1پولُس به همراهی سیلاس به دربه و لِستره رسید. در شهر لِستره یکی از شاگردان به نام تیموتاوس زندگی می کرد که مادرش مسیحی یهودی نژاد و پدرش یونانی بود.
1ਪੌਲੁਸ ਦਰਬੇ ਅਤੇ ਲੁਸਤ੍ਰਾ ਸ਼ਹਿਰ ਵਿੱਚ ਗਿਆ। ਯਿਸੂ ਦਾ ਇੱਕ ਚੇਲਾ ਜਿਸ ਦਾ ਨਾਂ ਤਿਮੋਥਿਉਸ ਸੀ, ਉਥੇ ਸੀ, ਜਿਸਦੀ ਮਾਂ ਨਿਹਚਾਵਾਨ ਯਹੂਦਣ ਸੀ, ਪਰ ਉਸਦਾ ਪਿਉ ਯੂਨਾਨੀ ਸੀ।
2برادران ساکن لِستره و قونیه از او تعریف می کردند
2ਲੁਸਤ੍ਰਾ ਅਤੇ ਇਕੋਨਿਯੁਮ ਦੇ ਸ਼ਹਿਰਾਂ ਵਿੱਚ ਨਿਹਚਾਵਾਨਾਂ ਦੀ ਤਿਮੋਥਿਉਸ ਬਾਰੇ ਬਹੁਤ ਚੰਗੀ ਰਾਏ ਸੀ।
3و پولُس می خواست او را همراه خود ببرد، پس بخاطر یهودیان آن دیار تیموتاوس را سنت نمود زیرا همه می دانستند که پدرش یونانی بود.
3ਉਹ ਉਸ ਬਾਰੇ ਬਡ਼ੇ ਨੇਕ ਖਿਆਲ ਰਖਦੇ ਸਨ। ਪੌਲੁਸ ਚਾਹੁੰਦਾ ਸੀ ਕਿ ਤਿਮੋਥਿਉਸ ਉਸਦੇ ਨਾਲ ਸਫ਼ਰ ਕਰੇ, ਪਰ ਉਸ ਇਲਾਕੇ ਦੇ ਸਭ ਲੋਕ ਜਾਣਦੇ ਸਨ ਕਿ ਉਸਦਾ ਪਿਤਾ ਯੂਨਾਨੀ ਸੀ। ਇਸ ਲਈ ਪੌਲੁਸ ਨੇ ਉਸ ਇਲਾਕੇ ਦੇ ਯਹੂਦੀਆਂ ਦੀ ਖਾਤਿਰ ਉਸਦੀ ਸੁੰਨਤ ਕੀਤੀ।
4آنها همچنان که شهر به شهر می گشتند، تصمیماتی را که رسولان و رهبران در اورشلیم گرفته بودند به ایمانداران می سپردند تا مطابق آن عمل کنند.
4ਫ਼ਿਰ ਪੌਲੁਸ ਅਤੇ ਉਸਦੇ ਸਾਥੀ ਆਦਮੀਆਂ ਨੇ ਦੂਜੇ ਸ਼ਹਿਰ ਰਾਹੀਂ ਸਫ਼ਰ ਕੀਤਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਦੇ ਰਿਵਾਜ਼ਾਂ ਅਤੇ ਫ਼ੈਸਲਿਆਂ ਨੂੰ ਯਰੂਸ਼ਲਮ ਵਿੱਚ ਨਿਹਚਾਵਾਨਾਂ ਨੂੰ ਪਹੁੰਚਿਆ।
5از اینرو کلیسا ها در ایمان تقویت می یافتند و روز به روز به تعداد شان افزوده می شد.
