1عیسی بازهم در کنار دریای جلیل به تعلیم مردم شروع کرد. جمعیت زیادی دور او جمع شدند، بطوری که مجبور شد به کشتی ای که در روی آب بود، سوار شود و در آن بنشیند. مردم در لب دریا ایستاده بودند
1ਇੱਕ ਹੋਰ ਸਮੇਂ ਯਿਸੂ ਨੇ ਝੀਲ ਦੇ ਕਿਨਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਬੁਹਤ ਸਾਰੀ ਭੀਡ਼ ਉਸਦੇ ਗਿਰਦ ਜੁਡ਼ ਗਈ। ਤਾਂ ਉਹ ਇੱਕ ਬੇਡ਼ੀ ਵਿੱਚ ਚਢ਼ ਗਿਆ ਜੋ ਕਿ ਝੀਲ ਦੇ ਵਿੱਚ ਸੀ ਤੇ ਬੈਠ ਗਿਆ। ਬਾਕੀ ਦੇ ਲੋਕ ਝੀਲ ਦੇ ਕੰਢੇ ਧਰਤੀ ਉੱਪਰ ਖਡ਼ੇ ਰਹੇ।
2و او با مَثَل تعالیم زیادی به آن ها داد. در ضمن تعلیم به آن ها گفت:
2ਯਿਸੂ ਨੇ ਲੋਕਾਂ ਨੂੰ ਬੇਡ਼ੀ ਤੋਂ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਤਾਂ ਰਾਹੀਂ ਸਮਝਾਈਆਂ। ਉਸਨੇ ਕਿਹਾ,
3«گوش کنید: روزی دهقانی برای کاشتن تخم بیرون رفت.
3“ਸੁਣੋ! ਇੱਕ ਕਿਸਾਨ ਬੀਜ ਬੀਜਣ ਲਈ ਨਿਕਲਿਆ।”
4وقتی مشغول پاشیدن تخم بود، مقداری از دانه ها در راه افتاد و پرندگان آمده آن ها را خوردند.
4ਜਦੋਂ ਉਹ ਬੀਜ ਬੋ ਰਿਹਾ ਸੀ, ਤਾਂ ਕੁਝ ਬੀਜ ਸਡ਼ਕ ਦੇ ਕਿਨਾਰੇ ਡਿੱਗ ਪਏ, ਪੰਛੀ ਆਏ ਤੇ ਉਨ੍ਹਾਂ ਬੀਜਾਂ ਨੂੰ ਚੁਗ ਗਏ।
5بعضی از دانه ها روی سنگلاخ، جائی که خاک کم بود افتاد و چون زمین عمقی نداشت، زود سبز شد.
5ਕੁਝ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਸ ਜ਼ਮੀਨ ਤੇ ਬਹੁਤੀ ਮਿੱਟੀ ਨਹੀਂ ਸੀ। ਉਥੇ ਬੀਜ ਬਡ਼ੀ ਜਲਦੀ ਫ਼ੁੱਟ ਪਏ ਕਿਉਂਕਿ ਮਿੱਟੀ ਜ਼ਿਆਦਾ ਡੂੰਘੀ ਨਹੀਂ ਸੀ।
6اما وقتی آفتاب بر آن ها درخشید، همه سوختند و چون ریشه ای نداشتند خشک شدند.
6ਪਰ ਜਦੋਂ ਹੀ ਸੂਰਜ ਚਢ਼ਿਆ ਤਾਂ ਪੌਦੇ ਕੁਮਲਾ ਗਏ ਅਤੇ ਸਡ਼ ਗਏ। ਉਹ ਪੌਦੇ ਇਸ ਲਈ ਸੁੱਕ-ਸਡ਼ ਗਏ ਕਿਉਂਕਿ ਉਨ੍ਹਾਂ ਦੀ ਜਢ਼ ਬਹੁਤੀ ਡੂੰਘੀ ਨਹੀਂ ਸੀ।
7مقداری از دانه ها در میان خارها افتاد و خارها رشد کرده آن ها را خفه کردند و جوانه ها حاصلی نیاوردند.
