1پس از این وقایع صدایی شنیدم که مانند فریاد گروهی زیاد در آسمان طنین افگند و می گفت: «خدا را شکر! رستگاری و جلال و قدرت از خدای ماست.
1ਇਸਤੋਂ ਮਗਰੋਂ, ਮੈਂ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ ਜੋ ਬਹੁਤ ਸਾਰੇ ਲੋਕਾਂ ਵਾਂਗੂ ਲੱਗੀ। ਉਹ "ਹਲਲੂਯਾਹ! ਆਖ ਰਹੇ ਸਨ। ਫ਼ਤੇਹ, ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਨਾਲ ਸੰਬੰਧਿਤ ਹੈ।
2زیرا داوری های او راست و عادلانه است! او فاحشۀ بزرگ را که با زنای خود زمین را آلوده ساخت، محکوم کرده و انتقام خون بندگان خود را از او گرفته است.»
2ਨਿਰਣੇ ਉਸਦੇ ਹਨ ਸੱਚੇ ਤੇ ਸਹੀ। ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ। ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।"
3آن ها بار دیگر گفتند: «خدا را شکر! دود آن در تمام زمانها و قرون بلند خواهد بود.»
3ਸਵਰਗ ਵਿਚਲੇ ਲੋਕਾਂ ਨੇ ਆਖਿਆ; "ਹਲਲੂਯਾਹ! ਉਹ ਸਡ਼ ਰਹੀ ਹੈ ਅਤੇ ਉਸਦਾ ਧੂਆਂ ਸਦਾ ਅਤੇ ਸਦਾ ਲਈ ਉਠੇਗ਼ਾ।"
4آن بیست و چهار پیر و چهار حیوان در برابر خدایی که بر تخت نشسته بود، به روی خود افتادند و او را عبادت نموده گفتند: «آمین! خدا را شکر!»
4ਫ਼ਿਰ ਚੌਵੀ, ਬਜ਼ੁਰਗ ਅਤੇ ਚਾਰ ਸਜੀਵ ਚੀਜ਼ਾਂ ਝੁਕੀਆਂ ਅਤੇ ਉਨ੍ਹਾਂ ਨੇ ਉਸ ਇੱਕ ਦੀ ਉਪਾਸਨਾ ਕੀਤੀ ਜੋ ਉਸ ਤਖਤ ਤੇ ਬਿਰਾਜਮਾਨ ਸੀ। ਉਨ੍ਹਾਂ ਨੇ ਆਖਿਆ; "ਆਮੀਨ, ਹਲਲੂਯਾਹ।"
5آنگاه از تخت صدایی آمد که می گفت: «ای تمام بندگان او، و ای کسانی که از او می ترسید، از کوچک و بزرگ، خدای ما را سپاس گوئید.»
5ਫ਼ਿਰ ਤਖਤ ਤੋਂ ਇੱਕ ਅਵਾਜ਼ ਆਈ। ਅਵਾਜ਼ ਨੇ ਆਖਿਆ; "ਤੁਸੀਂ ਸਾਰੇ ਲੋਕੋ ਜੋ ਸਾਡੇ ਪਰਮੇਸ਼ੁਰ ਦੀ ਸੇਵਾ ਕਰਦੇ ਹੋ, ਉਸਦੀ ਉਸਤਤਿ ਕਰੋ। ਸਾਰੇ ਲੋਕੋ, ਵੱਡੇ ਅਤੇ ਛੋਟੇ ਜਿਹਡ਼ੇ ਪਰਮੇਸ਼ੁਰ ਨੂੰ ਸਤਿਕਾਰਦੇ ਹੋ, ਉਸਦੀ ਉਸਤਤਿ ਕਰੋ।"
6آنگاه صدایی شنیدم که مانند صدای گروهی زیاد و صدای آب های بسیار و غرش شدید رعد بود و می گفت: «خدا را شکر! خداوند، خدای ما که قادر مطلق است سلطنت می کند!
