1پس از این فرشته ای را دیدم، که از آسمان به زیر می آمد. او با اقتدار و اختیار عظیم آمد و زمین از شکوه و جلال او روشن شد.
1ਫ਼ਿਰ ਮੈਂ ਸਵਰਗ ਵੱਲੋਂ ਇੱਕ ਹੋਰ ਦੂਤ ਨੂੰ ਆਉਂਦਿਆਂ ਦੇਖਿਆ। ਦੂਤ ਕੋਲ ਮਹਾਨ ਤਾਕਤ ਸੀ। ਉਸਦੀ ਮਹਿਮਾ ਨੇ ਧਰਤੀ ਨੂੰ ਚਾਨਣਮਈ ਕਰ ਦਿੱਤਾ।
2آنگاه با صدایی بلند گفت: «بابِل سقوط کرده است! بابِل بزرگ سقوط کرده است! بابِل، مسکن شیاطین، و جای همه ارواح خبیث و قفس پرندگان نجس و نفرت انگیز شده است،
2ਦੂਤ ਨੇ ਜ਼ੋਰਦਾਰ ਅਵਾਜ਼ ਵਿੱਚ ਆਖਿਆ; "ਉਹ ਤਬਾਹ ਹੋ ਚੁੱਕੀ ਹੈ।" ਬੇਬੀਲੋਨ ਦੀ ਮਹਾਨਗਰੀ ਤਬਾਹ ਹੋ ਗਈ ਹੈ। ਉਹ ਭੂਤਾਂ ਲਈ ਇੱਕ ਘਰ ਬਣ ਗਈ ਹੈ। ਉਹ ਸਾਰੇ ਭ੍ਰਿਸ਼ਟ ਆਤਮਿਆਂ ਲਈ ਜਗ਼੍ਹਾ ਬਣ ਗਈ ਹੈ। ਉਹ ਇੱਕ ਅਜਿਹਾ ਸ਼ਹਿਰ ਬਣ ਗਈ ਹੈ ਜੋ ਹਰ ਤਰ੍ਹਾਂ ਦੇ ਅਸ਼ੁਧ ਪੰਛੀਆਂ ਨਾਲ ਭਰਪੂਰ ਹੈ। ਉਹ ਅਸ਼ੁਧ ਅਤੇ ਘ੍ਰਿਣਾਯੋਗ ਜਾਨਵਰਾਂ ਦਾ ਸ਼ਹਿਰ ਬਣ ਗਈ ਹੈ।
3زیرا همۀ ملتها از شراب آتشین زنای او نوشیده اند. شاهان زمین با او زنا کرده اند و تاجران دنیا از زیادی عیاشی او توانگر شده اند.»
3ਧਰਤੀ ਦੇ ਸਾਰੇ ਲੋਕਾਂ ਨੇ ਉਸਦੇ ਜਿਨਸੀ ਪਾਪਾਂ ਅਤੇ ਪਰਮੇਸ਼ੁਰ ਦੇ ਗੁੱਸੇ ਦੀ ਮੈ ਪੀਤੀ ਹੈ। ਧਰਤੀ ਦੇ ਰਾਜਿਆਂ ਨੇ ਉਸ ਨਾਲ ਜਿਨਸੀ ਪਾਪ ਕੀਤੇ, ਅਤੇ ਧਰਤੀ ਦੇ ਵਪਾਰੀ ਉਸਦੇ ਐਸ਼ ਭਰੇ ਜੀਵਨ ਰਾਹੀਂ ਅਮੀਰ ਬਣ ਗਏ।"
4آنگاه صدای دیگری از آسمان شنیدم، که می گفت: «از او بیرون آئید. ای قوم برگزیدۀ من، مبادا در گناهان او شریک شوید و در بلاهایش شریک گردید،
4ਫ਼ਿਰ ਮੈਂ ਸਵਰਗ ਤੋਂ ਇੱਕ ਹੋਰ ਅਵਾਜ਼ ਸੁਣੀ; "ਮੇਰੇ ਲੋਕੋ, ਨਗਰ ਤੋਂ ਬਾਹਰ ਆ ਜਾਓ, ਤਾਂ ਜੋ ਤੁਸੀਂ ਉਸਦੇ ਪਾਪਾਂ ਦੇ ਭਾਗੀ ਨਹੀਂ ਹੋਵੋਂਗੇ। ਫ਼ੇਰ ਤੁਸੀਂ ਉਸਦੀਆਂ ਸਜਾਵਾਂ ਵਿੱਚ ਹਿੱਸਾ ਪ੍ਰਾਪਤ ਨਹੀਂ ਕਰੋਂਗੇ
5زیرا گناهان او تا به فلک انباشته شده و خدا جنایات او را از یاد نبرده است.
