Punjabi: NT

Zarma

Mark

16

1ਸਬਤ ਤੋਂ ਅਗਲੇ ਦਿਨ, ਮਰਿਯਮ ਮਗਦਲੀਨੀ, ਸਲੋਮੀ ਅਤੇ ਯਾਕੂਬ ਦੀ ਮਾਤਾ ਮਰਿਯਮ ਕੁਝ ਅਤਰ ਖਰੀਦ ਲਿਆਈਆਂ ਉਹ ਆਕੇ ਉਨ੍ਹਾਂ ਨੂੰ ਉਸਦੇ ਸ਼ਰੀਰ ਤੇ ਪਾਉਣਾ ਚਾਹੁੰਦੀਆਂ ਸਨ।
1 Waato kaŋ asibti* zaaro bisa, Maryama Magdaliya bora, da Maryama Yakuba nya, da Salome na yaazi jinayyaŋ day zama ngey ma kaa ka Yesu tuusu.
2ਹਫ਼ਤੇ ਦੇ ਪਹਿਲੇ ਦਿਨ ਬਹੁਤ ਸਵੇਰੇ, ਸੂਰਜ ਚਢ਼ਨ ਤੋਂ ਬਾਦ ਉਹ ਕਬਰ ਤੇ ਆਈਆਂ।
2 Jirbi iyya zaari sintina i kaa saara do za nda hinay, waato kaŋ wayna fun.
3ਉਨ੍ਹਾਂ ਨੇ ਆਪਸ ਵਿੱਚ ਆਖਿਆ, “ਇੱਕ ਵੱਡੇ ਪੱਥਰ ਨਾਲ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢਕਿਆ ਹੋਇਆ ਸੀ। ਸਾਡੇ ਲਈ ਇਸਨੂੰ ਇੱਕ ਪਾਸੇ ਕੌਣ ਰੇਢ਼ੇਗਾ?”
3 I goono ga salaŋ care se ka ne: «May no ga tondo gunguray ka kaa iri se saara meyo gaa?»
4ਪਰ ਜਦੋਂ ਉਨ੍ਹਾਂ ਨੇ ਆਕੇ ਤਕਿਆ, ਤਾਂ ਉਨ੍ਹਾਂ ਨੇ ਵੇਖਿਆ ਕਿ ਕਬਰ ਦੇ ਪ੍ਰਵੇਸ਼ ਤੋਂ ਉਹ ਵੱਡਾ ਪੱਥਰ ਪਰ੍ਹਾਂ ਹਟਿਆ ਹੋਇਆ ਸੀ।
4 Zama tondo ga beeri gumo. I guna mo, ka di i na tondo kaa saara meyo gaa.
5ਜਿਵੇਂ ਹੀ ਉਹ ਕਬਰ ਵਿੱਚ ਵਡ਼ੀਆਂ, ਉਨ੍ਹਾਂ ਨੇ ਇੱਕ ਜੁਆਨ ਆਦਮੀ ਨੂੰ ਸਫ਼ੇਦ ਕੱਪਡ਼ੇ ਪਾਈ ਕਬਰ ਦੇ ਸੱਜੇ ਪਾਸੇ ਬੈਠੇ ਵੇਖਿਆ। ਇਹ ਵੇਖਕੇ ਉਹ ਘਬਰਾਈਆਂ।
5 Waato kaŋ i furo saara ra, i di arwasu fo goono ga goro kambe ŋwaaro haray, kaŋ gonda kwaay kwaaray nga gaahamo gaa. Kala wayborey dambara gumo.
