1ਹੁਣ ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਖੁਸ਼ਖਬਰੀ ਨੂੰ ਚੇਤੇ ਕਰੋ ਜਿਸ ਬਾਰੇ ਮੈਂ ਤੁਹਾਨੂੰ ਦਸਿਆ ਸੀ। ਤੁਸੀਂ ਇਸ ਸੰਦੇਸ਼ ਨੂੰ ਕਬੂਲ ਕੀਤਾ ਅਤੇ ਇਸਨੂੰ ਮਜ਼ਬੂਤੀ ਨਾਲ ਫ਼ਡ਼ੀ ਰੱਖਣਾ ਜਾਰੀ ਰੱਖੋ।
1Dav tume goji phrale, mangav te phenav tumenge e lashi viasta mai iek data sar phendem tumenge mai anglal, tume lian les, ai cho pachamos zuriarde.
2ਇਸ ਸੰਦੇਸ਼ ਨਾਲ ਤੁਸੀਂ ਬਚਦੇ ਹੋ। ਪਰ ਤੁਹਾਨੂੰ ਉਨ੍ਹਾਂ ਗੱਲਾਂ ਵਿਚ ਅਵਸ਼ ਵਿਸ਼ਵਾਸ ਕਰਦੇ ਰਹਿਣਾ ਚਾਹੀਦਾ ਹੈ, ਜਿਹਡ਼ੀਆਂ ਮੈਂ ਤੁਹਾਨੂੰ ਦਸੀਆਂ ਹਨ। ਜੇਕਰ ਤੁਸੀਂ ਇਹ ਨਹੀਂ ਕਰੋਂਗੇ, ਫ਼ੇਰ ਤੁਹਾਡੀ ਨਿਹਚਾ ਵਿਅਰਥ ਹੈ।
2Ai pa kodo san skepime, te ninkerena les sar phendem les tumenge.
3ਮੈਂ ਤੁਹਾਨੂੰ ਉਹੀ ਸੰਦੇਸ਼ ਦਿੱਤਾ ਹੈ ਜਿਹਡ਼ਾ ਮੈਂ ਪ੍ਰਾਪਤ ਕੀਤਾ ਹੈ। ਤੁਹਾਨੂੰ ਬਹੁਤ ਹੀ ਜ਼ਰੂਰੀ ਗੱਲਾਂ ਦਸੀਆਂ ਹਨ। ਕਿ ਮਸੀਹ ਸਾਡੇ ਗੁਨਾਹਾਂ ਲਈ ਮਰਿਆ, ਜਿਵੇਂ ਪੋਥੀਆਂ ਆਖਦੀਆਂ ਹਨ।
3Sichardem tume mai anglal sa sar vi me sichilem, ke O Kristo mulo anda amare bezexa. Sar phenel o ramomos.
4ਕਿ ਮਸੀਹ ਨੂੰ ਦਫ਼ਨਾ ਦਿੱਤਾ ਗਿਆ ਅਤੇ ਤੀਸਰੇ ਦਿਨ ਜਿਵਾ ਦਿੱਤਾ ਗਿਆ, ਜਿਵੇਂ ਕਿ ਪੋਥੀਆਂ ਦੱਸਦੀਆਂ ਹਨ।
4Ke sas gropome, ai zhuvindisailo o trito dies sar phenel o ramomos.
5ਅਤੇ ਇਹ ਵੀ ਕਿ ਮਸੀਹ ਨੇ ਪਤਰਸ ਨੂੰ ਦੀਦਾਰ ਦਿੱਤਾ ਅਤੇ ਫ਼ੇਰ 12 ਨਬੀਆਂ ਨੂੰ ਦੀਦਾਰ ਦਿੱਤਾ।
5Ai ke sikadilo ka Cephas, porme le desh u donge.
6ਉਸਤੋਂ ਮਗਰੋਂ, ਮਸੀਹ 500 ਤੋਂ ਵਧ ਭਰਾਵਾਂ ਅਤੇ ਭੈਣਾਂ ਨੂੰ ਇੱਕੋ ਵੇਲੇ ਪ੍ਰਗਟਿਆ। ਇਨ੍ਹਾਂ ਭਰਾਵਾਂ ਵਿੱਚ ਬਹੁਤੇ ਅੱਜ ਵੀ ਜਿਉਂਦੇ ਹਨ। ਪਰ ਕੁਝ ਮਰ ਚੁੱਕੇ ਹਨ।
6Porme sikadilo mai but de pansh shela phralen iek data, ai mai but anda lende inker zhuvinde le, ai uni mule.
7ਫ਼ੇਰ ਮਸੀਹ ਨੇ ਯਾਕੂਬ ਨੂੰ ਦੀਦਾਰ ਦਿੱਤਾ ਅਤੇ ਉਸਤੋਂ ਬਾਦ ਸਾਰੇ ਰਸੂਲਾਂ ਨੂੰ ਦੀਦਾਰ ਦਿੱਤਾ।
7Porme sikadilo ka Iakov, ai sa le apostluria.
8ਸਭ ਤੋਂ ਅਖੀਰ ਵਿੱਚ ਮਸੀਹ ਨੇ ਮੈਨੂੰ ਦੀਦਾਰ ਦਿੱਤਾ। ਮੈਂ ਇੱਕ ਸਮੇਂ ਤੋਂ ਪਹਿਲਾਂ ਜਨਮੇ ਬੱਚੇ ਵਰਗਾ ਸੀ।
8Pala lende savorhe vi mange sikadilo, sar le bi vriamako.