5ਇਉਂ ਕਲੀਸਿਯਾ ਨਿਹਚਾ ਵਿੱਚ ਮਜਬੂਤੀ ਨਾਲ ਵਧੀਆਂ ਅਤੇ ਹਰ ਰੋਜ਼ ਗਿਣਤੀ ਵਿੱਚ ਵਧ ਰਹੀਆਂ ਸਨ।
6وقتی آن ها از ولایت فریجیه و ولایت غلاتیه می گذشتند، روح القدس مانع شد که پیام خدا را به ولایت آسیا ابلاغ نمایند
6ਪੌਲੁਸ ਅਤੇ ਉਸਦੇ ਸਾਥੀ ਫ਼ਰੁਗਿਯਾ ਅਤੇ ਗਲਾਤਿਯਾ ਦੇ ਇਲਾਕੇ ਵਿੱਚੋਂ ਦੀ ਲੰਘਦੇ ਗਏ ਕਿਉਂਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਅਸਿਯਾ ਵਿੱਚ ਖੁਸ਼ ਖਬਰੀ ਦਾ ਪ੍ਰਚਾਰ ਕਰਨ ਤੋਂ ਰੋਕਿਆ ਸੀ।
7و وقتی به سرحد میسیه رسیدند، کوشش می کردند به ولایت بِطونیه بروند، اما روح عیسی به ایشان اجازه نداد.
7ਪੌਲੁਸ ਅਤੇ ਤਿਮੋਥਿਉਸ ਮੁਸਿਯਾ ਦੇਸ਼ ਦੇ ਕੋਲ ਪਹੁੰਚੇ, ਉਹ ਬਿਥੁਕਿਯਾ ਦੇ ਦੇਸ਼ ਜਾਣਾ ਚਾਹੁੰਦੇ ਸਨ। ਪਰ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਉਥੇ ਨਾ ਜਾਣ ਦਿੱਤਾ।
8بنابراین از میسیه گذشتند و به شهر ترواس آمدند.
8ਤਾਂ ਉਹ ਮੁਸਿਯਾ ਦੇ ਦੇ ਕੋਲੋਂ ਲੰਘ ਕੇ ਤ੍ਰੇਆਸ ਸ਼ਹਿਰ ਵਿੱਚ ਪਹੁੰਚੇ।
9در همان شب پولُس در خواب دید که شخصی مقدونی ایستاده بود و با التماس به او می گفت: «به مقدونیه بیا و ما را یاری کن.»
9ਉਸ ਰਾਤ ਪੌਲੁਸ ਨੇ ਇੱਕ ਦਰਸ਼ਨ ਦੇਖਿਆ। ਇਸ ਦਰਸ਼ਨ ਵਿੱਚ, ਉਸਨੇ ਮਕਦੂਨੀਯਾ ਤੋਂ ਇੱਕ ਮਨੁੱਖ ਨੂੰ ਆਪਣੇ ਅੱਗੇ ਖਲੋਤਿਆਂ ਅਤੇ ਉਸਨੂੰ ਬੇਨਤੀ ਕਰਦਿਆਂ ਵੇਖਿਆ, “ਮਕਦੂਨਿਯਾ ਨੂੰ ਆ ਅਤੇ ਸਾਡੀ ਸਹਾਇਤਾ ਕਰ।”
10همینکه پولُس این رؤیا را دید، ما عازم مقدونیه شدیم. زیرا شکی نداشتیم که خدا ما را خواسته بود که به ایشان نیز بشارت دهیم.
10ਪੌਲੁਸ ਦੇ ਇਹ ਦਰਸ਼ਨ ਦੇਖਣ ਤੋਂ ਬਾਅਦ, ਅਸਾਂ ਤੁਰੰਤ ਮਕਦੂਨਿਯਾ ਨੂੰ ਜਾਣ ਦਾ ਫ਼ੈਸਲਾ ਕੀਤਾ। ਸਾਨੂੰ ਯਕੀਨ ਸੀ ਕਿ ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ ਖਬਰੀ ਦੇਣ ਲਈ ਸਦਿਆ ਸੀ।
11در ترواس سوار کشتی شدیم و مستقیماً به جزیرۀ ساموتراکی رفتیم و روز بعد رهسپار نیاپولیس شدیم.
11ਅਸੀਂ ਜਹਾਜ ਰਾਹੀਂ ਤ੍ਰੋਆਸ ਤੋਂ ਵਿਦਾ ਹੋਏ ਅਤੇ ਸਿਧੇ ਸਮੁਤ੍ਰਾਕੇ ਦੇ ਟਾਪੂ ਵੱਲ ਸਫ਼ਰ ਕੀਤਾ। ਅਗਲੇ ਦਿਨ ਅਸੀਂ ਨਿਯਾਪੁਲਿਸ ਦੇ ਸ਼ਹਿਰ ਨੂੰ ਪਹੁੰਚੇ।
12از آنجا به فیلپی که یک مستعمرۀ رومی و شهری در بخش اول ولایت مقدونیه است رفتیم. در این شهر چند روزی اقامت کردیم.
12ਫ਼ਿਰ ਅਸੀਂ ਫ਼ਿਲਿਪੈ ਗਏ, ਇਹ ਮਕਦੂਨਿਯਾ ਦੇ ਇਸ ਹਿੱਸੇ ਦਾ ਇੱਕ ਮਹੱਤਵਪੂਰਣ ਸ਼ਹਿਰ ਹੈ, ਅਤੇ ਇਹ ਰੋਮੀਆਂ ਲਈ ਇੱਕ ਸ਼ਹਿਰ ਹੈ। ਅਸੀਂ ਕੁਝ ਦਿਨ ਉਸੇ ਸ਼ਹਿਰ ਵਿੱਚ ਰਹੇ।
13روز سَبَت از دروازۀ شهر خارج شدیم و به کنار دریای که گمان می کردیم محل دعای یهودیان باشد رفتیم. در آنجا نشستیم و با زنانی که جمع شده بودند، صحبت کردیم.
13ਸਬਤ ਦੇ ਦਿਨ ਅਸੀਂ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਗਏ। ਅਤੇ ਅਸੀਂ ਉਸ ਇਲਾਕੇ ਵਿੱਚ ਇੱਕ ਜਗ਼੍ਹਾ ਲਭਣਾ ਚਾਹੁੰਦੇ ਸਾਂ ਜਿਥੇ ਯਹੂਦੀ ਇਕਠੇ ਪ੍ਰਾਰਥਨਾ ਲਈ ਆਉਂਦੇ ਸਨ। ਉਥੇ ਕੁਝ ਔਰਤਾਂ ਇਕਠੀਆਂ ਹੋਈਆਂ ਸਨ। ਤਾਂ ਅਸੀਂ ਉਨ੍ਹਾਂ ਨਾਲ ਬੈਠੇ ਅਤੇ ਉਨ੍ਹਾਂ ਨਾਲ ਗੱਲ ਕੀਤੀ।
14یکی از شنوندگان ما زنی بود به نام لیدیه، که پارچه های ارغوانی می فروخت. او از اهالی شهر طیاتیرا و زنی خدا پرست بود. خداوند قلب او را باز کرد تا تعلیم پولُس را بپذیرد
14ਉਥੇ ਥੁਆਤੀਰਾ ਸ਼ਹਿਰ ਤੋਂ ਲੁਦਿਯਾ ਨਾਮ ਦੀ ਇੱਕ ਔਰਤ ਵੀ ਸੀ। ਉਸਦਾ ਕੰਮ ਕਿਰਮਚੀ ਰੰਗ ਦੇ ਵਸਤਰ ਵੇਚਣ ਦਾ ਸੀ। ਉਸਨੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਪਰਮੇਸ਼ੁਰ ਨੇ ਉਸ ਨੂੰ ਉਸਦਾ ਦਿਲ ਖੋਲ੍ਹਣ ਦਿੱਤਾ ਅਤੇ ਧਿਆਨ ਨਾਲ ਪੌਲੁਸ ਦੇ ਬਚਨਾਂ ਨੂੰ ਸੁਣਾਇਆ।
15و هنگامی که او و خانواده اش تعمید گرفتند، با خواهش و تمنا به ما گفت: «اگر مرا نسبت به خداوند یک مؤمن حقیقی می دانید، بیائید و در منزل من بمانید.» و آنقدر اصرار کرد، که ما رفتیم.
15ਉਹ ਅਤੇ ਸਾਰੇ ਲੋਕਾਂ ਨੇ ਜੋ ਉਸਦੇ ਘਰ ਵਿੱਚ ਰਹਿੰਦੇ ਸਨ ਬਪਤਿਸਮਾ ਲਿਆ। ਉਸਤੋਂ ਬਾਅਦ, ਫ਼ੇਰ ਉਸਨੇ ਸਾਨੂੰ ਇਹ ਆਖਦਿਆਂ ਆਪਣੇ ਘਰ ਸੱਦਾ ਦਿੱਤਾ, “ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਮੈਂ ਪ੍ਰਭੂ ਯਿਸੂ ਦੀ ਸੱਚੀ ਉਪਾਸਕ ਹਾਂ, “ਫ਼ੇਰ ਕਿਰਪਾ ਕਰਕੇ ਆਓ ਅਤੇ ਮੇਰੇ ਘਰ ਵਿੱਚ ਠਹਿਰੋ। ਉਸਨੇ ਸਾਨੂੰ ਆਪਣੇ ਘਰ ਠਹਿਰਾਉਣ ਲਈ ਮਨਵਾ ਲਿਆ।”
16یک روز که به محل دعا می رفتیم به کنیزی برخورد کردیم که روح فالگیری و غیبگویی داشت و از این راه منافع زیادی نصیب اربابان خود کرده بود.
