Dari

Punjabi: NT

Matthew

13

1در همان روز عیسی از خانه خارج شد و به لب بحیره رفت و در آنجا نشست.
1ਉਸੇ ਦਿਨ ਯਿਸੂ ਘਰੋ ਨਿਕਲ ਕੇ ਝੀਲ ਦੇ ਨੇਡ਼ੇ ਜਾ ਬੈਠਾ।
2جمعیت زیادی به دور او جمع شد بطوری که او مجبور گردید سوار کشتی ای شده در آن بنشیند در حالی که مردم در لب بحیره ایستاده بودند.
2ਜਦੋਂ ਬਹੁਤ ਭੀਡ਼ ਉਸਦੇ ਆਸ-ਪਾਸ ਇਕਠੀ ਹੋ ਗਈ ਤਾਂ ਉਹ ਬੇਡ਼ੀ ਤੇ ਚਢ਼ ਬੈਠ ਗਿਆ ਅਤੇ ਸਾਰੇ ਲੋਕ ਕੰਢੇ ਤੇ ਖਢ਼ੇ ਸਨ।
3عیسی مطالب بسیاری را با مَثَل به آن ها گفت. او فرمود: «دهقانی برای پاشیدن تخم به مزرعه رفت.
3ਫ਼ਿਰ ਯਿਸੂ ਨੇ ਦ੍ਰਿਸ਼ਟਾਂਤ ਵਿੱਚ ਬਹੁਤ ਸਾਰੀਆਂ ਗੱਲਾਂ ਸਮਝਾਈਆਂ। ਉਸਨੇ ਆਖਿਆ, “ਵੇਖੋ ਇੱਕ ਕਿਸਾਨ ਆਪਣਾ ਬੀਜ ਬੀਜਣ ਲਈ ਬਾਹਰ ਗਿਆ।
4وقتی مشغول پاشیدن تخم در مزرعه بود، بعضی از دانه ها در بین راه افتادند و پرندگان آمده آن ها را خوردند.
4ਜਦੋਂ ਉਹ ਬੀਜ, ਬੀਜ ਰਿਹਾ ਸੀ ਤਾਂ ਕੁਝ ਬੀਜ ਬੀਜਦੇ ਹੋਏ ਸਡ਼ਕ ਵੱਲ ਡਿੱਗ ਪਏ, ਪੰਛੀ ਆਏ ਤੇ ਉਹ ਡਿੱਗੇ ਹੋਏ ਬੀਜ ਚੁਗ ਗਏ।
5بعضی از دانه ها روی سنگلاخ افتادند و چون زمین عمقی نداشت زود سبز شدند.
5ਕੁਝ ਬੀਜ ਪੱਥਰੀਲੀ ਜ਼ਮੀਨ ਤੇ ਡਿੱਗ ਪਏ ਅਤੇ ਉਨ੍ਹਾਂ ਨੂੰ ਕਾਫ਼ੀ ਖਾਦ ਨਾ ਮਿਲੀ। ਉਥੇ ਬੀਜ ਬਹੁਤ ਜਲਦੀ ਉਗ੍ਗੇ ਕਿਉਂਕਿ ਜ਼ਮੀਨ ਕਾਫ਼ੀ ਡੂੰਘੀ ਨਹੀਂ ਸੀ।
6اما وقتی آفتاب بر آن ها درخشید همه سوختند و چون ریشه نداشتند خشک شدند.
6ਪਰ ਜਦੋਂ ਸੂਰਜ ਚਢ਼ਿਆ, ਤਾਂ ਬੂਟੇ ਸਡ਼ ਗਏ, ਉਹ ਇਸਲਈ ਮਰੇ ਕਿਉਂਕਿ ਉਨ੍ਹਾਂ ਦੀਆਂ ਜਢ਼ਾਂ ਡੂੰਘੀਆਂ ਨਹੀਂ ਸਨ।
7بعضی از دانه ها به داخل خارها افتادند و خارها رشد کرده آن ها را خفه کردند.
7ਅਤੇ ਕੁਝ ਬੀਜ ਕੰਡਿਆਂ ਵਿੱਚ ਡਿੱਗ ਪਏ, ਕੰਡਿਆਲੀਆਂ ਝਾਡ਼ੀਆਂ ਵਧੀਆਂ ਅਤੇ ਉਨ੍ਹਾਂ ਨੇ ਪੌਦਿਆਂ ਨੂੰ ਦਬਾ ਲਿਆ।
8بعضی از دانه ها در خاک خوب افتادند و از هر دانه صد یا شصت یا سی دانه به دست آمد.
8ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗ ਪਏ। ਉਹ ਪੌਦੇ ਬਣ ਗਏ ਅਤੇ ਅਨਾਜ ਪੈਦਾ ਕੀਤਾ। ਕੁਝ ਪੌਦਿਆਂ ਤੋਂ ਸੌ ਗੁਣਾ ਵਧ ਅਨਾਜ ਪੈਦਾ ਹੋਇਆ, ਕੁਝ ਤੋਂ ਸਠ ਗੁਣਾ ਵਧ ਅਤੇ ਕੁਝ ਤੋਂ ਤੀਹ ਗੁਣਾ ਵਧ ਅਨਾਜ ਪੈਦਾ ਹੋਇਆ।
9هر که گوش شنوا دارد بشنود.»