7ਕੁਝ ਹੋਰ ਬੀਜ ਕੰਡਿਆਲੀਆਂ ਝਾਡ਼ੀਆਂ ਦੇ ਵਿਚਕਾਰ ਡਿੱਗੇ, ਪਰ ਉਥੇ ਕੰਡਿਆਲੀਆਂ ਝਾਡ਼ੀਆਂ ਵਧੀਆਂ ਅਤੇ ਉਨ੍ਹਾਂ ਨੂੰ ਘੁੱਟ ਲਿਆ ਅਤੇ ਉਨ੍ਹਾਂ ਨੂੰ ਵਧਣ ਨਾ ਦਿੱਤਾ ਇਸ ਲਈ ਉਨ੍ਹਾਂ ਬੀਜਾਂ ਨੇ ਫ਼ਲ ਨਾ ਦਿੱਤੇ।
8و بعضی از دانه ها در داخل خاک خوب افتادند و سبز شده، رشد کردند و ثمر آوردند و حاصل آن ها سی برابر، شصت برابر و صد برابر بود.»
8ਕੁਝ ਹੋਰ ਬੀਜ ਵਧੀਆ ਜਮੀਨ ਉੱਪਰ ਡਿੱਗੇ। ਅਤੇ ਜਦੋਂ ਉਸ ਵਧੀਆ ਜ਼ਮੀਨ ਤੇ ਬੀਜ ਡਿੱਗੇ ਤਾਂ ਉਹ ਪੁੰਗਰੇ ਅਤੇ ਅਨਾਜ ਪੈਦਾ ਕੀਤਾ। ਕੁਝ ਪੌਦਿਆਂ ਨੇ ਤੀਹ ਗੁਣਾ ਕੁਝ ਨੇ ਸਠ ਗੁਣਾ ਅਤੇ ਕੁਝ ਨੇ ਸੌ ਗੁਣਾ ਵਧ ਝਾਡ਼ ਦਿੱਤਾ।
9و بعد عیسی فرمود: «هرکه گوش شنوا دارد بشنود.»
9ਫ਼ਿਰ ਯਿਸੂ ਨੇ ਕਿਹਾ, “ਜੇਕਰ ਤੁਸੀਂ ਸੁਣ ਸਕਦੇ ਹੋ ਤਾਂ, ਮੇਰੇ ਵੱਲ ਧਿਆਨ ਦਿਉ।”
10وقتی عیسی تنها بود، همراهانش با آن دوازده نفر دربارۀ مفهوم این مَثَل ها از او سؤال کردند.
10ਬਾਦ ਵਿੱਚ ਜਦੋਂ ਯਿਸੂ ਇਕਾਂਤ ਵਿੱਚ ਸੀ ਤਾਂ ਬਾਰ੍ਹਾਂ ਰਸੂਲਾਂ ਅਤੇ ਚੇਲਿਆਂ ਨੇ ਉਸਨੂੰ ਦ੍ਰਿਸ਼ਟਾਤਾਂ ਦਾ ਅਰਥ ਪੁੱਛਿਆ।
11او جواب داد: «قدرت درک اسرار پادشاهی خدا به شما عطا شده است، اما برای دیگران همه چیز بصورت مَثَل بیان می شود
11ਉਸਨੇ ਆਖਿਆ, “ਪਰਮੇਸ਼ੁਰ ਦੇ ਰਾਜ ਦੇ ਭੇਤ ਦਾ ਪਤਾ ਸਿਰਫ਼ ਤੁਹਾਨੂੰ ਹੀ ਦਿੱਤਾ ਗਿਆ ਹੈ। ਪਰ ਦੂਜੇ ਲੋਕਾਂ ਨੂੰ, ਮੈਂ ਦ੍ਰਿਸ਼ਟਾਤਾਂ ਵਿੱਚ ਦੱਸਦਾ ਹਾਂ।
12تا «دائماً نگاه کنند و چیزی نبینند، پیوسته بشنوند و چیزی نفهمند، مبادا بسوی خدا برگردند و آمرزیده شوند.»»