16ਇੱਕ ਵਾਰ ਸਾਡੇ ਨਾਲ ਕੁਝ ਇੰਝ ਵਾਪਰਿਆ, ਜਦੋਂ ਅਸੀਂ ਪ੍ਰਾਰਥਨਾ ਸਥਾਨ ਵੱਲ ਜਾ ਰਹੇ ਸੀ। ਇੱਕ ਦਾਸੀ ਸਾਨੂੰ ਮਿਲੀ। ਉਸ ਵਿੱਚ ਇੱਕ ਵਿਸ਼ੇਸ਼ ਆਤਮਾ ਦਾ ਵਾਸ ਸੀ। ਇਸ ਦੀ ਸ਼ਕਤੀ ਨਾਲ, ਉਹ ਭਵਿਖ ਬਾਰੇ ਦੱਸ ਸਕਦੀ ਸੀ। ਇਉਂ ਉਹ ਇਸ ਕਸਬੇ ਵਿੱਚ ਬਹੁਤ ਸਾਰਾ ਪੈਸਾ ਆਪਣੇ ਮਾਲਕਾਂ ਲਈ ਕਮਾ ਲਿਆਉਂਦੀ ਸੀ।
17او به دنبال ما و پولُس افتاد و فریاد می کرد: «اینها غلامان خدای متعالند و راه رستگاری را به شما اعلام می نمایند.»
17ਇਸ ਕੁਡ਼ੀ ਨੇ ਪੌਲੁਸ ਅਤੇ ਸਾਡਾ ਪਿਛਾ ਕੀਤਾ ਅਤੇ ਉੱਚੀ ਆਖ ਰਹੀ ਸੀ, “ਇਹ ਵਿਅਕਤੀ ਅੱਤ ਮਹਾਨ ਪਰਮੇਸ਼ੁਰ ਦੇ ਸੇਵਕ ਹਨ। ਇਹ ਤੁਹਾਨੂੰ ਮੁਕਤੀ ਦੀ ਰਾਹ ਦੱਸਦੇ ਹਨ।”
18چند روز کارش همین بود تا بالاخره حوصله پولُس به سر آمده به سوی او برگشت و به آن روح گفت: «به نام عیسی مسیح به تو فرمان می دهم از او خارج شو.» و در همان لحظه از او خارج شد.
18ਉਸਨੇ ਬਹੁਤ ਦਿਨ ਇਹ ਕਰਨਾ ਜਾਰੀ ਰੱਖਿਆ ਪਰ ਪੌਲੁਸ ਇਹ ਸੁਣਦਾ ਉਕਤਾਅ ਗਿਆ ਅਤੇ ਆਤਮਾ ਨੂੰ ਕਿਹਾ, “ਮੈਂ ਯਿਸੂ ਮਸੀਹ ਦੇ ਇਖਤਿਆਰ ਨਾਲ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਉਸ ਵਿੱਚੋਂ ਬਾਹਰ ਨਿਕ੍ਕਲ ਆ।” ਉਸੇ ਵਕਤ ਉਸ ਕੁਡ਼ੀ ਵਿੱਚੋਂ ਆਤਮਾ ਬਾਹਰ ਨਿਕਲ ਆਈ।
19همین که اربابان کنیز دیدند امید منافع خود را از دست داده اند، پولُس و سیلاس را گرفتند و کشان کشان به میدان شهر پیش بزرگان شهر بردند.
