1در آن زمان عیسی در یک روز سَبَت از میان مزارع گندم می گذشت و چون شاگردانش گرسنه بودند شروع به چیدن خوشه های گندم و خوردن آن ها کردند.
1ਉਸ ਵੇਲੇ, ਯਿਸੂ ਕਣਕ ਦੇ ਖੇਤਾਂ ਵਿੱਚੋਂ ਲੰਘ ਰਿਹਾ ਸੀ। ਉਸਦੇ ਚੇਲੇ ਉਸਦੇ ਨਾਲ ਸਨ ਅਤੇ ਉਹ ਭੁਖੇ ਸਨ ਇਸਲਈ ਉਨ੍ਹਾਂ ਨੇ ਸਿੱਟੇ ਤੋਡ਼-ਤੋਡ਼ ਕੇ ਖਾਣੇ ਸ਼ੁਰੂ ਕਰ ਦਿੱਤੇ।
2پیروان فرقه فریسی این را دیده به او گفتند: «ببین شاگردان تو کاری می کنند که در روز سَبَت جایز نیست.»
2ਫ਼ਰੀਸੀਆਂ ਨੇ ਇਹ ਵੇਖਿਆ ਅਤੇ ਉਸਨੂੰ ਆਖਿਆ, “ਵੇਖ! ਤੇਰੇ ਚੇਲੇ ਉਹ ਕਰ ਰਹੇ ਹਨ ਜੋ ਸਬਤ ਦੇ ਦਿਨ ਦੀ ਸ਼ਰ੍ਹਾ ਦੇ ਵਿਰੁੱਧ ਹੈ।”
3او در جواب فرمود: «آیا شما آنچه را که داود وقتی خودش و یارانش گرسنه بودند انجام داد نخوانده اید؟
3ਯਿਸੂ ਨੇ ਉਨ੍ਹਾਂ ਨੂੰ ਕਿਹਾ, “ਭਲਾ ਤੁਸੀਂ ਇਹ ਨਹੀਂ ਪਢ਼ਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸਦੇ ਸਾਥੀ ਭੁਖੇ ਸਨ?
4چگونه او به خانۀ خدا داخل شد و نان تقدیس شده را خورد، حال آنکه خوردن آن نان، هم برای او و هم برای یارانش ممنوع بود و فقط کاهنان اجازۀ خوردن آن را داشتند.
4ਦਾਊਦ ਪਰਮੇਸ਼ੁਰ ਦੇ ਘਰ ਗਿਆ, ਉਸਨੇ ਅਤੇ ਉਸਦੇ ਸਾਥੀਆਂ ਨੇ ਉਥੇ ਚਢ਼ਾਵੇ ਦੀਆਂ ਰੋਟੀਆਂ ਖਾਧੀਆਂ, ਜਿਹਡ਼ੀਆਂ ਕਿ ਦਾਊਦ ਅਤੇ ਉਸਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ। ਸਿਰਫ਼ ਜਾਜਕਾਂ ਨੂੰ ਹੀ ਇਨ੍ਹਾਂ ਨੂੰ ਖਾਣ ਦੀ ਇਜਾਜ਼ਤ ਸੀ?
5آیا در تورات نخوانده اید که کاهنان با این که در روز سَبَت در خانۀ خدا، قانون روز سَبَت را می شکنند بی گناه هستند؟
5ਕੀ ਤੁਸੀਂ ਤੁਰੇਤ ਵਿੱਚ ਇਹ ਨਹੀਂ ਪਢ਼ਿਆ ਕਿ ਹਰ ਸਬਤ ਦੇ ਦਿਨ ਮੰਦਰ ਵਿੱਚ ਜਾਜਕ ਹੀ ਸਬਤ ਦੇ ਦਿਨ ਦੀ ਸ਼ਰ੍ਹਾ ਨੂੰ ਤੋਡ਼ਦੇ ਹਨ, ਅਤੇ ਹਾਲੇ ਵੀ ਉਹ ਦੋਸ਼ੀ ਨਹੀਂ ਹਨ?
6بدانید که شخصی بزرگتر از خانۀ خدا در اینجا است.
6ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਥੇ ਅਜਿਹਾ ਵੀ ਹੈ, ਜੋ ਮੰਦਰ ਨਾਲੋਂ ਵੀ ਮਹਾਨ ਹੈ।
7اگر شما معنی این جمله را می دانستید که می گوید: «رحمت می خواهم نه قربانی»، مردم بی گناه را ملامت نمی کردید.