9ਬਾਕੀ ਸਾਰੇ ਰਸੂਲ ਮੈਥੋਂ ਮਹਾਨ ਹਨ। ਕਿਉਂਕਿ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ। ਇਹੀ ਕਾਰਣ ਹੈ ਕਿ ਮੈਂ ਰਸੂਲ ਅਖਵਾਉਣ ਦੇ ਵੀ ਯੋਗ ਨਹੀਂ ਹਾਂ।
9Ke sim o mai tsigno andal apostluria, chi trobul te akharen ma apostle, ke chinuisardem e khangeri le Devleski.
10ਪਰ, ਪਰਮੇਸ਼ੁਰ ਦੀ ਕਿਰਪਾ ਨਾਲ ਹੀ ਮੈਂ ਜੋ ਹਾਂ ਸੋ ਹਾਂ। ਅਤੇ ਜਿਹਡ਼ੀ ਕਿਰਪਾ ਉਸਨੇ ਮੇਰੇ ਉੱਤੇ ਕੀਤੀ ਉਹ ਜ਼ਾਇਆ ਨਹੀਂ ਗਈ। ਮੈਂ ਹੋਰ ਸਾਰੇ ਰਸੂਲਾਂ ਨਾਲੋਂ ਵਧੇਰੇ ਸਖਤ ਮਿਹਨਤ ਕੀਤੀ। ਪਰ ਇਹ ਮੈਂ ਨਹੀਂ ਸਾਂ ਜੋ ਮਿਹਨਤ ਕਰ ਰਿਹਾ ਸਾਂ। ਇਹ ਤਾਂ ਉਹ ਪਰਮੇਸ਼ੁਰ ਦੀ ਕਿਰਪਾ ਸੀ ਜਿਹਡ਼ੀ ਮੇਰੇ ਨਾਲ ਸੀ।
10Katar o mishtimos le Devlesko sim so sim: ai o mishtimos le Devlesko karing mande nas intaino, dur kotsar, kerdem mai but buchi lendar savorhe, na me, numa o mishtimos le Devlesko kai si mansa.
11ਇਸ ਲਈ ਫ਼ੇਰ, ਇਹ ਮਹੱਤਵਪੂਰਣ ਨਹੀਂ ਕਿ ਮੈਂ ਤੁਹਾਨੂੰ ਪ੍ਰਚਾਰ ਕੀਤਾ ਹੈ ਜਾਂ ਹੋਰ ਦੂਸਰੇ ਰਸੂਲਾਂ ਨੇ ਤੁਹਾਨੂੰ ਪ੍ਰਚਾਰ ਕੀਤਾ ਹੈ, ਕਿਉਂਕਿ, ਅਸੀਂ ਸਾਰੇ ਇੱਕੋ ਜਿਹੇ ਸੰਦੇਸ਼ ਦਾ ਪ੍ਰਚਾਰ ਕਰਦੇ ਹਾਂ, ਅਤੇ ਇਹੀ ਹੈ ਜਿਸ ਉੱਤੇ ਤੁਸੀਂ ਵਿਸ਼ਵਾਸ ਕੀਤਾ ਹੈ।
11No kadia te avela me vai te aven won, eta, so das duma pa Del, ai pachaie tume.
12ਪਰ ਜੇਕਰ ਅਸੀਂ ਪ੍ਰਚਾਰ ਕੀਤਾ ਹੈ ਕਿ ਮਸੀਹ ਨੂੰ ਮੁਰਦੇ ਤੋਂ ਉਠਾਇਆ ਗਿਆ ਸੀ, ਤੁਹਾਡੇ ਵਿੱਚੋਂ ਕੁਝ ਇਵੇਂ ਕਿਉਂ ਆਖਦੇ ਹਨ ਕਿ ਲੋਕ ਮੌਤ ਤੋਂ ਨਹੀਂ ਉਭਾਰੇ ਜਾਣਗੇ?
12Fin phenas ke Kristo zhuvindisailo andal mulen. Sar uni anda tumende phenen ke nai zhuvindimos le mulen?
13ਜੇ ਲੋਕਾਂ ਨੂੰ ਕਦੇ ਵੀ ਮੌਤ ਤੋਂ ਨਹੀਂ ਉਭਾਰਿਆ ਜਾਵੇਗਾ ਤਾਂ ਮਸੀਹ ਨੂੰ ਵੀ ਮੌਤ ਤੋਂ ਕਦੇ ਨਹੀਂ ਸੀ ਉਭਾਰਿਆ ਗਿਆ।
13Te na avela zhuvindimos le mulengo, chi O Kristo chi zhuvindisailo.
14ਅਤੇ ਜੇ ਮਸੀਹ ਨੂੰ ਮੌਤ ਤੋਂ ਨਹੀਂ ਉਭਾਰਿਆ ਗਿਆ, ਤਾਂ ਜਿਸ ਸੰਦੇਸ਼ ਦਾ ਅਸੀਂ ਪ੍ਰਚਾਰ ਕਰਦੇ ਹਾਂ ਉਸਦਾ ਕੋਈ ਅਰਥ ਨਹੀਂ ਹੈ। ਤੁਹਾਡੀ ਨਿਹਚਾ ਵੀ ਅਰਥਹੀਣ ਹੋ ਜਾਂਦੀ ਹੈ।
14Ai te Kristo nai zhuvindime, amaro divano antunchi intaino, ai vi tumaro pachamos intaino le.