9ਤੁਸੀਂ ਜੋ ਲੋਕ ਮੈਨੂੰ ਸੁਣਦੇ ਹੋ, ਸੁਣੋ।”
10پس از آن شاگردان نزد عیسی آمده از او پرسیدند: «چرا به صورت مَثَل برای آن ها صحبت می کنی؟»
10ਤਾਂ ਚੇਲਿਆਂ ਨੇ ਯਿਸੂ ਕੋਲ ਆਕੇ ਉਸਨੂੰ ਕਿਹਾ, “ਤੂੰ ਉਨ੍ਹਾਂ ਨੂੰ ਦ੍ਰਿਸ਼ਟਾਂਤ ਵਿੱਚ ਉਪਦੇਸ਼ ਕਿਉਂ ਦਿੰਦਾ ਹੈਂ?”
11عیسی در جواب فرمود: «قدرت درک اسرار پادشاهی خدا به شما عطا شده، اما به آن ها عطا نشده است.
11ਉਸਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਸਵਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।
12زیرا به شخصی که دارد بیشتر داده خواهد شد تا به اندازه کافی و فراوان داشته باشد، و از آن کس که ندارد، حتی آنچه را هم که دارد گرفته می شود.
12ਕਿਉਂਕਿ ਜਿਸ ਕੋਲ ਹੈ, ਉਸਨੂੰ ਵਧ ਦਿਤਾ ਜਾਵੇਗਾ। ਉਹ ਆਪਣੀ ਜ਼ਰੂਰਤ ਤੋਂ ਵਧ ਪ੍ਰਾਪਤ ਕਰੇਗਾ। ਪਰ ਜਿਸ ਕਿਸੇ ਕੋਲ ਨਹੀਂ ਹੈ, ਅਤੇ ਜੋ ਥੋਡ਼ਾ ਜਿਹਾ ਉਸ ਕੋਲ ਹੈ, ਉਸ ਤੋਂ ਉਹ ਵੀ ਲੈ ਲਿਆ ਜਾਵੇਗਾ।
13بنابراین من برای آنها در قالب مَثَل ها صحبت می کنم، زیرا آنها نگاه می کنند ولی نمی بینند و گوش می دهند ولی نمی شنوند و نمی فهمند.
13ਇਸਲਈ ਮੈਂ ਉਨ੍ਹਾਂ ਨਾਲ ਦ੍ਰਿਸ਼ਟਾਤਾਂ ਵਿੱਚ ਗੱਲਾਂ ਕਰਦਾ ਹਾਂ ਕਿਉਂਕਿ ਉਹ ਵੇਖਦੇ ਹੋਵੇ ਵੀ ਉਹ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਉਹ ਨਹੀਂ ਸੁਣਦੇ ਅਤੇ ਨਾ ਹੀ ਸਮਝਦੇ ਹਨ।
14پیشگویی اشعیا دربارۀ آنها تمام شده است که می گوید: «پیوسته گوش می دهید ولی نمی فهمید، پیوسته نگاه می کنید ولی نمی بینید؛
14ਇਸਲਈ ਜੋ ਯਸਾਯਾਹ ਨੇ ਆਖਿਆ ਉਨ੍ਹਾਂ ਦੇ ਮਾਮਲੇ ਵਿੱਚ ਸੱਚ ਹੋਇਆ: ‘ਤੁਸੀਂ ਲੋਕ ਹਮੇਸ਼ਾ ਸੁਣਦੇ ਰਹੋਂਗੇ ਪਰ ਸਮਝੋਗੇ ਨਹੀਂ। ਤੁਸੀਂ ਲੋਕ ਹਮੇਸ਼ਾ ਵੇਖਦੇ ਰਹੋਂਗੇ ਪਰ ਦੇਖੋਂਗੇ ਨਹੀਂ।
15زیرا ذهن این مردم کند گشته، گوش های شان سنگین شده و چشمان شان بسته است. وگرنه چشمان شان می دید و گوش های شان می شنید و می فهمیدند و بازگشت می کردند و من آنها را شفا می دادم.»
15ਕਿਉਂਕਿ ਇਨ੍ਹਾਂ ਲੋਕਾਂ ਦੇ ਦਿਲ ਸਖਤ ਹੋ ਗਏ ਹਨ, ਇਨ੍ਹਾਂ ਦੇ ਕੰਨ ਬੋਲੇ ਹੋ ਗਏ ਹਨ, ਅਤੇ ਇਨ੍ਹਾਂ ਨੇ ਆਪਣੀਆਂ ਅਖਾਂ ਬੰਦ ਕਰ ਲਈਆਂ ਹਨ, ਤਾਂ ਜੋ ਇਹ ਆਪਣੀਆਂ ਅਖਾਂ ਨਾਲ ਨਾ ਵੇਖ ਸਕਣ ਅਤੇ ਆਪਣੇ ਕੰਨਾਂ ਨਾਲ ਨਾ ਸੁਣ ਸਕਣ। ਅਤੇ ਮੇਰੇ ਕੋਲ ਵਾਪਸ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਚੰਗਾ ਕਰਾਂ।’ਯਸਾਯਾਹ 6:9-10
16اما خوشا بحال شما که چشمان تان می بیند و گوش های تان می شنود.
