1به این ترتیب آن ها به طرف دیگر بحیره، به سرزمین جَدَریان رفتند.
1ਯਿਸੂ ਅਤੇ ਉਸਦੇ ਚੇਲੇ ਝੀਲ ਦੇ ਦੂਜੇ ਪਾਰ ਗਏ ਅਤੇ ਗਿਰਸੇਨੀਆ ਦੇ ਦੇਸ਼ ਨੂੰ ਆਏ।
2همین که عیسی قدم به خشکی گذاشت مردی که گرفتار روح ناپاک بود، از مقبره ها بیرون آمده پیش او رفت.
2ਜਦੋਂ ਯਿਸੂ ਬੇਡ਼ੀ ਵਿੱਚੋਂ ਬਾਹਰ ਆਇਆ ਤਾਂ, ਕਬਰਾਂ ਵੱਲੋਂ ਇੱਕ ਮਨੁੱਖ ਜਿਸਨੂੰ ਭਰਿਸ਼ਟ ਆਤਮਾ ਚਿੰਬਡ਼ਿਆ ਹੋਇਆ ਸੀ, ਉਸ ਕੋਲ ਆਇਆ।
3او در میان مقبره ها زندگی می کرد و هیچ کس نمی توانست او را حتی با زنجیر در بند نگه دارد.
3ਇਹ ਮਨੁੱਖ ਕਬਰਾਂ ਵਿਚਕਾਰ ਰਹਿੰਦਾ ਸੀ। ਕੋਈ ਉਸਨੂੰ ਜੰਜ਼ੀਰਾਂ ਨਾਲ ਵੀ ਨਹੀਂ ਬੰਨ੍ਹ ਸਕਦਾ ਸੀ।
4بارها او را با کنده و زنجیر بسته بودند، اما زنجیرها را پاره کرده و کنده ها را شکسته بود و هیچ کس نمی توانست او را رام کند.
4ਕਈ ਵਾਰ ਉਸਦੇ ਹੱਥ ਅਤੇ ਪੈਰ ਸੰਗਲਾਂ ਨਾਲ ਜਕਡ਼ੇ ਗਏ ਸਨ। ਪਰ ਉਹ ਉਨ੍ਹਾਂ ਨੂੰ ਤੋਡ਼ ਸੁੱਟਾਦਾ। ਕੋਈ ਵੀ ਆਦਮੀ ਇੰਨਾ ਤਾਕਤਵਰ ਨਹੀਂ ਸੀ ਕਿ ਉਸਨੂੰ ਕਾਬੂ ਕਰ ਸਕਦਾ।
5او شب و روز در اطراف مقبره ها و روی تپه ها آواره بود و دائماً فریاد می کشید و خود را با سنگ مجروح می ساخت.
5ਦਿਨ-ਰਾਤ ਇਹ ਆਦਮੀ ਕਬਰਾਂ ਵਿਚਕਾਰ ਅਤੇ ਪਹਾਡ਼ੀਆਂ ਤੇ ਰਹਿੰਦਾ ਸੀ। ਅਤੇ ਚੀਕਦਾ ਰਹਿੰਦਾ ਅਤੇ ਆਪਣੇ-ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ ਸੀ।
6وقتی عیسی را از دور دید، دوید و در برابر او سجده کرد
6ਜਦੋਂ ਯਿਸੂ ਅਜੇ ਦੂਰ ਹੀ ਸੀ ਤਾਂ ਇਸ ਆਦਮੀ ਨੇ ਉਸਨੂੰ ਵੇਖ ਲਿਆ ਅਤੇ ਉਹ ਉਸ ਵੱਲ ਨਸਿਆ। ਅਤੇ ਉਸ ਅੱਗੇ ਜਾਕੇ ਝੁਕ ਗਿਆ।
7و با صدای بلند فریاد زد: «ای عیسی، پسر خدای متعال، با من چکار داری؟ تو را به خدا قسم می دهم مرا عذاب نده.»
