1این مکاشفه ای است که خدا به عیسی مسیح داده است تا آنچه که باید به زودی رخ دهد، به بندگانش نشان دهد. او فرشتۀ خود را به نزد بندۀ خویش یوحنا فرستاد،
1ਇਹ ਯਿਸੂ ਮਸੀਹ ਦਾ ਪਰਕਾਸ਼ ਹੈ। ਪਰਮੇਸ਼ੁਰ ਨੇ ਯਿਸੂ ਨੂੰ ਇਹ ਗੱਲਾਂ ਦਿੱਤੀਆਂ ਤਾਂ ਜੋ ਉਹ ਆਪਣੇ ਸੇਵਕਾਂ ਨੂੰ ਇਹ ਦਰਸ਼ਾ ਸਕੇ ਕਿ ਜਲਦੀ ਹੀ ਕੀ ਵਾਪਰਨਾ ਚਾਹੀਦਾ ਹੈ। ਮਸੀਹ ਨੇ ਇਹ ਗੱਲਾਂ ਆਪਣੇ ਨੌਕਰ ਯੂਹੰਨਾ ਨੂੰ ਦਰਸ਼ਾਉਣ ਲਈ ਆਪਣੇ ਦੂਤ ਨੂੰ ਘਲਿਆ।
2تا این چیزها را به او نشان دهد. یوحنا با بیان آنچه شنیده و دیده است به حقانیت کلام خدا و شهادت عیسی مسیح گواهی می دهد.
2ਯੂਹੰਨਾ ਨੇ ਉਹ ਸਭ ਕੁਝ ਕਿਹਾ ਜੋ ਉਸਨੇ ਦੇਖਿਆ ਸੀ। ਇਹ ਉਹ ਸੱਚ ਹੈ ਜਿਹਡ਼ਾ ਯਿਸੂ ਮਸੀਹ ਨੇ ਉਸਨੂੰ ਦਸਿਆ ਸੀ; ਇਹ ਪਰਮੇਸ਼ੁਰ ਦਾ ਸੰਦੇਸ਼ ਹੈ।
3خوشا به حال کسی که این را می خواند و کسانی که به کلمات این پیشگویی گوش می دهند و مطابق آنچه در آن نوشته شده است، عمل می کنند. زیرا وقت نزدیک است.
3ਧੰਨ ਹੈ ਉਹ ਜਿਹਡ਼ਾ ਪਰਮੇਸ਼ੁਰ ਦੇ ਇਸ ਸੰਦੇਸ਼ ਦੇ ਸ਼ਬਦ ਸੰਗਤ ਨੂੰ ਪਢ਼ਕੇ ਸੁਣਾਉਂਦਾ ਹੈ। ਅਤੇ ਧੰਨ ਹਨ ਉਹ, ਜਿਹਡ਼ੇ ਸੁਣਦੇ ਹਨ ਅਤੇ ਉਸਤੇ ਅਮਲ ਕਰਦੇ ਹਨ, ਜੋ ਇਸ ਵਿੱਚ ਲਿਖਿਆ ਹੋਇਆ ਹੈ। ਬਹੁਤਾ ਸਮਾਂ ਨਹੀਂ ਬਚਿਆ।
4از طرف یوحنا به هفت کلیسا که در ایالت آسیا هستند:
فیض و سلامتی از جانب او که هست و بود و می آید بر شما باد، و از جانب هفت روح که در پیشگاه تخت پادشاهی او هستند.
4ਯੂਹੰਨਾ ਵੱਲੋਂ, ਅਸਿਯਾ ਦੇ ਸੂਬੇ ਵਿੱਚ ਸੱਤ ਕਲੀਸਿਯਾਵਾਂ ਨੂੰ; ਉਸ ਇੱਕ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ, ਜੋ ਹੈ, ਜੋ ਹਮੇਸ਼ਾ ਸੀ ਅਤੇ ਜੋ ਆ ਰਿਹਾ ਹੈ; ਅਤੇ ਉਸਦੇ ਤਖਤ ਦੇ ਅੱਗੇ ਦੇ ਸੱਤ ਆਤਮਿਆਂ ਵੱਲੋਂ ਅਤੇ ਯਿਸੂ ਮਸੀਹ ਵੱਲੋਂ।
5و از جانب عیسی مسیح، آن شاهد امین، آن نخست زاده از مردگان و فرماندۀ پادشاهان زمین به شما فیض و سلامتی باد. او ما را دوست دارد و با خون خود ما را از گناهان ما آزاد گردانید.
5ਯਿਸੂ ਇੱਕ ਵਫ਼ਾਦਾਰ ਗਵਾਹ ਹੈ ਉਹ ਉਨ੍ਹਾਂ ਵਿੱਚੋਂ ਪਹਿਲਾ ਸੀ ਜਿਨ੍ਹਾਂ ਨੂੰ ਮੌਤ ਤੋਂ ਉਭਾਰਿਆ ਗਿਆ ਸੀ। ਯਿਸੂ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ। ਯਿਸੂ ਹੀ ਹੈ ਜਿਸਨੇ ਸਾਨੂੰ ਪਿਆਰ ਕੀਤਾ ਅਤੇ ਉਸਦੇ ਲਹੂ ਰਾਹੀਂ ਸਾਨੂੰ ਆਪਣੇ ਪਾਪਾਂ ਤੋਂ ਮੁਕਤ ਕੀਤਾ।
6و ما را به سلطنت رسانید تا به عنوان کاهنان، خدا یعنی پدر او را خدمت کنیم. به او تا به ابد جلال و قدرت باد، آمین.
6ਯਿਸੂ ਨੇ ਸਾਨੂੰ ਆਪਣੀ ਮਿਹਨਤ ਨਾਲ ਬਣਾਇਆ ਹੈ। ਉਸਨੇ ਸਾਨੂੰ ਅਜਿਹੇ ਜਾਜਕ ਬਣਾਇਆ ਜਿਹਡ਼ੇ ਸਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਇਥੇ ਉਸਨੂੰ ਹਮੇਸ਼ਾ ਅਤੇ ਹਮੇਸ਼ਾ ਮਹਿਮਾ ਅਤੇ ਸ਼ਕਤੀ ਹੋਵੇ। ਆਮੀਨ।
7ببین او با ابر ها می آید! همه و از جمله آن کسانی که به او نیزه زدند، او را خواهند دید و همۀ اقوام دنیا به خاطر او سوگواری خواهند کرد. بلی، چنین خواهد شد! آمین.
7ਦੇਖੋ, ਯਿਸੂ ਬੱਦਲਾਂ ਦੇ ਸੰਗ ਆ ਰਿਹਾ ਹੈ। ਹਰ ਕੋਈ ਉਸਨੂੰ ਦੇਖੇਗਾ, ਉਹ ਵੀ ਵੇਖਣਗੇ ਜਿਨ੍ਹਾਂ ਨੇ ਉਸਨੂੰ ਛੇਕਿਆ ਸੀ। ਧਰਤੀ ਦੇ ਸਾਰੇ ਲੋਕ ਉਸਦੇ ਕਾਰਣ ਉੱਚੀ-ਉੱਚੀ ਵਿਰਲਾਪ ਕਰਨਗੇ। ਹਾਂ, ਅਜਿਹਾ ਵਾਪਰੇਗਾ। ਆਮੀਨ।
8خداوند، خدا می گوید: «من الف و یا هستم، خداوند قادر مطلق که بود و هست و آمدنی است.»
8ਪ੍ਰਭੂ ਪਰਮੇਸ਼ੁਰ ਆਖਦਾ ਹੈ, "ਮੈਂ ਹੀ ਅਲਫ਼ਾ ਤੇ ਓਮੇਗਾ ਹਾਂ। ਮੈਂ ਹੀ ਉਹ ਹਾਂ ਜਿਹਡ਼ਾ ਹਮੇਸ਼ਾ ਸੀ ਅਤੇ ਜਿਹਡ਼ਾ ਆ ਰਿਹਾ ਹੈ। ਮੈਂ ਸਰਬਸ਼ਕਤੀਮਾਨ ਹਾਂ।"
9من یوحنا، برادر شما، که در پیوستگی با عیسی در رنج و در پادشاهی و در بردباری شریک شما هستم، به خاطر موعظۀ کلام خدا و شهادت به عیسی، در جزیره ای به نام پتموس مقیم بودم.
9ਮੈਂ ਯੂਹੰਨਾ ਹਾਂ ਅਤੇ ਮਸੀਹ ਵਿੱਚ ਮੈਂ ਤੁਹਾਡਾ ਭਰਾ ਹਾਂ। ਅਸੀਂ ਇਕਠ੍ਠੇ ਯਿਸੂ ਵਿੱਚ ਹਾਂ ਅਤੇ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਦੇ ਹਾਂ; ਦੁਖ, ਰਾਜ ਅਤੇ ਸਹਿਣਸ਼ਕਤੀ। ਮੈਂ ਆਤਮੁਸ ਦੇ ਟਾਪੂ ਉੱਤੇ ਸਾਂ ਕਿਉਂਕਿ ਮੈਂ ਪਰਮੇਸ਼ੁਰ ਦੇ ਸੰਦੇਸ਼ ਅਤੇ ਯਿਸੂ ਦੇ ਸੱਚ ਪ੍ਰਤੀ ਵਫ਼ਾਦਾਰ ਸਾਂ।
10آن روز، روز خداوند بود و روح القدس مرا فراگرفت، در آن حال، از پشت سر خود صدای بلندی مثل صدای شیپور شنیدم
10ਪ੍ਰਭੂ ਦੇ ਦਿਨ ਆਤਮਾ ਨੇ ਮੇਰੇ ਉੱਪਰ ਅਧਿਕਾਰ ਕਰ ਲਿਆ। ਮੈਂ ਆਪਣੇ ਪਿੱਛੇ ਉੱਚੀ ਅਵਾਜ਼ ਸੁਣੀ। ਇਹ ਅਵਾਜ਼ ਬਿਗੁਲ ਵਰਗੀ ਸੀ।
11که به من گفت: «آنچه را که می بینی در کتابی بنویس و به این هفت کلیسا، یعنی کلیساهای: اِفِسُس، اِسمیرنا، پِرگاموم، طیاتیرا، ساردِس، فیلادِلفیا، و لائودیکیه بفرست.»
11ਆਵਾਜ਼ ਨੇ ਆਖਿਆ, "ਉਹ ਸਾਰੀਆਂ ਗੱਲਾਂ ਜਿਹਡ਼ੀਆਂ ਤੂੰ ਵੇਖੀਆਂ ਹਨ ਉਹ ਸਾਰੀਆਂ ਇੱਕ ਕਿਤਾਬ ਵਿੱਚ ਲਿਖ ਅਤੇ ਉਨ੍ਹਾਂ ਨੂੰ ਸੱਤ ਕਲੀਸਿਯਾਵਾਂ ਨੂੰ ਭੇਜ। ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ।
12برگشتم تا ببینم کیست که با من سخن می گوید؛ و وقتی برگشتم، هفت چراغپایۀ زرین دیدم.
12ਮੈਂ ਮੁਡ਼ਕੇ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਜਦੋਂ ਮੈਂ ਮੁਡ਼ਿਆ, ਮੈਂ ਸੋਨੇ ਦੇ ਸੱਤ ਸ਼ਮ੍ਹਾਦਾਨ ਦੇਖੇ।
13در میان چراغپایه ها کسی شبیه «پسر انسان» را دیدم که ردای درازی بر تن داشت و شالی زرین به دور سینه اش بود.
13ਇਨ੍ਹਾਂ ਸ਼ਮ੍ਹਾਦਾਨਾਂ ਵਿਚਕਾਰ ਮੈਂ ਕਿਸੇ ਨੂੰ ਖਲੋਤਿਆਂ ਦੇਖਿਆ ਜਿਹਡ਼ਾ "ਮਨੁੱਖ ਦੇ ਪੁੱਤਰ ਵਰਗਾ" ਸੀ। ਉਸਨੇ ਉਸਦੇ ਪੈਰਾਂ ਤੱਕ ਪਹੁੰਚਦਾ ਇੱਕ ਲੰਮਾ ਚੋਗਾ ਪਾਇਆ ਹੋਇਆ ਸੀ ਅਤੇ ਉਸਦੀ ਛਾਤੀ ਦੁਆਲੇ ਇੱਕ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ।
14موهای او مثل پشم یا برف سفید بود و چشمانش مثل آتش می درخشید
14ਉਸਦਾ ਸਿਰ ਅਤੇ ਵਾਲ ਉੱਨ ਅਤੇ ਬਰਫ਼ ਵਾਂਗ ਚਿਟ੍ਟੇ ਸਨ। ਅਤੇ ਉਸਦੀਆਂ ਅੱਖਾਂ ਅੱਗ ਦੇ ਅੰਗਿਆਰਾਂ ਵਰਗੀਆਂ ਸਨ।
15پاهایش مثل برنجی که در کوره گداخته و سپس شفاف شده باشد، درخشان بود و صدایش مانند صدای آبشار.
15ਉਸਦੇ ਪੈਰ ਭੱਠੀ ਵਿੱਚ ਦਗਦੇ ਹੋਏ ਤਾਂਬੇ ਵਰਗੇ ਸਨ। ਉਸਦੀ ਅਵਾਜ਼ ਹਢ਼ ਦੇ ਪਾਣੀ ਵਰਗੀ ਸੀ।
16او در دست راست خود هفت ستاره داشت و از دهانش شمشیری تیز و دو دَم بیرون می آمد و چهره اش مانند آفتاب نیمروز می درخشید.
16ਉਸਨੇ ਆਪਣੇ ਸੱਜੇ ਹੱਥ ਵਿੱਚ ਸੱਤ ਸਿਤਾਰੇ ਫ਼ਡ਼ੇ ਹੋਏ ਸਨ। ਉਸਦੇ ਮੁਖ੍ਖ ਵਿੱਚੋਂ ਤਿੱਖੀ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਹ ਦੁਪਿਹਰ ਦੇ ਸੂਰਜ ਵਰਗਾ ਦਿਖਿਆ।
17وقتی او را دیدم مثل مُرده پیش پای او افتادم، اما او دست راست خود را بر من گذاشت و گفت: «نترس، من اول و آخر هستم.
17ਜਦੋਂ ਮੈਂ ਉਸਨੂੰ ਤਕਿਆ ਤਾਂ ਮੈਂ ਉਸਦੇ ਚਰਨਾਂ ਤੇ ਮੁਰਦਾ ਲਾਸ਼ ਵਾਂਗ ਢਹਿ ਪਿਆ। ਉਸਨੇ ਅਪਣਾ ਸਜ੍ਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਆਖਿਆ, "ਭੈਭੀਤ ਨਾ ਹੋਵੋ। ਮੈਂ ਹੀ ਪਹਿਲਾ ਤੇ ਅਖੀਰ ਹਾਂ।
18من زنده بودم و مُردم و اکنون تا به ابد زنده هستم و کلیدهای مرگ و عالم مردگان را در دست دارم.
18ਮੈਂ ਹੀ ਹਾਂ ਜਿਹਡ਼ਾ ਜਿਉਂਦਾ ਹੈ। ਮੈਂ ਮਰ ਚੁੱਕਾ ਸੀ, ਪਰ ਦੇਖੋ, ਮੈਂ ਸਦਾ ਅਤੇ ਸਦਾ ਲਈ ਜੀਵਿਤ ਹਾਂ ਅਤੇ ਮੇਰੇ ਕੋਲ ਹੀ ਮੌਤ ਅਤੇ ਪਾਤਾਲ ਦੀਆਂ ਕੁੰਜੀਆਂ ਹਨ।
19آنچه را می بینی بنویس، آنچه که اکنون هست و بعد از این واقع می شود.مفهوم و مقصود آن هفت ستاره ای که در دست راست من دیدی و آن هفت چراغپایۀ زرین این است. آن هفت ستاره، فرشتگان هفت کلیسا و آن هفت چراغپایه، هفت کلیسا می باشند.
19ਇਸ ਲਈ ਉਹੀ ਗੱਲਾਂ ਲਿਖੋ ਜਿਹਡ਼ੀਆਂ ਤੁਸੀਂ ਵੇਖੀਆਂ ਹਨ। ਉਹ ਗੱਲਾਂ ਜੋ ਹੁਣ ਵਾਪਰ ਰਹੀਆਂ ਹਨ ਅਤੇ ਜੋ ਗੱਲਾਂ ਭਵਿਖ ਵਿੱਚ ਵਾਪਰਨਗੀਆਂ।
20مفهوم و مقصود آن هفت ستاره ای که در دست راست من دیدی و آن هفت چراغپایۀ زرین این است. آن هفت ستاره، فرشتگان هفت کلیسا و آن هفت چراغپایه، هفت کلیسا می باشند.
20ਉਨ੍ਹਾਂ ਸੱਤਾਂ ਤਾਰਿਆਂ ਦਾ ਜੋ ਤੁਸੀਂ ਮੇਰੇ ਹੱਥ ਵਿੱਚ ਵੇਖੇ ਅਤੇ ਉਨ੍ਹਾਂ ਸ਼ਮ੍ਹਾਦਾਨਾਂ ਦਾ ਜੋ ਤੁਸੀਂ ਵੇਖੇ ਲੁਕਿਆ ਹੋਇਆ ਮਤਲਬ ਇਹ ਹੈ; ਸੱਤ ਸ਼ਮ੍ਹਾਦਾਨ ਸੱਤ ਕਲੀਸਿਯਾਵਾਂ ਹਨ ਅਤੇ ਸੱਤ ਤਾਰੇ ਇਨ੍ਹਾਂ ਕਲੀਸਿਯਾਵਾਂ ਦੇ ਦੂਤ ਹਨ।