19ਉਸ ਕੁਡ਼ੀ ਦੇ ਮਾਲਕ ਨੇ ਮਹਿਸੂਸ ਕੀਤਾ ਕਿ ਹੁਣ ਉਹ ਪੈਸੇ ਕੁਮਾਉਣ ਲਈ ਉਸਦਾ ਇਸਤੇਮਾਲ ਨਹੀਂ ਕਰ ਸਕਦੇ ਸੀ। ਇਸ ਲਈ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨੂੰ ਫ਼ਡ਼ਿਆ ਅਤੇ ਸ਼ਹਿਰ ਦੀ ਸਭਾ ਵਾਲੀ ਥਾਂ ਤੇ ਖਿਚ੍ਚ ਲਿਆਏ। ਉਸ ਸ਼ਹਿਰ ਦੇ ਸੂਬੇਦਾਰ ਉਥੇ ਸਨ।
20وقتی آنها را پیش مأموران رومی آوردند گفتند: «این مردان که یهودی هستند شهر ما را به هم می ریزند.
20ਉਹ ਆਦਮੀ ਉਨ੍ਹਾਂ ਨੂੰ ਆਗੂਆਂ ਕੋਲ ਲੈ ਆਏ ਅਤੇ ਆਖਣ ਲੱਗੇ, “ਇਹ ਲੋਕ ਯਹੂਦੀ ਹਨ ਅਤੇ ਇਹ ਸਾਡੇ ਸ਼ਹਿਰ ਵਿੱਚ ਭਾਜਡ਼ ਪਾ ਰਹੇ ਹਨ।
21ایشان رسومی را تبلیغ می کنند که قبول آن ها و عمل کردن به آن ها برای ما رومیان جایز نیست.»
21ਇਹ ਲੋਕਾਂ ਨੂੰ ਉਹ ਰਿਵਾਜ਼ ਸਿਖਾ ਰਹੇ ਹਨ ਜੋ ਸ਼ਰ੍ਹਾ ਦੇ ਖਿਲਾਫ਼ ਹਨ। ਕਿਉਂਕਿ ਅਸੀਂ ਰੋਮੀ ਨਾਗਰਿਕ ਹਾਂ। ਅਸੀਂ ਇਹ ਰਿਵਾਜ਼ ਨਾ ਕਬੂਲ ਸਕਦੇ ਹਾਂ ਨਾ ਹੀ ਇਨ੍ਹਾਂ ਉੱਤੇ ਚੱਲ ਸਕਦੇ ਹਾਂ।”
22مردم نیز در این حمله به آنها پیوستند و مأموران لباسهای آنها را در آوردند و امر کردند آنها را چوب بزنند.
22ਤਦ ਲੋਕੀ ਪੌਲੁਸ ਅਤੇ ਸੀਲਾਸ ਦੇ ਖਿਲਾਫ਼ ਹੋ ਗਏ। ਤੱਦ ਆਗੂਆਂ ਨੇ ਪੌਲੁਸ ਅਤੇ ਸੀਲਾਸ ਦੇ ਕੱਪਡ਼ੇ ਪਾਡ਼ ਸੁੱਟੇ ਅਤੇ ਕੁਝ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਕੋਡ਼ਿਆਂ ਨਾਲ ਮਾਰਨ।
23بعد از لت و کوب زیاد آن ها را به زندان انداختند و به زندانبان امر سخت کردند که ایشان را با دقت تمام تحت نظر بگیرد.
23ਆਦਮੀਆਂ ਨੇ ਉਨ੍ਹਾਂ ਨੂੰ ਬਹੁਤ ਵਾਰ ਮਾਰਿਆ ਤੇ ਫ਼ਿਰ ਉਨ੍ਹਾਂ ਨੂੰ ਕੈਦ ਵਿੱਚ ਸੁੱਟ ਦਿੱਤਾ। ਕੈਦਖਾਨੇ ਦੇ ਦਰੋਗਾ ਨੂੰ ਆਖਣ ਲੱਗੇ, “ਇਨ੍ਹਾਂ ਉੱਪਰ ਪੂਰੀ ਨਿਗਰਾਨੀ ਰੱਖਣਾ।”
24با این امر زندانبان آنها را در داخل زندان محبوس کرد و پاهای ایشان را در کنده و زنجیر گذاشت.