7ਤੇ ਉਹ ਚੀਕਿਆ, “ਯਿਸੂ, ਤੂੰ ਮੇਰੇ ਨਾਲ ਕੀ ਕਰਨਾ ਚਾਹੁੰਦਾ? ਤੂੰ ਅੱਤ-ਮਹਾਨ ਪਰਮੇਸ਼ੁਰ ਦਾ ਪੁੱਤਰ ਹੈ! ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਕਿ ਤੂੰ ਮੈਨੂੰ ਕਸ਼ਟ ਨਹੀਂ ਦੇਵੇਂਗਾ।”
8زیرا عیسی به او گفته بود: «ای روح ناپاک از این مرد بیرون بیا.»
8ਉਸਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਯਿਸੂ ਨੇ ਉਸ ਆਦਮੀ ਨੂੰ ਆਖਿਆ ਸੀ, “ਤੂੰ ਭਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਬਾਹਰ ਆ ਜਾ।”
9عیسی از او پرسید: «اسم تو چیست؟» او گفت: «اسم من لِژیون (لشکر) است، چون ما عدۀ زیادی هستیم.»
9ਫ਼ਿਰ ਯਿਸੂ ਨੇ ਉਸ ਮਨੁੱਖ ਨੂੰ ਪੁੱਛਿਆ, “ਤੇਰਾ ਕੀ ਨਾਂ ਹੈ?” ਉਸ ਮਨੁੱਖ ਨੇ ਜਵਾਬ ਦਿੱਤਾ, “ਮੇਰਾ ਨਾਉਂ ਲਸ਼ਕਰ ਹੈ, ਕਿਉਂਕਿ ਬਹੁਤ ਸਾਰੇ ਭਰਿਸ਼ਟ ਆਤਮੇ ਮੇਰੇ ਅੰਦਰ ਹਨ।”
10و بسیار التماس کرد، که عیسی آن ها را از آن سرزمین بیرون نکند.
10ਫ਼ਿਰ ਉਸ ਆਦਮੀ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਉਸ ਥਾਂ ਤੋਂ ਬਾਹਰ ਨਾ ਕਾਢੇ।
11در این موقع یک گلۀ بزرگ خوک در آنجا بود که روی تپه ها می چریدند.
11ਉਥੇ ਪਹਾਡ਼ ਦੇ ਨੇਡ਼ੇ ਸੂਰਾਂ ਦਾ ਇੱਕ ਵੱਡਾ ਇੱਜਡ਼ ਚਰ ਰਿਹਾ ਸੀ।
12ارواح به او التماس کرده گفتند: «ما را به میان خوک ها بفرست تا به داخل آن ها شویم.»
12ਉਨ੍ਹਾਂ ਭਰਿਸ਼ਟ ਆਤਮਿਆਂ ਨੇ ਉਸ ਅੱਗੇ ਅਰਜੋਈ ਕੀਤੀ ਕਿ “ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵਡ਼ੀਏ।”
13عیسی به آن ها اجازه داد و ارواح ناپاک بیرون آمدند و در خوک ها داخل شدند و گله ای که تقریباً دو هزار خوک بود، با سرعت از سراشیبی تپه به طرف بحیره دویدند و در آب غرق شدند.
13ਤਾਂ ਯਿਸੂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਤਾਂ ਉਹ ਭਰਿਸ਼ਟ ਆਤਮੇ ਉਸ ਮਨੁੱਖ ਵਿੱਚੋਂ ਨਿਕਲਕੇ ਸੂਰਾਂ ਵਿੱਚ ਜਾ ਵਡ਼ੇ। ਅਤੇ ਇੱਜਡ਼ ਪਹਾਡ਼ੀ ਦੀ ਸਿਧੀ ਢਲਾਣ ਤੇ ਭੱਜਦਾ ਹੋਇਆ ਝੀਲ ਵਿੱਚ ਡਿੱਗ ਪਿਆ। ਉਸ ਇੱਜਡ਼ ਵਿੱਚ ਦੋ-ਹਜ਼ਾਰ ਦੇ ਕਰੀਬ ਸੂਰ ਸਨ ਅਤੇ ਉਹ ਸਾਰੇ ਦੇ ਸਾਰੇ ਝੀਲ ਵਿੱਚ ਡੁੱਬ ਗਏ।
14خوک بانان فرار کردند و این خبر را در شهر و اطراف شهر پخش کردند. مردم از شهر بیرون آمدند تا آنچه را که واقع شده بود، ببینند.