16ਪਰ ਤੁਹਾਡੀਆਂ ਅਖੀਆਂ ਧੰਨ ਹਨ, ਕਿਉਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਧੰਨ ਹਨ ਕਿਉਂ ਜੁ ਉਹ ਸੁਣਦੇ ਹਨ।
17بدانید که انبیا و نیکمردان بسیاری آرزو داشتند که آنچه را شما اکنون می بینید، ببینند و ندیدند و آنچه را شما می شنوید، بشنوند و نشنیدند.
17ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਬਹੁਤ ਸਾਰੇ ਨਬੀ ਅਤੇ ਚੰਗੇ ਲੋਕੀਂ ਉਹ ਗੱਲਾਂ ਵੇਖਣੀਆਂ ਚਾਹੁੰਦੇ ਸਨ ਜੋ ਤੁਸੀਂ ਹੁਣ ਵੇਖੀਆਂ ਹਨ। ਪਰ ਉਨ੍ਹਾਂ ਨੇ ਇਹ ਗੱਲਾਂ ਨਾ ਵੇਖੀਆਂ। ਉਹ ਗੱਲਾਂ ਸੁਨਣੀਆਂ ਚਾਹੁੰਦੇ ਸਨ ਜੋ ਹੁਣ ਤੁਸੀਂ ਸੁਣਦੇ ਹੋ ਪਰ ਉਨ੍ਹਾਂ ਨੇ ਨਾ ਸੁਣੀਆਂ।
18پس معنی مَثَل دهقان را بشنوید:
18“ਇਸਲਈ ਬੀਜਣ ਵਾਲੇ ਦ੍ਰਿਸ਼ਟਾਂਤ ਦਾ ਅਰਥ ਸੁਣੋ।
19وقتی شخص مژدۀ پادشاهی خدا را می شنود ولی آن را نمی فهمد، شیطان می آید و آنچه را که در دل او کاشته شده، می رباید. این تخمی است که در بین راه افتاده بود.
19ਕੋਈ ਵਿਅਕਤੀ ਰਾਜ ਬਾਰੇ ਉਪਦੇਸ਼ ਸੁਣਦਾ ਹੈ, ਪਰ ਇਸਨੂੰ ਸਮਝਦਾ ਨਹੀਂ। ਤਾਂ ਦੁਸ਼ਟ ਆਉਂਦਾ ਹੈ ਅਤੇ ਜੋ ਕੁਝ ਵੀ ਉਸਦੇ ਦਿਲ ਵਿੱਚ ਬੀਜਿਆ ਹੋਇਆ ਪੁੱਟ ਲੈ ਜਾਂਦਾ ਹੈਂ। ਇਹ ਉਹੀ ਹੈ ਜੋ ਰਾਹ ਦੇ ਪਾਸੇ ਤੇ ਬੀਜਿਆ ਗਿਆ ਸੀ।
20دانه ای که در سنگلاخ می افتد، مانند کسی است که تا پیام را می شنود، با خوشی می پذیرد.
20ਅਤੇ ਜਿਹਡ਼ਾ ਬੀਜ਼ ਪੱਥਰੀਲੀ ਧਰਤੀ ਤੇ ਬੀਜਿਆ ਗਿਆ ਸੀ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਸੁਣਦਾ ਹੈ ਅਤੇ ਝੱਟ ਖੁਸ਼ੀ ਨਾਲ ਉਨ੍ਹਾਂ ਨੂੰ ਮੰਨ ਲੈਂਦਾ ਹੈ।
21ولی در او ریشه نمی گیرد و دوام نمی آورد. پس وقتی به سبب آن مژده زحمت و آزاری به او برسد فوراً دلسرد می شود.
21ਪਰ ਉਹ ਵਿਅਕਤੀ ਉਪਦੇਸ਼ਾਂ ਨੂੰ ਡੂੰਘਿਆਂ ਨਹੀਂ ਲੈਦਾ ਇਸ ਨਾਲ ਉਹ ਥੋਡ਼ਾ ਚਿਰ ਹੀ ਰਹਿੰਦਾ ਹੈ। ਜਦੋਂ ਇਨ੍ਹਾਂ ਉਪਦੇਸ਼ਾਂ ਕਾਰਨ ਉਸਨੂੰ ਦੁਖ ਜਾਂ ਕਸ਼ਟ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਉਹ ਝੱਟ ਆਪਣਾ ਵਿਸ਼ਵਾਸ ਛੱਡ ਦਿੰਦਾ ਹੈ।
22دانه ای که به داخل خارها افتاد مانند کسی است که پیام را می شنود، اما تشویش زندگی و عشق به پول، آن پیام را خفه می کند و ثمر نمی آورد
22ਜਿਹਡ਼ਾ ਬੀਜ ਕੰਡਿਆਲੀਆਂ ਤੇ ਡਿਗਿਆ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਹੈ ਪਰ ਇਸ ਜਿੰਦਗੀ ਦੀ ਚਿੰਤਾ ਅਤੇ ਧਨ ਦਾ ਮਾਇਆ ਜਾਲ ਉਸ ਉਪਦੇਸ਼ ਦੇ ਵਧਣ ਵਿੱਚ ਵਿਘਨ ਪਾ ਦਿੰਦਾ ਹੈ। ਤਾਂ ਉਹ ਕੋਈ ਫ਼ਲ ਪੈਦਾ ਨਹੀਂ ਕਰ ਸਕਦਾ।
23و دانه کاشته شده در زمین خوب به کسی می ماند، که پیام را می شنود و آن را می فهمد و صد یا شصت و یا سی برابر ثمر به بار می آورد.»
