1ਕੀ ਅਸੀਂ ਫ਼ੇਰ ਤੋਂ ਆਪਣੇ-ਆਪ ਬਾਰੇ ਸ਼ੇਖੀ ਮਾਰਨ ਲੱਗ ਪਏ ਹਾਂ? ਕੀ ਕੁਝ ਹੋਰ ਲੋਕਾਂ ਵਾਂਗ, ਸਾਨੂੰ ਵੀ ਤੁਹਾਡੇ ਕੋਲ ਪਰਿਚਯ ਪੱਤਰ ਲਿਆਉਣੇ ਚਾਹੀਦੇ ਹਨ ਜਾਂ ਤੁਹਾਥੋਂ ਇਹ ਪੱਤਰ ਲੈਣੇ ਚਾਹੀਦੇ ਹਨ।
1 Iri ye ka sintin k'iri boŋ sifa nooya? Wala, sanda mate kaŋ cine boro fooyaŋ ga te, iri ga laami nda sifayaŋ tirey kaŋ i ga hantum araŋ se, wala wo kaŋ yaŋ araŋ ga hantum?
2ਤੁਸੀਂ ਖੁਦ ਸਾਡੇ ਪੱਤਰ ਹੋ। ਇਹ ਪੱਤਰ ਸਾਡੇ ਦਿਲਾਂ ਉੱਤੇ ਲਿਖਿਆ ਹੋਇਆ ਹੈ। ਸਾਰੇ ਲੋਕੀਂ ਇਸ ਨੂੰ ਜਾਣਦੇ ਹਨ ਅਤੇ ਇਸ ਨੂੰ ਪਢ਼ ਸਕਦੇ ਹਨ।
2 Araŋ wo, araŋ ga ti iri tira hantumanta iri biney ra, kaŋ boro kulu ga bay a gaa k'a caw mo.
3ਤੁਸੀਂ ਵਿਖਾਉ ਕਿ ਤੁਸੀਂ ਮਸੀਹ ਵੱਲੋਂ ਸਾਡੇ ਰਾਹੀਂ ਘਲਿਆ ਹੋਇਆ ਇੱਕ ਪੱਤਰ ਹੋ, ਇਹ ਪੱਤਰ ਸਿਆਹੀ ਨਾਲ ਨਹੀਂ ਲਿਖਿਆ ਹੋਇਆ ਪਰੰਤੂ ਜੀਵਿਤ ਪਰਮੇਸ਼ੁਰ ਦੇ ਆਤਮੇ ਨਾਲ ਲਿਖਿਆ ਹੋਇਆ ਹੈ। ਇਹ ਪੱਥਰੀ ਤਖਤੀ ਉੱਤੇ ਨਹੀਂ ਲਿਖਿਆ ਹੋਇਆ। ਇਹ ਮਨੁੱਖੀ ਹਿਰਦਿਆਂ ਉੱਤੇ ਲਿਖਿਆ ਹੋਇਆ ਹੈ।
3 Zama taray kwaaray no a go kaŋ araŋ ya Almasihu tira no kaŋ fun iri saajaw goyo do, hantumante manti nda dawa bo, amma da Irikoy Biya fundikoono. Irikoy Biya man'a hantum tondi walhẽy gaa, amma walhẽy kaŋ go biney ra, basi wane yaŋ gaa no.
4ਅਸੀਂ ਇਹ ਗੱਲਾਂ ਇਸ ਲਈ ਆਖ ਸਕਦੇ ਹਾਂ ਕਿਉਂ ਜੁ ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਅੱਗੇ ਪੂਰਾ ਯਕੀਨ ਰੱਖਦੇ ਹਾਂ।
4 Naanayo wo dumi go iri se Irikoy gaa Almasihu do.
5ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਕੋਈ ਵੀ ਨੇਕ ਕਾਰਜ ਖੁਦ ਕਰ ਸਕਦੇ ਹਾਂ। ਇਹ ਤਾਂ ਪਰਮੇਸ਼ੁਰ ਹੀ ਹੈ ਜਿਹਡ਼ਾ ਸਾਨੂੰ ਇਹ ਕਰਨ ਯੋਗ ਬਣਾਉਂਦਾ ਹੈ।
5 Manti sanda iri bumbey hina ra no iri ga hin ka hay fo lasaabu sanda a fun iri bumbey do, amma iri wasayaŋo ga fun Irikoy do.
6ਪਰਮੇਸ਼ੁਰ ਨੇ ਸਾਨੂੰ ਨਵੇਂ ਇਕਰਾਰ ਦੇ ਸੇਵਾਦਾਰ ਬਣਨ ਦੇ ਯੋਗ ਬਣਾਇਆ। ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਇਹ ਨਵਾਂ ਇਕਰਾਰਨਾਮਾ ਲਿਖਿਆ ਹੋਇਆ ਨੇਮ ਨਹੀਂ ਹੈ। ਇਹ ਆਤਮਾ ਦਾ ਹੈ। ਲਿਖਿਆ ਹੋਇਆ ਨੇਮ ਮੌਤ ਲਿਆਉਂਦਾ ਹੈ ਜਦ ਕਿ ਆਤਮਾ ਜੀਵਨ ਦਿੰਦਾ ਹੈ।
6 Nga no k'iri no hina iri ma goro alkawli tajo goy-teeriyaŋ. Manti biir'ize alkawli bo, amma Biya* _Hanno|_ wane. Zama biir'ize ga wi no, amma Biya _Hanno|_ ga funandi no.