7ਪਵਿੱਤਰ ਪੁਸਤਕ ਵਿੱਚ ਕਿਹਾ ਗਿਆ ਹੈ, ‘ਮੈਂ ਜੀਵ ਬਲੀਦਾਨ ਨਹੀਂ ਚਾਹੁੰਦਾ ਸਗੋਂ ਮੈਂ ਦਯਾ ਚਾਹੁੰਦਾ ਹਾਂ।’ ਜੇਕਰ ਤੁਸੀਂ ਇਸਦਾ ਅਰਥ ਜਾਣਦੇ ਹੁੰਦੇ ਤਾਂ ਤੁਸੀਂ ਉਨ੍ਹਾਂ ਲੋਕਾਂ ਦਾ ਨਿਰਣਾ ਨਾ ਕਰਦੇ ਜਿਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।
8زیرا پسر انسان صاحب اختیار روز سَبَت است.»
8“ਕਿਉਂ ਜੁ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”
9پس از آنکه عیسی به شهر دیگری رفت و به کنیسه آنها داخل شد.
9ਯਿਸੂ ਉਸ ਜਗ੍ਹਾ ਤੋਂ ਤੁਰਕੇ ਉਥੋਂ ਦੇ ਪ੍ਰਾਰਥਨਾ ਸਥਾਨ ਤੇ ਗਿਆ।
10مردی در آنجا بود که یک دستش خشک شده بود. عده ای از حاضرین از عیسی سؤال کردند: «آیا شفا دادن در روز سَبَت جایز است؟» البته مقصد آن ها این بود، که تهمتی بر ضد او پیدا کنند.
10ਉਥੇ ਇੱਕ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। ਉਥੇ ਕੁਝ ਯਹੂਦੀਆਂ ਨੇ ਯਿਸੂ ਦੇ ਜੁਂਮੇ ਇੱਕ ਦੋਸ਼ ਲਾਉਣ ਲਈ ਇਹ ਕਹਿਕੇ ਉਸਨੂੰ ਪੁੱਛਿਆ ਕਿ, “ਕੀ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ?”
11اما عیسی به ایشان فرمود: «فرض کنید که یکی از شما گوسفندی دارد که در روز سَبَت به چاهی می افتد. آیا آن گوسفند را نمی گیرد و از چاه بیرون نمی آورد؟
11ਯਿਸੂ ਨੇ ਜਵਾਬ ਦਿੱਤਾ, “ਜੇਕਰ ਤੁਹਾਡੇ ਵਿੱਚੋਂ ਕਿਸੇ ਕੋਲ ਇੱਕ ਭੇਡ ਹੋਵੇ ਅਤੇ ਜੇ ਸਬਤ ਦੇ ਦਿਨ ਉਹ ਟੇਏ ਵਿੱਚ ਡਿੱਗ ਪਵੇ, ਤਾਂ ਕੀ ਤੁਸੀਂ ਨੂੰ ਟੋਏ ਵਿੱਚੋਂ ਨਹੀਂ ਕਢੋਂਗੇ?
12مگر انسان از گوسفند به مراتب عزیزتر نیست؟ بنابر این، انجام کارهای نیکو در روز سَبَت جایز است.»
12ਨਿਸ਼ਚੇ ਹੀ, ਆਦਮੀ ਭੇਡ ਨਾਲੋਂ ਕਿਤੇ ਵਧ ਮੁੱਲਵਾਨ ਹੈ। ਇਸਲਈ ਸਬਤ ਦੇ ਦਿਨ ਚੰਗਾ ਕਰਨਾ ਸ਼ਰ੍ਹਾ ਅਨੁਸਾਰ ਹੈ।”
13سپس عیسی به آن مرد رو کرده فرمود: «دستت را دراز کن.» او دست خود را دراز کرد و مانند دست دیگرش سالم شد.
13ਤਦ ਯਿਸੂ ਨੇ ਉਸ ਟੁਂਡੇ ਮਨੁੱਖ ਨੂੰ ਕਿਹਾ, “ਮੈਨੂੰ ਆਪਣਾ ਹੱਥ ਵੇਖਣਦੇ?” ਜਦ ਮਨੁੱਖ ਨੇ ਆਪਣਾ ਹੱਥ ਯਿਸੂ ਅੱਗੇ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਹੀ ਚੰਗਾ ਹੋ ਗਿਆ।
14آنگاه پیروان فرقه فریسی از کنیسه بیرون رفتند و برای کشتن عیسی دسیسه چیدند.
