1در پایان این سخنان، عیسی به شاگردان خود گفت:
1ਜਦੋਂ ਯਿਸੂ ਇਹ ਸਭ ਬਚਨ ਆਖ ਹਟਿਆ, ਉਸਨੇ ਆਪਣੇ ਚੇਲਿਆਂ ਨੂੰ ਆਖਿਆ,
2«شما می دانید که دو روز دیگر عید فِصَح است و پسر انسان به دست دشمنان تسلیم می شود و آن ها او را مصلوب می کنند.»
2“ਤੁਹਾਨੂੰ ਪਤਾ ਹੈ ਕਿ ਪਰਸੋਂ ਪਸਾਹ ਦਾ ਤਿਉਹਾਰ ਹੈ। ਉਸ ਦਿਨ, ਮਨੁੱਖ ਦਾ ਪੁੱਤਰ ਆਪਣੇ ਦੁਸ਼ਮਨਾਂ ਹੱਥੀਂ ਸਲੀਬ ਦਿੱਤੇ ਜਾਣ ਲਈ ਦੇ ਦਿੱਤਾ ਜਾਵੇਗਾ।”
3در همین وقت سران کاهنان و بزرگان قوم در قصر قیافا کاهن اعظم جمع شدند
3ਤਦ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਸਰਦਾਰ ਜਾਜਕ ਦੇ ਮਹਲ ਵਿੱਚ ਇਕਠੇ ਹੋਏ। ਸਰਦਾਰ ਜਾਜਕ ਦਾ ਨਾਓ ਕਯਾਫ਼ਾ ਸੀ।
4و مشورت کردند که چگونه عیسی را با حیله دستگیر کرده به قتل برسانند.
4ਅਤੇ ਉਸ ਸਭਾ ਵਿੱਚ, ਉਨ੍ਹਾਂ ਨੇ ਧੋਖੇ ਨਾਲ ਯਿਸੂ ਨੂੰ ਗਿਰਫ਼ਤਾਰ ਕਰਨ ਅਤੇ ਮਾਰ ਦੇਣ ਦੀ ਵਿਉਂਤ ਬਣਾਈ।
5آنها گفتند: «این کار نباید در ایام عید انجام گردد، مبادا آشوب و بلوایی در میان مردم ایجاد شود.»
5ਪਰ ਉਨ੍ਹਾਂ ਨੇ ਆਖਿਆ, “ਅਸੀਂ ਯਿਸੂ ਨੂੰ ਪਸਾਹ ਦੇ ਤਿਉਹਾਰ ਵੇਲੇ ਗਿਰਫ਼ਤਾਰ ਨਹੀਂ ਕਰ ਸਕਦੇ ਕਿਉਂਕਿ ਲੋਕ ਗੁੱਸੇ ਵਿੱਚ ਆ ਜਾਣਗੇ ਅਤੇ ਫ਼ਸਾਦ ਕਰ ਦੇਣਗੇ।”
6وقتی عیسی در بیت عنیا در منزل شمعون جذامی بود،
6ਜਦੋਂ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋਢ਼ੀ ਦੇ ਘਰ ਸੀ।
7زنی با ظرفی مرمرین پُر از عطر گرانبها پیش او آمد و در حالی که عیسی سر دسترخوان نشسته بود، آن زن عطر را روی سر او ریخت.
7ਤਾਂ ਇੱਕ ਔਰਤ ਉਸ ਕੋਲ ਆਈ। ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਵਿੱਚ ਬਡ਼ਾ ਮਹਿੰਗਾ ਅਤਰ ਭਰਿਆ ਹੋਇਆ ਸੀ। ਉਸ ਔਰਤ ਨੇ ਜਦੋਂ ਯਿਸੂ ਭੋਜਨ ਕਰ ਰਿਹਾ ਸੀ, ਇਹ ਅਤਰ ਉਸਦੇ ਸਿਰ ਉੱਤੇ ਰੋਢ਼ ਦਿੱਤਾ।
8شاگردان از دیدن آن عصبانی شده گفتند: «این اِسراف برای چیست؟
8ਜਦੋਂ ਚੇਲਿਆਂ ਨੇ ਔਰਤ ਨੂੰ ਇਉਂ ਕਰਦਿਆਂ ਵੇਖਿਆ, ਉਹ ਬਡ਼ੇ ਪਰੇਸ਼ਾਨ ਹੋ ਗਏ ਅਤੇ ਆਖਿਆ, “ਇਹ ਬੇਕਾਰ ਹੀ ਕਿਉਂ?
9ما می توانستیم آن را به قیمت خوبی بفروشیم و پولش را به فقرا بدهیم!»
9ਇਹੋ ਅਤਰ ਮਹਿੰਗੇ ਮੁਲ੍ਲ ਵੇਚਿਆ ਜਾ ਸਕਦਾ ਸੀ ਅਤੇ ਪੈਸੇ ਗਰੀਬ ਲੋਕਾਂ ਨੂੰ ਦਿੱਤੇ ਜਾ ਸਕਦੇ ਸਨ?
10عیسی این را فهمید و به آنها گفت: «چرا مزاحم این زن می شوید؟ او کار بسیار خوبی برای من کرده است.
10ਯਿਸੂ ਜਾਣਦਾ ਸੀ ਕਿ ਕੀ ਵਾਪਰਿਆ ਸੀ। ਇਸਲਈ ਉਸਨੇ ਆਖਿਆ, “ਤੁਸੀਂ ਇਸ ਔਰਤ ਨੂੰ ਕਿਉਂ ਖਿਝਾ ਰਹੇ ਹੋ? ਉਸਨੇ ਮੇਰੇ ਲਈ ਇਹ ਬਹੁਤ ਚੰਗਾ ਕੀਤਾ ਹੈ।
11فقرا همیشه با شما خواهند بود اما من همیشه با شما نیستم.
11ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਰਹਾਂਗਾ।
12او با ریختن این عطر بر بدن من، مرا برای دفن آماده ساخته است.
12ਇਸ ਔਰਤ ਨੇ ਅਤਰ ਮੇਰੇ ਸ਼ਰੀਰ ਤੇ ਰੋਢ਼ਿਆ ਹੈ। ਇਸਨੇ ਇਹ ਸਭ ਕੁਝ ਮੇਰੇ ਮਰਨ ਉਪਰੰਤ ਦੇਹ ਨੂੰ ਦਫ਼ਨਾਉਣ ਲਈ ਕੀਤਾ ਹੈ।
13بدانید که در هر جای عالم که این انجیل بشارت داده شود آنچه او کرده است به یاد بود او نقل خواهد شد.»
13ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਖੁਸ਼-ਖਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਜਿਥੇ ਕਿਤੇ ਇਹ ਖੁਸ਼-ਖਬਰੀ ਪਹੁੰਚੇਗੀ, ਜੋ ਇਸ ਔਰਤ ਨੇ ਕੀਤਾ ਹੈ ਇਹ ਕਹਾਣੀ ਵੀ ਕਹੀ ਜਾਵੇਗੀ ਅਤੇ ਲੋਕ ਉਸਨੂੰ ਯਾਦ ਕਰਨਗੇ।”
14آنگاه یهودای اسخریوطی که یکی از آن دوازده حواری بود پیش سران کاهنان رفت
14ਤਦ ਉਨ੍ਹਾਂ ਬਾਰ੍ਹਾਂ ਚੇਲਿਆਂ ਵਿੱਚ ਇੱਕ ਨੇ ਜਿਸਦਾ ਨਾਉਂ ਯਹੂਦਾ ਇਸਕਰਿਯੋਤੀ ਸੀ, ਪ੍ਰਧਾਨ ਜਾਜਕ ਕੋਲ ਜਾਕੇ ਆਖਿਆ,
15و گفت: «اگر عیسی را به شما تسلیم کنم به من چه خواهید داد؟» آنها سی سکۀ نقره را شمرده به او دادند.
15“ਮੈਂ ਯਿਸੂ ਨੂੰ ਤੁਹਾਡੇ ਹੱਥ ਫ਼ਡ਼ਵਾ ਦੇਵਾਂਗਾ ਤਾਂ ਤੁਸੀਂ ਮੈਨੂੰ ਇਸ ਕਾਰਜ ਲਈ ਕੀ ਦੇਵੋਂਗੇ?” ਤਾਂ ਉਨ੍ਹਾਂ ਜਾਜਕਾਂ ਨੇ ਉਸਨੂੰ ਤੀਹ ਚਾਂਦੀ ਦੇ ਸਿੱਕੇ ਦੇ ਦਿੱਤੇ।
16از آن وقت یهودا به دنبال فرصت مناسبی بود تا عیسی را تسلیم نماید.
16ਉਸ ਵੇਲੇ ਤੋਂ ਬਾਦ ਯਹੂਦਾ ਯਿਸੂ ਨੂੰ ਜਾਜਕ ਦੇ ਹੱਥ ਫ਼ਡ਼ਵਾਉਨ ਦਾ ਦਾਅ ਲਭਣ ਲੱਗਾ।
17در نخستین روز عید فَطیر شاگردان نزد عیسی آمده از او پرسیدند: «کجا می خواهی برای تو نان عید فِصَح را آماده کنیم؟»
17ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਚੇਲਿਆਂ ਨੇ ਯਿਸੂ ਕੋਲ ਆਕੇ ਆਖਿਆ, “ਤੁਹਾਡੇ ਖਾਣ ਲਈ ਪਸਾਹ ਦਾ ਭੋਜਨ ਅਸੀਂ ਕਿਥੇ ਤਿਆਰ ਕਰੀਏ?”
18عیسی جواب داد: «در شهر نزد فلان شخص بروید و به او بگوئید: استاد می گوید وقت من نزدیک است و فِصَح را با شاگردانم در منزل تو نگاه خواهم داشت.»
18ਯਿਸੂ ਨੇ ਉੱਤਰ ਦਿੱਤਾ, “ਸ਼ਹਿਰ ਅੰਦਰ ਜਾਓ ਅਤੇ ਉਸ ਵਿਅਕਤੀ ਨੂੰ ਮਿਲੋ ਜਿਸਨੂੰ ਮੈਂ ਜਾਨਦਾ ਹਾਂ ਅਤੇ ਉਸਨੂੰ ਦੱਸੋ ਕਿ ਤੇਰੇ ਗੁਰੂ ਨੇ ਕਿਹਾ, ‘ਮੇਰਾ ਚੁਣਿਆ ਹੋਇਆ ਵੇਲਾ ਨੇਡ਼ੇ ਆ ਗਿਆ ਹੈ ਅਤੇ ਮੈਂ ਪਸਾਹ ਦਾ ਭੋਜਨ ਆਪਣੇ ਚੇਲਿਆਂ ਸਮੇਤ ਤੇਰੇ ਘਰ ਹੀ ਕਰਾਂਗਾ।”‘
19شاگردان مطابق امر عیسی عمل کرده نان فِصَح را حاضر ساختند.
19ਜਿਸ ਤਰ੍ਹਾਂ ਯਿਸੂ ਨੇ ਚੇਲਿਆਂ ਨੂੰ ਕਿਹਾ, ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਉਵੇਂ ਪਸਾਹ ਦਾ ਭੋਜਨ ਤਿਆਰ ਹੋਇਆ।
20وقتی شب شد عیسی با دوازده شاگرد خود بر سر دسترخوان نشست.
20ਸ਼ਾਮ ਵੇਲੇ ਯਿਸੂ ਆਪਣੇ ਬਾਰ੍ਹਾਂ ਚੇਲਿਆ ਸਮੇਤ ਮੇਜ਼ ਤੇ ਬੈਠਾ ਹੋਇਆ ਸੀ।
21در وقت صرف غذا فرمود: «بدانید که یکی از شما مرا تسلیم دشمن خواهد کرد.»
21ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਾਡੇ ਬਾਰ੍ਹਾਂ ਵਿੱਚੋਂ ਇੱਕ ਚੇਲਾ ਮੈਨੂੰ ਜਲਦੀ ਹੀ ਮੇਰੇ ਦੁਸ਼ਮਨਾਂ ਦੇ ਹੱਥ ਫ਼ਡ਼ਾ ਦੇਵੇਗਾ।”
22آنها بسیار ناراحت شدند و یکی پس از دیگری پرسیدند: «خداوندا، آیا من آن شخص هستم؟»
22ਇਹ ਸੁਣਕੇ ਚੇਲੇ ਬਡ਼ੇ ਨਿਰਾਸ਼ ਹੋਏ। ਯਿਸੂ ਦੇ ਹਰ ਚੇਲੇ ਨੇ ਕਿਹਾ, “ਪ੍ਰਭੂ, ਨਿਸ਼ਚਿਤ ਹੀ ਮੈਂ ਉਹ ਨਹੀਂ ਹਾਂ! ਕੀ ਇਹ ਸੱਚ ਨਹੀਂ ਹੈ?
23عیسی جواب داد: «کسی که دست خود را با من در کاسه می بَرَد، مرا تسلیم خواهد کرد.
23ਯਿਸੂ ਨੇ ਉੱਤਰ ਦਿੱਤਾ, “ਜਿਸ ਆਦਮੀ ਨੇ ਮੇਰੇ ਨਾਲ ਇਸ ਕਟੋਰੇ ਵਿੱਚ ਹੱਥ ਡੁਬੋਇਆ ਹੈ ਉਹੀ ਵਿਅਕਤੀ ਹੈ ਜਿਹਡ਼ਾ ਮੈਨੂੰ ਦੁਸ਼ਮਨਾਂ ਦੇ ਹੱਥੀ ਫ਼ਡ਼ਾਵੇਗਾ।
24پسر انسان به همان راهی خواهد رفت که در راجع به او نوشته شده است، اما وای بر آن کس که پسر انسان توسط او تسلیم شود. برای آن شخص بهتر می بود که هرگز به دنیا نمی آمد.»
24ਮਨੁੱਖ ਦਾ ਪੁੱਤਰ ਜਾਵੇਗਾ ਅਤੇ ਉਵੇਂ ਹੀ ਮਰੇਗਾ ਜਿਵੇਂ ਉਸ ਬਾਰੇ, ਪੋਥੀਆਂ ਵਿੱਚ ਲਿਖਿਆ ਹੋਇਆ ਹੈ। ਪਰ ਉਸ ਮਨੁੱਖ ਤੇ ਲਾਹਨਤ ਜਿਹਡ਼ਾ ਮਨੁੱਖ ਦੇ ਪੁੱਤਰ ਨੂੰ ਵੈਰੀਆਂ ਦੇ ਹੱਥੀਂ ਫ਼ਡ਼ਾਵੇਗਾ। ਉਸ ਮਨੁੱਖ ਲਈ ਭਲਾ ਹੁੰਦਾ ਕਿ ਉਹ ਨਾ ਹੀ ਜੰਮਦਾ।”
25آنگاه یهودای خائن در جواب گفت: «ای استاد، آیا آن شخص من هستم؟» عیسی جواب داد: «همانطور است که می گویی.»
25ਤਦ ਯਹੂਦਾ ਨੇ ਯਿਸੂ ਨੂੰ ਆਖਿਆ, “ਗੁਰੂ ਜੀ, ਨਿਸ਼ਚਿਤ ਹੀ ਮੈਂ ਉਹ ਨਹੀਂ ਹਾਂ। ਕੀ ਇਹ ਸੱਚ ਨਹੀਂ ਹੈ? ਯਹੂਦਾ ਹੀ ਉਹ ਮਨੁੱਖ ਸੀ ਜੋ ਯਿਸੂ ਨੂੰ ਉਸਦੇ ਦੁਸ਼ਮਨਾਂ ਦੇ ਹੱਥ ਫ਼ਡ਼ਵਾਉਨਾ ਚਾਹੁੰਦਾ ਸੀ ਤਾਂ ਯਿਸੂ ਨੇ ਆਖਿਆ, “ਹਾਂ ਉਹ ਤੂੰ ਹੈਂ।”
26غذا هنوز تمام نشده بود، که عیسی نان را برداشت و پس از شکرگزاری آن را پاره کرده به شاگردان داد و گفت: «بگیرید و بخورید، این است بدن من»
26ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਥੋਡ਼ੀ ਰੋਟੀ ਲਈ। ਯਿਸੂ ਨੇ ਰੋਟੀ ਲਈ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਅਤੇ ਇਸਨੂੰ ਆਪਣੇ ਚੇਲਿਆਂ ਵਿੱਚ ਵੰਡ ਦਿੱਤਾ ਅਤੇ ਕਿਹਾ, “ਇਹ ਰੋਟੀ ਲਵੋ ਤੇ ਖਾ ਲਵੋ ਕਿਉਂ ਜੁ ਇਹ ਮੇਰਾ ਸ਼ਰੀਰ ਹੈ।”
27آنگاه پیاله را برداشت و پس از شکرگزاری آن را به شاگردان داد و گفت: «همۀ شما از این بنوشید
27ਫ਼ਿਰ ਯਿਸੂ ਨੇ ਮੈਅ ਦਾ ਪਿਆਲਾ ਫ਼ਡ਼ਿਆ ਅਤੇ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ, “ਤੁਹਾਡੇ ਵਿੱਚੋਂ ਹਰ ਕੋਈ ਇਸਨੂੰ ਪੀਓ।
28زیرا این است خون من که اجرای عهد و پیمان نو را تأیید می کند و برای آمرزش گناهان بسیاری ریخته می شود.
28ਇਹ ਮੇਰਾ ਲਹੂ ਹੈ। ਮੇਰਾ ਲਹੂ ਪਰਮੇਸ਼ੁਰ ਅਤੇ ਉਸਦੇ ਲੋਕਾਂ ਵਿਚਕਾਰ ਨਵਾਂ ਕਰਾਰ ਸ਼ੁਰੂ ਕਰਦਾ ਹੈ। ਬਹੁਤ ਸਾਰੇ ਲੋਕਾਂ ਦੇ ਪਾਪ ਮਾਫ਼ ਕਰਨ ਲਈ ਇਹ ਲਹੂ ਵਹਾਇਆ ਗਿਆ ਹੈ।
29بدانید که من دیگر از میوۀ تاک نخواهم نوشید تا روزی که آن را با شما در پادشاهی پدرم تازه بنوشم.»
29ਮੈਂ ਤੁਹਾਨੂੰ ਦੱਸਦਾ ਹਾਂ, ਕਿ ਮੈਂ ਇਸ ਮੈਅ ਨੂੰ ਫ਼ੇਰ ਕਦੇ ਨਹੀਂ ਪੀਵਾਂਗਾ। ਪਰ ਜਦੋਂ ਮੈਂ ਇਸਨੂੰ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਪੀਵਾਂਗਾ ਤਾਂ ਇਹ ਨਵੀਂ ਹੋਵੇਗੀ।”
30پس از آن، سرود فِصَح را خواندند و به طرف کوه زیتون رفتند.
30ਫ਼ਿਰ ਉਨ੍ਹਾਂ ਨੇ ਭਜਨ ਗਾਇਆ। ਇਸਤੋਂ ਬਾਦ ਜੈਤੂਨ ਦੇ ਪਹਾਡ਼ ਵੱਲ ਚਲੇ ਗਏ।
31آنگاه عیسی به آنها فرمود: «امشب همۀ شما مرا ترک خواهید کرد، زیرا نوشته شده است: چوپان را می زنم و گوسفندان گله پراگنده خواهند شد.