24ਉਸਨੇ ਅਜਿਹਾ ਹੁਕਮ ਪਾਕੇ ਉਨ੍ਹਾਂ ਨੂੰ ਅੰਦਰਲੇ ਕੈਦਖਾਨੇ ਵਿੱਚ ਰੱਖਿਆ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਫ਼ ਦੇ ਖਾਨੇ ਠੋਕ ਦਿੱਤੇ।
25نزدیکی های نصف شب، پولُس و سیلاس به دعا مشغول بودند و به درگاه خدا سرودهای حمد می خواندند و زندانیان دیگر گوش می دادند، که
25ਅਧੀ ਰਾਤ ਵੇਲੇ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਹੋਏ ਪ੍ਰਭੂ ਦੀ ਉਸਤਤਿ ਦੇ ਗੀਤ ਗਾ ਰਹੇ ਸਨ ਅਤੇ ਬਾਕੀ ਕੈਦੀ ਉਨ੍ਹਾਂ ਦੇ ਭਜਨ-ਗੀਤ ਸੁਣ ਰਹੇ ਸਨ।
26ناگهان زلزلۀ شدیدی رخ داد، به طوریکه زندان را از تهداب به لرزه درآورد. تمام درهای زندان در همان لحظه باز شد و همه زنجیر ها به زمین افتادند.
26ਅਚਾਨਕ ਭਿਆਨਕ ਭੁਚਾਲ ਆਇਆ। ਭੁਚਾਲ ਇੰਨਾ ਜਬਰਦਸਤ ਸੀ ਕਿ ਕੈਦਖਾਨੇ ਦੀਆਂ ਨੀਹਾਂ ਤੱਕ ਹਿੱਲ ਗਫੀਆਂ ਅਤੇ ਕੈਦਖਾਨੇ ਦੇ ਸਾਰੇ ਦਰਵਾਜ਼ੇ ਖੁਲ੍ਹ ਗਏ। ਅਤੇ ਸਾਰੇ ਕੈਦੀਆਂ ਦੀਆਂ ਜੰਜ਼ੀਰਾਂ ਖੁਲ੍ਹ ਗਈਆਂ।
27وقتی زندانبان بیدار شد و درهای زندان را باز دید، شمشیر خود را کشید و چیزی نمانده بود که خود را بکشد؛ چون گمان می کرد زندانیان فرار کرده اند.
27ਜੇਲਰ ਜਾਗਿਆ ਅਤੇ ਕੈਦਖਾਨੇ ਦੇ ਸਾਰੇ ਦਰਵਾਜ਼ੇ ਖੁਲ੍ਹੇ ਵੇਖੇ। ਉਸਨੇ ਸੋਚਿਆ ਕਿ ਕੈਦੀ ਪਹਿਲਾਂ ਹੀ ਨਠ ਗਏ ਹਨ। ਇਸ ਲਈ ਉਸਨੇ ਆਪਣੀ ਤਲਵਾਰ ਕਢੀ ਅਤੇ ਆਪਣੇ-ਆਪ ਨੂੰ ਮਾਰਨ ਹੀ ਵਾਲਾ ਸੀ।
28اما پولُس به صدای بلند گفت: «به خود ضرر نرسان، همۀ ما اینجا هستیم.»
28ਪਰ ਪੌਲੁਸ ਚੀਖਿਆ, “ਆਪਣੇ-ਆਪ ਨੂੰ ਇਉਂ ਕਸ਼ਟ ਨਾ ਦੇ। ਅਸੀਂ ਸਭ ਇਥੇ ਹੀ ਹਾਂ।”
29زندانبان چراغی خواست و به عجله داخل اطاق شد و در حالی که از ترس می لرزید، پیش پاهای پولُس و سیلاس به زمین افتاد.
29ਤੱਦ ਦੀਵਾ ਮੰਗਵਾ ਕੇ ਉਹ ਅੰਦਰ ਨੂੰ ਦੌਡ਼ਿਆ, ਉਹ ਕੰਬਦਾ ਹੋਇਆ ਪੌਲੁਸ ਅਤੇ ਸੀਲਾਸ ਦੇ ਅੱਗੇ ਢਹਿ ਪਿਆ।
30سپس آنها را بیرون آورد و گفت: «ای آقایان من چه باید بکنم که نجات یابم؟»
30ਤੱਦ ਉਸਨੇ ਉਨ੍ਹਾਂ ਨੂੰ ਬਾਹਰ ਕਢਿਆ ਅਤੇ ਕਿਹਾ, “ਹੇ ਮਹਾ ਪੁਰਖੋ, ਬਚਾਏ ਜਾਣ ਲਈ ਮੈਂ ਕੀ ਕਰਾਂ?”
31جواب دادند: «به عیسی خداوند ایمان آور که تو با اهل خانه ات نجات خواهی یافت.»
31ਉਨ੍ਹਾਂ ਉਸਨੂੰ ਕਿਹਾ, “ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰ, ਫ਼ੇਰ ਤੂੰ ਅਤੇ ਉਹ ਸਾਰੇ, ਜਿਹਡ਼ੇ ਤੇਰੇ ਘਰ ਵਿੱਚ ਰਹਿੰਦੇ ਹਨ, ਬਚਾਏ ਜਾਣਗੇ।”
32آنگاه پیام خداوند را به او و جمیع اهل خانه اش رسانیدند.
32ਤਾਂ, ਪੌਲੁਸ ਅਤੇ ਸੀਲਾਸ ਨੇ ਜੇਲਰ ਅਤੇ ਉਨ੍ਹਾਂ ਸਭ ਨੂੰ, ਜੋ ਉਸਦੇ ਘਰ ਵਿੱਚ ਰਹਿੰਦੇ ਸਨ, ਪ੍ਰਭੂ ਦਾ ਸੰਦੇਸ਼ ਦਿੱਤਾ।
33درست در همان موقع شب زندانبان آنها را بیرون آورد و زخمهای شانرا را شستشو نمود و فوراً او و خانواده اش تعمید گرفتند.
33ਜਦ ਕਿ ਰਾਤ ਕਾਫ਼ੀ ਹੋ ਚੁੱਕੀ ਸੀ ਪਰ ਜੇਲਰ ਨੇ ਉਨ੍ਹਾਂ ਨੂੰ ਲਿਆ ਅਤੇ ਉਨ੍ਹਾਂ ਦੇ ਜ਼ਖਮ ਸਾਫ਼ ਕੀਤੇ। ਉਸਤੋਂ ਬਾਅਦ, ਜੇਲਰ ਅਤੇ ਉਸਦੇ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ ਗਿਆ।
34زندانبان ایشان را به خانه خود برد و برای ایشان غذا آورد و او و تمام اهل خانه اش از اینکه به خدا ایمان آورده بودند بی نهایت شاد گشتند.
34ਉਸਤੋਂ ਬਾਅਦ, ਉਸਨੇ ਉਨ੍ਹਾਂ ਨੂੰ ਘਰ ਲੈਜਾ ਕੇ ਭੋਜਨ ਕਰਵਾਇਆ, ਹੁਣ ਸਾਰੇ ਲੋਕ ਮੁਡ਼ ਤੋਂ ਬਡ਼ੇ ਖੁਸ਼ ਸਨ ਕਿਉਂਕਿ ਹੁਣ ਉਹ ਪ੍ਰਭੂ ਵਿੱਚ ਆਸਥਾ ਰਖਦੇ ਸਨ।
35همین که روز شد مأموران رومی چند نفر از نگهبانان را فرستادند و امر کردند که آنها را آزاد کنند.
35ਅਗਲੀ ਸਵੇਰ ਆਗੂਆਂ ਨੇ ਕੁਝ ਸਿਪਾਹੀਆਂ ਨੂੰ ਦਰੋਗਾ ਕੋਲ ਭੇਜਿਆ ਅਤੇ ਸੁਨੇਹਾ ਦਿੱਤਾ “ਇਨ੍ਹਾਂ ਆਦਮੀਆਂ ਨੂੰ ਰਿਹਾ ਕਰ ਦਿੱਤਾ ਜਾਵੇ।”
36زندانبان این خبر را به پولُس رسانیده گفت: «مأموران رومی امر کرده اند که شما را آزاد کنیم، پس بفرمایید و به سلامت بروید.»
36ਦਰੋਗਾ ਨੇ ਪੌਲੁਸ ਨੂੰ ਆਖਿਆ, “ਆਗੂਆਂ ਨੇ ਇਨ੍ਹਾਂ ਸਿਪਾਹੀਆਂ ਰਾਹੀਂ ਤੁਹਾਨੂੰ ਰਿਹਾ ਕਰਨ ਦਾ ਹੁਕਮ ਦੇਕੇ ਭੇਜਿਆ ਹੈ, ਸੋ ਤੁਸੀਂ ਹੁਣ ਸ਼ਾਂਤੀ ਨਾਲ ਇਥੋਂ ਜਾ ਸਕਦੇ ਹੋ।”
37پولُس در جواب گفت: «ایشان ما را که اتباع رومی هستیم در مقابل همه و بدون محاکمه چوب زدند و به زندان انداختند و حالا می خواهند ما را مخفیانه بیرون کنند. هرگز! خود شان بیایند و ما را بیرون ببرند.»
