Dari

Punjabi: NT

Matthew

8

1وقتی عیسی از کوه پایین آمد جمعیت زیادی پشت سر او حرکت کرد.
1ਜਦੋਂ ਉਹ ਪਹਾਡ਼ੀ ਤੋਂ ਉੱਤਰਿਆ ਤਾਂ ਵੱਡੀ ਭੀਡ਼ ਉਸਦੇ ਮਗਰ ਲੱਗ ਪਈ।
2در این هنگام یک نفر جذامی به او نزدیک شد و پیش او به خاک افتاده گفت: ای آقا، اگر بخواهی می توانی مرا پاک سازی.
2ਇੱਕ ਕੋਢ਼ੀ ਨੇ ਯਿਸੂ ਕੋਲ ਆਕੇ ਉਸ ਅੱਗੇ ਮਥਾ ਟੇਕਿਆ ਅਤੇ ਕਿਹਾ, “ਪ੍ਰਭੂ ਜੀ ਜੇ ਤੁਸੀਂ ਚਹੋ ਤਾਂ ਮੈਨੂੰ ਠੀਕ ਕਰ ਸਕ੍ਕਦੇ ਹੋਂ।”
3عیسی دست خود را دراز کرده او را لمس نمود و گفت: «البته می خواهم، پاک شو» و فوراً آن مرد از جذام خود شفا یافت.
3ਯਿਸੂ ਨੇ ਆਪਣਾ ਹੱਥ ਫ਼ੈਲਾਇਆ ਅਤੇ ਉਸ ਆਦਮੀ ਨੂੰ ਛੂਹਿਆ ਅਤੇ ਆਖਿਆ, “ਮੈਂ ਤੈਨੂੰ ਠੀਕ ਕਰਨਾ ਚਾਹੁੰਦਾ ਹਾਂ।” ਅਤੇ ਉਸੇ ਵੇਲੇ ਕੋਢ਼ੀ ਦਾ ਕੋਢ਼ ਜਾਂਦਾ ਰਿਹਾ।
4آنگاه عیسی به او فرمود: «احتیاط کن که چیزی به کسی نگویی، بلکه برو و خودت را به کاهن نشان بده و به خاطر شفای خود هدیه ای را که موسی مقرر کرده است تقدیم کن تا آن ها شفای تو را تصدیق نمایند.»
4ਤਾਂ ਯਿਸੂ ਨੇ ਉਸਨੂੰ ਆਖਿਆ, “ਹੁਣੇ ਜੋ ਕੁਝ ਵਾਪਰਿਆ ਹੈ ਜਾਕੇ ਕਿਸੇ ਨੂੰ ਨਾ ਦਸੀਂ, ਪਰ ਜਾਕੇ ਆਪਣੇ ਜਾਜਕ ਨੂੰ ਵਿਖਾਈਂ ਅਤੇ ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਜਾਕੇ ਭੇਟਾ ਚਢ਼ਾ ਲੋਕਾਂ ਲਈ ਇਹ ਇੱਕ ਸਾਖੀ ਹੋਵੇਗੀ।”
5در آن وقت که عیسی به کپرناحوم داخل می شد، یک صاحب منصب رومی پیش آمد و با زاری به او گفت:
5ਜਦੋਂ ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਗਿਆ, ਤਾਂ ਸੂਬੇਦਾਰ ਉਸ ਕੋਲ ਇੱਕ ਬੇਨਤੀ ਲੈਕੇ ਆਇਆ,
6«ای آقا، غلام من کرخت در خانه افتاده است و سخت درد می کشد.»
6“ਪ੍ਰਭੂ ਜੀ ਮੇਰਾ ਨੌਕਰ ਅਧਰੰਗ ਤੇ ਦਰਦ ਦਾ ਮਾਰਿਆ ਘਰ ਵਿੱਚ ਮੰਜੇ ਤੇ ਬਿਮਾਰ ਪਿਆ ਹੈ।”
7عیسی فرمود: «من می آیم و او را شفا می دهم.»