7ਉਹ ਪੁਰਾਣਾ ਕਰਾਰ (ਸ਼ਰ੍ਹਾ) ਜਿਸਨੇ ਮੌਤ ਲਿਆਂਦੀ ਪੱਥਰ ਉੱਤੇ ਸ਼ਬਦਾ ਨਾਲ ਲਿਖਿਆ ਹੋਇਆ ਸੀ। ਇਹ ਪਰਮੇਸ਼ੁਰ ਦੇ ਗੌਰਵ ਨਾਲ ਆਇਆ। ਮੂਸਾ ਦਾ ਮੁਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਏਲੀ ਉਸ ਵੱਲ ਇੱਕ ਟਕ੍ਕ ਨਹੀਂ ਵੇਖ ਸਕੇ ਪਰ ਮਗਰੋਂ, ਇਹ ਮਹਿਮਾ ਫ਼ਿੱਕੀ ਪੈ ਗਈ।
7 Amma da _asariya|_ goyo kaŋ kande buuyaŋ, kaŋ i hantum da biir'izeyaŋ tondiyaŋ gaa furo nda darza, hala Israyla* izey mana du ka Musa moyduma guna, a moyduma darza sabbay se (baa kaŋ darza no kaŋ ga bisa),
8ਇਸ ਲਈ, ਉਹ ਕਰਾਰ ਜਿਹਡ਼ਾ ਆਤਮਾ ਲਿਆਇਆ ਸੱਚ ਮੁੱਚ ਹੀ ਮਹਾਨ ਮਹਿਮਾ ਰੱਖਦਾ ਹੈ।
8 mate no Biya _Hanno|_ goyo ga te ka jaŋ darza ka bisa yaadin?
9ਭਾਵ ਇਹ ਹੈ; ਕਿ ਉਹ ਪੁਰਾਣਾ ਕਰਾਰ ਜੋ ਲੋਕਾਂ ਦੇ ਪਾਪਾਂ ਦੇ ਦੋਸ਼ੀ ਹੋਣ ਦਾ ਨਿਰਣਾ ਕਰਦਾ ਹੈ, ਹਾਲੇ ਵੀ ਉਸਦੀ ਮਹਿਮਾ ਸੀ। ਤਾਂ ਅਜਿਹਾ ਨਵਾਂ ਕਰਾਰ, ਜਿਹਡ਼ਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ, ਨਿਸ਼ਚਿਤ ਹੀ ਮਹਾਨ ਮਹਿਮਾ ਰੱਖਦਾ ਹੈ।
9 Da ciiti-ka-zeeriyaŋ goyo mo ciya darza hari, sanku fa goyo kaŋ ga kande adilitaray Irikoy jine!
10ਉਸ ਪੁਰਾਣੇ ਕਰਾਰ ਦੀ ਮਹਿਮਾ ਸੀ। ਪਰ ਜਦੋਂ ਪੁਰਾਣੀ ਮਹਿਮਾ ਦੀ ਸਮਾਨਤਾ ਨਵੇਂ ਕਰਾਰ ਦੀ ਵਡੇਰੀ ਮਹਿਮਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਆਪਣੀ ਮਹਿਮਾ ਗੁਆ ਲੈਂਦਾ ਹੈ।
10 Haciika, wo kaŋ gonda darza waato sinda beera din sohõ, zama darza kaŋ ga bis'a gumo go no.
11ਜੇ ਉਹ ਨਵਾਂ ਕਰਾਰ ਜਿਹਡ਼ਾ ਮਹਿਮਾ ਨਾਲ ਆਇਆ, ਫ਼ਿੱਕਾ ਹੋ ਸਕਦਾ ਹੈ, ਤਾਂ ਨਵਾਂ ਕਰਾਰ, ਜਿਹਡ਼ਾ ਸਦੀਵੀ ਜਾਰੀ ਰਹੇਗਾ, ਮਹਾਨ ਮਹਿਮਾ ਰੱਖਦਾ ਹੈ।
11 Zama nda woodin kaŋ goono ga bisa gonda darza, sanku fa wo kaŋ goono ga goro!
12ਸਾਨੂੰ ਇਸ ਗੱਲ ਦੀ ਉਮੀਦ ਹੈ, ਇਸ ਲਈ ਅਸੀਂ ਬਹੁਤ ਬਹਾਦੁਰ ਹਾਂ।
12 Za kaŋ iri gonda beejo wo dumi, iri ga goy da bine-gaabi gumo.
13ਅਸੀਂ ਮੂਸਾ ਵਾਂਗ ਨਹੀਂ ਹਾਂ। ਮੂਸਾ ਨੇ ਆਪਣਾ ਚਿਹਰਾ ਢਕਣ ਲਈ ਇੱਕ ਪੱਲਾ ਪਾਇਆ ਹੋਇਆ ਸੀ, ਤਾਂ ਜੋ ਇਸਰਾਏਲ ਦੇ ਲੋਕ ਉਸ ਮਹਿਮਾ ਵੱਲ ਇੱਕ ਟਕ੍ਕ ਨਾ ਵੇਖਣ ਜੋ ਜਲਦੀ ਹੀ ਫ਼ਿੱਕੀ ਹੋ ਰਹੀ ਸੀ।
13 Iri si te danga Musa cine, kaŋ ga bangum ka nga moyduma daabu zama Israyla izey ma si di haŋ kaŋ go ga bisa bananta.
14ਪਰ ਉਨ੍ਹਾਂ ਦੇ ਮਨਾਂ ਨੂੰ ਤਾਲੇ ਲੱਗੇ ਹੋਏ ਸਨ। ਉਹ ਸਮਝ ਨਹੀਂ ਸਕੇ ਸੀ। ਅੱਜ ਦੇ ਦਿਨ ਤੱਕ ਵੀ, ਜਦੋਂ ਪੁਰਾਣਾ ਕਰਾਰ ਪਢ਼ਿਆ ਜਾਂਦਾ ਹੈ ਤਾਂ ਉਹੀ ਪਰਦਾ ਉਨ੍ਹਾਂ ਦੇ ਅਰਥਾਂ ਨੂੰ ਢਕ ਲੈਂਦਾ ਹੈ। ਇਹ ਪਰਦਾ ਨਹੀਂ ਹਟਾਇਆ ਗਿਆ। ਇਹ ਤਾਂ ਕੇਵਲ ਮਸੀਹ ਦੇ ਰਾਹੀਂ ਹੀ ਹਟਾਇਆ ਗਿਆ ਹੈ।
14 Amma i laakaley daabu, zama hala hõ, waati kaŋ i ga Alkawli Zeena caw, bangumo din go no. A mana fun zama Almasihu ra hinne no a ga ban.
15ਹੁਣ ਵੀ, ਜਦੋਂ ਮੂਸਾ ਦਾ ਨੇਮ ਪਢ਼ਿਆ ਜਾਂਦਾ ਹੈ ਤਾਂ ਇੱਕ ਪਰਦਾ ਉਨ੍ਹਾਂ ਦੇ ਮਨਾਂ ਉੱਤੇ ਪਿਆ ਹੁੰਦਾ ਹੈ।
15 Amma hala hõ, waati kaŋ i ga Musa tira caw, bangum go g'i biney daabu.
16ਪਰ ਜਦੋਂ ਕੋਈ ਵਿਅਕਤੀ ਬਦਲਦਾ ਹੈ ਹੈ ਅਤੇ ਪ੍ਰਭੂ ਵੱਲ ਪਰਤਦਾ ਹੈ, ਤਾਂ ਪਰਦਾ ਹਟ ਜਾਂਦਾ ਹੈ।
16 Amma waati kaŋ boro ga bare ka ye Rabbi do, kulu bangumo ga fun.
17ਇਥੇ ਸ਼ਬਦ “ਪ੍ਰਭੂ” ਆਤਮਾ ਨਾਲ ਸੰਬੰਧਿਤ ਹੈ। ਅਤੇ ਜਿਥੇ ਕਿਤੇ ਪ੍ਰਭੂ ਦਾ ਆਤਮਾ ਹੈ ਉਥੇ ਆਜ਼ਾਦੀ ਹੈ।
17 Rabbi no ga ti Biya din. Nangu kaŋ Rabbi Biya go, noodin no burcinitaray bara.
18ਅਤੇ ਸਾਡੇ ਚਿਹਰੇ ਢਕੇ ਹੋਏ ਨਹੀਂ ਹਨ। ਅਸੀਂ ਸਾਰੇ ਪ੍ਰਭੂ ਦੀ ਮਹਿਮਾ ਨੂੰ ਦਰਸ਼ਾਉਂਦੇ ਹਾਂ ਅਸੀਂ ਬਦਲਕੇ ਉਸੇ ਵਰਗੇ ਬਣ ਰਹੇ ਹਾਂ ਇਹ ਤਬਦੀਲੀ ਸਾਡੇ ਲਈ ਵਧੇਰੇ ਮਹਾਨ ਮਹਿਮਾ ਲਿਆਉਂਦੀ ਹੈ। ਇਹ ਮਹਿਮਾ ਪ੍ਰਭੂ ਵੱਲੋਂ ਆਉਂਦੀ ਹੈ ਜੋ ਕਿ ਆਤਮਾ ਹੈ।
18 Iri goono ga Rabbi darza guna sanda diji ra cine da moyduma kaŋ si daabante. Iri kulu goono ga bare mo alhaalo wo ra, darza ka koy darza do. Darza wo mo Rabbi Biya do no a ga fun.