Punjabi: NT

Zarma

Matthew

24

1ਯਿਸੂ ਮੰਦਰ ਤੋਂ ਬਾਹਰ ਨਿਕਲ ਕੇ ਜਾ ਰਿਹਾ ਸੀ ਕਿ ਉਸਦੇ ਚੇਲੇ ਉਸਨੂੰ ਮੰਦਰ ਦੀਆਂ ਇਮਾਰਤਾਂ ਤੇ ਮੰਦਰ ਵਿਖਾਉਣ ਲਈ ਆਏ।
1 Yesu fun Irikoy windo ra. A goono ga dira, kal a talibey kaa a do. I go ga windo cinarey cabe a se.
2ਯਿਸੂ ਨੇ ਚੇਲਿਆਂ ਨੂੰ ਆਖਿਆ, “ਤੁਸੀਂ ਵੇਖਣਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਸਥਾਨ ਦੀ ਹਰ ਇਮਾਰਤ ਨਸ਼ਟ ਹੋ ਜਾਵੇਗੀ, ਇਸ ਜਗ੍ਹਾ ਦਾ ਹਰ ਪੱਥਰ ਧਰਤੀ ਉੱਪਰ ਡਿੱਗੇਗਾ।”
2 A tu ka ne i se: «Araŋ di cinarey wo kulu? Haciika ay ga ne araŋ se: tondi fo si cindi tondi fo boŋ kaŋ i s'a zeeri.»
3ਬਾਦ ਵਿੱਚ, ਜਦੋਂ ਯਿਸੂ ਜੈਤੂਨ ਦੇ ਪਹਾਡ਼ ਤੇ ਬੈਠਾ ਹੋਇਆ ਸੀ, ਉਸਦੇ ਚੇਲੇ ਇਕਾਂਤ ਵਿੱਚ ਉਸ ਕੋਲ ਆਏ ਅਤੇ ਪੁੱਛਿਆ, “ਸਾਨੂੰ ਦੱਸੋ, ਇਹ ਗੱਲਾਂ ਕਦੋਂ ਵਾਪਰਨਗੀਆਂ ਅਤੇ ਤੁਹਾਡੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?
3 A goono ga goro Zeytun tondo boŋ kal a talibey kaa a do ngey hinne. I ne: «Ma ci iri se, waatifo no hayey din ga te? Ifo no ga ti ni kaayaŋ alaama, da zamana wo bananta wano?»
4ਯਿਸੂ ਨੇ ਆਖਿਆ, “ਸਾਵਧਾਨ ਰਹਿਣਾ ਕਿਸੇ ਕੋਲੋਂ ਵੀ ਧੋਖਾ ਨਾ ਖਾਣਾ।
4 Yesu tu ka ne i se: «Wa haggoy boro kulu ma si araŋ darandi.
5ਕਿਉਂਕਿ ਬਹੁਤ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, “ਮੈਂ ਮਸੀਹ ਹਾਂ।” ਤੇ ਉਹ ਬਹੁਤ ਲੋਕਾਂ ਨੂੰ ਗੁਮਰਾਹ ਕਰਨਗੇ।
5 Zama boro boobo ga kaa k'ay maa sambu ka ne ngey no ga ti Almasihu. I ga boro boobo darandi mo.
6ਤੁਸੀਂ ਲਡ਼ੀਆਂ ਜਾਣ ਵਾਲੀਆਂ ਲਡ਼ਾਈਆਂ ਬਾਰੇ ਵੀ ਸੁਣੋਂਗੇ। ਤੁਸੀਂ ਉਨ੍ਹਾਂ ਲਡ਼ਾਈਆਂ ਦੇ ਸ਼ੁਰੂ ਹੋਣ ਦੀਆਂ ਅਫ਼ਵਾਹਾਂ ਸੁਣੋਂਗੇ। ਪਰ ਤੁਸੀਂ ਡਰਨਾ ਨਹੀਂ ਕਿਉਂਕਿ ਇਹ ਸਭ ਗੱਲਾਂ ਵਾਪਰਨੀਆਂ ਚਾਹੀਦੀਆਂ ਹਨ। ਪਰ ਹਾਲੇ ਇਹ ਅੰਤ ਨਹੀਂ।
6 Araŋ ga maa wongu baaru da wongu ruubuyaŋ mo. Araŋ ma haggoy araŋ laakal ma si tun zama tilas no kala hayey din ma jin ka te, amma bananta mana to jina.