31ਯਿਸੂ ਨੇ ਚੇਲਿਆਂ ਨੂੰ ਕਿਹਾ, “ਅੱਜ ਰਾਤ ਮੇਰੇ ਕਾਰਣ ਤੁਸੀਂ ਸਾਰੇ ਆਪਣਾ ਭਰੋਸਾ ਗੁਆ ਲਵੋਂਗੇ। ਕਿਉਂ ਜੁ ਇਹ ਲਿਖਿਆ ਹੋਇਆ ਹੈ: ‘ਮੈਂ ਆਜਡ਼ੀ ਨੂੰ ਮਾਰ ਦੇਵਾਂਗਾ, ਅਤੇ ਉਸਦੇ ਇੱਜਡ਼ ਦੀਆਂ ਭੇਡਾਂ ਖਿਲ੍ਲਰ ਜਾਣਗੀਆਂ।’ਜ਼ਕਰਜਾਹ 13:7
32اما پس از آنکه دوباره زنده شوم، پیش از شما به جلیل خواهم رفت.»
32ਪਰ ਮੈਂ ਮੌਤ ਤੋਂ ਬਾਦ ਫ਼ਿਰ ਜੀ ਉਠਾਂਗਾ ਅਤੇ ਗਲੀਲੀ ਵੱਲ ਜਾਵਾਂਗਾ। ਮੈਂ ਤੁਹਾਡੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਥੇ ਹੋਵਾਂਗਾ।”
33پِترُس جواب داد: «حتی اگر همه تو را ترک نمایند، من هرگز چنین کاری نخواهم کرد.»
33ਤਦ ਪਤਰਸ ਨੇ ਉਸਨੂੰ ਉੱਤਰ ਦਿੱਤਾ, “ਭਾਵੇਂ ਤੇਰੇ ਕਾਰਨ ਬਾਕੀ ਸਾਰੇ ਚੇਲੇ ਭਰੋਸਾ ਗੁਆ ਬੈਠਣ, ਮੈਂ ਆਪਣਾ ਭਰੋਸਾ ਕਦੇ ਨਹੀਂ ਗੁਆਵਾਂਗਾ।
34عیسی به او گفت: «بیقین بدان که همین امشب پیش از آنکه خروس بانگ بزند، تو سه بار خواهی گفت که مرا نمی شناسی.»
34ਯਿਸੂ ਨੇ ਆਖਿਆ, “ਮੈਂ ਸੱਚ ਆਖਦਾ ਕਿ ਅੱਜ ਰਾਤ ਕੁੱਕਡ਼ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਮੈਨੂੰ ਨਾਮੰਜ਼ੂਰ ਕਰੇਂਗਾ।”
35پِترُس گفت: «حتی اگر لازم شود با تو بمیرم. هرگز نخواهم گفت که تو را نمی شناسم.» بقیه شاگردان نیز همین را گفتند.
35ਪਰ ਪਤਰਸ ਨੇ ਆਖਿਆ, “ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਪਵੇ ਮੈਂ ਤੈਨੂੰ ਕਦੇ ਵੀ ਨਾਮੰਜ਼ੂਰ ਨਹੀਂ ਕਰਾਂਗਾ।” ਅਤੇ ਇਉਂ ਹੀ ਬਾਕੀ ਸਰੇ ਚੇਲਿਆਂ ਨੇ ਵੀ ਕਿਹਾ।
36در این وقت عیسی با شاگردان خود به محلی به نام جِتسیمانی رسید و به آنها گفت: «در اینجا بنشینید، من برای دعا به آنجا می روم.»
36ਫ਼ੇਰ, ਯਿਸੂ ਆਪਣੇ ਚੇਲਿਆਂ ਨਾਲ ਗਥਸਮਨੀ ਨਾਮੇਂ ਦੀ ਇੱਕ ਥਾਂ ਤੇ ਗਿਆ, ਅਤੇ ਉਨ੍ਹਾਂ ਨੂੰ ਆਖਿਆ, “ਜਿੰਨਾ ਚਿਰ ਮੈਂ ਉਥੇ ਰਹਾਂ ਅਤੇ ਪ੍ਰਾਰਥਨਾ ਕਰਾਂ, ਤੁਸੀਂ ਇਥੇ ਬੈਠੋ।”
37او پِترُس و دو پسر زَبدی را با خود بُرد. غم و اندوه بر او افتاد
37ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਆਪਣੇ ਨਾਲ ਆਉਣ ਨੂੰ ਕਿਹਾ ਪਰ ਨਾਲ ਹੀ ਯਿਸੂ ਬਡ਼ਾ ਉਦਾਸ ਅਤੇ ਬੇਕਰਾਰ ਨਜ਼ਰ ਆਉਣ ਲੱਗਾ।
38و به آنها گفت: «جان من از شدت غم نزدیک به مرگ است، شما در اینجا بمانید و با من بیدار باشید.»
38ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਹਾਂ ਪੁੱਤਰਾਂ ਨੂੰ ਕਿਹਾ, “ਮੇਰਾ ਆਤਮਾ ਦੁਖ ਨਾਲ ਭਰਪੂਰ ਹੈ ਅਤੇ ਮੇਰਾ ਦਿਲ ਉਦਾਸੀ ਨਾਲ ਟੁਟ੍ਟਦਾ ਜਾ ਰਿਹਾ ਹੈ। ਤੁਸੀਂ ਇਥੇ ਮੇਰੇ ਨਾਲ ਜਾਗਦੇ ਰਹੋ ਅਤੇ ਰਤਾ ਉਡੀਕ ਕਰੋ।”
39عیسی کمی پیشتر رفت، رو به زمین نهاد و دعا کرده گفت: «ای پدر اگر ممکن است، این پیاله را از من دور کن، اما نه به ارادۀ من بلکه به ارادۀ تو.»
39ਤਦ ਯਿਸੂ ਉਨ੍ਹਾਂ ਤੋਂ ਥੋਡ਼ਾ ਕੁ ਅੱਗੇ ਨੂੰ ਵਧਿਆ। ਯਿਸੂ ਮੂੰਹ ਭਾਰ ਜ਼ਮੀਨ ਉੱਤੇ ਪਿਆ ਅਤੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ, ਜੇਕਰ ਇਹ ਸੰਭਵ ਹੈ ਤਾਂ ਦੁਖ ਦਾ ਇਹ ਪਿਆਲਾ ਲੈ ਲਵੋ। ਪਰ ਤੂੰ ਉਹੀ ਕਰ ਜੋ ਤੂੰ ਚਾਹੁੰਦਾ ਹੈ ਨਾ ਕਿ ਜੋ ਮੈਂ ਚਾਹੁੰਦਾ ਹਾਂ।”
40بعد پیش آن سه شاگرد برگشت و دید که آنها خوابیده اند، پس به پِترُس فرمود: «آیا هیچ یک از شما نمی توانست یک ساعت با من بیدار بماند؟
40ਤਦ ਯਿਸੂ ਆਪਣੇ ਚੇਲਿਆਂ ਕੋਲ ਆਇਆ ਅਤੇ ਉਨ੍ਹਾਂ ਨੂੰ ਸੁਤਿਆਂ ਪਾਇਆ। ਯਿਸੂ ਨੇ ਪਤਰਸ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਇੱਕ ਘੰਟੇ ਲਈ ਵੀ ਨਹੀਂ ਜਾਗ ਸਕਦੇ?
