Dari

Punjabi: NT

Matthew

27

1وقتی صبح شد سران کاهنان و بزرگان قوم در جلسه ای تصمیم گرفتند که چگونه عیسی را به قتل برسانند.
1ਅਗਲੀ ਸਵੇਰ ਪ੍ਰਧਾਨ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗ ਆਗੂਆਂ ਨੇ ਯਿਸੂ ਨੂੰ ਜਾਨ ਤੋਂ ਮਾਰਨ ਦਾ ਫ਼ੈਸਲਾ ਕੀਤਾ।
2پس از آن او را دست بسته برده به پیلاطُس، والی رومی، تحویل دادند.
2ਉਨ੍ਹਾਂ ਨੇ ਉਸਨੂੰ ਜੰਜ਼ੀਰਾਂ ਪਾ ਦਿੱਤੀਆਂ ਅਤੇ ਪਿਲਾਤੁਸ ਦੇ ਹਵਾਲੇ ਕਰਨ ਲਈ ਲੈ ਗਏ।
3وقتی یهودای خائن دید که سر عیسی حکم شده است، از کار خود پشیمان شد و سی سکۀ نقره را به سران کاهنان و بزرگان قوم باز گردانید
3ਯਹੂਦਾ ਨੇ ਵੇਖਿਆ ਕਿ ਉਨ੍ਹਾਂ ਨੇ ਯਿਸੂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਹੈ। ਇਹ ਯਹੂਦਾ ਹੀ ਸੀ ਜਿਸਨੇ ਯਿਸੂ ਨੂੰ ਦੁਸ਼ਮਨਾਂ ਦੇ ਹੱਥ ਫ਼ਡ਼ਾ ਦਿੱਤਾ ਸੀ। ਜਦੋਂ ਉਸਨੇ ਇਹ ਸਭ ਵਾਪਰਦਾ ਵੇਖਿਆ, ਉਹ ਪਛਤਾਇਆ, ਅਤੇ ਉਸਨੇ ਉਹ 30 ਸਿੱਕੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਆਗੂਆਂ ਨੂੰ ਵਾਪਸ ਮੋਡ਼ ਦਿੱਤੇ।
4و گفت: «من گناه کرده ام که به یک مرد بی گناه خیانت کرده باعث مرگ او شده ام.» اما آن ها گفتند: «دیگر به ما مربوط نیست، خودت می دانی!»
4ਯਹੂਦਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਾਪ ਕੀਤਾ ਹੈ ਜੋ ਇੱਕ ਨਿਰਦੋਸ਼ ਜਾਨ ਨੂੰ ਮਾਰਨ ਲਈ ਫ਼ਡ਼ਵਾ ਦਿੱਤਾ।” ਯਹੂਦੀ ਆਗੂਆਂ ਨੇ ਜਵਾਬ ਦਿੱਤਾ, “ਸਾਨੂੰ ਇਸਦੀ ਕੋਈ ਪਰਵਾਹ ਨਹੀਂ ਇਹ ਤੇਰੀ ਸਮਸਿਆ ਹੈ, ਤੂੰ ਜਾਣ।”
5پس او پول ها را در عبادتگاه روی زمین ریخت و بیرون رفته خود را حلق آویز کرد.
5ਤਾਂ ਯਹੂਦਾ ਨੇ ਉਹ ਚਾਂਦੀ ਦੇ ਸਿੱਕੇ ਮੰਦਰ ਵਿੱਚ ਸੁੱਟ ਦਿੱਤੇ ਅਤੇ ਵਾਪਸ ਮੁਡ਼ਕੇ ਖੁਦ ਨੂੰ ਫ਼ਾਹਾ ਲਾ ਲਿਆ।
6سران کاهنان پول را برداشته گفتند: «نمی شود این پول را به بیت المال عبادتگاه ریخت، زیرا خونبها است.»
6ਪ੍ਰਧਾਨ ਜਾਜਕਾਂ ਨੇ ਉਥੋਂ ਉਹ ਸਿੱਕੇ ਚੁੱਕੇ ਅਤੇ ਕਿਹਾ, “ਇਨ੍ਹਾਂ ਪੈਸਿਆਂ ਨੂੰ ਮੰਦਰ ਦੇ ਖਜ਼ਾਨੇ ਵਿੱਚ ਪਾਉਣਾ ਯੋਗ ਨਹੀਂ ਕਿਉਂਕਿ ਇਹ ਧਨ ਕਿਸੇ ਦੀ ਮੌਤ ਲਈ ਦਿੱਤਾ ਗਿਆ ਸੀ।”
7بنابراین پس از مشورت، با آن پول مزرعۀ کوزه گر را خریدند تا برای بیگانگان مقیم اورشلیم گورستانی داشته باشند.
7ਤਾਂ ਉਨ੍ਹਾਂ ਇੱਕ ਮਤਾ ਪਾਸ ਕੀਤਾ ਕਿ ਇਸ ਧਨ ਨਾਲ ਇੱਕ ਘੁਮਿਆਰ ਦਾ ਖੇਤ ਖਰੀਦਿਆ ਜਾਵੇ। ਇਹ ਖੇਤ ਉਨ੍ਹਾਂ ਲੋਕਾਂ ਦੇ ਕੰਮ ਆਵੇਗਾ ਜੋ ਯਰੂਸ਼ਲਮ ਵਿੱਚ ਆਉਂਦੇ ਹੋਏ ਇਥੇ ਮਰ ਜਾਂਦੇ ਹਨ, ਇਹ ਖੇਤ ਉਨ੍ਹਾਂ ਲੋਕਾਂ ਨੂੰ ਦਫ਼ਨਾਉਣ ਦੇ ਕੰਮ ਆਵੇਗਾ।
8به این دلیل آن زمین تا به امروز، «مزرعۀ خون» خوانده می شود.
