1سپس فرشته ای را دیدم که از آسمان به زیر می آمد و کلید چاه بی انتها و زنجیر بزرگی در دست داشت.
1ਫ਼ਿਰ ਮੈਂ ਸਵਰਗ ਵੱਲੋਂ ਇੱਕ ਦੂਤ ਨੂੰ ਹੇਠਾਂ ਆਉਂਦਿਆਂ ਦੇਖਿਆ। ਦੂਤ ਕੋਲ ਥਲਹੀਨ ਖੱਡ ਦੀ ਚਾਬੀ ਸੀ। ਦੂਤ ਦੇ ਹੱਥ ਵਿੱਚ ਇੱਕ ਸੰਗਲੀ ਵੀ ਫ਼ਡ਼ੀ ਹੋਈ ਸੀ।
2او اژدها و آن مار قدیم را که همان ابلیس و یا شیطان است گرفت و او را برای مدت هزار سال در بند نهاده،
2ਦੂਤ ਨੇ ਅਜਗਰ, ਉਸ ਪੁਰਾਣੇ ਸੱਪ ਨੂੰ ਫ਼ਡ਼ ਲਿਆ। ਅਜਗਰ ਉਹੀ ਸ਼ੈਤਾਨ ਹੈ ਜੋ ਕਿ ਸ਼ਤਾਨ ਜਾਣਿਆ ਜਾਂਦਾ ਹੈ। ਦੂਤ ਨੇ ਉਸਨੂੰ ਇੱਕ ਹਜ਼ਾਰ ਵਰ੍ਹੇ ਲਈ ਸੰਗਲਾਂ ਨਾਲ ਬੰਨ੍ਹ ਦਿੱਤਾ।
3به چاه بی انتها انداخت و در آن را به رویش بسته، مُهر و لاک کرد تا او دیگر نتواند ملتها را تا پایان آن هزار سال گمراه سازد. بعد از آن برای زمانی کوتاه آزاد گذاشته خواهد شد.
3ਦੂਤ ਨੇ ਅਜਗਰ ਨੂੰ ਤਲਹੀਣ ਖੱਡ ਵਿੱਚ ਸੁੱਟ ਦਿੱਤਾ ਅਤੇ ਉਸਦਾ ਮੂੰਹ ਬੰਦ ਕਰ ਦਿੱਤਾ। ਦੂਤ ਨੇ ਤਲਹੀਣ ਖੱਡ ਨੂੰ ਅਜਗਰ ਸਮੇਤ ਹੀ ਤਾਲਾ ਲਾ ਦਿੱਤਾ। ਉਸਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਜਗਰ ਅਗਲੇ ਇੱਕ ਹਜ਼ਾਰ ਸਾਲਾਂ ਤਾਈਂ ਧਰਤੀ ਦੇ ਲੋਕਾਂ ਨੂੰ ਗੁਮਰਾਹ ਨਾ ਕਰ ਸਕੇ। ਇੱਕ ਹਜ਼ਾਰ ਸਾਲ ਬਾਦ ਅਜਗਰ ਨੂੰ ਕੁਝ ਸਮੇਂ ਲਈ ਅਜ਼ਾਦ ਕਰਨਾ ਪੈਣਾ ਸੀ।
4آنگاه تخت هایی را دیدم که بر روی آن ها کسانی نشسته بودند که کار داوری به آن ها واگذار گردیده بود. همچنین کسانی را دیدم که به خاطر شهادت عیسی و کلام خدا سرهای شان از تن جدا شده بود ـ کسانی که آن حیوان وحشی و پیکره اش را پرستش نکرده و نشان آن را بر پیشانی و دست های خود نداشتند ـ آن ها دوباره زنده شده و هزار سال با مسیح حکمرانی کردند.