7ਫ਼ੇਰ ਉਸਨੇ ਸੂਬੇਦਾਰ ਨੂੰ ਆਖਿਆ, “ਮੈਂ ਆਣਕੇ ਉਸਨੂੰ ਚੰਗਾ ਕਰ ਦਿਆਂਗਾ।”
8اما آن صاحب منصب در جواب گفت: «ای آقا، من لایق آن نیستم که تو به زیر سقف خانه من بیایی. فقط امر کن و غلام من شفا خواهد یافت.
8ਪਰ ਸੂਬੇਦਾਰ ਨੇ ਉੱਤਰ ਦਿੱਤਾ, “ਪ੍ਰਭੂ ਜੀ ਮੈਂ ਇਸ ਯੋਗ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ, ਜੇਕਰ ਤੁਸੀਂ ਸਿਰਫ਼ ਬਚਨ ਵੀ ਕਰ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ।
9چون خود من یک مأمور هستم و عساکر هم زیردست خویش دارم. وقتی به یکی می گویم «برو» می رود و به دیگری می گویم «بیا» می آید و وقتی به نوکر خود می گویم: «این کار را بکن» می کند.»
9ਕਿਉਂਕਿ ਮੈਂ ਵੀ ਦੂਜਿਆਂ ਦੇ ਅਧਿਕਾਰ ਹੇਠਾਂ ਇੱਕ ਮਨੁੱਖ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਅਧਿਕਾਰ ਵਿੱਚ ਰਖਦਾ ਹਾਂ ਅਤੇ ਜੇ ਕਿਸੇ ਨੂੰ ਆਖਦਾ ਹਾਂ, ‘ਜਾ!’ ਤਾਂ ਉਹ ਜਾਂਦਾ ਹੈ ਅਤੇ ਜਦ ਦੂਜੇ ਨੂੰ ਕਹਾਂ, ‘ਆ!’ ਤਾਂ ਉਹ ਆਉਂਦਾ ਹੈ, ਅਤੇ ਜਦ ਆਪਾਣੇ ਨੌਕਰ ਨੂੰ ਕਹਿੰਦਾ ਹਾਂ ਇੰਝ ਕਰ ਤਾਂ ਉਹ ਉਵੇਂ ਕਰਦਾ ਹੈ।”
10عیسی از شنیدن این سخنان تعجب کرد و به مردمی که به دنبال او آمده بودند فرمود: «به شما می گویم که من چنین ایمانی در میان قوم اسرائیل هم ندیده ام.
10ਯਿਸੂ ਨੇ ਇਹ ਸੁਣਕੇ ਅਚਰਜ ਮੰਨਿਆ ਅਤੇ ਉਨ੍ਹਾਂ ਨੂੰ ਜਿਹਡ਼ੇ ਮਗਰ-ਮਗਰ ਆਉਂਦੇ ਸਨ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਆਦਮੀ ਵਿੱਚ ਇਸਰਾਏਲ ਦੇ ਕਿਸੇ ਵੀ ਆਦਮੀ ਨਾਲੋਂ ਵਧ ਆਸਥਾ ਹੈ।
11بدانید که بسیاری از مشرق و مغرب آمده با ابراهیم و اسحاق و یعقوب در پادشاهی آسمانی بر سر یک دسترخوان خواهند نشست
11ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤ ਸਾਰੇ ਲੋਕ ਪੂਰਬ ਅਤੇ ਪਛਮ ਵਿੱਚੋਂ ਆਉਣਗੇ। ਉਹ ਸਵਰਗ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੈਠਕੇ ਖਾਣਗੇ।
12اما کسانی که برای این پادشاهی تولد یافتند به بیرون در ظلمت، جایی که گریه و دندان بر هم ساییدن است، افگنده خواهند شد.»
12ਪਰ ਉਹ ਲੋਕ ਜਿਨ੍ਹਾਂ ਕੋਲ ਰਾਜ ਹੋਣਾ ਚਾਹੀਦਾ ਹੈ ਬਾਹਰ ਸੁੱਟੇ ਜਾਣਗੇ। ਉਹ ਬਾਹਰ ਹਨੇਰੇ ਵਿੱਚ ਸੁੱਟੇ ਜਾਣਗੇ, ਲੋਕ ਉਸ ਜਗ੍ਹਾ ਚੀਕਣਗੇ ਅਤੇ ਦਰਦ ਨਾਲ ਆਪਣੇ ਦੰਦ ਪੀਸਣਗੇ।”
13سپس عیسی به آن صاحب منصب گفت: «برو، مطابق ایمانت به تو داده شود.» در همان لحظه غلام او شفا یافت.
13ਤਦ ਯਿਸੂ ਨੇ ਸੂਬੇਦਾਰ ਨੂੰ ਆਖਿਆ, “ਤੂੰ ਘਰ ਜਾ, ਜਿਵੇਂ ਤੂੰ ਆਸਥਾ ਕੀਤੀ ਹੈ ਉਹ ਉਵੇਂ ਹੀ ਚੰਗਾ ਕੀਤਾ ਜਾਵੇਗਾ।” ਅਤੇ ਉਸਦਾ ਨੌਕਰ ਉਸੇ ਘਡ਼ੀ ਚੰਗਾ ਹੋ ਗਿਆ।
14وقتی عیسی به خانه پِترُس رفت، خشوی پِترُس را دید که در بستر خوابیده است و تب دارد.
14ਯਿਸੂ ਨੇ ਪਤਰਸ ਦੇ ਘਰ ਆਕੇ ਉਸਦੀ ਸੱਸ ਨੂੰ ਤਾਪ ਨਾਲ ਪਈ ਵੇਖਿਆ।
15عیسی دست او را لمس کرد. تب او قطع شد و برخاسته به پذیرایی عیسی پرداخت.
15ਤਾਂ ਯਿਸੂ ਨੇ ਉਸਦਾ ਹੱਥ ਛੋਹਿਆ ਅਤੇ ਉਸਦਾ ਤਾਪ ਲਹਿ ਗਿਆ, ਫ਼ੇਰ ਉਸਨੇ ਉਠਕੇ ਉਸਦੀ ਖਾਤਿਰ ਕੀਤੀ।
16همینکه غروب شد، بسیاری از دیوانگان را نزد او آوردند و او با گفتن یک کلمه ارواح ناپاک را بیرون می کرد و تمام بیماران را شفا می داد
16ਜਦੋਂ ਸ਼ਾਮ ਹੋਈ ਤਾਂ ਉਸ ਕੋਲ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਲਿਆਇਆ ਗਿਆ ਜਿਨ੍ਹਾਂ ਨੂੰ ਭੂਤ ਚਿੰਬਡ਼ੇ ਹੋਏ ਸਨ ਅਤੇ ਯਿਸੂ ਨੇ ਆਪਣੇ ਬਚਨਾਂ ਨਾਲ ਭੂਤਾਂ ਨੂੰ ਕਢ ਦਿੱਤਾ ਅਤੇ ਯਿਸੂ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਚੰਗਿਆਂ ਕਰ ਦਿੱਤਾ ਜੋ ਬਿਮਾਰ ਸਨ।
17تا پیشگویی اشعیای نبی تمام شود که گفته بود: «او ضعف های ما را برداشت و مرض های ما را از ما دور ساخت.»
17ਉਸਨੇ ਇਹ ਨਬੀ ਯਸਾਯਾਹ ਦੇ ਬਚਨਾਂ ਨੂੰ ਪੂਰਾ ਕਰਨ ਲਈ ਕੀਤਾ: “ਉਸਨੇ ਖੁਦ ਸਾਡੀਆਂ ਬਿਮਾਰੀਆਂ ਲੈ ਲਈਆਂ ਅਤੇ ਰੋਗਾਂ ਨੂੰ ਚੁੱਕ ਲਿਆ।”ਯਸਾਯਾਹ 53:5
18عیسی جمعیتی را که به دورش جمع شده بودند دید و به شاگردان خود امر کرد که به طرف دیگر بحیره بروند.
18ਜਦੋਂ ਯਿਸੂ ਨੇ ਆਪਣੇ ਆਲੇ-ਦੁਆਲੇ ਭੀਡ਼ ਵੇਖੀ, ਤਾਂ ਉਸਨੇ ਆਪਣੇ ਚੇਲਿਆਂ ਨੂੰ ਝੀਲ ਦੇ ਪਰਲੇ ਪਾਰ ਜਾਣ ਲਈ ਕਿਹਾ।
19یکی از علمای دین یهود پیش آمده گفت: «ای استاد، هرجا که بروی به دنبال تو می آیم.»
19ਫ਼ੇਰ ਇੱਕ ਨੇਮ ਦੇ ਉਪਦੇਸ਼ਕ ਨੇ ਯਿਸੂ ਨੂੰ ਕੋਲ ਆਕੇ ਕਿਹਾ, “ਗੁਰੂ ਜੀ ਜਿਥੇ ਕਿਤੇ ਵੀ ਤੂੰ ਜਾਵੇਂ ਮੈਂ ਤੇਰੇ ਪਿਛੇ ਚੱਲਾਂਗਾ।”
20عیسی در جواب گفت: «روباهان برای خود لانه و پرندگان برای خود آشیانه دارند، اما پسر انسان جایی ندارد که در آن بیارامد.»
20ਤਾਂ ਯਿਸੂ ਨੇ ਉਸਨੂੰ ਆਖਿਆ, “ਲੂਂਬਡ਼ੀਆਂ ਦੇ ਘੁਰਨੇ ਹਨ ਅਤੇ ਪੰਛੀਆਂ ਲਈ ਆਲ੍ਹਣੇ ਹਨ ਪਰ ਮਨੁੱਖ ਦੇ ਪੁੱਤਰ ਨੂੰ ਸਿਰ ਰਖ ਕੇ ਆਰਾਮ ਕਰਨ ਲਈ ਕੋਈ ਥਾਂ ਨਹੀਂ ਹੈ।”
21یکی دیگر از پیروان او به او گفت: «ای آقا، اجازه بده اول بروم و پدرم را به خاک بسپارم.»
21ਉਸਦੇ ਇੱਕ ਦੂਜੇ ਚੇਲੇ ਨੇ ਉਸਨੂੰ ਆਖਿਆ, “ਪ੍ਰਭੂ, ਮੈਨੂੰ ਪਰਵਾਨਗੀ ਦਿਓ ਕਿ ਮੈਂ ਪਹਿਲਾਂ ਜਾਕੇ ਆਪਣੇ ਪਿਉ ਨੂੰ ਦਫ਼ਨਾਵਾਂ ਫੇਰ ਮੈਂ ਤੁਹਾਡਾ ਅਨੁਸਰਣ ਕਰਾਂਗਾ।”
22عیسی جواب داد: «به دنبال من بیا و بگذار مردگان، مردگان خود را دفن کنند.»
22ਪਰ ਯਿਸੂ ਨੇ ਉਸਨੂੰ ਕਿਹਾ, “ਤੂੰ ਮੇਰੇ ਮਗਰ ਚਲਿਆ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਖੁਦ ਦਬ੍ਬਣ ਦੇ।”
23عیسی سوار کشتی شد و شاگردانش هم با او حرکت کردند.
23ਜਦੋਂ ਯਿਸੂ ਬੇਡ਼ੀ ਉੱਤੇ ਚਢ਼ਿਆ ਤਾਂ ਉਸਦੇ ਚੇਲੇ ਉਸਦੇ ਮਗਰ ਆਏ।
24ناگهان طوفانی در بحیره برخاست بطوری که امواج، کشتی را پُر می ساخت، ولی عیسی در خواب بود.
24ਝੀਲ ਵਿੱਚ ਇੰਨਾ ਤੂਫਾਨ ਆਇਆ ਕਿ ਬੇਡ਼ੀ ਲਹਿਰਾਂ ਵਿੱਚ ਹੀ ਲੁਕ੍ਕਦੀ ਜਾ ਰਹੀ ਸੀ। ਪਰ ਯਿਸੂ ਸੌਂ ਰਿਹਾ ਸੀ।
25پس شاگردان آمده او را بیدار کردند و با فریاد گفتند: «ای خداوند، ما را نجات بده، ما هلاک می شویم.»
25ਚੇਲੇ ਉਸ ਕੋਲ ਆਏ ਅਤੇ ਉਸਨੂੰ ਜਗਾਇਆ। ਉਨ੍ਹਾਂ ਨੇ ਯਿਸੂ ਨੂੰ ਆਖਿਆ, “ਪ੍ਰਭੂ ਸਾਨੂੰ ਬਚਾਓ, ਅਸੀਂ ਡੁੱਬ ਰਹੇ ਹਾਂ।”
26عیسی گفت: «ای کم ایمانان، چرا اینقدر می ترسید؟» و سپس برخاسته با تندی به باد و بحیره فرمان داد و بحیره کاملاً آرام شد.
26ਤਾਂ ਉਸਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੰਨਾ ਕਿਉਂ ਡਰਦੇ ਹੋ?” ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਹੈ। ਤਦ ਉਸਨੇ ਉਠਕੇ ਹਵਾ ਅਤੇ ਲਹਿਰਾਂ ਨੂੰ ਦਬਕਾ ਮਾਰਿਆ। ਫਿਰ ਇਕਕਦਮ ਚੈਨ ਹੋ ਗਿਆ।
27شاگردان از آنچه واقع شد حیران شده گفتند: «این چگونه شخصی است که باد و بحیره هم از او اطاعت می کنند؟»
27ਤਾਂ ਉਹ ਮਨੁੱਖ ਹੈਰਾਨ ਹੋਕੇ ਬੋਲੇ, “ਇਹ ਕਿਹੋ ਜਿਹਾ ਪੁਰਖ ਹੈ ਕਿ ਹਵਾ ਅਤੇ ਲਹਿਰਾਂ ਵੀ ਇਸਦੀ ਗੱਲ ਮੰਨ ਲੈਦੀਆਂ ਹਨ!”
28هنگامی که عیسی به آن طرف بحیره به سرزمین جَدَریان رسید دو دیوانه از میان قبرها بیرون آمده با او روبرو شدند. آن ها آنقدر خطرناک بودند، که هیچکس جرأت نداشت از آنجا عبور کند.
28ਜਦੋਂ ਯਿਸੂ ਝੀਲ ਦੇ ਪਾਰ ਗਦਰੀਨੀਆਂ ਦੇ ਦੇਸ਼ ਵਿੱਚ ਪਹੁੰਚਿਆ, ਤਾਂ ਦੋ ਮਨੁੱਖ ਜਿਨ੍ਹਾਂ ਨੂੰ ਭੂਤ ਚਿੰਬਡ਼ੇ ਹੋਏ ਸਨ, ਕਬਰਾਂ ਵਿੱਚੋਂ ਨਿਕਲ ਕੇ ਯਿਸੂ ਕੋਲ ਆਏ ਅਤੇ ਉਹ ਇੰਨੇ ਖਤਰਨਾਕ ਸਨ ਕਿ ਉਸ ਰਸਤੇ ਤੋਂ ਕੋਈ ਲੰਘ ਨਹੀਂ ਸੀ ਸਕ੍ਕਦਾ।
29آن دو نفر با فریاد گفتند: «ای پسر خدا، با ما چه کار داری؟ آیا به اینجا آمده ای تا ما را پیش از وقت عذاب دهی؟»
29ਉਨ੍ਹਾਂ ਦੋ ਮਨੁੱਖਾਂ ਨੇ ਉਸਨੂੰ ਪੁਕਾਰ ਕੇ ਆਖਿਆ, “ਹੇ ਪਰਮੇਸ਼ੁਰ ਦੇ ਪੁੱਤਰ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਮਿਥੇ ਹੋਏ ਵੇਲੇ ਤੋਂ ਪਹਿਲਾਂ ਇਥੇ ਸਾਨੂੰ ਦੁਖ ਦੇਣ ਆਇਆ ਹੈ?”