15ਅਤੇ ਨਾਲੇ ਅਸੀਂ ਵੀ ਪਰਮੇਸ਼ੁਰ ਬਾਰੇ ਝੂਠ ਬੋਲਣ ਦੇ ਦੋਸ਼ੀ ਹੋਵਾਂਗੇ। ਕਿਉਂਕਿ ਅਸੀਂ ਇਹ ਗਵਾਹੀ ਦਿੱਤੀ ਹੈ ਕਿ ਪਰਮੇਸ਼ੁਰ ਨੇ ਮਸੀਹ ਨੂੰ ਮੁਰਦੇ ਤੋਂ ਉਭਾਰਿਆ ਹੈ। ਅਤੇ ਜੇ ਲੋਕਾਂ ਨੂੰ ਮੌਤ ਤੋਂ ਨਹੀਂ ਉਭਾਰਿਆ ਜਾਂਦਾ ਤਾਂ ਪਰਮੇਸ਼ੁਰ ਨੇ ਕਦੇ ਵੀ ਮਸੀਹ ਨੂੰ ਮੌਤ ਤੋਂ ਨਹੀਂ ਉਭਾਰਿਆ।
15Antunchi vi sam xoxamne marturia ke phendiam ke O Del zhuvindisardia le Kristos: numa O Del chi zhuvindisardia les anda le mule te na wushten le mule andai martia.
16ਜੇ ਮਰੇ ਹੋਏ ਲੋਕਾਂ ਨੂੰ ਉਭਾਰਿਆ ਨਹੀਂ ਜਾਂਦਾ ਤਾਂ ਮਸੀਹ ਨੂੰ ਵੀ ਨਹੀਂ ਸੀ ਉਭਾਰਿਆ ਗਿਆ।
16Te na zhuvindila le mule chi O Kristo nai zhuvindime.
17ਅਤੇ ਜੇਕਰ ਮਸੀਹ ਮੁਰਦੇ ਤੋਂ ਨਹੀਂ ਉਭਾਰਿਆ ਗਿਆ, ਤਾਂ ਤੁਹਆਡੇ ਵਿਸ਼ਵਾਸ ਦਾ ਕੋਈ ਮਤਲਬ ਨਹੀਂ। ਤੁਸੀਂ ਹਾਲੇ ਵੀ ਆਪਣੇ ਗੁਨਾਹਾਂ ਦੇ ਦੋਸ਼ੀ ਹੋ।
17Ai te O Kristo nai zhuvindime, tumaro pachamos intainalo, inker san ande tumare bezex.
18ਅਤੇ ਮਸੀਹ ਵਿੱਚ ਉਹ ਲੋਕ ਜਿਹਡ਼ੇ ਪਹਿਲਾਂ ਹੀ ਮਰ ਚੁੱਕੇ ਹਨ, ਗੁਆਚ ਗਏ ਹਨ।
18Ai vi kodola kai mule ando Kristo, xasarde le.
19ਜੇ ਮਸੀਹ ਵਿੱਚ ਸਾਡੀ ਆਸ ਸਿਰਫ਼ ਇਸ ਧਰਤੀ ਦੇ ਜੀਵਨ ਦੀ ਹੱਦ ਤੱਕ ਹੀ ਸੀਮਿਤ ਹੈ, ਤਾਂ ਲੋਕਾਂ ਨੂੰ, ਜਿਨ੍ਹਾਂ ਉਹ ਸਾਰਿਆਂ ਉੱਤੇ ਤਰਸ ਕਰਦੇ ਹਨ, ਉਸਤੋਂ ਵਧ ਤਰਸ ਸਾਡੇ ਉੱਤੇ ਵਿਖਾਉਣਾ ਚਾਹੀਦਾ ਹੈ।
19Te si ferdi ande kado traio ke jinas po Kristo, sam le mai nekezhime andal sa manush.
20ਪਰ ਇਹ ਸੱਚ ਹੈ ਕਿ ਮਸੀਹ ਨੂੰ ਮੌਤ ਤੋਂ ਉਭਾਰਿਆ ਗਿਆ; ਉਹ ਉਨ੍ਹਾਂ ਸਾਰੇ ਨਿਹਚਾਵਾਨਾਂ ਨਾਲੋਂ ਪਹਿਲਾਂ ਉਭਾਰਿਆ ਗਿਆ, ਜਿਹਡ਼ੇ ਮਰ ਚੁੱਕੇ ਹਨ।
20Numa akana O Kristo zhuvindime lo andal mule, ai angluno lo anda kodola kai mule.
21ਉਵੇਂ ਹੀ ਜਿਵੇਂ ਲੋਕੀਂ ਇੱਕ ਆਦਮੀ ਦੇ ਪਾਪਾਂ ਕਾਰਣ ਮਰਦੇ ਹਨ, ਮੁਰਦੇ ਵੀ ਜ਼ਿੰਦਗੀ ਵੱਲ ਸਿਰਫ਼ ਇੱਕ ਆਦਮੀ ਦੇ ਕਾਰਣ ਉਭਰਦੇ ਹਨ।
21Ke te avili e martia katar iek manush, vi katar iek manush avilo o zhuvindimos le mulenge.
22ਆਦਮ ਦੇ ਕਾਰਣ ਅਸੀਂ ਸਾਰੇ ਮਰਦੇ ਹਾਂ। ਇਸੇ ਤਰ੍ਹਾਂ ਹੀ ਮਸੀਹ ਦੇ ਕਾਰਣ ਅਸੀਂ ਸਾਰੇ ਫ਼ੇਰ ਜਿਉਂਦੇ ਹੋਵਾਂਗੇ।
22Ai sar savorhe meren ando Adam, savorhe zhuvindina ando Kristo.
23ਪਰ ਹਰੇਕ ਬੰਦਾ ਜੀਵਨ ਵੱਲ ਢੁਕਵੀਂ ਬਿਵਸਥਾ ਵਿੱਚ ਉਭਰੇਗਾ। ਸਭ ਤੋਂ ਪਹਿਲਾਂ ਉਭਾਰਿਆ ਜਾਣ ਵਾਲਾ ਮਸੀਹ ਸੀ। ਫ਼ੇਰ ਜਦੋਂ ਮਸੀਹ ਦੋਬਾਰਾ ਆਵੇਗਾ ਤਾਂ ਉਹ ਲੋਕ ਜਿਹਡ਼ੇ ਮਸੀਹ ਦੇ ਹਨ, ਪੁਨਰ ਜੀਵਨ ਪ੍ਰਾਪਤ ਕਰਨਗੇ।
23Numa swako pe pesko rhindo, O Kristo sar le anglune, porme kodola kai si le Kristoske kana avela, porme avela o getomos.
24ਫ਼ੇਰ ਅੰਤ ਆਵੇਗਾ। ਮਸੀਹ ਸਾਰੇ ਸ਼ਾਸਕਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਤਬਾਹ ਕਰ ਦੇਵੇਗਾ। ਫ਼ੇਰ ਮਸੀਹ ਪਰਮੇਸ਼ੁਰ ਪਿਤਾ ਨੂੰ ਰਾਜ ਸੌਂਪ ਦੇਵੇਗਾ।
24Kana dela amperetsia ka kado kai si Del, ai Dat; pala kodia kai peravela swako barimos, swako poronchimos ai swako zor.
25ਮਸੀਹ ਨੇ ਉਦੋਂ ਤੱਕ ਰਾਜੇ ਵਾਂਗ ਰਾਜ ਕਰਨਾ ਹੈ ਜਦੋਂ ਤੱਕ ਪਰਮੇਸ਼ੁਰ ਸਾਰੇ ਦੁਸ਼ਮਣਾ ਨੂੰ ਮਸੀਹ ਦੇ ਸ਼ਾਸਨ ਹੇਠ ਨਹੀਂ ਲੈ ਆਉਂਦਾ।
25Ke trobul te poronchil, zhi kai thola sa le duzhmanon telai leske punrhe.
26ਤਬਾਹ ਕੀਤੇ ਜਾਣ ਵਾਲਾ ਆਖਰੀ ਦੁਸ਼ਮਣ, ਮੌਤ ਹੋਵੇਗੀ।
26O paluno duzhmano kai avela perado si e martia.
27ਇਹ ਪੋਥੀਆਂ ਵਿੱਚ ਲਿਖਿਆ ਹੈ: “ਪਰਮੇਸ਼ੁਰ ਸਾਰੀਆਂ ਚੀਜ਼ਾਂ ਆਪਣੇ ਨਿਯਂਤ੍ਰਣ ਹੇਠਾਂ ਕਰ ਲੈਂਦਾ ਹੈ।” ਜਦੋਂ ਉਹ ਆਖਦਾ ਹੈ, “ਸਾਰੀਆਂ ਚੀਜ਼ਾਂ” ਉਸਦੇ ਨਿਯਂਤ੍ਰਣ ਹੇਠਾਂ ਲਿਆ ਦਿੱਤੀਆਂ ਗਈਆਂ ਹਨ, ਤਾਂ ਇਹ ਸਪਸ਼ਟ ਹੈ ਕਿ ਪਰਮੇਸ਼ੁਰ ਇਨ੍ਹਾਂ ਵਿੱਚ ਸ਼ਾਮਿਲ ਨਹੀਂ ਹੈ। ਪਰਮੇਸ਼ੁਰ ਹੀ ਹੈ ਜਿਹਡ਼ਾ ਸਾਰੀਆਂ ਚੀਜ਼ਾਂ ਨੂੰ ਮਸੀਹ ਦੇ ਨਿਯਂਤ੍ਰਣ ਹੇਠਾਂ ਪਾਉਂਦਾ ਹੈ।
27O Del chaches sa thodia tela leske punrhe. Numa kana phenel, ke swako fialo si tela leste, chaches ke kodo kai thodiape pala leste swako fialo wo nai.
28ਜਦੋਂ ਹਰ ਚੀਜ਼ ਮਸੀਹ ਦੇ ਹੇਠਾਂ ਕੀਤੀ ਜਾ ਚੁੱਕੀ ਹੋਵੇਗੀ ਤਾਂ ਪੁੱਤਰ ਖੁਦ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧਿਕਾਰ ਹੇਠਾਂ ਕਰ ਦੇਵੇਗਾ। ਪਰਮੇਸ਼ੁਰ ਹੀ ਹੈ ਜਿਹਡ਼ਾ ਸਾਰੀਆਂ ਚੀਜ਼ਾਂ ਮਸੀਹ ਦੇ ਨਿਯਂਤ੍ਰਣ ਹੇਠਾਂ ਲਿਆਉਂਦਾ ਹੈ। ਮਸੀਹ ਨੂੰ ਵੀ ਪਰਮੇਸ਼ੁਰ ਦੇ ਅਧੀਨ ਕਰ ਦਿੱਤਾ ਜਾਵੇਗਾ ਤਾਂ ਜੋ ਪਰਮੇਸ਼ੁਰ ਹਰ ਚੀਜ਼ ਉੱਤੇ ਪੂਰੀ ਤਰ੍ਹਾਂ ਹਕੂਮਤ ਕਰੇਗਾ।
28Ai kana swako fialo avena tela leste, porme O Shav vi wo avela tela kodo kai thodai tela leste, kashte te avel O Del sa ando swako fialo.
29ਜੇਕਰ ਲੋਕ ਮੁਰਦਿਆਂ ਤੋਂ ਨਹੀਂ ਉਭਾਰੀਦੇ, ਤਾਂ ਫ਼ੇਰ ਉਹ ਲੋਕ ਕੀ ਕਰਨਗੇ ਜਿਨ੍ਹਾਂ ਨੂੰ ਮੁਰਦਿਆਂ ਲਈ ਬਪਤਿਸਮਾ ਦਿੱਤਾ ਗਿਆ ਹੈ? ਜੇ ਮਰੇ ਹੋਇਆਂ ਨੂੰ ਕਦੇ ਵੀ ਉਭਾਰਿਆ ਨਹੀਂ ਜਾਵੇਗਾ ਤਾਂ ਉਨ੍ਹਾਂ ਲਈ ਲੋਕ ਬਪਤਿਸਮਾ ਕਿਉਂ ਲੈਂਦੇ ਹਨ?
29Te na, nichi, so keren kodola ke bolenpe le mulenge, te na zhuvindila vov si le mule? Sostar bolenpe anda lende?
30ਅਤੇ ਸਾਡੇ ਬਾਰੇ ਕੀ? ਤਾਂ ਸਾਨੂੰ ਹਮੇਸ਼ਾ ਆਪਣੇ ਆਪ ਨੂੰ ਖਤਰੇ ਵਿੱਚ ਕਿਉਂ ਪਾਉਣਾ ਚਾਹੀਦਾ ਹੈ?
30Ai ame sostar sam swako chaso ande dar?
31ਮੈਂ ਹਰ ਰੋਜ਼ ਮਰਦਾ ਹਾਂ। ਭਰਾਵੋ ਅਤੇ ਭੈਣੋ, ਇਹ ਓਨਾ ਹੀ ਸੱਚ ਹੈ ਜਿੰਨਾ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਤੁਹਾਡੇ ਬਾਰੇ ਮਾਨ ਕਰਦਾ ਹਾਂ।
31Ke swako dies sai merav, phenav phrala le pala putiera ke sam mange ando Jesus Kristo amaro Del.
32ਜੇ ਮੈਂ ਅਫ਼ਸੁਸ ਵਿੱਚ ਕੇਵਲ ਮਨੁੱਖੀ ਕਾਰਣਾ ਕਰਕੇ ਜਾਨਵਰਾਂ ਨਾਲ ਲਡ਼ਿਆ ਸਾਂ, ਕੇਵਲ ਆਪਣੇ ਅਭਿਮਾਨ ਨੂੰ ਸੰਤੁਸ਼ਟ ਕਰਨ ਖਾਤਰ ਤਾਂ ਮੈਨੂੰ ਕੋਈ ਲਾਭ ਨਹੀਂ ਹੋਇਆ। ਜੇਕਰ ਲੋਕ ਮੌਤ ਤੋਂ ਨਹੀਂ ਉਭਾਰੇ ਜਾਂਦੇ ਫ਼ੇਰ, “ਆਓ, ਅਸੀਂ ਖਾਈਏ ਅਤੇ ਪੀਈਏ, ਕਿਉਂ ਜੁ ਕਲ੍ਹ ਅਸੀਂ ਮਰ ਜਾਵਾਂਗੇ।”
32Te si sar manushenge dikhimos ke marde ma le zhigeniensa ando Ephesus, che mishtimos lav anda kodia, te na zhuvindin le mulen? Xas, piias, ke terhara meras.
33ਮੂਰਖ ਨਾ ਬਣੋ, “ਬੁਰੀ ਸੰਗਤ ਚੰਗੀਆਂ ਆਦਤਾਂ ਨੂੰ ਤਬਾਹ ਕਰ ਦਿੰਦੀ ਹੈ।”
33Na shubin tume, le chorhe ginduria rimon vi lasho zakono.
34ਸਹੀ ਰਾਹ ਬਾਰੇ ਸੋਚਣਾ ਸ਼ੁਰੂ ਕਰੋ ਅਤੇ ਪਾਪ ਕਰਨੇ ਬੰਦ ਕਰ ਦਿਉ। ਤੁਹਾਡੇ ਵਿੱਚ ਕੁਝ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ। ਇਹ ਮੈਂ ਤੁਹਾਨੂੰ ਸ਼ਰਮਸਾਰ ਕਰਨ ਲਈ ਆਖ ਰਿਹਾ ਹਾਂ।
34Ambolden palpale tumende so si mishto, ai na keren bezex, ke uni chi zhanen le Devles: phenav tumaro lazhav.
35ਪਰ ਕੋਈ ਵਿਅਕਤੀ ਪੁਛ ਸਕਦਾ ਹੈ, “ਮੁਰਦੇ ਜੀਵਨ ਵੱਲ ਕਿਵੇਂ ਉਭਰਦੇ ਹਨ? ਉਨ੍ਹਾਂ ਦਾ ਸ਼ਰੀਰ ਕਿਸ ਤਰ੍ਹਾਂ ਦਾ ਹੋਵੇਗਾ?”
35No vari kon phenela, sar le mule zhuvindin? Ai che statosa ambolden?
36ਇਹ ਪ੍ਰਸ਼ਨ ਮੂਰਖਤਾ ਭਰੇ ਹਨ। ਜਦੋਂ ਤੁਸੀਂ ਕੁਝ ਚੀਜ਼ ਬੀਜ਼ਦੇ ਹੋ ਇਸਨੂੰ ਜਿਉਣ ਅਤੇ ਉਗ੍ਗਣ ਤੋਂ ਪਹਿਲਾਂ ਧਰਤੀ ਵਿੱਚ ਮਰਨਾ ਪਵੇਗਾ।
36Dilia, e sumuntsa kai thos chi zhuvindil, te na merel.