4ਫ਼ੇਰ ਮੈਂ ਕੁਝ ਤਖਤ ਦੇਖੇ ਜਿਨ੍ਹਾਂ ਉੱਤੇ ਕੁਝ ਲੋਕ ਬੈਠੇ ਹੋਏ ਸਨ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਨਿਰਣਾ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਸੀ। ਮੈਂ ਉਨ੍ਹਾਂ ਲੋਕਾਂ ਦੀਆਂ ਰੂਹਾਂ ਵੀ ਵੇਖੀਆਂ। ਜਿਨ੍ਹਾਂ ਨੇ ਆਪਣੇ ਸਿਰ ਝੁਕਾਏ ਸਨ ਕਿਉਂਕਿ ਉਨ੍ਹਾਂ ਨੇ ਮਸੀਹ ਦੇ ਸੱਚ ਵਿੱਚ ਵਿਸ਼ਵਾਸ ਕੀਤਾ ਅਤੇ ਪਰਮੇਸ਼ੁਰ ਦੇ ਸੰਦੇਸ਼ ਨੂੰ ਵਫ਼ਾਦਾਰ ਸਨ। ਉਨ੍ਹਾਂ ਨੇ ਜਾਨਵਰਾਂ ਅਤੇ ਉਸਦੀਆਂ ਮੂਰਤਾਂ ਦੀ ਪੂਜਾ ਨਹੀਂ ਕੀਤੀ। ਉਨਹਆਂ ਕੋਲ ਉਨ੍ਹਾਂ ਦੇ ਹੱਥਾਂ ਜਾਂ ਉਨ੍ਹਾਂ ਦੇ ਮਥਿਆਂ ਉੱਤੇ ਜਾਨਵਰ ਦਾ ਨਿਸ਼ਾਨ ਨਹੀਂ ਸੀ। ਇਹ ਲੋਕ ਫ਼ਿਰ ਤੋਂ ਜਿਉਂਦੇ ਹੋ ਗਏ ਅਤੇ ਉਨ੍ਹਾਂ ਇੱਕ ਹਜ਼ਾਰ ਸਾਲਾਂ ਤੱਕ ਮਸੀਹ ਨਾਲ ਸ਼ਾਸਨ ਕੀਤਾ।
5اما بقیۀ مردگان تا پایان آن هزار سال زنده نشدند. این اولین رستاخیز است.
5ਦੂਸਰੇ ਮ੍ਰਿਤ ਵਿਅਕਤੀ ਓਨਾ ਚਿਰ ਨਹੀਂ ਜੀਵੇ ਜਿੰਨਾ ਚਿਰ ਤੱਕ ਇੱਕ ਹਜ਼ਾਰ ਵਰ੍ਹਾ ਖਤਮ ਨਹੀਂ ਹੋ ਗਿਆ। ਇਹ ਮਰਿਆਂ ਹੋਇਆ ਦਾ ਪਹਿਲਾ ਪੁਨਰ ਉਥਾਨ ਹੈ।
6خجسته و مقدس است کسی که در رستاخیز اول حصه دارد. مرگ دوم بر آنها قدرت ندارد، بلکه آن ها کاهنان خدا و مسیح خواهند بود و تا یک هزار سال با او حکومت خواهند کرد.
6ਧੰਨ ਹਨ ਉਹ ਜਿਨ੍ਹਾਂ ਦਾ ਇਸ ਪਹਿਲੇ ਪੁਨਰ ਉਥਾਨ ਵਿੱਚ ਹਿੱਸਾ ਹੈ। ਦੂਸਰੀ ਮੌਤ ਦਾ ਇਨ੍ਹਾਂ ਲੋਕਾਂ ਉੱਪਰ ਕੋਈ ਅਧਿਕਾਰ ਨਹੀਂ ਹੈ। ਉਹ ਲੋਕ ਪਰਮੇਸ਼ੁਰ ਅਤੇ ਮਸੀਹ ਲਈ ਵੀ ਜਾਜਕ ਹੋਣਗੇ। ਉਹ ਉਸਦੇ ਸੰਗ ਇੱਕ ਹਜ਼ਾਰ ਸਾਲ ਤੱਕ ਹਕੂਮਤ ਕਰਨਗੇ।
7همین که این هزار سال به پایان برسد، شیطان از زندان خود آزاد خواهد شد
7ਇੱਕ ਹਜ਼ਾਰ ਸਾਲਾਂ ਦੇ ਅੰਤ ਤੋਂ ਬਾਅਦ, ਸ਼ੈਤਾਨ ਨੂੰ ਉਸਦੀ ਕੈਦ ਵਿੱਚੋਂ ਮੁਕਤ ਕੀਤਾ ਜਾਵੇਗਾ।
8و برای فریب دادن ملتهای که در چهار گوشۀ زمینند، بیرون خواهد رفت. او، جوج و ماجوج را که مانند ریگ های بحر بی شمارند، برای جنگ جمع می کند.