14ਜਿਹਡ਼ੇ ਆਦਮੀ ਉਥੇ ਸੂਰਾਂ ਨੂੰ ਚਰਵਾ ਅਤੇ ਉਨ੍ਹਾਂ ਰਖਵਾਲੀ ਕਰ ਰਹੇ ਸਨ ਨਸ੍ਸ ਗਏ ਅਤੇ ਨਸ੍ਸਦੇ ਹੋਏ ਸ਼ਹਿਰਾਂ ਅਤੇ ਖੇਤਾਂ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਸਾਰਾ ਹਾਲ ਜਾ ਸੁਣਾਇਆ। ਲੋਕ ਵੇਖਣ ਲਈ ਆਏ ਕਿ ਕੀ ਵਾਪਰਿਆ ਸੀ।
15وقتی آن ها پیش عیسی آمدند و آن دیوانه را که گرفتار فوجی از ارواح ناپاک بود دیدند، که لباس پوشیده و با عقل سالم در آنجا نشسته است، بسیار ترسیدند.
15ਜਦੋਂ ਉਹ ਯਿਸੂ ਕੋਲ ਆਏ, ਉਨ੍ਹਾਂ ਨੇ ਉਸ ਆਦਮੀ ਨੂੰ ਵੇਖਿਆ ਜੋ ਭਰਿਸ਼ਟ ਆਤਮਿਆ ਦੇ ਕਬਜ਼ੇ ਵਿੱਚ ਸੀ। ਉਹ ਆਦਮੀ ਉਥੇ ਕੱਪਡ਼ੇ ਪਾਈ ਬੈਠਾ ਸੀ ਅਤੇ ਉਸਦੀ ਸੁਰਤ ਵੀ ਹੁਣ ਟਿਕਾਣੇ ਸੀ। ਇਹ ਵੇਖ ਲੋਕੀ ਡਰ ਗਏ।
16کسانی که شاهد ماجرا بودند، آنچه را که برای مرد دیوانه و خوک ها واقع شده بود برای مردم گفتند.
16ਕੁਝ ਲੋਕ ਉਥੇ ਸਨ, ਅਤੇ ਉਨ੍ਹਾਂ ਇਹ ਸਭ ਜੋ ਯਿਸੂ ਨੇ ਕੀਤਾ ਸੀ ਵੇਖਿਆ। ਉਨ੍ਹਾਂ ਨੇ, ਜੋ ਕੁਝ ਵੀ ਉਸ ਭੂਤਾਂ ਦੇ ਕਬਜ਼ੇ ਹੇਠ ਆਦਮੀ ਨਾਲ ਵਾਪਰਿਆ, ਆਣ ਸੁਣਾਇਆ, ਅਤੇ ਉਨ੍ਹਾਂ ਨੇ ਲੋਕਾਂ ਨੂੰ ਸੂਰਾਂ ਬਾਰੇ ਵੀ ਦਸਿਆ।
17پس مردم از عیسی خواهش کردند از سرزمین آن ها بیرون برود.
17ਤਦ ਉਨ੍ਹਾਂ ਨੇ ਯਿਸੂ ਨੂੰ ਉਨ੍ਹਾਂ ਦਾ ਇਲਾਕਾ ਛੱਡਕੇ ਚਲੇ ਜਾਣ ਲਈ ਮਿੰਨਤ ਕੀਤੀ।
18وقتی عیسی می خواست سوار کشتی شود، مردی که قبلاً دیوانه بود، از عیسی خواهش کرد که به وی اجازه دهد همراه او برود.
18ਜਿਉਂ ਹੀ ਯਿਸੂ ਬੇਡ਼ੀ ਵਿੱਚ ਚਢ਼ਨ ਵਾਲਾ ਸੀ, ਜੋ ਵਿਅਕਤੀ ਭੂਤਾਂ ਤੋਂ ਮੁਕਤ ਹੋਇਆ ਸੀ ਉਸਨੇ ਉਸਦਾ ਅਨੁਸਰਣ ਕਰਨ ਦੀ ਆਗਿਆ ਮੰਗੀ।
19اما عیسی به او اجازه نداد بلکه فرمود: «به منزل خود پیش خانواده ات برو و آن ها را از آنچه خداوند از راه لطف خود برای تو کرده است آگاه کن.»
19ਪਰ ਯਿਸੂ ਨੇ ਉਸਨੂੰ ਆਪਣੇ ਨਾਲ ਆਉਣ ਦੀ ਇਜਾਜ਼ਤ ਨਾ ਦਿੱਤੀ ਅਤੇ ਕਿਹਾ, “ਤੂੰ ਆਪਣੇ ਪਰਿਵਾਰ ਅਤੇ ਸੰਗੀ-ਸਾਥੀਆਂ ਵਿੱਚ ਜਾ। ਤੂੰ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕੀਤਾ ਹੈ। ਉਨ੍ਹਾਂ ਨੂੰ ਦੱਸ ਕਿ ਉਹ ਤੇਰੇ ਤੇ ਮਿਹਰਬਾਨ ਹੋਇਆ ਹੈ।”
20آن مرد رفت و آنچه را عیسی برایش انجام داده بود، در سرزمین دکاپولس منتشر کرد و همۀ مردم تعجب می کردند.
20ਉਹ ਆਦਮੀ ਚਲਿਆ ਗਿਆ। ਉਸਨੇ ਦਿਕਾਪੁਲਿਸ ਦੇ ਲੋਕਾਂ ਨੂੰ ਦਸਿਆ ਕਿ ਯਿਸੂ ਨੇ ਉਸ ਵਾਸਤੇ ਕੀ ਕੀਤਾ ਸੀ। ਸਾਰੇ ਲੋਕ ਉਸਦੀਆਂ ਗੱਲਾਂ ਸੁਣਕੇ ਹੈਰਾਨ ਸਨ।
21وقتی عیسی دوباره به طرف دیگر دریا رفت، جمعیت فراوانی در کنار دریا دور او جمع شدند.
21ਜਿਵੇਂ ਹੀ ਯਿਸੂ ਫ਼ੇਰ ਤੋਂ ਬੇਡ਼ੀ ਦੁਆਰਾ ਝੀਲ ਦੇ ਦੂਜੇ ਪਾਸੇ ਗਿਆ, ਝੀਲ ਦੇ ਨੇਡ਼ੇ ਉਸ ਕੋਲ ਇੱਕ ਵੱਡੀ ਭੀਡ਼ ਇਕਠੀ ਹੋ ਗਈ।
22یایروس سرپرست کنیسۀ آن محل آمد و وقتی او را دید، در مقابل او سجده کرد
22ਉਥੇ ਪ੍ਰਾਰਥਨਾ ਸਥਾਨ ਦਾ ਇੱਕ ਆਗੂ ਉਸ ਕੋਲ ਆਇਆ ਜਿਸਦਾ ਨਾਉਂ ਜੈਰੁਸ ਸੀ। ਜਦੋਂ ਉਸਨੇ ਯਿਸੂ ਨੂੰ ਲਭ ਲਿਆ, ਤਾਂ ਉਹ ਉਸਦੇ ਪੈਰੀਂ ਪੈ ਗਿਆ।
23و با التماس زیاد به او گفت: «دخترم در حال مرگ است. خواهش می کنم بیا و دست خود را روی او بگذار تا خوب شود و زنده بماند.»
