Punjabi: NT

Acts

8

1ਸੌਲੂਸ ਨੇ ਇਸਤੀਫ਼ਾਨ ਦੇ ਮਾਰੇ ਜਾਣ ਲਈ ਆਪਣੀ ਮੰਜ਼ੂਰੀ ਦੇ ਦਿੱਤੀ।2[This verse may not be a part of this translation]3[This verse may not be a part of this translation]4ਨਿਹਚਾਵਾਨ ਮਨੁੱਖ ਹਰ ਪਾਸੇ ਫ਼ੈਲ ਗਏ, ਅਤੇ ਉਹ ਜਿਥੇ ਜਿਥੇ ਵੀ ਗਏ, ਉਨ੍ਹਾਂ ਨੇ ਉਥੇ ਲੋਕਾਂ ਨੂੰ ਖੁਸ਼ਖਬਰੀ ਦਿੱਤੀ।5ਫ਼ਿਲਿਪੁੱਸ ਸਾਮਰਿਯਾ ਦੇ ਨਗਰ ਵਿੱਚ ਗਿਆ ਅਤੇ ਜਾਕੇ ਮਸੀਹ ਬਾਰੇ ਪ੍ਰਚਾਰ ਕਰਨ ਲੱਗਾ।6ਉਥੋਂ ਦੇ ਲੋਕਾਂ ਨੇ ਉਸਦੇ ਬਚਨ ਸੁਣੇ ਅਤੇ, ਉਹ ਕਰਿਸ਼ਮੇ ਵੀ ਵੇਖੇ ਜੋ ਉਹ ਕਰ ਰਿਹਾ ਸੀ।7ਉਨ੍ਹਾਂ ਵਿੱਚੋਂ ਬਡ਼ੇ ਸਾਰੇ ਲੋਕਾਂ ਦੇ ਅੰਦਰ ਭਰਿਸ਼ਟ ਆਤਮਾ ਦਾ ਵਾਸ ਸੀ, ਪਰ ਉਸਨੇ ਉਨ੍ਹਾਂ ਭਰਿਸ਼ਟ ਆਤਮਿਆਂ ਨੂੰ ਉਨ੍ਹਾਂ ਵਿੱਚੋਂ ਨਿਕਲਣ ਲਈ ਮਜ਼ਬੂਰ ਕਰ ਦਿੱਤਾ। ਜਦੋਂ ਆਤਮੇ ਬਾਹਰ ਨਿਕਲੇ ਤਾਂ ਉਨ੍ਹਾਂ ਬਡ਼ਾ ਸ਼ੋਰ ਮਚਾਇਆ। ਉਥੇ ਬਡ਼ੇ ਸਾਰੇ ਕਮਜ਼ੋਰ ਅਤੇ ਲੰਗਡ਼ੇ ਲੋਕ ਵੀ ਸਨ, ਫ਼ਿਲਿਪੁੱਸ ਨੇ ਇਨ੍ਹਾਂ ਨੂੰ ਵੀ ਰਾਜੀ ਕੀਤਾ।8ਅਤੇ ਉਸ ਸ਼ਹਿਰ ਦੇ ਲੋਕ ਇਨ੍ਹਾਂ ਸਭ ਕਾਰਣ ਬਹੁਤ ਖੁਸ਼ ਸਨ।9ਪਰ ਉਸ ਸ਼ਹਿਰ ਵਿੱਚ ਸ਼ਮਊਨ ਨਾਂ ਦਾ ਇੱਕ ਆਦਮੀ ਸੀ, ਫ਼ਿਲਿਪੁੱਸ ਦੇ ਉਥੇ ਆਉਣ ਤੋਂ ਪਹਿਲਾਂ ਉਹ ਜਾਦੂ ਕਰਕੇ ਉਥੋਂ ਦੇ ਲੋਕਾਂ ਨੂੰ ਹੈਰਾਨ ਕਰਦਾ ਹੁੰਦਾ ਸੀ ਅਤੇ ਆਖਦਾ ਸੀ ਕਿ ਮੈਂ ਕੋਈ ਮਹਾਂਪੁਰਖ ਹਾਂ।10ਉਥੇ ਸਾਰੇ ਲੋਕਾਂ ਨੇ, ਆਮ ਆਦਮੀ ਤੋਂ ਲੈਕੇ ਬਹੁਤ ਮਹੱਤਵਪੂਰਣ ਤੱਕ ਨੇ, ਉਸ ਵੱਲ ਧਿਆਨ ਦਿੱਤਾ, ਅਤੇ ਉਨ੍ਹਾਂ ਨੇ ਆਖਿਆ, “ਇਸ ਆਦਮੀ ਕੋਲ ਰੱਬੀ ਸ਼ਕਤੀ ਹੈ ਜਿਸਨੂੰ ਮਹਾਂ ਸ਼ਕਤੀ ਆਖਦੇ ਹਨ।”11ਕਿਉਂਕਿ ਲੋਕ ਉਸਦੇ ਜਾਦੂ ਤੋਂ ਲੰਬੇ ਸਮੇਂ ਤੱਕ ਹੈਰਾਨ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਉਸਦਾ ਅਨੁਸਰਣ ਕਰ ਰਹੇ ਸਨ।12ਪਰ ਫ਼ਿਲਿਪੁੱਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਬਾਰੇ ਅਤੇ ਯਿਸੂ ਮਸੀਹ ਦੀ ਸ਼ਕਤੀ ਬਾਰੇ ਦੱਸਿਆ। ਆਦ੍ਦਮੀਆਂ ਅਤੇ ਆਵ੍ਰਤਾਂ ਨੇ ਉਸਦੇ ਸੰਦੇਸ਼ ਤੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ।13ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ। ਸ਼ਮਊਨ ਫ਼ਿਲਿਪੁੱਸ ਦੇ ਨਾਲ ਠਹਿਰਿਆ। ਉਸਨੇ ਚਮਤਕਾਰੀ ਨਿਸ਼ਾਨੀਆਂ ਅਤੇ ਸ਼ਕਤੀਸ਼ਲੀ ਗੱਲਾਂ ਵੇਖੀਆਂ। ਅਤੇ ਉਹ ਹੈਰਾਨ ਰਹਿ ਗਿਆ।14ਰਸੂਲ ਅਜੇ ਵੀ ਯਰੂਸ਼ਲਮ ਵਿੱਚ ਹੀ ਸਨ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਾਮਰਿਯਾ ਵਿੱਚ ਲੋਕਾਂ ਨੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲ ਕਰ ਲਿਆ ਹੈ ਤਾਂ ਰਸੂਲਾਂ ਨੇ ਪਤਰਸ ਅਤੇ ਯੂਹੰਨਾ ਨੂੰ ਵੀ ਸਾਮਰਿਯਾ ਵਿੱਚ ਭੇਜਿਆ।15ਜਦੋਂ ਪਤਰਸ ਅਤੇ ਯੂਹੰਨਾ ਆਏ ਤਾਂ ਉਨ੍ਹਾਂ ਉਥੇ ਆਕੇ ਲੋਕਾਂ ਦੇ ਲਈ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਨੂੰ ਪਵਿੱਤਰ ਆਤਮਾ ਪ੍ਰਾਪਤ ਹੋਵੇ।16ਇਨ੍ਹਾਂ ਲੋਕਾਂ ਨੂੰ ਯਿਸੂ ਪ੍ਰਭੂ ਦੇ ਨਾਂ ਤੇ ਬਪਤਿਸਮਾ ਦਿੱਤਾ ਗਿਆ ਸੀ, ਪਰ ਪਵਿੱਤਰ ਆਤਮਾ ਅਜੇ ਉਨ੍ਹਾਂ ਉੱਤੇ ਨਹੀਂ ਆਇਆ ਸੀ। ਇਸੇ ਲਈ ਪਤਰਸ ਅਤੇ ਯੂਹੰਨਾ ਨੇ ਪ੍ਰਾਰਥਨਾ ਕੀਤੀ।17ਤਦ ਇਨ੍ਹਾਂ ਦੋਨਾਂ ਰਸੂਲਾਂ ਨੇ ਲੋਕਾਂ ਉੱਪਰ ਆਪਣੇ ਹੱਥ ਰਖੇ ਤਾਂ ਉਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ।18ਸ਼ਮਊਨ ਨੇ ਵੇਖਿਆ ਕਿ ਲੋਕਾਂ ਨੂੰ ਪਵਿੱਤਰ ਆਤਮਾ ਦੀ ਪ੍ਰਾਪਤੀ ਤੱਦ ਹੋਈ, ਜਦ ਰਸੂਲਾਂ ਨੇ ਆਪਣਾ ਹੱਥ ਉਨ੍ਹਾ ਉੱਪਰ ਰੱਖਿਆ ਤਾਂ ਸ਼ਮਊਨ ਨੇ ਰਸੂਲਾਂ ਅੱਗੇ ਰੁਪਏ ਰਖੇ।19ਅਤੇ ਕਿਹਾ, “ਮੈਨੂੰ ਵੀ ਇਹ ਸ਼ਕਤੀ ਦੇ ਦੇਵੋ ਤਾਂ ਜੋ ਜਿਸ ਮਨੁੱਖ ਉੱਪਰ ਵੀ ਮੈਂ ਇਉਂ ਹੱਥ ਰਖਾਂ ਉਸਨੂੰ ਪਵਿੱਤਰ ਆਤਮਾ ਮਿਲ ਜਾਵੇ।”20ਪਤਰਸ ਨੇ ਸ਼ਮਊਨ ਨੂੰ ਆਖਿਆ, “ਕਾਸ਼ ਕਿ ਤੂੰ ਅਤੇ ਤੇਰਾ ਧਨ, ਇੱਕਸਾਥ ਤਬਾਹ ਹੋ ਜਾਣ ਕਿਉਂਕਿ ਤੂੰ ਪਰਮੇਸ਼ੁਰ ਦੀ ਦਾਤ ਨੂੰ ਧਨ ਨਾਲ ਖਰੀਦਣ ਦੀ ਸੋਚੀ।21ਤੂੰ ਇਸ ਕੰਮ ਵਿੱਚ ਸਾਡਾ ਸਾਂਝੀਵਾਲ ਨਹੀਂ ਹੋ ਸਕਦਾ ਕਿਉਂ ਕਿ ਪਰਮੇਸ਼ੁਰ ਅੱਗੇ ਤੇਰਾ ਮਨ ਸਾਫ਼ ਨਹੀਂ ਹੈ।22ਆਪਣਾ ਦਿਲ ਬਦਲ ਅਤੇ ਆਪਣੀਆਂ ਬਦਕਾਰੀਆਂ ਤੋਂ ਹਟ ਜਾ। ਪ੍ਰਭੂਂ ਨੂੰ ਪ੍ਰਾਰਥਨਾ ਕਰ, ਸ਼ਾਇਦ ਉਹ ਤੇਰੇ ਇਸ ਤਰ੍ਹਾਂ ਸੋਚਣ ਤੇ ਤੈਨੂੰ ਮੁਆਫ਼ ਕਰ ਦੇਵੇ।23ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪਾਪ ਦੇ ਖਿਆਲਾਂ ਅਤੇ ਈਰਖਾ ਨਾਲ ਭਰਿਆ ਹੋਇਆ ਹੈਂ।”24ਸ਼ਮਊਨ ਨੇ ਜਵਾਬ ਦਿੱਤਾ, “ਤੁਸੀਂ ਦੋਨੋ ਮੇਰੇ ਲਈ ਪ੍ਰਭੂ ਨੂੰ ਪ੍ਰਾਰਥਨਾ ਕਰੋ, ਤਾਂ ਕਿ ਜੋ ਕੁਝ ਵੀ ਤੁਸੀਂ ਆਖਿਆ, ਮੇਰੇ ਨਾਲ ਨਾ ਵਾਪਰੇ।”25ਤੱਦ ਰਸੂਲਾਂ ਨੇ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਦੱਸਿਆ ਜੋ ਯਿਸੂ ਨੇ ਕੀਤੀਆਂ ਸਨ ਅਤੇ ਪਰਮੇਸ਼ੁਰ ਦਾ ਸੰਦੇਸ਼ ਦਿੱਤਾ। ਫ਼ਿਰ ਉਹ ਯਰੂਸ਼ਲਮ ਵੱਲ ਪਰਤ ਆਏ। ਰਸਤੇ ਵਿੱਚ ਉਹ ਸਾਮਰਿਯਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਖੁਸ਼ ਖਬਰੀ ਦਾ ਪ੍ਰਚਾਰ ਕਰਦੇ ਗਏ।26ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿਪੁੱਸ ਨਾਲ ਗੱਲ ਕੀਤੀ, ਅਤੇ ਦੂਤ ਨੇ ਆਖਿਆ, “ਉਠ ਅਤੇ ਦਖਣ ਵਾਲੇ ਰਸਤੇ ਉੱਪਰ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ।”27ਫ਼ਿਲਿਪੁੱਸ ਉਠਿਆ ਤੇ ਚਲਾ ਗਿਆ। ਤਸਤੇ ਵਿੱਚ ਉਸਨੇ ਹਬਸ਼ ਦੇਸ਼ ਦਾ ਇੱਕ ਮਨੁੱਖ ਵੇਖਿਆ। ਉਹ ਇੱਕ ਖੁਸਰਾ ਸੀ ਅਤੇ ਉਹ ਹਬਸ਼ ਦੇਸ਼ ਦੀ ਰਾਣੀ, ਕੰਦਾਕੇ ਦਾ ਇੱਕ ਅਧਿਕਾਰੀ ਸੀ। ਉਸਦੇ ਸਾਰੇ ਖਜ਼ਾਨੇ ਦੀ ਸੰਭਾਲ ਉਸ ਉੱਪਰ ਸੀ। ਉਹ ਯਰੂਸ਼ਲਮ ਵਿੱਚ ਉਪਾਸਨਾ ਕਰਨ ਲਈ ਗਿਆ ਸੀ।28ਹੁਣ ਉਹ ਆਪਣੇ ਦੇਸ਼ ਵਾਪਸ ਪਰਤ ਰਿਹਾ ਸੀ। ਉਹ ਆਪਣੇ ਰਥ ਤੇ ਅਸ੍ਵਾਰ ਯਸਾਯਾਹ ਨਬੀ ਦੀ ਪੋਥੀ ਪਢ਼ ਰਿਹਾ ਸੀ।29ਤਾਂ ਆਤਮਾ ਨੇ ਫ਼ਿਲਿਪੁੱਸ ਨੂੰ ਕਿਹਾ, “ਉਸ ਰਥ ਕੋਲ ਜਾ ਅਤੇ ਉਸਦੇ ਨਜ਼ਦੀਕ ਰਹਿ।”30ਫ਼ੇਰ ਫ਼ਿਲਿਪੁੱਸ ਰਥ ਦੇ ਨਜ਼ਦੀਕ ਨਸਿਆ ਅਤੇ ਉਥੇ ਉਸਨੇ ਇੱਕ ਆਦਮੀ ਨੂੰ ਯਸਾਯਾਹ ਨਬੀ ਦੀ ਪੁਸਤਕ ਪਢ਼ਦਿਆਂ ਸੁਣਿਆ। ਫ਼ਿਲਿਪੁੱਸ ਨੇ ਉਸਨੂੰ ਕਿਹਾ, “ਕੀ ਜੋ ਤੂੰ ਪਢ਼ ਰਿਹੈਂ ਉਸਨੂੰ ਸਮਝ ਰਿਹੈਂ?”31ਉਸ ਆਦਮੀ ਨੇ ਕਿਹਾ, “ਮੈਂ ਕਿਵੇਂ ਸਮਝ ਸਕਦਾ ਹਾਂ? ਮੈਨੂੰ ਕਿਸੇ ਅਜਿਹੇ ਆਦਮੀ ਦੀ ਜ਼ਰੂਰਤ ਹੈ ਜੋ ਮੈਨੂੰ ਇਸਦੀ ਵਿਆਖਿਆ ਕਰਕੇ ਦੱਸੇ।” ਤੱਦ ਉਸਨੇ ਫ਼ਿਲਿਪੁੱਸ ਨੂੰ ਸੱਦਾ ਦਿੱਤਾ ਕਿ ਉਹ ਰਥ ‘ਚ ਚਢ਼ ਆਵੇ ਤੇ ਉਸਦੇ ਨਾਲ ਆਕੇ ਬੈਠੇ।32ਜੋ ਪੋਥੀ ਉਹ ਪਢ਼ ਰਿਹਾ ਸੀ ਉਹ ਇਉਂ ਸੀ; “ਇਹ ਉਸਨੂੰ ਕਿਸੇ ਭੇਡ ਦੇ ਕਸਾਈ ਕੋਲ ਲਿਆਉਣ ਵਾਂਗ ਸੀ। ਉਹ ਇੱਕ ਲੇਲੇ ਵਾਂਗ ਚੁੱਪ ਸੀ ਜੋ ਉਸ ਵਿਅਕਤੀ ਅੱਗੇ ਚੁੱਪ ਹੁੰਦਾ ਹੈ ਜੋ ਉਸਦੀ ਉੱਨ ਕੱਟਦਾ ਹੈ। ਉਸਨੇ ਆਪਣਾ ਮੂੰਹ ਨਹੀਂ ਖੋਲ੍ਹਿਆ।