8ਸ਼ੈਤਾਨ ਸਾਰੀ ਦੁਨੀਆਂ ਦੀਆਂ ਕੌਮਾਂ ਨੂੰ ਗੁਮਰਾਹ ਕਰਨ ਲਈ ਬਾਹਰ ਆਵੇਗਾ, ਗੋਗ ਅਤੇ ਮਗੋਗ। ਸ਼ੈਤਾਨ ਉਨ੍ਹਾਂ ਨੂੰ ਜੰਗ ਲਈ ਇੱਕਸਾਥ ਇਕਤ੍ਰ ਕਰੇਗਾ। ਉਥੇ ਇੰਨੇ ਲੋਕ ਹੋਣਗੇ ਕਿ ਉਹ ਸਮੁੰਦਰ ਕੰਢੇ ਦੀ ਰੇਤ ਵਾਂਗ ਜਾਪਣਗੇ।
9آن ها در پهنۀ زمین پخش شدند و اردوی مقدسین و شهر محبوب او را محاصره کردند. اما از آسمان آتش بارید و آنها را نابود ساخت.
9ਸ਼ੈਤਾਨ ਦੀ ਫ਼ੌਜ ਨੇ ਧਰਤੀ ਤੋਂ ਪਾਰ ਕੂਚ ਕੀਤਾ ਅਤੇ ਪਰਮੇਸ਼ੁਰ ਦੇ ਲੋਕਾਂ ਦੇ ਅਤੇ ਪਰਮੇਸ਼ੁਰ ਦੇ ਸ਼ਹਿਰ ਜਿਸ ਨੂੰ ਉਹ ਪਿਆਰ ਕਰਦਾ ਹੈ ਦੁਆਲੇ ਗੁਟ੍ਟ ਬਣਾ ਲਿਆ। ਪਰ ਅਕਾਸ਼ ਵਿੱਚੋਂ ਅੱਗ ਵਰ੍ਹੀ ਅਤੇ ਸ਼ੈਤਾਨ ਦੀ ਫ਼ੌਜ ਤਬਾਹ ਹੋ ਗਈ।
10ابلیس که آنها را فریب می داد، خود به داخل بحیرۀ آتش و سنگ گوگرد، جایی که حیوان و نبی دروغین بودند، افگنده شد. آن ها شب و روز و تا ابد عذاب و شکنجه خواهند دید.
10ਅਤੇ ਸ਼ੈਤਾਨ ਨੂੰ ਜਿਸਨੇ ਉਨ੍ਹਾਂ ਲੋਕਾਂ ਨੂੰ ਗੁਮਰਾਹ ਕੀਤਾ, ਜਾਨਵਰਾਂ ਨੂੰ ਅਤੇ ਝੂਠੇ ਨਬੀਆਂ ਸਮੇਤ ਗੰਧਕ ਦੀ ਬਲਦੀ ਝੀਲ ਵਿੱਚ ਸੁਟਿਆ ਗਿਆ। ਉੱਥੇ, ਉਨ੍ਹਾਂ ਨੂੰ ਦਿਨ ਰਾਤ ਸਦਾ ਅਤੇ ਸਦਾ ਲਈ ਕਸ਼ਟ ਦਿੱਤੇ ਜਾਣਗੇ।
11آنگاه تخت سفید بزرگی را دیدم که شخصی بر آن نشسته بود. آسمان و زمین از حضور او گریخت و دیگر اثری از آن ها نبود.