5ਉਸ ਨਗਰ ਦੇ ਪਾਪਾਂ ਦਾ ਢੇਰ ਸਵਰਗ ਜਿੰਨਾ ਉੱਚਾ ਹੋ ਗਿਆ ਹੈ। ਪਰਮੇਸ਼ੁਰ ਉਨਹਆਂ ਗਲਤ ਗੱਲਾਂ ਨੂੰ ਨਹੀਂ ਭੁਲਿਆ ਜਿਹਡ਼ੀਆਂ ਉਸਨੇ ਕੀਤੀਆਂ ਸਨ।
6آنچنان با او رفتار کنید که او با دیگران کرده است. برای اعمالش دو چندان به او باز گردانید. پیاله اش را دو برابر غلیظ تر از پیاله ای بگردانید که او برای شما تهیه کرده است.
6ਨਗਰ ਨੂੰ ਉਹੀ ਕੁਝ ਦਿਉ ਜੋ ਉਸਨੇ ਹੋਰਾਂ ਨੂੰ ਦਿੱਤਾ। ਦੂਣਾ ਕਰਕੇ ਮੋਡ਼ੋ ਜਿੰਨਾ ਉਸਨੇ ਤੁਹਾਡੇ ਨਾਲ ਕੀਤਾ ਉਸ ਲਈ ਇੱਕ ਪਿਆਲਾ ਤਿਆਰ ਕਰੋ ਜੋ ਉਸ ਪਿਆਲੇ ਨਾਲੋਂ ਦੂਣਾ ਨਸ਼ੀਲਾ ਹੋਵੇ ਜੋ ਉਸਨੇ ਤੁਹਾਡੇ ਲਈ ਤਿਆਰ ਕੀਤਾ ਹੈ।
7او را به همان اندازه که از جلال و تجمل خویش فخر می کرد، غم و عذاب دهید. چون او در دل خود می گوید: «من مثل ملکه بر تخت خود نشسته ام! من دیگر بیوه نیستم و غم را هرگز نخواهم دید.»
7ਉਸਨੇ ਆਪਣੇ ਆਪ ਨੂੰ ਜਿੰਨੀ ਵਧੇਰੇ ਮਹਿਮਾ ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਦਿੱਤੀ, ਉਸਨੂੰ ਓਨੇ ਹੀ ਤਸੀਹੇ ਅਤੇ ਉਦਾਸੀ ਦਿਓ। ਉਹ ਆਪਣੇ ਆਪ ਨੂੰ ਆਖਦੀ ਹੈ, “ਮੈਂ ਆਪਣੇ ਤਖਤ ਤੇ ਬੈਠੀ ਇੱਕ ਰਾਣੀ ਹਾਂ। ਮੈਂ ਇੱਕ ਵਿਧਵਾ ਨਹੀਂ ਹਾਂ। ਮੈਨੂੰ ਕਦੇ ਵੀ ਕਿਸੇ ਸਮੇਂ ਉਦਾਸੀ ਨਹੀਂ ਮਿਲੇਗੀ।”
8به این جهت تمام بلایا یعنی مرگ و غم و قحطی در یک روز به او روی می آورند و او در آتش خواهد سوخت، زیرا خداوند، خدایی که این چنین او را جزا می دهد، قادر است.»
8ਇਹ ਸਾਰੀਆਂ ਮੁਸੀਬਤਾਂ ਉਸ ਉੱਤੇ ਇੱਕ ਹੀ ਦਿਨ ਵਿੱਚ ਆਉਣਗੀਆਂ। ਮੌਤ, ਮਹਾਂ ਉਦਾਸੀ ਅਤੇ ਅਕਾਲ, ਇਹ ਅੱਗ ਦੁਆਰਾ ਤਬਾਹ ਹੋਵਣਗੇ। ਕਿਉਂਕਿ ਪਰਮੇਸ਼ੁਰ ਜਿਹਡ਼ਾ ਉਸਦਾ ਨਿਰਣਾ ਕਰੇਗਾ ਬਹੁਤ ਸ਼ਕਤੀਸ਼ਾਲੀ ਹੈ।
9هرگاه پادشاهان زمین که با او زنا کرده اند و از تجمل زیاد او بهره مند شده اند، دود سوختن او را ببینند، به حال او گریه و زاری خواهند کرد.
