Dari

Punjabi: NT

Matthew

9

1عیسی سوار کشتی شد و از بحیره گذشته به شهر خود آمد.
1ਯਿਸੂ ਬੇਡ਼ੀ ਉੱਤੇ ਚਡ਼ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਵਾਪਿਸ ਪਰਤਿਆ।
2در این وقت چند نفر یک شل را که در بستر خوابیده بود پیش او آوردند. عیسی ایمان آنها را دیده به آن مرد گفت: «پسرم، خاطر جمع باش، گناهانت آمرزیده شد.»
2ਕੁਝ ਲੋਕ ਇੱਕ ਮੰਜੀ ਉੱਤੇ ਪਏ ਹੋਕੇ ਇੱਕ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖਕੇ ਉਸ ਅਧਰੰਗੀ ਨੂੰ ਆਖਿਆ, “ਹੇ ਪੁੱਤਰ! ਹੌਂਸਲਾ ਰਖ, ਤੇਰੇ ਸਾਰੇ ਪਪ ਮਾਫ ਹੋਏ।
3فوراً بعضی از علمای دین یهود پیش خود گفتند «این مرد سخنان کفرآمیز می گوید.»
3ਕਈ ਨੇਮ ਦੇ ਉਪਦੇਸ਼ਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਮਨ ਵਿੱਚ ਕਿਹਾ ਕਿ ਇਹ ਮਨੁੱਖ ਤਾਂ ਪਰਮੇਸ਼ੁਰ ਦੀ ਤਰ੍ਹਾਂ ਬੋਲ ਰਿਹਾ ਹੈ, “ਇਹ ਮਨੁੱਖ ਕੁਫ਼ਰ ਬੋਲਦਾ ਹੈ।”
4عیسی به افکار آنها پی برده گفت: «چرا این افکار پلید را در دل خود می پرورانید؟
4ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੀ, ਉਸਨੇ ਆਖਿਆ, “ਤੁਸੀਂ ਕਾਹਨੂੰ ਆਪਣੇ ਮਨ ਵਿੱਚ ਦੁਸ਼ਟ ਵਿਚਾਰ ਰਖਦੇ ਹੈ?
5آیا گفتن «گناهانت آمرزیده شد» آسانتر است یا گفتن «برخیز و راه برو»؟
5[This verse may not be a part of this translation]
6اما حالا ثابت خواهم کرد که پسر انسان بر روی زمین حق آمرزیدن گناهان را دارد.» سپس به آن شل گفت: «برخیز، بستر خود را بردار و به خانه ات برو.»
6[This verse may not be a part of this translation]
7آن مرد برخاست و به خانۀ خود رفت.
7ਤਾਂ ਉਹ ਉਠਕੇ ਆਪਣੇ ਘਰ ਨੂੰ ਤੁਰ ਗਿਆ,
8مردم از دیدن این واقعه بسیار تعجب کردند و خدا را به خاطر عطای چنین قدرتی به انسان شکر نمودند.
8ਲੋਕਾਂ ਨੇ ਇਹ ਵੇਖਿਆ ਅਤੇ ਡਰ ਨਾਲ ਘਬਰਾ ਗਏ। ਉਨ੍ਹਾਂ ਨੇ ਆਦਮੀਆਂ ਨੂੰ ਅਜਿਹੀ ਸ਼ਕਤੀ ਦੇਣ ਲਈ ਪਰਮੇਸ਼ੁਰ ਦੀ ਉਸਤਤਿ ਕੀਤੀ।
9عیسی از آنجا گذشت و در بین راه مردی را به نام متی دید که در محل وصول مالیه نشسته بود. عیسی به او گفت: «به دنبال من بیا.» متی برخاسته به دنبال او رفت.
9[This verse may not be a part of this translation]
10هنگامی که عیسی در خانۀ او بر سر دسترخوان نشسته بود بسیاری از خطاکاران و جزیه گیران و اشخاص دیگر آمدند و با عیسی و شاگردانش سر یک دسترخوان نشستند.
10ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰ ਰਿਹਾ ਸੀ, ਤਾਂ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਲੋਕ ਆਏ ਅਤੇ ਯਿਸੂ ਅਤੇ ਉਸਦੇ ਚੇਲਿਆਂ ਨਾਲ ਖਾਣਾ ਖਾਧਾ।
11فریسی ها این را دیده به شاگردان عیسی گفتند: «چرا استاد شما با جزیه گیران، سودخواران و خطاکاران غذا می خورد؟»
11ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਦੇ ਚੇਲਿਆਂ ਨੂੰ ਆਖਿਆ, “ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ?”
12عیسی سخن آنها را شنیده گفت: «بیماران به طبیب احتیاج دارند، نه تندرستان.
12ਯਿਸੂ ਨੇ ਇਹ ਸੁਣਕੇ ਫ਼ਰੀਸੀਆਂ ਨੂੰ ਕਿਹਾ, “ਤੰਦਰੁਸਤਾਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋਡ਼ ਹੁੰਦੀ ਹੈ।
13بروید و معنی این کلام را بفهمید: «من رحمت می خواهم نه قربانی» زیرا من نیامدم تا پرهیزکاران را دعوت کنم بلکه گناهکاران را.»
13ਤੁਸੀਂ ਜਾਓ ਅਤੇ ਇਸ ਦਾ ਅਰਥ ਸਮਝੋ: ‘ਮੈਂ ਜਾਨਵਰਾਂ ਦਾ ਬਲੀਦਾਨ ਨਹੀਂ ਚਾਹੁੰਦਾ। ਮੈਂ ਲੋਕਾਂ ਵਿਚਕਾਰ ਮਿਹਰ ਚਾਹੁੰਦਾ ਹਾਂ।’ ਮੈਂ ਚੰਗੇ ਲੋਕਾਂ ਨੂੰ ਸੱਦਾ ਦੇਣ ਨਹੀਂ ਆਇਆ। ਮੈਂ ਪਾਪੀਆਂ ਨੂੰ ਸੱਦਾ ਦੇਣ ਆਇਆ ਹਾਂ।”
14شاگردان یحیی نزد عیسی آمده پرسیدند: «چرا ما و فریسی ها روزه می گیریم ولی شاگردان تو روزه نمی گیرند؟»
14ਤਦ ਯੂਹੰਨਾ ਦੇ ਚੇਲਿਆਂ ਨੇ ਉਸਦੇ ਕੋਲ ਆਣ ਕੇ ਕਿਹਾ, “ਇਸਦਾ ਕੀ ਕਾਰਣ ਹੈ ਕਿ ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰਖਦੇ ਹਾਂ, ਪਰ ਤੇਰੇ ਚੇਲੇ ਵਰਤ ਨਹੀਂ ਰਖਦੇ?”
15عیسی در جواب گفت: «آیا انتظار دارید دوستان داماد در حالی که داماد با ایشان است ماتم کنند؟ زمانی می آید که داماد از ایشان گرفته می شود، در آن روزها روزه خواهند گرفت.
15ਯਿਸੂ ਨੇ ਜਵਾਬ ਦਿੱਤਾ, “ਵਿਆਹ ਵਿੱਚ ਲਾਡ਼ੇ ਦੇ ਦੋਸਤ, ਉਨ੍ਹਾਂ ਚਿਰ ਉਦਾਸ ਨਹੀਂ ਹੋ ਸਕਦੇ ਜਦੋਂ ਤੱਕ ਲਾਡ਼ਾ ਉਨ੍ਹਾਂ ਨਾਲ ਹੈ। ਪਰ ਉਹ ਦਿਨ ਆਉਣਗੇ ਜਦੋਂ ਲਾਡ਼ਾ ਉਨ੍ਹਾਂ ਤੋਂ ਅਡ੍ਡ ਕੀਤਾ ਜਾਵੇਗਾ, ਫ਼ੇਰ ਉਹ ਵਰਤ ਰੱਖਣਗੇ।
16هیچ کس لباس کهنه را با پارچۀ نو پینه نمی کند، زیرا در این صورت آن پینه از لباس جدا می گردد و پارگی بدتری ایجاد می کند.
16“ਕੋਈ ਵੀ ਨਵੇਂ ਕੱਪਡ਼ੇ ਦੀ ਟਾਕੀ ਪਾਟੇ ਹੋਏ ਪੁਰਾਣੇ ਕੱਪਡ਼ੇ ਤੇ ਨਹੀਂ ਲਾਉਂਦਾ, ਜੇਕਰ ਉਹ ਅਜਿਹਾ ਕਰਦਾ ਹੈ, ਤਾਂ ਟਾਕੀ ਸੁੰਗਡ਼ ਜਾਵੇਗੀ ਅਤੇ ਕੱਪਡ਼ੇ ਤੋਂ ਪਾਟ ਜਾਵੇਗੀ ਅਤੇ ਉਹ ਛੇਕ ਹੋਰ ਵੀ ਖਰਾਬ ਦਿਸੇਗਾ।
17شراب تازه را نیز در مَشک کهنه نمی ریزند. اگر بریزند مَشک ها پاره می شود، شراب بیرون می ریزد و مَشک ها از بین می رود. شراب تازه را در مَشک های نو می ریزند تا هم شراب و هم مَشک سالم بماند.»
17ਕੋਈ ਵੀ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ। ਮੰਨ ਲਵੋ ਕਿ ਉਹ ਅਜਿਹਾ ਕਰਨ, ਤਾਂ ਪੁਰਾਣੀਆਂ ਮਸ਼ਕਾਂ ਪਾਟ ਜਾਣਗੀਆਂ, ਮੈ ਵਗ ਜਾਵੇਗੀ ਅਤੇ ਮਸ਼ਕਾਂ ਦਾ ਨਾਸ਼ ਹੋ ਜਾਵੇਗਾ। ਇਸ ਲਈ ਲੋਕ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ। ਇਸ ਤਰ੍ਹਾਂ, ਮੈ ਅਤੇ ਮਸ਼ਕਾਂ ਦੋਵੇ ਚੰਗੀਆਂ ਰਹਿੰਦੀਆਂ ਹਨ।”
18عیسی هنوز سخن می گفت که سرپرست یکی از کنیسه ها به نزد او آمد و روی به خاک افتاده گفت: «دختر من همین الآن مُرد، ولی می دانم اگر تو بیایی و بر او دست بگذاری او زنده خواهد شد.»
18ਜਦ ਯਿਸੂ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਤਾਂ ਪ੍ਰਰਥਨਾ ਸਥਾਨ ਦੇ ਇੱਕ ਆਗੂ ਨੇ ਆਣਕੇ ਉਸਦੇ ਅੱਗੇ ਮਥਾ ਟੇਕਿਆ ਅਤੇ ਆਖਿਆ, “ਮੇਰੀ ਬੇਟੀ ਹੁਣੇ ਮਰੀ ਹੈ। ਪਰ ਤੁਸੀਂ ਆਓ ਅਤੇ ਆਕੇ ਉਸਨੂੰ ਆਪਣੇ ਹੱਥ ਨਾਲ ਛੂਹੋ ਉਹ ਫ਼ੇਰ ਜੀ ਪਵੇਗੀ।”
19عیسی برخاسته و با او رفت و شاگردانش نیز به دنبال او حرکت کردند.
19ਫ਼ੇਰ ਯਿਸੂ ਉਠਿਆ ਅਤੇ ਆਪਣੇ ਚੇਲਿਆਂ ਸਣੇ ਉਸਦੇ ਮਗਰ ਤੁਰ ਪਿਆ।
20در این وقت زنی که مدت دوازده سال به خونریزی مبتلا بود از پشت سر عیسی آمد و دامن لباس او را لمس کرد،
20ਉਥੇ ਇੱਕ ਔਰਤ, ਜਿਸਦੇ ਬਾਰ੍ਹਾਂ ਵਰ੍ਹਿਆਂ ਤੋਂ ਲਹੂ ਵਗ ਰਿਹਾ ਸੀ, ਉਸਨੇ ਪਿਛੋ ਦੀ ਆਣਕੇ ਯਿਸੂ ਦੇ ਚੋਗੇ ਦਾ ਪੱਲਾ ਛੋਹਿਆ।
21زیرا پیش خود می گفت: «اگر فقط بتوانم لباسش را لمس کنم شفا خواهم یافت.»
21ਕਿਉਂਕਿ ਉਸਨੇ ਸੋਚਿਆ, “ਜੇਕਰ ਮੈਂ ਸਿਰਫ਼ ਉਸਦੇ ਚੋਗੇ ਨੂੰ ਛੂਹ ਲਵਾਂ, ਮੈਂ ਚੰਗੀ ਹੋ ਜਾਵਾਂਗੀ।”
22عیسی برگشت و او را دیده فرمود: «دخترم، خاطر جمع باش. ایمان تو، تو را شفا داده است» و از همان لحظه او شفا یافت.
22ਸੂ ਮੁਡ਼ਿਆ ਅਤੇ ਉਸਨੂੰ ਵੇਖਕੇ ਆਖਿਆ: “ਪਿਆਰੀ ਔਰਤ ਖੁਸ਼ ਰਹਿ। ਤੇਰੀ ਆਸਥਾ ਨੇ ਤੈਨੂੰ ਚੰਗਾ ਕੀਤਾ ਹੈ।” ਉਹ ਔਰਤ ਉਸੇ ਪਲ ਚੰਗੀ ਹੋ ਗਈ।
23وقتی عیسی به خانۀ سرپرست کنیسه رسید و ماتم داران و مردم پریشان را دید
23ਫ਼ੇਰ ਯਿਸੂ ਪੂਜਾ ਸਥਾਨ ਦੇ ਆਗੂ ਦੇ ਘਰ ਗਿਆ। ਅਤੇ ਯਿਸੂ ਨੇ ਵੇਖਿਆ ਕੁਝ ਲੋਕ ਜਨਾਜ਼ੇ ਵਾਸਤੇ ਸੰਗੀਤਕ ਧੁਨੀ ਪੈਦਾ ਕਰ ਰਹੇ ਸਨ ਅਤੇ ਉਥੇ ਕੁਡ਼ੀ ਨੂੰ ਮਰੀ ਵੇਖਕੇ ਰੋ-ਪਿਟ੍ਟ ਰਹੇ ਹਨ।
24فرمود: «همه بیرون بروید، این دختر نمرده بلکه خواب است.» اما آن ها فقط به او می خندیدند.
24ਤਾਂ ਉਸਨੇ ਆਖਿਆ, “ਚਲੇ ਜਾਵੋ, ਕਿਉਂਕਿ ਕੁਡ਼ੀ ਮਰੀ ਨਹੀਂ ਸਗੋਂ ਸੁਤ੍ਤੀ ਪਈ ਹੈ,” ਪਰ ਉਹ ਉਸ ਉੱਤੇ ਹੱਸੇ।
25وقتی عیسی همه را بیرون کرد به داخل اطاق رفت و دست دختر را گرفت و او برخاست.
25ਜਦੋਂ ਲੋਕਾਂ ਨੂੰ ਘਰੋਂ ਬਾਹਰ ਕਢ ਦਿੱਤਾ ਗਿਆ, ਤਾਂ ਉਹ ਉਸ ਕਮਰੇ ਵਿੱਚ ਗਿਆ ਜਿਥੇ ਕੁਡ਼ੀ ਸੀ। ਉਸਨੇ ਉਸਦਾ ਹੱਥ ਫ਼ਡ਼ਿਆ, ਅਤੇ ਉਹ ਖਢ਼ੀ ਹੋ ਗਈ,
26خبر این واقعه در تمام آن ناحیه انتشار یافت.