6ਪਰ ਉਸ ਆਦਮੀ ਨੇ ਆਖਿਆ, “ਡਰੋ ਨਹੀਂ! ਤੁਸੀਂ ਯਿਸੂ ਨਾਸਰੀ ਨੂੰ ਲਭਦੀਆਂ ਹੋ, ਜੋ ਸਲੀਬ ਉੱਤੇ ਚਢ਼ਾਇਆ ਗਿਆ ਸੀ। ਉਹ ਤਾਂ ਫ਼ਿਰ ਜੀਅ ਉਠਿਆ ਹੈ। ਉਹ ਇਥੇ ਨਹੀਂ ਹੈ। ਵੇਖੋ! ਇਹ ਉਹੀ ਥਾਂ ਹੈ ਜਿਥੇ ਉਸਨੂੰ ਮਰਨ ਤੋਂ ਬਾਦ ਰੱਖਿਆ ਸੀ।
6 Amma a ne i se: «Wa si dambara. Araŋ go ga Yesu Nazara bora kaŋ i kanji* din ceeci. A si neewo, a tun. Wa guna nango kaŋ i n'a jisi din.
7ਹੁਣ ਜਾਵੋ ਅਤੇ ਉਸਦੇ ਚੇਲਿਆਂ ਨੂੰ ਆਖੋ ਕਿ, ਖਾਸ ਕਰ ਪਤਰਸ ਨੂੰ ਜਾਕੇ ਕਹੋ ਕਿ, ‘ਯਿਸੂ ਤੁਹਾਡੇ ਤੋਂ ਪਹਿਲਾਂ ਹੀ ਗਲੀਲ ਵਿੱਚ ਪਹੁੰਚਿਆ ਹੋਵੇਗਾ। ਤੁਸੀਂ ਉਸਨੂੰ ਉਥੇ ਵੇਖੋਂਗੇ ਜਿਵੇਂ ਕਿ ਉਸਨੇ ਖੁਦ ਤੁਹਾਨੂੰ ਦਸਿਆ ਸੀ।”‘
7 Amma wa koy ka ci a talibey da Bitros se ka ne a goono ga koy Galili araŋ jine. Araŋ ga di a, mate kaŋ a ci araŋ se doŋ.»
8ਉਹ ਔਰਤਾਂ ਡਰ ਅਤੇ ਘਬਰਾਹਟ ਨਾਲ ਭਰੀਆਂ ਹੋਈਆਂ ਸਨ, ਅਤੇ ਕਬਰ ਕੋਲੋਂ ਭੱਜ ਗਈਆਂ। ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਕਿਹਾ ਕਿਉਂਕਿ ਉਹ ਡਰੀਆਂ ਹੋਈਆਂ ਸਨ। (ਕੁਝ ਮਰਕੁਸ ਦੀਆਂ ਪੁਰਾਣੀਆਂ ਯੂਨਾਨੀ ਪੁਸਤਕਾਂ ਇਸ ਪੁਸਤਕ ਨੂੰ ਇਥੇ ਹੀ ਖਤਮ ਕਰਦੀਆਂ ਹਨ।)
8 I tun da zuray ka dira saara do, zama i gaahamey jijiri, i dambara mo gumo. I mana hay fo ci boro kulu se mo, zama i humburu.
9ਹਫ਼ਤੇ ਦੇ ਪਹਿਲੇ ਦਿਨ, ਤਡ਼ਕੇ, ਯਿਸੂ ਪਹਿਲਾਂ ਮਰਿਯਮ ਮਗਦਲੀਨੀ ਅੱਗੇ ਪ੍ਰਗਟ ਹੋਇਆ ਜਿਸ ਵਿੱਚੋਂ ਉਸਨੇ ਸੱਤ ਭੂਤਾਂ ਨੂੰ ਕਢਿਆ ਸੀ।
9 Waato kaŋ Yesu tun jirbi iyya zaari sintina hane za da hinay, a jin ka bangay Maryama Magdaliya bora se, bora kaŋ a na follay iyye gaaray ka kaa a banda.