37ਅਤੇ ਜਦੋਂ ਤੁਸੀਂ ਬੀਜ ਬੀਜਦੇ ਹੋ, ਇਸਦਾ ਉਹ ਸ਼ਰੀਰ ਨਹੀਂ ਹੁੰਦਾ ਜਿਹਡ਼ਾ ਇਹ ਮਗਰੋਂ ਪ੍ਰਾਪਤ ਕਰਦਾ ਹੈ। ਜੋ ਕੁਝ ਵੀ ਤੁਸੀਂ ਬੀਜਦੇ ਹੋ, ਇਹ ਕਣਕ ਦਾ ਦਾਣਾ ਹੋਵੇ ਜਾਂ ਕਿਸੇ ਹੋਰ ਫ਼ਸਲ ਦਾ ਦਾਣਾ, ਇਹ ਸਿਰਫ਼ ਪ੍ਰਾਪਤ ਕੀਤਾ ਹੋਇਆ ਬੀਜ ਹੈ।
37Soste bariol, nai o stato kai bariol, ferdi iek sumuntsa jiveske amborim, vai aver sumuntsa.
38ਪਰ ਪਰਮੇਸ਼ੁਰ ਉਸ ਬੀਜ ਨੂੰ ਉਹ ਸ਼ਰੀਰ ਦਿੰਦਾ ਹੈ, ਜਿਸਦੀ ਉਹ (ਪਰਮੇਸ਼ੁਰ) ਕਾਮਨਾ ਕਰਦਾ ਹੈ ਅਤੇ ਪਰਮੇਸ਼ੁਰ ਉਸ ਬੀਜ਼ ਨੂੰ ਉਸਦਾ ਆਪਣਾ ਸ਼ਰੀਰ ਦਿੰਦਾ ਹੈ।
38Porme O Del del les iek stato sar mangel, ai swako sumuntsa del iek stato kai si leske.
39ਜਿਉਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਮਾਸ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ। ਇਨਸਾਨਾ ਦਾ ਮਾਸ ਇੱਕ ਤਰ੍ਹਾਂ ਦਾ ਹੁੰਦਾ ਹੈ। ਜਾਨਵਰਾਂ ਦਾ ਮਾਸ ਹੋਰ ਤਰ੍ਹਾਂ ਦਾ। ਅਤੇ ਪੰਛੀਆਂ ਦਾ ਮਾਸ ਕਿਸੇ ਹੋਰ ਤਰ੍ਹਾਂ ਦਾ। ਅਤੇ ਮਛੀਆਂ ਦਾ ਮਾਸ ਇੱਕ ਹੋਰ ਵੱਖਰੀ ਤਰ੍ਹਾਂ ਦਾ ਹੁੰਦਾ ਹੈ।
39Swako mas nai iek mas, numa aver si o mas le manushenge, aver si le shtare punrhenge, aver le chirikliange, aver le masenge.
40ਇਸਤੋਂ ਇਲਾਵਾ ਸਵਰਗੀ ਸ਼ਰੀਰ ਵੀ ਹੁੰਦੇ ਹਨ ਅਤੇ ਧਰਤੀ ਦੇ ਭੌਤਿਕ ਸ਼ਰੀਰ ਵੀ। ਪਰੰਤੂ ਸਵਰਗੀ ਸ਼ਰੀਰਾਂ ਦੀ ਖੂਬਸੂਰਤੀ ਇੱਕ ਤਰ੍ਹਾਂ ਦੀ ਹੁੰਦੀ ਹੈ। ਭੌਤਿਕ ਸ਼ਰੀਰਾਂ ਦੀ ਖੂਬਸੂਰਤੀ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਹੈ।
40Si vi staturia chereske, ai staturia phuviake: numa aver si o strefiamos le staturia le chereske, aver si le staturia la phuviake.
41ਸੂਰਜ ਦੀ ਖੂਬਸੂਰਤੀ ਇੱਕ ਤਰ੍ਹਾਂ ਦੀ, ਚੰਦਰਮਾ ਦੀ ਖੂਬਸੂਰਤੀ ਇੱਕ ਹੋਰ ਤਰ੍ਹਾਂ ਦੀ ਅਤੇ ਤਾਰਿਆਂ ਦੀ ਖੂਬਸੂਰਤੀ ਇੱਕ ਹੋਰ ਤਰ੍ਹਾਂ ਦੀ ਹੁੰਦੀ ਹੈ। ਅਤੇ ਹਰ ਤਾਰਾ ਆਪਣੀ ਖੂਬਸੂਰਤੀ ਵਿੱਚ ਦੂਸਰੇ ਤੋਂ ਵੱਖਰਾ ਹੈ।
41Aver si o strefiamos la khamesko, aver si o strefiamos le shunutosko, ai aver si o strefiamos le cherhaiengo. Iek chererhai strefial aver fialo katar aver chererhai.
42ਇਨ੍ਹਾਂ ਲੋਕਾਂ ਨਾਲ ਵੀ ਇਵੇਂ ਹੀ ਹੈ ਜੋ ਮੁਰਦਿਆਂ ਤੋਂ ਉਭਾਰੇ ਗਏ ਹਨ। ਜਿਹਡ਼ਾ ਸ਼ਰੀਰ ਬੀਜਿਆ ਗਿਆ ਹੈ ਉਹ ਸਡ਼ ਜਾਵੇਗਾ। ਪਰ ਜਿਹਡ਼ਾ ਸ਼ਰੀਰ ਜੀਵਨ ਵੱਲ ਉਭਾਰਿਆ ਗਿਆ ਹੈ, ਉਹ ਨਸ਼ਟ ਨਹੀਂ ਕੀਤਾ ਆ ਸਕਦਾ।
42Kadia si anda zhuvindimos le mulenge, o stato bariardo kai rimolpe, zhuvindil kai chi mai rimol.
43ਜਦੋਂ ਸ਼ਰੀਰ “ਬੀਜਿਆ” ਜਾਂਦਾ ਹੈ, ਇਸਦਾ ਕੋਈ ਸਤਿਕਾਰ ਨਹੀਂ ਹੁੰਦਾ। ਪਰ ਇਹ ਮਹਿਮਾ ਵਿੱਚ ਉਭਾਰਿਆ ਜਾਂਦਾ ਹੈ। ਜਦੋਂ ਸ਼ਰੀਰ “ਬੀਜਿਆ” ਜਾਂਦਾ ਹੈ, ਇਹ ਕਮਜ਼ੋਰ ਹੁੰਦਾ ਪਰ ਜਦੋਂ ਇਹ ਜੀਵਨ ਨੂੰ ਉਭਾਰਿਆ ਜਾਂਦਾ ਹੈ, ਤਾਂ ਇਹ ਬਲਵਾਨ ਹੁੰਦਾ ਹੈ।
43Bariol gratsia, zhuvindil vuzho: bariol kovlo, zhuvindil pherdo zor.
44ਜਿਹਡ਼ਾ ਸ਼ਰੀਰ “ਬੀਜਿਆ” ਗਿਆ ਹੈ ਭੌਤਿਕ ਸ਼ਰੀਰ ਹੁੰਦਾ ਹੈ। ਜਦੋਂ ਇਹ ਜੀਵਨ ਨੂੰ ਉਭਾਰਿਆ ਜਾਂਦਾ ਹੈ, ਇਹ ਇੱਕ ਆਤਮਕ ਸ਼ਰੀਰ ਹੁੰਦਾ ਹੈ। ਉਵੇਂ ਹੀ ਜਿਵੇਂ ਭੌਤਿਕ ਸ਼ਰੀਰ ਹੁੰਦਾ, ਉਸੇ ਤਰ੍ਹਾਂ ਇੱਕ ਆਤਮਕ ਸ਼ਰੀਰ ਵੀ ਹੁੰਦਾ ਹੈ।
44Bariol zhigania, zhuvindil swuntsome stato. Si iek stato zhigania, si vi iek stato swuntso.
45ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ: “ਪਹਿਲਾ ਮਾਨਵ ਜਿਉਂਦੀ ਹੋਂਦ ਬਣਿਆ” ਪਰ ਆਖਰੀ ਮਾਨ੍ਵ ਇੱਕ ਆਤਮਾ ਬਣ ਗਿਆ ਜੋ ਜੀਵਨ ਦਿੰਦਾ ਹੈ।
45Anda kodia ramome, si o angluno manush Adam kerdilo stato zhuvindo, o paluno Adam kerdilo iek duxo kai zhuvindil.
46ਆਤਮਕ ਮਾਨਵ ਪਹਿਲਾਂ ਨਹੀਂ ਆਇਆ। ਇਹ ਭੌਤਿਕ ਮਾਨਵ ਸੀ ਜੋ ਪਹਿਲਾਂ ਆਇਆ। ਫ਼ੇਰ ਬਾਦ ਵਿੱਚ ਹੀ ਆਤਮਕ ਮਾਨਵ ਆਇਆ।
46Numa so si swunto nai o angluno so si zhigania, ai so si swunto avela mai palal.
47ਪਹਿਲਾਂ ਮਾਨਵ ਧਰਤੀ ਦੀ ਧੂਡ਼ ਤੋਂ ਬਣਿਆ, ਦੂਸਰਾ ਮਾਨਵ ਆਕਾਸ਼ ਤੋਂ ਬਣਿਆ।
47O angluno manush ankalado andai phuv, phuviako lo, o duito manush si andai rhaio.
48ਲੋਕ ਧਰਤੀ ਦੇ ਹਨ। ਉਹ ਧਰਤੀ ਦੇ ਪਹਿਲੇ ਮਾਨਵ ਵਰਗੇ ਹਨ। ਪਰ ਜਿਹਡ਼ੇ ਲੋਕ ਸਵਰਗ ਦੇ ਹਨ ਸਵਰਗ ਦੇ ਮਾਨਵ ਵਰਗੇ ਹਨ।
48Kadia si la phuviako, kadia si vi le phuviako, ai kadia si le cheresko.
49ਅਸੀਂ ਧਰਤੀ ਦੇ ਮਾਨਵ ਵਰਗੇ ਬਣਾਏ ਗਏ ਸੀ। ਇਸ ਲਈ ਅਸੀਂ ਵੀ ਸਵਰਗ ਦੇ ਮਾਨਵ ਵਰਗੇ ਬਣਾਏ ਜਾਵਾਂਗੇ।
49Ai sar savorhe ningerdiam o patreto la phuviakoresko, vi kadia ningerasa le cheresko.
50ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸਦਾ ਹਾਂ; ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅੰਗ ਨਹੀਂ ਹੋ ਸਕਦੇ। ਇੱਕ ਨਾਸ਼ਮਾਨ ਚੀਜ਼ ਕਦੇ ਵੀ ਅਮਰ ਚੀਜ਼ ਨਾਲ ਸੰਮਲਿਤ ਨਹੀਂ ਹੋ ਸਕਦੀ।
50So phenav, phrala le, ke o mas ai o rat nashtil len o rhaio le Devlesko, ai ke o rimome nashti lel kai chi mai rimolpe.
51ਪਰ ਸੁਣੋ ਮੈਂ ਤੁਹਾਨੂੰ ਇਹ ਭੇਤ ਦੱਸਦਾ ਹਾਂ। ਅਸੀਂ ਸਾਰੇ ਮਰਾਂਗੇ ਨਹੀਂ ਪਰੰਤੂ ਅਸੀਂ ਸਾਰੇ ਬਦਲ ਜਾਵਾਂਗੇ।
51Eta, phenav tumenge iek shodenia, chi meras sa, numa savorhe parhuenas sa.
52ਇਸਨੂੰ ਇੱਕ ਛਣ ਹੀ ਲੱਗੇਗਾ। ਅਸੀਂ ਅੱਖ ਦੇ ਫ਼ੇਰ ਵਿੱਚ ਹੀ ਬਦਲ ਜਾਵਾਂਗੇ। ਜਦੋਂ ਆਖਰੀ ਤੂਰ੍ਹੀ ਵਜ੍ਜੇਗੀ ਇਹ ਉਦੋਂ ਹੀ ਹੋ ਜਾਵੇਗਾ। ਤੂਰ੍ਹੀ ਵਜਾਈ ਜਾਵੇਗੀ ਅਤੇ ਉਹ ਆਸਥਾਵਾਨ ਜਿਹਡ਼ੇ ਮਰ ਗਏ ਹਨ ਜੀਵਨ ਨੂੰ ਉਭਾਰੇ ਜਾਣਗੇ। ਕਤੇ ਉਹ ਸ਼ਰੀਰ ਪ੍ਰਾਪਤ ਕਰਣਗੇ ਜਿਹਡ਼ੇ ਨਸ਼ਟ ਨਹੀਂ ਕੀਤੇ ਜਾ ਸਕਦੇ।
52Ande ek tsikon (momento), ai ande dikhimos iakhako, kai palui tuturaza, ke e tuturaza bashela ai le mule zhuvindila, ke chi mai rimonpe ai ame savorhe avasa parhuenasa.
53ਕਿਉਂਕਿ ਇਸ ਨਾਸ਼ਮਾਨ ਸ਼ਰੀਰ ਨੂੰ ਅਵਿਨਾਸ਼ੀ ਸ਼ਰੀਰ ਨਾਲ ਪਹਿਨਾਇਆ ਜਾਵੇਗਾ। ਅਤੇ ਉਸ ਸ਼ਰੀਰ ਨੂੰ ਜੋ ਮਰ ਜਾਂਦਾ ਹੈ ਉਹ ਸ਼ਰੀਰ ਪੁਆਇਆ ਜਾਂਦਾ ਹੈ ਜੋ ਨਹੀਂ ਮਰਦਾ।
53Ke trobul kado stato kai rimolpe te vuriarelpe so chi mai rimolpe, ai kado stato kai merel lelpe peste kai chi mai merel.
54ਇਸ ਲਈ ਜਦੋਂ ਨਾਸ਼ਮਾਨ ਸ਼ਰੀਰ ਅਵਿਨਾਸ਼ਸ਼ੀਲਤਾ ਨੂੰ ਧਾਰਣ ਕਰ ਲਵੇਗਾ ਅਤੇ ਇਹ ਮਰਨਸ਼ੀਲ ਸ਼ਰੀਰ ਅਮਰਤਾ ਨੂੰ ਧਾਰਣ ਕਰ ਲਵੇਗਾ ਤਾਂ ਪੋਥੀਆਂ ਦਾ ਇਹ ਆਖਿਆ ਸੱਚ ਹੋ ਜਾਵੇਗਾ; “ਮੌਤ ਜਿੱਤ ਵਿੱਚ ਪਰਾਜਿਤ ਹੁੰਦੀ ਹੈ।”ਯਸਾਯਾਹ 25:8
54Kana kado stato kai rimolpe vuriarelpe kai chi mai rimolpe, ai kado stato kai merel kana vuriarelape kai chi mai merel, antunchi kerdiol e vorba kai si ramome.
55“ਮੌਤੇ ਤੇਰੀ ਜਿੱਤ ਕਿਥੇ ਹੈ? ਕਬਰੇ, ਤੇਰੀ ਸੱਟ ਮਾਰਨ ਦੀ ਸ਼ਕਤੀ ਕਿਥੇ ਹੈ?” ਹੋਸ਼ੇਆ 13:14
55E martia sas tasadi ando nirimos. Martio, kai cho nirimos? Martio, kai chi kanrho?
56ਮੌਤ ਦੀ ਸੱਟ ਮਾਰਨ ਦੀ ਸ਼ਕਤੀ ਪਾਪ ਹੈ। ਅਤੇ ਪਾਪ ਦੀ ਸ਼ਕਤੀ ਨੇਮ ਹੈ।
56O kanrho la martiako si o bezex, ai e zor le bezexesko si o zakono.
57ਪਰੰਤੂ ਅਸੀਂ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹਾਂ। ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਜਿੱਤ ਪ੍ਰਦਾਨ ਕਰਦਾ ਹੈ। 58ਇਸ ਲਈ ਮੇਰੇ ਪਿਆਰੇ ਭਰਾਵੋ ਅਤੇ ਭੈਣੋ ਤਕਡ਼ੇ ਹੋਵੋ। ਕਿਸੇ ਵੀ ਚੀਜ਼ ਨੂੰ ਆਪਣੇ ਆਪ ਨੂੰ ਬਦਲਣ ਦੀ ਆਗਿਆ ਨਾ ਦਿਉ। ਪੂਰੀ ਤਰ੍ਹਾਂ ਆਪਨੇ ਆਪ ਨੂੰ ਹਮੇਸ਼ਾ ਪ੍ਰਭੂ ਦੇ ਕਾਰਜ ਨਮਿਤ੍ਤ ਕਰ ਦਿਉ। ਤੁਸੀਂ ਜਾਣਦੇ ਹੋ ਕਿ ਜਿਹਡ਼ਾ ਕਾਰਜ ਤੁਸੀਂ ਪ੍ਰਭੂ ਵਿੱਚ ਕਰਦੇ ਹੋ, ਵਿਅਰਥ ਨਹੀਂ ਜਾਵੇਗਾ।
57Numa nais le Devleske kai dia ame o nirimos katar amaro Del, O Jesus Kristo.
58[This verse may not be a part of this translation]
58Kadia, murhe drazhe phral, aven zurale, na parhudion, keren buchi mai mishto, ai mai mishto ande diela le Devleske, te zhanen ke tumari buchi chi avela intaino ando Del.