11ਫ਼ੇਰ ਮੈਂ ਇੱਕ ਵੱਡਾ ਸਾਰਾ ਚਿਟ੍ਟਾ ਤਖਤ ਦੇਖਿਆ। ਮੈਂ ਉਸਨੂੰ ਵੀ ਦੇਖਿਆ ਜਿਹਡ਼ਾ ਤਖਤ ਉੱਤੇ ਬੈਠਾ ਸੀ। ਧਰਤੀ ਤੇ ਅਕਾਸ਼ ਉਸ ਕੋਲੋਂ ਭੱਜ ਗਏ ਅਤੇ ਅਲੋਪ ਹੋ ਗਏ।
12و مردگان را دیدم که همه از بزرگ و کوچک در مقابل تخت ایستاده بودند و کتابها باز می شد. در این وقت کتاب دیگری که همان کتاب زندگی است باز شد. مردگان مطابق آنچه در کتابها نوشته شده بود یعنی مطابق اعمال خود داوری شدند.
12ਫ਼ੇਰ ਮੈਂ ਉਨ੍ਹਾਂ ਲੋਕਾਂ ਨੂੰ ਦੇਖਿਆ ਜਿਹਡ਼ੇ ਮਰ ਚੁੱਕੇ ਸਨ, ਦੋਹਾਂ ਵਡਿਆਂ ਅਤੇ ਛੋਟਿਆਂ ਨੂੰ ਵੀ, ਤਖਤ ਦੇ ਅੱਗੇ ਖਲੋਤਿਆਂ ਵੇਖਿਆ ਅਤੇ ਜੀਵਨ ਦੀ ਪੁਸਤਕ ਨੂੰ ਖੋਲ੍ਹਿਆ ਗਿਆ। ਉਥੇ ਹੋਰ ਪੁਸਤਕਾਂ ਵੀ ਖੁਲ੍ਹੀਆਂ ਹੋਈਆਂ ਸਨ। ਇਨ੍ਹਾਂ ਮੁਰਦਾ ਲੋਕਾਂ ਬਾਰੇ ਉਨ੍ਹਾਂ ਦੇ ਅਮਲਾਂ ਅਨੁਸਾਰ ਨਿਰਣਾ ਕੀਤਾ ਗਿਆ। ਇਹ ਗੱਲਾਂ ਪੁਸਤਕਾਂ ਵਿੱਚ ਲਿਖੀਆਂ ਹੋਈਆਂ ਹਨ।
13بحر، مردگان خود را تحویل و مرگ و عالم اموات نیز مردگانی را که در خود نگاه داشته بودند، پس دادند. آن ها از روی اعمال شان داوری شدند.
13ਸਮੁੰਦਰ ਨੇ ਉਨ੍ਹਾਂ ਜੋ ਉਸ ਅੰਦਰ ਸਨ ਮੁਰਦਾ ਲੋਕਾਂ ਨੰ ਉਸਨੂੰ ਸੌਂਪ ਦਿੱਤਾ। ਮੌਤ ਅਤੇ ਪਾਤਾਲ ਨੇ ਵੀ ਉਨ੍ਹਾਂ ਮੁਰਦਿਆਂ ਨੂੰ ਸੌਂਪ ਦਿੱਤਾ ਜੋ ਉਨ੍ਹਾਂ ਦੇ ਅੰਦਰ ਸਨ। ਹਰ ਵਿਅਕਤੀ ਬਾਰੇ ਉਸ ਦੇ ਅਮਲਾਂ ਅਨੁਸਾਰ ਨਿਰਣਾ ਕੀਤਾ ਗਿਆ।
14آنگاه مرگ و دنیای مردگان به بحیرۀ آتش افگنده شد. این بحیرۀ آتش مرگ دوم است.و هرکس که نامش در کتاب زندگی نوشته نشده بود، به درون آن افگنده شد.
14ਮੌਤ ਅਤੇ ਪਾਤਾਲ ਅੱਗ ਦੀ ਝੀਲ ਵਿੱਚ ਸੁੱਟ ਦਿੱਤੇ ਗਏ। ਇਹ ਅੱਗ ਦੀ ਝੀਲ ਦੂਸਰੀ ਮੌਤ ਹੈ।
15و هرکس که نامش در کتاب زندگی نوشته نشده بود، به درون آن افگنده شد.
15ਜਿਸ ਵਿਅਕਤੀ ਦਾ ਨਾਂ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਨਹੀਂ ਲਭਿਆ ਉਹ ਵੀ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ।