما بسیاری از کسانی که اکنون اول هستند، آخر خواهند شد و بسیاری از آن ها که اکنون آخر هستند اول خواهند بود.
29ਅਤੇ ਹਰ ਕੋਈ ਜਿਸਨੇ ਆਪਣੇ ਘਰ, ਭਾਈਆਂ, ਭੈਣਾਂ, ਮਾਂ-ਬਾਪ, ਬਾਲ-ਬਚਿਆਂ ਜ੍ਜਾਂ ਜ਼ਮੀਨ ਨੂੰ ਮੇਰੇ ਨਾਮ ਦੇ ਕਾਰਣ ਛਡਿਆ ਹੈ ਉਹ ਸੌ ਗੁਣਾ ਵਧ ਫ਼ਲ ਪਾਵੇਗਾ ਅਤੇ ਦੀਵੀ ਜੀਵਨ ਦਾ ਵਾਰਸ ਬਣੇਗਾ।
30اما بسیاری از کسانی که اکنون اول هستند، آخر خواهند شد و بسیاری از آن ها که اکنون آخر هستند اول خواهند بود.
30ਪਰ ਬਹੁਤ ਸਾਰੇ ਮਨੁੱਖ ਜਿਨ੍ਹਾਂ ਦਾ ਹੁਣ ਜਿੰਦਗੀ ਵਿੱਚ ਰੁਤਬਾ ਵੱਡਾ ਹੈ, ਭਵਿਖ ਵਿੱਚ ਉਨ੍ਹਾਂ ਦੀ ਥਾਂ ਬਡ਼ੀ ਨੀਵੀਂ ਹੋਵੇਗੀ। ਬਹੁਤ ਸਾਰੇ ਲੋਕ ਜਿਨ੍ਹਾਂ ਦਾ ਦਰਜਾ ਹੁਣ ਸਭ ਤੋਂ ਨੀਵਾਂ ਹੈ ਭਵਿਖ ਵਿੱਚ ਸਭ ਤੋਂ ਉੱਚਾ ਦਰਜਾ ਪਾਉਣਗੇ।