8ਇਸੇ ਕਾਰਣ ਅੱਜ ਵੀ ਉਹ ਖੇਤ, ਲਹੂ ਦਾ ਖੇਤ ਕਰਕੇ ਜਾਣਿਆ ਜਾਂਦਾ ਹੈ।
9به این وسیله پیشگوئی ارمیای نبی تمام شد که می گوید: «آن ها آن سی سکۀ نقره، یعنی قیمتی را که قوم اسرائیل برای او تعیین کرده بود، گرفتند
9ਤਾਂ ਜਿਹਡ਼ਾ ਬਚਨ ਯਿਰਮਿਯਾਹ ਨਬੀ ਦੇ ਰਾਹੀਂ ਕਿਹਾ ਗਿਆ ਸੀ ਉਹ ਪੂਰਾ ਹੋਇਆ ਕਿ, “ਉਨ੍ਹਾਂ ਨੇ ਤੀਹ ਚਾਂਦੀ ਦੇ ਸਿੱਕੇ ਵਾਪਸ ਲੈ ਲਏ, ਜੋ ਇੱਕ ਮਨੁੱਖ ਦੀ ਜਾਨ ਦਾ ਮੁਲ੍ਲ ਠਹਿਰਾਇਆ ਗਿਆ ਸੀ ਇਵੇਂ ਹੀ ਕੁਝ ਯਹੂਦੀਆਂ ਨੇ ਉਸਦੀ ਜਾਨ ਦੀ ਕੀਮਤ ਲਾਈ ਸੀ।
10و با آن مزرعۀ کوزه گر را خریدند. چنانکه خداوند به من فرموده است.»
10ਉਨ੍ਹਾਂ ਨੇ ਉਸ ਧਨ ਨੂੰ ਘੁਮਿਆਰ ਦਾ ਖੇਤ ਖਰੀਦਣ ਲਈ ਵਰਤਿਆ ਜਿਵੇਂ ਕਿ ਪ੍ਰਭੂ ਨੇ ਹੁਕਮ ਦਿੱਤਾ ਸੀ।”
11در این هنگام عیسی را به حضور والی آوردند. والی از او پرسید: «آیا تو پادشاه یهودیان هستی؟» عیسی فرمود: «همانست که می گویی.»
11ਯਿਸੂ ਰਾਜਪਾਲ ਦੇ ਸਾਮ੍ਹਣੇ ਖਢ਼ਾ ਸੀ, ਅਤੇ ਰਾਜਪਾਲ ਨੇ ਉਸਨੂੰ ਇਹ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ?” ਯਿਸੂ ਨੇ ਕਿਹਾ, “ਹਾਂ, ਮੈਂ ਹਾਂ।”
12ولی عیسی به تهمت های که سران کاهنان و بزرگان قوم به او می زدند جوابی نمی داد.
12ਜਦੋਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸ ਉੱਤੇ ਦੋਸ਼ ਲਾਏ, ਉਸਨੇ ਜਵਾਬ ਵਿੱਚ ਕੁਝ ਨਹੀਂ ਆਖਿਆ।
13آنگاه پیلاطُس به او گفت: «آیا این شهادت هائی را که برضد تو می دهند نمی شنوی؟»
13ਤਦ ਪਿਲਾਤੁਸ ਨੇ ਉਸਨੂੰ ਕਿਹਾ, “ਕੀ ਤੂੰ ਨਹੀਂ ਸੁਣ ਰਿਹਾ ਜੋ ਇਲਜ਼ਾਮ ਇਹ ਤੇਰੇ ਖਿਲਾਫ਼ ਲਾ ਰਹੇ ਹਨ?”
14اما او حتی یک کلمه هم جواب نداد به طوری که والی بسیار تعجب کرد.
14ਪਰ ਯਿਸੂ ਨੇ ਉਸਨੂੰ ਕੋਈ ਵੀ ਉੱਤਰ ਨਹੀਂ ਦਿੱਤਾ। ਅਤੇ ਇਹ ਸਭ ਵੇਖਕੇ ਰਾਜਪਾਲ ਬਡ਼ਾ ਹੈਰਾਨ ਹੋਇਆ।
15در ایام عید رسم والی این بود که یک زندانی را به خواهش مردم آزاد می ساخت.
15ਇਹ ਰਿਵਾਜ਼ ਸੀ ਕਿ ਪਸਾਹ ਦੇ ਤਿਉਹਾਰ ਉੱਤੇ ਜਿਸਨੂੰ ਲੋਕ ਚਾਹੁਣ ਰਾਜਪਾਲ ਕੈਦ ਵਿੱਚੋਂ ਉਸ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ।
16در آن زمان شخص بسیار معروفی به نام باراَبا در زندان بود.
16ਉਸ ਵਕਤ ਬਰੱਬਾਸ ਨਾਉਂ ਦਾ ਇੱਕ ਬਹੁਤ ਖਤਰਨਾਕ ਆਦਮੀ ਕੈਦ ਵਿੱਚ ਸੀ।
17وقتی مردم اجتماع کردند، پیلاطُس به آنها گفت: «می خواهید کدام یک از این دو نفر را برای تان آزاد کنم، باراَبا یا عیسی معروف به مسیح را؟»
17ਸਾਰੇ ਲੋਕ ਰਾਜਪਾਲ ਪਿਲਾਤੁਸ ਦੇ ਘਰ ਇਕਠੇ ਹੋਏ ਤਾਂ ਉਸਨੇ ਲੋਕਾਂ ਨੂੰ ਕਿਹਾ, “ਤੁਸੀਂ ਮੈਥੋਂ ਆਪਣੇ ਵਾਸਤੇ ਕਿਸਨੂੰ ਰਿਹਾ ਕਰਾਉਣਾ ਚਾਹੁੰਦੇ ਹੋ। ਬਰੱਬਾਸ, ਜਾਂ ਯਿਸੂ ਨੂੰ ਜੋ ਕਿ ਮਸੀਹ ਕਹਾਉਂਦਾ ਹੈ?”
18زیرا او می دانست که یهودیان از روی حسد عیسی را به او تسلیم کرده اند.
18ਕਿਉਂਕਿ ਉਹ ਜਾਣਦਾ ਸੀ ਕਿ ਲੋਕਾਂ ਨੇ ਉਸਨੂੰ ਈਰਖਾ ਕਾਰਣ ਉਸਦੇ ਹੱਥੀ ਫ਼ਡ਼ਵਾਇਆ ਸੀ।
19هنگامی که پیلاطُس در دیوانخانه نشسته بود، همسرش پیغامی به این شرح برای او فرستاد: «با آن مرد بی گناه کاری نداشته باش، من دیشب به خاطر او در خواب هایی که دیدم، بسیار ناراحت بودم.»
19ਜਦੋਂ ਉਹ ਨਿਰਣੇ ਵਾਲੀ ਕੁਰਸੀ ਤੇ ਬੈਠਾ ਹੋਇਆ ਸੀ, ਤਾਂ ਉਸਦੀ ਪਤਨੀ ਨੇ ਸੁਨੇਹਾ ਭੇਜਿਆ, “ਇਸ ਮਨੁੱਖ ਨੂੰ ਕੁਝ ਨਾ ਕਰ। ਇਹ ਅਪਰਾਧੀ ਨਹੀਂ ਹੈ ਅਤੇ ਅੱਜ ਮੈਂ ਇਸ ਬਾਰੇ ਸੁਪਨਾ ਵੇਖਿਆ ਹੈ ਅਤੇ ਉਸਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ।”
20ضمناً سران کاهنان و بزرگان قوم، جمعیت را تشویق نمودند که، از پیلاطُس بخواهند که باراَبا را آزاد سازد و عیسی را اعدام کند.
20ਪਰ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਲੋਕਾਂ ਨੂੰ ਬਰੱਬਾਸ ਨੂੰ ਰਿਹਾ ਕਰਨ ਦੀ ਬੇਨਤੀ ਕਰਨ ਲਈ ਮਨਵਾਇਆ ਅਤੇ ਯਿਸੂ ਨੂੰ ਮਾਰੇ ਜਾਣ ਲਈ।
21پس وقتی والی از آن ها پرسید: «کدامیک از این دو نفر را می خواهید برای تان آزاد سازم؟» آن ها گفتند: «باراَبا را.»
21ਪਿਲਾਤੁਸ ਨੇ ਕਿਹਾ, “ਦੋਹਾਂ ਵਿੱਚੋਂ ਤੁਸੀਂ ਮੈਥੋਂ ਕਿਸਨੂੰ ਰਿਹਾ ਕਰਾਉਨਾ ਚਾਹੁੰਦੇ ਹੋ?” ਲੋਕਾਂ ਨੇ ਕਿਹਾ, “ਬਰੱਬਾਸ ਨੂੰ ਛੱਡ ਦਿਉ।”
22پیلاطُس پرسید: «پس با عیسی معروف به مسیح چه کنم؟» و آنها یک صدا گفتند: «مصلوبش کن.»
22ਪੁਲਾਤੁਸ ਨੇ ਕਿਹਾ, “ਫ਼ੇਰ ਮੈਂ ਯਿਸੂ ਨਾਲ ਕੀ ਕਰਾਂ ਜਿਹਡ਼ਾ ਕਿ ਮਸੀਹ ਕਹਾਉਂਦਾ ਹੈ?” ਲੋਕਾਂ ਨੇ ਉੱਤਰ ਦਿੱਤਾ “ਉਸਨੂੰ ਸਲੀਬ ਦਿਉ।”
23پیلاطُس سؤال کرده گفت: «چرا؟ چه گناهی کرده است؟» اما آنها با فریادی بلندتر گفتند: «مصلوبش کن.»
23ਰਾਜਪਾਲ ਨੇ ਆਖਿਆ, “ਕਿਉਂ? ਉਸਨੇ ਕੀ ਅਪਰਾਧ ਕੀਤਾ ਹੈ।” ਪਰ ਸਭਨਾਂ ਨੇ ਹੋਰ ਉੱਚੀ ਡੰਡ ਪਾਕੇ ਕਿਹਾ, “ਉਸਨੂੰ ਸਲੀਬ ਦਿਓ।”
24وقتی پیلاطُس دید که دیگر فایده ای ندارد و ممکن است شورشی ایجاد شود، آب خواست و پیش چشم مردم دست های خود را شست و گفت: «من از خون این مرد بری هستم! شما مسئولید!»
24ਪਿਲਾਤੁਸ ਨੇ ਮਹਿਸੂਸ ਕੀਤਾ ਕਿ ਉਹ ਲੋਕਾਂ ਦਾ ਮਨ ਬਦਲਨ ਵਿੱਚ ਕਾਮਯਾਬ ਨਹੀਂ ਸੀ ਹੋ ਰਿਹਾ, ਅਤੇ ਇਸਦੀ ਜਗ੍ਹਾ, ਉਹ ਗੁੱਸਾ ਕਰ ਰਹੇ ਸਨ ਅਤੇ ਉਹ ਹੋਰ ਵੀ ਰੌਲਾ ਪਾ ਰਹੇ ਸਨ। ਉਸਨੇ ਪਾਣੀ ਲੈਕੇ ਲੋਕਾਂ ਦੇ ਸਾਮ੍ਹਣੇ ਆਪਣੇ ਹੱਥ ਧੋਤੇ ਅਤੇ ਆਖਿਆ, “ਮੈਂ ਇਸ ਮਨੁੱਖ ਦੇ ਲਹੂ ਤੋਂ ਨਿਰਦੋਸ਼ ਹਾਂ। ਦੋਸ਼ ਤੁਹਾਡੇ ਸਿਰ ਹੀ ਲੱਗੇਗਾ।”
25مردم یک صدا فریاد کردند: «خون این مرد به گردن ما و فرزندان ما باشد!»
25ਸਭ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਅਤੇ ਸਾਡੇ ਬੱਚੇ ਇਸਦੇ ਲਹੂ ਦੇ ਜਿੰਮੇਵਾਰ ਹੋਵਾਂਗੇ।”
26پس از آن باراَبا را برای آنها آزاد کرد و فرمان داد عیسی را تازیانه بزنند و بسپارند تا مصلوب گردد.
26ਤਦ ਪਿਲਾਤੁਸ ਨੇ ਬਰੱਬਾਸ ਨੂੰ ਛੱਡ ਦਿੱਤਾ ਅਤੇ ਉਸਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਨੂੰ ਕੋਡ਼ਿਆਂ ਨਾਲ ਮਾਰਨ। ਅਤੇ ਉਸਨੇ ਯਿਸੂ ਨੂੰ ਸਿਪਾਹੀਆਂ ਹੱਥੀ ਸਲੀਬ ਉੱਤੇ ਚਢ਼ਾਉਣ ਲਈ ਦੇ ਦਿੱਤਾ।
27عساکر پیلاطُس عیسی را به حویلی قصر والی بردند و تمام عساکر به دور او جمع شدند.
27ਤਦ ਪਿਲਾਤੁਸ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲਿਆਏ ਅਤੇ ਉਸਦੇ ਦੁਆਲੇ ਸਾਰੇ ਪਹਿਰੇਦਾਰ ਇਕਠੇ ਕੀਤੇ।
28اول لباس عیسی را در آوردند و ردای ارغوانی رنگی به او پوشانیدند
28ਸਿਪਾਹੀਆਂ ਨੇ ਉਸਦੇ ਸਾਰੇ ਕੱਪਡ਼ੇ ਲਾਹ ਕੇ ਇੱਕ ਲਾਲ ਚੋਗਾ ਉਸਨੂੰ ਪੁਵਾਇਆ।
29و تاجی از خار بافته بر سرش نهادند و چوبی به دست او دادند و در برابر او زانو زده به ریشخند می گفتند: «درود بر پادشاه یهود.»
29ਕੰਡਿਆਂ ਨੂੰ ਗੁੰਦਕੇ ਉਨ੍ਹਾਂ ਨੇ ਇੱਕ ਕੰਡਿਆਂ ਦਾ ਤਾਜ ਬਨਾਇਆ ਅਤੇ ਉਸਦੇ ਸਿਰ ਤੇ ਪਾ ਦਿੱਤਾ। ਇਕ ਸੋਟੀ ਉਸਦੇ ਸੱਜੇ ਹੱਥ ਵਿੱਚ ਫ਼ਡ਼ਵਾ ਦਿੱਤੀ। ਫ਼ਿਰ ਸਿਪਾਹੀ ਉਸ ਅੱਗੇ ਝੁਕੇ ਅਤੇ ਉਸਨੂੰ ਮਸਖਰੀ ਕੀਤੀ, “ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!”
30آن ها آب دهان بر او انداخته و با چوبی که در دستش بود بر سرش می زدند.
30ਸਿਪਾਹੀਆਂ ਨੇ ਯਿਸੂ ਉੱਤੇ ਥੁਕਿਆ ਅਤੇ ਫ਼ਿਰ ਉਸਦੇ ਹੱਥ ਵਿੱਚ ਫ਼ਡ਼ਾਈ ਹੋਈ ਸੋਟੀ ਨੂੰ ਖੋਹਕੇ ਉਸਦੇ ਨਾਲ ਕਿੰਨੀ ਵਾਰੀ ਉਸਦੇ ਸਿਰ ਤੇ ਸੱਟ ਮਾਰੀ।
31آخر از مسخره کردن او دست برداشتند و آن ردا را در آورده لباس خودش را به او پوشانیدند. آنگاه او را بردند تا مصلوب کنند.
31ਜਦ ਉਹ ਉਸ ਨਾਲ ਮਸਖਰੀ ਕਰ ਹਟੇ ਤਾਂ ਉਨ੍ਹਾਂ ਨੇ ਉਹ ਲਾਲ ਚੋਗਾ ਉਸਤੋਂ ਲਾਹਕੇ, ਉਸਦੇ ਕੱਪਡ਼ੇ ਉਸਨੂੰ ਪੁਆਏ ਅਤੇ ਸਲੀਬ ਉੱਤੇ ਚਢ਼ਾਉਣ ਲਈ ਉਸਨੂੰ ਲੈ ਗਏ।
32در سر راه با مردی قیروانی به نام شمعون روبرو شدند و او را مجبور کردند که صلیب عیسی را ببرد.
32ਜਦੋਂ ਸਿਪਾਹੀ ਯਿਸੂ ਨੂੰ ਸ਼ਹਿਰ ਤੋਂ ਬਾਹਰ ਲੈ ਜਾ ਰਹੇ ਸਨ, ਉਨ੍ਹਾਂ ਨੇ ਕੁਰੇਸੀ ਦੇ ਸ਼ਮਊਨ ਨੂੰ ਵੇਖਿਆ, ਅਤੇ ਉਸਨੂੰ ਯਿਸੂ ਦੀ ਸਲੀਬ ਚੁੱਕਣ ਲਈ ਮਜਬੂਰ ਕੀਤਾ।
33وقتی به محلی به نام جُلجُتا یعنی جُمجُمه رسیدند،
33ਉਹ ਗਲਗਥਾ ਨਾਉਂ ਦੀ ਜਗ੍ਹਾ ਤੇ ਪਹੁੰਚੇ ਜਿਸਦਾ ਅਰਥ ਹੈ “ਖੋਪਰੀ ਦੀ ਥਾਂ”
34شراب آمیخته به داروی بیهوش کننده به او دادند، اما وقتی آن را چشید، نخواست بنوشد.
34ਉਥੇ, ਉਨ੍ਹਾਂ ਨੇ ਯਿਸੂ ਨੂੰ ਪਿਤ ਨਾਲ ਮਿਸ਼੍ਰਿਤ ਮੈਅ ਪੀਣ ਨੂੰ ਦਿੱਤੀ। ਪਰ ਇਸਦਾ ਸੁਆਦ ਦੇਖਣ ਤੋਂ ਬਾਦ, ਉਸਨੇ ਇਸਨੂੰ ਪੀਣ ਤੋਂ ਇਨਕਾਰ ਕਰ ਦਿੱਤਾ।
35آن ها او را به صلیب میخکوب کردند. آنگاه بالای لباس او قرعه انداخته میان خود تقسیم نمودند
35ਤਾਂ ਉਨ੍ਹਾਂ ਨੇ ਉਸਨੂੰ ਸਲੀਬ ਤੇ ਚਢ਼ਾਇਆ ਅਤੇ ਉਸਨੂੰ ਕਿੱਲਾਂ ਠੋਕੀਆਂ। ਪਰਚੀਆਂ ਪਾਕੇ ਉਨ੍ਹਾਂ ਨੇ ਆਪਣੇ ਵਿਚਕਾਰ ਉਸਦੇ ਕੱਪਡ਼ੇ ਵੰਡ ਲਏ।
36و برای نگهبانی در آنجا نشستند.
36ਸਿਪਾਹੀ ਉਥੇ ਬੈਠੇ ਉਸਦੀ ਪਹਿਰੇਦਾਰੀ ਕਰ ਰਹੇ ਸਨ।
37جرم او را بر لوحی به این شرح نوشتند: «این است عیسی، پادشاه یهود» و بر بالای سرش نصب کردند.
37ਉਨ੍ਹਾਂ ਨੇ ਉਸਦੇ ਖਿਲਾਫ਼ ਦੋਸ਼ਾਂ ਦੀ ਨਿਸ਼ਾਨ ਪੱਤਰੀ ਯਿਸੂ ਦੇ ਸਿਰ ਤੇ ਪਾ ਦਿੱਤੀ। ਜਿਸ ਅਤੇ ਲਿਖਿਆ ਸੀ, “ਇਹ ਯਹੂਦੀਆਂ ਦਾ ਪਾਤਸ਼ਾਹ ਯਿਸੂ ਹੈ।”
38دو راهزن را نیز با او مصلوب کردند، یکی در سمت راست و دیگری در سمت چپ او.
38ਯਿਸੂ ਦੇ ਆਸੇ-ਪਾਸੇ ਹੋਰ ਦੋ ਜਣਿਆਂ ਨੂੰ ਸਲੀਬ ਦਿੱਤੀ ਗਈ ਸੀ। ਇੱਕ ਸੱਜੇ ਪਾਸੇ ਅਤੇ ਦੂਜਾ ਖੱਬੇ ਪਾਸੇ।
39کسانی که از آنجا می گذشتند سرهای خود را می جنبانیدند و با دشنام به او می گفتند:
39ਅਤੇ ਆਉਣ ਜਾਣ ਵਾਲੇ ਲੋਕ ਉਸਨੂੰ ਆਉਂਦੇ ਜਾਂਦੇ ਹੋਏ ਤਾਨੇ ਮਾਰਨ ਲੱਗੇ ਅਤੇ ਸਿਰ ਹਿਲਾਕੇ ਕਹਿਣ ਲੱਗੇ,
40«تو که می خواستی عبادتگاه را خراب کنی و آنرا در سه روز از نو بسازی، اگر واقعاً پسر خدا هستی از صلیب پائین بیا و خود را نجات بده.»
