Dari

Punjabi: NT

Matthew

10

1عیسی دوازده حواری را پیش خود خواست و به آنها قدرت داد تا ارواح ناپاک را بیرون کنند و هر نوع بیماری و مرض را شفا بخشند.
1ਯਿਸੂ ਨੇ ਆਪਣੇ ਬਾਰ੍ਹਾ ਚੇਲਿਆਂ ਨੂੰ ਸਦਿਆ। ਉਸ੍ਸਨੇ ਉਨ੍ਹਾਂ ਨੂੰ ਭ੍ਰਿਸ਼ਟ ਆਤਮਾਵਾਂ ਕਢਣ ਦੀ ਸ਼ਕਤੀ ਦਿੱਤੀ। ਉਸਨੇ ਉਨ੍ਹਾਂ ਨੂੰ ਹਰ-ਤਰ੍ਹਾਂ ਦੇ ਰੋਗ ਅਤੇ ਬਿਮਾਰੀ ਨੂੰ ਚੰਗਿਆਂ ਕਰਨ ਦੀ ਸ਼ਕਤੀ ਦਿੱਤੀ।
2این است نام های آن دوازده رسول: اول شَمعونِ معروف به پِترُس و برادرش اندریاس، یعقوب پسر زَبدی و برادرش یوحنا،
2ਬਾਰ੍ਹਾਂ ਰਸੂਲਾਂ ਦੇ ਨਾਮ ਇਉਂ ਹਨ: ਸ਼ਮਊਨ ਜਿਹਡ਼ਾ ਪਤਰਸ ਕਹਾਉਂਦਾ ਹੈ, ਅਤੇ ਉਸਦਾ ਭਰਾ ਅੰਦ੍ਰਿਯਾਸ; ਜ਼ਬਦੀ ਦਾ ਪੁੱਤਰ ਯਾਕੂਬ ਅਤੇ ਉਸਦਾ ਭਰਾ ਯੂਹੰਨਾ;
3فیلیپُس و بَرتولما، توما و متای جزیه گیر، یعقوب پسر حَلفی و تَدی،
3ਫ਼ਿਲਿਪੁਸ ਅਤੇ ਬਰਤੁਲਮਈ; ਥੋਮਾ ਅਤੇ ਮੱਤੀ ਮਸੂਲੀਆ, ਹਲਫਈ ਦਾ ਪੁੱਤਰ ਯਾਕੂਬ ਅਤੇ ਥਦ੍ਦਈ;
4شَمعونِ غیور و یهودای اسخریوطی که عیسی را به دست دشمنان تسلیم کرد.
4ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ ਜਿਸਨੇ ਉਸਨੂੰ ਫਡ਼ਵਾ ਵੀ ਦਿੱਤਾ।
5عیسی این دوازده نفر را به وظیفه فرستاده به آن ها گفت: «از سرزمین های غیر یهود عبور نکنید و به هیچ یک از شهرهای سامریان داخل نشوید،
5ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਹ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭੇਜ ਦਿੱਤਾ। ਉਸਨੇ ਆਖਿਆ, “ਗੈਰ-ਯਹੂਦੀਆਂ ਦੇ ਇਲਾਕੇ ਨੂੰ ਨਾ ਜਾਣਾ ਅਤੇ ਸਾਮਰੀਆ ਦੇ ਕਿਸੇ ਵੀ ਨਗਰ ਵਿੱਚ ਪ੍ਰਵੇਸ਼ ਨਾ ਕਰਨਾ।
6بلکه نزد گوسفندان گمشدۀ خاندان اسرائیل بروید
6ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ।
7و در بین راه اعلام کنید که پادشاهی آسمانی نزدیک است.
7ਜਾਓ ਅਤੇ ਪ੍ਰਚਾਰ ਕਰੋ ‘ਸਵਰਗ ਦਾ ਰਾਜ ਨੇਡ਼ੇ ਆ ਰਿਹਾ ਹੈ।’
8بیماران را شفا دهید، مردگان را زنده کنید، جذامیان را پاک سازید و ارواح ناپاک را بیرون کنید. مفت یافته اید، مفت بدهید.
8ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਦਿਆਂ ਕਰੋ, ਕੋਢ਼ੀਆਂ ਨੂੰ ਸ਼ੁਧ ਕਰੋ, ਭੂਤਾਂ ਨੂੰ ਕਢੋ। ਮੈਂ ਇਹ ਅਧਿਕਾਰ ਤੁਹਾਨੂੰ ਮੁਫ਼ਤ ਦਿੱਤਾ ਹੈ, ਇਸਲਈ ਤੁਸੀਂ ਵੀ ਹੋਰਾਂ ਲੋਕਾਂ ਦੀ ਮੁਫ਼ਤ ਮਦਦ ਕਰੋ।
9برای سفر، طلا و نقره و مس با خود نبرید.
9ਆਪਣੇ ਕਮਰ ਕਸਿਆਂ ਵਿੱਚ ਸੋਨਾ, ਚਾਂਦੀ ਨਾ ਤਾਂਬਾ ਕੁਝ ਵੀ ਨਾ ਲਿਓ।
10و خرجین یا پیراهن اضافی و بوت و چوب دستی برندارید، چون کارگر مستحق معاش خود می باشد.
10ਨਾ ਹੀ ਆਪਣੇ ਨਾਲ ਕੋਈ ਝੋਲਾ ਚੁੱਕੋ। ਆਪਣੇ ਸਫ਼ਰ ਵਿੱਚ ਸਿਰਫ਼ ਉਹੀ ਕੱਪਡ਼ੇ ਅਤੇ ਉਹੀ ਜੁੱਤੀ ਲਿਓ ਜਿਹਡ਼ੀ ਤੁਸੀਂ ਪਾਈ ਹੋਈ ਹੈ। ਨਾ ਹੀ ਤੁਸੀਂ ਆਪਾਣੇ ਨਾਲ ਲਾਠੀ ਲੈਣੀ ਹੈ। ਇੱਕ ਕਾਮੇ ਨੂੰ ਹੱਕ ਹੈ ਕਿ ਜੋ ਉਸਨੂੰ ਚਾਹੀਦਾ ਲੈ ਸਕਦਾ ਹੈ।
11به هر شهر و ده که داخل می شوید دنبال کسی بگردید، که شایسته باشد و تا زمانی که در آنجا هستید در منزل او بمانید.
11“ਜਦ ਤੁਸੀਂ ਕਿਸੇ ਨਗਰ ਜਾਂ ਸ਼ਹਿਰ ਵਿੱਚ ਵਡ਼ੋ ਤਾਂ ਇਹ ਪੁਛੋ ਕਿ ਇਥੇ ਲਾਇਕ ਮਨੁੱਖ ਕੌਣ ਹੈ। ਅਤੇ ਜਿੰਨਾ ਚਿਰ ਕਿਤੇ ਹੋਰ ਨਾ ਜਾਵੋ ਉਥੇ ਹੀ ਠਹਿਰੇ ਰਹੋ।
12وقتی به خانه ای داخل می شوید سلام بگویید.
12ਅਤੇ ਉਸ ਘਰ ਵਿੱਚ ਵਡ਼ਦਿਆਂ ਹੀ ਉਸਦੀ ਸੁਖ ਮੰਗੋ।
13اگر آن خانواده لایق آن باشد سلام شما بر آن ها قرار می گیرد و اگر شایسته نباشد، سلام شما به خود تان بر می گردد.
13ਜੇਕਰ ਉਸ ਘਰ ਦੇ ਲੋਕ ਤੁਹਾਡਾ ਸੁਆਗਤ ਕਰਦੇ ਹਨ, ਤਾਂ ਉਹ ਤੁਹਾਡੀ ਸ਼ਾਂਤੀ ਦੇ ਲਾਇਕ ਹਨ। ਜੋ ਸ਼ਾਂਤੀ ਤੁਸੀਂ ਉਨ੍ਹਾਂ ਲਈ ਚਾਹੀ ਉਹ ਉਨ੍ਹਾਂ ਦੀ ਹੋਵੇ। ਪਰ ਜੇਕਰ ਉਹ ਤੁਹਾਡਾ ਸੁਆਗਤ ਨਹੀਂ ਕਰਦੇ ਉਹ ਤੁਹਾਡੀ ਸ਼ਾਂਤੀ ਦੇ ਲਾਇਕ ਨਹੀਂ ਹਨ। ਤਾਂ ਜੋ ਸ਼ਾਂਤੀ ਤੁਸੀਂ ਉਨ੍ਹਾਂ ਨੂੰ ਬਖਸ਼ੀ ਉਹ ਵਾਪਸ ਲੈ ਲਵੋ।
14اگر کسی شما را نپذیرد و یا به آنچه می گویید گوش ندهد، وقتی که آن خانه یا آن شهر را ترک می کنید، گرد و خاک آن را از پای خود بتکانید.
14ਜੇਕਰ ਕੋਈ ਘਰ ਜਾਂ ਸ਼ਹਿਰ ਤੁਹਾਡਾ ਸੁਆਗਤ ਨਾ ਕਰੇ, ਅਤੇ ਤੁਹਾਡੇ ਸ਼ਬਦਾਂ ਵੱਲ ਧਿਆਨ ਨਾ ਦੇਵੇ, ਤਾਂ ਜਦੋਂ ਤੁਸੀਂ ਉਹ ਜਗ੍ਹਾ ਛਡੋਂ ਤਾਂ ਆਪਣੇ ਪੈਰਾਂ ਦੀ ਧੂਡ਼ ਝਾਡ਼ ਸੁੱਟੋ।
15بدانید که در روز قیامت حالت سَدوم و غموره از آن شهر بهتر خواهد بود.
15ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਦਾ ਹਾਲ ਸਦੂਮ ਅਤੇ ਅਮੂਰਾਹ ਦੇ ਦੇਸ਼ ਨਾਲੋਂ ਵੀ ਭਿਆਨਕ ਹੋਵੇਗਾ।
16خوب توجه کنید، من شما را مانند گوسفندان به میان گرگ ها می فرستم. پس مثل مار هوشیار و مانند کبوتر، بی آزار باشید.
16“ਸੁਣੋ! ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆਡ਼ਾਂ ਵਿੱਚ ਭੇਜਦਾ ਹਾਂ। ਸੋ ਤੁਸੀਂ ਸਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ।
17هوشیار باشید، زیرا مردم شما را تحویل محکمه ها خواهند کرد، و شما را در کنیسه ها تازیانه خواهند زد
17ਲੋਕਾਂ ਤੋਂ ਹੋਸ਼ਿਆਰ ਰਹੋ, ਕਿਉਂਕਿ ਉਹ ਤੁਹਾਨੂੰ ਕੈਦ ਕਰਕੇ ਤੁਹਾਡਾ ਨਿਰਣਾ ਕਰਨਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਨੂੰ ਕੋਡ਼ੇ ਮਾਰਨਗੇ।
18و شما را به خاطر من پیش فرمانروایان و پادشاهان خواهند برد تا در برابر آنها و مردم بیگانه شهادت دهید.
18ਤੁਸੀਂ ਮੇਰੇ ਕਾਰਣ ਰਾਜਪਾਲਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਵੋਗੇ। ਤੁਸੀਂ ਮੇਰੇ ਬਾਰੇ ਉਨ੍ਹਾਂ ਰਾਜਿਆਂ, ਰਾਜਪਾਲਾਂ ਅਤੇ ਲੋਕਾਂ ਨੂੰ ਦੱਸੋਂਗੇ ਜਿਹਡ਼ੇ ਗੈਰ-ਯਹੂਦੀ ਹਨ।
19اما وقتی شما را دستگیر می کنند، پریشان نباشید که چه چیز و چطور بگوئید چون در همان وقت آنچه باید بگوئید به شما داده خواهد شد،
19ਪਰ ਜਦੋਂ ਲੋਕ ਤੁਹਾਨੂੰ ਗਿਰਫ਼ਤਾਰ ਕਰਨ, ਤਾਂ ਇਹ ਚਿੰਤਾ ਨਾ ਕਰੋ ਕਿ ਇਸ ਬਾਰੇ ਕੀ ਆਖੀਏ ਅਤੇ ਉਨ੍ਹਾਂ ਨੂੰ ਕਿਵੇਂ ਦਸੀਏ। ਕਿਉਂਕਿ ਜਿਹਡ਼ੇ ਤੁਹਾਨੂੰ ਸ਼ਬਦ ਆਖਣੇ ਚਾਹੀਦੇ ਹਨ ਉਹ ਉਸੇ ਘਡ਼ੀ ਤੁਹਾਨੂੰ ਦਿੱਤੇ ਜਾਣਗੇ।
20زیرا گوینده شما نیستید، بلکه روح پدر آسمانی شما است که در شما سخن می گوید.
20ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋਵੋਂਗੇ, ਸਗੋਂ ਤੁਹਾਡੇ ਪਿਤਾ ਦਾ ਆਤਮਾ ਤੁਹਾਡੇ ਰਾਹੀਂ ਬੋਲ ਰਿਹਾ ਹੋਵੇਗਾ।
21برادر، برادر را و پدر، پسر را تسلیم مرگ خواهد نمود. فرزندان بر ضد والدین خود برخواهند خاست و باعث کشتن آن ها خواهند شد.
21ਭਰਾ ਆਪਣੇ ਭਰਾਵਾਂ ਦੇ ਵੈਰੀ ਬਣ ਜਾਣਗੇ ਅਤੇ ਉਨ੍ਹਾਂ ਨੂੰ ਮਰਵਾਉਣ ਵਾਸਤੇ ਗਿਰਫ਼ਤਾਰ ਕਰਾਉਣਗੇ। ਪਿਤਾ ਆਪਣੇ ਬਚਿਆਂ ਦੇ ਵਿਰੁੱਧ ਖਢ਼ੇ ਹੋ ਜਾਣਗੇ ਅਤੇ ਬੱਚੇ ਆਪਾਣੇ ਮਾਪਿਆਂ ਦੇ ਖਿਲਾਫ਼ ਖਢ਼ੇ ਹੋ ਜਾਣਗੇ ਅਤੇ ਉਹ ਉਨ੍ਹਾਂ ਨੂੰ ਮਾਰਨ ਵਾਸਤੇ ਸੌਂਪ ਦੇਣਗੇ।
22همۀ مردم به خاطر نام من که شما بر خود دارید، از شما نفرت خواهند داشت، اما کسی که تا آخر ثابت بماند نجات خواهد یافت.
22ਮੇਰੇ ਨਾਮ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਜਿਹਡ਼ਾ ਅੰਤ ਤੀਕ ਸਹੇਗਾ ਸੋ ਹੀ ਬਚਾਇਆ ਜਾਵੇਗਾ।
23هرگاه شما را در شهری آزار می رسانند به شهر دیگر پناهنده شوید. بدانید که پیش از آنکه به تمام شهرهای اسرائیل بروید، پسر انسان خواهد آمد.
23ਜੇਕਰ ਇੱਕ ਨਗਰ ਵਿੱਚ ਲੋਕ ਤੁਹਾਨੂੰ ਕਸ਼ਟ ਦੇਣ ਤਾਂ, ਦੂਸਰੇ ਨਗਰ ਵਿੱਚ ਚਲੇ ਜਾਓ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਮਨੁੱਖ ਦੇ ਪੁੱਤਰ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਨਹੀਂ ਜਾਵੋਂਗੇ।
24شاگرد از معلم خود و خادم از ارباب خویش بالا تر نیست.
24ਕੋਈ ਵੀ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਅਤੇ ਕੋਈ ਨੌਕਰ ਆਪਣੇ ਮਾਲਕ ਨਾਲੋਂ ਵੱਡਾ ਨਹੀਂ
25شاگرد می خواهد به مقام معلم خود برسد و خادم به مقام ارباب خویش. اگر پدر خانه را شیطان بخوانند، چه نسبت های بدتری به اهل خانه اش خواهند داد.
25ਇੰਨਾ ਹੀ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇਕਰ ਘਰ ਦੇ ਮਾਲਕ ਨੂੰ ਬਆਲ-ਜ਼ਬੂਲ (ਸ਼ੈਤਾਨ) ਆਖਿਆ ਜਾਂਦਾ, ਤਾਂ ਘਰ ਦੇ ਬਾਕੀ ਲੋਕਾਂ ਨੂੰ ਇਸਤੋਂ ਵੀ ਬੱਦਤਰ ਨਾਂ ਨਾਲ ਸਦਿਆ ਜ੍ਜਾਵੇਗਾ।
26پس نترسید، هر چه پوشیده است، پرده از روی آن برداشته می شود و هر چه پنهان است آشکار خواهد شد.
26ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ। ਜਿਹਡ਼ੀ ਪਰਗਟ ਨਹੀਂ ਕੀਤੀ ਜਾਵੇਗੀ, ਨਾਹੀ ਕੁਝ ਗੁਪਤ ਹੈ ਜੋ ਜਾਣਿਆ ਨਹੀਂ ਜਾਵੇਗਾ।
27آنچه را من در تاریکی به شما می گویم، در روز روشن اعلام کنید و آنچه را محرمانه می شنوید، از بام خانه ها با صدای بلند بگویید.
27ਜੋ ਕੁਝ ਵੀ ਮੈਂ ਤੁਹਾਨੂੰ ਹਨੇਰੇ ਵਿੱਚ ਆਖ ਰਿਹਾ ਹਾਂ ਤੁਸੀਂ ਉਸਨੂੰ ਚਾਨਾਣ ਵਿੱਚ ਆਖੋ ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋਂ ਉਸਦਾ ਖੁਲ੍ਲੇਆਮ ਪ੍ਰਚਾਰ ਕਰੋ।
28از کسانی که جسم را می کشند ولی قادر به کشتن جان نیستند نترسید. از کسی بترسید که قادر است جسم و جان، هر دو را در دوزخ تباه سازد.
28ਉਨ੍ਹਾਂ ਕੋਲੋਂ ਨਾ ਡਰੋ ਜਿਹਡ਼ੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸਕ੍ਕਦੇ, ਸਗੋਂ ਉਸੇ ਕੋਲੋਂ ਡਰੋ ਜਿਹਡ਼ਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸਕਦਾ ਹੈ।
29آیا دو گنجشک به یک روپیه فروخته نمی شود؟ باوجود این، بدون اجازۀ پدر آسمانی شما حتی یکی از آن ها به زمین نخواهد افتاد.
29ਇੱਕ ਪੈਸੇ ਦੀਆਂ ਦੋ ਚਿਡ਼ੀਆਂ ਵਿਕਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨਾਂ ਖਤਮ ਨਹੀਂ ਹੋ ਸਕਦੀ।
30و اما در مورد شما، حتی موهای سر شما شمرده شده است.
30ਅਤੇ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਜਾਂਦੇ ਹਨ।
31پس نترسید، شما از گنجشک های بی شمار بیشتر ارزش دارید.
31ਸੋ ਤੁਸੀਂ ਨਾ ਡਰੋ! ਤੁਸੀਂ ਬਹੁਤੀਆਂ ਚਿਡ਼ੀਆਂ ਨਾਲੋਂ ਵਧ ਉੱਤਮ ਹੋ।
32پس هرکس در برابر مردم خود را از من بداند من نیز در برابر پدر آسمانی خود او را از خود خواهم دانست.
32“ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਮੈਂ ਵੀ ਆਪਣੇ ਪਿਤਾ ਅੱਗੇ ਜਿਹਡ਼ਾ ਸਵਰਗ ਵਿੱਚ ਹੈ ਦੱਸਾਂਗਾ ਕਿ ਉਹ ਵਿਅਕਤੀ ਮੇਰੇ ਨਾਲ ਸੰਬੰਧਿਤ ਹੈ।
33اما هرکه در برابر مردم بگوید، که مرا نمی شناسد من نیز در حضور پدر آسمانی خود خواهم گفت که او را نمی شناسم.
33ਪਰ ਜੋ ਕੋਈ ਮਨੁੱਖ ਲੋਕਾਂ ਨੂੰ ਦੱਸਦਾ ਹੈ ਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹਡ਼ਾ ਸਵਰਗ ਵਿੱਚ ਹੈ ਉਸਦਾ ਇਕਰਾਰ ਨਹੀਂ ਕਰਾਂਗਾ।
34گمان نکنید که آمده ام تا صلح به زمین بیاورم، نیامده ام که صلح بیاورم بلکه شمشیر.
34“ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਤੁਹਾਨੂੰ ਸ਼ਾਂਤੀ ਦੇਣ ਆਇਆ ਹਾਂ। ਮੈਂ ਸ਼ਾਂਤੀ ਦੇਣ ਨਹੀਂ, ਸਗੋਂ ਤਲਵਾਰ ਦੇਣ ਲਈ ਆਇਆ ਹਾਂ।
35من آمده ام تا در میان پسر و پدر، دختر و مادر، عروس و خشو اختلاف بیاندازم.
35[This verse may not be a part of this translation]
36دشمنان شخص، اعضای خانواده خود او خواهند بود.
36[This verse may not be a part of this translation]
37هرکه پدر یا مادر خود را بیشتر از من دوست داشته باشد، لایق من نیست و هر کس که دختر یا پسر خود را بیش از من دوست بدارد، لایق من نمی باشد.
37“ਜੋ ਵਿਅਕਤੀ ਪਿਉ ਜਾਂ ਮਾਂ ਨੂੰ ਮੇਰੇ ਨਾਲੋਂ ਵਧ ਪਿਆਰ ਕਰਦਾ ਹੈ, ਉਹ ਮੇਰੇ ਮਗਰ ਚੱਲਣ ਦੇ ਲਾਇਕ ਨਹੀਂ ਹੈ।
38هر که صلیب خود را برندارد و به دنبال من نیاید، لایق من نیست.
38ਜੇਕਰ ਕੋਈ ਵਿਅਕਤੀ ਆਪਣੀ ਸਲੀਬ ਨੂੰ ਕਬੂਲ ਨਹੀਂ ਕਰੇਗਾ ਉਹ ਉਸਨੂੰ ਤਦ ਦਿੱਤੀ ਜਾਵੇਗੀ ਜਦ ਉਹ ਮੇਰੇ ਮਗਰ ਤੁਰੇਗਾ।
39هرکسی که فقط در فکر زندگی خود باشد، آن را از دست خواهد داد؛ ولی کسی که به خاطر من زندگی خود را از دست بدهد، زندگی او در امان خواهد بود.
39ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨੂੰ ਮੇਰੇ ਨਾਲੋਂ ਵਧ ਪਿਆਰ ਕਰਦਾ ਹੈ, ਉਹ ਸੱਚਾ ਜੀਵਨ ਗੁਆ ਲਵੇਗਾ। ਜੋ ਕੋਈ ਵੀ ਮੇਰੇ ਲਈ ਆਪਣੀ ਜਾਨ ਦੇਵੇਗਾ ਸੱਚਾ ਜੀਵਨ ਲਭ ਲਵੇਗਾ।”
40هر که شما را بپذیرد، مرا پذیرفته و هر که مرا بپذیرد کسی را که مرا فرستاد پذیرفته است.
40“ਜੋ ਕੋਈ ਤੁਹਾਨੂੰ ਕਬੂਲਦਾ ਹੈ ਉਹ ਮੈਨੂੰ ਕਬੂਲਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲਦਾ ਹੈ ਉਹ ਉਸਨੂੰ ਕਬੂਲ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ।
41هرکس یک نبی را به خاطر اینکه نبی است بپذیرد، اجر یک نبی را به دست خواهد آورد و هر کس شخص عادل را بخاطر اینکه عادل است بپذیرد، اجر یک عادل را خواهد یافت.بیقین بدانید که هرگاه کسی به یکی از کوچکترین پیروان من، به خاطر اینکه پیرو من است، حتی یک جام آب سرد بدهد، به هیچ وجه بی اجر نخواهد ماند.»
41ਜੇਕਰ ਕੋਈ ਕਿਸੇ ਨਬੀ ਨੂੰ ਇਸ ਕਰਕੇ ਕਬੂਲਦਾ ਹੈ ਕਿ ਉਹ ਨਬੀ ਹੈ ਤਾਂ, ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਨਬੀ ਦਾ ਹੁੰਦਾ ਹੈ। ਅਤੇ ਜੋ ਕੋਈ ਚੰਗੇ ਆਦਮੀ ਨੂੰ ਇਸ ਲਈ ਕਬੂਲਦਾ ਹੈ ਕਿਉਂਕਿ ਉਹ ਇੱਕ ਚੰਗਾ ਆਦਮੀ ਹੈ, ਤਾਂ ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਚੰਗੇ ਆਦਮੀ ਦਾ ਹੁੰਦਾ ਹੈ।
42بیقین بدانید که هرگاه کسی به یکی از کوچکترین پیروان من، به خاطر اینکه پیرو من است، حتی یک جام آب سرد بدهد، به هیچ وجه بی اجر نخواهد ماند.»
42ਇਹ ਛੋਟੇ ਬੱਚੇ ਮੇਰੇ ਚੇਲੇ ਹਨ। ਜੇਕਰ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਇਹ ਸੋਚਕੇ ਇੱਕ ਠੰਡੇ ਪਾਣੀ ਦਾ ਪਿਆਲਾ ਦਿੰਦਾ ਹੈ ਕਿਉਂ ਜੁ ਉਹ ਮੇਰੇ ਚੇਲੇ ਹਨ, ਤਾਂ ਸੱਚਮੁੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ, ਉਹ ਆਪਣਾ ਫ਼ਲ ਪ੍ਰਾਪਤ ਕਰੇਗਾ।”