6ਫ਼ਿਰ ਮੈਂ ਕੁਝ ਸੁਣਿਆ ਜਿਸਨੇ ਬਹੁਤ ਸਾਰੇ ਲੋਕਾਂ ਜਿੰਨਾ ਰੌਲਾ ਪਾਇਆ। ਇਹ ਹਢ਼ਾ ਦੇ ਪਾਣੀ ਵਰਗੀ ਅਤੇ ਸ਼ਕਤੀਸ਼ਾਲੀ ਗਰਜ ਵਰਗੀ ਸੀ। ਲੋਕ ਆਖ ਰਹੇ ਸਨ; "ਹਲਲੂਯਾਹ! ਸਾਡਾ ਪ੍ਰਭੂ ਪਰਮੇਸ਼ੁਰ ਸ਼ਾਸਨ ਕਰਦਾ ਹੈ। ਉਹ ਹੀ ਸਰਬਸ਼ਕਤੀਮਾਨ ਹੈ।
7خوشی و وجد کنیم و جلال او را ستایش کنیم، زیرا زمان جشن عروسی بره رسیده است، عروس او خود را آماده ساخته است
7ਆਓ, ਅਸੀਂ ਆਨੰਦ ਮਾਣੀਏ ਅਤੇ ਖੁਸ਼ ਹੋਈਏ ਅਤੇ ਪਰਮੇਸ਼ੁਰ ਨੂੰ ਮਹਿਮਾ ਦੇਈਏ ਅਸੀਂ ਇੰਝ ਉਸਦੀ ਉਸਤਤਿ ਕਰੀਏ ਜਿਵੇਂ ਲੇਲੇ ਦਾ ਵਿਆਹ ਆਇਆ ਹੈ। ਅਤੇ ਲੇਲੇ ਦੀ ਵਹੁਟੀ ਨੇ ਆਪਣੇ ਆਪ ਨੂੰ ਸ਼ਿਂਗਾਰਿਆ ਹੈ।
8و لباسی از کتان ظریف پاک و درخشان را پوشیده است.» (مقصود از کتان ظریف، اعمال نیک مقدسین است.)
8ਲਾਡ਼ੀ ਨੂੰ ਪਾਉਣ ਲਈ ਵਧੀਆ ਲਿਨਨ ਦੇ ਕੱਪਡ਼ੇ ਦਿੱਤੇ ਗਏ ਸਨ। ਵਧੀਆ ਲਿਨਨ ਦੇ ਕੱਪਡ਼ਾ ਸਾਫ਼ ਅਤੇ ਚਮਕੀਲਾ ਸੀ। ਵਧੀਆ ਲਿਨਨ ਦੇ ਕੱਪਡ਼ੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।
9سپس فرشته به من گفت: «این را بنویس، خوشا به حال کسانی که به جشن عروسی بره دعوت می شوند.» او همچنین به من گفت: «اینها کلام حقیقی خداست.»
9ਫ਼ੇਰ ਦੂਤ ਨੇ ਮੈਨੂੰ ਆਖਿਆ, "ਇਹ ਲਿਖੋ; ਉਹ ਲੋਕ ਜਿਹਡ਼ੇ ਲੇਲੇ ਦੇ ਵਿਆਹ ਦੀ ਦਾਅਵਤ ਤੇ ਸੱਦੇ ਗਏ ਹਨ, ਉਹ ਸੁਭਾਗੇ ਹਨ।" ਫ਼ੇਰ ਦੂਤ ਨੇ ਆਖਿਆ, "ਇਹ ਪਰਮੇਸ਼ੁਰ ਦੇ ਸੱਚੇ ਸ਼ਬਦ ਹਨ।"
10در پیش پای او به خاک افتادم تا او را عبادت کنم، اما او به من گفت: «نه، چنین نکن، من خادمی هستم مانند تو و برادرانت که به عیسی مسیح شهادت می دهند، خدا را پرستش کن! زیرا شهادتی که دربارۀ عیسی داده شده، الهام بخش تمام پیشگویی هاست.»