7ਇੱਕ ਕੌਮ ਦੂਜੀ ਕੌਮ ਉੱਪਰ ਹੀ ਇੱਕ ਪਾਤਸ਼ਾਹੀ ਦੂਜੀ ਉੱਪਰ ਚਢ਼ਾਈ ਕਰੇਗੀ। ਬਹੁਤ ਥਾਵਾਂ ਉੱਤੇ ਅਕਾਲ ਪੈਣਗੇ ਅਤੇ ਭੂਚਾਲ ਆਉਣਗੇ।
7 Zama dumi ga tun dumi gaa, mayray mo ga tun mayray gaa. Haray da laabu zinjiyaŋ ga te nangu waani-waani ra.
8ਇਹ ਸਭ ਗੱਲਾਂ ਔਰਤ ਦੀ ਗਰਭ ਅਵਸਥਾ ਦੀਆਂ ਪੀਡ਼ਾਂ ਵਾਂਗ ਹੋਣਗੀਆਂ, ਜਦੋਂ ਉਹ ਇੱਕ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ।
8 Amma woodin yaŋ kulu taabi sintin yaŋ no jina.
9“ਫ਼ਿਰ ਲੋਕ ਤੁਹਾਨੂੰ ਸ਼ਾਸਕਾਂ ਹੱਥੀਂ ਦੇਣਗੇ ਅਤੇ ਮਾਰੇ ਜਾਣ ਲਈ ਫ਼ਡ਼ਾ ਦੇਣਗੇ। ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਇਹ ਸਭ ਗੱਲਾਂ ਤੁਹਾਡੇ ਨਾਲ ਇਸ ਲਈ ਵਪਰਨਗੀਆਂ ਕਿਉਂਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਰਖਦੇ ਹੋ।
9 Saaya din ra i g'araŋ nooyandi gurzugay se, i g'araŋ wi, zaati. Araŋ ga ciya konnari hariyaŋ mo ndunnya dumey kulu se ay maa sabbay se.
10ਉਸ ਵਕਤ ਬਹੁਤ ਸਾਰੇ ਨਿਹਚਾਵਾਨ ਆਪਣਾ ਵਿਸ਼ਵਾਸ ਗੁਆ ਬੈਠਣਗੇ ਅਤੇ ਉਹ ਇੱਕ ਦੂਜੇ ਦੇ ਵਿਰੋਧ ਵਿੱਚ ਉਠ ਖਡ਼ੋਣਗੇ ਤੇ ਆਪਣੇ ਵਿੱਚ ਨਫ਼ਰਤਾਂ ਪਾਲ ਬੈਠਣਾਗੇ।
10 Waati din no boro boobo ga mulay, i ga care nooyandi ka konna care mo.
11ਬਹੁਤ ਸਾਰੇ ਝੂਠੇ ਨਬੀ ਆਉਣਗੇ ਅਤੇ ਬਹੁਤ ਲੋਕਾਂ ਨੂੰ ਗਲਤ ਰਾਹ ਪਾ ਦੇਣਗੇ।
11 Tangari annabi boobo mo ga tun ka boro boobo darandi.
12ਦੁਨੀਆਂ ਵਿੱਚ ਦੁਸ਼ਟਤਾ ਵਧ ਜਾਵੇਗੀ। ਇਸ ਲਈ ਬਹੁਤ ਸਾਰੇ ਸ਼ਰਧਾਲੂਆਂ ਦਾ ਪਿਆਰ ਠੰਡਾ ਪੈ ਜਾਵੇਗਾ।
