1به فرشته کلیسای اِفِسُس بنویس:
«این است سخنان آن کسی که هفت ستاره را به دست راست خود دارد و در میان هفت چراغپایۀ زرین گردش می کند.
1"ਅਫ਼ਸੁਸ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ; "ਉਹ ਇੱਕ ਜਿਸਦੇ ਸੱਜੇ ਹੱਥ ਵਿੱਚ ਸੱਤ ਤਾਰੇ ਹਨ ਅਤੇ ਸੋਨੇ ਦੇ ਸੱਤਾਂ ਸ਼ਮ੍ਹਾਦਾਨਾਂ ਵਿਚਕਾਰ ਚਲਦਾ ਹੈ, ਉਹ ਤੁਹਾਨੂੰ ਇਹ ਗੱਲਾਂ ਆਖ ਰਿਹਾ ਹੈ।
2من اعمال، رنج ها، و بردباری تو را می دانم. می دانم که نمی توانی شریران را تحمل کنی. تو آنانی را که ادعا می کنند، رسول هستند ولی نیستند امتحان کرده ای و دریافته ای که دروغگو هستند.
2ਮੈਂ ਜਾਣਦਾ ਹਾਂ ਕਿ ਤੁਸੀਂ ਕੀ ਕਰਦੇ ਹੋ। ਤੁਸੀਂ ਬਹੁਤ ਸਖਤ ਕੰਮ ਕਰਦੇ ਹੋ ਅਤੇ ਕਦੇ ਹਾਰਦੇ ਨਹੀਂ। ਮੈਂ ਜਾਣਦਾ ਹਾਂ ਕਿ ਤੁਸੀਂ ਮੰਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੇ। ਤੁਸੀਂ ਉਨ੍ਹਾਂ ਲੋਕਾਂ ਨੂੰ ਪਰਖ ਲਿਆ ਹੈ ਜਿਹਡ਼ੇ ਇਹ ਆਖਦੇ ਹਨ ਕਿ ਅਸੀਂ ਰਸੂਲ ਹਾਂ ਪਰ ਉਹ ਨਹੀਂ ਹਨ। ਤੁਸੀਂ ਦੇਖਿਆ ਕਿ ਉਹ ਝੂਠੇ ਹਨ।
3تو بردبار هستی، به خاطر من در مقابل شرارت ایستادگی کرده ای و از پا در نیامده ای.
3ਤੁਸੀਂ ਕੋਸ਼ਿਸ਼ ਕਰਨਾ ਜਾਰੀ ਰੱਖੋ ਅਤੇ ਕਦੇ ਵੀ ਨਾ ਹਾਰੋ। ਤੁਸੀਂ ਮੇਰੇ ਨਾਮ ਤੇ (ਮੁਸ਼ਕਿਲਾਂ) ਸਹਿਨ ਕੀਤੀਆਂ। ਅਤੇ ਤੁਸੀਂ ਅਜਿਹਾ ਕਰਦਿਆਂ ਥੱਕੇ ਨਹੀਂ।
4اما این شکایت را از تو دارم: محبتِ اول خود را از دست داده ای.
4"ਪਰ ਮੈਨੂੰ ਤੁਹਾਡੇ ਬਾਰੇ ਇਹ ਸ਼ਿਕਾਇਤ ਹੈ; ਤੁਸੀਂ ਉਹ ਪਿਆਰ ਛੱਡ ਦਿੱਤਾ ਹੈ ਜਿਹਡ਼ਾ ਸ਼ੁਰੂ ਵਿੱਚ ਸੀ।
5به یاد داشته باش که از چه مقام بلندی سقوط کرده ای، توبه کن و مثل گذشته عمل نما و اگر توبه نکنی، نزد تو می آیم و چراغپایه ات را از جایش بر می دارم.