10ਫ਼ੇਰ ਮੈਂ ਉਪਾਸਨਾ ਕਰਨ ਲਈ ਦੂਤ ਦੇ ਚਰਨਾਂ ਤੇ ਨਿਉਂ ਗਿਆ। ਪਰ ਦੂਤ ਨੇ ਮੈਨੂੰ ਆਖਿਆ, "ਮੇਰੀ ਉਪਾਸਨਾ ਨਾ ਕਰ। ਮੈਂ ਤਾਂ ਤੁਹਾਡੇ ਅਤੇ ਤੁਹਾਡੇ ਭਰਾਵਾਂ ਵਾਂਗ ਹੀ ਇੱਕ ਸੇਵਕ ਹਾਂ ਜਿਨ੍ਹਾਂ ਪਾਸ ਯਿਸੂ ਦਾ ਸੱਚ ਹੈ। ਇਸ ਲਈ ਉਪਾਸਨਾ ਪਰਮੇਸ਼ੁਰ ਦੀ ਕਰੋ। ਕਿਉਂਕਿ ਯਿਸੂ ਦਾ ਸੱਚ ਅਗੰਮ ਵਾਕ ਦਾ ਆਤਮਾ ਹੈ।"
11آنگاه آسمان را باز دیدم. اسپ سفیدی در آنجا بود که نام سوارش امین و حق بود. او با عدالت داوری و جنگ می کند.
11ਫ਼ੇਰ ਮੈਂ ਸਵਰਗ ਨੂੰ ਖੁਲ੍ਹਦਿਆਂ ਦੇਖਿਆ। ਉਥੇ ਮੇਰੇ ਸਾਮ੍ਹਣੇ ਇੱਕ ਚਿਟ੍ਟਾ ਘੋਡ਼ਾ ਸੀ। ਘੋਡ਼ ਸਵਾਰ ਵਫ਼ਾਦਾਰ ਅਤੇ ਸੱਚਾ ਸਦਾਉਂਦਾ ਹੈ। ਉਹ ਆਪਣੇ ਨਿਰਣੇ ਵਿੱਚ ਅਤੇ ਜੰਗ ਕਰਨ ਵਿੱਚ ਸਹੀ ਹੈ।
12چشمانش مانند شعلۀ آتش بود، نیم تاجهای بسیار بر سر داشت و نامی بر او نوشته بود، که هیچ کس جز خودش نمی توانست آن را بفهمد.
12ਉਸ ਦੀਆਂ ਅਖਾਂ ਅੱਗ ਦੇ ਭਾਂਬਡ਼ ਹਨ। ਉਸਦੇ ਸਿਰ ਉੱਤੇ ਬਹੁਤ ਸਾਰੇ ਤਾਜ ਹਨ। ਉਸਦੇ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ ਪਰ ਸਿਰਫ਼ ਉਹੋ ਹੀ ਹੈ ਜਿਹਡ਼ਾ ਇੱਕ ਨਾਮ ਜਾਣਦਾ ਹੈ। ਕੋਈ ਹੋਰ ਵਿਅਕਤੀ ਇਹ ਨਾਮ ਨਹੀਂ ਣਦਾ।
13او لباسی آغشته به خون بر تن داشت و «کلام خدا» نام داشت.
13ਉਸਨੇ ਲਹੂ ਭਿਜਿਆ ਚ੍ਚੋਲਾ ਪਾਇਆ ਹੈ। ਉਸਦਾ ਨਾਮ ਪਰਮੇਸ਼ੁਰ ਦਾ ਸ਼ਬਦ ਹੈ।
14لشکریان آسمان که سوار بر اسپ های سفید و ملبس به لباس های کتانِ نفیس و سفید و پاکیزه بودند، به دنبال او می رفتند.