23ਅਤੇ ਉਹ ਉਸਦੇ ਪੈਰੀਂ ਪੈਕੇ ਬਾਰ-ਬਾਰ ਮਿੰਨਤ ਕਰਨ ਲੱਗਾ, “ਮੇਰੀ ਛੋਟੀ ਜਿਹੀ ਧੀ ਮਰਨ ਕਿਨਾਰੇ ਹੈ। ਕਿਰਪਾ ਕਰਕੇ ਆਪਣੇ ਹੱਥ ਉਸ ਉੱਪਰ ਰਖ ਦਿਉ। ਉਹ ਚੰਗੀ ਹੋ ਜਾਵੇਗੀ ਤੇ ਜਿਉਂ ਪਵੇਗੀ।”
24عیسی با او رفت، جمعیت فراوانی نیز بدنبال او رفتند. مردم از همه طرف به او هجوم می آوردند.
24ਤਾਂ ਉਹ ਜੈਰੁਸ ਦੇ ਨਾਲ ਗਿਆ। ਬਹੁਤ ਸਾਰੇ ਲੋਕ ਉਸਦਾ ਪਿਛਾ ਕਰ ਰਹੇ ਸਨ ਅਤੇ ਉਹ ਉਸਨੂੰ ਦਬਾਈ ਜਾ ਰਹੇ ਸਨ।
25در میان آن ها زنی بود، که مدت دوازده سال تمام مبتلا به خونریزی بود.
25ਉਥੇ ਇੱਕ ਔਰਤ ਸੀ, ਜਿਸਨੂੰ ਪਿਛਲੇ ਬਾਰ੍ਹਾਂ ਵਰ੍ਹਿਆਂ ਤੋਂ ਖੂਨ ਆ ਰਿਹਾ ਸੀ।
26او متحمل رنج های زیادی از دست طبیبان بسیاری شده و با وجودی که تمام دارایی خود را در این راه صرف کرده بود، نه تنها هیچ نتیجه ای نگرفته بود، بلکه هر روز بدتر می شد.
26ਉਹ ਔਰਤ ਬਡ਼ੀ ਤਕਲੀਫ਼ ਵਿੱਚ ਸੀ ਅਤੇ ਬਹੁਤ ਸਾਰੇ ਵੈਦਾਂ ਨੇ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਕੋਲ ਜਿੰਨੀ ਵੀ ਦੌਲਤ ਸੀ ਉਸਨੇ ਆਪਣੇ ਇਲਾਜ ਤੇ ਖਰਚ ਦਿੱਤੀ ਸੀ, ਪਰ ਉਹ ਚੰਗੀ ਨਾ ਹੋਈ। ਅਤੇ ਉਸਦੀ ਹਾਲਤ ਹੋਰ ਵੀ ਖਰਾਬ ਹੋ ਗਈ।
27او دربارۀ عیسی چیز هایی شنیده بود و به همین دلیل از میان جمعیت گذشت و پشت سر عیسی ایستاد.
27ਜਦੋਂ ਉਸ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਉਹ ਭੀਡ਼ ਵਿਚਕਾਰ ਉਸਦੇ ਪਿਛੇ ਆ ਗਈ ਅਤੇ ਉਸਦੇ ਕੱਪਡ਼ੇ ਨੂੰ ਛੂਹਿਆ।
28او با خود گفت: «حتی اگر دست خود را به لباس های او بزنم، خوب خواهم شد.»
28ਉਸ ਔਰਤ ਨੇ ਸੋਚਿਆ, “ਜੇਕਰ ਮੈਂ ਸਿਰਫ਼ ਯਿਸੂ ਦੇ ਕੱਪਡ਼ੇ ਨੂੰ ਵੀ ਛੂਹ ਲਵਾਂ, ਮੈਂ ਚੰਗੀ ਹੋ ਜਾਵਾਂਗੀ।”
29پس لباس او را لمس کرد و خونریزی او فوراً قطع شد و در وجود خود احساس کرد، که دردش درمان یافته است.
29ਜਦੋਂ ਉਸ ਔਰਤ ਨੇ ਯਿਸੂ ਦਾ ਕੱਪਡ਼ਾ ਛੂਹਿਆ, ਉਸਦਾ ਲਹੂ ਵਗਣਾ ਰੁਕ ਗਿਆ ਅਤੇ ਉਸਨੇ ਆਪਣੇ ਸ਼ਰੀਰ ਵਿੱਚ ਇਹ ਮਹਿਸੂਸ ਕੀਤਾ ਕਿ ਉਹ ਆਪਣੀਆਂ ਤਕਲੀਫ਼ਾਂ ਤੋਂ ਚੰਗੀ ਹੋ ਗਈ ਸੀ।
30در همان وقت عیسی پی برد که قوه ای از او صادر شده است. به جمعیت دید و پرسید: «چه کسی لباس مرا لمس کرد؟»
30ਜਦੋਂ ਯਿਸੂ ਨੇ ਮਹਿਸੂਸ ਕੀਤਾ ਕਿ ਕੋਈ ਸ਼ਕਤੀ ਉਸ ਵਿੱਚੋਂ ਬਾਹਰ ਆਈ ਹੈ, ਉਸਨੇ ਆਸੇ-ਪਾਸੇ ਵੇਖਿਆ ਅਤੇ ਪੁੱਛਿਆ, “ਕਿਸਨੇ ਮੇਰਾ ਕੱਪਡ਼ਾ ਛੋਹਿਆ ਹੈ?”
31شاگردانش به او گفتند: «می بینی که جمعیت زیادی به تو فشار می آورند، پس چرا می پرسی چه کسی لباس مرا لمس کرد؟»
31ਉਸਦੇ ਚੇਲਿਆਂ ਨੇ ਉਸਨੂੰ ਆਖਿਆ, “ਤੂੰ ਜਾਣਦਾ ਹੈਂ ਕਿ ਲੋਕ ਤੈਨੂੰ ਦਬਾਈ ਜਾ ਰਹੇ ਹਨ। ਅਤੇ ਹਾਲੇ ਵੀ ਤੂੰ ਪੁਛ ਰਿਹਾ ਹੈ, ਕਿਸਨੇ ਮੈਨੂੰ ਛੁਹਿਆ ਹੈ?”
32عیسی به چهار طرف می دید تا ببیند چه کسی این کار را کرده است.
32ਪਰ ਯਿਸੂ ਉਸ ਵਿਅਕਤੀ ਨੂੰ ਲਭਣ ਲਈ ਆਸੇ-ਪਾਸੇ ਵੇਖ ਰਿਹਾ ਸੀ ਕਿ ਉਹ ਕੌਣ ਹੈ।
33اما آن زن که درک کرده بود شفا یافته است، با ترس و لرز در برابر عیسی به خاک افتاد و تمام حقیقت را بیان کرد.
33ਉਹ ਔਰਤ ਜਾਣ ਗਈ ਸੀ ਕਿ ਉਹ ਹੁਣ ਠੀਕ ਹੋ ਗਈ ਹੈ ਉਹ ਯਿਸੂ ਕੋਲ ਆਈ ਅਤੇ ਡਰ ਨਾਲ ਕੰਬਦੀ ਹੋਈ ਯਿਸੂ ਦੇ ਚਰਨਾਂ ਤੇ ਡਿੱਗ ਪਈ। ਉਸਨੇ ਯਿਸੂ ਨੂੰ ਸਾਰੀ ਵਾਰਤਾ ਸੁਣਾਈ।
34عیسی به او فرمود: «دخترم، ایمانت تو را شفا داده است، بسلامت برو و برای همیشه از این بلا خلاص شو.»