12 Zama izefututaray no ga tonton, borey baayaŋ baakasina mo ga ye da banda.
13ਪਰ ਜਿਹਡ਼ਾ ਅੰਤ ਤੀਕ ਸਹੇਗਾ ਉਹੀ ਬਚਾਇਆ ਜਾਵੇਗਾ।
13 Amma boro kaŋ ga hin suuru hala bananta, nga no ga du faaba.
14ਅਤੇ ਪਰਮੇਸ਼ੁਰ ਦੇ ਰਾਜ ਬਾਰੇ ਇਹ ਖੁਸ਼ਖਬਰੀ ਸਾਰੀ ਦੁਨੀਆਂ ਵਿੱਚ ਫ਼ੈਲਾਈ ਜਾਵੇਗੀ। ਹਰ ਇੱਕ ਕੌਮ ਨੂੰ ਇਸ ਬਾਰੇ ਦਸਿਆ ਜਾਵੇਗਾ ਉਸ ਤੋਂ ਮਗਰੋਂ ਅੰਤ ਆਵੇਗਾ।
14 I ga koytara Baaru Hanna waazu mo ndunnya kulu ra, a ma ciya seeda dumey kulu se. Gaa no bananta ga te.
15“ਦਾਨੀਏਲ ਨਬੀ ਨੇ ਉਸ ਘਿਨਾਉਣੀ ਦਿਲ ਕੰਬਾਊ ਵਸਤ ਬਾਰੇ ਆਖਿਆ ਹੈ ਜਿਸ ਨਾਲ ਭਾਰੀ ਨੁਕਸਾਨ ਹੋਣਾ ਹੈ। ਤੁਸੀਂ ਉਹ ਭਿਆਨਕ ਵਸਤ ਪਵਿੱਤਰ ਸਥਾਨ ਵਿੱਚ ਖਡ਼ੀ ਵੇਖੋਂਗੇ।” ਤੁਹਾਡੇ ਵਿੱਚ ਜਿਨ੍ਹਾਂ ਨੇ ਇਸ ਬਾਰੇ ਪਢ਼ਿਆ ਹੈ ਉਹ ਸਮਝਦੇ ਹਨ ਕਿ ਇਸਦਾ ਕੀ ਅਰਥ ਹੈ।
15 Woodin se binde, waati kaŋ araŋ ga di ‹fanta hari laala kaŋ ga kazaamandi,› wo kaŋ annabi Daniyel ci, goono ga kay Nangu Hananta ra (cawkwa ma faham),
16“ਉਸ ਵਕਤ ਜਿਹਡ਼ੇ ਲੋਕ ਯਹੂਦਿਯਾ ਵਿੱਚ ਹੋਣ ਉਹ ਪਹਾਡ਼ੀਆਂ ਨੂੰ ਭੱਜ ਜਾਣ।
16 waato gaa borey kaŋ yaŋ go Yahudiya ra ma zuru ka koy tondey kuukey ra.
17ਲੋਕਾਂ ਨੂੰ ਉਸ ਵਕਤ ਬਿਨਾ ਆਪਣਾ ਵਕਤ ਜਾਇਆ ਕੀਤਿਆਂ ਉਥੇ ਜਾਣਾ ਚਾਹੀਦਾ ਹੈ। ਜੇਕਰ ਕੋਈ ਮਨੁੱਖ ਆਪਣੇ ਘਰ ਦੀ ਛੱਤ ਉੱਤੇ ਹੈ, ਤਾਂ ਉਸਨੂੰ ਘਰ ਵਿੱਚੋਂ ਆਪਣੀਆਂ ਚੀਜ਼ਾਂ ਲੈਣ ਵਾਸਤੇ ਹੇਠਾਂ ਨਹੀਂ ਆਉਣਾ ਚਾਹੀਦਾ।
17 Boro kaŋ go fu boŋ ma si zumbu ka hay fo sambu nga fuwo ra.
18ਜੇਕਰ ਕੋਈ ਮਨੁੱਖ ਖੇਤ ਵਿੱਚ ਹੈ ਤਾਂ ਉਸਨੂੰ ਆਪਣਾ ਚੋਲਾ ਲੈਣ ਵਾਸਤੇ ਵਾਪਿਸ ਨਹੀਂ ਆਉਣਾ ਚਾਹੀਦਾ।
18 Boro kaŋ go fari mo ma si ye banda ka nga taafa sambu.
19ਇਹ ਵਕਤ ਉਨ੍ਹਾਂ ਔਰਤਾਂ ਵਾਸਤੇ ਬਡ਼ਾ ਖਰਾਬ ਹੋਵੇਗਾ ਜਿਹਡ਼ੀਆਂ ਗਰਭਵਤੀਆਂ ਹੋਣਗੀਆਂ ਜਾਂ ਜਿਨ੍ਹਾਂ ਦੇ ਬੱਚੇ ਦੁਧ ਚੁੰਘਦੇ ਹੋਣਗੇ।
19 Amma kaari ngey kaŋ gonda gunde, da ngey mo kaŋ go ga naanandi jirbey din ra!
20ਪਰ ਤੁਸੀਂ ਪ੍ਰਾਰਥਨਾ ਕਰੋ ਕਿ ਤੁਹਾਡੀ ਭਾਜ ਸਰਦੀਆਂ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ।
20 Araŋ ma te adduwa araŋ zura ma si ciya jaw waate, wala asibti* hane.
21ਕਿਉਂਕਿ, ਉਸ ਸਮੇਂ ਬਹੁਤ ਵੱਡੀ ਮੁਸੀਬਤ ਹੋਵੇਗੀ। ਅਜਿਹੀ ਮੁਸੀਬਤ ਸੰਸਾਰ ਦੇ ਆਦਿ ਤੋਂ ਲੈਕੇ ਹੁਣ ਤੱਕ ਕਦੀ ਨਹੀਂ ਵਾਪਰੀ ਅਤੇ ਨਾ ਹੀ ਇਹ ਫ਼ੇਰ ਕਦੇ ਵਾਪਰੇਗੀ।
21 Zama alwaato din ra i ga gurzugay bambata te kaŋ dumi mana bay ka te ce fo za ndunnya sinjiyaŋ ka kaa hunkuna, a si ye ka te mo abada.
22ਪਰਮੇਸ਼ੁਰ ਨੇ ਉਹ ਮੁਸੀਬਤਾਂ ਦੇ ਦਿਨ ਘਟਾਉਣ ਦਾ ਫ਼ੈਸਲਾ ਕੀਤਾ ਹੈ। ਜੇਕਰ ਉਸਨੇ ਅਜਿਹਾ ਨਾ ਕੀਤਾ, ਤਾਂ ਕੋਈ ਜਿਉਂਦਾ ਨਹੀਂ ਰਹੇਗਾ। ਪਰ ਪਰਮੇਸ਼ੁਰ ਨੇ ਉਹ ਸਮਾਂ ਆਪਣੇ ਚੁਨੇ ਹੋਏ ਲੋਕਾਂ ਦੀ ਭਲਾਈ ਲਈ ਘਟਾ ਦਿੱਤਾ ਹੈ।
22 Da manti kaŋ i na jirbey din dunguriyandi, doŋ fundikooni si no kaŋ ga du faaba. Amma suubanantey sabbay se no i g'i gazandi.
23ਉਸ ਵਕਤ ਜੇਕਰ ਤੁਹਾਨੂੰ ਕੋਈ ਆਖੇ ਕਿ ਵੇਖੋ ਮਸੀਹ ਇਥੇ ਹੈ, ਤੇ ਕੋਈ ਕਹੇ ਕਿ ਵੇਖੋ ਉਹ ਇਥੇ ਹੈ, ਤਾਂ ਤੁਸੀਂ ਉਨ੍ਹਾਂ ਦਾ ਵਿਸ਼ਵਾਸ ਨਾ ਕਰਨਾ।
23 Alwaato din da boro fo ga ne araŋ se: ‹Wa guna, Almasihu neeya!› wala, ‹Nga nooya yongo!› araŋ ma s'a cimandi.
24ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉਠਣਗੇ ਅਤੇ ਕਈ ਤਰ੍ਹਾਂ ਦੇ ਅਚਰਜ ਨਿਸ਼ਾਨ ਅਤੇ ਅਦਭੁਤ ਕਰਾਮਾਤਾਂ ਵਿਖਾਉਣਗੇ ਕਿ ਉਹ ਪਰਮੇਸ਼ੁਰ ਵੱਲੋਂ ਚੁਣਿਆ ਹੋਇਆਂ ਨੂੰ ਵੀ ਭੁਲੇਵੇ ਵਿੱਚ ਪਾ ਸਕਣ। ਉਹ ਇਹ ਗੱਲਾਂ, ਜੇਕਰ ਸੰਭਵ ਹੋਇਆ ਤਾਂ, ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਨੂੰ ਗੁਮਰਾਹ ਕਰਨ ਲਈ ਵੀ ਕਰਨਗੇ।
24 Zama almasihu, tangari wane yaŋ, da tangari annabiyaŋ, ga tun ka alaama bambata yaŋ da dambara hariyaŋ cabe, hala nda haŋ kaŋ ga hin ka te no, doŋ i ga baa suubanantey darandi.
