1پس آن ها از آمفیپولیس و آپولونیا گذشتند و به تسالونیکی که کنیسه یهود در آن واقع بود رسیدند.
1ਤੱਦ ਉਹ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਸ਼ਹਿਰਾਂ ਵਿੱਚੋਂ ਲੰਘਦੇ ਹੋਏ ਥਸ੍ਸਲੁਨੀਕੇ ਸ਼ਹਿਰ ਵਿੱਚ ਆਏ, ਜਿਥੇ ਕਿ ਯਹੂਦੀਆਂ ਦਾ ਇੱਕ ਪ੍ਰਾਰਥਨਾ ਸਥਾਨ ਸੀ।
2پولُس به پیروی از شیوۀ همیشگی خود داخل کنیسه شد و در سه روز سَبَت به طور متوالی با استفاده از کلام خدا با آنها مباحثه می کرد
2ਪੌਲੁਸ ਪ੍ਰਾਰਥਨਾ ਸਥਾਨ ਦੇ ਅੰਦਰ ਗਿਆ ਅਤੇ ਉਨ੍ਹਾਂ ਨਾਲ ਵਿਚਾਰ ਕੀਤਾ, ਜਿਵੇਂ ਉਹ ਹਰ ਸਬਤ ਦੇ ਦਿਨ ਤਿੰਨ ਹਫ਼ਤਿਆਂ ਲਈ ਪੋਥੀਆਂ ਬਾਰੇ ਕਰਦਾ ਸੀ।
3و توضیح می داد و دلیل می آورد که لازم بود مسیح رنج ببیند و پس از مرگ زنده گردد. او می گفت: «عیسی که من به شما اعلام می کنم همان مسیح است.»
3ਪੌਲੁਸ ਨੇ ਇਨ੍ਹਾਂ ਪੋਥੀਆਂ ਨੂੰ ਯਹੂਦੀਆਂ ਨੂੰ ਵਿਸਤਾਰ ਵਿੱਚ ਸਮਝਾਇਆ ਤੇ ਸਾਬਤ ਕੀਤਾ ਕਿ ਮਸੀਹ ਨੇ ਦੁਖ ਭੋਗਣਾ ਹੀ ਸੀ ਅਤੇ ਫ਼ਿਰ ਮੁਰਦਿਆਂ ਵਿੱਚੋਂ ਜੀ ਉਠਣਾ ਸੀ। ਅਤੇ ਪੌਲੁਸ ਨੇ ਕਿਹਾ, “ਇਹ ਯਿਸੂ, ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਮਸੀਹ ਹੈ।”
4عده ای از آنها و همچنین گروه زیادی از یونانیان خدا پرست و زنان سرشناش متقاعد شدند و به پولُس و سیلاس گرویدند.
4ਕੁਝ ਯਹੂਦੀਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨਾਲ ਸੰਗ ਕਰਨ ਦਾ ਫ਼ੈਸਲਾ ਕੀਤਾ। ਬਹੁਤ ਮਹੱਤਵਪੂਰਣ ਯੂਨਾਨੀ ਆਦਮੀ ਅਤੇ ਔਰਤਾਂ ਵੀ ਉਨ੍ਹਾਂ ਨਾਲ ਜੁਡ਼ੀਆਂ ਜੋ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਸਨ। ਇਉਂ ਇੱਕ ਵੱਡੇ ਆਦਮੀਆਂ ਦੇ ਸਮੂਹ ਨੇ ਅਤੇ ਬਹੁਤ ਸਾਰੀਆਂ ਔਰਤਾਂ ਨੇ ਪੌਲੁਸ ਅਤੇ ਸੀਲਾਸ ਸੰਗ ਕੀਤਾ।
5اما یهودیان در آتش حسد می سوختند. آنها عدۀ از اوباش بازاری را گرد آورده دسته ای به راه انداختند و هیاهویی در شهر برپا کرده به خانه یاسون هجوم بردند تا پولُس و سیلاس را به میان جمعیت بیاورند.
