Punjabi: NT

Zarma

John

21

1ਬਾਦ ਵਿੱਚ ਯਿਸੂ ਨੇ ਆਪਣੇ-ਆਪ ਨੂੰ ਚੇਲਿਆਂ ਅੱਗੇ ਦਰਸ਼ਾਇਆ। ਇਹ ਤਿਬਿਰਿਯਾਸ ਦੀ ਝੀਲ ਤੇ ਵਾਪਰਿਆ।
1 Woodin banda Yesu ye ka nga boŋ bangandi talibey se Tiberiya teeko me gaa. Mate kaŋ cine a na nga boŋ bangandi i se neeya:
2ਕੁਝ ਚੇਲੇ ਉਥੇ ਇਕੱਤਰ ਹੋਏ ਸਨ। ਉਹ ਸ਼ਮਊਨ ਪਤਰਸ, ਥੋਮਾ, ਜਿਹਡ਼ਾ ਕਿ ਦਦਿਮੁਸ ਕਹਾਉਂਦਾ ਹੈ, ਨਥਾਨਿਏਲ ਜੋ ਗਲੀਲ ਦੇ ਕਾਨਾ ਤੋਂ ਸੀ, ਜ਼ਬਦੀ ਦੇ ਪੁੱਤਰ ਅਤੇ ਉਸਦੇ ਚੇਲਿਆਂ ਵਿੱਚੋਂ ਦੋ ਹੋਰ ਸਨ।
2 I go care banda, Siman Bitros, da Toma kaŋ se i ga ne Taway, da Nataniyel Kana bora, Galili laabo ra wane, da Zabadi izey, da boro hinka koyne a talibey ra.
3ਸ਼ਮਊਨ ਪਤਰਸ ਨੇ ਕਿਹਾ, “ਮੈਂ ਮਛੀਆਂ ਫ਼ਡ਼ਨ ਜਾਂਦਾ ਹਾਂ।” ਦੂਜੇ ਬਾਕੀ ਚੇਲਿਆਂ ਨੇ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਤਾਂ ਸਾਰੇ ਚੇਲੇ ਗਏ ਅਤੇ ਬੇਡ਼ੀ ਵਿੱਚ ਚਢ਼ ਗਏ। ਉਨ੍ਹਾਂ ਉਸ ਰਾਤ ਮਛੀਆਂ ਫ਼ਡ਼ਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੋਈ ਮਛੀ ਨਾ ਫ਼ਡ਼ ਸਕੇ।
3 Siman Bitros ne i se: «Ay goono ga koy sorkay.» I ne a se: «Iri mo ga koy ni banda.» I fatta mo ka furo hiyo ra. Cino din ra i mana du hay kulu.
4ਅਗਲੀ ਸਵੇਰ ਯਿਸੂ ਕਿਨਾਰੇ ਤੇ ਖਲੋਤਾ ਸੀ ਪਰ ਚੇਲਿਆਂ ਨੂੰ ਨਹੀਂ ਪਤਾ ਸੀ ਕਿ ਉਹ ਯਿਸੂ ਸੀ।
4 Amma waato kaŋ mo ga ba ka bo, Yesu kay teeko me gaa, amma talibey mana bay hala Yesu no.
5ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਮਿੱਤਰੋ ਕੀ ਤੁਸੀਂ ਮਛੀ ਫ਼ਡ਼ੀ?” ਚੇਲਿਆਂ ਨੇ ਆਖਿਆ, “ਨਹੀਂ।”