10ਜਦੋਂ ਉਸਨੇ ਯਿਸੂ ਨੂੰ ਵੇਖਿਆ, ਉਹ ਗਈ ਅਤੇ ਚੇਲਿਆਂ ਨੂੰ ਕਿਹਾ, ਜੋ ਕਿ ਰੋ ਅਤੇ ਪਿਟ੍ਟ ਰਹੇ ਸਨ।
10 Maryama koy ka ci a doŋ banda borey se, zama i biney sara, i goono ga hẽ mo.
11ਪਰ ਜਦੋਂ ਉਸਨੇ ਇਹ ਦਸਿਆ ਕਿ ਉਹ ਜੀ ਉਠਿਆ ਹੈ ਅਤੇ ਉਸਨੇ ਖੁਦ ਆਪਣੀ ਅਖੀਂ ਉਸਨੂੰ ਵੇਖਿਆ ਹੈ, ਚੇਲਿਆਂ ਨੇ ਇਸ ਗੱਲ ਨੂੰ ਸੱਚ ਨਾ ਮੰਨਿਆ।
11 Waato kaŋ i maa Yesu ga funa, Maryama di a mo, i man'a cimandi.
12ਇਸ ਤੋਂ ਬਾਦ, ਯਿਸੂ ਆਪਣੇ ਦੋ ਚੇਲਿਆਂ ਨੂੰ ਦੂਸਰੇ ਰੂਪ ਵਿੱਚ ਪ੍ਰਗਟਿਆ ਜੋ ਕਿ ਆਪਣੇ ਪਿੰਡ ਦੇ ਰਾਹ ਤੇ ਤੁਰੇ ਜਾ ਰਹੇ ਸਨ।
12 Woodin banda Yesu bangay alhaali fo ra i boro hinka se, waato kaŋ i goono ga dira fonda ra ka koy kawye fo do.
13ਇਹ ਚੇਲੇ ਵਾਪਸ ਗਏ ਅਤੇ ਇਸ ਬਾਰੇ ਬਾਕੀ ਦੇ ਚੇਲਿਆਂ ਨੂੰ ਦਸਿਆ, ਪਰ ਉਨ੍ਹਾਂ ਨੇ ਉਨ੍ਹਾਂ ਦਾ ਵੀ ਵਿਸ਼ਵਾਸ ਨਹੀਂ ਕੀਤਾ।
13 Ngey din koy ka ci boro cindey se, amma ngey wo man'i cimandi.
14ਬਾਦ ਵਿੱਚ ਯਿਸੂ ਗਿਆਰ੍ਹਾਂ ਰਸੂਲਾਂ ਨੂੰ ਉਦੋਂ ਦਿਖਾਈ ਦਿੱਤਾ ਜਦੋਂ ਉਹ ਭੋਜਨ ਕਰ ਰਹੇ ਸਨ। ਉਸਨੇ ਉਨ੍ਹਾਂ ਨੂੰ ਉਨ੍ਹਾਂ ਦੇ ਥੋਡ਼ੇ ਵਿਸ਼ਵਾਸ ਅਤੇ ਉਨ੍ਹਾਂ ਦੀ ਜ਼ਿਦ ਲਈ ਝਿਡ਼ਕਿਆ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਿਤਾ ਜਿਨ੍ਹਾਂ ਨੇ ਉਸਨੂੰ ਮੌਤ ਤੋਂ ਉਭਰਨ ਤੋਂ ਬਾਦ ਵੇਖਿਆ ਸੀ।
14 Woodin banda koyne Yesu bangay talibi way cindi fa se, waato kaŋ i goono ga ŋwa. A deeni i gaa i cimbeeri-jaŋa d'i hanga sanday sabbay se, zama borey kaŋ di nga, nga tunyaŋo banda, talibey man'i cimandi.
15ਉਸਨੇ ਉਨ੍ਹਾਂ ਨੂੰ ਆਖਿਆ, “ਸਾਰੀ ਦੁਨੀਆਂ ਵਿੱਚ ਜਾਵੋ ਅਤੇ ਹਰ ਵਿਅਕਤੀ ਨੂੰ ਖੁਸ਼-ਖਬਰੀ ਦਾ ਪ੍ਰਚਾਰ ਕਰੋ।
15 A ne i se mo: «Araŋ ma koy ndunnya kulu ra, ka Baaru Hanna waazu borey kulu se.
16ਜੋ ਕੋਈ ਵੀ ਵਿਸ਼ਵਾਸ ਕਰੇਗਾ ਅਤੇ ਬਪਤਿਸਮਾ ਲਵੇਗਾ ਬਚਾਇਆ ਜਾਵੇਗਾ, ਅਤੇ ਜੋ ਕੋਈ ਵਿਸ਼ਵਾਸ ਨਹੀਂ ਕਰੇਗਾ ਉਸਨੂੰ ਦੰਡ ਦਿੱਤਾ ਜਾਵੇਗਾ।
16 Boro kaŋ cimandi, kaŋ se i na baptisma* te mo, a ga du faaba, amma boro kaŋ wangu ka cimandi, i g'a zeeri ciiti ra.
17ਅਤੇ ਜੋ ਕੋਈ ਵੀ ਆਸਥਾ ਕਰਦੇ ਹਨ ਇਹ ਕਰਿਸ਼ਮੇ ਸਬੂਤ ਦੇ ਤੌਰ ਤੇ ਕਰਨਗੇ: ਉਹ ਮੇਰੇ ਨਾਂ ਤੇ ਭੂਤਾਂ ਨੂੰ ਕਾਢਣਗੇ। ਅਤੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਜਿਹਡ਼ੀਆਂ ਕਿ ਉਨ੍ਹਾਂ ਕਦੇ ਵੀ ਨਹੀਂ ਸਿਖੀਆਂ।
17 I ga alaamey wo no cimandikoy se: i ga follayyaŋ gaaray ay maa ra, i ga salaŋ da deene tajiyaŋ,
18ਉਹ ਸਪਾਂ ਨੂੰ ਆਪਣੇ ਹੱਥਾਂ ਵਿੱਚ ਫ਼ਡ਼ ਲੈਣਗੇ ਅਤੇ ਜੇਕਰ ਉਹ ਕੋਈ ਜਹਿਰ ਵਾਲੀ ਚੀਜ਼ ਪੀ ਲੈਣਗੇ, ਇਹ ਉਨ੍ਹਾਂ ਨੂੰ ਨੁਕਸਾਨ ਨਹੀਂ ਕਰੇਗੀ। ਜੇਕਰ ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਉਹ ਠੀਕ ਹੋ ਜਾਣਗੇ।”
18 i ga gondiyaŋ sambu. Baa i na damari haŋ, a si hay kulu te i se baa kayna. I ga kambe dake jantekomey boŋ, ngey mo ga du baani.»
19ਜਦੋਂ ਯਿਸੂ ਉਨ੍ਹਾਂ ਨਾਲ ਗੱਲ ਕਰ ਹਟਿਆ, ਤਾਂ ਉਹ ਉੱਪਰ ਸਵਰਗ ਵਿੱਚ ਚੁੱਕ ਲਿਆ ਗਿਆ ਅਤੇ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਗਿਆ।
19 Waato kaŋ Rabbi Yesu salaŋ i se ka ban, gaa no i n'a sambu ka kond'a beene. A goro mo Irikoy kambe ŋwaaro gaa.
20ਤਾਂ ਉਸਦੇ ਚੇਲੇ ਚਲੇ ਗਏ ਤੇ ਉਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਜਾਕੇ ਇਸ ਖੁਸ਼-ਖਬਰੀ ਦਾ ਪ੍ਰਚਾਰ ਕੀਤਾ। ਅਤੇ ਪ੍ਰਭੂ ਨੇ ਉਨ੍ਹਾਂ ਦੀ ਮਦਦ ਕੀਤੀ। ਪ੍ਰਭੂ ਨੇ ਉਨ੍ਹਾਂ ਨਾਲ ਕੰਮ ਕੀਤਾ ਅਤੇ ਉਨ੍ਹਾਂ ਨੂੰ ਉਸ ਵੱਲੋਂ ਦਿੱਤੀ ਹੋਈ ਕਰਿਸ਼ਮੇ ਕਰਨ ਦੀ ਸ਼ਕਤੀ ਰਾਹੀਂ ਉਨ੍ਹਾਂ ਦੇ ਸੰਦੇਸ਼ ਨੂੰ ਪ੍ਰਮਾਣਿਤ ਕੀਤਾ।
20 Talibey koy ka waazu nangu kulu, Rabbi mo goono ga goy i banda ka sanno tabbatandi nda alaamey kaŋ a n'i no din.