25ਹੁਣ ਮੈਂ ਤੁਹਾਨੂੰ ਇਹ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ।
25 Wa guna fa, ay jin ka ci araŋ se.
26“ਕੁਝ ਲੋਕ ਤੁਹਾਨੂੰ ਜੇਕਰ ਇਹ ਕਹਿਣ ਕਿ ਮਸੀਹ ਥਲਾਂ ਵਿੱਚ ਹੈ। ਤਾਂ ਤੁਸੀਂ ਉਨ੍ਹਾਂ ਦੇ ਕਹੇ ਉਜਾਡ਼ ਵਿੱਚ ਮਸੀਹ ਨੂੰ ਲਭਣ ਨਾ ਚਲੇ ਜਾਣਾ। ਕੋਈ ਤੁਹਾਨੂੰ ਇਹ ਵੀ ਕਹਿ ਸਕ੍ਕਦਾ ਹੈ ਕਿ ਵੇਖੋ ਮਸੀਹ ਅੰਦਰਲੀ ਕੋਠਡ਼ੀ ਵਿੱਚ ਹੈ। ਪਰ ਤੁਸੀਂ ਉਸਤੇ ਵਿਸ਼ਵਾਸ ਨਾ ਕਰਿਓ।
26 D'i ga ne araŋ se: ‹Wa guna, a go saajo ra!› wa si koy. Da mo i ne: ‹Wa guna, a go lokoto-lokotey ra!› wa si ta.
27ਕਿਉਂਕਿ ਜਿਸ ਤਰ੍ਹਾਂ ਬਿਜਲੀ ਚਢ਼ਦਿਉਂ ਚਮਕਾ ਮਾਰਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।
27 Zama mate kaŋ cine beene maliyaŋ ga fun wayna funay haray, i ga di a kala wayna kaŋay haray mo, yaadin cine no Boro Izo kaayaŋo ga te d'a.
28ਜਦੋਂ ਤੁਸੀਂ ਗਿਰਝਾਂ ਨੂੰ ਇਕਠਿਆਂ ਹੁੰਦਿਆਂ ਦੇਖਦੇ ਹੋ ਤਾਂ ਤੁਸੀਂ ਜਾਣ ਜਾਂਦੇ ਹੋ ਇਥੇ ਕੋਈ ਮੁਰਦਾ ਹੈ। ਉਸੇ ਤਰ੍ਹਾਂ ਮੇਰਾ ਆਉਣਾ ਵੀ ਸਭ ਲਈ ਸਾਫ਼ ਹੋਵੇਗਾ।
28 Nangu kulu kaŋ jifa go, noodin no gaadagey mo ga margu.
29“ਉਨ੍ਹਾਂ ਦਿਨਾਂ ਦੀਆਂ ਤਕਲੀਫ਼ਾਂ ਤੋਂ ਤੁਰੰਤ ਬਾਦ, ਇਹ ਵਾਪਰੇਗਾ: ਝੱਟ ਹੀ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਨ ਆਪਣੀ ਚਾਨਣੀ ਨਹੀਂ ਦੇਵੇਗਾ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।”ਯਸਾਯਾਹ 13:10; 34:4
29 Amma sahãadin-sahãadin kankami jirbey din banda, ‹wayna ga te kubay, hando si kaari koyne, handariyayzey ga fun beena gaa ka kaŋ, beene dabarey mo ga zinji.›
30“ਉਸ ਵਕਤ, ਅਕਾਸ਼ ਵਿੱਚ ਇੱਕ ਨਿਸ਼ਾਨ ਪ੍ਰਗਟੇਗਾ, ਇਹ ਵਿਖਾਉਣ ਲਈ, ਕਿ ਮਨੁੱਖ ਦਾ ਪੁੱਤਰ ਆ ਰਿਹਾ ਹੈ। ਫ਼ਿਰ ਧਰਤੀ ਦੇ ਸਾਰੇ ਲੋਕ ਚੀਕਣਗੇ। ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਤੇ ਆਉਂਦਾ ਵੇਖਣਗੇ।
30 Gaa no Boro Izo alaama mo ga bangay beena ra. Saaya din no ndunnya dumey kulu ga te bine saray. I ga di Boro Izo go kaa beene burey boŋ da dabari da darza bambata.