14ਸਵਰਗ ਦੀਆਂ ਫ਼ੌਜਾਂ ਉਸਦਾ ਅਨੁਸਰਣ ਕਰ ਰਹੀਆਂ ਸਨ। ਉਹ ਚਿਟ੍ਟੇ ਘੋਡ਼ਿਆਂ ਤੇ ਸਵਾਰ ਸਨ। ਉਹ ਵਧੀਆ ਲਿਨਨ ਦੇ ਕੱਪਡ਼ਿਆਂ ਨਾਲ ਸੱਜੇ ਹੋਏ ਸਨ ਜੋ ਸਾਫ਼ ਅਤੇ ਚਿਟ੍ਟਾ ਸੀ।
15از دهانش شمشیر تیزی بیرون آمد تا با آن ملتها را بزند. او با عصای آهنین بر آن ها حکومت خواهد کرد و شراب خشم و غضب خدای قادر مطلق را در چرخُشت خواهد فشرد.
15ਘੋਡ਼ ਸਵਾਰ ਦੇ ਮੁਖ ਵਿੱਚੋਂ ਇੱਕ ਤਿਖੀ ਤਲਵਾਰ ਬਾਹਰ ਆਉਂਦੀ ਹੈ। ਉਹ ਇਸ ਤਲਵਾਰ ਦੀ ਵਰਤੋਂ ਕੌਮਾਂ ਨੂੰ ਹਰਾਉਣ ਲਈ ਕਰੇਗਾ। ਉਹ ਉਨ੍ਹਾਂ ਉੱਤੇ ਲੋਹੇ ਦੀ ਸਲਾਖ ਨਾਲ ਸ਼ਾਸਨ ਕਰੇਗਾ। ਉਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਭਿਆਨਕ ਗੁੱਸੇ ਦੀ ਘੁਲਾਡ਼ੀ ਵਿੱਚ ਅੰਗੂਰਾਂ ਨੂੰ ਨਿਚੋਡ਼ੇਗਾ।
16بر لباس و ران او عنوان «شاهِ شاهان و خداوندِ خداوندان» مرقوم شده بود.
16ਉਸਦੇ ਚੋਲੇ ਉੱਤੇ ਅਤੇ ਉਸਦੀ ਲਤ੍ਤ ਉੱਤੇ ਇਹ ਨਾਂ ਲਿਖਿਆ ਹੋਇਆ ਸੀ;
17آنگاه فرشته ای را در آفتاب ایستاده دیدم که با صدای بلند به همۀ پرندگانی که در میان آسمان به حال پرواز بودند می گفت: «بیائید و برای جشن بزرگ خدا جمع شوید
17ਫ਼ੇਰ ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਿਆ ਦੇਖਿਆ। ਦੂਤ ਨੇ ਅਕਾਸ਼ ਵਿੱਚ ਉੱਚੇ ਉੱਡ ਰਹੇ ਪੰਛੀਆਂ ਨੂੰ ਚੀਕਕੇ ਆਖਿਆ, "ਤੁਸੀਂ ਸਾਰੇ ਇਕਠੇ ਹੋਕੇ ਪਰਮੇਸ਼ੁਰ ਦੀ ਮਹਾਨ ਦਾਅਵਤ ਤੇ ਆਓ।
18و گوشت پادشاهان و فرماندهان و جنگ آوران، گوشت اسپان و سواران آن ها، گوشت همۀ آدمیان از برده تا آزاد، و از بزرگ تا کوچک را بخورید.»
18ਇਕਠੇ ਆਓ ਤਾਂ ਜੋ ਤੁਸੀਂ ਰਾਜਿਆਂ ਜਰਨੈਲਾਂ ਅਤੇ ਮਸ਼ਹੂਰ ਆਦਮੀਆਂ ਦੇ ਸ਼ਰੀਰਾਂ ਨੂੰ ਖਾ ਸਕੋ। ਘੋਡ਼ਿਆਂ ਦੇ ਅਤੇ ਉਨ੍ਹਾਂ ਦੇ ਸਵਾਰਾਂ ਦੇ ਸ਼ਰੀਰਾਂ ਨੂੰ ਅਤੇ ਅਜ਼ਾਦ, ਗੁਲਾਮ, ਛੋਟੇ, ਵੱਡੇ, ਸਮੂਹ ਲੋਕਾਂ ਦੇ ਸ਼ਰੀਰਾਂ ਨੂੰ ਖਾਣ ਲਈ ਆ ਜਾਓ।"
19آنگاه آن حیوان وحشی و پادشاهان زمین و لشکریان آن ها را دیدم که جمع شده اند تا با اسپ سوار و لشکریانش جنگ کنند.
19ਫ਼ੇਰ ਮੈਂ ਜਾਨਵਰ ਨੂੰ ਅਤੇ ਧਰਤੀ ਦੇ ਰਾਜਿਆਂ ਨੂੰ ਦੇਖਿਆ। ਉਨ੍ਹਾਂ ਦੀਆਂ ਫ਼ੌਜਾਂ ਘੋਡ਼ਸਵਾਰ ਅਤੇ ਉਸਦੀ ਫ਼ੌਜ ਦੇ ਵਿਰੁੱਧ ਜੰਗ ਲਡ਼ਨ ਲਈ ਇਕਠੀਆਂ ਹੋਈਆਂ।
20حیوان وحشی و نبی دروغین که در حضور او معجزات بسیار کرده بود، هر دو گرفتار شدند. نبی دروغین با معجزات خود کسانی را که علامت حیوان وحشی را بر خود داشتند و پیکرۀ او را عبادت کرده بودند، فریفته بود. هر دوی آن ها زنده به داخل بحیرۀ آتش و شعله های گوگردی آن انداخته شدند.لشکریان آن ها با شمشیری که از دهان اسپ سوار بیرون آمد به قتل رسیدند و همۀ پرندگان از گوشت آنها سیر شدند.
20ਪਰ ਜਾਨਵਰ ਫ਼ਡ਼ ਲਿਆ ਗਿਆ। ਅਤੇ ਝੂਠਾ ਨਬੀ ਵੀ ਫ਼ਡ਼ ਲਿਆ ਗਿਆ। ਇਹ ਝੂਠਾ ਨਬੀ ਉਹੀ ਸੀ ਜਿਸਨੇ ਜਾਨਵਰ ਲਈ ਕਰਿਸ਼ਮੇ ਦਿਖਾਏ ਸਨ। ਇਹ ਝੂਠਾ ਉਨਹਆਂ ਲੋਕਾਂ ਨੂੰ ਗੁਮਰਾਹ ਕਰਨ ਲਈ ਕਰਿਸ਼ਮੇ ਕਰਦਾ ਸੀ ਜਿਨ੍ਹਾਂ ਕੋਲ ਜਾਨਵਰ ਦਾ ਨਿਸ਼ਾਨ ਸੀ ਅਤੇ ਉਸਦੀ ਮੂਰਤ ਦੀ ਪੂਜਾ ਕਰਦੇ ਸਨ। ਝੂਠੇ ਨਬੀ ਅਤੇ ਜਿਉਂਦੇ ਜਾਨਵਰ ਨੂੰ ਗੰਧਕ ਨਾਲ ਲੱਗੀ ਹੋਈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ।
21لشکریان آن ها با شمشیری که از دهان اسپ سوار بیرون آمد به قتل رسیدند و همۀ پرندگان از گوشت آنها سیر شدند.
21ਉਨ੍ਹਾਂ ਦੀਆਂ ਫ਼ੌਜਾਂ ਉਸ ਤਲਵਾਰ ਦੁਆਰਾ ਮਾਰਿਆਂ ਗਇਆਂ ਸਨ ਜੋ ਕਿ ਘੋਡ਼ ਸਵਾਰ ਦੇ ਮੂੰਹ ਵਿੱਚੋਂ ਬਾਹਰ ਆ ਰਹੀ ਸੀ। ਸਾਰੇ ਪੰਛੀਆਂ ਨੇ ਸ਼ਰੀਰਾਂ ਨੂੰ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ।