Punjabi: NT

Zarma

Acts

6

1ਉਨ੍ਹੀਂ ਦਿਨੀ, ਯਿਸੂ ਦੇ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਇਸ ਅੰਤਰਾਲ ਵਿੱਚ, ਯੂਨਾਨੀ ਬੋਲਣ ਵਾਲੇ ਚੇਲਿਆਂ ਨੇ ਦੂਜੇ ਚੇਲਿਆਂ ਬਾਰੇ, ਜੋ ਕਿ ਇਸਰਾਏਲੀ ਸਨ, ਸ਼ਿਕਾਇਤ ਕੀਤੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਦੀ ਵੰਡ ਦਾ ਸਹੀ ਹਿੱਸਾ ਨਹੀਂ ਮਿਲ ਰਿਹਾ ਸੀ।
1 Amma jirbey din ra, waato kaŋ ganakoy goono ga baa ka tonton, Yahudancey kaŋ ga Gareku sanni salaŋ go ga borey kaŋ yaŋ ga Ibraniyancey* sanni salaŋ jance, zama i n'i wayborey kaŋ kurnyey bu muray zaari kulu gaakasina gaa.
2ਤਾਂ ਬਾਰ੍ਹਾਂ ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇੱਕਠਿਆਂ ਕੀਤਾ ਅਤੇ ਕਿਹਾ, “ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਸ਼ਬਦ ਦੀ ਸੇਵਾ ਦੀ ਥਾਂ ਤੇ ਭੋਜਨ ਵਰਤਾਉਣ ਵਿੱਚ ਆਪਣਾ ਸਮਾਂ ਬਰਬਾਦ ਕਰੀਏ।
2 Diya way cindi hinka na ganakoy marga kulu ce ka ne i se: «A si hima iri ma Irikoy Sanno naŋ ka ŋwaari zaban.
3ਇਸੇ ਲਈ, ਹੇ ਭਰਾਵੋ, ਤੁਸੀਂ ਆਪਣੇ ਵਿੱਚੋਂ ਉਨ੍ਹਾਂ ਸੱਤ ਆਦਮੀਆਂ ਨੂੰ ਚੁਣੋ, ਜਿਨ੍ਹਾਂ ਦੀ ਪ੍ਰਤਿਸ਼ਠਾ ਚੰਗੀ ਹੋਵੇ। ਉਹ ਸਿਆਣਪ ਅਤੇ ਆਤਮਾ ਨਾਲ ਭਰਪੂਰ ਹੋਣੇ ਚਾਹੀਦੇ ਹਨ। ਅਸੀਂ ਉਨ੍ਹਾਂ ਨੂੰ ਇਹ ਕਾਰਜ ਸੌਂਪ ਦੇਵਾਂਗੇ।
3 Araŋ ma guna binde, nya-izey, boro iyye araŋ ra kaŋ yaŋ gonda seeda hanno, kaŋ to da Biya Hanno da laakal mo, kaŋ iri ga daŋ goyo din boŋ.
4ਫ਼ੇਰ ਅਸੀਂ ਆਪਣਾ ਸਾਰਾ ਸਮਾਂ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਬਚਨਾਂ ਦਾ ਉਪਦੇਸ਼ ਕਰਨ ਵਿੱਚ ਬਿਤਾ ਸਕਾਂਗੇ।”
4 Iri mo, iri ga mo ye adduwa nda Sanno goyo gaa.»
5ਸਭ ਲੋਕਾਂ ਨੂੰ ਇਹ ਮਸ਼ਵਰਾ ਪਸੰਦ ਆਇਆ। ਫ਼ੇਰ ਉਨ੍ਹਾਂ ਨੇ ਇਸਤੀਫ਼ਾਨ ਨੂੰ ਜਿਹਡ਼ਾ ਵੱਡੀ ਨਿਹਚਾ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ, ਫ਼ਿਲਿਪੁੱਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਊਸ, ਜੋ ਕਿ ਅੰਤਾਕਿਯਾ ਤੋਂ ਸੀ ਅਤੇ ਜੋ ਕਿ ਯਹੂਦੀ ਬਣਿਆ ਸੀ ਨੂੰ ਚੁਣਿਆ।
5 Sanno din binde kaan marga borey kulu se. I na Istifanos suuban, boro no kaŋ to nda cimbeeri* da Biya Hanno, nga nda Filibos, da Borokoros, da Nikanor, da Timon, da Barmenas, da Nikolas, Antiyos kwaara boro no kaŋ _waato din a|_ furo Yahudance diina ra.
6ਫ਼ੇਰ ਉਹ ਇਨ੍ਹਾਂ ਸੱਤਾਂ ਆਦਮੀਆਂ ਨੂੰ ਰਸੂਲਾਂ ਸਾਮ੍ਹਣੇ ਲਿਆਏ। ਰਸੂਲਾਂ ਨੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਉੱਤੇ ਆਪਣੇ ਹੱਥ ਰਖੇ।
6 Ngey wo, i n'i daŋ diyey jine. Waato kaŋ diyey te adduwa, i na ngey kambey dake i boŋ.
7ਪਰਮੇਸ਼ੁਰ ਦਾ ਬਚਨ ਵਧ ਤੋਂ ਵਧ ਫ਼ੈਲ ਰਿਹਾ ਸੀ, ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ ਰਫ਼ਤਾਰ ਨਾਲ ਵਧਦੀ ਗਫੀ। ਨਾਲ ਹੀ ਬਹੁਤ ਸਾਰੇ ਯਹੂਦੀ ਜਾਜਕ ਵੀ ਇਸ ਮਤ੍ਤ ਦੇ ਮੰਨਣ ਵਾਲੇ ਹੋ ਗਏ।
7 Irikoy Sanno mo soobay ka say-say, ganakoy baayaŋ mo goono ga tonton ka baa gumo Urusalima ra. Alfagey marga bambata mo na cimi fonda gana.
8ਇਸਤੀਫ਼ਾਨ ਨੇ, ਜੋ ਕਿ ਪਰਮੇਸ਼ੁਰ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਵੱਡੇ ਅਚੰਭੇ ਕੀਤੇ ਅਤੇ ਲੋਕਾਂ ਨੂੰ ਚਮਤਕਾਰੀ ਨਿਸ਼ਾਨੀਆਂ ਦਿਖਾਈਆਂ।
8 Istifanos mo, kaŋ to nda gomni da dabari, na dambara hari da alaama bambata yaŋ te borey game ra.
9ਪਰ ਕੁਝ ਯਹੂਦੀ, ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। ਇਹ ਯਹੂਦੀ, ਯਹੂਦੀਆਂ ਦੇ ਇੱਕ ਪ੍ਰਾਰਥਨਾ ਅਸਥਾਨ ਤੋਂ ਸਨ, ਜੋ ਲਿਬਰਤੀਨੀਆਂ ਦਾ ਪ੍ਰਾਰਥਨਾ ਸਥਾਨ ਜਾਣਿਆ ਜਾਂਦਾ ਸੀ। ਇਹ ਪ੍ਰਾਰਥਨਾ ਸਥਾਨ ਕੁਰੇਨੀਆਂ ਅਤੇ ਸਿਕੰਦਰੀਆਂ ਦੇ ਯਹੂਦੀਆਂ ਨਾਲ ਵੀ ਸੰਬੰਧਿਤ ਸੀ। ਕਿਲਿਕਿਯਾ ਅਤੇ ਅਸਿਯਾ ਤੋਂ ਵੀ ਯਹੂਦੀ ਉਨ੍ਹਾਂ ਦੇ ਨਾਲ ਆਏ ਸਨ।
9 Amma boro fooyaŋ tun Burcini Yahudance diina marga ra, Kayrawa kwaara boroyaŋ no, da Iskandarey, da afooyaŋ kaŋ fun Silisiya laabu da Aziya laabu mo. I goono ga kakaw da Istifanos.
10ਪਰ ਪਵਿੱਤਰ ਆਤਮਾ ਇਸਤੀਫ਼ਾਨ ਨੂੰ ਸਿਆਣਪ ਨਾਲ ਬੋਲਣ ਵਿੱਚ ਮਦਦ ਕਰ ਰਿਹਾ ਸੀ। ਉਸਦੀ ਗੱਲ ਇੰਨੀ ਸਿਆਣੀ ਤੇ ਜ਼ੋਰਦਾਰ ਸੀ ਕਿ ਕੋਈ ਵੀ ਯਹੂਦੀ ਉਸ ਅੱਗੇ ਠਹਿਰ ਨਾ ਸਕਿਆ।
10 Amma i mana du k'a zeeri laakal da Biya _Hanno|_ kaŋ do a ga salaŋ se.
11ਇਸ ਲਈ ਯਹੂਦੀਆਂ ਨੇ ਇਹ ਆਖਣ ਲਈ ਕੁਝ ਬੰਦੇ ਭਾਡ਼ੇ ਤੇ ਲੈ ਲਏ, “ਅਸੀਂ ਇਸਤੀਫ਼ਾਨ ਨੂੰ ਮੂਸਾ ਅਤੇ ਪਰਮੇਸ਼ੁਰ ਦੇ ਵਿਰੁੱਧ ਬੋਲਦੇ ਸੁਣਿਆ ਹੈ।”
11 Gaa no i na boro fooyaŋ bana tuguyaŋ ra i ma ne: «Iri maa a na alaasiray sanniyaŋ ci Musa nda Irikoy boŋ.»
12ਇਸ ਤਰ੍ਹਾਂ, ਯਹੂਦੀਆਂ ਨੇ ਲੋਕਾਂ ਨੂੰ, ਬਜ਼ੁਰਗ ਯਹੂਦੀ ਆਗੂਆਂ ਨੂੰ, ਅਤੇ ਨੇਮ ਦੇ ਉਪਦੇਸ਼ਕਾਂ ਨੂੰ ਪਰੇਸ਼ਾਨ ਕਰ ਦਿੱਤਾ। ਇਸ ਲਈ ਉਹ ਗੁੱਸੇ ਵਿੱਚ ਆਏ ਅਤੇ ਉਨ੍ਹਾਂ ਨੇ ਇਸਤੀਫ਼ਾਨ ਨੂੰ ਜ਼ਬਰਦਸਤੀ ਫ਼ਡ਼ ਲਿਆ। ਉਹ ਉਸਨੂੰ ਯਹੂਦੀ ਆਗੂਆਂ ਦੀ ਸਭਾ ਵਿੱਚ ਲੈ ਗਏ।
12 I na jama, da arkusey da asariya dondonandikoy zukku, hal i kaŋ a boŋ k'a candi ka kond'a Yahudancey arkusey marga jine.
13ਉਹ ਕੁਝ ਹੋਰ ਲੋਕਾਂ ਨੂੰ ਇਸਤੀਫ਼ਾਨ ਦੇ ਖਿਲਾਫ਼ ਬੋਲਣ ਲਈ ਲੈ ਆਏ। ਉਨ੍ਹਾਂ ਨੇ ਆਖਿਆ, “ਇਹ ਆਦਮੀ ਹਮੇਸ਼ਾ ਇਸ ਪਵਿੱਤਰ ਅਸਥਾਨ ਅਤੇ ਮੂਸਾ ਦੀ ਸ਼ਰ੍ਹਾ ਦੇ ਵਿਰੁੱਧ ਬੋਲਦਾ ਹੈ।
13 I kande tangari seedayaŋ kaŋ yaŋ ne: «Boro wo, waati kulu a ga salaŋ ka gaaba nda Nangu Hananto wo da Tawreto mo.
14ਅਸੀਂ ਇਸਨੂੰ ਇਹ ਵੀ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਨਾਸਰੀ ਇਸ ਅਸਥਾਨ ਨੂੰ ਵੀ ਨਸ਼ਟ ਕਰ ਦੇਵੇਗਾ। ਅਸੀਂ ਇਸਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਉਨ੍ਹਾਂ ਰੀਤਾਂ ਨੂੰ ਬਦਲ ਦੇਵੇਗਾ ਜਿਹਡ਼ੀਆਂ ਮੂਸਾ ਨੇ ਸਾਨੂੰ ਦਿੱਤੀਆਂ।”
14 Zama iri maa a goono ga ne, way, Yesu Nazara bora din ga nangu wo zeeri ka alaadey kaŋ yaŋ Musa no iri se barmay mo.»
15ਉਨ੍ਹਾਂ ਸਾਰੇ ਲੋਕਾਂ ਨੇ, ਜਿਹਡ਼ੇ ਉਸ ਸਭਾ ਵਿੱਚ ਬੈਠੇ ਸਨ, ਇਸਤੀਫ਼ਾਨ ਨੂੰ ਧਿਆਨ ਨਾਲ ਵੇਖਿਆ ਅਤੇ ਉਨ੍ਹਾਂ ਨੇ ਵੇਖਿਆ ਕਿ ਉਸਦਾ ਚਿਹਰਾ ਇੱਕ ਦੂਤ ਜਿਹਾ ਸੀ।
15 Boro kulu mo kaŋ goono ga goro Yahudancey arkusey marga ra na mo sinji a gaa. I di a moyduma go sanda malayka moyduma cine.