9"ਧਰਤੀ ਦੇ ਉਹ ਰਾਜੇ ਜਿਨ੍ਹਾਂ ਨੇ ਉਸ ਨਾਲ ਜਿਨਸੀ ਪਾਪ ਕੀਤੇ ਅਤੇ ਉਸ ਨਾਲ ਉਸਦੀ ਐਸ਼ੋ ਅਰਾਮ ਦੀ ਜ਼ਿੰਦਗੀ ਸਾਂਝੀ ਕੀਤੀ ਸੀ, ਉਹ ਉਸਦੇ ਬਲਦਾ ਧੂਂਆਂ ਦੇਖਣਗੇ। ਫ਼ਿਰ ਉਹ ਰਾਜੇ ਉਸਦੀ ਮੌਤ ਕਾਰਣ ਰੋਣਗੇ ਅਤੇ ਉਦਾਸ ਹੋ ਜਾਣਗੇ।
10آن ها از ترس عذابی که او متحمل می شود، دور ایستاده خواهند گفت: «آه، آه، ای شهر بزرگ، ای بابِل، شهر پُر قدرت که در یک ساعت به جزای خود رسیدی.»
10ਰਾਜੇ ਉਸਦੇ ਤਸੀਹਿਆਂ ਤੋਂ ਡਰ ਜਾਣਗੇ ਅਤੇ ਦੂਰ ਖਲੋਤੇ ਰਹਿਣਗੇ। ਰਾਜੇ ਆਖਣਗੇ; “ਭਿਆਨਕ, ਉਫ਼ ਕਿੰਨਾ ਭਿਆਨਕ। ਤੇ ਬੇਬੀਲੋਨ ਦੇ ਸ਼ਕਤੀਸ਼ਾਲੀ ਸ਼ਹਿਰ, ਤੇਰੀ ਸਜ਼ਾ ਇੱਕ ਘੰਟੇ ਵਿੱਚ ਆ ਗਈ।”
11تاجران دنیا نیز اشک خواهند ریخت و برای او ماتم خواهند گرفت، زیرا دیگر کسی کالاهای آنها را نمی خرد.
11"ਧਰਤੀ ਦੇ ਵਪਾਰੀ ਉਸ ਲਈ ਰੋਣਗੇ ਅਤੇ ਪਿਟ੍ਟਣਗੇ, ਕਿਉਂਕਿ ਕੋਈ ਵੀ ਹੁਣ ਉਨ੍ਹਾਂ ਦੀਆਂ ਚੀਜ਼ਾਂ ਨਹੀਂ ਖਰੀਦੇਗਾ।
12دیگر کسی کالاهای طلا و نقره، جواهرات و مروارید، لباس های ارغوانی و سرخ، یا ابریشم و کتان ظریف، انواع چوب های قیمتی و معطر، انواع ظروف عاجی و چوبی و برنجی و آهنین و یا مرمری،
12ਉਹ ਸੋਨਾ, ਚਾਂਦੀ, ਜਵਾਹਰ, ਮੋਤੀ, ਕੀਮਤੀ ਵਸਤਰ, ਬੈਂਗਣੀ ਕੱਪਡ਼ਾ, ਰੇਸ਼ਮ, ਸ਼ਨੀਲ, ਹਰ ਤਰ੍ਹਾਂ ਦੇ ਚਕੋਤਰੇ ਦੀ ਲੱਕਡ਼ ਅਤੇ ਹਾਥੀ ਦੰਦ ਤੋਂ ਬਣੀਆਂ ਕਈ ਪ੍ਰਕਾਰ ਦੀਆਂ ਵਸਤੂਆਂ, ਪਿਤ੍ਤਲ, ਲੋਹਾ ਅਤੇ ਸੰਗਮਰਮਰ ਵੇਚਦੇ ਸਨ।
13دارچین و ادویه، عطریات و بُخُور و کُندُر، شراب و روغن، آرد و گندم، گاو و گوسفند، اسپ و ارابه های جنگی و حتی غلامان و نفوس انسانی آن ها را نمی خرد.