31ਮਨੁੱਖ ਦਾ ਪੁੱਤਰ ਤੂਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ। ਉਹ ਉਸਦੇ ਚੁਣੇ ਹੋਏ ਲੋਕਾਂ ਨੂੰ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇਕਠਿਆਂ ਕਰਨਗੇ।”
31 A ga nga malaykey donton da hilli hẽeni bambata, ngey mo g'a suubanantey margu i ma fun ndunnya haw taaca do haray za beena me fo gaa kal a me fa gaa.
32“ਅੰਜੀਰ ਦਾ ਰੁੱਖ ਸਾਨੂੰ ਸਬਕ ਸਿਖਾਉਂਦਾ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਅੰਜੀਰ ਦੇ ਦ੍ਰਖਤ ਦੀਆਂ ਟਹਿਣੀਆਂ ਨਰਮ ਅਤੇ ਹਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਤੇ ਪਤ੍ਤੇ ਫ਼ੁੱਟਦੇ ਹਨ ਤਾਂ ਪਤਾ ਲੱਗ ਜਾਂਦਾ ਹੈ ਕਿ ਗਰਮੀ ਦੀ ਰੁੱਤ ਨੇਡ਼ੇ ਹੈ।
32 Jeejay nya gaa araŋ ma misa wo dondon. Waati kaŋ a kambey jin ka zay, a goono ga kobto kaa mo, araŋ ga bay day kaŋ kaydiya maan nooya.
33ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਮਨੁੱਖ ਦੇ ਪੁੱਤਰ ਦਾ ਆਉਣਾ ਨੇਡ਼ੇ ਹੈ।
33 Yaadin no araŋ mo: waati kaŋ araŋ ga di hayey din kulu, araŋ ma bay kaŋ Boro Izo maanu, hal a to fu meyo gaa zaati.
34ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਸਭ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਹਾਲੇ ਇਹ ਪੀਢ਼ੀ ਜਿਉਂਦੀ ਹੋਵੇਗੀ।
34 Haciika ay ga ne araŋ se: dumo wo si ban kala day hayey din kulu ma te.
35ਧਰਤੀ ਅਤੇ ਅਕਾਸ਼ ਖਤਮ ਹੋ ਜਾਣਗੇ ਪਰ ਮੇਰੇ ਬਚਨ ਕਦੇ ਵੀ ਨਹੀਂ ਮਰਨਗੇ।
35 Beene nda ganda ga tuusu, amma ay sanney wo si tuusu.
36“ਪਰ ਉਸ ਦਿਨ ਅਤੇ ਉਸ ਘਡ਼ੀ ਨੂੰ ਕੋਈ ਨਹੀਂ ਜਾਣਦਾ। ਨਾ ਸਵਰਗ ਦੇ ਦੂਤ ਨਾ ਪੁੱਤਰ ਸਿਰਫ਼ ਪਿਤਾ ਹੀ ਜਾਣਦਾ ਹੈ।
36 Amma zaaro din, wala saaya din sanno, boro kulu s'a bay, baa beene malaykey, wala Izo mo, kala Baabo hinne.
37ਜਿਵੇਂ ਨੋਆਹ ਦਾ ਸਮਾਂ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਵੀ ਹੋਵੇਗਾ।
37 Amma mate kaŋ Nuhu jirbey te d'a, yaadin no Boro* Izo bangayyaŋo mo ga te d'a.
38ਉਨ੍ਹਾਂ ਦਿਨਾਂ ਵਿੱਚ ਹਢ਼ ਤੋਂ ਪਹਿਲਾਂ, ਲੋਕ ਖਾ ਰਹੇ ਸਨ, ਪੀ ਰਹੇ ਸਨ, ਵਿਆਹ ਕਰਵਾ ਰਹੇ ਸਨ ਅਤੇ ਆਪਣੇ ਬਚਿਆਂ ਦੇ ਵਿਆਹ ਵੀ ਕਰ ਰਹੇ ਸਨ ਅਤੇ ਲੋਕ ਇਹ ਸਭ ਕੁਝ ਕਰਦੇ ਰਹੇ ਜਦ ਤੱਕ ਕਿ ਨੋਆਹ ਕਿਸ਼ਤੀ ਉੱਤੇ ਨਹੀਂ ਚਢ਼ਿਆ ਸੀ।
38 Zama mate kaŋ cine a go jirbey din ra, za tunfaana* haro mana kaa, i goono ga ŋwa, i goono ga haŋ, i goono ga hiiji, i ga hiijandi, kala hano kaŋ hane Nuhu furo hiyo ra,
39ਲੋਕਾਂ ਨੂੰ ਨਹੀਂ ਪਤਾ ਸੀ ਕਿ ਕੀ ਵਾਪਰ ਰਿਹਾ ਸੀ। ਉਨ੍ਹਾਂ ਨੂੰ ਹਢ਼ ਆਉਣ ਅਤੇ ਸਭ ਲੋਕਾਂ ਨੂੰ ਨਸ਼ਟ ਕਰ ਦੇਣ ਤੱਕ ਕੁਝ ਵੀ ਪਤਾ ਨਹੀਂ ਸੀ। ਇਵੇਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਤੇ ਹੋਵੇਗਾ।
39 jirsi boŋ mo tunfaana haro kaa ka ikulu ŋwa. Yaadin cine no Boro Izo bangayyaŋo ga ciya d'a.
40ਦੋ ਮਨੁੱਖ ਇਕਠੇ ਖੇਤ ਵਿੱਚ ਕੰਮ ਕਰ ਰਹੇ ਹੋਣਗੇ, ਉਨ੍ਹਾਂ ਵਿੱਚੋਂ ਇੱਕ ਨੂੰ ਫ਼ਡ਼ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ।
40 Saaya din ra boro hinka ga bara fari. I g'afo sambu k'afa naŋ.
41ਦੋ ਔਰਤਾਂ ਚਕ੍ਕੀ ਪੀਹ ਰਹੀਆਂ ਹੋਣਗੀਆਂ ਇੱਕ ਲੈ ਲਿਤ੍ਤੀ ਜਾਵੇਗੀ ਅਤੇ ਦੂਜੀ ਨੂੰ ਛੱਡ ਦਿੱਤਾ ਜਾਵੇਗਾ।
41 Wayboro hinka ga bara fufuyaŋ do. I g'afo sambu k'afa naŋ.
42“ਸੋ ਹੁਸ਼ਿਆਰ ਰਹੋ! ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹਡ਼ੇ ਦਿਨ ਆਵੇਗਾ।
42 Araŋ ma batu fa, zama araŋ si bay zaari kaŋ ra no araŋ Rabbo ga kaa.
43ਇਹ ਗੱਲ ਯਾਦ ਰੱਖਣਾ ਕਿ ਜੇਕਰ ਘਰ ਦਾ ਮਾਲਕ ਜਾਣਦਾ ਹੋਵੇ ਕਿ ਚੋਰ ਕਿਸ ਵਕਤ ਆਉਣ ਵਾਲਾ ਹੈ, ਉਹ ਸਤਰਕ ਰਹੇਗਾ ਅਤੇ ਚੋਰ ਨੂੰ ਆਪਣੇ ਘਰ ਦੇ ਅੰਦਰ ਵਢ਼ਨ ਨਹੀਂ ਦੇਵੇਗਾ।
43 Amma ma woone bay: da windikoy ga bay saaya kaŋ no zay ga kaa, doŋ a ga batu, a si naŋ i ma nga fuwo fun.
44ਇਵੇਂ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਜਿਸ ਘਡ਼ੀ ਤੁਹਾਨੂੰ ਚਿਤ੍ਤ ਚੇਤਾ ਵੀ ਨਹੀ ਹੋਣਾ ਉਸ ਘਡ਼ੀ ਮਨੁੱਖ ਦਾ ਪੁੱਤਰ ਆ ਜਾਵੇਗਾ।
44 Araŋ binde ma goro soolanteyaŋ, zama saaya kaŋ ra araŋ mana tammahã no Boro Izo ga kaa.
45“ਗਿਆਨੀ ਅਤੇ ਭਰੋਸੇ ਯੋਗ ਨੋਕਰ ਕੌਣ ਹੈ? ਉਹ ਅਜਿਹਾ ਹੈ ਜਿਸਨੂੰ ਮਾਲਕ ਨੇ ਹੋਰਨਾਂ ਸਾਰੇ ਨੋਕਰਾਂ ਉੱਤੇ ਨਿਗਰਾਨੀ ਰੱਖਣ ਅਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਭੋਜਨ ਦੇਣ ਦੀ ਜ਼ਿੰਮੇਦਾਰੀ ਦਿੱਤੀ ਹੈ?”