5ਪਰ ਉਹ ਯਹੂਦੀ, ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ, ਉਨ੍ਹਾਂ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਨੇ ਕੁਝ ਭੈਡ਼ੇ ਆਦਮੀ ਸ਼ਹਿਰ ਚੋ ਭਾਡ਼ੇ ਤੇ ਲਏ ਅਤੇ ਉਨ੍ਹਾਂ ਭੈਡ਼ਿਆਂ ਨੇ ਬਹੁਤ ਸਾਰੀ ਭੀਡ਼ ਨੂੰ ਆਪਣੇ ਮਗਰ ਲਾ ਲਿਆ ਤੇ ਸ਼ਹਿਰ ਵਿੱਚ ਦੰਗੇ ਮਚਾ ਦਿੱਤੇ। ਉਹ ਯਾਸੋਨ ਦੇ ਘਰ ਉਨ੍ਹਾਂ ਨੂੰ ਲਭਦੇ ਹੋਏ ਗਏ ਤਾਂ ਕਿ ਉਹ ਉਨ੍ਹਾਂ ਨੂੰ ਲੋਕਾਂ ਦੇ ਸਾਮ੍ਹਣੇ ਖਢ਼ਾ ਕਰ ਸਕਣ।
6وقتی آنها را نیافتند یاسون و عده ای از برادران را پیش انجمن شهر کشیدند و فریاد می کردند: «این کسانی که دنیا را به هم ریخته اند حالا به اینجا آمده اند
6ਪਰ ਉਨ੍ਹਾਂ ਨੂੰ ਪੌਲੁਸ ਅਤੇ ਸੀਲਾਸ ਉਥੇ ਨਾ ਮਿਲੇ ਤਾਂ ਲੋਕ ਯਾਸੋਨ ਅਤੇ ਕੁਝ ਹੋਰ ਨਿਹਚਾਵਾਨਾਂ ਨੂੰ ਖਿਚ੍ਚ ਅਕੇ ਸ਼ਹਿਰ ਦੇ ਆਗੂਆਂ ਸਾਮ੍ਹਣੇ ਲੈ ਆਏ ਅਤੇ ਡੰਡ ਪਾਉਣ ਲੱਗੇ ਕਿ, “ਇਨ੍ਹਾਂ ਨੇ ਸਾਰੇ ਸੰਸਾਰ ਵਿੱਚ ਸਭ ਨੂੰ ਦੁਖੀ ਕੀਤਾ ਹੋਇਆ ਹੈ। ਤੇ ਹੁਣ ਉਹ ਇਥੇ ਵੀ ਆ ਪਹੁੰਚੇ ਹਨ।
7و یاسون آنها را به خانۀ خود برده است. اینها همه خلاف احکام امپراطور عمل می کنند و ادعا دارند پادشاه دیگری به نام عیسی وجود دارد.»
7ਯਾਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਲੁਕਾਅ ਰੱਖਿਆ ਹੈ ਅਤੇ ਉਹ ਸਾਰੇ ਉਹ ਗੱਲਾਂ ਕਰਦੇ ਹਨ ਜੋ ਕੈਸਰ ਦੇ ਨੇਮ ਦੇ ਖਿਲਾਫ਼ ਹਨ। ਅਤੇ ਉਹ ਆਖਦੇ ਹਨ ਕਿ ਉਥੇ ਯਿਸੂ ਨਾਂ ਦਾ ਇੱਕ ਹੋਰ ਰਾਜਾ ਹੈ।
8با شنیدن این جمله جمعیت و انجمن شهر به شدت به هیجان آمدند.
8ਭੀਡ਼ ਅਤੇ ਆਗੂਆਂ ਨੇ ਜਦੋਂ ਇਹ ਗੱਲਾਂ ਸੁਣੀਆਂ ਤਾਂ ਉਹ ਪਰੇਸ਼ਾਨ ਹੋ ਗਏ।
9ولی به هر حال یاسون و دیگران را در مقابل دریافت ضمانت آزاد کردند.
