1ਬਹੁਤ ਹੀ ਤਡ਼ਕੇ, ਪ੍ਰਧਾਨ ਜਾਜਕ, ਬਜ਼ੁਰਗ ਯਹੂਦੀ ਆਗੂ, ਨੇਮ ਦੇ ਉਪਦੇਸ਼ਕ ਅਤੇ ਸਾਰੀ ਯਹੂਦੀ ਸਭਾ ਨੇ ਇੱਕ ਵਿਉਂਤ ਬਣਾਈ, ਉਨ੍ਹਾਂ ਨੇ ਯਿਸੂ ਨੂੰ ਬੰਨ੍ਹਿਆ ਅਤੇ ਗਵਰਨਰ ਕੋਲ ਲੈ ਗਏ, ਅਤੇ ਉਨ੍ਹਾਂ ਨੇ ਉਸਨੂੰ ਪਿਲਾਤੁਸ ਦੇ ਹਵਾਲੇ ਕਰ ਦਿੱਤਾ।2ਪਿਲਾਤੁਸ ਨੇ ਯਿਸੂ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਬਾਦਸ਼ਾਹ ਹੈ?” ਯਿਸੂ ਨੇ ਕਿਹਾ ਜੋ ਕੁਝ ਤੁਸੀਂ ਕਿਹਾ ਉਹ ਠੀਕ ਹੈ।3ਪ੍ਰਧਾਨ ਜਾਜਕ ਬਿਨਾ ਸਬੂਤ ਉਸਦੇ ਵਿਰੁੱਧ ਬਹੁਤ ਸਾਰੇ ਗਵਾਹ ਲਿਆਏ।4ਤਾਂ ਪਿਲਾਤੁਸ ਨੇ ਯਿਸੂ ਨੂੰ ਹੋਰ ਸਵਾਲ ਪੁੱਛਿਆ, “ਤੂੰ ਜਾਣਦਾ ਹੈ ਕਿ ਇਹ ਲੋਕ ਤੇਰੇ ਤੇ ਬਹੁਤ ਸਾਰੀਆਂ ਗੱਲਾਂ ਦਾ ਦੋਸ਼ ਲਾ ਰਹੇ ਹਨ। ਕੀ ਤੂੰ ਕੋਈ ਜਵਾਬ ਨਹੀਂ ਦੇਵੇਂਗਾ?5ਪਰ ਅਜੇ ਵੀ ਯਿਸੂ ਨੇ ਕੋਈ ਜਵਾਬ ਨਾ ਦਿੱਤਾ ਅਤੇ ਪਿਲਾਤੁਸ ਉਸਨੂੰ ਵੇਖਕੇ ਹੈਰਾਨ ਸੀ। ਪਿਲਾਤੁਸ ਯਿਸੂ ਨੂੰ ਛੁਡਾਉਣ ਤੋਂ ਅਸਮਰਥ ਰਿਹਾ6ਹਰ ਸਾਲ ਪਸਾਹ ਦੇ ਤਿਉਹਾਰ ਤੇ ਰਾਜਪਾਲ ਇੱਕ ਕੈਦੀ, ਜਿਸ ਲਈ ਲੋਕ ਅਰਜ ਕਰਦੇ ਸਨ ਉਸਨੂੰ ਮੁਕਤ ਕਰਦਾ ਸੀ।7ਉਸ ਵਕਤ, ਬਰੱਬਾਸ ਨਾਂ ਦਾ ਇੱਕ ਕੈਦੀ ਹੋਰ ਵਿਦਰੋਹੀਆਂ ਦੇ ਨਾਲ ਕੈਦ ਵਿੱਚ ਸੀ, ਜਿਨ੍ਹਾਂ ਨੇ ਵਿਦ੍ਰੋਹਾਂ ਦੇ ਵੇਲੇ ਕਤਲ ਕੀਤੇ ਸਨ।8ਲੋਕ ਪਿਲਾਤੁਸ ਕੋਲ ਇੱਕ ਕੈਦੀ ਨੂੰ ਮੁਕਤ ਕਰਵਾਉਣ ਲਈ ਆਏ।9ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਯਹੂਦੀਆਂ ਦੇ ਬਾਦਸ਼ਾਹ ਨੂੰ ਛੱਡ ਦੇਵਾਂ?”10ਪਿਲਾਤੁਸ ਜਾਣਦਾ ਸੀ ਕਿ ਉਨ੍ਹਾਂ ਨੇ ਯਿਸੂ ਨੂੰ ਦੁਸ਼ਮਨੀ ਕਾਰਣ ਹੀ ਉਸ ਹੱਥੀ ਫ਼ਡ਼ਵਾਇਆ ਸੀ।11ਪਰ ਪ੍ਰਧਾਨ ਜਾਜਕਾਂ ਨੇ ਲੋਕਾਂ ਨੂੰ ਚੁਕਿਆ ਕਿ ਉਹ ਯਿਸੂ ਦੀ ਥਾਵੇਂ ਬਰੱਬਾਸ ਨੂੰ ਅਜ਼ਾਦ ਕਰਵਾਉਣ ਲਈ ਜੋਰ ਪਾਉਣ।12ਪਿਲਾਤੁਸ ਨੇ ਫ਼ੇਰ ਲੋਕਾਂ ਨੂੰ ਪੁੱਛਿਆ, “ਤਾਂ ਤੁਸੀਂ ਮੈਥੋਂ ਇਸ ਵਿਅਕਤੀ ਨਾਲ, ਜੋ ਯਹੂਦੀਆਂ ਦਾ ਬਾਦਸ਼ਾਹ ਕਹਾਉਂਦਾ ਹੈ, ਕੀ ਕਰਾਉਣਾ ਚਾਹੁੰਦੇ ਹੋ?”13ਲੋਕਾਂ ਨੇ ਫ਼ਿਰ ਤੋਂ ਰੌਲਾ ਪਾਇਆ, “ਇਸਨੂੰ ਸਲੀਬ ਦਿਓ।”14ਪਿਲਾਤੁਸ ਨੇ ਪੁੱਛਿਆ, “ਕਿਉਂ? ਇਸਨੇ ਕੀ ਪਾਪ ਕੀਤਾ ਹੈ?” ਪਰ ਲੋਕ ਹੋਰ ਜ਼ੋਰ-ਜ਼ੋਰ ਦੀ ਚੀਕਣ ਲੱਗੇ, “ਇਸਨੂੰ ਸਲੀਬ ਤੇ ਚਢ਼ਾ ਦੇਵੋ।15ਪਿਲਾਤੁਸ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਲੋਕਾਂ ਲਈ ਬਰੱਬਾਸ ਨੂੰ ਅਜ਼ਾਦ ਕਰ ਦਿੱਤਾ ਅਤੇ ਸਿਪਾਹੀਆਂ ਨੂੰ ਯਿਸੂ ਨੂੰ ਕੋਡ਼ੇ ਮਾਰਨ ਨੂੰ ਆਖਿਆ। ਫ਼ਿਰ ਉਸਨੇ ਯਿਸੂ ਨੂੰ ਸਲੀਬ ਦੇਣ ਲਈ ਸਿਪਾਹੀਆਂ ਦੇ ਹਵਾਲੇ ਕਰ ਦਿੱਤਾ।16ਪਿਲਾਤੁਸ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲੈ ਗਏ ਅਤੇ ਬਾਕੀ ਸਾਰੇ ਸਿਪਾਹੀਆਂ ਨੂੰ ਇੱਕ ਸਾਥ ਬੁਲਾਇਆ।17ਉਨ੍ਹਾਂ ਨੇ ਜਾਮੁਨੀ ਰੰਗ ਦਾ ਕੱਪਡ਼ਾ ਯਿਸੂ ਤੇ ਪਾਇਆ, ਫ਼ਿਰ ਉਨ੍ਹਾਂ ਨੇ ਕੰਡਿਆਂ ਨੂੰ ਗੁੰਦਕੇ ਕੰਡਿਆਂ ਦਾ ਤਾਜ ਬਣਾਇਆ ਅਤੇ ਉਸਦੇ ਸਿਰ ਤੇ ਪਾਇਆ।