12ਮੈਂ ਇਉਂ ਕਰਦਾ ਹਾਂ ਤਾਂ ਜੋ: ‘ਉਹ ਤੱਕਦੇ ਰਹਿਣਗੇ ਪਰ ਕਦੇ ਵੀ ਨਹੀਂ ਵੇਖਣਗੇ। ਉਹ ਸੁਨਦੇ ਰਹਿਣਗੇ ਪਰ ਕਦੇ ਵੀ ਨਹੀਂ ਸਮਝਣਗੇ। ਜੇਕਰ ਉਨ੍ਹਾਂ ਨੇ ਵੇਖਿਆ ਅਤੇ ਸਮਝਿਆ ਹੁੰਦਾ ਤਾਂ ਸ਼ਾਇਦ ਉਹ ਪਰਮੇਸ਼ੁਰ ਵੱਲ ਮੁਡ਼ ਪੈਂਦੇ ਅਤੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸਕਦੇ।”‘ਯਸਾਯਾਹ 6:9-10
13سپس عیسی به آن ها گفت: «شما این مَثَل را نمی فهمید؟ پس چگونه دیگر مَثَل ها را خواهید فهمید؟
13ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਸਮਝੇ ਹੋ? ਜੇਕਰ ਤੁਸੀਂ ਇਹ ਨਹੀਂ ਸਮਝੇ ਤਾਂ ਬਾਕੀ ਦੇ ਦ੍ਰਿਸ਼ਟਾਂਤ ਕਿਵੇਂ ਸਮਝੋਂਗੇ?
14دهقان کلام خدا را پخش می کند،
14ਬੀਜਨ ਵਾਲਾ ਉਸ ਮਨੁੱਖ ਵਾਂਗ ਹੈ ਜੋ ਲੋਕਾਂ ਵਿੱਚ ਪਰਮੇਸ਼ੁਰ ਦਾ ਬਚਨ ਬੀਜਦਾ ਹੈ।
15دانه هائی که در کنار راه می افتند کسانی هستند که به محض اینکه کلام خدا را می شنوند، شیطان می آید و کلامی را که در دلهای شان کاشته شده است، می رباید.
15ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹਡ਼ੇ ਰਸਤੇ ਦੇ ਕਿਨਾਰੇ ਵਾਲੀ ਜਗ੍ਹਾ ਡਿੱਗੇ। ਪਰਮੇਸ਼ੁਰ ਦਾ ਸੰਦੇਸ਼ ਉਨ੍ਹਾਂ ਵਿੱਚ ਬੋਇਆ ਗਿਆ ਹੈ। ਉਹ ਉਸਨੂੰ ਸੁਣਦੇ ਹਨ, ਪਰ ਸ਼ੈਤਾਨ ਆਉਂਦਾ ਹੈ ਤੇ ਜੋ ਉਪਦੇਸ਼ ਉਨ੍ਹਾਂ ਵਿੱਚ ਬੋਏ ਗਏ ਸਨ ਉਨ੍ਹਾਂ ਨੂੰ ਲੈ ਜਾਂਦਾ ਹੈ।
16دانه هائی که در زمین سنگلاخ می افتد، مانند کسانی هستند که به محض شنیدن کلام خدا با خوشحالی آن را قبول می کنند.
16ਬਾਕੀ ਲੋਕ ਉਨ੍ਹਾਂ ਬੀਜਾਂ ਵਾਂਗ ਹਨ ਜਿਹਡ਼ੇ ਪੱਥਰੀਲੀ ਜ਼ਮੀਨ ਉੱਤੇ ਡਿੱਗੇ। ਉਹ ਉਪਦੇਸ਼ ਸੁਣਦਿਆਂ ਸਾਰ ਉਨ੍ਹਾਂ ਨੂੰ ਖੁਸ਼ੀ ਨਾਲ ਕਬੂਲ ਲੈਂਦੇ ਹਨ।
17اما کلام در آن ها ریشه نمی گیرد و دوامی ندارد و وقتی بخاطر کلام، زحمت و یا گرفتاری برای آن ها پیش می آید، فوراً دلسرد می شوند.