37ਪਰ ਪੌਲੁਸ ਨੇ ਸਿਪਾਹੀਆਂ ਨੂੰ ਕਿਹਾ, “ਉਨ੍ਹਾਂ ਨੇ ਤਾਂ ਸਾਨੂੰ ਰੋਮੀ ਹੋਣ ਦਾ ਦੋਸ਼ ਸਾਬਤ ਕੀਤੇ ਬਿਨਾਂ ਹੀ ਸਭਨਾਂ ਦੇ ਸਾਮ੍ਹਣੇ ਕੋਡ਼ੇ ਮਾਰਕੇ ਕੈਦ ਕੀਤਾ ਸੀ। ਅਤੇ ਕੀ ਉਹ ਚਾਹੁੰਦੇ ਹਨ ਅਸੀਂ ਗੁਪਤ ਰੂਪ ਵਿੱਚ ਹੀ ਚਲੇ ਜਾਈਏ? ਨਹੀਂ ਇਹ ਇਵੇਂ ਨਹੀਂ ਹੋਣਾ, ਸਗੋਂ ਉਹ ਆਪ ਆਕੇ ਸਾਨੂੰ ਬਾਹਰ ਕਢ ਕੇ ਲੈ ਚੱਲਣ।”
38نگهبانان گفتار پولُس را به اطلاع مأموران رسانیدند. وقتی آن ها شنیدند ایشان از اتباع روم هستند، بسیار ترسیدند
38ਸਿਪਾਹੀਆਂ ਨੇ ਇਹ ਹਾਲ ਸਾਰਾ ਆਗੂਆਂ ਨੂੰ ਜਾ ਸੁਣਾਇਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਰੋਮੀ ਨਾਗਰਿਕ ਹੀ ਸਨ ਤਾਂ ਉਹ ਘਬਰਾ ਗਏ।
39و آمده از ایشان عذرخواهی کردند و آنها را تا بیرون زندان همراهی کردند و از آنها خواهش نمودند که شهر را ترک نمایند.به این ترتیب آن دو نفر از زندان بیرون آمده به خانۀ لیدیه رفتند و پس از اینکه برادران را دیدند و به ایشان دلگرمی دادند آنجا را ترک کردند.
39ਤਾਂ ਉਹ ਆਪ ਪੌਲੁਸ ਅਤੇ ਸੀਲਾਸ ਕੋਲ ਆਏ ਤੇ ਆਕੇ ਖਿਮਾ ਮੰਗੀ। ਉਨ੍ਹਾਂ ਨੇ ਆਪ ਉਨ੍ਹਾਂ ਨੂੰ ਕੈਦ ਵਿੱਚੋਂ ਕਢਿਆ ਅਤੇ ਇਹ ਸ਼ਹਿਰ ਛੱਡ ਜਾਣ ਲਈ ਕਿਹਾ।
40به این ترتیب آن دو نفر از زندان بیرون آمده به خانۀ لیدیه رفتند و پس از اینکه برادران را دیدند و به ایشان دلگرمی دادند آنجا را ترک کردند.
40ਪਰ ਜਦੋਂ ਪੌਲੁਸ ਅਤੇ ਸੀਲਾਸ ਜੇਲ ਵਿੱਚੋਂ ਬਾਹਰ ਆਏ ਤਾਂ ਉਹ ਲੁਕਿਯਾ ਦੇ ਘਰ ਨੂੰ ਗਏ ਅਤੇ ਉਥੇ ਕੁਝ ਨਿਹਚੀਆਂ ਨੂੰ ਵੇਖਿਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਸਲ੍ਲੀ ਦਿੱਤੀ ਫ਼ੇਰ ਉਨ੍ਹਾਂ ਨੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। ਉਹ ਸ਼ਹਿਰ ਛੱਡਕੇ ਅੱਗੇ ਨੂੰ ਵਧੇ।