14ਪਰ ਫ਼ਰੀਸੀ ਪ੍ਰਾਰਥਨਾ ਸਥਾਨ ਤੋਂ ਵਿਦਾ ਹੋ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਾਣਾਈਆਂ।
15اما وقتی عیسی از ماجرا باخبر شد، آنجا را ترک کرد ولی جمعیت زیادی به دنبال او رفتند و او همۀ بیماران را شفا بخشید
15ਯਿਸੂ ਫ਼ਰੀਸੀਆਂ ਦੀਆਂ ਵਿਉਂਤਾਂ ਜਾਣ ਗਿਆ ਅਤੇ ਉਸਨੇ ਉਹ ਜਗ੍ਹਾ ਛੱਡ ਦਿੱਤੀ। ਬਹੁਤ ਸਾਰੇ ਲੋਕ ਉਸਦੇ ਪਿਛੇ ਲੱਗ ਤੁਰੇ, ਅਤੇ ਉਸਨੇ ਉਨ੍ਹਾਂ ਸਾਰਿਆਂ ਨੂੰ ਰਾਜ਼ੀ ਕੀਤਾ।
16و به آن ها امر کرد که دربارۀ او با کسی صحبت نکنند
16ਅਤੇ ਉਨ੍ਹਾਂ ਨੂੰ ਤਾਗੀਤ ਕੀਤੀ ਕਿ ਉਹ ਉਸ ਬਾਰੇ ਹੋਰਾਂ ਨੂੰ ਨਾ ਦੱਸਣ।
17تا به این وسیله پیشگویی اشعیای نبی تمام شود که می فرماید:
17ਯਿਸੂ ਨੇ ਇਹ ਸਭ ਨਬੀ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਨੂੰ ਪੂਰਨ ਕਰਨ ਲਈ ਕੀਤਾ।
18«این است بندۀ من که او را برگزیده ام. او محبوب و مایۀ خوشی من است. او را از روح خود پُر خواهم ساخت و او ملت ها را از کیفر خدا آگاه خواهد نمود.
18“ਇਹ ਮੇਰਾ ਸੇਵਕ ਹੈ ਜਿਸਨੂੰ ਮੈਂ ਚੁਣਿਆ ਹੈ। ਮੇਰਾ ਪਿਆਰਾ ਹੈ ਜਿਸਤੋਂ ਮੈਂ ਪ੍ਰਸੰਨ ਹਾਂ। ਮੈਂ ਆਪਣਾ ਆਤਮਾ ਉਸ ਉੱਪਰ ਰਖਾਂਗਾ, ਅਤੇ ਉਹ ਕੌਮਾਂ ਵਿੱਚ ਨਿਆਂ ਦਾ ਐਲਾਨ ਕਰੇਗਾ।
19او با کسی ستیزه نمی کند و فریاد نمی زند، و کسی صدای او را در کوچه ها نخواهد شنید.
19ਉਹ ਨਾ ਝਗਡ਼ਾ ਕਰੇਗਾ ਅਤੇ ਨਾ ਹੀ ਚੀਕੇਗਾ। ਨਾ ਹੀ ਰਾਹਾਂ ਵਿੱਚ ਕੋਈ ਉਸਦੀ ਆਵਾਜ਼ ਸੁਣੇਗਾ।
20نی خمیده را نخواهد شکست، و فتیلۀ نیم سوخته را خاموش نخواهد کرد و خواهد کوشید تا عدالت پیروز شود.
20ਉਹ ਲਿਤਾਡ਼ੇ ਹੋਏ ਕਾਨੇ ਨੂੰ ਨਹੀਂ ਤੋਡ਼ੇਗਾ। ਉਹ ਉਸ ਦੀਵੇ ਨੂੰ ਬਾਹਰ ਰਖੇਗਾ ਜੋ ਕਿ ਬੁਝਣ ਵਾਲਾ ਹੈ ਉਹ ਅਜਿਹਾ ਉਦੋਂ ਤੱਕ ਕਰੇਗਾ ਜਦੋਂ ਤੱਕ ਉਹ ਨਿਰਪਖ ਨਿਆਂ ਦੀ ਜਿੱਤ ਸਥਾਪਿਤ ਨਾ ਕਰ ਦੇਵੇ।
21او مایۀ امید تمام ملت ها خواهد بود.»
21ਅਤੇ ਕੌਮਾਂ ਉਸ ਉੱਪਰ ਆਪਣੀ ਆਸ ਰੱਖਣਗੀਆਂ।” ਯਸਾਯਾਹ 42:1-4
22در این وقت مردم شخصی را پیش او آوردند، که دیوانه و کور و گنگ بود و عیسی او را شفا داد بطوری که او توانست هم حرف بزند و هم ببیند.
22ਫ਼ੇਰ ਲੋਕ, ਇੱਕ ਅੰਨ੍ਹੇ ਗੂੰਗੇ ਮਨੁੱਖ, ਜਿਸਨੂੰ ਭੂਤ ਚਿੰਬਡ਼ਿਆਂ ਹੋਇਆ ਸੀ, ਉਸਦੇ ਕੋਲ ਲਿਆਏ ਅਤੇ ਯਿਸੂ ਨੇ ਉਸਨੂੰ ਅਜਿਹਾ ਚੰਗਾ ਕੀਤਾ ਕੀ ਉਹ ਬੋਲਣ-ਵੇਖਣ ਲੱਗਾ।
23مردم همه تعجب کرده می گفتند: «آیا این پسر داود نیست؟»
23ਸਾਰੇ ਲੋਕ ਹੈਰਾਨ ਸਨ ਅਤੇ ਆਖਿਆ, “ਕੀ ਇਹ ਆਦਮੀ ਦਾਊਦ ਦਾ ਪੁੱਤਰ ਤਾਂ ਨਹੀਂ ਜਿਸਨੂੰ ਪਰਮੇਸ਼ੁਰ ਨੇ ਸਾਡੇ ਲੋਕਾਂ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ।”
24اما وقتی پیروان فرقه فریسی این را شنیدند گفتند: «این مرد به کمک بَعلزِبول، رئیس شیاطین، ارواح ناپاک را بیرون می کند.»
24ਫ਼ਰੀਸੀਆਂ ਨੇ ਲੋਕਾਂ ਨੂੰ ਇਸ ਤਰ੍ਹਾਂ ਕਹਿੰਦਿਆਂ ਸੁਣਿਆ ਅਤੇ ਆਖਿਆ, “ਉਹ ਬਆਲ-ਜ਼ਬੂਲ ਦੇ ਸ਼ਾਸਕ ਦੀ ਸਹਾਇਤਾ ਨਾਲ ਲੋਕਾਂ ਵਿੱਚੋਂ ਭੂਤਾਂ ਨੂੰ ਕਢਦਾ ਹੈ।”
25عیسی که از افکار ایشان آگاه بود به آنها گفت: «هر کشوری که به دسته های مخالف تقسیم شود رو به خرابی خواهد گذاشت و هر شهر یا خانه ای که به دسته های مخالف تقسیم گردد دوام نخواهد آورد.
25ਪਰ ਉਸਨੇ ਉਨ੍ਹਾਂ ਦੀ ਸੋਚ-ਵਿਚਾਰ ਜਾਣਕੇ ਉਨ੍ਹਾਂ ਨੂੰ ਆਖਿਆ, “ਹਰ ਉਹ ਰਾਜ, ਜੋ ਆਪਣੇ-ਆਪ ਨਾਲ ਲਡ਼ਦਾ ਹੈ, ਖਢ਼ਾ ਨਹੀਂ ਹੋ ਸਕਦਾ।
26و اگر شیطان، شیطان را بیرون کند و انشعاب کند حکومت او چگونه پایدار بماند؟
26ਅਤੇ ਜੇ ਸ਼ੈਤਾਨ ਆਪਣੇ ਹੀ ਭੂਤਾਂ ਨੂੰ ਬਾਹਰ ਧਕ੍ਕਦਾ ਹੈ, ਤਾਂ ਸ਼ੈਤਾਨ ਆਪਣੇ ਹੀ ਖਿਲਾਫ਼ ਲਡ਼ ਰਿਹਾ ਹੈ। ਇਸ ਤਰ੍ਹਾਂ ਉਸਦਾ ਰਾਜ ਨਹੀਂ ਚੱਲ ਸਕਦਾ?
27و اگر من به کمک شیطان ارواح ناپاک را بیرون می کنم، فرزندان شما با کمک چه کسی آن ها را بیرون می کنند؟ آن ها دربارۀ حرف های شما قضاوت خواهند کرد.
27ਜੇਕਰ ਮੈਂ ਭੂਤਾਂ ਨੂੰ ਕਢਣ ਵਾਸਤੇ ਬਆਲ-ਜ਼ਬੂਲ ਦੀ ਸ਼ਕਤੀ ਦੀ ਵਰਤੋਂ ਕਰਦਾ ਹਾਂ, ਤਾਂ ਤੁਹਾਡੇ ਚੇਲੇ ਭੂਤ ਕਢਣ ਵਾਸਤੇ ਕਿਸ ਸ਼ਕਤੀ ਦੀ ਵਰਤੋਂ ਕਰਦੇ ਹਨ? ਇਸਲਈ ਤੁਹਾਡੇ ਆਪਣੇ ਲੋਕ ਇਹ ਸਾਬਿਤ ਕਰ ਦਿੰਦੇ ਹਨ ਕਿ ਤੁਸੀਂ ਗਲਤ ਹੋ।
28اما اگر من به وسیلۀ روح خدا ارواح ناپاک را بیرون می کنم، این نشان می دهد که پادشاهی خدا به شما نزدیک شده است.
28ਪਰ ਜੇ ਮੈਂ ਪਰਮੇਸ਼ੁਰ ਦੇ ਆਤਮੇ ਦੀ ਸਹਾਇਤਾ ਨਾਲ ਭੂਤਾਂ ਨੂੰ ਕਢਦਾ ਹਾਂ ਤਾਂ ਇਸਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ।
29یا چگونه کسی می تواند به خانۀ مرد زورمندی داخل شود و اموال او را تاراج کند جز آنکه اول دست و پای آن مرد را ببندد و آن وقت خانه او را غارت کند؟
29“ਜੇਕਰ ਕੋਈ ਮਨੁੱਖ ਕਿਸੇ ਜ਼ੋਰਾਵਰ ਦੇ ਘਰ ਵਿੱਚ ਘੁਸ ਕੇ ਉਸਦਾ ਮਾਲ ਚੋਰੀ ਕਰਨਾ ਚਾਹੇ ਤਾਂ ਪਹਿਲਾਂ ਉਹ ਉਸ ਜੋਰਾਵਰ ਨੂੰ ਬੰਨ੍ਹੇਗਾ ਤਾਂ ਹੀ ਉਹ ਜੋਰਾਵਰ ਦੇ ਘਰੋਂ ਮਾਲ ਚੋਰੀ ਕਰ ਸਕ੍ਕਦਾ ਹੈ।
30هرکه با من نیست بر خلاف من است و هر که با من جمع نمی کند پراگنده می سازد.
30ਉਹ ਜੋ ਕੋਈ ਮੇਰੇ ਨਾਲ ਨਹੀਂ ਹੈ, ਮੇਰੇ ਖਿਲਾਫ਼ ਹੈ। ਉਹ ਜੋ ਕੋਈ ਮੇਰੇ ਨਾਲ ਨਾਲ ਨਹੀਂ ਜੁਡ਼ਦਾ, ਖਿੰਡ ਜਾਂਦਾ ਹੈ।
31پس بدانید که هر نوع گناه یا کفری که انسان مرتکب شده باشد قابل آمرزش است، بجز کفری که به مقابل روح القدس بگوید. این کفر آمرزیده نخواهد شد.
31ਇਸਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਪਾਪ ਅਤੇ ਹਰ ਕੁਫ਼ਰ ਲਈ ਮਾਫ਼ੀ ਹੈ ਜੋ ਲੋਕ ਕਰਦੇ ਅਤੇ ਕਹਿੰਦੇ ਹਨ। ਪਰ ਉਹ ਕੁਫ਼ਰ, ਜਿਹਡ਼ਾ ਪਵਿੱਤਰ ਆਤਮੇ ਦੇ ਵਿਰੁੱਧ ਹੋਵੇ, ਮਾਫ਼ ਨਹੀਂ ਕੀਤਾ ਜਾਵੇਗਾ।
32هر کس به مقابل پسر انسان سخنی بگوید آمرزیده خواهد شد، اما برای کسی که به مقابل روح القدس سخن بگوید هیچ آمرزشی نیست ـ نه در این دنیا و نه در دنیای آینده.
32ਅਤੇ ਜੇ ਕੋਈ ਮਨੁੱਖ ਦੇ ਪੁੱਤਰ ਵਿਰੁੱਧ ਗੱਲ ਕਰੇ ਉਸਨੂੰ ਮਾਫ਼ ਕੀਤਾ ਜਾਵੇਗਾ ਪਰ ਜੇ ਕੋਈ ਪਵਿੱਤਰ ਆਤਮੇ ਦੇ ਵਿਰੁੱਧ ਗੱਲ ਕਰੇ ਤਾਂ ਉਸਨੂੰ ਨਾ ਇਸ ਜੁਗ੍ਗ ਵਿੱਚ ਤੇ ਨਾਹੀ ਆਉਣ ਵਾਲੇ ਜੁਗ੍ਗ ਵਿੱਚ ਮਾਫ਼ ਕੀਤਾ ਜਾਵੇਗਾ।
33اگر میوۀ خوب می خواهید، درخت شما باید خوب باشد، زیرا درخت بد میوه بد ببار خواهد آورد. چونکه درخت را از میوه اش می شناسند.
33“ਜੇਕਰ ਤੁਹਾਨੂੰ ਚੰਗਾ ਫ਼ਲ ਚਾਹੀਦਾ ਹੈ ਤਾਂ, ਰੁੱਖ ਨੂੰ ਚੰਗਾ ਬਣਾਓ। ਜੇਕਰ ਤੁਹਾਡਾ ਰੁੱਖ ਬੁਰਾ ਹੈ, ਤਾਂ ਇਸਦਾ ਫ਼ਲ ਵੀ ਭੈਡ਼ਾ ਹੋਵੇਗਾ, ਕਿਉਂਕਿ ਬਿਰਛ ਆਪਣੇ ਫ਼ਲੋਂ ਹੀ ਪਛਾਣਿਆ ਜਾਂਦਾ ਹੈ।
34ای مارها، شما که آدم های شریری هستید، چگونه می توانید سخنان خوب بگویید؟ زیرا زبان از آنچه دل را پُر ساخته است، سخن می گوید.
34ਹੇ ਸਪਾਂ ਦੇ ਬਚਿਓ! ਕ੍ਕੀ ਤੁਸੀਂ ਬੁਰੇ ਹੋਕੇ ਚੰਗੀਆਂ ਗੱਲਾਂ ਕਰ ਸਕਦੇ ਹੋਂ? ਤੁਹਾਡਾ ਦਿਲ ਜਿਸ ਨਾਲ ਭਰਿਆ ਹੈ, ਤੁਹਾਡਾ ਮੂੰਹ ਵੀ ਉਹੀ ਬੋਲਦਾ ਹੈ।
35مرد نیکو از خزانۀ نیکوی درون خویش نیکی و مرد بد از خزانۀ بد درون خود بدی ببار می آورد.
35ਇੱਕ ਚੰਗੇ ਵਿਅਕਤੀ ਦੇ ਦਿਲ ਵਿੱਚ ਚੰਗੀਆਂ ਗੱਲਾਂ ਦੀ ਸਮਗ੍ਰੀ ਹੈ। ਇਸਲਈ ਉਹ ਆਪਣੇ ਦਿਲੋਂ ਚੰਗੀਆਂ ਗੱਲਾਂ ਬੋਲਦਾ ਹੈ। ਅਤੇ ਦੁਸ਼ਟ ਆਦਮੀ ਬੁਰੀਆਂ ਗੱਲਾਂ ਰਖਦਾ ਹੈ ਅਤੇ ਉਹ ਦਿਲੋਂ ਮੰਦਾ ਬੋਲਦਾ ਹੈ।
36بدانید که در روز داوری همۀ مردم باید جواب هر سخن بیهوده ای را که گفته اند بدهند.
36ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰੇਕ ਅਕਾਰਥ ਗੱਲ ਲਈ, ਜੋ ਮਨੁੱਖ ਬੋਲਣਗੇ ਨਿਆਂ ਦੇ ਦਿਨ ਉਸਦਾ ਹਿਸਾਬ ਦੇਣਗੇ।
37زیرا مطابق سخن خود یا برائت خواهید یافت و یا ملامت خواهید شد.»
37ਤੁਹਾਡੇ ਸ਼ਬਦਾਂ ਤੋਂ, ਤੁਸੀਂ ਧਰਮੀ ਮੰਨੇ ਜਾਵੋਂਗੇ। ਤੁਹਾਡੇ ਸ਼ਬਦਾਂ ਤੋਂ ਤੁਹਾਡਾ ਦੋਸ਼ੀ ਹੋਣ ਦਾ ਨਿਰਣਾ ਕੀਤਾ ਜਾਵੇਗਾ।”
38در این وقت عده ای از علمای دین یهود و پیروان فرقه فریسی به عیسی گفتند: «ای استاد می خواهیم معجزه ای به ما نشان بدهی.»
38ਤਦ ਕੁਝ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਪੁੱਛਿਆ, “ਗੁਰੂ, ਅਸੀਂ ਤੈਥੋਂ ਨਿਸ਼ਾਨ ਵਜੋਂ ਕੋਈ ਕਰਿਸ਼ਮਾ ਵੇਖਣਾ ਚਾਹੁੰਦੇ ਹਾਂ।”
39او جواب داد: «طایقه شریر و بی وفا معجزه می خواهند و تنها معجزه ای که به آن ها داده خواهد شد، معجزه یونس نبی است.
39ਯਿਸੂ ਨੇ ਉੱਤਰ ਦਿੱਤਾ, “ਦੁਸ਼ਟ ਅਤੇ ਪਾਪੀ ਲੋਕ ਹੀ ਨਿਸ਼ਾਨ ਵਜੋਂ ਕਰਿਸ਼ਮਾ ਵੇਖਣਾ ਲੋਚਦੇ ਹਨ। ਪਰ ਉਨ੍ਹਾਂ ਲੋਕਾਂ ਨੂੰ ਸਬੂਤ ਵਜੋਂ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ, ਸਿਵਾ ਉਸ ਨਿਸ਼ਾਨ ਦੇ, ਜੋ ਨਬੀ ਯੂਨਾਹ ਨਾਲ ਵਾਪਰਿਆ।
40همانطور که یونس سه روز و سه شب در شکم یک ماهی کلان ماند، پسر انسان نیز سه شبانه روز در دل زمین خواهد ماند.
40ਜਿਵੇਂ ਕਿ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਵੱਡੀ ਮਛੀ ਦੇ ਢਿਡ੍ਡ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ।
41در روز داوری مردم نینوا بر می خیزند و مردم این زمانه را ملامت می کنند، زیرا مردم نینوا وقتی موعظۀ یونس را شنیدند، توبه کردند. حال آن که شخصی که در اینجا است، از یونس بزرگتر است.
41ਨੀਨੀਵਾਹ ਦੇ ਲੋਕ ਅਤੇ ਉਹ ਲੋਕ ਜੋ ਅੱਜ ਜਿਉਂਦੇ ਹਨ, ਨਿਰਣੇ ਦੇ ਦਿਨ ਉਠ ਖਡ਼ੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਯੂਨਾਹ ਦਾ ਪ੍ਰਚਾਰ ਸੁਣਕੇ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ। ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਯੂਨਾਹ ਤੋਂ ਵੀ ਵੱਡਾ ਇਥੇ ਹੈ।
42ملکۀ جنوب نیز در روز داوری برخاسته مردم این زمانه را ملامت خواهد ساخت، زیرا او از دورترین نقطۀ دنیا آمد تا حکمت سلیمان را بشنود و حال آن که شخصی که در اینجاست از سلیمان بزرگتر است.
42ਦਖਣ ਦੀ ਰਾਣੀ ਵੀ ਇਸ ਪੀਢ਼ੀ ਦੇ ਲੋਕਾਂ ਨਾਲ ਨਿਰਣੇ ਦੇ ਦਿਨ ਉਠ ਖਢ਼ੀ ਹੋਵੇਗੀ ਅਤੇ ਉਹ ਦਿਖਾਵੇਗੀ ਕੋ ਤੁਸੀਂ ਗਲਤ ਹੋ। ਕਿਉਂਕਿ ਉਹ ਦੂਰ-ਦੁਰਾਡਿਉਂ ਸੁਲੇਮਾਨ ਦਾ ਉਪਦੇਸ਼ ਸੁਨਣ ਆਈ ਸੀ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਸੁਲੇਮਾਨ ਤੋਂ ਵੀ ਵੱਡਾ ਇਥੇ ਹੈ।
43وقتی روح ناپاک از شخصی بیرون می آید برای پیدا کردن جای راحت در بیابان های خشک و بی آب سرگردان می شود و چون نمی یابد،
43“ਪਰ ਜਦੋਂ ਦੁਸ਼ਟ ਆਤਮਾ ਮਨੁੱਖ ਵਿਚੋਂ ਨਿਕਲ ਗਿਆ ਹੋਵੇ, ਤਾਂ ਉਹ ਖੁਸ਼ਕ ਥਾਵਾਂ ਵਿੱਚ ਆਰਾਮ ਭਾਲਦਾ ਫ਼ਿਰਦਾ ਹੈ ਪਰ ਉਸਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਲਭਦੀ।
44با خود می گوید: «به خانه ای که آن را ترک کردم بر می گردم.» پس بر می گردد و آن خانه را خالی و جارو شده و منظم و مرتب می بیند.
44ਤਦ ਇਹ ਆਖਦਾ ਹੈ, ‘ਮੈਂ ਆਪਣੇ ਘਰੋਂ, ਜਿਥੋਂ ਨਿਕਲਿਆ ਸੀ, ਉਥੇ ਹੀ ਮੁਡ਼ ਜਾਵਾਂਗਾ।’ ਅਤੇ ਜਦੋਂ ਉਹ ਮੁਡ਼ ਉਸ ਘਰ ਪਰਤਦਾ ਹੈ ਤਾਂ ਉਹ ਵੇਖਦਾ ਹੈ ਕਿ ਉਹ ਘਰ ਸੁੰਨਾ, ਝਾਡ਼ਿਆ ਅਤੇ ਸੰਵਰਿਆ ਹੋਇਆ ਹੈ।
45آنگاه می رود و هفت روح شریرتر از خود را جمع می کند و می آورد و آن ها همه آمده در آنجا ساکن می شوند و عاقبت آن شخص از اولش بدتر می شود. وضع مردم شریر این زمانه هم همینطور خواهد بود.»
45ਤਦ ਉਹ ਪ੍ਰੇਤ ਆਤਮਾ ਜਾਂਦਾ ਹੈ ਅਤੇ ਆਪਣੇ ਤੋਂ ਵੀ ਵਧ ਭੈਡ਼ੇ ਸੱਤ ਹੋਰ ਭ੍ਰਿਸ਼ਟ ਆਤਮੇ ਨਾਲ ਲਿਆਉਂਦਾ ਹੈ। ਫ਼ਿਰ ਉਹ ਸਾਰੇ ਆਤਮੇ ਉਸ ਮਨੁੱਖ ਅੰਦਰ ਜਾ ਵਸਦੇ ਹਨ। ਫ਼ੇਰ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਵਧ ਬੁਰਾ ਹੁੰਦਾ ਹੈ।” ਇਹੀ ਦੁਸ਼ਟ ਲੋਕਾਂ ਨਾਲ ਵਾਪਰੇਗਾ ਜੋ ਅੱਜ ਜਿਉਂਦੇ ਹਨ।”
46عیسی هنوز مشغول صحبت بود، که مادر و برادرانش آمدند و در بیرون ایستاده می خواستند با او صحبت کنند.
46ਜਦੋਂ ਯਿਸੂ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸਦੀ ਮਾਤਾ ਅਤੇ ਭਰਾ ਉਸ ਨਾਲ ਗੱਲ ਕਰਨ ਲਈ ਬਾਹਰ ਖਡ਼ੋਤੇ ਹੋਏ ਸਨ।
47پس شخصی به او گفت: «مادر و برادرانت بیرون ایستاده و می خواهند با تو صحبت کنند.»
47ਤਾਂ ਇੱਕ ਬੰਦੇ ਨੇ ਉਸਨੂੰ ਆਖਿਆ, “ਬਾਹਰ ਤੇਰੀ ਮਾਤਾ ਅਤੇ ਭਰਾ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।”
48عیسی گفت: «مادر من کیست؟ برادرانم کی هستند؟»
48ਯਿਸੂ ਨੇ ਉਸਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?”
49و به شاگردان خود اشاره کرده فرمود: «اینها مادر و برادران من هستند.هر که ارادۀ پدر آسمانی مرا انجام دهد برادر من، خواهر من و مادر من است.»
49ਅਤੇ ਉਸਨੇ ਆਪਣੇ ਚੇਲੇ ਵਿਖਾਏ ਅਤੇ ਆਖਿਆ, “ਵੇਖੋ ਇਹੀ ਮੇਰੀ ਮਾਤਾ ਹੈ ਅਤੇ ਇਹੀ ਮੇਰੇ ਭਰਾ ਹਨ।
50هر که ارادۀ پدر آسمانی مرا انجام دهد برادر من، خواهر من و مادر من است.»
50ਕਿਉਂਕਿ ਜੋ ਕੋਈ ਵੀ ਮੇਰੇ ਸੁਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”