40“ਤੂੰ ਜੋ ਕਹਿੰਦਾ ਸੀ ਕਿ ਇਸ ਮੰਦਰ ਨੂੰ ਢਾਹ ਕੇ ਤਿੰਨ ਦਿਨਾਂ ਵਿੱਚ ਦੋਬਾਰਾ ਬਣਾ ਸਕਦਾ ਹੈਂ, ਹੁਣ ਆਪਣੇ-ਆਪ ਨੂੰ ਬਚਾ? ਜੇ ਤੁਂ ਸੱਚ ਵਿੱਚ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਲੀਬ ਤੋਂ ਉੱਤਰ ਕੇ ਆਪਣੇ-ਆਪ ਨੂੰ ਬਚਾ।”
41همچنین سران کاهنان و علمای دین و بزرگان قوم او را مسخره کرده می گفتند:
41ਇਸ ਤਰ੍ਹਾਂ ਪ੍ਰਧਾਨ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਯਿਸੂ ਦਾ ਮਜ਼ਾਕ ਉਡਾਇਆ
42«او دیگران را نجات می داد، اما نمی تواند خود را نجات دهد. اگر پادشاه اسرائیل است، حالا از صلیب پائین بیاید و ما به او ایمان خواهیم آورد.
42ਉਨ੍ਹਾਂ ਨੇ ਆਖਿਆ, “ਉਸਨੇ ਹੋਰਨਾਂ ਨੂੰ ਬਚਾਇਆ, ਪਰ ਉਹ ਆਪਣੇ-ਆਪ ਨੂੰ ਨਹੀਂ ਬਚਾ ਸਕਦਾ। ਲੋਕ ਉਸਨੂੰ ਇਸਰਾਏਲ ਦਾ ਪਾਤਸ਼ਾਹ ਬੁਲਾਉਂਦੇ ਹਨ। ਜੇਕਰ ਉਹ ਪਾਤਸ਼ਾਹ ਹੈ ਤਾਂ ਉਹ ਸਲੀਬ ਤੋਂ ਹੇਠਾਂ ਉਤਰ ਆਵੇ, ਅਤੇ ਅਸੀਂ ਉਸ ਵਿੱਚ ਵਿਸ਼ਵਾਸ ਕਰਾਂਗੇ।
43او به خدا توکل داشت و می گفت که پسر خداست، پس اگر خدا او را دوست داشته باشد او را آزاد می سازد.»
43ਉਸਨੇ ਪਰਮੇਸ਼ੁਰ ਵਿੱਚ ਭਰੋਸਾ ਰੱਖਿਆ। ਜੇਕਰ ਉਹ ਚਾਹੁੰਦਾ ਹੈ ਤਾਂ ਹੁਣ ਪਰਮੇਸ਼ੁਰ ਉਸਨੂੰ ਬਚਾਵੇ। ਉਸਨੇ ਖੁਦ ਹੀ ਆਖਿਆ ਸੀ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।”‘
44حتی راهزنانی هم که با او مصلوب شده بودند، همینطور به او توهین می کردند.
44ਜੋ ਡਾਕੂ ਯਿਸੂ ਦੇ ਨਾਲ ਸਲੀਬ ਤੇ ਚਢ਼ਾਏ ਗਏ ਸਨ, ਉਨ੍ਹਾਂ ਨੇ ਵੀ ਯਿਸੂ ਨੂੰ ਬੇਇੱਜ਼ਤੀ ਵਾਲੇ ਸ਼ਬਦ ਆਖੇ।
45از ظهر تا ساعت سه بعد از ظهر تاریکی تمام زمین را فرا گرفت.
45ਦੁਪਿਹਰ ਵੇਲੇ, ਹਨੇਰੇ ਨੇ ਸਾਰੇ ਦੇਸ਼ ਨੂੰ ਢਕ ਲਿਆ। ਜੋ ਕਿ ਤਕਰੀਬਨ ਤਿੰਨ ਘੰਟੇ ਰਿਹਾ।
46نزدیک ساعت سه عیسی با صدای بلند فریاد کرد: «ایلی، ایلی، لَما سَبَقتَنی؟»، یعنی: «خدای من، خدای من، چرا مرا ترک کردی؟»
46ਤਕਰੀਬਨ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਵਿੱਚ ਪੁਕਾਰਿਆ, “ਏਲੀ-ਏਲੀ ਲਮਾ ਸਬਕਤਾਨੀ?” ਇਸਦਾ ਮਤਲਬ ਸੀ, “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?”
47بعضی از کسانی که آنجا ایستاده بودند این را شنیده گفتند: «الیاس را می خواهد.»
47ਕੁਝ ਲੋਕ ਜੋ ਉਥੇ ਖਢ਼ੇ ਸਨ ਉਨ੍ਹਾਂ ਨੇ ਇਹ ਸੁਣਿਆ ਅਤੇ ਲੋਕਾਂ ਕਿਹਾ, “ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ।”
48یکی از آنها فوراً دوید و اسفنجِ را آورده، در سرکه تر کرد و بر نوک چوبی قرار داده، پیش دهان عیسی برد.
48ਤੁਰੰਤ ਹੀ, ਉਨ੍ਹਾਂ ਵਿੱਚੋਂ ਇੱਕ ਬੰਦਾ ਭੱਜਕੇ ਗਿਆ ਅਤੇ ਇੱਕ ਸਪੰਜ ਲੈ ਆਇਆ। ਅਤੇ ਉਸਨੂੰ ਸਿਰਕੇ ਵਿੱਚ ਭਿਉਂਇਆ ਅਤੇ ਸਪੰਜ ਨੂੰ ਸੋਟੀ ਤੇ ਬੰਨ੍ਹਿਆ ਅਤੇ ਉਸ ਵਿੱਚੋਂ ਪੀਣ ਲਈ ਯਿਸੂ ਨੂੰ ਦਿੱਤਾ।
49اما دیگران گفتند: «بگذارید ببینیم آیا الیاس می آید او را نجات دهد یا نه!»
49ਪਰ ਦੂਜੇ ਲੋਕਾਂ ਨੇ ਆਖਿਆ, “ਇੰਤਜ਼ਾਰ ਕਰੀਏ ਅਤੇ ਵੇਖਿਏ ਕਿ ਕੀ ਏਲੀਯਾਹ ਉਸਨੂੰ ਬਚਾਉਣ ਆਉਂਦਾ ਹੈ?”
50عیسی بار دیگر فریاد بلندی کشید و جان سپرد.
50ਫ਼ੇਰ ਯਿਸੂ ਇੱਕ ਵਾਰ ਬਹੁਤ ਉੱਚੀ ਅਵਾਜ਼ ਨਾਲ ਚੀਕਿਆ ਅਤੇ ਪ੍ਰਾਣ-ਹੀਣ ਹੋ ਗਿਆ।
51در آن لحظه پردۀ قدس الاقداس عبادتگاه از بالا تا به پائین دو پاره شد و چنان زلزله ای شد، که تخته سنگ ها شگافته
51ਜਦੋਂ ਯਿਸੂ ਮਰ ਗਿਆ, ਤਾਂ ਮੰਦਰ ਦਾ ਪਡ਼ਦਾ ਉੱਪਰ ਤੋਂ ਹੇਠਾਂ ਤੱਕ ਦੋ ਟੁਕਡ਼ਿਆਂ ਵਿੱਚ ਪਾਟ ਗਿਆ। ਧਰਤੀ ਕੰਬ ਗਈ ਅਤੇ ਚੱਟਾਨਾਂ ਤਿਡ਼ਕ ਗਈਆਂ ਸਨ।
52و قبرها باز شدند و بسیاری از مقدسین که خفته بودند برخاستند
52ਕਬਰਾਂ ਖੁਲ੍ਹ ਗਈਆਂ, ਅਤੇ ਬਹੁਤ ਸਾਰੇ ਪਰਮੇਸ਼ੁਰ ਦੇ ਲੋਕ, ਜੋ ਮਰ ਚੁੱਕੇ ਸਨ ਮੌਤ ਤੋਂ ਉਭਰ ਆਏ।
53و از قبرهای خود بیرون آمده، بعد از رستاخیز عیسی به شهر مقدس وارد شدند و بسیاری از مردم آنها را دیدند.
53ਉਹ ਕਬਰਾਂ ਤੋਂ ਬਾਹਰ ਆ ਗਏ, ਯਿਸੂ ਦੇ ਪੂਨਰ-ਉਥਾਨ ਤੋਂ ਬਾਦ, ਉਹ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਗਏ ਅਤੇ ਉਹ ਬਹੁਤ ਸਾਰੇ ਲੋਕਾਂ ਨੂੰ ਦਿਖਾਈ ਦਿੱਤੇ।
54وقتی صاحب منصب رومی و افراد او که به نگهبانی از عیسی مشغول بودند، زلزله و همۀ ماجرا را دیدند بسیار ترسیدند و گفتند: «بدون شک این مرد پسر خدا بود.»
54ਸੂਬੇਦਾਰ ਅਤੇ ਉਨ੍ਹਾਂ ਸਿਪਾਹੀਆਂ ਨੇ, ਜਿਨ੍ਹਾਂ ਨੇ ਯਿਸੂ ਦੀ ਪਹਿਰੇਦਾਰੀ ਕੀਤੀ ਸੀ, ਇਹ ਭੂਚਾਲ ਅਤੇ ਇਹ ਸਭ ਘਟਨਾਵਾਂ ਵੇਖਿਆਂ ਤਾਂ ਉਹ ਬਹੁਤ ਘਬਰਾਏ ਅਤੇ ਕਿਹਾ, “ਉਹ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ।”
55عده ای از زنان که عیسی را خدمت می کردند و به دنبال او از جلیل آمده بودند در آنجا حضور داشتند و از دور جریان را دیدند.
55ਬਹੁਤ ਸਾਰੀਆਂ ਔਰਤਾਂ ਵੀ ਉਥੇ ਸਨ। ਉਹ ਥੋਡ਼ੀ ਦੂਰ ਤੋਂ ਵੇਖ ਰਹੀਆਂ ਸਨ। ਉਹ ਗਲੀਲ ਤੋਂ ਉਸਦੀ ਸੇਵਾ ਕਰਨ ਲਈ ਆਈਆਂ ਸਨ।
56در میان آنها مریم مجدلیه، مریم مادر یعقوب و یوسف و مادر پسران زَبدی دیده می شدند.
56ਮਰਿਯਮ ਮਗਦਲੀਨੀ, ਯਾਕੂਬ ਅਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ।
57در وقت غروب مردی ثروتمندی به نام یوسف که اهل رامه و یکی از پیروان عیسی بود رسید.
57[This verse may not be a part of this translation]
58او نزد پیلاطُس رفت و تقاضا نمود جسد عیسی به او داده شود. پیلاطُس امر کرد که آنرا به او بدهند.
58[This verse may not be a part of this translation]
59یوسف جسد را برده در پارچۀ کتانی نو پیچید
59ਯੂਸੁਫ਼ ਨੇ ਸ਼ਰੀਰ ਲਿਆ ਅਤੇ ਉਸਨੂੰ ਨਵੇਂ ਮਹੀਨ ਕੱਪਡ਼ੇ ਵਿੱਚ ਲਪੇਟਿਆ।
60و در قبر خود که نو از سنگ تراشیده بود، قرار داد و آنگاه سنگ بزرگی در پیش آن غلطانید و رفت.
60ਯੂਸੁਫ਼ ਨੇ ਯਿਸੂ ਦੇ ਸ਼ਰੀਰ ਨੂੰ ਉਸਦੀ ਨਵੀਂ ਕਬਰ ਵਿੱਚ ਰੱਖਿਆ ਜਿਹਡ਼ੀ ਉਸਨੇ ਚੱਟਾਨ ਵਿੱਚ ਤਰਾਸ਼ੀ ਹੋਈ ਸੀ। ਫ਼ਿਰ ਉਸਨੇ ਕਬਰ ਦਾ ਪ੍ਰਵੇਸ਼ ਦੁਆਰ ਵੱਡੇ ਪੱਥਰ ਨਾਲ ਢਕ ਦਿੱਤਾ ਅਤੇ ਚਲਿਆ ਗਿਆ।
61مریم مجدلیه و آن مریم دیگر نیز در آنجا مقابل قبر نشسته بودند.
61ਮਰਿਯਮ ਮਗਦਲੀਨੀ ਅਤੇ ਮਰਿਯਮ ਨਾਉਂ ਦੀ ਦੂਜੀ ਔਰਤ ਉਥੇ ਹੀ ਕਬਰ ਦੇ ਸਾਮ੍ਹਣੇ ਬੈਠੀਆਂ ਰਹੀਆਂ।
62روز بعد یعنی صبح روز شنبه، سران کاهنان و پیروان فرقۀ فریسی بطور دسته جمعی پیش پیلاطُس رفته
62ਉਹ ਦਿਨ, ਤਿਆਰੀ ਦਾ ਦਿਨ ਕਹਾਉਂਦਾ ਸੀ। ਅਗਲੇ ਦਿਨ ਪ੍ਰਧਾਨ ਜਾਜਕ, ਅਤੇ ਫ਼ਰੀਸੀ ਇਕਠੇ ਹੋਕੇ ਪਿਲਾਤੁਸ ਕੋਲ ਆਏ ਅਤੇ ਬੋਲੇ,
63گفتند: «عالیجناب، ما به یاد داریم که آن گمراه کننده وقتی زنده بود گفت، که من پس از سه روز از نو زنده خواهم شد.
63“ਮਹਾਰਾਜ, ਸਾਨੂੰ ਯਾਦ ਹੈ ਕਿ ਜਦੋਂ ਉਹ ਜਿਉਂਦਾ ਸੀ ਉਸ ਦਗਾਬਾਜ਼ ਨੇ ਆਖਿਆ ਸੀ, ‘ਤਿੰਨ ਦਿਨਾਂ ਬਾਦ, ਮੈਂ ਮੌਤ ਤੋਂ ਜੀਅ ਉਠਾਂਗਾ।’
64پس امر کن تا روز سوم قبر تحت نظر باشد، وگرنه امکان دارد شاگردان او بیایند و جسد او را بدزدند و آنگاه به مردم بگویند که او پس از مرگ زنده شده است و به این ترتیب در آخر کار مردم را بیشتر از اول فریب دهند.»
64ਇਸ ਲਈ ਹੁਕਮ ਦਿਉ ਕਿ ਤਿੰਨ ਦਿਨ ਤੱਕ ਕਬਰ ਦੀ ਧਿਆਨ ਨਾਲ ਪਹਿਰੇਦਾਰੀ ਕੀਤੀ ਜਾਵੇ। ਨਹੀਂ ਤਾਂ, ਉਸਦੇ ਚੇਲੇ ਆਕੇ ਉਸਦਾ ਸ਼ਰੀਰ ਲੈ ਜਾ ਸਕਦੇ ਹਨ, ਅਤੇ ਫ਼ਿਰ ਲੋਕਾਂ ਨੂੰ ਦੱਸਣਗੇ ਕਿ ਉਹ ਮੌਤ ਤੋਂ ਉਠ ਪਿਆ ਹੈ। ਇਹ ਅਖੀਰਲਾ ਪਖੰਡ ਪਹਿਲੇ ਨਾਲੋਂ ਵੀ ਭੈਡ਼ਾ ਹੋਵੇਗਾ।”
65پیلاطُس گفت: «شما می توانید نگهبانانی در آنجا بگذارید. بروید و تا آنجا که ممکن است از آن محافظت کنید.»پس آن ها رفته قبر را مُهر و لاک کرده، نگهبانانی در آنجا گذاشتند تا از قبر نگهبانی کنند.
65ਪਿਲਾਤੁਸ ਨੇ ਆਖਿਆ, “ਤੁਸੀਂ ਕੁਝ ਸਿਪਾਹੀ ਲੈ ਲਵੋ ਅਤੇ ਜਿੰਨੀ ਚੰਗੀ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸਦੀ ਕਬਰ ਦੀ ਰਾਖੀ ਕਰੋ।”
66پس آن ها رفته قبر را مُهر و لاک کرده، نگهبانانی در آنجا گذاشتند تا از قبر نگهبانی کنند.
66ਤਦ ਉਹ ਸਾਰੇ ਕਬਰ ਵੱਲ ਗਏ ਅਤੇ ਚੋਰਾਂ ਤੋਂ ਬਚਾਉਣ ਲਈ ਉਸਦੀ ਰਾਖੀ ਕੀਤੀ। ਉਨ੍ਹਾਂ ਨੇ ਕਬਰ ਦੀ ਰਾਖੀ ਲਈ ਕਬਰ ਵਾਲੇ ਪੱਥਰ ਉੱਤੇ ਮੋਹਰ ਲਾਕੇ ਕੁਝ ਸਿਪਾਹੀਆਂ ਨੂੰ ਉਥੇ ਬਿਠਾਕੇ ਕਬਰ ਦੀ ਰਾਖੀ ਕਰਵਾਈ।