18ਫ਼ਿਰ ਉਹ ਯਿਸੂ ਨੂੰ ਸਲਾਮ ਕਰਨ ਲੱਗੇ ਅਤੇ ਆਖਿਆ, “ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!”19ਸਿਪਾਹੀਆਂ ਨੇ ਵਾਰ-ਵਾਰ ਉਸਦੇ ਸਿਰ ਤੇ ਸੋਟੀਆਂ ਮਾਰੀਆਂ। ਉਸ ਉੱਪਰ ਥੁਕਿਆ ਅਤੇ ਬਾਰ-ਬਾਰ ਉਸ ਅੱਗੇ ਸਿਰ ਨਿਵਾਕੇ ਉਸਨੂੰ ਮਖੌਲ ਕਰਨ ਲੱਗੇ।20ਜਦੋਂ ਉਹ ਉਸਨੂੰ ਮਖੌਲ ਕਰ ਹਟੇ ਤਾਂ ਉਨ੍ਹਾਂ ਨੇ ਉਹ ਜਾਮਨੀ ਕੱਪਡ਼ਾ ਉਤਾਰਿਆ ਅਤੇ ਫ਼ਿਰ ਯਿਸੂ ਨੂੰ ਉਸਦੇ ਕੱਪਡ਼ੇ ਪੁਆ ਦਿੱਤੇ ਅਤੇ ਉਸਨੂੰ ਉਸ ਮਹਿਲ ਤੋਂ ਬਾਹਰ ਲੈ ਗਏ ਤਾਂ ਕਿ ਇਸਨੂੰ ਸਲੀਬ ਦਿੱਤੀ ਜਾਵੇ।21ਰਸਤੇ ਵਿੱਚ ਉਨ੍ਹਾਂ ਨੇ ਇੱਕ ਕੁਰੇਨੀ ਆਦਮੀ ਨੂੰ ਵੇਖਿਆ। ਉਹ ਆਦਮੀ ਸ਼ਮਊਨ ਸੀ ਸਿਕੰਦਰ ਅਤੇ ਰੁਫ਼ੂਸ ਦਾ ਪਿਤਾ। ਉਹ ਖੇਤਾਂ ਵੱਲੋਂ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਅਤੇ ਸਿਪਾਹੀਆਂ ਨੇ ਉਸਨੂੰ ਮਜਬੂਰ ਕੀਤਾ ਕਿ ਉਹ ਯਿਸੂ ਦੀ ਸਲੀਬ ਚੁੱਕੇ।22ਉਹ ਉਸਨੂੰ ਗਲਗਥਾ ਨਾਉਂ ਦੀ ਜਗ੍ਹਾ ਤੇ ਲੈ ਗਏ ਗਲਗਥਾ ਜਿਸਦਾ ਅਰਥ ਹੈ “ਖੋਪਰਈ ਦਾ ਥਾਂ”23ਉਥੇ ਜਾਕੇ ਸਿਪਾਹੀਆਂ ਨੇ ਮੈਅ ਵਿੱਚ ਗੰਧਰਸ ਮਿਲਾਕੇ ਉਸਨੂੰ ਪੀਣ ਲਈ ਦਿੱਤੀ, ਪਰ ਉਸਨੇ ਨਹੀਂ ਪੀਤੀ।24ਸਿਪਾਹੀਆਂ ਨੇ ਉਸਨੂੰ ਸਲੀਬ ਤੇ ਕਿੱਲਾਂ ਨਾਲ ਠੋਕਿਆ ਅਤੇ ਉਸਦੇ ਕੱਪਡ਼ੇ ਆਪਸ ਵਿੱਚ ਵੰਡ ਲਏ। ਇਹ ਕੱਪਡ਼ੇ ਉਨ੍ਹਾਂ ਨੇ ਗੁਣੇ ਪਾਕੇ ਆਪਸ ਵਿੱਚ ਵੰਡੇ ਕਿ ਕਿਹਡ਼ਾ ਕਿਹਡ਼ੇ ਕੱਪਡ਼ੇ ਲਵੇਗਾ।25ਸਵੇਰ ਦੇ ਨੌ ਵਜੇ ਸਨ ਜਦੋਂ ਉਨ੍ਹਾਂ ਨੇ ਉਸਨੂੰ ਸਲੀਬ ਤੇ ਚਢ਼ਾਇਆ।26ਅਤੇ ਉਥੇ ਇੱਕ ਪੱਤਰੀ ਸੀ ਜਿਸ ਉੱਤੇ ਉਸਦੇ ਵਿਰੁੱਧ ਦੋਸ਼ ਲਿਖੇ ਹੋਏ ਸਨ, “ਯਹੂਦੀਆਂ ਦਾ ਪਾਤਸ਼ਾਹ।”27ਉਨ੍ਹਾਂ ਨੇ ਉਸਦੇ ਨਾਲ ਦੋ ਹੋਰ ਚੋਰਾਂ ਨੂੰ ਵੀ ਸਲੀਬ ਤੇ ਚਢ਼ਾਇਆ। ਇੱਕ ਨੂੰ ਉਸਦੇ ਸੱਜੇ ਅਤੇ ਦੂਜੇ ਨੂੰ ਉਸਦੇ ਖੱਬੇ ਪਾਸੇ ਚਢ਼ਾਇਆ।28[This verse may not be a part of this translation]29ਅਤੇ ਜੋ ਲੋਕ ਉਥੋਂ ਦੀ ਲੰਘੇ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ। “ਉਨ੍ਹਾਂ ਨੇ ਆਪਣੇ ਸਿਰ ਹਿਲਾਏ ਅਤੇ ਆਖਿਆ, ਬਲ੍ਲੇ! ਤੂੰ ਆਖਿਆ ਸੀ ਕਿ ਤੂੰ ਇਹ ਮੰਦਰ ਨਸ਼ਟ ਕਰ ਸਕਦਾ ਹੈ ਅਤੇ ਤਿੰਨਾਂ ਦਿਨਾਂ ਵਿੱਚ ਬਣਾ ਸਕਦਾ ਹੈ। 30ਤਾਂ ਹੁਣ ਸਲੀਬ ਤੋਂ ਥੱਲੇ ਉਤਰ ਕੇ ਆਪਣੇ-ਆਪ ਨੂੰ ਬਚਾ?”31ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਵੀ ਉਸੇ ਜਗ੍ਹਾ ਖਡ਼ੇ ਸਨ। ਉਨ੍ਹਾਂ ਨੇ ਦੂਜੇ ਲੋਕਾਂ ਵਾਂਗ ਯਿਸੂ ਦਾ ਮਜ਼ਾਕ ਉਡਾਇਆ। ਉਹ ਆਪਸ ਵਿੱਚ ਕਹਿਣ ਲੱਗੇ, “ਉਸਨੇ ਦੂਜੇ ਲੋਕਾਂ ਨੂੰ ਤਾਂ ਬਚਾਇਆ, ਪਰ ਆਪਣੇ-ਆਪ ਨੂੰ ਨਹੀਂ ਬਚਾ ਸਕਿਆ।32ਜੇਕਰ ਉਹ ਸੱਚੀ ਇਸਰਾਏਲ ਦਾ ਰਾਜਾ ਮਸੀਹ ਹੈ, ਤਾਂ ਹੁਣੇ ਉਹ ਸਲੀਬੋਂ ਉਤਰ ਆਵੇ ਅਤੇ ਆਪਣੇ-ਆਪ ਨੂੰ ਬਚਾਵੇ, ਤਦ ਅਸੀਂ ਉਸਤੇ ਫ਼ਿਰ ਪਰਤੀਤ ਕਰਾਂਗੇ।” ਜਿਹਡ਼ੇ ਚੋਰ ਉਸਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ।33ਦੁਪਿਹਰ ਵੇਲੇ, ਹਨੇਰੇ ਨੇ ਸਾਰੇ ਦੇਸ਼ ਨੂੰ ਢਕ ਲਿਆ। ਅਤੇ ਇਹ ਹਨੇਰਾ ਦੁਪਿਹਰ ਦੇ ਤਿੰਨ ਵਜੇ ਤੱਕ ਰਿਹਾ।34ਤਿੰਨ ਕੁ ਵਜੇ, ਯਿਸੂ ਉੱਚੀ ਅਵਾਜ਼ ਵਿੱਚ ਚੀਕਿਆ, “ਏਲੋਈ ਏਲੋਈ ਲਮਾ ਸਬਕਤਾਨੀ।” ਜਿਸਦਾ ਅਰਥ ਹੈ, “ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ, ਤੂੰ ਮੈਨੂੰ ਇਕੱਲਾ ਕਿਉਂ ਛੱਡ ਦਿੱਤਾ ਹੈ?”35ਉਥ ਖਢ਼ੇ ਕੁਝ ਲੋਕਾਂ ਨੇ ਇਹ ਚੀਕ ਸੁਣੀ ਅਤੇ ਆਖਿਆ, “ਸੁਣੋ! ਉਹ ਏਲੀਯਾਹ ਨੂੰ ਸੱਦ ਰਿਹਾ ਹੈ।” 36ਉਥੇ ਇੱਕ ਆਦਮੀ, ਭਜਿਆ ਅਤੇ ਸਪੰਜ ਲਿਆਇਆ ਅਤੇ ਸਿਰਕੇ ਵਿੱਚ ਭਿਉਂਇਆ ਅਤੇ ਸਪੰਜ ਨੂੰ ਇੱਕ ਸੋਟੀ ਨਾਲ ਬੰਨ੍ਹਿਆ ਅਤੇ ਇਸ ਵਿੱਚੋਂ ਪੀਣ ਲਈ ਯਿਸੂ ਨੂੰ ਦਿੱਤਾ। ਉਸ ਆਦਮੀ ਨੇ ਕਿਹਾ, “ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਵੇਖਣਾ ਚਾਹੀਦਾ ਹੈ ਕਿ ਭਲਾ ਏਲੀਯਾਹ ਇਸਨੂੰ ਸਲੀਬ ਤੋਂ ਉਤਾਰਨ ਆਉਂਦਾ ਹੈ ਕਿ ਨਹੀਂ।”37ਫ਼ੇਰ ਯਿਸੂ ਉੱਚੀ ਅਵਾਜ਼ ਵਿੱਚ ਚੀਕਿਆ ਅਤੇ ਪ੍ਰਾਣ-ਹੀਣ ਹੋ ਗਿਆ।38ਜਦੋਂ ਯਿਸੂ ਨੇ ਪ੍ਰਾਣ ਛੱਡੇ ਤਾਂ ਮੰਦਰ ਦਾ ਪਰਦਾ ਉੱਪਰ ਤੋਂ ਲੈਕੇ ਥੱਲੇ ਤੱਕ ਦੋਫ਼ਾਡ਼ ਹੋ ਗਿਆ।39ਤਾਂ ਉਹ ਸੂਬੇਦਾਰ ਜਿਹਡ਼ਾ ਸਾਮ੍ਹਣੇ ਖਡ਼ਾ ਸਭ ਵੇਖ ਰਿਹਾ ਸੀ, ਜਦ ਉਸਨੇ ਵੇਖਿਆ ਕਿ ਯਿਸੂ ਕਿਵੇਂ ਮਰਿਆ ਹੈ ਤਾਂ ਕਹਿਣ ਲੱਗਾ, “ਇਹ ਮਨੁੱਖ ਸਚਮੁੱਚ ਹੀ ਪਰਮੇਸ਼ੁਰ ਦਾ ਪੁੱਤਰ ਸੀ।”40ਕੁਝ ਔਰਤਾਂ ਥੋਡ਼ੀ ਦੂਰੀ ਤੇ ਖਢ਼ੀਆਂ ਇਹ ਵੇਖ ਰਹੀਆਂ ਸਨ। ਉਨ੍ਹਾਂ ਵਿੱਚ ਮਰਿਯਮ ਮਗਦਲੀਨੀ, ਸਲੋਮੀ ਅਤੇ ਯਾਕੂਬ ਅਤੇ ਯੋਸੇਸ ਦੀ ਮਾਂ ਮਰਿਯਮ ਸਨ ਯਾਕੂਬ ਛੋਟਾ ਪੁੱਤਰ ਸੀ।41ਜਿਸ ਵਕਤ ਯਿਸੂ ਗਲੀਲ ਵਿੱਚ ਸੀ, ਉਸ ਵਕਤ ਇਹ ਔਰਤਾਂ ਉਸਦੇ ਨਾਲ ਰਹਿੰਦੀਆਂ ਅਤੇ ਉਸਦੀ ਦੇਖ-ਭਾਲ ਕਰਦੀਆਂ ਸਨ। ਹੋਰ ਵੀ ਬਹੁਤ ਸਾਰੀਆਂ ਔਰਤਾਂ ਉਥੇ ਮੌਜੂਦ ਸਨ। ਇਹ ਔਰਤਾਂ ਉਸ ਨਾਲ ਯਰੂਸ਼ਲਮ ਤੋਂ ਆਈਆਂ ਸਨ।