13ਉਨ੍ਹਾਂ ਵਪਾਰੀਆਂ ਨੇ ਦਾਲਚੀਨੀ, ਮਸਾਲੇ, ਧੂਪ, ਲੁਬਾਣ, ਮੈ, ਜੈਤੂਨ ਦਾ ਤੇਲ, ਵਧੀਆ ਆਟਾ, ਕਣਕ, ਜਾਨਵਰ, ਭੇਡਾਂ, ਘੋਡ਼ੇ ਅਤੇ ਰਥ੍ਥ ਲੋਕਾਂ ਦੇ ਸ਼ਰੀਰ ਅਤੇ ਮਨੁੱਖੀ ਜ਼ਿੰਦਗੀਆਂ ਵੀ ਵੇਚੀਆਂ।
14آن میوه ای را که سخت در آرزوی به دست آوردنش بودی، از دست دادی و تجمل و شکوه تو از بین رفته است و دیگر هیچ وقت آن ها را نخواهی یافت.
14ਵਪਾਰੀ ਰੋਣਗੇ ਅਤੇ ਆਖਣਗੇ, “ਹੇ ਬੇਬੀਲੋਨ ਜਿਹਡ਼ੀਆਂ ਚੰਗੀਆਂ ਚੀਜ਼ਾਂ ਤੂੰ ਚਾਹੁੰਦੀ ਸੀ ਉਹ ਤੈਥੋਂ ਖੁਸ੍ਸ ਗਈਆਂ ਹਨ। ਤੇਰੀਆਂ ਸਾਰੀਆਂ ਕੀਮਤੀ ਅਤੇ ਸ਼ਾਨਦਾਰ ਚੀਜ਼ਾਂ ਅਲੋਪ ਹੋ ਗਈਆਂ ਹਨ। ਤੁਸੀਂ ਉਨ੍ਹਾਂ ਵਿੱਚੋਂ ਕੁਝ ਵੀ ਹੋਰ ਚੀਜ਼ਾਂ ਨਹੀਂ ਵੇਖੋਂਗੇ।”
15تاجران این کالاها که ثروت خود را از آن شهر به دست آوردند، از ترس عذاب او دور خواهند ایستاد و با گریه و غم خواهند گفت:
15"ਵਪਾਰੀ ਉਸਦੇ ਦੁਖ ਤੋਂ ਭੈਭੀਤ ਹੋ ਜਾਣਗੇ ਅਤੇ ਉਸਤੋਂ ਦੂਰ ਹੀ ਰਹਿਣਗੇ। ਇਹ ਉਹੀ ਲੋਕ ਹਨ ਜਿਹਡ਼ੇ ਉਸਨੂੰ ਚੀਜ਼ਾਂ ਵੇਚਕੇ ਅਮੀਰ ਬਣੇ ਸਨ। ਇਹ ਲੋਕ ਰੋਣਗੇ ਤੇ ਉਦਾਸ ਹੋਣਗੇ।
16«آه، آه، ای شهر بزرگ که به لباس های کتان ظریف ارغوانی و سرخ ملبس و با طلا و جواهر و مروارید آراسته بودی!
16ਉਹ ਆਖਣਗੇ; "ਭਿਆਨਕ। ਕਿੰਨਾ ਭਿਆਨਕ ਉਸ ਮਹਾਨਗਰੀ ਲਈ। ਉਹ ਬਰੀਕ ਸੂਤੀ ਕੱਪਡ਼ੇ, ਬੈਂਗਣੀ ਅਤੇ ਲਾਲ ਵਸਤਰ ਪਾਕੇ ਤਿਆਰ ਹੋਈ ਸੀ ਅਤੇ ਉਹ ਸੋਨੇ, ਜਵਾਹਰਾਂ ਅਤੇ ਮੋਤੀਆਂ ਆਲ ਜਗਮਗਾ ਰਹੀ ਸੀ।
17در یک ساعت همۀ ثروت تو تباه گردیده است!»
تمام ناخدایان و ملاحان و مسافران بحری و آنانی که از راه بحر تجارت می کنند، دور ایستادند.
17ਸਾਰੀ ਅਮੀਰੀ ਪਲਾਂ ਵਿੱਚ ਗਾਇਬ ਹੋ ਗਈ।” "ਜਲ ਸੈਨਾ ਦੇ ਸਾਰੇ ਕਪਤਾਨ, ਉਹ ਸਾਰੇ ਜਿਹਡ਼ੇ ਪਾਣੀ ਦੇ ਜਹਾਜ਼ ਵਿੱਚ ਸਫ਼ਰ ਕਰਦੇ ਹਨ, ਸਾਰੇ ਮਲ੍ਲਾਹ, ਅਤੇ ਉਹ ਸਾਰੇ ਜਿਹਡ਼ੇ ਸਮੁੰਦਰ ਵਿੱਚ ਕੰਮ ਕਰਕੇ ਪੈਸਾ ਕੁਮਾਉਂਦੇ ਹਨ, ਬੇਬੇਈਲੋਨ ਤੋਂ ਦੂਰ ਹੀ ਖਲੋਣਗੇ।
18همین که دود سوختن او را دیدند فریاد زده گفتند: «آیا هرگز شهری مثل این شهر بزرگ بوده است؟»
18ਉਨ੍ਹਾਂ ਨੇ ਉਸਦੇ ਸਡ਼ਨ ਦਾ ਧੂਂਆਂ ਦੇਖਿਆ। ਉਨ੍ਹਾਂ ਨੇ ਉੱਚੀ ਅਵਾਜ਼ ਵਿੱਚ ਆਖਿਆ, “ਇਸ ਮਹਾਨਗਰੀ ਵਰਗਾ ਕੋਈ ਹੋਰ ਨਗਰ ਨਹੀਂ ਸੀ।”
19آن ها بر سرهای خود خاک ریخته و با گریه و زاری فریاد زده می گفتند: «آه، آه، ای شهر بزرگ، شهری که تمام کشتی داران بحر از ثروت او توانگر شدند، در یک ساعت ویران شده است.»
19ਉਨ੍ਹਾਂ ਨੇ ਆਪਣੇ ਸਿਰ ਮਿੱਟੀ ਪਾਈ। ਉਹ ਰੋਏ ਅਤੇ ਉਦਾਸ ਹੋਏ। ਉਨ੍ਹਾਂ ਨੇ ਉੱਚੀ ਆਖਿਆ; “ਭਿਆਨਕ ਕਿੰਨਾ ਭਿਆਨਕ ਇਸ ਮਹਾਂ ਨਗਰੀ ਲਈ। ਇਹ ਸਾਰੇ ਲੋਕ ਜਿਨ੍ਹਾਂ ਦੇ ਜਹਾਜ਼ ਸਮੁੰਦਰ ਉੱਤੇ ਸਨ ਉਸਦੀ ਦੌਲਤ ਨਾਲ ਅਮੀਰ ਬਣ ਗਏ। ਇਹ ਸਾਰੀਆਂ ਚੀਜ਼ਾਂ ਇੱਕ ਘੰਟੇ ਵਿੱਚ ਨਸ਼ਟ ਕਰ ਦਿੱਤੀ ਗਈਆਂ ਹਨ।
20ای آسمان از نابودی او خوشی کن، ای مقدسین و ای رسولان، و ای انبیاء خوشی کنید، چون خداوند انتقام شما را از او گرفته است.
20ਹੇ ਸਵਰਗ ਖੁਸ਼ ਹੋ ਇਸ ਕਾਰਣ। ਖੁਸ਼ ਹੋਏ ਪਰਮੇਸ਼ੁਰ ਦੇ ਪਵਿੱਤਰ ਲੋਕੋ, ਰਸੂਲੋ ਅਤੇ ਨਬੀਓ। ਪਰਮੇਸ਼ੁਰ ਨੇ ਸਜ਼ਾ ਦਿੱਤੀ ਹੈ ਉਸਨੂੰ ਉਨ੍ਹਾਂ ਗੱਲਾਂ ਦੀ ਜਿਹਡ਼ੀਆਂ ਕੀਤੀਆਂ ਉਸਨੇ ਤੁਹਾਡੇ ਨਾਲ।"“
21آنگاه فرشته ای نیرومند، سنگی را که به بزرگی سنگ آسیاب بود برداشت و به بحر انداخت و گفت: «همین طور بابِل، آن شهر بزرگ به سختی خواهد افتاد و دیگر یافت نخواهد شد.