41بیدار باشید و دعا کنید تا دچار وسوسه نشوید، روح می خواهد، اما جسم نمی تواند.»
41ਜਾਗੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ। ਆਤਮਾ ਤਾਂ ਇਛੁੱਕ ਹੈ, ਪਰ ਤੁਹਾਡਾ ਸ਼ਰੀਰ ਕਮਜ਼ੋਰ ਹੈ।”
42عیسی بار دیگر رفت دعا نموده گفت: «ای پدر، اگر راه دیگری نیست جز این که من این پیاله را بنوشم پس ارادۀ تو انجام شود.»
42ਫ਼ੇਰ ਯਿਸੂ ਦੂਜੀ ਵਾਰ ਉਥੇ ਚਲਿਆ ਗਿਆ ਅਤੇ ਪ੍ਰਾਰਥਨਾ ਕੀਤੀ, “ਮੇਰੇ ਪਿਤਾ, ਜੇਕਰ ਇਹ ਦੁਖਾ ਦਾ ਪਿਆਲਾ ਮੇਰੇ ਝੱਲਣ ਤੋਂ ਬਿਨਾ ਹਟਾਇਆ ਜਾਣਾ ਸੰਭਵ ਨਹੀਂ, ਕਾਸ਼ ਤੁਹਾਡੀ ਇੱਛਾ ਹੀ ਪੂਰਨ ਹੋਵੇ।”
43باز عیسی آمده آنها را در خواب دید، زیرا که چشمان ایشان از خواب سنگین شده بود.
43ਜਦੋਂ ਯਿਸੂ ਵਾਪਿਸ ਆਇਆ, ਉਸਨੇ ਆਪਣੇ ਚੇਲਿਆਂ ਨੂੰ ਸੁਤਾ ਹੋਇਆ ਪਾਇਆ। ਉਨ੍ਹਾਂ ਦੀਆਂ ਅਖਾ ਥਕੀਆ ਹੋਈਆਂ ਸਨ।
44پس، از پیش آنها رفت و برای بار سوم به همان کلمات دعا کرد.
44ਤਾ ਯਿਸੂ ਤੋ ਵਿਦਾ ਹੋਕੇ ਇਕ ਵਾਰ ਫਿਰ ਚਲਾ ਗਿਆ ਅਤੇ ਤੀਜੀ ਵਾਰ ਉਹੀ ਬਚਨ ਆਖਦੇ ਹੋਏ ਪ੍ਰਾਰਥਨਾ ਕੀਤੀ
45آنگاه نزد شاگردان برگشت و به آنها گفت: «باز هم خواب هستید؟ هنوز استراحت می کنید؟ ساعت آن رسیده است که پسر انسان به دست گناهکاران تسلیم شود.
45ਯਿਸੂ ਵਾਪਿਸ ਚੇਲਿਆਂ ਕੋਲ ਗਿਆ ਅਤੇ ਆਖਣ ਲੱਗਾ, “ਤੁਸੀਂ ਅਜੇ ਵੀ ਸੌਂ ਰਹੇ ਹੋ ਅਤੇ ਅਰਾਮ ਕਰ ਰਹੇ ਹੋ? ਵੇਖੋ ਉਹ ਘਡ਼ੀ ਆ ਗਈ ਹੈ ਜਦੋਂ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥ ਫ਼ਡ਼ਾਇਆ ਜਾਣਾ ਹੈ।
46برخیزید، برویم، آن خائن حالا می آید.»
46ਵੇਖੋ, ਜੋ ਮਨੁੱਖ ਮੈਨੂੰ ਮੇਰੇ ਦੁਸ਼ਮਨਾਂ ਹੱਥੀਂ ਫ਼ਡ਼ਾਵੇਗਾ ਉਹ ਆ ਗਿਆ ਹੈ।”
47عیسی هنوز صحبت خود را تمام نکرده بود که یهودا، یکی از دوازده حواری، همراه گروه زیادی از کسانی که سران کاهنان و بزرگان قوم فرستاده بودند به آنجا رسیدند. این گروه همه با شمشیر و چوب مسلح بودند.
47ਜਦੋਂ ਯਿਸੂ ਅਜੇ ਬੋਲ ਰਿਹਾ ਸੀ, ਬਾਰ੍ਹਾਂ ਚੇਲਿਆਂ ਵਿੱਚੋਂ ਇੱਕ, ਯਹੂਦਾ ਉਥੇ ਆ ਗਿਆ। ਪ੍ਰਧਾਨ ਜਾਜਕਾਂ ਦੁਆਰਾ ਭੇਜੇ ਹੋਏ ਬਹੁਤ ਸਾਰੇ ਲੋਕ ਅਤੇ ਲੋਕਾਂ ਦੇ ਬਜ਼ੁਰਗ ਆਗੂ ਵੀ ਉਸਦੇ ਨਾਲ ਸਨ। ਉਨ੍ਹਾਂ ਕੋਲ ਤਲਵਾਰਾਂ ਅਤੇ ਡਾਂਗਾਂ ਫ਼ਡ਼ੀਆਂ ਹੋਈਆਂ ਸਨ।
48آن شاگرد خائن به همراهان خود علامتی داده و گفته بود: «کسی را که می بوسم همان شخص است، او را بگیرید.»
48ਯਹੂਦਾ ਨੇ ਉਨ੍ਹਾਂ ਲੋਕਾਂ ਨੂੰ ਇਹ ਨਿਸ਼ਾਨ ਦਿੱਤਾ ਹੋਇਆ ਸੀ: “ਕਿ ਜਿਸ ਵਿਅਕਤੀ ਨੂੰ ਮੈਂ ਚੁੰਮਾਂ ਉਹੀ ਯਿਸੂ ਹੈ। ਉਸਨੂੰ ਗਿਰਫ਼ਤਾਰ ਕਰ ਲੈਣਾ”
49پس یهودا فوراً به طرف عیسی رفت و گفت: «سلام، ای استاد» و او را بوسید.
49ਤਾਂ ਯਹੂਡਾ ਸਿਧਾ ਯਿਸੂ ਕੋਲ ਗਿਆ ਅਤੇ ਆਖਿਆ, “ਗੁਰੂ ਜੀ ਨਮਸਕਾਰ!” ਫ਼ਿਰ ਉਸਨੇ ਉਸਨੂੰ ਚੁੰਮਿਆ।
50عیسی در جواب گفت: «ای دوست، کار خود را زودتر انجام بده.» در همین موقع آن گروه پیش رفتند و عیسی را دستگیر کرده محکم گرفتند.
50ਯਿਸੂ ਨੇ ਉੱਤਰ ਦਿੱਤਾ, “ਮਿੱਤਰ, ਤੂੰ ਜੋ ਇਥੇ ਕਰਨ ਆਇਆ ਹੈਂ ਉਹ ਕਰ।” ਉਦੋਂ ਹੀ ਆਦਮੀ ਆਗਏ ਉਨ੍ਹਾਂ ਨੇ ਯਿਸੂ ਨੂੰ ਫ਼ਡ਼ਿਆ ਅਤੇ ਗਿਰਫ਼ਤਾਰ ਕਰ ਲਿਆ।
51در این لحظه یکی از کسانی که با عیسی بودند، دست به شمشیر خود بُرد، آن را کشید و به غلام کاهن اعظم زده گوش او را برید.
51ਜਦੋਂ ਇੰਝ ਵਾਪਰਿਆ ਤਾਂ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਕਢੀ ਅਤੇ ਸਰਦਾਰ ਜਾਜਕ ਦੇ ਸੇਵਕ ਤੇ ਚਲਾਈ ਅਤੇ ਉਸਦਾ ਕੰਨ ਵਢ ਦਿੱਤਾ।
52ولی عیسی به او فرمود: «شمشیر خود را غلاف کن. هرکه شمشیر کشد به شمشیر کشته می شود.
52ਯਿਸੂ ਨੇ ਉਸਨੂੰ ਕਿਹਾ, “ਆਪਣੀ ਤਲਵਾਰ ਮੁਡ਼ ਮਿਆਨ ਵਿੱਚ ਪਾ ਲੈ, ਕਿਉਂਕਿ ਜਿਹਡ਼ੇ ਤਲਵਾਰ ਚਲਾਉਂਦੇ ਹਨ ਉਹ ਤਲਵਾਰ ਨਾਲ ਹੀ ਮਾਰੇ ਜਾਣਗੇ।
53مگر نمی دانی که من می توانم از پدر خود بخواهم که بیش از دوازده فوج فرشته را به یاری من بفرستد؟
53ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਆਪਣੇ ਪਿਤਾ ਨੂੰ ਬੇਨਤੀ ਕਰ ਸਕਦਾ ਹਾਂ ਅਤੇ ਉਹ ਝੱਟ ਮੇਰੇ ਵਾਸਤੇ ਦੂਤਾਂ ਦੀਆਂ ਬਾਰ੍ਹਾਂ ਸੈਨਾ ਤੋਂ ਵਧ ਭੇਜ ਦੇਵੇਗਾ।
54اما در آن صورت پیشگوئی های کلام خدا چگونه تمام می شود؟»
54ਪਰ ਇਸਨੂੰ ਇਵੇਂ ਵਾਪਰਨਾ ਚਾਹੀਦਾ ਹੈ ਤਾਂ ਜੋ ਉਵੇਂ ਹੀ ਹੋਵੇ ਜਿਵੇਂ ਪੋਥੀਆਂ ਆਖਦੀਆਂ ਹਨ।”
55آنگاه عیسی رو به جمعیت کرده گفت: «مگر می خواهید یک راهزن را بگیرید که این طور مسلح با شمشیر و چوب برای دستگیری من آمده اید؟ من هر روز در عبادتگاه می نشستم و تعلیم می دادم و شما دست به سوی من دراز نکردید،
55ਤਦ ਯਿਸੂ ਨੇ ਸਾਰੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਇਨ੍ਹਾਂ ਤਲਵਾਰਾਂ ਅਤੇ ਡਾਂਗਾ ਨਾਲ ਮੈਨੂੰ ਗਿਰਫ਼ਤਾਰ ਕਰਨ ਲਈ ਆਏ ਹੋਂ, ਜਿਵੇਂ ਮੈਂ ਕੋਈ ਅਪਰਾਧੀ ਹੋਵਾਂ? ਹਰ ਰੋਜ਼ ਮੈਂ ਮੰਦਰ ਦੇ ਇਲਾਕੇ ਵਿੱਚ ਬੈਠਦਾ ਸੀ ਅਤੇ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, ਪਰ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ।
56اما تمام این چیزها واقع شد تا آنچه انبیاء نوشته اند به انجام رسد.» در این وقت همۀ شاگردان او را ترک کرده گریختند.
56ਪਰ ਇਹ ਸਭ ਕੁਝ ਇਸਲਈ ਹੋਇਆ ਤਾਂ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ।” ਇਸਤੋਂ ਬਾਦ ਯਿਸੂ ਦੇ ਸਾਰੇ ਚੇਲੇ ਉਸਨੂੰ ਛੱਡਕੇ ਭੱਜ ਗਏ।
57آن گروه عیسی را به خانۀ قیافا، کاهن اعظم، که علمای دین و بزرگان یهود در آنجا جمع شده بودند، بُردند.
57ਜਿਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕੀਤਾ ਸੀ ਉਹ ਉਸਨੂੰ ਸਰਦਾਰ ਜਾਜਕ ਕਯਾਫ਼ਾ ਦੇ ਘਰ ਲੈ ਗਏ ਜਿਥੇ ਨੇਮ ਦੇ ਉਪਦੇਸ਼ਕ ਅਤੇ ਵਡੇਰੇ ਆਗੂ ਇਕਠੇ ਹੋਏ ਸਨ।
58پِترُس از دور به دنبال عیسی آمد تا به حویلی خانۀ کاهن اعظم رسید و داخل شده در میان خدمتکاران نشست تا پایان کار را ببیند.
58ਜਦੋਂ ਉਸਨੂੰ ਸਰਦਾਰ ਜਾਜਕ ਦੇ ਘਰ ਲਿਜਾਇਆ ਜਾ ਰਿਹਾ ਸੀ ਤਾਂ ਪਤਰਸ ਨੇ ਕੁਝ ਵਿਥ ਨਾਲ ਉਸਦਾ ਪਿਛਾ ਕੀਤਾ। ਉਸਨੇ ਵਿਹਡ਼ੇ ਵਿੱਚ ਪ੍ਰਵੇਸ਼ ਕੀਤਾ ਅਤੇ ਸਿਪਾਹੀਆਂ ਨਾਲ ਬੈਠ ਗਿਆ। ਉਹ ਇਹ ਵੇਖਣ ਲਈ ਉਤਸੁਕ ਸੀ ਕਿ ਅੰਤ ਵਿੱਚ ਯਿਸੂ ਨਾਲ ਕੀ ਵਾਪਰੇਗਾ।
59سران کاهنان و تمام اعضای شورا کوشش می کردند، دلیلی برضد عیسی پیدا کنند تا بر اساس آن او را به قتل برسانند.
59ਪ੍ਰਧਾਨ ਜਾਜਕ ਅਤੇ ਯਹੂਦੀਆਂ ਦੀ ਪੂਰੀ ਸਭਾ ਯਿਸੂ ਦੇ ਖਿਲਾਫ਼ ਝੂਠੇ ਗਵਾਹ ਲਭ ਰਹੀ ਸੀ। ਤਾਂ ਜੋ ਉਹ ਉਸਨੂੰ ਮਰਵਾ ਸਕਣ। ਉਹ ਅਜਿਹੇ ਲੋਕਾਂ ਨੂੰ ਲਭਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਯਿਸੂ ਦੇ ਵਿਰੁੱਧ ਕੁਝ ਕਹਿਣ।
60اما با وجود اینکه بسیاری پیش رفتند و شهادتهای دروغ دادند، شورا نتوانست دلیلی پیدا کند. آخر دو نفر بر خاستند
60ਬਹੁਤ ਸਾਰੇ ਲੋਕ ਸਾਮ੍ਹਣੇ ਆਏ ਜਿਨ੍ਹਾਂ ਨੇ ਯਿਸੂ ਬਾਰੇ ਝੂਠੀਆਂ ਗੱਲਾਂ ਆਖੀਆਂ। ਪਰ ਉਹ ਅਜਿਹੀ ਕੋਈ ਵੀ ਗਵਾਹੀ ਨਾ ਲਭ ਸਕੇ। ਫ਼ੇਰ ਦੋ ਲੋਕ ਬਾਹਰ ਆਏ ਅਤੇ ਉਨ੍ਹਾਂ ਆਖਿਆ,
61و گفتند: «این مرد گفته است: من می توانم عبادتگاه را خراب کرده و در ظرف سه روز دوباره بسازم.»
61“ਇਸ ਆਦਮੀ ਨੇ ਆਖਿਆ, ‘ਮੈਂ ਪਰਮੇਸ਼ੁਰ ਦਾ ਮੰਦਰ ਤਬਾਹ ਕਰ ਸਕਦਾ ਹਾਂ ਅਤੇ ਤਿੰਨ ਦਿਨਾਂ ਵਿੱਚ ਫ਼ੇਰ ਬਣਾ ਸਕਦਾ ਹਾਂ।”‘
62کاهن اعظم برخاسته از عیسی پرسید: «آیا به تهمتهای که این شاهدان به تو می زنند جواب نمی دهی؟»
62ਸਰਦਾਰ ਜਾਜਕ ਉਠਿਆ ਅਤੇ ਯਿਸੂ ਨੂੰ ਆਖਣ ਲੱਗਾ, “ਇਹ ਲੋਕ ਤੇਰੇ ਉੱਤੇ ਦੋਸ਼ ਲਾ ਰਹੇ ਹਨ। ਕੀ ਤੇਰੇ ਕੋਲ ਕੋਈ ਜਵਾਬ ਨਹੀਂ? ਕੀ ਇਹ ਲੋਕ ਸੱਚ ਆਖ ਰਹੇ ਹਨ?”
63اما عیسی خاموش ماند. پس کاهن اعظم گفت: «تو را به خدای زنده سوگند می دهم به ما بگو آیا تو مسیح، پسر خدا هستی؟»
63ਪਰ ਯਿਸੂ ਨੇ ਕੁਝ ਨਾ ਕਿਹਾ। ਦੋਬਾਰਾ ਸਰਦਾਰ ਜਾਜਕ ਨੇ ਯਿਸੂ ਨੂੰ ਪੁੱਛਿਆ, “ਮੈਂ ਤੈਨੂੰ ਜਿਉਂਦੇ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਅਤੇ ਹੁਕਮ ਦਿੰਦਾ ਹਾਂ ਸਾਨੂੰ ਦੱਸ, ਕੀ ਪਰਮੇਸ਼ੁਰ ਦਾ ਪੁੱਤਰ ਮਸੀਹ ਤੂੰ ਹੈਂ?”
64عیسی جواب داد: «همان است که تو می گوئی. اما همه شما بدانید، که بعد از این پسر انسان را خواهید دید که بر دست راست قادر مطلق نشسته و بر ابر های آسمان می آید.»
64ਯਿਸੂ ਨੇ ਜਵਾਬ ਦਿੱਤਾ, “ਹਾਂ ਮੈਂ ਹੀ ਹਾਂ। ਪਰ ਮੈਂ ਤੁਹਾਨੂੰ ਦੱਸਦਾ ਹਾਂ, ਭਵਿਖ ਵਿੱਚ, ਤੁਸੀਂ ਮਨੁੱਖ ਦੇ ਪੁੱਤਰ ਨੂੰ ਪਰਮੇਸ਼ੁਰ ਦੇ ਸੱਜੇ ਬੈਠਿਆਂ, ਅਤੇ ਸਵਰਗਾਂ ਦੇ ਬੱਦਲਾਂ ਚੋਂ ਆਉਂਦਿਆਂ ਵੇਖੋਂਗੇ।”
65کاهن اعظم گریبان خود را دریده گفت: «او کفر گفت! آیا شهادتی بالا تر از این می خواهید؟ شما حالا کفر او را با گوش خود شنیدید.
65ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ ਉਹ ਬਡ਼ੇ ਕਰੋਧ ਵਿੱਚ ਆਇਆ। ਤਾਂ ਉਸਨੇ ਆਪਣੇ ਕੱਪਡ਼ੇ ਪਾਡ਼ੇ ਅਤੇ ਆਖਿਆ, “ਇਸ ਮਨੁੱਖ ਨੇ ਉਹ ਗੱਲਾਂ ਆਖਿਆਂ ਹਨ ਜੋ ਪਰਮੇਸ਼ੁਰ ਦੇ ਖਿਲਾਪੰ ਹਨ, ਇਸਲਈ ਸਾਨੂੰ ਕੋਈ ਹੋਰ ਗਵਾਹੀ ਨਹੀਂ ਲੋਡ਼ੀਂਦੀ। ਤੁਸੀਂ ਸਭ ਨੇ ਇਸਨੂੰ ਪਰਮੇਸ਼ੁਰ ਦੇ ਖਿਲਾਫ਼ ਬੋਲਦਿਆਂ ਸੁਣਿਆ ਹੈ।
66نظر شما چیست؟» آن ها جواب دادند: «او مستوجب اعدام است.»