23ਪਰ ਜਿਹਡ਼ਾ ਬੀਜ ਉਪਜਾਊ ਜ਼ਮੀਨ ਤੇ ਡਿਗਿਆ ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜ਼ਰੂਰ ਚੰਗਾ ਫ਼ਲ ਦਿੰਦਾ ਹੈ। ਕੋਈ ਸੌ ਗੁਣਾ, ਕੋਈ ਸਠ ਗੁਣਾ ਅਤੇ ਕੋਈ ਤੀਹ ਗੁਣਾ ਫ਼ਲ ਦਿੰਦਾ ਹੈ।”
24پس از آن عیسی مَثَل دیگری نیز برای آنها آورده گفت: «پادشاهی آسمانی مانند این است، که شخصی در مزرعۀ خود تخم خوب کاشت
24ਉਸਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇਕੇ ਆਖਿਆ, “ਸਵਰਗ ਦਾ ਰਾਜ ਇੱਕ ਅਜਿਹੇ ਮਨੁੱਖ ਵਰਗਾ ਹੈ ਜਿਸਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ।
25اما وقتی همه در خواب بودند دشمن او آمده در میان گندم گیاه هرزه پاشید و رفت.
25ਪਰ ਜਦੋਂ ਸਾਰੇ ਲੋਕ ਸੁਤ੍ਤੇ ਹੋਏ ਸਨ, ਉਸਦਾ ਵੈਰੀ ਆਇਆ ਅਤੇ ਉਸਦੀ ਕਣਕ ਵਿੱਚ ਜੰਗਲੀ ਬੂਟੀ ਬੀਜਕੇ ਚਲਿਆ ਗਿਆ।
26هنگامی که دانه ها سبز شدند و شروع به رشد و نمو کردند گیاه های هرزه نیز در میان آن ها پیدا شد.
26ਕਣਕ ਵਧੀ ਅਤੇ ਕਣਕ ਦੇ ਸਿੱਟੇ ਵੀ ਵਧੇ। ਅਤੇ ਉਸਦੇ ਨਾਲ ਜੰਗਲੀ ਬੂਟੀ ਵੀ ਵਧੀ।
27دهقانان پیش ارباب خود آمده گفتند: «ای آقا، مگر تخمی که تو در مزرعۀ خود کاشتی خوب نبود؟ پس این گیاه های هرزه از کجا آمده اند؟»
27ਫ਼ੇਰ ਮਾਲਕ ਦੇ ਨੋਕਰ ਉਸ ਕੋਲ ਆਏ ਅਤੇ ਆਖਿਆ, ‘ਸ਼੍ਰੀਮਾਨ ਜੀ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗੇ ਬੀਜ ਨਹੀਂ ਬੀਜੇ? ਤਾਂ ਫ਼ੇਰ ਜੰਗਲੀ ਬੂਟੀ ਕਿਥੋਂ ਆਈ?’
28او در جواب گفت: «این کار، کار دشمن است.» دهقانان به او گفتند: «پس اجازه می دهی ما برویم و گیاه های هرزه را جمع کنیم؟»
28“ਮਨੁੱਖ ਨੇ ਜਵਾਬ ਦਿੱਤਾ, ‘ਕਿਸੇ ਵੈਰੀ ਨੇ ਅਜਿਹਾ ਕੀਤਾ ਹੈ।’ ਨੋਕਰਾਂ ਨੇ ਪੁੱਛਿਆ, ‘ਕੀ ਸਾਨੂੰ ਜੰਗਲੀ ਬੂਟੀਆਂ ਨੂੰ ਇਕੱਠਾ ਕਰਨ ਜਾਣਾ ਚਾਹੀਦਾ ਹੈ?’
29او گفت: «نخیر، چون ممکن است در موقع جمع کردن آن ها گندم ها را نیز از ریشه بکنید.
29ਮਨੁੱਖ ਨੇ ਜਵਾਬ ਦਿੱਤਾ, ‘ਨਹੀਂ, ਜਦੋਂ ਤੁਸੀਂ ਜੰਗਲੀ ਬੂਟੀ ਨੂੰ ਪੁੱਟੋਂਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਕਣਕ ਨੂੰ ਵੀ ਪੁੱਟ ਸੁੱਟੋਂ।
30بگذارید تا موسم درو هر دوی آن ها با هم رشد کنند، در آن وقت به دروگران خواهم گفت که گیاه های هرزه را جمع کنند و آن ها را برای سوخت ببندند و گندم را نیز جمع کرده در انبار من ذخیره کنند.»»