21ਫ਼ਿਰ ਇੱਕ ਸ਼ਕਤੀਸ਼ਾਲੀ ਦੂਤ ਨੇ ਇੱਕ ਵੱਡਾ ਪੱਥਰ ਚੁਕਿਆ। ਇਹ ਪੱਥਰ ਚਕ੍ਕੀ ਦੇ ਪੁਢ਼ ਜਿੰਨਾ ਵੱਡਾ ਸੀ। ਦੂਤ ਨੇ ਪੱਥਰ ਸਮੁੰਦਰ ਵਿੱਚ ਸੁਟਿਆ, ਅਤੇ ਆਖਿਆ। "ਇਸੇ ਤਰ੍ਹਾਂ ਹੀ, ਬੇਬੀਲੋਨ ਦੀ ਮਹਾਂਨਗਰੀ ਨੂੰ ਥੱਲੇ ਸੁੱਟ ਦਿੱਤਾ ਜਾਵੇਗਾ। ਅਤੇ ਇਸਨੂੰ ਹੋਰ ਵਧੇਰੇ ਨਹੀਂ ਵੇਖਿਆ ਜਾਵੇਗਾ।
22دیگر صدای چنگ نوازان و مطربان و نی زنان و شیپور نوازان در تو شنیده نخواهد شد! دیگر صنعتگران هیچ حرفه ای در تو نخواهند یافت! دیگر صدای آسیاب در تو به گوش نخواهد رسید!
22ਲੋਕਾਂ ਦਾ ਰਬਾ, ਹੋਰ ਸੰਗੀਤਕ ਸਾਜ਼, ਸਾਰੰਗੀਆਂ, ਅਤੇ ਤੂਰ੍ਹੀਆਂ ਵਜਾਉਣੀਆਂ ਫ਼ੇਰ ਕਦੀ ਵੀ ਤੁਹਾਡੇ ਵਿੱਚ ਸੁਣੀਆਂ ਨਹੀਂ ਜਾਣਗੀਆਂ। ਤੁਹਾਡੇ ਵਿੱਚ ਕਾਰੀਗਰ ਕਈ ਪ੍ਰਕਾਰ ਦੀ ਕਾਰੀਗਰੀ ਕਰਦੇ ਤੁਹਾਡੇ ਵਿੱਚ ਫ਼ਿਰ ਕਦੇ ਨਹੀਂ ਲਭੇ ਜਾਣਗੇ। ਚਕ੍ਕੀ ਦੇ ਪੁਢ਼ ਦੀ ਅਵਾਜ਼ ਫ਼ੇਰ ਤੁਹਾਡੇ ਵਿੱਚ ਕਦੇ ਵੀ ਨਹੀਂ ਸੁਣੀ ਜਾਵੇਗੀ।
23و نور چراغ در تو دیده نخواهد شد! و دیگر صدای عروس و داماد در تو به گوش نخواهد رسید. روزگاری تمام بزرگان دنیا تاجران تو بودند و تو با جادوی خود همۀ ملتها را فریفته بودی.زیرا بابِل به خاطر خون انبیاء و خون مقدسان و خون همۀ مقتولان روی زمین که در آن یافت شد، به جزای خود رسید.»
23ਦੀਵੇ ਦੀ ਰੋਸ਼ਨੀ ਤੁਹਾਡੇ ਵਿੱਚ ਕਦੇ ਵੀ ਨਹੀਂ ਚਮਕੇਗੀ ਲਾਡ਼ੇ ਅਤੇ ਵਹੁਟੀ ਦੀਆਂ ਅਵਾਜ਼ਾਂ ਤੁਹਾਡੇ ਵਿੱਚ ਫ਼ਿਰ ਕਦੀ ਵੀ ਨਹੀਂ ਸੁਣੀਆਂ ਜਾਣਗੀਆਂ। ਕਿਉਂਕਿ ਤੁਹਆਡੇ ਵਪਾਰੀ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਲੋਕ ਸਨ, ਅਤੇ ਤੁਸੀਂ ਸਾਰੀਆਂ ਕੌਮਾਂ ਨੂੰ ਆਪਣੇ ਜਾਦੂ ਨਾਲ ਧੋਖਾ ਦਿੱਤਾ।
24زیرا بابِل به خاطر خون انبیاء و خون مقدسان و خون همۀ مقتولان روی زمین که در آن یافت شد، به جزای خود رسید.»
24ਬੇਬੀਲੋਨ ਨਬੀਆਂ ਨੂੰ ਅਤੇ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਮਾਰਨ ਦਾ ਦੋਸ਼ੀ ਹੈ ਜਿਹਡ਼ੇ ਧਰਤੀ ਤੇ ਮਾਰੇ ਗਏ ਹਨ।