45 May no tamo wo kaŋ gonda naanay da laakal, kaŋ a koyo n'a daŋ nga windo almayaaley boŋ, zama a m'i no ŋwaari alwaati kaŋ ga hagu ra?
46ਜਦੋਂ ਮਾਲਕ ਆਉਂਦਾ ਹੈ ਅਤੇ ਨੋਕਰ ਨੂੰ ਦਿੱਤਾ ਹੋਇਆ ਕੰਮ ਕਰਦਿਆਂ ਵੇਖਦਾ ਹੈ, ਤਾਂ ਉਹ ਨੋਕਰ ਬਹੁਤ ਖੁਸ਼ ਹੁੰਦਾ ਹੈ।
46 Tamo wo ya albarkante no d'a koyo kaa ka gar a goono ga te yaadin.
47ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਮਾਲਕ ਉਸ ਨੋਕਰ ਨੂੰ ਆਪਣੀ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਦੇ ਦੇਵੇਗਾ।
47 Haciika ay ga ne araŋ se: a g'a daŋ a ma nga jinayey kulu dabari.
48ਪਰ ਉਦੋਂ ਕੀ ਹੋਵੇਗਾ ਜੇ ਨੋਕਰ ਦੁਸ਼ਟ ਹੋਵੇ ਅਤੇ ਸੋਚੇ ਕਿ ਉਸਦਾ ਮਾਲਕ ਛੇਤੀ ਵਾਪਿਸ ਨਹੀਂ ਆਵੇਗਾ?
48 Amma da tam laala din ga ne nga bina ra: ‹Ay koyo ga gay hal a ga kaa,›
49ਫ਼ੇਰ ਉਹ ਦੂਜੇ ਨੋਕਰਾਂ ਨੂੰ ਮਾਰਨਾ ਕੁਟ੍ਟਣਾ ਸ਼ੁਰੂ ਕਰ ਦੇਵੇਗਾ ਅਤੇ ਸ਼ਰਾਬੀਆਂ ਨਾਲ ਖਾਣ-ਪੀਣ ਅਤੇ ਆਨੰਦ ਮਾਨਣ ਲੱਗ ਪਵੇਗਾ।
49 hal a ma sintin ka nga tamtaray hangasiney kar, a ma ŋwa, a ma haŋ bugantey banda,
50ਤਾਂ ਉਸ ਨੋਕਰ ਦਾ ਮਾਲਕ ਅਚਾਨਕ ਆਵੇਗਾ, ਜਦੋਂ ਉਸਨੂੰ ਉਸਦੀ ਆਸ ਵੀ ਨਹੀਂ ਹੋਵੇਗੀ, ਅਤੇ ਉਹ ਉਸਨੂੰ ਯਾਦ ਚੇਤੇ ਨਹੀਂ ਹੋਵੇਗਾ।
50 kala tamo din koyo ga kaa zaaro kaŋ a mana tammahã din ra, da saaya kaŋ a si bay ra.
51ਫ਼ਿਰ ਮਾਲਕ ਉਸਨੂੰ ਸਜ਼ਾ ਦੇਵੇਗਾ ਅਤੇ ਉਸਨੂੰ ਕਪਟੀਆਂ ਨਾਲ ਭੇਜ ਦੇਵੇਗਾ, ਜਿਥੇ ਲੋਕ ਚੀਕਦੇ ਅਤੇ ਆਪਣੇ ਦੰਦ ਕਰੀਚਦੇ ਹੋਣਗੇ।
51 A ga tamo barzu k'a gaahamo kulu bagu-bagu. A g'a baa daŋ munaficey banda. Noodin no i ga hẽ ka hinjey kanji.