5ਇਸ ਲਈ ਚੇਤੇ ਕਰੋ ਕਿ ਪਤਨ ਤੋਂ ਪਹਿਲਾਂ ਤੁਸੀਂ ਕਿੱਥੇ ਸੀ ਆਪਣੇ ਦਿਲਾਂ ਨੂੰ ਬਦਲੋ ਅਤੇ ਉਹੀ ਗੱਲਾਂ ਕਰੋ ਜਿਹਡ਼ਿਆਂ ਤੁਸੀਂ ਪਹਿਲਾਂ ਕਰਦੇ ਸੀ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ ਤਾਂ ਮੈਂ ਤੁਹਾਡੇ ਪਾਸ ਆਵਾਂਗਾ। ਮੈਂ ਤੁਹਾਡਾ ਸ਼ਮ੍ਹਾਦਾਨ ਤੁਹਾਡੇ ਪਾਸੋਂ ਲੈ ਜਾਵਾਂਗਾ।
6البته باید بگویم: تو این خوبی را هم داری، که مثل من از اعمال نقولاویان نفرت داری.
6ਪਰ ਉਥੇ ਇੱਕ ਚੰਗੀ ਗੱਲ ਹੈ ਜੋ ਤੁਸੀਂ ਕਰਦੇ ਹੋ। ਤੁਸੀਂ ਉਨ੍ਹਾਂ ਗੱਲਾਂ ਨੂੰ ਨਫ਼ਰਤ ਕਰਦੇ ਹੋ ਜਿਹਡ਼ੀਆਂ ਨਿਕੁਲਾਈਆਂ ਕਰਦੇ ਹਨ। ਮੈਂ ਵੀ ਉਸਨੂੰ ਨਫ਼ਰਤ ਕਰਦਾ ਹਾਂ ਜੋ ਉਹ ਕਰਦੇ ਹਨ।
7ای کسانی که گوش دارید، به آنچه که روح به کلیساها می گوید، گوش دهید! به کسی که پیروز شود اجازه می دهم از درخت زندگانی که در باغ خدا می روید، بخورد.»
7"ਹਰ ਵਿਅਕਤੀ ਜਿਹਡ਼ਾ ਇਨ੍ਹਾਂ ਗੱਲਾਂ ਨੂੰ ਸੁਣਦਾ ਹੈ ਉਸਨੂੰ ਉਸ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ। ਜਿਹਡ਼ਾ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਸਨੂੰ ਮੈਂ ਜੀਵਨ ਦੇ ਰੁੱਖ ਤੋਂ ਫ਼ਲ ਖਾਣ ਦਾ ਹੱਕ ਦਿਆਂਗਾ। ਇਹ ਰੁੱਖ ਪਰਮੇਹੁਰ ਦੇ ਬਾਗ ਵਿੱਚ ਹੈ।
8به فرشتۀ کلیسای اِسمیرنا بنویس:
«این است سخنان آن اول و آخر، آن کس که مُرد و زنده شد:
8"ਸਮੁਰਨੇ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ; "ਉਹ ਜਿਹਡ਼ਾ ਪਹਿਲਾ ਤੇ ਅਖੀਰਲਾ ਹੈ, ਤੁਹਾਨੂੰ ਇਹ ਗੱਲਾਂ ਦੱਸ ਰਿਹਾ ਹੈ। ਉਹੀ ਹੈ ਜਿਹਡ਼ਾ ਮਰਿਆ ਅਤੇ ਫ਼ੇਰ ਜੀਵਨ ਵੱਲ ਵਾਪਸ ਆਇਆ।
9من از عذاب و فقر تو آگاه هستم ولی با وجود این توانگر هستی! می دانم آن کسانی که ادعا می کنند یهودی هستند ولی نیستند، چطور به تو تهمت می زنند. آنها جماعت شیطانند!
9ਮੈਂ ਤੁਹਾਡੀਆਂ ਮੁਸ਼ਕਿਲਾਂ ਨੂੰ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਗਰੀਬ ਹੋ। ਪਰ ਸੱਚਮੁਚ ਤੁਸੀਂ ਅਮੀਰ ਹੋ। ਮੈਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਜਾਣਦਾ ਹਾਂ ਜਿਹਡ਼ਿਆਂ ਕੁਝ ਲੋਕ ਤੁਹਾਡੇ ਬਾਰੇ ਬੋਲਦੇ ਹਨ। ਉਹ ਲੋਕ ਆਖਦੇ ਹਨ ਕਿ ਉਹ ਯਹੂਦੀ ਹਨ। ਪਰ ਉਹ ਸੱਚੇ ਯਹੂਦੀ ਨਹੀਂ ਹਨ। ਉਹ ਇੱਕ ਪੂਜਾ ਸਥਾਨ ਹਨ ਜਿਹਡ਼ੇ ਸ਼ੈਤਾਨ ਨਾਲ ਸੰਬੰਧਿਤ ਹਨ।
10از رنجی که به شما روی می آورد، نترسید. البته ابلیس بعضی از شما را به زندان خواهد افگند تا شما را بیازماید و به مدت ده روز رنج خواهید کشید ولی تا دَم مرگ وفادار بمانید و من به شما تاج زندگی را خواهم بخشید.
10ਉਨ੍ਹਾਂ ਗੱਲਾਂ ਬਾਰੇ ਭੈਭੀਤ ਨਾ ਹੋਵੋ ਜਿਹਡ਼ੀਆਂ ਤੁਹਾਡੇ ਨਾਲ ਵਾਪਰਨਗੀਆਂ। ਮੈਂ ਤੁਹਾਨੂੰ ਦੱਸਦਾ ਹਾਂ, ਸ਼ੈਤਾਨ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਕੈਦ ਵਿੱਚ ਭੇਜ ਦੇਵੇਗਾ। ਉਹ ਅਜਿਹਾ ਤੁਹਾਡੀ ਪਰਖ ਕਰਨ ਦੇ ਉਦੇਸ਼ ਨਾਲ ਕਰੇਗਾ। ਤੁਹਾਨੂੰ ਦਸਾਂ ਦਿਨਾਂ ਲਈ ਤਸੀਹੇ ਝੱਲਣੇ ਪੈਣਗੇ। ਪਰ ਭਾਵੇਂ ਤੁਹਾਨੂੰ ਮਰਨਾ ਪਵੇ, ਤਾਂ ਵੀ ਵਫ਼ਾਦਾਰ ਰਹੋ। ਜੇ ਤੁਸੀਂ ਵਫ਼ਾਦਾਰ ਬਣੇ ਰਹੋਂਗੇ ਤਾਂ ਮੈਂ ਤੁਹਾਨੂੰ ਜੀਵਨ ਦਾ ਤਾਜ ਬਖਸ਼ਾਂਗਾ।
11ای کسانی که گوش دارید، به آنچه که روح به کلیساها می گوید گوش دهید. کسی که پیروز شود، عذاب مرگ دوم را نخواهد چشید.»
11ਹਰ ਵਿਅਕਤੀ ਨੂੰ ਜੋ ਇਹ ਸੁਣਦਾ ਹੈ ਉਸਨੂੰ ਉਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ। ਜਿਹਡ਼ਾ ਵਿਅਕਤੀ ਜਿੱਤਦਾ ਹੈ, ਉਸਨੂੰ ਦੂਸਰੀ ਮੌਤ ਸੱਟ ਨਹੀਂ ਪਹੁੰਚਾਵੇਗੀ।
12به فرشته کلیسای پِرگاموم بنویس:
«این است سخنان آن کسی که صاحب آن شمشیر تیز دو دَم است.
12"ਪਰਗਮੁਮ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ; "ਉਹ ਇੱਕ ਜਿਸਦੇ ਕੋਲ ਦੋਧਾਰੀ ਤਿੱਖੀ ਤਲਵਾਰ ਹੈ, ਤੁਹਾਨੂੰ ਇਹ ਗੱਲਾਂ ਦੱਸ ਰਿਹਾ ਹੈ।
13می دانم تو در کجا به سر می بری، تخت شیطان در آنجا قرار دارد و می دانم ایمانی که به من داری کم نشده است. تو حتی در آن زمان که آنتیپاس، شاهدِ امینِ من در شهر تو یعنی در خانۀ شیطان شهید شد، ایمانت را از دست ندادی.
13ਮੈਂ ਜਾਣਦਾ ਹਾਂ ਕਿ ਤੁਸੀਂ ਕਿਥੇ ਰਹਿੰਦੇ ਹੋ। ਤੁਸੀਂ ਉਥੇ ਰਹਿੰਦੇ ਹੋ ਜਿਥ੍ਥੇ ਸ਼ੈਤਾਨ ਦਾ ਆਪਣਾ ਤਖਤ ਹੈ, ਪਰ ਤੁਸੀਂ ਮੇਰੇ ਪ੍ਰਤੀ ਵਫ਼ਾਦਾਰ ਗਵਾਹ ਹੋ। ਅੰਤਿਪਾਸ ਦੇ ਸਮੇਂ ਵੀ ਤੁਸੀਂ ਉਸ ਨਿਹਚਾ ਬਾਰੇ ਦੱਸਣ ਤੋਂ ਇਨਕਾਰ ਨਹੀਂ ਕੀਤਾ ਸੀ ਜੋ ਤੁਹਾਨੂੰ ਮੇਰੇ ਵਿੱਚ ਹੈ। ਅੰਤਿਪਾਸ ਮੇਰਾ ਵਫ਼ਾਦਾਰ ਗਵਾਹ ਸੀ ਜਿਹਡ਼ਾ ਤੁਹਾਡੇ ਸ਼ਹਿਰ ਵਿੱਚ ਮਾਰਿਆ ਗਿਆ ਸੀ। ਉਥੇ ਤੁਹਾਡਾ ਸ਼ਹਿਰ ਹੈ ਜਿਥੇ ਸ਼ੈਤਾਨ ਰਹਿੰਦਾ ਹੈ।
14اما از تو چند شکایت دارم: در پِرگاموم عده ای با تو هستند که به تعالیم بِلعام چسپیده اند. بِلعام به بالاق تعلیم داد که چگونه قوم اسرائیل را از راه راست گمراه سازد و آنها را تشویق کرد خوراکی را بخورند که به بُتها تقدیم شده بود و مرتکب زنا بشوند.
14"ਪਰ ਮੇਰੇ ਕੋਲ ਤੁਹਾਡੇ ਵਿਰੁੱਧ ਕੁਝ ਸ਼ਿਕਾਇਤਾਂ ਹਨ; ਤੁਹਾਡੇ ਸਮੂਹ ਵਿੱਚ ਕੁਝ ਲੋਕ ਹਨ ਜਿਹਡ਼ੇ ਬਿਲਆਮ ਦੇ ਉਪਦੇਸ਼ ਅਨੁਸਾਰ ਅਮਲ ਕਰਦੇ ਹਨ। ਬਿਲਆਮ ਨੇ ਬਾਲਾਕ ਨੂੰ ਸਿਖਾਇਆ ਕਿ ਕਿਵੇਂ ਮੂਰਤਾਂ ਨੂੰ ਭੇਂਟ ਭੋਜਨ ਖਾਕੇ ਅਤੇ ਹਰਾਮਕਾਰੀਆਂ ਕਰਕੇ ਇਸਰਾਏਲੀਆਂ ਨੂੰ ਕਿਵੇਂ ਉਕਸਾਵੇ।
15و همچنین عده ای هستند که از تعلیم نقولاویان پیروی می کنند.
15ਤੁਹਾਡੇ ਸਮੂਹ ਦੇ ਲੋਕਾਂ ਨਾਲ ਵੀ ਇਵੇਂ ਹੀ ਹੈ। ਤੁਹਾਡੇ ਦਰਮਿਆਨ ਕੁਝ ਲੋਕ ਹਨ ਜਿਹਡ਼ੇ ਨਿਕੋਲਾਈਤੀਆਂ ਦੇ ਉਪਦੇਸ਼ ਦਾ ਅਨੁਸਰਣ ਕਰਦੇ ਹਨ।
16پس توبه کن، اگر توبه نکنی به زودی نزد تو خواهم آمد و با شمشیری که از دهانم بیرون می آید، با آنها جنگ خواهم کرد.
16ਇਸੇ ਲਈ ਆਪਣੇ ਦਿਲਾਂ ਨੂੰ ਬਦਲੋ। ਜੇਕਰ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ, ਮੈਂ ਅਚਾਨਕ ਤੁਹਾਡੇ ਕੋਲ ਆਵਾਂਗਾ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਮੇਰੇ ਮੁੱਖ ਵਿੱਚੋਂ ਨਿਕਲਦੀ ਤਲਵਾਰ ਨਾਲ ਲਡ਼ਾਂਗਾ।
17ای کسانی که گوش دارید، آنچه را که روح به کلیساها می گوید بشنوید! به کسی که پیروز شود، به او از نان مَنّای مخفی خواهم داد. به او سنگ سفیدی نیز می دهم و بر آن سنگ، نام تازه ای نوشته خواهد بود که هیچ کس معنی آن را نخواهد فهمید، مگر آن کسی که آن را می گیرد.»
17"ਹਰ ਕੋਈ ਜਿਹਡ਼ਾ ਇਨ੍ਹਾਂ ਗੱਲਾਂ ਨੂੰ ਸੁਣਦਾ ਹੈ ਉਸਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾ ਨੂੰ ਆਖਦਾ ਹੈ। ਪਰ ਜਿੱਤਣ ਵਾਲੇ ਵਿਅਕਤੀ ਨੂੰ ਮੈਂ ਢੁਕਵਾਂ ਮੰਨ ਦਿਆਂਗਾ। ਇਸ ਪਥ੍ਥਰ ਉੱਤੇ ਇੱਕ ਨਵਾਂ ਨਾਲ ਲਿਖਿਆ ਹੋਇਆ ਹੈ। ਕੋਈ ਵੀ ਵਿਅਕਤੀ ਇਸ ਨਵੇਂ ਨਾਮ ਬਾਰੇ ਨਹੀਂ ਜਾਣਦਾ। ਉਹੀ ਵਿਅਕਤੀ ਜਿਹਡ਼ਾ ਇਸ ਪਥ੍ਥਰ ਨੂੰ ਪ੍ਰਾਪਤ ਕਰੇਗਾ, ਇਸ ਨਵੇਂ ਨਾਮ ਬਾਰੇ ਜਾਣੇਗਾ।
18به فرشتۀ کلیسای طیاتیرا بنویس:
«این است سخنان پسر خدا که چشمانش مانند آتش می درخشد و پاهایش مثل برنجِ شفاف، درخشان است.
18"ਥੂਆਤੀਰੇ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ; "ਪਰਮੇਸ਼ੁਰ ਦਾ ਪੁੱਤਰ ਇਹ ਗੱਲਾਂ ਦੱਸ ਰਿਹਾ ਹੈ। ਉਹੀ ਹੈ ਜਿਸ ਕੋਲ ਉਹ ਅੱਖਾਂ ਹਨ ਜਿਹਡ਼ਿਆਂ ਅੱਗ ਵਾਂਗ ਚਮਕ ਰਹੀਆਂ ਹਨ ਅਤੇ ਪੈਰ ਜਿਹਡ਼ੇ ਤਾਂਬੇ ਵਾਂਗ ਚਮਕ ਰਹੇ ਹਨ। ਉਹ ਤੁਹਾਨੂੰ ਇਹ ਆਖਦਾ ਹੈ;
19از اعمال و محبت و وفاداری و خدمت نیکو و بردباری تو آگاه هستم و می دانم که اکنون اعمال تو از گذشته بهتر است.
19ਮੈਂ ਜਾਣਦਾ ਹਾਂ ਕਿ ਤੁਸੀਂ ਕੀ ਕਰਦੇ ਹੋ। ਮੈਂ ਤੁਹਾਡੇ ਪਿਆਰ, ਨਿਹਚਾ, ਸੇਵਾ, ਅਤੇ ਸਬਰ ਬਾਰੇ ਜਾਣਦਾ ਹਾਂ। ਮੈਂ ਇਹ ਵੀ ਜਾਣਦਾ ਹਾਂ ਕਿ ਹੁਣ ਤੁਸੀਂ ਪਹਿਲਾਂ ਨਾਲੋਂ ਵਧੇਰੇ ਗੱਲਾਂ ਕਰ ਰਹੇ ਹੋ।
20و اما از تو شکایتی دارم: تو ایزابل را آزاد گذاشته ای. ایزابل، زنی که ادعا می کند نبیه است و با تعلیم خود بندگان مرا گمراه می کند تا آن ها مرتکب زنا و خوردن خوراک هایی شوند که به بُتها تقدیم شده است.
20ਪਰ ਤੁਹਾਡੇ ਖਿਲਾਫ਼ ਮੇਰੀ ਇੱਕ ਸ਼ਿਕਾਇਤ ਹੈ; ਤੁਸੀਂ ਈਜ਼ਬਲ ਨਾਮੇਂ ਉਸ ਔਰਤ ਨੂੰ ਉਹੀ ਕਰਦੇ ਰਹੇ ਹੋ ਜੋ ਵੀ ਉਸਨੂੰ ਕਰਨਾ ਪਸੰਦ ਹੈ। ਉਹ ਆਖਦੀ ਹੈ ਕਿ ਉਹ ਇੱਕ ਨਬੀਆ ਹੈ ਪਰ ਉਹ ਆਪਣੇ ਉਪਦੇਸ਼ਾਂ ਨਾਲ ਮੇਰੇ ਲੋਕਾਂ ਨੂੰ ਕੁਰਾਹੇ ਪਾ ਰਹੀ ਹੈ। ਉਹ ਮੇਰੇ ਲੋਕਾਂ ਨੂੰ ਜਿਨਸੀ ਪਾਪ ਕਰਨ ਲਈ ਅਤੇ ਮੂਰਤੀਆਂ ਨੂੰ ਭੇਂਟ ਭੋਜਨ ਖਾਣ ਲਈ ਪ੍ਰੇਰ ਰਹੀ ਹੈ।
21به او مُهلت داده ام که توبه کند ولی او نمی خواهد دست از زناکاری های خود بکشد.
21ਮੈਂ ਉਸਨੂੰ ਆਪਣਾ ਦਿਲ ਬਦਲਣ ਲਈ ਅਤੇ ਗੁਨਾਹ ਤੋਂ ਹਟਣ ਲਈ ਸਮਾਂ ਦਿੱਤਾ ਹੈ ਪਰ ਉਹ ਬਦਲਨਾ ਨਹੀਂ ਚਾਹੁੰਦੀ।
22بدان که من او را گرفتار بسترش خواهم ساخت و عاشقانش را که با او زنا کرده اند، همراه خودش گرفتار مصیبت شدیدی خواهم کرد، مگر اینکه از آن کارهایی که با او کرده بودند، توبه کنند
22ਇਸ ਲਈ ਮੈਂ ਉਸਨੂੰ ਤਸੀਹਿਆਂ ਦੇ ਬਿਸਤਰੇ ਉੱਤੇ ਸੁੱਟ ਦਿਆਂਗਾ। ਉਹ ਸਾਡ਼ੇ ਲੋਕ ਜਿਹਡ਼ੇ ਉਸ ਨਾਲ ਜਿਨਸੀ ਪਾਪ ਕਰਦੇ ਹਨ ਗੰਭੀਰ ਦੁਖ ਭੋਗਣਗੇ, ਜੇ ਉਹ ਉਨ੍ਹਾਂ ਉਪਦੇਸ਼ਾਂ ਤੋਂ ਨਹੀਂ ਮੁਡ਼ਨਗੇ ਜਿਹਡ਼ੇ ਉਹ ਦਿੰਦੀ ਹੈ।
23و فرزندانش را به قتل خواهم رسانید. با این کارها، همۀ کلیساها خواهند فهمید که من افکار و نیت های انسان را می آزمایم، و به هر یک از شما مطابق اعمالش جزا خواهم داد.
23ਮੈਂ ਉਸਦੇ ਅਨੁਯਾਈਆਂ ਨੂੰ ਵੀ ਮਾਰ ਦੇਵਾਂਗਾ। ਫ਼ੇਰ ਸਾਰੀਆਂ ਕਲੀਸਿਯਾਵਾਂ ਜਾਣ ਲੈਣਗੀਆਂ ਕਿ ਇਹ ਮੈਂ ਹਾਂ ਜੋ ਜਾਣਦਾ ਕਿ ਲੋਕ ਕਿਵੇਂ ਸੋਚਦੇ ਅਤੇ ਮਹਿਸੂਸ ਕਰਦੇ ਹਨ। ਅਤੇ ਮੈਂ ਤੁਹਾਡੇ ਵਿੱਚ ਹਰੇਕ ਨੂੰ ਤੁਹਾਡੀਆਂ ਕਰਨੀਆਂ ਅਨੁਸਾਰ ਦੇਵਾਂਗਾ।
24اکنون روی سخن من با بقیۀ شما در طیاتیرا است که این تعالیم را نپذیرفته اید و آنچه را که آنها اسرار مخصوص شیطان می خوانند، نیاموخته اید. من نمی خواهم بار بیشتری بر شما تحمیل کنم.
24"ਪਰ ਤੁਸਾਂ, ਥੂਆਤੀਰੇ ਦੇ ਬਾਕੀ ਲੋਕਾਂ ਨੇ ਉਪਦੇਸ਼ਾਂ ਨੂੰ ਉਲੰਘਿਆ। ਤੁਸੀਂ ਉਹ ਗੱਲਾਂ ਨਹੀਂ ਸਿਖ੍ਖੀਆਂ ਜਿਨ੍ਹਾਂ ਨੂੰ ਉਹ ਸ਼ੈਤਾਨ ਡੂੰਘੇ ਰਹੱਸ ਆਖਦੇ ਹਨ। ਤੁਹਾਨੂੰ ਮੈਂ ਇਹ ਆਖਦਾ ਹਾਂ। ਮੈਂ ਤੁਹਾਡੇ ਉੱਪਰ ਕੋਈ ਹੋਰ ਭਾਰ ਨਹੀਂ ਪਾਵਾਂਗਾ।
25فقط می خواهم آنچه دارید تا زمانی که من می آیم محکم نگاه دارید.
25ਪਰ ਮੇਰੇ ਆਉਣ ਤੱਕ, ਉਸੇ ਨੂੰ ਫ਼ਡ਼ੀ ਰੱਖੋ ਜੋ ਤੁਹਾਡੇ ਕੋਲ ਹੈ।
26به کسی که پیروز شود و در انجام ارادۀ من تا به آخر استقامت نشان دهد، قدرت خواهم داد تا بر تمام ملت ها حکمرانی کند.
26ਮੈਂ ਉਸਨੂੰ ਹਰੇਕ ਕੌਮਾਂ ਤੇ ਸ਼ਾਸਨ ਕਰਨ ਦਾ ਅਧਿਕਾਰ ਦੇਵਾਂਗਾ ਜੋ ਜਿੱਤਦਾ ਅਤੇ ਅੰਤ ਤੀਕ ਮੇਰੀ ਰਜ਼ਾ ਅਨੁਸਾਰ ਹੀ ਗੱਲਾਂ ਕਰਦਾ ਹੈ।
27او با عصای آهنین بر آنها فرمان خواهد راند و آنها را مثل ظروف سفالین خواهد شکست. او تمام این کارها را با قدرتی که من از پدر دریافت کرده ام، انجام خواهد داد.
27“ਉਹ ਉਨ੍ਹਾਂ ਉੱਪਰ ਡੰਡੇ ਨਾਲ ਰਾਜ ਕਰੇਗਾ। ਉਹ ਉਨ੍ਹਾਂ ਦੇ ਮਿੱਟੀ ਦੇ ਭਾਂਡਿਆਂ ਵਾਂਗ ਟੋਟੇ ਕਰ ਦੇਵੇਗਾ।” ਜ਼ਬੂਰ 2:9
28و همچنین ستارۀ صبح را به او خواهم بخشید.ای کسانی که گوش دارید، آنچه را که روح به کلیساها می گوید، بشنوید.»
28ਇਹ ਉਹੀ ਸ਼ਕਤੀ ਹੈ ਜਿਹਡ਼ੀ ਮੈਂ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤੀ ਹੈ। ਮੈਂ ਉਸ ਵਿਅਕਤੀ ਨੂੰ ਸਵੇਰ ਦਾ ਤਾਰਾ ਵੀ ਦਿਆਂਗਾ।
29ای کسانی که گوش دارید، آنچه را که روح به کلیساها می گوید، بشنوید.»
29ਹਰ ਕੋਈ ਜਿਹਡ਼ਾ ਇਹ ਸੁਣਦਾ ਹੈ ਉਸਨੂੰ ਆਤਮਾ ਕਲੀਸਿਯਾਵਾਂ ਨੂੰ ਕੀ ਦੱਸਦਾ ਹੈ ਸੁਣਨਾ ਚਾਹੀਦਾ ਹੈ।