30قدری دورتر از آن محل، یک گلۀ بزرگ خوک مشغول چریدن بود
30ਉਨ੍ਹਾਂ ਤੋਂ ਕੁਝ ਦੂਰ, ਉਥੇ ਸੂਰਾਂ ਦਾ ਬਹੁਤ ਵੱਡਾ ਇਜ਼ਡ਼ ਚ੍ਚਰ ਰਿਹਾ ਸੀ।
31و ارواح ناپاک از عیسی خواهش کرده گفتند: «اگر می خواهی ما را بیرون برانی، ما را به داخل آن گلۀ خوک بفرست.»
31ਭੂਤਾਂ ਨੇ ਉਸਦੀਆਂ ਮਿੰਨਤਾਂ ਕਰਕੇ ਆਖਿਆ, “ਜੇਕਰ ਤੂੰ ਸਾਨੂੰ ਕਢਣਾ ਹੈ ਤਾਂ ਸਾਨੂੰ ਸੂਰਾਂ ਦੇ ਇੱਜਡ਼ ਵਿੱਚ ਘਲ ਦੇ।”
32عیسی فرمود: «بروید» پس آن ها بیرون آمده به داخل خوک ها رفتند. تمام آن گله از بالای تپه به بحیره هجوم بردند و در آب هلاک شدند.
32ਉਸਨੇ ਉਨ੍ਹਾਂ ਨੂੰ ਕਿਹਾ, “ਜਾਓ” ਤਾਂ ਭੂਤ ਨਿਕਲ ਕੇ ਸੂਰਾਂ ਵਿੱਚ ਜਾ ਵਡ਼ੇ, ਉਹ ਸੂਰਾਂ ਦਾ ਇਜਜਡ਼ ਪਹਾਡ਼ੀ ਦੀ ਢਲਾਣ ਤੋਂ ਭਜਿਆ ਅਤੇ ਝੀਲ ਵਿੱਚ ਡਿੱਗ ਪਿਆ ਅਤੇ ਡੁੱਬ ਗਿਆ।
33خوک بانان پا به فرار گذاشته به شهر رفتند و تمام داستان و ماجرای دیوانگان را برای مردم نقل کردند.در نتیجه تمام مردم شهر برای دیدن عیسی بیرون آمدند و وقتی او را دیدند از او تقاضا کردند که آن ناحیه را ترک نماید.
33ਤਦ ਸੂਰਾਂ ਦੇ ਇਜ਼ਡ਼ ਦੇ ਰਖਵਾਲੇ ਸ਼ਹਿਰ ਅੰਦਰ ਨੂੰ ਭੱਜੇ। ਉਨ੍ਹਾਂ ਨੇ ਸੂਰਾਂ ਅਤੇ ਭੂਤਾਂ ਦੇ ਕਾਬਿਜ਼ ਲੋਕਾਂ ਨਾਲ ਵਾਪਰਨ ਵਾਲੀ ਘਟਨਾ ਦਾ ਵਰਨਣ ਕਰ ਦਿੱਤਾ।
34در نتیجه تمام مردم شهر برای دیدن عیسی بیرون آمدند و وقتی او را دیدند از او تقاضا کردند که آن ناحیه را ترک نماید.
34ਤਦ ਸਾਰਾ ਨਗਰ ਯਿਸੂ ਨੂੰ ਮਿਲਣ ਲਈ ਆਇਆ ਅਤੇ ਉਸਨੂੰ ਉਨ੍ਹਾਂ ਦਾ ਇਲਾਕਾ ਛਡਣ ਲਈ ਬੇਨਤੀ ਕੀਤੀ।