66ਤੁਹਾਡੀ ਕੀ ਸਲਾਹ ਹੈ?” ਯਹੂਦੀਆਂ ਨੇ ਉੱਤਰ ਦਿੱਤਾ, “ਇਹ ਕਸੂਰਵਾਰ ਹੈ, ਅਤੇ ਉਸਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।”
67آنگاه آب دهان به صورتش انداخته او را زدند و کسانی که بر رخسارش سیلی می زدند،
67ਤਦ ਲੋਕਾਂ ਨੇ ਯਿਸੂ ਦੇ ਮੂੰਹ ਤੇ ਥੁਕਿਆ ਅਤੇ ਉਸਨੂੰ ਮੁੱਕੇ ਮਾਰੇ। ਹੋਰਨਾਂ ਲੋਕਾਂ ਨੇ ਯਿਸੂ ਨੂੰ ਥੱਪਡ਼ ਮਾਰੇ।
68می گفتند: «حالا ای مسیح از غیب بگو چه کسی تو را زده است.»
68ਉਨ੍ਹਾਂ ਕਿਹਾ, “ਦਿਖਾ ਕਿ ਤੂੰ ਇੱਕ ਨਬੀ ਹੈਂ। ਹੇ ਮਸੀਹ, ਅਗੰਮ ਵਾਕ ਕਰ ਕਿ ਤੈਨੂੰ ਕਿਸਨੇ ਮਾਰਿਆ ਹੈ।”
69در این وقت پِترُس در بیرون، در حویلی خانه نشسته بود که خادمه ای پیش او آمده گفت: «تو هم با عیسی جلیلی بودی.»
69ਉਸ ਸਾਰੇ ਸਮੇਂ ਪਤਰਸ ਵਿਹਡ਼ੇ ਵਿੱਚ ਬੈਠਾ ਰਿਹਾ। ਇੱਕ ਨੋਕਰਾਨੀ ਪਤਰਸ ਕੋਲ ਆਈ ਅਤੇ ਆਖਿਆ, “ਤੂੰ ਵੀ ਗਲੀਲ ਦੇ ਯਿਸੂ ਨਾਲ ਸੀ।”
70پِترُس در حضور همه منکر شده گفت: «من نمی دانم تو چه می گویی.»
70ਪਰ ਪਤਰਸ ਨੇ ਇਸਦਾ ਸਭ ਅੱਗੇ ਇਨਕਾਰ ਕੀਤਾ, ਅਤੇ ਆਖਿਆ, “ਮੈਂ ਨਹੀਂ ਜਾਣਦਾ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ।”
71پِترُس از آنجا به طرف در حویلی رفت و در آنجا خادمۀ دیگری او را دیده به اطرافیان خود گفت: «این شخص با عیسی ناصری بود.»
71ਫ਼ੇਰ ਪਤਰਸ ਉਸ ਵਿਹਡ਼ੇ ਤੋਂ ਬਾਹਰ ਚਲਿਆ ਗਿਆ। ਫ਼ਾਟਕ ਕੋਲ ਇੱਕ ਹੋਰ ਨੋਕਰ ਕੁਡ਼ੀ ਨੇ ਉਸਨੂੰ ਵੇਖਿਆ ਅਤੇ ਉਥੇ ਲੋਕਾਂ ਨੂੰ ਆਖਿਆ, “ਇਹ ਵੀ ਯਿਸੂ ਨਾਸਰੀ ਦੇ ਨਾਲ ਸੀ।”
72باز هم پِترُس منکر شده گفت: «من قسم می خورم که آن مرد را نمی شناسم.»
72ਫ਼ਿਰ, ਪਤਰਸ ਨੇ ਸੌਂਹ ਖਾਕੇ ਇਹ ਆਖਦਿਆਂ ਇਨਕਾਰ ਕਰ ਦਿੱਤਾ, “ਮੈਂ ਇਸ ਆਦਮੀ ਨੂੰ ਨਹੀਂ ਜਾਣਦਾ।”
73کمی بعد کسانی که آنجا ایستاده بودند، پیش پِترُس آمده به او گفتند: «البته تو یکی از آن ها هستی زیرا از لهجه ات پیدا است.»
73ਕੁਝ ਦੇਰ ਬਾਦ, ਜੋ ਲੋਕ ਉਥੇ ਖਢ਼ੇ ਸਨ ਉਹ ਪਤਰਸ ਕੋਲ ਆਏ ਅਤੇ ਆਖਿਆ, “ਤੇਰੇ ਉੱਚਾਰਣ ਤੋਂ ਹੀ ਸਾਨੂੰ ਪਤਾ ਹੈ ਕਿ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ।”
74اما او سوگند یاد کرد و گفت: «من این شخص را نمی شناسم.» در همان لحظه خروس بانگ زدو پِترُس به یاد آورد که عیسی به او گفته بود: «پیش از آنکه خروس بانگ بزند تو سه بار خواهی گفت که مرا نمی شناسی.» پس بیرون رفت و زار زار گریست.
74ਤਦ ਉਹ ਖੁਦ ਨੂੰ ਸਰਾਪਣ ਲੱਗਾ ਅਤੇ ਉਸਨੇ ਆਖਿਆ, “ਮੈਂ ਪਰਮੇਸ਼ੁਰ ਦੀ ਸੌਹ ਖਾਂਦਾ ਹਾਂ ਕਿ ਮੈਂ ਇਸ ਆਦਮੀ ਨੂੰ ਨਹੀਂ ਜਾਣਦਾ।” ਜਿਵੇਂ ਹੀ ਪਤਰਸ ਨੇ ਇਹ ਆਖਿਆ, ਕੁੱਕਡ਼ ਨੇ ਬਾਂਗ ਦਿੱਤੀ।
75و پِترُس به یاد آورد که عیسی به او گفته بود: «پیش از آنکه خروس بانگ بزند تو سه بار خواهی گفت که مرا نمی شناسی.» پس بیرون رفت و زار زار گریست.
75ਤਦ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਉਸਨੂੰ ਕੀ ਆਖਿਆ ਸੀ: “ਕਿ ਕੁੱਕਡ਼ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਮੈਨੂੰ ਤਿੰਨ ਵਾਰੀ ਜਾਨਣ ਤੋਂ ਇਨਕਾਰ ਕਰੇਂਗਾ।” ਫ਼ੇਰ ਪਤਰਸ ਬਾਹਰ ਗਿਆ ਅਤੇ ਭੁਬ੍ਬਾਂ ਮਾਰਕੇ ਰੋਇਆ।