34ਤਾਂ ਉਸਨੇ ਉਸ ਔਰਤ ਨੂੰ ਆਖਿਆ, “ਹੇ ਪਿਆਰੀ ਇਸਤਰੀ! ਤੂੰ ਆਪਣੇ ਵਿਸ਼ਵਾਸ ਕਾਰਣ ਚੰਗੀ ਹੋਈ ਹੈਂ। ਖੁਸ਼ ਰਹਿ! ਹਣ ਤੂੰ ਕੋਈ ਹੋਰ ਤਕਲੀਫ਼ ਨਹੀਂ ਝੱਲੇਂਗੀ।”
35هنوز صحبت عیسی تمام نشده بود، که قاصدانی از خانۀ سرپرست کنیسه آمدند و گفتند: «دخترت مرده است. دیگر چرا استاد را زحمت می دهی؟»
35ਜਦੋਂ ਯਿਸੂ ਅਜੇੇ ਬੋਲ ਰਿਹਾ ਸੀ, ਕੁਝ ਲੋਕ ਪ੍ਰਾਰਥਨਾ-ਸਥਾਨ ਦੇ ਆਗੂ ਜੈਰੁਸ ਦੇ ਘਰੋ ਆਏ ਅਤੇ ਉਸਨੂੰ ਆਖਿਆ, “ਤੇਰੀ ਧੀ ਮਰ ਗਈ ਹੈ। ਤੂੰ ਗੁਰੂ ਨੂੰ ਹੋਰ ਖੇਚਲ ਕਿਉਂ ਦੇ ਰਿਹਾ ਹੈਂ?”
36اما عیسی به سخنان آن ها توجهی نکرد و به سرپرست کنیسه فرمود: «نترس، فقط ایمان داشته باش.»
36ਪਰ ਯਿਸੂ ਨੇ ਉਸ ਗੱਲ ਦੀ ਬਿਲਕੁਲ ਕੋਈ ਪਰਵਾਹ ਨਾ ਕੀਤੀ ਕਿ ਉਹ ਕੀ ਆਖ ਰਹੇ ਸਨ ਅਤੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਆਖਿਆ, “ਡਰ ਨਹੀਂ! ਸਿਰਫ਼ ਭਰੋਸਾ ਰਖ।”
37او به کسی جز پِترُس و یعقوب و برادرش یوحنا اجازه نداد که بدنبال او برود.
37ਯਿਸੂ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸਦੇ ਭਰਾ ਯੂਹੰਨਾ ਨੂੰ ਲਿਆ ਅਤੇ ਪ੍ਰਾਰਥਨਾ ਸਥਾਨ ਦੇ ਆਗੂ ਜੈਰੁਸ ਦੇ ਘਰ ਚਲਾ ਗਿਆ।
38وقتی آنها به خانۀ سرپرست کنیسه رسیدند، جمعیت آشفته ای را دیدند که با صدای بلند گریه و ناله می کردند.
38ਜਦੋਂ ਉਹ ਉਥੇ ਪਹੁੰਚੇ, ਯਿਸੂ ਨੇ ਉਥੇ ਬਹੁਤ ਸਾਰੇ ਲੋਕਾਂ ਨੂੰ ਰੋਂਦਿਆਂ ਅਤੇ ਪਿਟਦਿਆਂ ਵੇਖਿਆ। ਉਥੇ ਬਡ਼ੀ ਭਾਜਡ਼ ਪਈ ਹੋਈ ਸੀ।
39عیسی وارد منزل شد و به آن ها فرمود: «این غوغا و شیون برای چیست؟ برای چه گریه می کنید؟ دختر نمرده است بلکه در خواب است.»
39ਯਿਸੂ ਉਸ ਘਰ ਦੇ ਅੰਦਰ ਵਡ਼ਿਆ ਅਤੇ ਲੋਕਾਂ ਨੂੰ ਕਿਹਾ, “ਤੁਸੀਂ ਲੋਕ ਕਿਉਂ ਰੋ ਰਹੇ ਹੋ ਅਤੇ ਅਸ਼ਾਂਤੀ ਕਿਉਂ ਫ਼ੈਲਾ ਰਹੇ ਹੋ? ਬਚ੍ਚੀ ਮਰੀ ਨਹੀਂ ਉਹ ਸਿਰਫ਼ ਸੌਂ ਰਹੀ ਹੈ।”
40اما آن ها به او خندیدند. عیسی همه را از خانه بیرون کرد و پدر و مادر دختر و همراهان خود را به جایی که دختر بود، برد.
40ਪਰ ਲੋਕਾਂ ਨੇ ਯਿਸੂ ਦਾ ਮਜਾਕ ਉਡਾਇਆ। ਉਸਨੇ ਸਭ ਨੂੰ ਘਰੋਂ ਚਲੇ ਜਾਣ ਵਾਸਤੇ ਕਿਹਾ। ਉਹ ਉਸ ਕਮਰੇ ਵਿੱਚ ਗਿਆ ਜਿਥੇ ਬਚ੍ਚੀ ਸੀ। ਉਸਨੇ ਆਪਣੇ ਨਾਲ ਉਸ ਕਮਰੇ ਵਿੱਚ ਬਚ੍ਚੀ ਦੇ ਪਿਤਾ-ਮਾਤਾ ਅਤੇ ਆਪਣੇ ਤਿੰਨ ਚੇਲਿਆਂ ਨੂੰ ਲਿਆ।
41و دست دختر را گرفت و فرمود: «طلیتا قومی» یعنی «ای دختر، به تو می گویم برخیز.»
41ਤਦ ਯਿਸੂ ਨੇ ਉਸ ਕੁਡ਼ੀ ਦਾ ਹੱਥ ਫ਼ਡ਼ਿਆ ਅਤੇ ਉਸਨੂੰ ਕਿਹਾ, “ਤਲੀਥਾ ਕੂਮੀ” ਜਿਸਦਾ ਅਰਥ ਹੈ ਕਿ ਹੇ ਕੰਨਿਆ, “ਮੈਂ ਤੈਨੂੰ ਆਖਦਾ ਹਾਂ, ਉਠ!
42فوراً آن دختر برخاست و مشغول راه رفتن شد. (او دوازده ساله بود.) آن ها از این کار زیاد حیران شدند،اما عیسی با تأکید به آن ها امر کرد که این موضوع را به کسی نگویند و از آن ها خواست که به دختر خوراک بدهند.
42ਕੁਡ਼ੀ ਝੱਟ ਉਠ ਖਢ਼ੀ ਹੋਈ ਅਤੇ ਤੁਰਨ-ਫ਼ਿਰਨ ਲੱਗੀ। ਉਹ ਕੁਡ਼ੀ ਬਾਰ੍ਹਾਂ ਵਰ੍ਹਿਆਂ ਦੀ ਸੀ। ਉਸਦੇ ਮਾਂ-ਪਿਉ ਅਤੇ ਚੇਲੇ ਬਡ਼ੇ ਹੈਰਾਨ ਹੋ ਗਏ।
43اما عیسی با تأکید به آن ها امر کرد که این موضوع را به کسی نگویند و از آن ها خواست که به دختر خوراک بدهند.
43ਅਤੇ ਯਿਸੂ ਨੇ ਉਨ੍ਹਾਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਉਹ ਲੋਕਾਂ ਨੂੰ ਇਸ ਬਾਰੇ ਨਾ ਦੱਸਣ। ਉਸਨੇ ਉਨ੍ਹਾਂ ਨੂੰ ਉਸ ਕੁਡ਼ੀ ਨੂੰ ਕੁਝ ਖਾਣ ਨੂੰ ਦੇਣ ਲਈ ਕਿਹਾ।