26ਇਹ ਖਬਰ ਉਸ ਸਾਰੇ ਇਲਾਕੇ ਵਿੱਚ ਫ਼ੈਲ ਗਈ।
27در حالی که عیسی از آنجا می گذشت دو کور به دنبال او رفتند و فریاد می کردند «ای پسر داود، به ما رحم کن»
27ਜਦੋਂ ਯਿਸੂ ਉਥੋਂ ਤੁਰਿਆ, ਤਾਂ ਦੋ ਅੰਨ੍ਹੇ ਉਸਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ, “ਹੇ ਦਾਊਦ ਦੇ ਪੁੱਤਰ ਸਾਡੇ ਉੱਤੇ ਦਯਾ ਕਰ!”
28و وقتی او به خانه رسید آن دو نفر پیش او آمدند. عیسی از آن ها پرسید: «آیا ایمان دارید که من قادر هستم این کار را انجام دهم؟» آن ها گفتند «بلی، ای آقا»
28ਜਦੋਂ ਯਿਸੂ ਘਰ ਵਿਚ ਗਿਆ ਤਾਂ ਉਹ ਅੰਨ੍ਹੇ ਉਸ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਲਈ ਤੁਹਾਡੀ ਦ੍ਰਿਸ਼ਟੀ ਵਾਪਸ ਲਿਆ ਸਕਦਾ ਹਾਂ?” ਅੰਨ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਹਾਂ ਪ੍ਰਭੂ ਸਾਨੂੰ ਵਿਸ਼ਵਾਸ ਹੈ।”
29پس عیسی چشمان آن ها را لمس کرد و فرمود: «مطابق ایمان شما برای تان انجام بشود»
29ਤਦ ਉਸਨੇ ਉਨ੍ਹਾਂ ਦੀਆਂ ਅਖੀਆਂ ਨੂੰ ਛੋਹਿਆ ਅਤੇ ਆਖਿਆ, “ਜੇ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਨੂੰ ਫ਼ਿਰ ਤੋਂ ਵੇਖਣ ਯੋਗ ਕਰ ਸਕਦਾ ਹਾਂ ਤਾਂ ਇਵੇਂ ਹੀ ਹੋਵੇ।”
30و چشمان آن ها باز شد. عیسی با تکرار از آن ها خواست که دربارۀ این موضوع چیزی به کسی نگویند.
30ਅਤੇ ਅੰਨ੍ਹੇ ਆਦਮੀ ਵੇਖਾਣ ਦੇ ਯੋਗ ਹੋ ਗਏ, ਯਿਸੂ ਨੇ ਉਨ੍ਹਾਂ ਨੂੰ ਸਖਤ ਚੇਤਾਵਨੀ ਦਿੱਤੀ, “ਇਸ ਬਾਰੇ ਕਿਸੇ ਨੂੰ ਨਾ ਦਸਿਓ!”
31اما همینکه از خانه بیرون رفتند، در تمام آن ناحیه دربارۀ او صحبت کردند.
31ਪਰ ਉਨ੍ਹਾਂ ਨੇ ਬਾਹਰ ਨਿਕਲ ਕੇ ਸਾਰੇ ਖੇਤ੍ਰ ਵਿੱਚ ਉਸਦਾ ਜਸ੍ਸ ਫ਼ੈਲਾਇਆ।
32در حالی که آن دو نفر بیرون می رفتند، شخصی را پیش عیسی آوردند که گنگ بود زیرا روح ناپاک داشت.
32ਉਨ੍ਹਾਂ ਦੋ ਅੰਨ੍ਹੇ ਆਦਮੀਆਂ ਦੇ ਬਾਹਰ ਨਿਕਲਦੇ ਹੀ ਲੋਕ ਇੱਕ ਗੂੰਗੇ ਨੂੰ ਜਿਸਨੂੰ ਭੂਤ ਚਿੰਬਡ਼ਿਆ ਹੋਇਆ ਸੀ ਉਸਦੇ ਕੋਲ ਲਿਆਏ,
33عیسی روح ناپاک را از او بیرون کرد و زبان او باز شد. مردم از این موضوع بسیار تعجب کرده گفتند: «چیزی مانند این هرگز در میان قوم اسرائیل دیده نشده است.»
33ਜਦ ਭੂਤ ਨੇ ਆਦਮੀ ਨੂੰ ਛੱਡ ਦਿੱਤਾ, ਤਾਂ ਉਹ ਬੋਲਣ ਯੋਗ ਹੋ ਗਿਆ। ਲੋਕ ਬਡ਼ੇ ਹੈਰਾਨ ਸਨ ਅਤੇ ਆਖਿਆ, “ਅਸੀਂ ਇਸਰਾਏਲ ਵਿੱਚ ਇਸ ਤਰ੍ਹਾਂ ਕਦੀ ਵੀ ਨਹੀਂ ਵੇਖਿਆ।”
34اما فریسی ها گفتند: «او به کمک رئیس شیاطین، ارواح ناپاک را بیرون می کند.»
34ਪਰ ਫ਼ਰੀਸੀਆਂ ਨੇ ਕਿਹਾ, “ਉਹ ਤਾਂ ਭੂਤਾਂ ਦੇ ਆਗੂ ਦੀ ਸਹਾਇਤਾ ਨਾਲ ਭੂਤਾਂ ਨੂੰ ਕਢਦਾ ਹੈ।”
35عیسی در تمام شهرها و دهات می گشت و در کنیسه ها تعلیم می داد و مژدۀ پادشاهی خدا را اعلام می کرد و هرنوع ناخوشی و بیماری را شفا می داد.
35ਯਿਸੂ ਨੇ ਸਾਰੇ ਪਿੰਡਾਂ ਅਤੇ ਨਗਰਾਂ ਰਾਹੀਂ ਯਾਤਰਾ ਕੀਤੀ। ਉਸਨੇ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੱਤੇ ਅਤੇ ਰਾਜ ਬਾਰੇ ਲੋਕਾਂ ਵਿੱਚ ਖੁਸ਼-ਖਬਰੀ ਦਾ ਪ੍ਰਚਾਰ ਕੀਤਾ। ਉਸਨੇ ਹਰ ਤਰ੍ਹਾਂ ਦੇ ਰੋਗਾਂ ਅਤੇ ਬਿਮਾਰੀਆਂ ਨੂੰ ਚੰਗਾ ਕੀਤਾ।
36وقتی او جمعیت زیادی را دید دلش به حال آن ها سوخت زیرا آنها مانند گوسفندان بدون چوپان پریشان حال و درمانده بودند.
36ਜਦੋਂ ਉਸਨੇ ਭੀਡ਼ਾਂ ਵੇਖੀਆਂ ਤਾਂ ਉਸਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂਕਿ ਲੋਕ ਥੱਕੇ ਹੋਏ ਅਤੇ ਲਾਚਾਰ ਸਨ। ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਆਜਡ਼ੀ ਨਾ ਹੋਵੇ।
37پس به شاگردان خود گفت: «در حقیقت محصول فراوان است ولی کارگر کم.بنابر این شما از صاحب محصول درخواست نمائید تا کارگرانی برای جمع آوری محصول خود بفرستد.»
37ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਖੇਤੀ ਪਕ੍ਕੀ ਹੋਈ ਹੈ ਪਰ ਵਾਢੇ ਥੋਡ਼ੇ ਹਨ।
38بنابر این شما از صاحب محصول درخواست نمائید تا کارگرانی برای جمع آوری محصول خود بفرستد.»
38ਇਸ ਲਈ ਤੁਸੀਂ ਖੇਤੀ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਖੇਤੀ ਵੱਢਣ ਲਈ ਵਾਢੇ ਘੱਲ ਦੇਵੇ।”