42ਇਸ ਦਿਨ ਨੂੰ ਤਿਆਰੀ ਦਾ ਦਿਨ ਕਿਹਾ ਜਾਂਦਾ ਸੀ (ਜਿਸਦਾ ਅਰਥ ਸਬਤ ਤੋਂ ਇੱਕ ਦਿਨ ਪਹਿਲਾਂ) ਅਤੇ ਹਨੇਰਾ ਹੋ ਰਿਹਾ ਸੀ।43ਅਰਿਮਥੈਆ ਦਾ ਯੂਸੁਫ਼ ਇੱਕ ਯਹੂਦੀ ਸਭਾ ਦਾ ਮੰਨਿਆ ਹੋਇਆ ਪ੍ਰਸ਼ਿਧ ਸਦੱਸ ਸੀ ਅਤੇ ਉਹ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ। ਉਹ ਬਡ਼ੀ ਬਹਾਦੁਰੀ ਨਾਲ ਪਿਲਾਤੁਸ ਕੋਲ ਆਇਆ ਤੇ ਯਿਸੂ ਦੇ ਸ਼ਰੀਰ ਦੀ ਮੰਗ ਕੀਤੀ।44ਪਿਲਾਤੁਸ ਇਹ ਸੁਣਕੇ ਹੈਰਾਨ ਹੋਇਆ ਕਿ ਯਿਸੂ ਪਹਿਲਾਂ ਹੀ ਮਰ ਚੁੱਕਾ ਸੀ। ਉਸਨੇ ਫ਼ੌਜ ਦੇ ਇੱਕ ਸੂਬੇਦਾਰ ਨੂੰ ਸਦਿਆ ਅਤੇ ਉਸਨੂੰ ਪੁੱਛਿਆ ਕਿ ਕੀ ਵਾਕਈ ਉਹ ਮਰ ਚੁਕਿਆ ਸੀ।45ਸੂਬੇਦਾਰ ਨੇ ਪਿਲਾਤੁਸ ਨੂੰ ਦਸਿਆ ਕਿ ਯਿਸੂ ਮਰ ਗਿਆ ਹੈ। ਜਦੋਂ ਉਸਨੇ ਇਹ ਸੁਣਿਆ ਤਾਂ ਪਿਲਾਤੁਸ ਨੇ ਲੋਥ ਯੂਸੁਫ਼ ਨੂੰ ਦੇ ਦਿੱਤੀ।46ਤਾਂ ਯੂਸੁਫ਼ ਨੇ ਇੱਕ ਮਹੀਨ ਕੱਪਡ਼ਾ ਖਰੀਦਿਆ ਅਤੇ ਲੋਥ ਨੂੰ ਸਲੀਬ ਤੋਂ ਉਤਾਰ ਕੇ ਉਸ ਕੱਪਡ਼ੇ ਵਿੱਚ ਲਪੇਟਿਆ। ਫ਼ਿਰ ਯੂਸੁਫ਼ ਨੇ ਲੋਥ ਨੂੰ ਉਸ ਕਬਰ ਵਿੱਚ ਪਾਇਆ ਜਿਹਡ਼ੀ ਚੱਟਾਨ ਵਿੱਚ ਵਢੀ ਹੋਈ ਸੀ ਅਤੇ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢਕਣ ਲਈ ਇੱਕ ਵੱਡਾ ਪੱਥਰ ਰੇਢ਼ ਦਿੱਤਾ।47ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਉਸ ਜਗ੍ਹਾ ਨੂੰ ਵੇਖ ਰਹੀਆਂ ਸਨ ਜਿਥੇ ਕਿ ਯਿਸੂ ਨੂੰ ਰੱਖਿਆ ਗਿਆ ਸੀ।