9ਉਨ੍ਹਾਂ ਨੇ ਯਾਸੋਨ ਅਤੇ ਹੋਰ ਨਿਹਚਾਵਾਨਾਂ ਤੇ ਜ਼ੁਰਮਾਨਾ ਲਗਾਇਆ ਤੇ ਫ਼ਿਰ ਉਨ੍ਹਾਂ ਨੂੰ ਜਾਣ ਦਿੱਤਾ।
10وقتی که تاریکی شد برادران، پولُس و سیلاس را به بیریه روانه کردند و وقتی به آنجا رسیدند به کنیسه یهود رفتند.
10ਉਸੇ ਰਾਤ ਨਿਹਚਾਵਾਨਾਂ ਨੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਦੇ ਸ਼ਹਿਰ ਵਿੱਚ ਭੇਜ ਦਿੱਤਾ। ਜਦ ਉਹ ਉਥੇ ਪਹੁੰਚੇ ਤਾਂ ਉਥੇ ਉਹ ਯਹੂਦੀ ਪ੍ਰਾਰਥਨਾ ਸਥਾਨ ਤੇ ਗਏ।
11یهودیان مقیم آنجا از یهودیان تسالونیکی روشنفکرتر بودند. آن ها با علاقه کامل به پیام پولُس و سیلاس گوش می دادند و هر روز نوشته ها را مطالعه می کردند تا ببینند آیا آن سخنان مطابق کتب است یا نه.
11ਏਥੋਂ ਦੇ ਯਹੂਦੀ ਥਸ੍ਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ। ਉਹ ਉਨ੍ਹਾਂ ਦਾ ਸੰਦੇਸ਼ ਸੁਣਕੇ ਬਹੁਤ ਖੁਸ਼ ਸਨ। ਅਤੇ ਬਰਿਯਾ ਦੇ ਯਹੂਦੀ ਰੋਜ਼ ਇਨ੍ਹਾਂ ਪੋਥੀਆਂ ਨੂੰ ਪਢ਼ਦੇ ਕਿ ਵੇਖੀਏ ਜੋ ਇਨ੍ਹਾਂ ਵਿੱਚ ਆਖਿਆ ਗਿਆ ਹੈ ਉਹ ਸੱਚ ਹੈ ਜਾਂ ਨਹੀਂ।
12بنابراین بسیاری از آنها و عدۀ زیادی از زنان و مردان متنفذ یونانی ایمان آوردند.
12ਉਨ੍ਹਾਂ ਵਿੱਚੋਂ ਬਹੁਤ ਯਹੂਦੀ ਨਿਹਚਾਵਾਨ ਬਣ ਗਏ ਅਤੇ ਬਹੁਤ ਸਾਰੇ ਮਹੱਤਵਪੂਰਣ ਯੂਨਾਨੀ ਮਰਦ ਅਤੇ ਔਰਤਾਂ ਨਿਹਚਾਵਾਨ ਬਣ ਗਏ।
13ولی وقتی یهودیان در تسالونیکی اطلاع یافتند که پولُس در بیریه نیز کلام خدا را منتشر ساخته است، به آنجا آمدند تا مردم را بشورانند.
13ਪਰ ਜਦੋਂ ਥਸ੍ਸਲੂਨੀਕੇ ਦੇ ਯਹੂਦੀਆਂ ਨੇ ਸੁਣਿਆ ਕਿ ਪੌਲੁਸ ਨੇ ਬਰਿਯਾ ਵਿੱਚ ਵੀ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਹੈ, ਤਾਂ ਉਹ ਉਥੇ ਵੀ ਆ ਗਏ। ਉਨ੍ਹਾਂ ਨੇ ਬਰਿਯਾ ਵਿੱਚ ਵੀ ਲੋਕਾਂ ਵਿੱਚ ਬੇਚੈਨੀ ਤੇ ਡਰ ਫ਼ੈਲਾ ਦਿੱਤਾ।
14به این جهت برادران فوراً پولُس را به ساحل بحیره فرستادند و سیلاس و تیموتاوس هر دو در همانجا ماندند.
14ਇਸ ਲਈ ਨਿਹਚਾਵਾਨਾਂ ਨੇ ਛੇਤੀ ਹੀ ਪੌਲੁਸ ਨੂੰ ਦੂਰ ਸਮੁੰਦਰ ਨੂੰ ਭੇਜ ਦਿੱਤਾ। ਪਰ ਸੀਲਾਸ ਅਤੇ ਤਿਮੋਥਿਉਸ ਉਥੇ ਹੀ ਰਹੇ।
15همراهان پولُس او را تا شهر آتن همراهی کردند. سپس پولُس به آنها امر کرد که به بیریه باز گردند و هر چه زودتر سیلاس و تیموتاوس را پیش او بفرستند.
15ਜਿਹਡ਼ੇ ਨਿਹਚਾਵਾਨ ਪੌਲੁਸ ਨਾਲ ਗਏ, ਉਸਨੂੰ ਅਥੇਨੈ ਤੱਕ ਦੂਰ ਲੈ ਗਏ। ਫ਼ਿਰ ਉਹ ਬਰਿਯਾ ਨੂੰ ਮੁਡ਼ਨ ਲਈ ਵਿਦਾ ਹੋ ਗਏ ਤੇ ਆਪਣੇ ਨਾਲ ਪੌਲੁਸ ਵੱਲੋਂ ਸੀਲਾਸ ਅਤੇ ਤਿਮੋਥਿਉਸ ਲਈ ਇੱਕ ਸੰਦੇਸ਼ ਲੈਕੇ ਗਏ, “ਜਿੰਨੀ ਛੇਤੀ ਹੋ ਸਕੇ ਮੇਰੇ ਨਾਲ ਸ਼ਾਮਿਲ ਹੋਣ ਲਈ ਆਓ।”
16پولُس وقتی در آتن در انتظار سیلاس و تیموتاوس بود، از اینکه شهر را آن طور پُر از بت می دید عمیقاً متأثر شد.
16ਪੌਲੁਸ ਉਨ੍ਹਾਂ ਦਾ ਅਥੇਨੈ ਵਿੱਚ ਇੰਤਹਾਰ ਕਰ ਰਿਹਾ ਸੀ। ਪਰ ਉਹ ਇਸ ਸ਼ਹਿਰ ਵਿੱਚ ਇਹ ਵੇਖਕੇ ਬਡ਼ਾ ਦੁਖੀ ਹੋਇਆ ਕਿ ਇਹ ਸ਼ਹਿਰ ਤਾਂ ਮੂਰਤਾਂ ਨਾਲ ਭਰਿਆ ਹੋਇਆ ਹੈ।
17و به این دلیل در کنیسه با یهودیان و خدا پرستان و هر روز در میدان شهر با رهگذران به صحبت می پرداخت.
17ਪ੍ਰਾਰਥਨਾ ਸਥਾਨ ਵਿੱਚ, ਉਸਨੇ ਯਹੂਦੀਆਂ ਅਤੇ ਯੂਨਾਨੀਆਂ ਨਾਲ ਗੱਲ ਕੀਤੀ ਜੋ ਕਿ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਸਨ। ਉਸਨੇ ਹਰ ਰੋਜ਼ ਉਨ੍ਹਾਂ ਲੋਕਾਂ ਨਾਲ ਵੀ ਵਿਚਾਰ ਕੀਤੇ ਜੋ ਉਸ ਸ਼ਹਿਰ ਦੇ ਵਿਉਪਾਰੀ ਇਲਾਕੇ ਵਿੱਚ ਰਹਿੰਦੇ ਸਨ।
18عده ای از فلسفه دانان اپیکوری و رواقی به او برخورد کردند و با عقایدش به مخالفت پرداختند. بعضی از آن ها می گفتند: «این یاوه گو چه می خواهد بگوید؟» دیگران می گفتند: «گویا مبلغ خدایان بیگانه است.» (زیرا مژدۀ عیسی و رستاخیز را بشارت می داد.)
18ਕੁਝ ਅਪਿਕੂਰੀ ਅਤੇ ਸਤੋਕਿਈ ਪੰਡਤਾਂ ਨੇ ਵੀ ਉਸ ਨਾਲ ਚਰਚਾ ਕੀਤੀ। ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਇਹ ਗੱਪੀ ਕਿਸ ਬਾਰੇ ਗੱਲ ਕਰ ਰਿਹਾ ਹੈ?” ਪੌਲੁਸ ਉਨ੍ਹਾਂ ਨੂੰ ਯਿਸੂ ਦੀ ਮੁਰਦੇ ਤੋਂ ਪੁਨਰਉਥਾਨ ਦੀ ਖੁਸ਼ ਖਬਰੀ ਬਾਰੇ ਦੱਸ ਰਿਹਾ ਸੀ। ਇਸ ਲਈ ਉਨ੍ਹਾਂ ਨੇ ਆਖਿਆ, “ਇਸਦਾ ਭਾਵ ਇਹ ਹੈ ਕਿ ਇਹ ਕਿਸੇ ਹੋਰ ਦੇਵਤਿਆਂ ਬਾਰੇ ਬੋਲ ਰਿਹਾ ਹੈ।
19پس او را گرفته به شورای کوه مریخ بردند و گفتند: «ممکن است بدانیم این تعالیم تازه ای که تو پیشنهاد می کنی چیست؟
19ਤਾਂ ਉਹ ਪੌਲੁਸ ਨੂੰ ਅਰਿਯੁਪਗੁਸ ਦੀ ਸਭਾ ਵਿੱਚ ਲੈ ਆਏ ਅਤੇ ਉਨ੍ਹਾਂ ਆਖਿਆ, “ਹੁਣ ਕਿਰਪਾ ਕਰਕੇ ਸਾਨੂੰ ਇਸ ਨਵੇਂ ਉਪਦੇਸ਼ ਦੀ ਵਿਆਖਿਆ ਕਰ ਜਿਸ ਬਾਰੇ ਤੂੰ ਬੋਲ ਰਿਹਾ ਸੀ।
20سخنان تو به گوش ما عجیب می آید. ما می خواهیم معنی آن بفهمیم.»
20ਅਸੀਂ ਅਜਿਹੀਆਂ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ, ਜਿਹਡ਼ੀਆਂ ਤੂੰ ਸਾਨੂੰ ਹੁਣ ਦੱਸ ਰਿਹਾ ਹੈਂ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਨ੍ਹਾਂ ਉਪਦੇਸ਼ਾਂ ਦਾ ਕੀ ਅਰਥ ਹੈ।”
21(آتنی ها و خارجی های ساکن آنجا همه وقت خود را صرف گفت و شنود در خصوص عقاید تازه می کردند.)
21ਅਥੈਨੇ ਦੇ ਸਾਰੇ ਲੋਕ ਅਤੇ ਹੋਰ ਦੂਜੇ ਦੇਸ਼ਾਂ ਦੇ ਲੋਕ, ਜੋ ਅਥੈਨੇ ਵਿੱਚ ਰਹਿੰਦੇ ਸਨ, ਆਪਣਾ ਸਾਰਾ ਸਮਾਂ ਕਿਸੇ ਨਾ ਕਿਸੇ ਨਵੇਂ ਵਿਚਾਰਾਂ ਨੂੰ ਬੋਲਣ ਅਤੇ ਸੁਣਨ ਵਿੱਚ ਬਿਤਾਉਂਦੇ ਸਨ।
22پس پولُس در میان «شورای کوه مریخ» برخاست و فرمود: «ای مردم شهر آتن، من می دانم که شما در کلیه امور دینی بسیار دقیق و باریک بین هستید
22ਤਦ ਪੌਲੁਸ ਅਰਿਯੁਪਗੁਸ ਦੀ ਸਭਾ ਸਾਮ੍ਹਣੇ ਖਡ਼ਾ ਹੋਇਆ ਅਤੇ ਉਸਨੇ ਆਖਿਆ, “ਹੇ ਅਥੈਨੇ ਦੇ ਪੁਰਖੋ। ਮੈਂ ਵੇਖ ਸਕਦਾ ਹਾਂ ਕਿ ਤੁਸੀਂ ਹਰ ਢੰਗ ਨਾਲ ਬਡ਼ੇ ਧਾਰਮਿਕ ਹੋ।
23زیرا وقتی در شهر شما می گشتم و معبودهای شما را مشاهده می کردم، به قربانگاهی رسیدم که بر آن نوشته شده بود: «تقدیم به خدای ناشناخته.» من همان کسی را که شما می پرستید اما نمی شناسید به شما اعلام می کنم.