17ਪਰ ਇਹ ਲੋਕ ਉਪਦੇਸ਼ ਨੂੰ ਆਪਣੇ ਵਿੱਚ ਡੂੰਘਿਆਂ ਨਹੀਂ ਜਾਣ ਦਿੰਦੇ। ਉਹ ਸਿਰਫ਼ ਥੋਡ਼ੀ ਦੇਰ ਲਈ ਹੀ ਇਨ੍ਹਾਂ ਦਾ ਅਨੁਸਰਨ ਕਰਦੇ ਹਨ। ਜਦੋਂ ਉਪਦੇਸ਼ਾਂ ਕਾਰਣ ਸੰਕਟ ਜਾਂ ਦੰਡ ਮਿਲਦਾ ਹੈ ਤਾਂ ਉਹ ਝੱਟ ਹੀ ਇਨ੍ਹਾਂ ਨੂੰ ਤਿਆਗ ਦਿੰਦੇ ਹਨ।
18دانه هایی که در میان خارها می افتند، مانند کسانی هستند که کلام را می شنوند،
18ਬਾਕੀ ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹਡ਼ੇ ਕੰਡਿਆਲੀਆਂ ਝਾਡ਼ੀਆਂ ਤੇ ਡਿੱਗੇ। ਇਹ ਲੋਕ ਉਪਦੇਸ਼ ਸੁਣਦੇ ਹਨ,
19اما تشویش زندگی و عشق به مال دنیا و هوی و هوس و چیزهای دیگر داخل می شوند و کلام را خفه می کنند و آن را بی ثمر می سازند
19ਪਰ ਜਦੋਂ ਇਸ ਜ਼ਿੰਦਗੀ ਦੀਆਂ ਚਿੰਤਾਵਾਂ, ਧਨ ਦੀ ਚਮਕ-ਦਮਕ ਅਤੇ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨ ਦਾ ਲਾਲਚ ਉਨ੍ਹਾਂ ਦੇ ਦਿਲਾਂ ਵਿੱਚ ਆਉਂਦਾ ਹੈ ਤਾਂ, ਇਹ ਗੱਲਾਂ ਉਪਦੇਸ਼ਾਂ ਨੂੰ ਘੁੱਟ ਦਿੰਦੀਆਂ ਹਨ ਅਤੇ ਉਹ ਫ਼ਲ ਨਹੀਂ ਦੇਣ ਦਿੰਦੀਆਂ। ਇਸ ਲਈ ਉਹ ਅਫ਼ਲ ਰਹਿ ਜਾਂਦੇ ਹਨ।
20و دانه هایی که در خاک خوب می افتند به کسانی می مانند که کلام را می شنوند و از آن استقبال می کنند و سی برابر و شصت برابر و صد برابر ثمر می آورند.»
20ਬਾਕੀ ਲੋਕ ਵਧੀਆ ਜ਼ਮੀਨ ਤੇ ਬੀਜੇ ਗਏ ਬੀਜ ਵਾਂਗ ਹਨ। ਉਹ ਉਪਦੇਸ਼ਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਨੂੰ ਕਬੂਲ ਲੈਂਦੇ ਹਨ ਅਤੇ ਉਹ ਫ਼ਲ ਪੈਦਾ ਕਰਦੇ ਹਨ, ਕੋਈ ਤੀਹ ਗੁਣਾ, ਕੋਈ ਸਠ ਗੁਣਾ ਅਤੇ ਕੋਈ ਸੌ ਗੁਣਾ।”
21عیسی به آن ها فرمود: «آیا کسی چراغ را می آورد تا آن را زیر تشت یا تخت بگذارد؟ البته نه، آن را می آورد تا روی چراغ پایه ای بگذارد.
21ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਦੀਵਾ ਲਿਆਕੇ ਉਸਨੂੰ ਕਟੋਰੇ ਹੇਠ ਜਾਂ ਮੰਜੇ ਹੇਠ ਰਖ ਦਿੰਦੇ ਹੋ? ਨਹੀਂ। ਤੁਸੀਂ ਉਸ ਦੀਵੇ ਨੂੰ ਸ਼ਮ੍ਹਾਦਾਨ ਤੇ ਰਖਦੇ ਹੋ।
22هیچ چیز پنهانی نیست که آشکار نگردد و هیچ چیز پوشیده ای نیست که پرده از رویش برداشته نشود.
22ਹਰ ਲੁਕੀ ਚੀਜ਼ ਦਸੀ ਜਾਵੇਗੀ ਅਤੇ ਹਰ ਗੁਪਤ ਗੱਲ ਪ੍ਰਗਟ ਕੀਤੀ ਜਾਵੇਗੀ।
23اگر گوش شنوا دارید بشنوید.»
23ਤੁਸੀਂ ਲੋਕ ਜੋ ਸੁਣ ਸਕਦੇ ਹੋ, ਸੁਣੋ!
24باز به آن ها فرمود: «در آنچه که می شنوید دقت کنید. با هر پیمانه ای که بدهید با همان پیمانه هم می گیرید و حتی زیادتر از آن به شما داده می شود.
24“ਉਸਨੇ ਉਨ੍ਹਾਂ ਨੂੰ ਇਹ ਵੀ ਆਖਿਆ, “ਜੋ ਕੁਝ ਵੀ ਤੁਸੀਂ ਸੁਣੋ, ਉਸ ਬਾਰੇ ਧਿਆਨ ਨਾਲ ਸੋਚੋ। ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਨਾਪਿਆ ਜਾਵੇਗਾ ਪਰ ਪਰਮੇਸ਼ੁਰ ਤੁਹਾਨੂੰ ਉਸਤੋਂ ਵਧੀਕ ਦੇਵੇਗਾ ਜਿੰਨਾ ਤੁਸੀਂ ਦਿੱਤਾ ਹੈ।
25هر که دارد به او بیشتر داده خواهد شد و آن که ندارد آنچه را هم دارد از دست خواهد داد.»
25ਜਿਸ ਮਨੁੱਖ ਕੋਲ ਕੁਝ ਹੈ ਉਸਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਮਨੁੱਖ ਕੋਲ ਕੁਝ ਜ਼ਿਆਦਾ ਨਹੀਂ ਹੈ, ਤਾਂ ਜੋ ਕੁਝ ਵੀ ਉਸਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।”
26عیسی فرمود: «پادشاهی خدا مانند مردی است، که در مزرعۀ خود تخم می پاشد.
26ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਉਸ ਮਨੁੱਖ ਵਾਂਗ ਹੈ ਜੋ ਧਰਤੀ ਉੱਤੇ ਬੀਜ ਬੀਜਦਾ ਹੈ।
27دانه سبز می شود و رشد می کند اما چطور؟ او نمی داند. شب و روز، چه او در خواب باشد و چه بیدار،
27ਬੀਜ ਵਧਣ ਲੱਗਦਾ ਹੈ। ਉਹ ਦਿਨ-ਰਾਤ ਵਧਦਾ ਹੈ। ਇਹ ਜ਼ਰੂਰੀ ਨਹੀਂ ਕਿ ਮਨੁੱਖ ਸੁੱਤਾ ਹੈ ਜਾਂ ਜਾਗਦਾ ਹੈ ਬੀਜ਼ ਤਾਂ ਵਧਦਾ ਹੀ ਰਹੇਗਾ। ਮਨੁੱਖ ਨਹੀਂ ਜਾਣਦਾ ਕਿ ਉਹ ਬੀਜ਼ ਕਿਵੇਂ ਵਧ ਰਿਹਾ ਹੈ।
28زمین به خودی خود موجب می شود که گیاه بروید و ثمر بیآورد، اول جوانه، بعد خوشه و بعد دانۀ رسیده در داخل خوشه.
28ਜ਼ਮੀਨ ਤਾਂ ਆਪਣੇ-ਆਪ ਦਾਣੇ ਪੈਦਾ ਕਰਦੀ ਹੈ। ਪਹਿਲਾਂ, ਟਹਿਣੀ ਵਧਦੀ ਹੈ, ਫ਼ੇਰ ਸਿਟ੍ਟਾ, ਫ਼ੇਰ ਉਸ ਸਿੱਟੇ ਵਿੱਚ ਪੂਰੇ ਦਾਣੇ ਬਣਦੇ ਹਨ।
29اما وقتی که محصول می رسد، او با داس خود به کار مشغول می شود، چون موسم درو رسیده است.»
29ਜਦੋਂ ਤੀਕਰ ਦਾਣੇ ਪਕ੍ਕ ਜਾਂਦੇ ਹਨ ਤਾਂ ਫ਼ੇਰ ਮਨੁੱਖ ਉਸਨੂੰ ਵਢਦਾ ਹੈ ਕਿਉਂਕਿ ਫ਼ੇਰ ਵਾਢੀ ਦਾ ਸਮਾ ਆ ਜਾਂਦਾ ਹੈ।”
30عیسی فرمود: «پادشاهی خدا را به چه چیز تشبیه کنم و یا با چه مَثَلی آن را شرح بدهم؟
30ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦੇ ਰਾਜ ਦਾ ਵਰਨਣ ਕਰਨ ਲਈ ਮੈਂ ਕਿਹਡ਼ਾ ਉਦਾਹਰਨ ਦੇਵਾਂ? ਇੰਝ ਵਿਸਤਾਰ ਪੂਰਵਕ ਦੱਸਣ ਲਈ ਮੈਂ ਕਿਹਡ਼ੀ ਕਹਾਣੀ ਵਰਤੋਂ ‘ਚ ਲਿਆਵਾਂ
31مانند دانۀ اَوری ای است که در زمین کاشته می شود. اَوری کوچکترین دانه های روی زمین است،
31ਪਰਮੇਸ਼ੁਰ ਦਾ ਰਾਜ ਉਸ ਰਾਈ ਦੇ ਦਾਣੇ ਵਾਂਗ ਹੈ ਜਿਹਡ਼ਾ ਕਿ ਸਭ ਬੀਜਾਂ ਤੋਂ ਛੋਟਾ ਹੁੰਦਾ ਹੈ ਅਤੇ ਧਰਤੀ ਤੇ ਬੋਇਆ ਜਾਂਦਾ ਹੈ।
32اما وقتی که کاشته شود، رشد می کند و از هر بوتۀ دیگری بلندتر می گردد و شاخه های آن آنقدر بزرگ می شود که پرندگان می توانند در سایۀ آن لانه بسازند.»
32ਪਰ ਜਦੋਂ ਇਹ ਬੀਜਿਆ ਜਾਂਦਾਹੈ, ਇਹ ਵਧਦਾ ਹੈ ਅਤੇ ਇਹ ਤੁਹਾਡੇ ਬਾਗ ਦੇ ਸਾਰੇ ਪੌਦਿਆਂ ਵਿੱਚੋਂ ਸਭ ਤੋਂ ਵਧ ਵੱਡਾ ਬਣ ਜਾਂਦਾ ਹੈ। ਇਸ ਦੀਆਂ ਸ਼ਾਖਾਵਾਂ ਬਡ਼ੀਆਂ ਵੱਡੀਆਂ ਹੁੰਦੀਆਂ ਹਨ। ਇਥੇ ਜੰਗਲੀ ਪੰਛੀ ਆਕੇ ਆਪਣੇ ਆਲ੍ਹਣੇ ਪਾਕੇ ਆਪਣੇ-ਆਪ ਨੂੰ ਧੁਪ੍ਪ ਤੋਂ ਬਚਾਉਂਦੇ ਹਨ।”
33عیسی با مَثَل های زیادی از این قبیل، پیام خود را تا آنجا که آن ها قادر به فهم آن بودند، برای مردم بیان می کرد
33ਯਿਸੂ ਨੇ ਅਜਿਹੇ ਕਈ ਦ੍ਰਿਸ਼ਟਾਂਤ ਉਨ੍ਹਾਂ ਨੂੰ ਪ੍ਰਚਾਰ ਕਰਦੇ ਸਮੇਂ ਦਿੱਤੇ। ਯਿਸੂ ਨੇ ਉਨ੍ਹਾਂ ਨੂੰ ਉਨੇ ਹੀ ਉਪਦੇਸ਼ ਦਿੱਤੇ ਜਿੰਨੇ ਵਧ ਤੋਂ ਵਧ ਉਹ ਸਮਝਣ ਯੋਗ ਸਨ।
34و برای آن ها بدون مَثَل چیزی نمی گفت، اما وقتی تنها بودند، همه چیز را برای شاگردان خود شرح می داد.
34ਯਿਸੂ ਹਮੇਸ਼ਾ ਲੋਕਾਂ ਵਿੱਚ ਪ੍ਰਚਾਰ ਕਰਨ ਲਈ ਕਹਾਣੀਆਂ ਦੀ ਵਰਤੋਂ ਕਰਦਾ। ਪਰ ਜਦੋਂ ਉਹ ਆਪਣੇ ਚੇਲਿਆਂ ਦੇ ਨਾਲ ਇਕੱਲਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਹਰ ਗੱਲ ਦਾ ਵਿਸਤਾਰ ਦਿੰਦਾ।
35عصر همان روز عیسی به شاگردان فرمود: «به آن طرف بحیره برویم.»
35ਉਸ ਦਿਨ ਸ਼ਾਮ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ! ਝੀਲ ਦੇ ਉਸ ਪਾਰ ਚੱਲੀਏ।”
36پس آن ها جمعیت را ترک کردند و او را با همان کشتی ای که در آن نشسته بود، بردند و کشتی های دیگری هم همراه آن ها بود.
36ਯਿਸੂ ਤੇ ਉਸਦੇ ਚੇਲੇ ਬਾਕੀ ਲੋਕਾਂ ਨੂੰ ਉਥੇ ਹੀ ਛੱਡਕੇ, ਉਸ ਬੇਡ਼ੀ ਵਿੱਚ ਬੈਠਕੇ ਚਲੇ ਗਏ ਜਿਸ ਬੇਡ਼ੀ ‘ਚ ਬੈਠਕੇ ਉਹ ਉਪਦੇਸ਼ ਦੇ ਰਿਹਾ ਸੀ। ਕੁਝ ਹੋਰ ਵੀ ਬੇਡ਼ੀਆਂ ਉਸਦੇ ਨਾਲ ਸਨ।
37طوفان شدیدی برخاست و امواج به کشتی می زد بطوری که نزدیک بود کشتی از آب پُر شود.
37ਤਦ ਝੀਲ ਤੇ ਭਿਆਨਕ ਹਨੇਰੀ ਵਗ੍ਹੀ। ਲਹਿਰਾਂ ਬੇਡ਼ੀ ਦੇ ਨਾਲ ਵਜ੍ਜ ਰਹੀਆਂ ਸਨ। ਬੇਡ਼ੀ ਪਾਣੀ ਨਾਲ ਭਰ ਚੱਲੀ ਸੀ।
38در این موقع عیسی در عقب کشتی سر خود را روی بالشی گذارده و خوابیده بود، او را بیدار کردند و به او گفتند: «ای استاد، مگر در فکر ما نیستی؟ نزدیک است غرق شویم!»
38ਯਿਸੂ ਉਸ ਵਕਤ ਬੇਡ਼ੀ ਦੇ ਪਿਛਲੇ ਪਾਸੇ ਇੱਕ ਸਿਰਹਾਣਾ ਰਖਕੇ ਸੁੱਤਾ ਹੋਇਆ ਸੀ। ਉਸਦੇ ਚੇਲਿਆਂ ਨੇ ਉਸਨੂੰ ਉਠਾਇਆ। ਉਨ੍ਹਾਂ ਆਖਿਆ, “ਗੁਰੂ ਜੀ, ਕੀ ਤੁਹਾਨੂੰ ਕੋਈ ਫ਼ਿਕਰ ਨਹੀਂ ਕਿ ਅਸੀਂ ਡੁੱਬ ਰਹੇ ਹਾਂ।”
39او برخاست و با تندی به باد فرمان داد و به بحیره گفت: «خاموش و آرام شو.» باد ایستاد و آرامش کامل برقرار شد.
39ਯਿਸੂ ਉਠਿਆ ਅਤੇ ਉਸਨੇ ਹਨੇਰੀ ਅਤੇ ਲਹਿਰਾਂ ਨੂੰ ਹੁਕਮ ਦਿੱਤਾ “ਸ਼ਾਂਤ ਹੋ ਜਾਓ, ਥੰਮ ਜਾਓ।” ਤਾਂ ਹਨੇਰੀ ਰੁਕ ਗਈ ਅਤੇ ਝੀਲ ਸ਼ਾਂਤ ਹੋ ਗਈ।
40بعد عیسی به ایشان فرمود: «چرا اینقدر ترسیده اید؟ آیا هنوز ایمان ندارید؟»آن ها با ترس و لرز به یکدیگر می گفتند: «این کیست که حتی باد و بحیره هم از او اطاعت می کنند؟»
40ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ?”
41آن ها با ترس و لرز به یکدیگر می گفتند: «این کیست که حتی باد و بحیره هم از او اطاعت می کنند؟»
41ਚੇਲੇ ਬਹੁਤ ਡਰੇ ਹੋਏ ਸਨ ਅਤੇ ਇੱਕ ਦੂਜੇ ਤੋਂ ਪੁਛ ਰਹੇ ਸਨ, “ਇਹ ਕਿਹੋ ਜਿਹਾ ਮਨੁੱਖ ਹੈ? ਹਵਾ ਅਤੇ ਝੀਲ ਵੀ ਉਸਦੀ ਆਗਿਆ ਦਾ ਪਾਲਣ ਕਰਦੇ ਹਨ।”