33ਉਹ ਸ਼ਰਮਸਾਰ ਸੀ, ਉਸਦੇ ਸਾਰੇ ਅਧਿਕਾਰ ਖੋਹ ਲਿਤ੍ਤੇ ਗਏ ਸਨ। ਧਰਤੀ ਤੇ ਉਸਦੀ ਜ਼ਿੰਦਗੀ ਇੱਕ ਅੰਤ ਤੱਕ ਆ ਗਈ। ਉਸਦੇ ਪਰਿਵਾਰ ਦੀ ਕਹਾਣੀ ਲਿਖਣ ਵਾਲਾ ਉਥੇ ਕੋਈ ਨਹੀਂ ਹੋਵੇਗਾ। ਯਸਾਯਾਹ 53 : 7-834ਉਸ ਅਫ਼ਸਰ ਨੇ ਫ਼ਿਲਿਪੁੱਸ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਦੱਸੋ ਕਿ ਨਬੀ ਕਿਸਦੀ ਗੱਲ ਕਰ ਰਿਹਾ ਹੈ? ਆਪਣੀ ਜਾਂ ਕਿਸੇ ਹੋਰ ਦੀ?”35ਤਦ ਫ਼ਿਲਿਪੁੱਸ ਨੇ ਉਸੇ ਪੋਥੀ ਤੋਂ ਸ਼ੁਰੂ ਕੀਤਾ ਅਤੇ ਉਸਨੂੰ ਯਿਸੂ ਦੀ ਖੁਸ਼ਖਬਰੀ ਕਹੀ।36ਰਾਹ ਵਿੱਚ ਜਾਂਦੇ ਹੋਏ ਉਹ ਪਾਣੀ ਦੇ ਕੋਲ ਪਹੁੰਚੇ ਤਾਂ ਅਫ਼ਸਰ ਨੇ ਕਿਹਾ, “ਵੇਖ। ਇਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹਡ਼ੀ ਚੀਜ਼ ਰੋਕਦੀ ਹੈ?”37[This verse may not be a part of this translation]38ਤੱਦ ਅਫ਼ਸਰ ਨੇ ਰਥ ਨੂੰ ਰੋਕਣ ਦਾ ਹੁਕਮ ਦਿੱਤਾ, ਤੱਦ ਦੋਨੋ ਅਫ਼ਸਰ ਅਤੇ ਫ਼ਿਲਿਪੁੱਸ ਪਾਣੀ ਕੋਲ ਗਏ ਅਤੇ ਫ਼ਿਲਿਪੁੱਸ ਨੇ ਉਸਨੂੰ ਬਪਤਿਸਮਾ ਦਿੱਤਾ। 39ਜਦ ਉਹ ਪਾਣੀ ਵਿੱਚੋਂ ਬਾਹਰ ਆਏ ਤਾਂ ਪ੍ਰਭੂ ਦਾ ਆਤਮਾ ਫ਼ਿਲਿਪੁੱਸ ਨੂੰ ਪਕਡ਼ ਕੇ ਲੈ ਗਿਆ ਤੇ ਇਫ਼੍ਰ ਉਹ ਖੁਸਰਾ ਅਫ਼ਸਰ ਮੁਡ਼ ਫ਼ਿਲਿਪੁੱਸ ਨੂੰ ਨਾ ਵੇਖ ਸਕਿਆ ਤੇ ਉਹ ਫ਼ਿਰ ਆਪਣੇ ਰਾਹ ਚਲਿਆ ਗਿਆ। ਪਰ ਉਹ ਬਹੁਤ ਖੁਸ਼ ਸੀ।40ਪਰ ਫ਼ਿਲਿਪੁੱਸ ਅਜ਼ੋਤੁਸ ਨਾਮੀ ਸ਼ਹਿਰ ਤੋਂ ਪ੍ਰਗਟ ਹੋਇਆ। ਉਸਨੇ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਨਗਰਾਂ ਵਿੱਚ ਅਜ਼ੋਤੁਸ ਤੋਂ ਲੈਕੇ ਕੈਸਰੀਆ ਤੱਕ ਕੀਤਾ।