5 Yesu binde ne i se: «Zankey, araŋ gonda ŋwaari, wala?» I tu a se ka ne: «Abada!»
6ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਆਪਣਾ ਜਾਲ ਬੇਡ਼ੀ ਦੇ ਸੱਜੇ ਪਾਸੇ ਪਾਣੀ ਵਿੱਚ ਸੁੱਟੋ ਉਥੇ ਤੁਹਾਨੂੰ ਕੁਝ ਮਛੀਆਂ ਮਿਲਣਗੀਆਂ ਤਾਂ ਚੇਲਿਆਂ ਨੇ ਇੰਝ ਹੀ ਕੀਤਾ। ਉਨ੍ਹਾਂ ਨੂੰ ਉਥੇ ਮਛੀਆਂ ਮਿਲੀਆਂ। ਜਿਵੇਂ ਕਿ ਜਾਲ ਬਹੁਤ ਭਾਰਾ ਹੋ ਗਿਆ ਹੋਵੇ ਤੇ ਉਹ ਇਸਨੂੰ ਬੇਡ਼ੀ ਵੱਲ ਖਿਚ੍ਚਣ ਦੇ ਅਯੋਗ ਸਨ।
6 A ne i se: «Wa taaro catu hiyo kambe ŋwaaro gaa haray, araŋ ga du.» I binde n'a catu. A go mo i du kal i mana hin ka taaro candi hamisa baayaŋo sabbay se.
7ਉਹ ਚੇਲਾ ਜਿਸਨੂੰ ਯਿਸੂ ਨੇ ਪਿਆਰ ਕੀਤਾ ਉਸਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ।” ਜਦ ਪਤਰਸ ਨੇ ਉਸਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ।” ਉਸਨੇ ਆਪਣਾ ਕੱਪਡ਼ਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ (ਇਸਤੋਂ ਪਹਿਲਾਂ ਮਛੀਆਂ ਫ਼ਡ਼ਦੇ ਹੋਏ ਉਸਨੇ ਆਪਣੇ ਕੱਪਡ਼ੇ ਲਾਹੇ ਹੋਏ ਸਨ।)
7 Talibi fa din kaŋ Yesu ga ba binde ne Bitros se: «Rabbi no!» Waato kaŋ Siman Bitros maa kaŋ Rabbi no, kal a na nga kwaayo daŋ (zama a n'a kaa no) ka sar ka kaŋ teeko ra.
8ਦੂਜੇ ਚੇਲੇ ਬੇਡ਼ੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚਲੇ ਗਏ ਅਤੇ ਮਛੀਆਂ ਦਾ ਭਰਿਆ ਹੋਇਆ ਜਾਲ ਖਿਚ੍ਚਣ ਲੱਗੇ। ਉਹ ਕਿਨਾਰੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ।
8 Amma talibi cindey kaa hiyo din ra, zama i mana mooru jabo gaa. I go day danga kambe kar zangu hinka cine. I goono ga taaro candi kaŋ to da hamisa.
9ਜਦੋਂ ਚੇਲੇ ਪਾਣੀ ਵਿੱਚੋਂ ਬਾਹਰ ਆਏ ਅਤੇ ਜ਼ਮੀਨ ਤੇ ਪਹੁੰਚੇ, ਉਥੇ ਉਨ੍ਹਾਂ ਨੇ ਅੱਗ ਵੇਖੀ। ਇਸ ਉੱਤੇ ਇੱਕ ਮਛੀ ਅਤੇ ਰੋਟੀ ਪਈ ਸੀ।
9 Waato kaŋ i fatta taray ka laabo taamu, i di danj'izeyaŋ noodin. Hamisa da buuru go i boŋ.
10ਯਿਸੂ ਨੇ ਆਖਿਆ ਉਹ “ਮਛੀ ਲਿਆਓ ਜਿਹਡ਼ੀ ਤੁਸੀਂ ਹੁਣੇ ਫ਼ਡ਼ੀ ਹੈ।”
10 Yesu ne i se: «Wa sambu hamisey ra kaŋ araŋ du sohõ ka kand'ey.»
11ਸ਼ਮਊਨ ਪਤਰਸ ਬੇਡ਼ੀ ਵਿੱਚ ਗਿਆ ਅਤੇ ਜਾਲ ਨੂੰ ਕਿਨਾਰੇ ਤੇ ਖਿਚ੍ਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮਛੀਆਂ ਨਾਲ ਭਰਿਆ ਹੋਇਆ ਸੀ ਭਾਵੇਂ ਮਛੀਆਂ ਬਡ਼ੀਆਂ ਭਾਰੀਆਂ ਸਨ ਪਰ ਜਾਲ ਤਾਂ ਵੀ ਨਾ ਪਾਟਿਆ।
11 Siman Bitros mo furo hiyo ra ka taaro candi ka kaa jabo gaa. A to mo da hamisa beeri zangu nda waygu cindi hinza. Baa kaŋ i baa gumo, taaro mana kottu.
12ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਤੇ ਆਕੇ ਖਾਵੋ।” ਕਿਸੇ ਚੇਲੇ ਵਿੱਚ ਉਸਨੂੰ ਇਹ ਪੁਛਣ ਦਾ ਹੌਂਸਲਾ ਨਹੀਂ ਸੀ, “ਤੂੰ ਕੌਣ ਹੈਂ?” ਉਹ ਜਾਣਦੇ ਸਨ ਕਿ ਇਹ ਪ੍ਰਭੂ ਹੀ ਸੀ।
12 Yesu ne i se: «Araŋ ma kaa ka alciri kaa.» Amma talibey ra baa boro fo mana ta k'a hã ka ne: «Nin no may?» Zama i bay kaŋ Rabbi no.
13ਯਿਸੂ ਆਇਆ, ਰੋਟੀ ਲਈ ਅਤੇ ਉਨ੍ਹਾਂ ਨੂੰ ਦੇ ਦਿੱਤੀ। ਇੰਝ ਹੀ ਮਛੀ ਵੀ ਲਈ ਅਤੇ ਉਨ੍ਹਾਂ ਨੂੰ ਦਿੱਤੀ।
13 Yesu kaa ka buuro sambu ka no i se, a na hamisa mo no i se.
14ਮੌਤ ਤੋਂ ਉਭਰਨ ਤੋਂ ਬਾਦ ਇਹ ਤੀਜੀ ਵਾਰ ਸੀ ਕਿ ਯਿਸੂ ਚੇਲਿਆਂ ਨੂੰ ਪ੍ਰਗਟ ਹੋਇਆ ਸੀ।
14 Woone ga ti sorro hinzanta kaŋ Yesu bangay nga talibey se a tunyaŋo buukoy game ra yaŋ banda.
15ਉਨ੍ਹਾਂ ਦੇ ਖਾ ਹਟਯਣ ਤੋਂ ਬਾਦ, ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਜਿੰਨਾ ਪਿਆਰ ਇਹ ਲੋਕ ਮੈਨੂੰ ਕਰਦੇ ਹਨ ਤੂੰ ਮੈਨੂੰ ਇਨ੍ਹਾਂ ਲੋਕਾਂ ਨਾਲੋਂ ਵਧ੍ਧ ਪਿਆਰ ਕਰਦਾ ਹੈਂ?” ਪਤਰਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।” ਤਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਲੇਲੇ ਚਾਰ।”
15 Waato kaŋ i na alciri kaa, Yesu ne Siman Bitros se: «Siman, Yonana ize, ni ga ba ay ka bisa woone yaŋ no?» A ne a se: «Oho, ya Rabbi, ni ga bay kaŋ ay ga ba nin.» Yesu ne a se: «M'ay feej'izey kuru.»
16ਯਿਸੂ ਨੇ ਫ਼ੇਰ ਪਤਰਸ ਨੂੰ ਆਖਿਆ, “ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਨੇ ਕਿਹਾ, “ਹਾਂ ਪ੍ਰਭੂ ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।” ਤਦ ਯਿਸੂ ਨੇ ਪਤਰਸ ਨੂੰ ਆਖਿਆ, “ਮੇਰਿਆਂ ਭੇਡਾਂ ਦਾ ਖਿਆਲ ਕਰੀਂ।”
16 Yesu ye ka ci a se sorro hinkanta ka ne: «Siman, Yonana ize, ni ga ba ay no?» Bitros ne a se: «Oho, ya Rabbi, ni ga bay kaŋ ay ga ba nin.» Yesu ne a se: «Ma te ay feejey se kuruko.»
17ਤੀਜੀ ਵਾਰ ਯਿਸੂ ਨੇ ਫ਼ਿਰ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਪਤਰਸ ਉਦਾਸ ਹੋ ਗਿਆ ਇਸ ਲਈ ਕਿ ਯਿਸੂ ਨੇ ਤੀਜੀ ਵਾਰ ਉਸ ਨੂੰ ਪੁੱਛਿਆ ਕਿ, “ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈਂ।” ਪਤਰਸ ਨੇ ਕਿਹਾ, “ਪ੍ਰਭੂ ਤੂੰ ਸਭ ਕੁਝ ਜਾਣਦਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।” ਯਿਸੂ ਨੇ ਪਤਰਸ ਨੂੰ ਕਿਹਾ, “ਮੇਰੀਆਂ ਭੇਡਾਂ ਚਾਰ।
17 Sorro hinzanta Yesu ne a se koyne: «Siman, Yonana ize, ni ga ba ay no?» Bitros bina sara kaŋ a ne a se sorro hinzanta: «Ni ga ba ay no?» Bitros ne a se: «Rabbi, ni ga hay kulu bay. Ni ga bay kaŋ ay ga ba nin.» Yesu ne a se: «M'ay feejey kuru.
18ਮੈਂ ਤੈਨੂੰ ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹਕੇ ਜਿਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁਢਾ ਹੋਵੇਂਗਾ ਤੂੰ ਆਪਣੇ ਹੱਥ ਬਾਹਰ ਫ਼ੈਲਾਵੇਂਗਾ ਅਤੇ ਓਈ ਹੋਰ ਵਿਅਕਤੀ ਤੇਰੇ ਲੱਕ ਦੁਆਲੇ ਕਮਰਕਸ ਬੰਨ੍ਹੇਗਾ ਅਤੇ ਜਿਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉਥੇ ਲੈ ਜਾਵੇਗਾ।”
18 Haciika, haciika ay ga ci ni se: waato kaŋ ni go zanka, ni na ni boŋ guddama ka koy naŋ kaŋ ni ga ba. Amma waati kaŋ ni zeen, ni ga ni kambey salle, boro fo ga ni haw ka konda nin naŋ kaŋ ni si ba.»
19ਯਿਸੂ ਨੇ ਉਸਨੂੰ ਇਹ ਸੂਚਿਤ ਕਰਨ ਲਈ ਕਿਹਾ ਕਿ ਪਰਮੇਸ਼ੁਰ ਨੂੰ ਮਹਿਮਾਮਈ ਕਰਨ ਲਈ ਕਿਸ ਤਰ੍ਹਾਂ ਦੀ ਮੌਤ ਮਰੇਗਾ। ਅਤੇ ਇਹ ਕਹਿਕੇ ਉਸਨੇ ਆਖਿਆ, “ਮੇਰਾ ਅਨੁਸਰਣ ਕਰ।”
19 (A na woodin ci zama a goono ga deedandi buuyaŋ kaŋ dumi no Bitros ga Irikoy beerandi nd'a.) Kaŋ a na woodin ci, Yesu ne a se: «M'ay gana.»
20ਪਤਰਸ ਆਸੇ-ਪਾਸੇ ਮੁਡ਼ਿਆ ਅਤੇ ਵੇਖਿਆ ਕਿ ਜਿਸਨੂੰ ਯਿਸੂ ਨੇ ਬਹੁਤ ਪਿਆਰ ਕੀਤਾ ਸੀ ਉਹ ਚੇਲਾ ਪਿਛੇ ਆ ਰਿਹਾ ਸੀ। ਇਹ ਉਹ ਚੇਲਾ ਸੀ ਜਿਹਡ਼ਾ ਉਸ ਰਾਤ ਦੇ ਖਾਨੇ ਵੇਲੇ ਯਿਸੂ ਵੱਲ ਝੁਕਿਆ ਸੀ ਤੇ ਆਖਿਆ ਸੀ “ਪ੍ਰਭੂ, ਤੈਨੂੰ ਦੁਸ਼ਮਨਾਂ ਹੱਥੀਂ ਕੌਣ ਫ਼ਡ਼ਵਾਏਗਾ?)
20 Bitros zagu, kal a di talibi fa din kaŋ Yesu ga ba goono g'i gana. Talibo din ga ti bora kaŋ jeeri Yesu ganda gaa ŋwaaro do ka ne: «Rabbi, may no ga ni nooyandi?»
21ਜਦੋਂ ਪਤਰਸ ਨੇ ਉਸ ਚੇਲੇ ਨੂੰ ਆਪਣੇ ਪਿਛੋਂ ਆਉਂਦਿਆਂ ਪਾਇਆ ਤਾਂ ਉਸਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਇਸਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਸ ਨਾਲ ਕੀ ਬੀਤੇਗੀ?”
21 Waato kaŋ Bitros di a binde, a ne Yesu se: «Rabbi, boro wo binde?»
22ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਚਾਹਵਾਂ ਕਿ ਮੇਰੇ ਆਉਣ ਤੱਕ ਉਹ ਜੀਵੇ, ਤਾਂ ਤੈਨੂੰ ਕੀ? ਤੂੰ ਮੇਰੇ ਪਿਛੇ ਹੋ ਤੁਰ।”
22 Yesu ne a se: «D'ay ga ba a ma goro kal ay ma kaa, a si ni guna. Nin ya m'ay gana day!»
23ਤਾਂ ਇਹ ਕਹਾਣੀ ਚੇਲਿਆਂ ਵਿੱਚ ਫ਼ੈਲ ਗਈ। ਉਹ ਆਖ ਰਹੇ ਸਨ ਕਿ ਇਹ ਚੇਲਾ ਜਿਸਨੂੰ ਯਿਸੂ ਨੇ ਬਹੁਤ ਪਿਆਰ ਕੀਤਾ, ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਹਵਾਂ ਮੇਰੇ ਆਉਣ ਤੱਕ ਜ਼ਰੂਰ ਜੀਵੇ ਤਾਂ ਤੁਹਾਨੂੰ ਕੀ?”
23 Sanno din mo koy ka say nya-izey game ra, way, i ne talibo din si bu. Amma Yesu mana ne a si bu bo, amma «d'ay ga ba a ma goro kal ay ma kaa, a si ni guna.»
24ਇਹ ਉਹ ਚੇਲਾ ਹੈ ਜਿਸਨੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਹੈ। ਅਤੇ ਜਿਸਨੇ ਇਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਕਿ ਉਸਦੀ ਪ੍ਰਮਾਣਕਤਾ ਸੱਚੀ ਹੈ।
24 Nga no ga ti talibo din kaŋ goono ga hayey din seeda, a na hayey din hantum mo. Iri ga bay mo kaŋ a seeda ya cimi no.
25ਯਿਸੂ ਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ। ਜੇ ਉਹ ਸਾਰੀਆਂ ਇੱਕ-ਇੱਕ ਕਰਕੇ ਲਿਖੀਆਂ ਜਾਂਦੀਆਂ ਤਾਂ ਮੈਂ ਸਮਝਦਾ ਹਾਂ ਕਿ ਸਾਰੀਆਂ ਪੁਸਤਕਾਂ ਲਿਖੇ ਜਾਣ ਲਈ ਸ਼ਾਇਦ ਸਾਰੀ ਦੁਨੀਆਂ ਵੀ ਕਾਫ਼ੀ ਨਾ ਹੁੰਦੀ।
25 Hayey din dumi boobo go no kaŋ Yesu te, kaŋ d'i na ikulu hantum afo-fo, doŋ ay ga tammahã baa ndunnya bumbo si hin ka tirey kulu kaŋ i ga hantum gaay.