23ਜਿਵੇਂ ਕਿ ਮੈਂ ਤੁਹਾਡੇ ਸ਼ਹਿਰ ਰਾਹੀਂ, ਉਹ ਚੀਜ਼ਾਂ ਵੇਖਦਾ ਹੋਇਆ ਲੰਘ ਰਿਹਾ ਸੀ, ਜਿਨ੍ਹਾਂ ਦੀ ਤੁਸੀਂ ਉਪਾਸਨਾ ਕਰਦੇ ਹੋ, ਮੈਂ ਇੱਕ ਜਗਵੇਦੀ ਵੇਖੀ ਜਿਸ ਉੱਤੇ ਇਹ ਲਿਖਿਆ ਹੋਇਆ ਸੀ, “ਪਰਮੇਸ਼ੁਰ ਲਈ, ਜੋ ਕਿ ਅਗਿਆਤ ਹੈ।” ਮੈਂ ਤੁਹਾਨੂੰ ਉਸੇ ਪਰਮੇਸ਼ੁਰ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਪਰਮੇਸ਼ੁਰ ਦੀ ਤੁਸੀਂ ਬਿਨਾ ਜਾਣਿਆਂ ਉਪਾਸਨਾ ਕਰਦੇ ਹੋਂ।
24آن خدائی که دنیا و آنچه را در آن است آفرید و صاحب آسمان و زمین است، در معابد ساخته شده به دست انسان ساکن نیست
24ਉਹੀ ਪਰਮੇਸ਼ੁਰ ਹੈ ਜਿਸਨੇ ਸੰਸਾਰ ਅਤੇ ਉਸ ਵਿਚਲੀ ਹਰ ਚੀਜ਼ ਦੀ ਰਚਨਾ ਕੀਤੀ ਹੈ। ਉਹ ਸਵਰਗ ਤੇ ਧਰਤੀ ਦਾ ਪ੍ਰਭੂ ਹੈ। ਉਹ ਮਨੁੱਖੀ ਹੱਥਾਂ ਨਾਲ ਬਣੇ ਮੰਦਰਾਂ ਵਿੱਚ ਨਹੀਂ ਰਹਿੰਦਾ।
25و به چیزی که آدمیان با دست های خود برای او فراهم نمایند نیازی ندارد، زیرا خدا است که نفس و زندگی و همه چیز را به جمیع آدمیان می بخشد.
25ਇਹ ਉਹ ਪ੍ਰਭੂ ਹੈ ਜੋ ਆਪਣੇ ਲੋਕਾਂ ਨੂੰ ਜੀਵਨ, ਪ੍ਰਾਣ ਤੇ ਹੋਰ ਸਭ ਕੁਝ ਦਿੰਦਾ ਹੈ। ਅਤੇ ਉਸਨੂੰ ਕਿਸੇ ਮਨੁੱਖੀ ਮਦਦ ਦੀ ਵੀ ਕੋਈ ਲੋਡ਼ ਨਹੀਂ। ਪ੍ਰਭੂ ਪਰਮੇਸ਼ੁਰ ਕੋਲ ਸਭ ਕੁਝ ਹੈ ਜਿਸਦੀ ਉਸਨੂੰ ਜ਼ਰੂਰਤ ਹੈ।
26او تمام مردم را از نسل یک انسان آفرید تا در تمام سطح زمین ساکن شوند و برای آنها اوقاتی مقرر فرمود و برای بود و باش شان حدودی معین کرد
26ਪ੍ਰਭੂ ਨੇ ਇੱਕ ਮਨੁੱਖ, ਆਦਮ, ਦੀ ਰਚਨਾ ਕਰਕੇ ਅਨੇਕਾਂ ਲੋਕਾਂ ਦੀ ਸਿਰਜਣਾ ਕੀਤੀ। ਅਤੇ ਉਸਨੇ ਸਾਰੀਆਂ ਕੌਮਾਂ ਨੂੰ ਸਾਰੀ ਦੁਨੀਆਂ ਵਿੱਚ ਬਣਾਇਆ। ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਕਿ ਹਰੇਕ ਕੌਮ ਨੂੰ ਕਿੰਨਾ ਚਿਰ ਮੌਜੂਦ ਰਹਿਣਾ ਚਾਹੀਦਾ ਹੈ ਅਤੇ ਇਸਤੋਂ ਵੀ ਚੰਗਾ ਕਿ ਕਿਸ ਖੇਤਰ ਵਿੱਚ ਰਹਿਣਾ ਚਾਹੀਦਾ ਹੈ।
27تا خدا را بجویند و کورکورانه پی او نگردند تا شاید او را بیابند و حال آنکه او از هیچ یک از ما دور نیست،
27ਪ੍ਰਭੂ ਚਾਹੁੰਦਾ ਸੀ ਕਿ ਲੋਕ ਉਸਨੂੰ ਖੋਜਣ। ਜੇਕਰ ਲੋਕ ਉਸ ਵਾਸਤੇ ਆਪਨੇ ਆਲੇ-ਦੁਆਲੇ ਵੇਖਦੇ ਰਹਿਣਗੇ, ਸ਼ਾਇਦ ਉਸ ਨੂੰ ਲਭ ਲੈਣ। ਪਰ ਉਹ ਸਾਡੇ ਵਿੱਚੋਂ ਕਿਲੇ ਕੋਲੋਂ ਦੂਰ ਨਹੀਂ ਹੈ।
28«زیرا در او زندگی می کنیم و در او حرکت و هستی داریم.» چنانکه بعضی از شاعران خود تان گفته اند:«ما نیز فرزندان او هستیم.»
28‘ਅਸੀਂ ਉਸ ਨਾਲ ਰਹਿੰਦੇ ਹਾਂ, ਉਸਦੇ ਨਾਲ ਤੁਰਦੇ ਹਾਂ, ਅਸੀਂ ਉਸਦੇ ਨਾਲ ਮੌਜੂਦ ਹਾਂ।’ ਤੁਹਾਡੇ ਆਪਣੇ ਕਵੀਆਂ ਨੇ ਆਖਿਆ ਹੈ, “ਅਸੀਂ ਉਸਦੇ ਬੱਚੇ ਹਾਂ।”
29پس چون همۀ ما فرزندان خدا هستیم، نباید گمان کنیم که ذات خدایی مانند پیکره ای از طلا و نقره و سنگ است که با هنر و مهارت آدمی تراشیده می شود.
29ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। ਇਸ ਲਈ ਸਾਨੂੰ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਕੁਝ ਅਜਿਹਾ ਹੈ ਜੋ ਲੋਕ ਸੋਚਦੇ ਜਾਂ ਬਣਾਉਂਦੇ ਹਨ। ਉਹ ਸੋਨੇ ਚਾਂਦੀ ਜਾਂ ਪੱਥਰ ਦੀਆਂ ਬਣੀਆਂ ਮੂਰਤਾਂ ਵਰਗਾ ਨਹੀਂ ਹੈ।
30خدا بر دوران جهالت چشم پوشیده است، اما اکنون در همه جا بشر را امر به توبه می فرماید،
30ਪਹਿਲੇ ਸਮਿਆਂ ਵਿੱਚ ਲੋਕ ਪ੍ਰਭੂ ਨੂੰ ਨਹੀਂ ਸਮਝ ਸਕੇ ਤੇ ਪ੍ਰਭੂ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ। ਪਰ ਹੁਣ ਪ੍ਰਭੂ ਦੁਨੀਆਂ ਦੇ ਹਰ ਇੱਕ ਮਨੁੱਖ ਨੂੰ ਆਪਣੇ ਆਪ ਨੂੰ ਬਦਲਣ ਅਤੇ ਤੌਬਾ ਕਰਨ ਲਈ ਆਖਦਾ ਹੈ।
31زیرا روزی را معین فرمود که جهان را با راستی و درستی بوسیلۀ شخصی که برگزیده خود اوست داوری فرماید و برای اثبات این حقیقت او را پس از مرگ زنده کرد.»
31ਪ੍ਰਭੂ ਪਰਮੇਸ਼ੁਰ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੋਇਆ ਹੈ ਜਿਸ ਦਿਨ ਉਹ ਇਸ ਧਰਤੀ ਦੇ ਸਾਰੇ ਲੋਕਾਂ ਦਾ ਨਿਆਂ ਕਰੇਗਾ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ। ਉਹ ਇਹ ਕੰਮ ਇੱਕ ਮਨੁੱਖ ਯਿਸੂ ਨੂੰ ਸੌਂਪੇਗਾ। ਪਰਮੇਸ਼ੁਰ ਨੇ ਇਸਨੂੰ ਬਹੁਤ ਦੇਰ ਪਹਿਲਾਂ ਚੁਣਿਆ ਹੋਇਆ ਹੈ ਅਤੇ ਉਸਨੇ ਇਹ ਸਾਬਿਤ ਕਰਕੇ ਵੀ ਵਿਖਾ ਦਿੱਤਾ ਹੈ। ਉਸਨੇ ਇਉਂ ਉਸਨੂੰ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਸਾਬਿਤ ਕੀਤਾ ਹੈ।”
32وقتی این مطلب را در خصوص رستاخیز مردگان شنیدند، عده ای او را مسخره کردند ولی عده ای گفتند: «خوب، دربارۀ این چیز ها در فرصت دیگر به سخن تو گوش خواهیم داد.»
32ਜਦੋਂ ਲੋਕਾਂ ਨੇ ਯਿਸੂ ਦਾ ਮੁਰਦਿਆਂ ਚੋਂ ਜੀਵਾਲਣ ਬਾਰੇ ਸੁਣਿਆ ਤਾਂ ਉਨ੍ਹਾਂ ਵਿੱਚੋਂ ਕੁਝ ਨੇ ਮਖੌਲ ਕੀਤਾ। ਲੋਕਾਂ ਕਿਹਾ, “ਅਸੀਂ ਇਸ ਬਾਰੇ ਹੋਰ ਵਿਸਤਾਰ ਤੇਰੇ ਕੋਲੋਂ ਬਾਅਦ ਵਿੱਚ ਸੁਣਾਂਗੇ।”
33به این ترتیب پولُس شورا را ترک کرد.چند نفر از جمله دیونیسوس که عضو آن شورا بود و زنی به نام دامرس و چند تن دیگر به او گرویدند و ایمان آوردند.
33ਇਸ ਲਈ ਪੌਲੁਸ ਉਥੋਂ ਦੂਰ ਚਲਿਆ ਗਿਆ।
34چند نفر از جمله دیونیسوس که عضو آن شورا بود و زنی به نام دامرس و چند تن دیگر به او گرویدند و ایمان آوردند.
34ਪਰ ਕੁਝ ਲੋਕ ਉਸਦੇ ਸੰਗ ਹੋ ਗਏ ਅਤੇ ਨਿਹਚਾਵਾਨ ਬਣ ਗਏ। ਉਨ੍ਹਾਂ ਵਿੱਚੋਂ ਇੱਕ ਦਿਯਾਨੀਸਿਯੁਸ ਸੀ, ਜੋ ਅਰਿਯੁਧਗੀ ਸਭਾ ਦਾ ਇੱਕ ਸਦੱਸ ਸੀ। ਇੱਕ ਦਾਮਰਿਸ ਨਾਂ ਦੀ ਔਰਤ ਅਤੇ ਕੁਝ ਹੋਰ ਲੋਕਾਂ ਨੇ ਵੀ ਨਿਹਚਾ ਕੀਤਾ।