30ਇਸਲਈ ਵਾਢੀ ਤੱਕ ਤੁਸੀਂ ਦੋਹਾਂ ਨੂੰ ਰਲੇ-ਮਿਲੇ ਵਧਣ ਦਿਓ ਅਤੇ ਵਾਢੀ ਦੇ ਵੇਲੇ, ਮੈਂ ਕਾਮਿਆਂ ਨੂੰ ਆਖਾਂਗਾ, ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫ਼ੂਕਣ ਲਈ ਉਸਦਾ ਪੂਲਾ ਬੰਨ੍ਹੋ। ਅਤੇ ਫ਼ੇਰ ਕਣਕ ਨੂੰ ਇਕੱਠਾ ਕਰਕੇ ਮੇਰੇ ਕੋਠੇ ਵਿੱਚ ਜਮ੍ਹਾਂ ਕਰੋ।”‘
31عیسی یک مَثَل دیگر نیز برای آنها آورده گفت: «پادشاهی آسمانی مانند دانه اوری است که شخصی آن را می گیرد و در مزرعه خود می کارد.
31ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇਕੇ ਕਿਹਾ: “ਸਵਰਗ ਦਾ ਰਾਜ ਇੱਕ ਸਰ੍ਹੋਂ ਦੇ ਦਾਣੇ ਵਰਗਾ ਹੈ। ਇੱਕ ਮਨੁੱਖ ਨੇ ਇਸਨੂੰ ਲਿਆਂਦਾ ਅਤੇ ਆਪਣੇ ਖੇਤ ਵਿੱਚ ਬੀਜ ਦਿੱਤਾ।
32دانه اوری که کوچکترین دانه هاست، پس از آنکه رشد و نمو کند از بوته های دیگر بزرگتر شده به اندازۀ یک درخت می شود و آنقدر بزرگ است که پرندگان می آیند و در میان شاخه هایش آشیانه می سازند.»
32ਇਹ ਸਭ ਚੀਜ਼ਾਂ ਤੋਂ ਛੋਟਾ ਹੈ ਪਰ ਜਦੋਂ ਬੀਜ ਉੱਗਦਾ ਹੈ, ਇਹ ਬਾਗ ਦੇ ਸਾਰਿਆਂ ਪੌਦਿਆਂ ਨਾਲੋਂ ਵੱਡਾ ਹੁੰਦਾ ਹੈ। ਅਤੇ ਇਹ ਇੱਕ ਰੁੱਖ ਬਣ ਜਾਂਦਾ ਹੈ। ਪੰਛੀ ਆਕੇ ਇਸ ਦੀਆਂ ਸ਼ਾਖਾਂ ਵਿੱਚ ਆਪਣੇ ਆਲ੍ਹਣੇ ਬਣਾਉਂਦੇ ਹਨ।”
33عیسی برای آنها مَثَل دیگری آورده گفت: «پادشاهی آسمانی مانند خمیرمایه ای است که زنی بر می دارد و با سه پیمانه آرد مخلوط می کند تا تمام خمیر برسد.»
33ਉਸਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤੀ, “ਸਵਰਗ ਦਾ ਰਾਜ ਖਮੀਰ ਵਰਗਾ ਹੈ, ਜਿਸਨੂੰ ਔਰਤ ਨੇ ਲੈਕੇ ਦਸ ਕਿੱਲੋ ਆਟੇ ਵਿੱਚ ਮਿਲਾਇਆ, ਅਤੇ ਖਮੀਰ ਸਾਰੇ ਆਟੇ ਨੂੰ ਉਫ਼ਾਨ ਦਿੰਦਾ ਹੈ।”
34عیسی تمام این مطالب را برای جمعیت با مَثَل بیان می کرد و بدون مَثَل چیزی به آن ها نمی گفت
34ਇਹ ਸਾਰੀਆਂ ਗੱਲਾਂ ਯਿਸੂ ਰਾਹੀਂ ਲੋਕਾਂ ਨੂੰ ਦ੍ਰਿਸ਼ਟਾਂਤ ਵਿੱਚ ਦਸੀਆਂ ਗਈਆਂ ਸਨ। ਉਸਨੇ ਦ੍ਰਿਸ਼ਟਾਂਤਾਂ ਦਾ ਇਸਤੇਮਾਲ ਕੀਤੇ ਬਿਨਾ ਲੋਕਾਂ ਨੂੰ ਕੁਝ ਨਹੀਂ ਦਸਿਆ।
35تا پیشگویی نبی تمام شود که فرموده است: «من دهن خود را باز می کنم و با مَثَل ها سخن خواهم گفت. و چیز هایی را بیان خواهم نمود که از وقت پیدایش عالم پوشیده مانده است.»
35ਇਹ ਉਵੇਂ ਸੀ ਜਿਹਡ਼ਾ ਬਚਨ ਨਬੀ ਨੇ ਕੀਤਾ ਸੀ ਕਿ: “ਮੈਂ ਦ੍ਰਿਸ਼ਟਾਤਾਂ ਵਿੱਚ ਆਪਣਾ ਮੂੰਹ ਖੋਲਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਉਚਾਰਾਂਗਾ, ਜਿਹਡ਼ੀਆਂ ਕਿ ਦੁਨੀਆਂ ਦੇ ਮੁਢ ਤੋਂ ਗੁਪਤ ਰਹੀਆਂ ਹਨ। ਜ਼ਬੂਰ 78:2
36پس از آن عیسی مردم را رخصت داد و خودش نیز به خانه رفت، شاگردان عیسی پیش او آمده گفتند: «معنی مَثَل گیاه های هرزۀ مزرعه را برای ما شرح بده.»
36ਫ਼ਿਰ ਯਿਸੂ ਨੇ ਲੋਕਾਂ ਨੂੰ ਵਿਦਾ ਕੀਤਾ ਅਤੇ ਘਰ ਆ ਗਿਆ ਉਸਦੇ ਚੇਲੇ ਉਸ ਕੋਲ ਆਏ ਅਤੇ ਆਖਿਆ, “ਸਾਨੂੰ ਖੇਤ ਦੀ ਜੰਗਲੀ ਬੂਟੀ ਦੀ ਦ੍ਰਿਸ਼ਟਾਂਤ ਦੀ ਵਿਆਖਿਆ ਕਰਕੇ ਦੱਸ।”
37عیسی در جواب گفت: «کسی که تخم نیکو می کارد، پسر انسان است.
37ਉਸਨੇ ਜਵਾਬ ਦਿੱਤਾ, “ਜਿਸ ਵਿਅਕਤੀ ਨੇ ਚੰਗਾ ਬੀਜ ਬੀਜਿਆ ਉਹ ਮਨੁੱਖ ਦਾ ਪੁੱਤਰ ਹੈ।
38مزرعه، این جهان است و تخم نیکو تابعین پادشاهی خدا هستند و تخم های گیاه هرزه پیروان شیطان می باشند.
38ਖੇਤ ਦੁਨੀਆਂ ਹੈ ਅਤੇ ਚੰਗੇ ਬੀਜ, ਹਕੂਮਤ ਦੇ ਪੁੱਤਰ ਹਨ। ਅਤੇ ਜੰਗਲੀ ਬੂਟੀਆਂ ਦੁਸ਼ਟ ਦੇ ਪੁੱਤਰ ਹਨ।
39آن دشمنی که تخم های گیاه هرزه را کاشت، شیطان است و موسم درو، آخر این دنیا می باشد و دروگران فرشتگان هستند.
39ਅਤੇ ਉਹ ਵੈਰੀ ਜਿਸਨੇ ਉਨ੍ਹਾਂ ਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਜੁਗ ਦੇ ਅੰਤ ਦਾ ਸਮਾਂ ਹੈ ਅਤੇ ਵੱਢਣ ਵਾਲੇ ਪਰਮੇਸ਼ੁਰ ਦੇ ਦੂਤ ਹਨ।
40همانطوری که دروگران گیاه هرزه را جمع می کنند و می سوزانند در پایان این جهان هم همینطور خواهد شد.
40ਸੋ ਜਿਸ ਪ੍ਰਕਾਰ ਜੰਗਲੀ ਬੂਟੀ ਇਕਠੀ ਕੀਤੀ ਜਾਂਦੀ ਹੈ ਅਤੇ ਅੱਗ ਵਿੱਚ ਫ਼ੂਕੀ ਜਾਂਦੀ ਹੈ, ਇਸੇ ਤਰ੍ਹਾਂ ਇਸ ਜੁਗ ਦੇ ਅੰਤ ਦੇ ਸਮੇਂ ਹੋਵੇਗਾ।
41پسر انسان فرشتگان خود را خواهد فرستاد و آن ها هرکس را که در پادشاهی او باعث لغزش می شود و همچنین همۀ بدکاران را جمع می کنند
41ਮਨੁੱਖ ਦਾ ਪੁੱਤਰ ਆਪਣਿਆਂ ਦੂਤਾਂ ਨੂੰ ਆਪਣੇ ਰਾਜ ਵਿੱਚੋਂ ਪਾਪ ਕਰਾਉਣ ਦੇ ਸਾਰੇ ਕਾਰਣਾ ਅਤੇ ਭੈਡ਼ੀਆਂ ਵਸਤਾਂ ਅਤੇ ਪਾਪੀਆਂ ਤੇ ਸਾਰੇ ਕੁਕਰਮੀਆਂ ਨੂੰ ਇਕਠਿਆਂ ਕਰਨ ਲਈ ਘੱਲੇਗਾ।
42و در کوره ای سوزان خواهند افگند، جایی که گریه و دندان بر دندان ساییدن خواهد بود.
42ਉਹ ਉਨ੍ਹਾਂ ਨੂੰ ਅੱਗ ਦੇ ਭਠੇ ਵਿੱਚ ਸੁੱਟ ਦੇਣਗੇ। ਉਥੇ ਉਹ ਲੋਕ ਰੋਣਗੇ ਅਤੇ ਆਪਣੇ ਦੰਦ ਪੀਸਣਗੇ।
43در آن زمان نیکان در پادشاهی پدر خود مانند آفتاب خواهند درخشید. هر که گوش شنوا دارد بشنود.
43ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਹਡ਼ੇ ਲੋਕ ਸੁਣ ਸਕਦੇ ਹਨ ਸੁਨਣ।
44پادشاهی آسمانی مانند گنجی است که در مزرعه ای پنهان شده باشد و شخصی تصادفاً آن را پیدا کند. او دوباره آن را پنهان می کند و از خوشحالی می رود، تمام اموال خود را می فروشد و برگشته آن مزرعه را می خرد.
44“ਸਵਰਗ ਦਾ ਰਾਜ ਉਸ ਖਜਾਨੇ ਵਰਗਾ ਹੈ ਜਿਹਡ਼ਾ ਖੇਤ ਵਿੱਚ ਲੁਕਿਆ ਹੋਇਆ ਹੈ। ਜਦੋਂ ਇੱਕ ਮਨੁੱਖ ਨੇ ਇਸਨੂੰ ਲਭ ਲਿਆ, ਉਸਨੇ ਇਸਨੂੰ ਖੇਤ ਵਿੱਚ ਫ਼ੇਰ ਦਬ੍ਬ ਦਿੱਤਾ। ਉਹ ਬਹੁਤ ਖੁਸ਼ ਸੀ ਕਿ ਉਸਨੇ ਉਸ ਖੇਤ ਨੂੰ ਖਰੀਦਣ ਵਾਸਤੇ ਆਪਣਾ ਸਭ ਕੁਝ ਵੇਚ ਦਿੱਤਾ, ਜੋ ਉਸ ਕੋਲ ਸੀ।
45پادشاهی آسمانی همچنین مانند تاجری است که در جستجوی مرواریدهای زیبا بود.
45“ਫ਼ੇਰ ਸਵਰਗ ਦਾ ਰਾਜ ਉਸ ਵਪਾਰੀ ਵਰਗਾ ਹੈ ਜੋ ਕਿ ਚੰਗੇ ਮੋਤੀਆਂ ਨੂੰ ਲਭ ਰਿਹਾ ਸੀ।
46وقتی که مروارید بسیار گرانبهایی پیدا کرد، رفته تمام دارایی خود را فروخت و آن را خرید.
46ਜਦ ਉਸਨੂੰ ਇੱਕ ਮੋਤੀ ਭਾਰੇ ਦਾਮ ਦਾ ਮਿਲਿਆ ਤਾਂ ਜਾਕੇ ਆਪਣਾ ਸਭ ਕੁਝ ਵੇਚ-ਵੱਟਕੇ ਉਸਨੇ ਉਹ ਮੋਤੀ ਮੁਲ੍ਲ ਲੈ ਲਿਆ।
47و نیز پادشاهی آسمانی مانند توری است که ماهیگیری آن را در بحر انداخت و از انواع ماهی های مختلف گرفت.
47“ਸਵਰਗ ਦਾ ਰਾਜ ਇੱਕ ਜਾਲ ਵਰਗਾ ਵੀ ਹੈ, ਜਿਹਡ਼ਾ ਝੀਲ ਵਿੱਚ ਪਾਇਆ ਹੋਇਆ ਹੈ। ਉਸ ਜਾਲ ਨੇ ਵਖਰੀ ਪ੍ਰਕਾਰ ਦੀਆਂ ਮਛੀਆਂ ਫ਼ਡ਼ੀਆਂ।
48وقتی که تور از ماهی پُر شد ماهیگیران آن را به ساحل کشیدند و آن وقت نشسته ماهی های خوب را در سبد جمع کردند و ماهی های بی مصرف را دور ریختند.
48ਜਦੋਂ ਉਹ ਭਰ ਗਿਆ ਤਾਂ ਮਛੇਰੇ ਜਾਲ ਨੂੰ ਕੰਢੇ ਉੱਤੇ ਖਿਚ੍ਚਕੇ ਲੈ ਆਏ ਅਤੇ ਬੈਠ ਕੇ ਚੰਗੀਆਂ ਮਛੀਆਂ ਨੂੰ ਬਾਲਟੀ ਵਿੱਚ ਜਮਾ ਕੀਤਾ ਅਤੇ ਫ਼ਿਜ਼ੂਲ ਨੂੰ ਪਰੇ ਸੁੱਟ ਦਿੱਤਾ।
49در پایان این جهان نیز چنین خواهد بود. فرشتگان می آیند و بد کاران را از میان نیکان جدا ساخته
49ਸੋ ਦੁਨੀਆਂ ਦੇ ਅੰਤ ਦੇ ਸਮੇਂ ਵੀ ਅਜਿਹਾ ਹੋਵੇਗਾ। ਦੂਤ ਜਾਣਗੇ ਅਤੇ ਚਾਂਗੇ ਲੋਕਾਂ ਵਿੱਚੋਂ ਦੁਸ਼ਟਾਂ ਨੂੰ ਅਲੱਗ ਕਰ ਦੇਣਗੇ।
50آن ها را در کوره ای سوزان می اندازند، جایی که گریه و دندان بر دندان ساییدن وجود دارد.»
50ਅਤੇ ਉਹ ਉਨ੍ਹਾਂ ਨੂੰ ਅੱਗ ਦੇ ਭਠੇ ਵਿੱਚ ਸੁੱਟ ਦੇਣਗੇ। ਉਸ ਜਗ੍ਹਾ ਤੇ ਲੋਕਾਂ ਨੂੰ ਰੋਣਾ ਪਵੇਗਾ ਅਤੇ ਆਪਣੇ ਦੰਦ ਪੀਸਣੇ ਪੈਣਗੇ।”
51عیسی از آن ها پرسید: «آیا همۀ این چیزها را فهمیدید؟» شاگردان جواب دادند: «بلی.»
51ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਕੀ ਤੁਸੀਂ ਇਹ ਸਭ ਗੱਲਾਂ ਸਮਝਦੇ ਹੋ?” ਚੇਲਿਆਂ ਨੇ ਜਵਾਬ ਦਿੱਤਾ, “ਹਾਂ, ਅਸੀਂ ਸਮਝਦੇ ਹਾਂ।
52عیسی به آنها فرمود: «پس هرگاه یک معلم شریعت، در مکتب پادشاهی آسمانی تعلیم بگیرد، مانند صاحب خانه ای است که از گنجینۀ خود چیزهای تازه و کهنه بیرون می آورد.»
52ਤਦ ਉਸਨੇ ਉਨ੍ਹਾਂ ਨੂੰ ਕਿਹਾ, “ਇਸਲਈ ਹਰੇਕ ਨੇਮ ਦੇ ਉਪਦੇਸ਼ਕ, ਜਿਸਨੂੰ ਇਸ ਸਵਰਗ ਦੇ ਰਾਜ ਬਾਰੇ ਸਿਖਿਆ ਦਿੱਤੀ ਗਈ ਹੈ, ਉਹ ਘਰ ਦੇ ਮਾਲਕ ਵਰਗਾ ਹੈ, ਜਿਹਡ਼ਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ, ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕਢਦਾ ਹੈ।”
53وقتی عیسی این مَثَل ها را به پایان رسانید، آنجا را ترک کرد
53ਜਦੋਂ ਯਿਸੂ ਨੇ ਇਹ ਦ੍ਰਿਸ਼ਟਾਂਤ ਪੂਰੇ ਕੀਤੇ ਤਾਂ ਉਹ ਉਥੋਂ ਤੁਰ ਪਿਆ।
54و به شهر خود آمد و در کنیسه آنجا طوری به مردم تعلیم داد، که همه با تعجب می پرسیدند: «این مرد از کجا این حکمت و قدرت انجام معجزات را به دست آورده است؟
54ਯਿਸੂ ਉਸ ਨਗਰ ਵਿੱਚ ਗਿਆ ਜਿਥੇ ਉਹ ਵੱਡਾ ਹੋਇਆ ਸੀ ਅਤੇ ਉਸਨੇ ਉਨ੍ਹਾਂ ਨੂੰ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਤਾਂ ਉਹ ਲੋਕ ਹੈਰਾਨ ਹੋ ਗਏ ਅਤੇ ਪੁੱਛਿਆ, “ਉਸਨੇ ਕਰਿਸ਼ਮੇ ਕਰਨ ਦਾ ਇਹ ਗਿਆਨ ਅਤੇ ਸ਼ਕਤੀ ਕਿਥੋਂ ਪ੍ਰਾਪਤ ਕੀਤੀ ਹੈ?
55مگر او پسر یک نجار نیست؟ مگر نام مادرش مریم نمی باشد؟ آیا یعقوب و یوسف و شمعون و یهودا برادران او نیستند؟
55ਭਲਾ ਇਹ ਤਰਖਾਣ ਦਾ ਪੁੱਤਰ ਨਹੀਂ, ਅਤੇ ਇਸਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਸਦੇ ਭਾਈ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ ਹਨ?
56و مگر همۀ خواهران او در اینجا با ما نمی باشند؟ پس او همۀ این چیزها را از کجا یاد گرفته است؟»
56ਅਤੇ ਉਸ ਦੀਆਂ ਸਾਰੀਆਂ ਭੈਣਾਂ ਭਲਾ ਸਾਡੇ ਕੋਲ ਨਹੀਂ ਹਨ? ਫ਼ੇਰ ਉਸਨੂੰ ਇਹ ਸਭ ਕੁਝ ਕਿਥੋਂ ਮਿਲਿਆ?”
57پس آن ها او را رد کردند. عیسی به آن ها گفت: «یک نبی در همه جا مورد احترام است، جز در وطن خود و در میان خانوادۀ خویش.»عیسی به علت بی ایمانی آن ها معجزات زیادی در آنجا بعمل نیاورد.
57ਇੰਝ ਉਨ੍ਹਾਂ ਨੇ ਯਿਸੂ ਨੂੰ ਕਬੂਲਣ ਤੋਂ ਇਨਕਾਰ ਕਰ ਦਿੱਤਾ। ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਨਬੀ ਨੂੰ ਉਸਦੇ ਆਪਾਣੇ ਸ਼ਹਿਰ ਜਾਂ ਆਪਣੇ ਘਰ ਵਿੱਚ ਨਹੀਂ ਸਤਿਕਾਰਿਆ ਜਾਂਦਾ। ਬਾਕੀ ਲੋਕ ਉਸਦਾ ਸਤਿਕਾਰ ਕਰਦੇ ਹਨ।”
58عیسی به علت بی ایمانی آن ها معجزات زیادی در آنجا بعمل نیاورد.
58ਉਥੇ ਯਿਸੂ ਨੇ ਬਹੁਤੇ ਕਰਿਸ਼ਮੇ ਨਾ ਕੀਤੇ ਕਿਉਂਕਿ ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ।